Jó 32

Punjabi Bible (GL_PUNJABI) vs NVT

Sair da comparação
NVT Nova Versão Transformadora
1 ਅਲੀਹੂ ਦਲੀਲ ਵਿੱਚ ਵਾਧਾ ਕਰਦਾ ਹੈ ਫੇਰ ਅੱਯੂਬ ਦੇ ਤਿੰਨਾਂ ਦੋਸਤਾਂ ਨੇ ਅੱਯੂਬ ਨੂੰ ਜਵਾਬ ਦੇਣ ਦੀ ਕੋਸ਼ਿਸ਼ ਛੱਡ ਦਿੱਤੀ ਇਹ ਗੱਲ ਉਨ੍ਹਾਂ ਨੇ ਇਸ ਕਰਕੇ ਛੱਡ ਦਿੱਤੀ ਕਿਉਂਕਿ ਅੱਯੂਬ ਨੂੰ ਆਪਣੇ ਬੇਗੁਨਾਹ ਹੋਣ ਉੱਪਰ ਅਬਾਹ ਭਰੋਸਾ ਸੀ।"
1 Os três amigos de Jó pararam de lhe responder, pois ele insistia em dizer que era inocente.
2 ਪਰ ਉਬੇ ਇੱਕ ਨੌਜਵਾਨ ਆਦਮੀ ਸੀ ਜਿਸਦਾ ਨਾਮ ਸੀ ਅਲੀਹੂ ਸਪੁੱਤਰ ਬਰਕੇਲ। ਬਰਕੇਲ ਬੁਜ਼ ਦਾ ਉਤਰਾਧਿਕਾਰੀ ਸੀ। ਅਲੀਹੂ ਰਾਮ ਦੇ ਪਰਿਵਾਰ ਵਿੱਚੋਂ ਸੀ। ਅਲੀਹੂ ਅੱਯੂਬ ਉੱਤੇ ਬਹੁਤ ਕ੍ਰੋਧਵਾਨ ਹੋ ਗਿਆ ਕਿਉਂਕਿ ਅੱਯੂਬ ਆਖ ਰਿਹਾ ਸੀ ਕਿ ਉਹ ਸਹੀ ਸੀ। ਉਹ ਆਖ ਰਿਹਾ ਸੀ ਕਿ ਉਹ ਪਰਮੇਸ਼ੁਰ ਨਾਲੋਂ ਵੀ ਵੱਧ ਧਰਮੀ ਸੀ।"
2 Então Eliú, filho de Baraquel, o buzita, da família de Rão, ficou irado. Indignou-se porque Jó se achava mais justo que Deus.
3 ਅਲੀਹੂ ਅੱਯੂਬ ਦੇ ਤਿੰਨਾਂ ਦੋਸਤਾਂ ਨਾਲ ਵੀ ਨਾਰਾਜ਼ ਸੀ। ਕਿਉਂਕਿ ਅੱਯੂਬ ਦੇ ਤਿੰਨੇ ਦੋਸਤ ਅੱਯੂਬ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸੱਕੇ ਸਨ ਪਰ ਫ਼ੇਰ ਵੀ ਉਨ੍ਹਾਂ ਨੇ ਅੱਯੂਬ ਨੂੰ ਨਿੰਦਿਆ।"
3 Também indignou-se com os três amigos de Jó, pois não conseguiram responder a seus argumentos, a fim de demonstrar que Jó estava errado.
4 ਕਿਉਂ ਕਿ ਅਲੀਹੂ ਉਬੇ ਸਭ ਤੋਂ ਛੋਟੀ ਉਮਰ ਦਾ ਸੀ ਇਸ ਲਈ ਉਸ ਨੇ ਉਦੋਂ ਤੱਕ ਇੰਤਜਾਰ ਕੀਤਾ ਜਦੋਂ ਤੱਕ ਕਿ ਸਾਰਿਆਂ ਨੇ ਗੱਲਬਾਤ ਖਤਮ ਨਹੀਂ ਕਰ ਲਈ। ਫ਼ੇਰ ਉਸ ਨੇ ਮਹਿਸੂਸ ਕੀਤਾ ਕਿ ਉਹ ਗੱਲ ਕਰ ਸੱਕਦਾ ਸੀ।"
4 Eliú havia esperado os outros falarem, pois eram mais velhos que ele.
5 ਪਰ ਫ਼ੇਰ ਅਲੀਹੂ ਨੇ ਦੇਖਿਆ ਕਿ ਅੱਯੂਬ ਦੇ ਤਿੰਨਾਂ ਦੋਸਤਾਂ ਪਾਸ ਹੋਰ ਕੁਝ ਵੀ ਆਖਣ ਨੂੰ ਨਹੀਂ ਸੀ ਇਸ ਲਈ ਉਹ ਕ੍ਰੋਧਵਾਨ ਹੋ ਗਿਆ।"
5 Mas, quando viu que não tinham mais nada a dizer, expressou sua indignação.
6 ਇਸ ਲਈ ਅਲੀਹੂ ਨੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਆਖਿਆ: “ਮੈਂ ਉਮਰ ਵਿੱਚ ਛੋਟਾ ਹਾਂ ਅਤੇ ਤੁਸੀਂ ਬਜ਼ੁਰਗ ਆਦਮੀ ਹੋ। ਇਸ ਲਈ ਮੈਂ ਇਹ ਗੱਲ ਆਖਣੋ ਡਰਦਾ ਹਾਂ ਜੋ ਮੈਂ ਸੋਚ ਰਿਹਾ ਹਾਂ।"
6 Assim, Eliú, filho de Baraquel, o buzita, disse: “Eu sou jovem, e vocês são idosos; por isso me contive e não dei minha opinião.
7 ਮੈਂ ਦਿਲ ਵਿੱਚ ਸੋਚਿਆ ‘ਬਜ਼ੁਰਗ ਨੂੰ ਪਹਿਲਾਂ ਬੋਲਣਾ ਚਾਹੀਦਾ ਹੈ। ਬਜ਼ੁਰਗਾਂ ਨੇ ਬਹੁਤ ਵਰ੍ਹੇ ਜੀਵਿਆ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਬਹੁਤ ਗੱਲਾਂ ਸਿੱਖੀਆਂ ਹੁੰਦੀਆਂ ਹਨ।’"
7 Pensei: ‘Os mais velhos devem falar, pois a sabedoria vem com o tempo’.
8 ਪਰ ਪਰਮੇਸ਼ੁਰ ਦਾ ਆਤਮਾ ਹੀ ਮਨੁੱਖ ਨੂੰ ਸਿਆਣਾ ਬਣਾਉਂਦਾ ਹੈ। ਸਰਬ ਸ਼ਕਤੀਮਾਨ ਪਰਮੇਸ਼ੁਰ ਵੱਲੋਂ ਆਉਂਦਾ ‘ਸਾਰੇ’ ਲੋਕਾਂ ਨੂੰ ਸਮਝ ਪ੍ਰਦਾਨ ਕਰਦਾ ਹੈ।"
8 Contudo, há um espírito dentro de cada um, o sopro do Todo-poderoso, que lhe dá entendimento.
9 ਬਜ਼ੁਰਗ ਲੋਕ ਹੀ ਸਿਆਣੇ ਆਦਮੀ ਨਹੀਂ ਹੁੰਦੇ। ਸਿਰਫ ਉਹੀ ਅਜਿਹੇ ਬੰਦੇ ਨਹੀਂ ਜਿਹੜੇ ਸਮਝਦੇ ਹਨ ਕਿ ਸਹੀ ਕੀ ਹੈ।"
9 Nem sempre os de mais idade são sábios; às vezes, os velhos não entendem o que é justo.
10 “ਇਸ ਲਈ ਕਿਰਪਾ ਕਰਕੇ ਮੇਰੀ ਗੱਲ ਸੁਣੋ। ਅਤੇ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਾਂਗਾ।"
10 Portanto, ouçam-me, e eu lhes direi o que penso.
11 ਮੈਂ ਧੀਰਜ ਨਾਲ ਇੰਤਜ਼ਾਰ ਕੀਤਾ ਜਦੋਂ ਤੁਸੀਂ ਲੋਕ ਗੱਲਾਂ ਕਰ ਰਹੇ ਸੀ। ਮੈਂ ਉਨ੍ਹਾਂ ਜਵਾਬਾਂ ਨੂੰ ਧਿਆਨ ਨਾਲ ਸੁਣਿਆ ਜਿਹੜੇ ਤੁਸੀਂ ਅੱਯੂਬ ਨੂੰ ਦਿੱਤੇ।"
11 “Esperei todo esse tempo, ouvindo seus argumentos atentamente, observando enquanto procuravam palavras.
12 ਮੈਂ ਉਹ ਗੱਲਾਂ ਧਿਆਨ ਨਾਲ ਸੁਣੀਆਂ ਜੋ ਤੁਸੀਂ ਆਖੀਆਂ। ਤੁਹਾਡੇ ਵਿੱਚੋਂ ਕਿਸੇ ਨੇ ਵੀ ਅੱਯੂਬ ਨੂੰ ਨਹੀਂ ਨਿੰਦਿਆ। ਤੁਹਾਡੇ ਵਿੱਚੋਂ ਕਿਸੇ ਨੇ ਵੀ ਉਸ ਦੀਆਂ ਦਲੀਲਾਂ ਦਾ ਉੱਤਰ ਨਹੀਂ ਦਿੱਤਾ।"
12 Dei-lhes toda a atenção, mas nenhum de vocês provou que Jó está errado, nem respondeu a seus argumentos.
13 ਤੁਸੀਂ ਤਿੰਨੇ ਬੰਦੇ ਨਹੀਂ ਆਖ ਸੱਕਦੇ ਕਿ ਤੁਸੀਂ ਸਿਆਣਪ ਲੱਭ ਲਈ ਹੈ। ਪਰਮੇਸ਼ੁਰ ਅੱਯੂਬ ਦੀਆਂ ਦਲੀਲਾਂ ਦਾ ਜਵਾਬ ਦੇਵੇ, ਲੋਕਾਂ ਦਾ ਨਹੀਂ।"
13 Não venham me dizer: ‘Ele é sábio demais para nós; só Deus pode convencê-lo’.
14 ਅੱਯੂਬ ਨੇ ਮੇਰੇ ਸਾਹਮਣੇ ਆਪਣੀਆਂ ਦਲੀਲਾਂ ਨਹੀਂ ਰੱਖੀਆਂ। ਇਸ ਲਈ ਮੈਂ ਉਨ੍ਹਾਂ ਦਲੀਲਾਂ ਦੀ ਵਰਤੋਂ ਨਹੀਂ ਕਰਾਂਗਾ ਜਿਹੜੀਆਂ ਤੁਸੀਂ ਤਿੰਨਾਂ ਨੇ ਵਰਤੀਆਂ ਨੇ।"
14 Se Jó tivesse discutido comigo, eu não teria respondido como vocês.
15 “ਅੱਯੂਬ ਇਹ ਬੰਦੇ ਦਲੀਲ ਹਾਰ ਗਏ ਨੇ। ਇਨ੍ਹਾਂ ਕੋਲ ਆਖਣ ਲਈ ਹੋਰ ਕੁਝ ਵੀ ਨਹੀਂ। ਉਨ੍ਹਾਂ ਕੋਲ ਹੋਰ ਜਵਾਬ ਵੀ ਨਹੀਂ ਹਨ।"
15 Estão aí perplexos, sem resposta, sem terem mais o que dizer.
16 ਅੱਯੂਬ ਮੈਂ ਉਨ੍ਹਾਂ ਲੋਕਾਂ ਵੱਲੋਂ ਤੈਨੂੰ ਜਵਾਬ ਦਿੱਤੇ ਜਾਣ ਦਾ ਇੰਤਜ਼ਾਰ ਕੀਤਾ। ਪਰ ਹੁਣ ਇਹ ਖਾਮੋਸ਼ ਨੇ। ਉਨ੍ਹਾਂ ਨੇ ਤੇਰੇ ਨਾਲ ਦਲੀਲਬਾਜ਼ੀ ਕਰਨੀ ਛੱਡ ਦਿੱਤੀ ਹੈ।"
16 Devo continuar a esperar, agora que se calaram? Devo também permanecer em silêncio?
17 ਇਸ ਲਈ ਹੁਣ ਮੈਂ ਤੈਨੂੰ ਆਪਣਾ ਜਵਾਬ ਦੇਵਾਂਗਾ। ਹਾਂ ਮੈਂ ਦੱਸਾਂਗਾ ਤੈਨੂੰ ਕਿ ਮੈਂ ਕੀ ਸੋਚਦਾ ਹਾਂ।"
17 Não! Darei minha resposta; também expressarei minha opinião.
18 ਮੇਰੇ ਕੋਲ ਕਹਿਣ ਨੂੰ ਇੰਨਾ ਕੁਝ ਹੈ, ਕਿ ਮੈਂ ਫਟਣ ਹੀ ਵਾਲਾ ਹਾਂ।"
18 Pois tenho muito a dizer, e o espírito em mim me impulsiona a falar.
19 ਮੈਂ ਨਵੀਂ ਮੈਅ ਦੀ ਉਸ ਬੋਤਲ ਵਰਗਾ ਹਾਂ ਜਿਸ ਨੂੰ ਅਜੇ ਖੋਲ੍ਹਿਆ ਨਹੀਂ ਗਿਆ। ਮੈਂ ਨਵੀਂ ਮੈਅ ਦੇ ਉਸ ਢੱਕਣ ਵਰਗਾ ਹਾਂ ਜਿਹੜਾ ਖੁਲ੍ਹ ਕੇ ਉੱਡਣ ਲਈ ਤਿਆਰ ਹੈ।"
19 Sou como um barril de vinho sem respiradouro, como uma vasilha de couro prestes a romper.
20 ਇਸ ਲਈ ਮੈਨੂੰ ਬੋਲਣਾ ਚਾਹੀਦਾ ਹੈ, ਤਾਂ ਹੀ ਮੈਨੂੰ ਚੈਨ ਮਿਲੇਗਾ। ਮੈਂ ਅਵੱਸ਼ ਬੋਲਾਂਗਾ ਤੇ ਅੱਯੂਬ ਦੀਆਂ ਦਲੀਲਾਂ ਦਾ ਜਵਾਬ ਦੇਵਾਂਗਾ।"
20 Preciso falar para ter alívio; sim, deixem-me responder!
21 ਮੈਨੂੰ ਅੱਯੂਬ ਨਾਲ ਕਿਸੇ ਵੀ ਹੋਰ ਵਿਅਕਤੀ ਵਰਗਾ ਹੀ ਵਿਹਾਰ ਕਰਨਾ ਚਾਹੀਦਾ ਹੈ। ਮੈਂ ਉਸ ਨੂੰ ਵੱਧੀਆ ਗੱਲਾਂ ਆਖਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਮੈਂ ਉਹੀ ਆਖਾਂਗਾ ਜੋ ਮੈਨੂੰ ਆਖਣਾ ਚਾਹੀਦਾ ਹੈ"
21 Não tomarei partido, nem tentarei bajular ninguém.
22 ਮੈਂ ਕਿਸੇ ਇੱਕ ਬੰਦੇ ਨੂੰ ਦੂਸਰੇ ਨਾਲੋਂ ਬਿਹਤਰ ਨਹੀਂ ਮੰਨ ਸੱਕਦਾ। ਜੇ ਮੈਂ ਜਿਹਾ ਕੀਤਾ ਤਾਂ ਪਰਮੇਸ਼ੁਰ ਪਾਸੋਂ ਮੈਨੂੰ ਦੰਡ ਮਿਲੇਗਾ।"
22 Pois, se tentasse usar de bajulação, meu Criador logo me destruiria.”

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Jó 32, comparar traduções ou montar um estudo — tudo direto pelo WhatsApp.