Jó 9
Punjabi Bible (GL_PUNJABI) vs VC
VC Versão Católica
1 ਅੱਯੂਬ ਦਾ ਬਿਲਦਦ ਨੂੰ ਉੱਤਰ ਤਾਂ ਅੱਯੂਬ ਨੇ ਜਵਾਬ ਦਿੱਤਾ:"
1 Jó tomou a palavra nestes termos:
2 “ਹਾਂ, ਮੈਂ ਜਾਣਦਾ ਹਾਂ ਕਿ ਜੋ ਤੂੰ ਆਖਦਾ ਸੱਚ ਹੈ। ਪਰ ਕਿਹੜਾ ਆਦਮੀ ਪਰਮੇਸ਼ੁਰ ਨੂੰ ਦਲੀਲਾਂ ਨਾਲ ਜਿੱਤ ਸੱਕਦਾ ਹੈ।"
2 Sim; bem sei que é assim; como poderia o homem ter razão contra Deus?
3 ਬੰਦਾ ਕਦੇ ਵੀ ਪਰਮੇਸ਼ੁਰ ਨਾਲ ਬਹਿਸ ਨਹੀਂ ਕਰ ਸੱਕਦਾ। ਪਰਮੇਸ਼ੁਰ ਤਾਂ ਇੱਕ ਹਜ਼ਾਰ ਸਵਾਲ ਪੁੱਛ ਸੱਕਦਾ ਹੈ ਤੇ ਕੋਈ ਵੀ ਬੰਦਾ ਇੱਕ ਦਾ ਜਵਾਬ ਵੀ ਨਹੀਂ ਦੇ ਸੱਕਦਾ।"
3 Se quisesse disputar com ele, não lhe responderia uma vez entre mil.
4 ਪਰਮੇਸ਼ੁਰ ਬਹੁਤ ਸਿਆਣਾ ਹੈ ਤੇ ਉਸਦੀ ਸ਼ਕਤੀ ਬਹੁਤ ਮਹਾਨ ਹੈ। ਕੋਈ ਵੀ ਬੰਦਾ ਪਰਮੇਸ਼ੁਰ ਨਾਲ ਨਹੀਂ ਲੜ ਸੱਕਦਾ ਤੇ ਜ਼ਖਮ ਖਾਧੇ ਬਿਨਾ ਨਹੀਂ ਰਹਿ ਸੱਕਦਾ।"
4 Deus é sábio em seu coração e poderoso, quem pode afrontá-lo impunemente?
5 ਪਰਮੇਸ਼ੁਰ ਪਰਬਤਾਂ ਨੂੰ ਹਿਲਾਉਂਦਾ ਅਤੇ ਉਹ ਇਸ ਨੂੰ ਜਾਣਦੇ ਵੀ ਨਹੀਂ। ਉਹ ਉਨ੍ਹਾਂ ਨੂੰ ਪਲਟ ਦਿੰਦਾ ਜਦੋਂ ਉਹ ਗੁੱਸੇ ਵਿੱਚ ਹੁੰਦਾ।"
5 Ele transporta os montes sem que estes percebam, ele os desmorona em sua cólera.
6 ਪਰਮੇਸ਼ੁਰ ਧਰਤੀ ਹਿਲਾਉਣ ਲਈ ਭੂਚਾਲਾਂ ਨੂੰ ਭੇਜਦਾ। ਪਰਮੇਸ਼ੁਰ ਧਰਤੀ ਦੀਆਂ ਬੁਨਿਆਦਾਂ ਹਿਲਾ ਦਿੰਦਾ ਹੈ।"
6 Sacode a terra em sua base, e suas colunas são abaladas.
7 ਪਰਮੇਸ਼ੁਰ ਸੂਰਜ ਨਾਲ ਗੱਲ ਕਰ ਸੱਕਦਾ ਹੈ ਤੇ ਇਸ ਨੂੰ ਉਦੈ ਹੋਣ ਤੋਂ ਰੋਕ ਸੱਕਦਾ ਹੈ। ਉਹ ਤਾਰਿਆਂ ਨੂੰ ਸਬਿਰ ਕਰ ਸੱਕਦਾ ਹੈ ਇਸ ਲਈ ਉਹ ਨਹੀਂ ਚਮਕਦੇ।"
7 Dá uma ordem ao sol que não se levante, põe um selo nas estrelas.
8 ਇੱਕਲੇ ਪਰਮੇਸ਼ੁਰ ਨੇ ਹੀ ਅਕਾਸ਼ਾਂ ਨੂੰ ਬਣਾਇਆ ਉਹ ਸਮੁੰਦਰ ਦੀਆਂ ਲਹਿਰਾਂ ਉੱਤੇ ਤੁਰਦਾ ਹੈ।"
8 Ele sozinho formou a extensão dos céus, e caminha sobre as alturas do mar.
9 “ਪਰਮੇਸ਼ੁਰ ਨੇ ਤਾਰਿਆਂ ਦੇ ਸਮੂਹ, ਬੀਅਰ, ਉਰੀਅਨ ਅਤੇ ਪਲੇਦੇਸ ਨੂੰ ਬਣਾਇਆ। ਉਸ ਨੇ ਦੱਖਣ ਦੇ ਕਮਰਿਆਂ ਨੂੰ ਬਣਾਇਆ।"
9 Ele criou a Grande Ursa, Órion, as Plêiades, e as câmaras austrais.
10 ਪਰਮੇਸ਼ੁਰ ਮਹਾਨ ਗੱਲਾਂ ਕਰਦਾ ਹੈ ਜਿਹੜੀਆਂ ਲੋਕ ਨਹੀਂ ਸਮਝ ਸੱਕਦੇ। ਪਰਮੇਸ਼ੁਰ ਦੇ ਕਰਿਸ਼ਮੇ ਕਿਸੇ ਦੇ ਗਿਣਤੀ ਕੀਤੇ ਜਾਣ ਨਾਲੋਂ ਵੱਧੇਰੇ ਹੈ।"
10 Fez maravilhas insondáveis, prodígios incalculáveis.
11 ਜਦੋਂ ਪਰਮੇਸ਼ੁਰ ਮੇਰੇ ਸਾਮ੍ਹਣਿਉ ਲੰਘਦਾ ਹੈ ਮੈਂ ਉਸ ਨੂੰ ਨਹੀਂ ਦੇਖ ਸੱਕਦਾ। ਜਦੋਂ ਪਰਮੇਸ਼ੁਰ ਲੰਘਦਾ ਹੈ ਮੈਨੂੰ ਉਸ ਦਾ ਪਤਾ ਨਹੀਂ ਲੱਗਦਾ।"
11 Ele passa despercebido perto de mim, toca levemente em mim sem que eu tenha percebido.
12 ਜੇ ਪਰਮੇਸ਼ੁਰ ਕਿਸੇ ਚੀਜ਼ ਨੂੰ ਖੋਹ ਲੈਂਦਾ ਹੈ ਉਸ ਨੂੰ ਕੋਈ ਨਹੀਂ ਰੋਕ ਸੱਕਦਾ। ਕੋਈ ਉਸ ਨੂੰ ਨਹੀਂ ਆਖ ਸੱਕਦਾ ‘ਤੁਸੀਂ ਕੀ ਕਰ ਰਹੇ ਹੋ?’"
12 Quem poderá impedi-lo de arrebatar uma presa? Quem lhe dirá: Por que fazes isso?
13 ਪਰਮੇਸ਼ੁਰ ਆਪਣੇ ਕ੍ਰੋਧ ਨੂੰ ਦਬਾਉਂਦਾ ਨਹੀਂ। ਰਹਾਬ ਦੇ ਸਹਾਇਕ ਵੀ ਪਰਮੇਸ਼ੁਰ ਅੱਗੇ ਝੁਕਦੇ ਹਨ।"
13 De sua cólera Deus não volta atrás; diante dele jazem prosternados os auxiliares de Raab.
14 ਇਸ ਲਈ ਮੈਂ ਪਰਮੇਸ਼ੁਰ ਨਾਲ ਬਹਿਸ ਨਹੀਂ ਕਰ ਸੱਕਦਾ। ਮੈਂ ਜਾਣਦਾ ਹੀ ਨਹੀਂ ਕਿ ਉਸ ਨੂੰ ਕੀ ਆਖਣਾ।"
14 Quem sou eu para replicar-lhe, para escolher argumentos contra ele?
15 ਭਾਵੇਂ ਜੇਕਰ ਮੈਂ ਬੇਗੁਨਾਹ ਹਾਂ, ਮੈਂ ਉਸ ਨੂੰ ਜਵਾਬ ਨਹੀਂ ਦੇ ਸੱਕਦਾ। ਮੈਂ ਤਾਂ ਸਿਰਫ਼ ਇੰਨਾ ਹੀ ਕਰ ਸੱਕਦਾ ਹਾਂ, ਮੇਰੇ ਮੁਕੱਦਮੇ ਦੀ ਸੁਣਵਾਈ ਲਈ ਉਸਦੀ ਮਿਹਰ ਲਈ ਮਿੰਨਤ ਹੀ ਕਰ ਸੱਕਦਾ ਹਾਂ।"
15 Ainda que eu tivesse razão, não responderia; pediria clemência a meu juiz.
16 ਜੇ ਕਿਤੇ ਮੈਂ ਬੁਲਾਇਆ ਤੇ ਉਸ ਨੇ ਜਵਾਬ ਵੀ ਦਿੱਤਾ ਫੇਰ ਵੀ ਮੈਂ ਵਿਸ਼ਵਾਸ ਨਹੀਂ ਕਰਾਂਗਾ ਕਿ ਸੱਚਮੁੱਚ ਉਹ ਮੈਨੂੰ ਸੁਣੇਗਾ।"
16 Se eu o chamasse, e ele não me respondesse, não acreditaria que tivesse ouvido a minha voz;
17 ਪਰਮੇਸ਼ੁਰ ਮੈਨੂੰ ਕੁਚਲਨ ਲਈ ਤੂਫਾਨ ਭੇਜ ਸੱਕਦਾ ਹੈ। ਅਕਾਰਣ ਹੀ ਉਹ ਮੈਨੂੰ ਹੋਰ ਜ਼ਖਮ ਦੇ ਸੱਕਦਾ ਹੈ।"
17 ele, que me desfaz como um redemoinho, que multiplica minhas feridas sem manifestar o motivo,
18 ਪਰਮੇਸ਼ੁਰ ਮੈਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਵੇਗਾ। ਉਹ ਮੈਨੂੰ ਹੋਰ ਵੀ ਕਸ਼ਟ ਦੇਵੇਗਾ।"
18 que não me deixa tomar fôlego, mas me enche de amarguras.
19 ਮੈਂ ਪਰਮੇਸ਼ੁਰ ਨੂੰ ਨਹੀਂ ਹਰਾ ਸੱਕਦਾ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ। ਕੌਣ ਪਰਮੇਸ਼ੁਰ ਨੂੰ ਕਚਿਹਰੀ ਆਉਣ ਲਈ ਮਜ਼ਬੂਰ ਕਰੇਗਾ।"
19 Se se busca fortaleza, é ele o forte; se se busca o direito, quem o determinará?
20 ਮੈਂ ਬੇਗੁਨਾਹ ਹਾਂ, ਪਰ ਹਾਂ, ਜੋ ਵੀ ਮੈਂ ਆਖਦਾ ਹਾਂ ਮੇਰੀ ਨਿੰਦਿਆ ਕਰਦਾ ਹੈ। ਮੈਂ ਬੇਗੁਨਾਹ ਹਾਂ, ਪਰ ਜੇ ਮੈਂ ਬੋਲਦਾ ਹਾਂ ਮੇਰਾ ਮੂੰਹ ਮੈਨੂੰ ਦੋਸ਼ੀ ਸਿੱਧ ਕਰਦਾ ਹੈ।"
20 Se eu pretendesse ser justo, minha boca me condenaria; se fosse inocente, ela me declararia perverso.
21 ਮੈਂ ਨਿਰਦੋਸ਼ ਹਾਂ ਪਰ ਮੈਨੂੰ ਪਤਾ ਨਹੀਂ ਕੀ ਸੋਚਾਂ। ਮੈਂ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹਾਂ।"
21 Inocente! Sim, eu o sou; pouco me importa a vida, desprezo a existência.
22 ਮੈਂ ਆਪਣੇ-ਆਪ ਨੂੰ ਆਖਦਾ ਹਾਂ, ‘ਹਰ ਇੱਕ ਨਾਲ ਇਹੋ ਗੱਲ ਵਾਪਰਦੀ ਹੈ। ਬੇਗੁਨਾਹ ਲੋਕ ਵੀ ਗੁਨਾਹਗਾਰਾਂ ਵਾਂਗ ਹੀ ਮਰਦੇ ਹਨ। ਪਰਮੇਸ਼ੁਰ ਉਨ੍ਹਾਂ ਸਭ ਦੀਆਂ ਜ਼ਿੰਦਗਾਨੀਆਂ ਖਤਮ ਕਰ ਦਿੰਦਾ ਹੈ।’"
22 Pouco importa; é por isso que eu disse que ele faz perecer o inocente como o ímpio.
23 ਜਦੋਂ ਕੋਈ ਭਿਆਨਕ ਗੱਲ ਵਾਪਰਦੀ ਹੈ ਅਤੇ ਕੋਈ ਬੇਗੁਨਾਹ ਬੰਦਾ ਮਾਰਿਆ ਜਾਂਦਾ ਹੈ, ਕੀ ਪਰਮੇਸ਼ੁਰ ਸਿਰਫ਼ ਉਸ ਉੱਤੇ ਹੱਸਦਾ ਹੈ।"
23 Se um flagelo causa de repente a morte, ele ri-se do desespero dos inocentes.
24 ਜਦੋਂ ਕੋਈ ਬਦਕਾਰ ਆਦਮੀ ਕਿਸੇ ਧਰਤੀ ਨੂੰ ਨਿਯੰਤ੍ਰਿਤ ਕਰਦਾ, ਕੀ ਪਰਮੇਸ਼ੁਰ ਆਗੂਆਂ ਨੂੰ ਇਹ ਦੇਖਣ ਤੋਂ ਰੋਕਦਾ ਹੈ ਕਿ ਕੀ ਵਾਪਰ ਰਿਹਾ ਹੈ? ਜੇਕਰ ਇਹ ਉਹ ਨਹੀਂ ਹੈ, ਤਾਂ ਇਹ ਕੌਣ ਹੈ?"
24 A terra está entregue nas mãos dos maus, e ele cobre com um véu os olhos de seus juízes; se não é ele, quem é pois {que faz isso}?
25 “ਮੇਰੇ ਦਿਨ ਦੌੜਾਕ ਨਾਲੋਂ ਤੇਜ਼ੀ ਨਾਲ ਬੀਤ ਰਹੇ ਹਨ। ਮੇਰੇ ਦਿਨ ਉਡਦੇ ਜਾਂਦੇ ਨੇ ਤੇ ਉਨ੍ਹਾਂ ਵਿੱਚ ਕੋਈ ਖੁਸ਼ੀ ਨਹੀਂ ਹੈ।"
25 Os dias de minha vida são mais rápidos do que um corcel, fogem sem ter visto a felicidade
26 ਮੇਰੇ ਦਿਨ ਛੇਤੀ ਨਾਲ ਲੰਘ ਰਹੇ ਨੇ। ਸਰਕਂਡਿਆਂ ਦੀ ਕਿਸ਼ਤੀ ਵਾਂਗ। ਮੇਰੇ ਦਿਨ ਬਾਜ਼ਾਂ ਦੀ ਤੇਜ਼ੀ ਵਾਂਗ ਲੰਘ ਰਹੇ ਨੇ ਜਿਹੜੇ ਕਿਸੇ ਜਾਨਵਰ ਉੱਤੇ ਝਪਟ ਰਹੇ ਹੋਣ।"
26 passam como as barcas de junco, como a águia que se precipita sobre a presa
27 “ਜੇ ਮੈਂ ਆਖਾਂ ਮੈਂ ਸ਼ਿਕਾਇਤ ਨਹੀਂ ਕਰਾਂਗਾ। ਮੈਂ ਆਪਣਾ ਦਰਦ ਭੁੱਲ ਜਾਵਾਂਗਾ। ਮੈਂ ਆਪਣੇ ਮੂੰਹ ਉੱਤੇ ਹਾਸਾ ਚਿਪਕਾ ਲਵਾਂਗਾ।"
27 Se decido esquecer minha queixa, abandonar meu ar triste e voltar a ser alegre,
28 ਇਸ ਨਾਲ ਕੁਝ ਨਹੀਂ ਬਦਲਦਾ। ਮੇਰੇ ਤਸੀਹੇ ਹਾਲੇ ਵੀ ਮੈਨੂੰ ਭੈਭੀਤ ਕਰਦੇ ਹਨ ਅਤੇ ਮੈਂ ਜਾਣਦਾ ਹਾਂ ਕਿ ਤੂੰ, ਪਰਮੇਸ਼ੁਰ ਮੈਨੂੰ ਬੇਗੁਨਾਹ ਘੋਸ਼ਿਤ ਨਹੀਂ ਕਰੇਂਗਾ।"
28 temo por todos os meus tormentos, sabendo que não me absolverás.
29 ਮੈਨੂੰ ਤਾਂ ਪਹਿਲਾਂ ਹੀ ਦੋਸ਼ੀ ਮੰਨ ਲਿਆ ਗਿਆ ਹੈ। ਇਸ ਲਈ ਮੈਂ ਕੋਸ਼ਿਸ਼ ਕਿਉਂ ਕਰਦਾ ਹਾਂ? ਮੈਂ ਆਖਦਾ ਹਾਂ ਇਸ ਨੂੰ ਭੁੱਲ ਜਾ।"
29 Tenho certeza de ser condenado: o que me adianta cansar-me em vão?
30 ਜੇ ਮੈਂ ਆਪਣੇ ਆਪ ਨੂੰ ਬਰਫ ਨਾਲ ਵੀ ਸਾਫ ਕਰ ਲਵਾਂ ਤੇ ਆਪਣੇ ਹੱਥ ਸਾਬਨ ਨਾਲ ਧੋਕੇ ਵੀ ਸਾਫ਼ ਕਰ ਲਵਾਂ,"
30 Por mais que me lavasse na neve, que limpasse minhas mãos na lixívia,
31 ਪਰਮੇਸ਼ੁਰ ਮੈਨੂੰ ਚਿਕੱੜ ਵਾਲੇ ਟੋਏ ਵਿੱਚ ਧੱਕ ਦੇਵੇਗਾ। ਫ਼ੇਰ ਮੇਰੇ ਬਸਤਰ ਵੀ ਮੈਨੂੰ ਨਫ਼ਰਤ ਕਰਨਗੇ।"
31 tu me atirarias na imundície, e as minhas próprias vestes teriam horror de mim.
32 ਪਰਮੇਸ਼ੁਰ ਮੇਰੇ ਵਾਂਗ ਇੱਕ ਆਦਮੀ ਨਹੀਂ ਹੈ। ਇਸੇ ਲਈ ਮੈਂ ਉਸ ਨੂੰ ਜਵਾਬ ਨਹੀਂ ਦੇ ਸੱਕਦਾ। ਅਸੀਂ ਇੱਕ ਦੂਸਰੇ ਨੂੰ ਕਚਿਹਰੀ ਅੰਦਰ ਨਹੀਂ ਮਿਲ ਸੱਕਦੇ।"
32 {Deus} não é um homem como eu a quem possa responder, com quem eu possa comparecer na justiça,
33 ਕਾਸ਼ ਕਿ ਕੋਈ ਦੋਹਾਂ ਧਿਰਾਂ ਨੂੰ ਸੁਣਨ ਵਾਲਾ ਹੁੰਦਾ। ਕਾਸ਼ ਕਿ ਸਾਡੇ ਦੋਹਾਂ ਬਾਰੇ ਨਿਰਪੱਖ ਨਿਆਂ ਕਰਨ ਵਾਲਾ ਇੱਥੇ ਕੋਈ ਅਜਿਹਾ ਹੁੰਦਾ।"
33 pois que não há entre nós árbitro que ponha sua mão sobre nós dois.
34 ਕਾਸ਼ ਕਿ ਪਰਮੇਸ਼ੁਰ ਦੀ ਸਜ਼ਾ ਵਾਲੀ ਲਾਠੀ ਨੂੰ ਖੋਹ ਕੇ ਲੈ ਜਾਣ ਵਾਲਾ ਕੋਈ ਹੁੰਦਾ। ਫ਼ੇਰ ਪਰਮੇਸ਼ੁਰ ਨੇ ਮੈਨੂੰ ਹੋਰ ਭੈਭੀਤ ਨਹੀਂ ਕਰ ਸੱਕਣਾ ਸੀ।"
34 Que {Deus} retire sua vara de cima de mim, para pôr um termo a seus medonhos terrores;
35 ਫੇਰ ਮੈਂ ਪਰਮੇਸ਼ੁਰ ਤੋਂ ਭੈਭੀਤ ਹੋਏ ਬਿਨਾ ਜੋ ਵੀ ਆਖਣਾ ਚਾਹੁੰਦਾ ਹਾਂ ਕਹਿ ਸੱਕਦਾ ਸਾਂ। ਪਰ ਹੁਣ ਮੈਂ ਅਜਿਹਾ ਨਹੀਂ ਕਰ ਸੱਕਦਾ।"
35 então lhe falarei sem medo; pois, estou só comigo mesmo.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jó 9, comparar traduções ou montar um estudo — tudo direto pelo WhatsApp.