Jó 39
Punjabi Bible (GL_PUNJABI) vs ARIB
ARIB Almeida Revisada Imprensa Bíblica
1 “ਅੱਯੂਬ, ਕੀ ਤੂੰ ਜਾਣਦਾ ਹੈ ਕਿ ਕਦੋਂ ਪਹਾੜੀ ਬੱਕਰੀਆਂ ਜੰਮਦੀਆਂ ਨੇ? ਕੀ ਤੂੰ ਤੱਕਦਾ ਹੈਂ ਜਦੋਂ ਹਿਰਨੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ।"
1 Sabes tu o tempo do parto das cabras montesas, ou podes observar quando é que parem as corças?
2 ਕੀ ਤੂੰ ਜਾਣਦਾ ਹੈ ਕਿੰਨੇ ਮਹੀਨਿਆਂ ਲਈ ਪਹਾੜੀ ਬੱਕਰੀ ਤੇ ਹਿਰਨ ਨੂੰ ਆਪਣੇ ਬੱਚਿਆਂ ਨੂੰ ਗਰਭ ਵਿੱਚ ਰੱਖਣਾ ਪੈਂਦਾ ਹੈ? ਕੀ ਤੂੰ ਉਨ੍ਹਾਂ ਦੇ ਜਨਮ ਦਾ ਸਹੀ ਸਮਾਂ ਜਾਣਦਾ ਹੈ?"
2 Podes contar os meses que cumprem, ou sabes o tempo do seu parto?
3 ਉਹ ਜਾਨਵਰ ਲੇਟ ਜਾਂਦੇ ਨੇ, ਜਨਮ ਪੀੜਾਂ ਮਹਿਸੂਸ ਕਰਦੇ ਨੇ ਤੇ ਉਨ੍ਹਾਂ ਦੇ ਬੱਚੇ ਜੰਮ ਪੈਂਦੇ ਨੇ।"
3 Encurvam-se, dão à luz as suas crias, lançam de si a sua prole.
4 ਉਨ੍ਹਾਂ ਜਾਨਵਰਾਂ ਦੇ ਬੱਚੇ ਖੇਤਾਂ ਵਿੱਚ ਤਾਕਤ ਨਾਲ ਵੱਡੇ ਹੁੰਦੇ ਹਨ। ਫ਼ੇਰ ਉਹ ਆਪਣੀਆਂ ਮਾਵਾਂ ਨੂੰ ਛੱਡ ਜਾਂਦੇ ਹਨ ਤੇ ਕਦੇ ਵੀ ਵਾਪਸ ਨਹੀਂ ਪਰਤਦੇ।"
4 Seus filhos enrijam, crescem no campo livre; saem, e não tornam para elas:
5 “ਅੱਯੂਬ, ਕਿਸਨੇ ਜੰਗਲੀ ਗਧਿਆਂ ਨੂੰ ਅਜ਼ਾਦ ਛੱਡਿਆ? ਕਿਸਨੇ ਉਨ੍ਹਾਂ ਦੇ ਰੱਸੇ ਖੋਲ੍ਹੇ ਤੇ ਉਨ੍ਹਾਂ ਨੂੰ ਖੁਲ੍ਹਾ ਛੱਡ ਦਿੱਤਾ?"
5 Quem despediu livre o jumento montês, e quem soltou as prisões ao asno veloz,
6 ਮੈਂ, ਪਰਮੇਸ਼ੁਰ ਜੰਗਲੀ ਗਧੇ ਨੂੰ ਮਾਰੂਬਲ ਵਿੱਚ ਉਸ ਦਾ ਘਰ ਬਨਾਉਣ ਦਿੰਦਾ ਹਾਂ। ਮੈਂ ਉਨ੍ਹਾਂ ਨੂੰ ਰਹਿਣ ਲਈ ਲੂਣੀਆਂ ਜ਼ਮੀਨਾਂ ਦਿੱਤੀਆਂ।"
6 ao qual dei o ermo por casa, e a terra salgada por morada?
7 ਜੰਗਲੀ ਗਧੇ ਸ਼ੋਰੀਲੇ ਸ਼ਹਿਰਾਂ ਉੱਤੇ ਹੱਸਦੇ ਨੇ। ਤੇ ਕੋਈ ਵੀ ਬੰਦਾ ਉਨ੍ਹਾਂ ਨੂੰ ਕਾਬੂ ਵਿੱਚ ਨਹੀਂ ਰੱਖ ਸੱਕਦਾ।"
7 Ele despreza o tumulto da cidade; não obedece os gritos do condutor.
8 ਜੰਗਲੀ ਗਧੇ ਪਹਾੜਾਂ ਵਿੱਚ ਰਹਿੰਦੇ ਨੇ। ਇਹੀ ਉਨ੍ਹਾਂ ਦੀ ਚਰਾਂਦ ਹੈ। ਇਹੀ ਉਹ ਥਾਂ ਹੈ ਜਿੱਥੇ ਉਹ ਆਪਣਾ ਭੋਜਨ ਲੱਭਦੇ ਨੇ।"
8 O circuito das montanhas é o seu pasto, e anda buscando tudo o que está verde.
9 “ਅੱਯੂਬ, ਕੀ ਕੋਈ ਜੰਗਲੀ ਬਲਦ ਤੇਰੀ ਸੇਵਾ ਕਰਨ ਲਈ ਮਂਨੇਗਾ? ਕੀ ਰਾਤ ਨੂੰ ਉਹ ਤੇਰੇ ਬਾੜੇ ਵਿੱਚ ਠਹਿਰੇਗਾ?"
9 Quererá o boi selvagem servir-te? ou ficará junto à tua manjedoura?
10 ਕੀ ਜੰਗਲੀ ਬਲਦ ਆਪਣੇ ਉੱਤੇ ਰੱਸੇ ਪੈਣ ਦੇਵੇਗਾ ਤਾਂ ਜੋ ਤੂੰ ਆਪਣੇ ਖੇਤਾਂ ਅੰਦਰ ਹੱਲ ਚੱਲਾ ਸੱਕੇ।"
10 Podes amarrar o boi selvagem ao arado com uma corda, ou esterroará ele após ti os vales?
11 ਜੰਗਲੀ ਬਲਦ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ, ਪਰ ਕੀ ਤੂੰ ਆਪਣਾ ਕੰਮ ਖਤਮ ਕਰਾਉਣ ਵਾਸਤੇ ਉਸ ਉੱਤੇ ਭਰੋਸਾ ਕਰ ਸੱਕਦਾ ਹੈਂ?"
11 Ou confiarás nele, por ser grande a sua força, ou deixarás a seu cargo o teu trabalho?
12 ਕੀ ਤੂੰ ਆਪਣਾ ਭੋਜਨ ਇਕੱਠਾ ਕਰਨ ਵਿੱਚ ਤੇ ਉਸ ਨੂੰ ਉਸਦੀ ਗਹਾਈ ਕਰਨ ਲਈ ਉਸ ਉੱਤੇ ਭਰੋਸਾ ਕਰ ਸੱਕਦਾ ਹੈਂ?"
12 Fiarás dele que te torne o que semeaste e o recolha à tua eira?
13 “ਸ਼ਤਰ ਮੁਰਗ ਜੋਸ਼ ਵਿੱਚ ਆ ਜਾਂਦਾ ਹੈ ਤੇ ਆਪਣੇ ਖੰਭ ਫ਼ੜਫ਼ੜਾਉਂਦਾ ਹੈ। ਪਰ ਕੋਈ ਸ਼ਤਰ ਮੁਰਗ ਉੱਡ ਨਹੀਂ ਸੱਕਦਾ। ਇਸਦੇ ਖੰਭ ਅਤੇ ਫ਼ਰ ਸਾਰਸ ਦੇ ਖੰਭਾਂ ਵਰਗੇ ਨਹੀਂ ਹਨ।"
13 Movem-se alegremente as asas da avestruz; mas é benigno o adorno da sua plumagem?
14 ਸ਼ਤਰ ਮੁਰਗੀ ਧਰਤੀ ਉੱਤੇ ਆਂਡੇ ਦਿੰਦੀ ਹੈ ਅਤੇ ਉਹ ਰੇਤ ਵਿੱਚ ਨਿੱਘੇ ਹੁੰਦੇ ਨੇ।"
14 Pois ela deixa os seus ovos na terra, e os aquenta no pó,
15 ਸ਼ਤਰ ਮੁਰਗੀ ਭੁੱਲ ਜਾਂਦੀ ਹੈ ਕਿ ਹੋ ਸੱਕਦਾ ਕਿ ਉਸ ਦੇ ਆਂਡਿਆਂ ਉੱਤੇ ਕਿਸੇ ਦੇ ਪੈਰ ਪੈ ਜਾਣ ਜਾਂ ਕੋਈ ਜੰਗਲੀ ਜਾਨਵਰ ਉਨ੍ਹਾਂ ਨੂੰ ਤੋੜ ਦੇਵੇ।"
15 e se esquece de que algum pé os pode pisar, ou de que a fera os pode calcar.
16 ਸ਼ਤਰ ਮੁਰਗੀ ਆਪਣੇ ਚੂਚਿਆਂ ਨੂੰ ਛੱਡ ਜਾਂਦੀ ਹੈ। ਉਹ ਉਨ੍ਹਾਂ ਨਾਲ ਇੰਝ ਵਰਤਾਉ ਕਰਦੀ ਹੈ ਜਿਵੇਂ ਉਹ ਉਸ ਦੇ ਨਹੀਂ ਹਨ। ਜੇ ਉਸ ਦੇ ਬੱਚੇ ਮਰ ਜਾਂਦੇ ਹਨ ਤਾਂ ਉਹ ਕੋਈ ਪਰਵਾਹ ਨਹੀਂ ਕਰਦੀ ਕਿ ਉਸਦੀ ਸਾਰੀ ਘਾਲਣਾ ਅਕਾਰਬ ਗਈ।"
16 Endurece-se para com seus filhos, como se não fossem seus; embora se perca o seu trabalho, ela está sem temor;
17 ਕਿਉਂ ਕਿ ਮੈਂ, ਪਰਮੇਸ਼ੁਰ ਨੇ ਸ਼ਤਰ ਮੁਰਗੀ ਨੂੰ ਸਿਆਣਪ ਨਹੀਂ ਦਿੱਤੀ। ਸ਼ਤਰ ਮੁਰਗੀ ਮੂਰਖ ਹੈ, ਤੇ ਮੈਂ ਉਸ ਨੂੰ ਇਸੇ ਤਰ੍ਹਾਂ ਬਣਾਇਆ ਹੈ।"
17 porque Deus a privou de sabedoria, e não lhe repartiu entendimento.
18 ਪਰ ਜਦੋਂ ਸ਼ੁਤਰ ਮੁਰਗੀ ਭੱਜਣ ਲਈ ਉੱਠ ਖਲੋਦੀ ਹੈ, ਉਹ ਘੋੜੇ ਅਤੇ ਉਸ ਦੇ ਸਵਾਰ ਉੱਤੇ ਹੱਸਦੀ ਹੈ ਕਿਉਂਕਿ ਉਹ ਕਿਸੇ ਘੋੜੇ ਨਾਲੋਂ ਵੀ ਤੇਜ਼ ਭੱਜ ਸੱਕਦੀ ਹੈ।"
18 Quando ela se levanta para correr, zomba do cavalo, e do cavaleiro.
19 “ਅੱਯੂਬ, ਕੀ ਘੋੜੇ ਨੂੰ ਤਾਕਤ ਤੂੰ ਦਿੱਤੀ ਸੀ? ਕੀ ਉਸਦੀ ਧੌਣ ਉੱਤੇ ਅਯਾਲ ਤੂੰ ਉਗਾਈ ਸੀ?"
19 Acaso deste força ao cavalo, ou revestiste de força o seu pescoço?
20 ਕੀ ਤੂੰ ਘੋੜੇ ਨੂੰ ਟਿੱਡੇ ਵਾਂਗੂ ਟੱਪਣ ਦੇ ਯੋਗ ਬਣਾਇਆ ਸੀ। ਘੋੜਾ ਲੋਕਾਂ ਨੂੰ ਡਰਾਉਂਦਿਆਂ ਉੱਚੀ-ਉੱਚੀ ਫਰਾਟੇ ਮਾਰਦਾ ਹੈ।"
20 Fizeste-o pular como o gafanhoto? Terrível é o fogoso respirar das suas ventas.
21 ਘੋੜਾ ਖੁਸ਼ ਹੈ ਕਿ ਉਹ ਇੰਨਾ ਤਾਕਤਵਰ ਹੈ। ਉਹ ਆਪਣੇ ਪੈਰਾਂ ਨਾਲ ਮੈਦਾਨ ਨੂੰ ਖੁਰਚਦਾ ਅਤੇ ਯੁੱਧ ਵਿੱਚ ਤੇਜੀ ਨਾਲ ਭੱਜ ਪੈਂਦਾ ਹੈ।"
21 Escarva no vale, e folga na sua força, e sai ao encontro dos armados.
22 ਘੋੜਾ ਡਰ ਉੱਤੇ ਹੱਸਦਾ ਹੈ। ਉਹ ਭੈਭੀਤ ਨਹੀਂ ਹੁੰਦਾ ਅਤੇ ਉਹ ਯੁੱਧ ਵਿੱਚੋਂ ਭੱਜਦਾ ਨਹੀਂ।"
22 Ri-se do temor, e não se espanta; e não torna atrás por causa da espada.
23 ਫੌਜੀ ਦਾ ਤਰਕਸ਼ ਘੋੜੇ ਦੇ ਪਾਸੇ ਤੇ ਹਿਲਦਾ, ਢਾਲ ਅਤੇ ਜਿਹੜੇ ਹਬਿਆਰ ਉਸਦਾ ਸਵਾਰ ਚੁੱਕਦਾ, ਧੁੱਪ ਵਿੱਚ ਲਿਸ਼ਕਦੇ ਹਨ।"
23 Sobre ele rangem a aljava, a lança cintilante e o dardo.
24 ਘੋੜਾ ਬਹੁਤ ਉੱਤੇਜਿਤ ਹੁੰਦਾ ਹੈ ਅਤੇ ਮੈਦਾਨ ਉੱਤੇ ਤੇਜ਼ੀ ਨਾਲ ਭੱਜਦਾ ਹੈ। ਜਦੋਂ ਘੋੜਾ ਤੁਰ੍ਹੀ ਦੀ ਆਵਾਜ਼ ਸੁਣਦਾ ਹੈ, ਉਹ ਖੜ੍ਹਾ ਨਹੀਂ ਰਹਿ ਸੱਕਦਾ।"
24 Tremendo e enfurecido devora a terra, e não se contém ao som da trombeta.
25 ਜਦੋਂ ਤੁਰ੍ਹੀ ਵਜਦੀ ਹੈਂ ਘੋੜਾ ਸ਼ੋਰ ਮਚਾਉਂਦਾ ਹੈ, ‘ਹੁਰ੍ਰੇ।’ ਉਹ ਜੰਗ ਨੂੰ ਦੂਰ ਤੋਂ ਹੀ ਸੁੰਘ ਲੈਂਦਾ ਹੈ। ਉਹ ਕਮਾਂਡਰਾਂ ਨੂੰ ਉੱਚੀ ਹੁਕਮ ਸੁਣਾਂਦਿਆਂ ਅਤੇ ਯੁੱਧ ਦੀਆਂ ਹੋਰ ਸਾਰੀਆਂ ਆਵਾਜ਼ਾਂ ਸੁਣਦਾ ਹੈਂ।"
25 Toda vez que soa a trombeta, diz: Eia! E de longe cheira a guerra, e o trovão dos capitães e os gritos.
26 “ਅੱਯੂਬ, ਕੀ ਤੂੰ ਬਾਜ ਨੂੰ ਸਿੱਖਾਇਆ ਸੀ ਕਿ ਕਿਵੇਂ ਆਪਣੇ ਖੰਭ ਖੋਲ੍ਹਕੇ ਦੱਖਣ ਵੱਲ ਉਡਾਰੀ ਮਾਰਨੀ ਹੈ?"
26 É pelo teu entendimento que se eleva o gavião, e estende as suas asas para o sul?
27 ਕੀ ਤੂੰ ਹੀ ਉਹ ਹੈਂ ਜਿਸਨੇ ਬਾਜ਼ ਨੂੰ ਆਖਿਆ ਕਿ ਅਕਾਸ਼ ਵਿੱਚ ਉੱਚਾ ਉੱਡੇ। ਕੀ ਤੂੰ ਉਸ ਨੂੰ ਆਖਿਆ ਸੀ ਕੀ ਆਪਣਾ ਆਲ੍ਹਣਾ ਉੱਚੇ ਪਹਾੜਾਂ ਵਿੱਚ ਬਣਾਵੇ?"
27 Ou se remonta a águia ao teu mandado, e põe no alto o seu ninho?
28 ਬਾਜ ਚੱਟਾਨ ਦੇ ਉੱਤੇ ਰਹਿੰਦਾ ਹੈ, ਚੱਟਾਨ ਉਸਦਾ ਕਿਲ੍ਹਾ ਹੈ।"
28 Mora nas penhas e ali tem a sua pousada, no cume das penhas, no lugar seguro.
29 ਬਾਜ਼ ਆਪਣੇ ਭੋਜਨ ਲਈ ਆਪਣੇ ਉੱਚੇ ਕਿਲ੍ਹੇ ਉੱਪਰੋਂ ਤੱਕਦਾ ਹੈ। ਬਾਜ਼ ਦੂਰ ਤੋਂ ਆਪਣੇ ਭੋਜਨ ਨੂੰ ਦੇਖ ਸੱਕਦਾ ਹੈ।"
29 Dali descobre a presa; seus olhos a avistam de longe.
30 ਬਾਜ਼ ਉੱਥੇ ਇਕੱਠੇ ਹੋਣਗੇ ਜਿੱਥੇ ਲਾਸ਼ਾਂ ਹੋਣਗੀਆਂ। ਤੇ ਉਨ੍ਹਾਂ ਦੇ ਬੱਚੇ ਖੂਨ ਪੀਣਗੇ।”"
30 Seus filhos chupam o sangue; e onde há mortos, ela aí está.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jó 39, comparar traduções ou montar um estudo — tudo direto pelo WhatsApp.