Jó 31

Punjabi Bible (GL_PUNJABI) vs NVT

Sair da comparação
NVT Nova Versão Transformadora
1 “ਮੈਂ ਆਪਣੀਆਂ ਅੱਖਾਂ ਨਾਲ ਇਕਰਾਰਨਾਮਾ ਕੀਤਾ ਸੀ ਕਿ ਮੈਂ ਕਿਸੇ ਕੁੜੀ ਨੂੰ ਇਸ ਤਰ੍ਹਾਂ ਨਹੀਂ ਦੇਖਾਂਗਾ, ਜੋ ਉਸ ਲਈ ਮੇਰੇ ਅੰਦਰ ਚਾਹਤ ਪੈਦਾ ਕਰੇ।"
1 “Fiz uma aliança com meus olhos de não olhar com cobiça para nenhuma jovem.
2 ਸਰਬ-ਸ਼ਕਤੀਮਾਨ ਪਰਮੇਸ਼ੁਰ ਲੋਕਾਂ ਨਾਲ ਕੀ ਕਰਦਾ ਹੈ? ਪਰਮੇਸ਼ੁਰ ਕਿਵੇਂ ਲੋਕਾਂ ਨੂੰ ਆਪਣੇ ਉੱਚ ਅਕਾਸ਼ਾਂ ਵਿੱਚਲੇ ਘਰਾਂ ਵਿੱਚੋਂ ਮਿਲਾ ਦਿੰਦਾ ਹੈ।"
2 Pois o que Deus, lá de cima, escolheu para nós? Qual é nossa herança do Todo-poderoso, que está lá no alto?
3 ਪਰਮੇਸ਼ੁਰ ਬਦਕਾਰ ਲੋਕਾਂ ਉੱਤੇ ਮੁਸੀਬਤ ਅਤੇ ਤਬਾਹੀ ਭੇਜਦਾ ਹੈ, ਅਤੇ ਉਨ੍ਹਾਂ ਲੋਕਾਂ ਨੂੰ ਤਬਾਹੀ ਜਿਹੜੀ ਗ਼ਲਤ ਕਰਦੇ ਨੇ।"
3 Não é calamidade para os perversos e desgraça para os que praticam o mal?
4 ਮੈਂ ਜੋ ਵੀ ਕਰਦਾ ਹਾਂ ਪਰਮੇਸ਼ੁਰ ਜਾਣਦਾ ਹੈ। ਤੇ ਉਹ ਮੇਰੇ ਹਰ ਕੰਮ ਨੂੰ ਦੇਖਦਾ ਹੈ।"
4 Afinal, ele não vê tudo que faço e cada passo que dou?
5 ਮੈਂ ਝੂਠ ਨਹੀਂ ਬੋਲਿਆ ਹੈ ਤੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ।"
5 “Se minha conduta foi falsa, e se procurei enganar alguém,
6 ਜੇਕਰ ਪਰਮੇਸ਼ੁਰ ਸਹੀ ਤੋਲ ਵਰਤੇ, ਉਸ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਨਿਰਦੋਸ਼ ਹਾਂ।"
6 que Deus me pese numa balança justa, pois conhecerá minha integridade.
7 ਫ਼ੇਰ ਪਰਮੇਸ਼ੁਰ ਜਾਣ ਲੈਂਦਾ ਜੇ ਮੈਂ ਸਹੀ ਰਸਤੇ ਤੋਂ ਭਟਕ ਜਾਂਦਾ, ਜੇ ਮੇਰੀਆਂ ਅੱਖਾਂ ਮੇਰੇ ਦਿਲ ਨੂੰ ਬਦੀ ਵੱਲ ਲੈ ਜਾਂਦੀਆਂ, ਜਾਂ ਜੇ ਮੇਰੇ ਹੱਥ ਪਾਪ ਨਾਲ ਨਾਪਾਕ ਹੁੰਦੇ।"
7 Se me desviei de seu caminho, se meu coração cobiçou o que os olhos viram, ou se sou culpado de algum outro pecado,
8 ਫ਼ੇਰ ਇਹ ਹੋਰਨਾਂ ਲੋਕਾਂ ਲਈ ਉਨ੍ਹਾਂ ਫ਼ਸਲਾਂ ਨੂੰ ਖਾਣਾ ਸਹੀ ਹੁੰਦਾ ਜਿਹੜੀਆਂ ਮੈਂ ਬੀਜੀਆਂ ਸਨ, ਜਾਂ ਉਨ੍ਹਾਂ ਪੌਦਿਆਂ ਨੂੰ ਪੁੱਟਣਾ ਜਿਹੜੇ ਮੈਂ ਉਗਾਏ ਸਨ।"
8 que outros comam o que semeei; que minhas plantações sejam arrancadas pela raiz.
9 “ਜੇ ਮੈਂ ਕਿਸੇ ਹੋਰ ਔਰਤ ਨੂੰ ਚਾਹਿਆ, ਜਾਂ ਆਪਣੇ ਗੁਆਂਢੀ ਦੇ ਦਰਵਾਜ਼ੇ ਤੇ, ਉਸਦੀ ਪਤਨੀ ਨਾਲ ਪਾਪ ਕਰਨ ਲਈ ਇੰਤਜ਼ਾਰ ਕੀਤਾ ਹੈ।"
9 “Se meu coração foi seduzido por uma mulher, ou se cobicei a esposa de meu próximo,
10 ਤਾਂ ਫ਼ਿਰ ਮੇਰੀ ਪਤਨੀ ਨੂੰ ਵੀ ਦੂਸਰੇ ਮਰਦ ਦਾ ਭੋਜਨ ਬਨਾਉਣ ਦਿਉ, ਤੇ ਹੋਰਨਾਂ ਮਰਦਾਂ ਨੂੰ ਉਸ ਦੇ ਨਾਲ ਸੌਣ ਦਿਉ।"
10 que minha esposa se torne serva de outro homem; que outros durmam com ela.
11 ਕਿਉਂਕਿ ਜਿਨਸੀ ਪਾਪ ਸ਼ਰਮਨਾਕ ਹੈ। ਇਹ ਅਜਿਹਾ ਪਾਪ ਹੈ ਜਿਸਦੀ ਸਜ਼ਾ ਮਿਲਣੀ ਚਾਹੀਦੀ ਹੈ।"
11 Pois a cobiça é um pecado vergonhoso, um crime que merece castigo.
12 ਜਿਨਸੀ ਪਾਪ ਉਸ ਅੱਗ ਵਰਗਾ ਹੈ ਜਿਹੜੀ ਬਲਦੀ ਹੈ ਜਦੋਂ ਤੱਕ ਹਰ ਚੀਜ਼ ਨੂੰ ਸਾੜਕੇ ਸੁਆਹ ਨਹੀਂ ਕਰ ਦਿੰਦੀ। ਇਹ ਹਰ ਗੱਲ ਨੂੰ, ਜੋ ਮੈਂ ਕੀਤੀ ਹੈ ਬਰਬਾਦ ਕਰ ਸੱਕਦੀ ਸੀ।"
12 É fogo que tudo consome, levando à destruição, capaz de destruir tudo que tenho.
13 “ਜੇ ਮੈਂ ਇਨਕਾਰ ਕਰਦਾ ਹਾਂ ਆਪਣੇ ਗੁਲਾਮਾਂ ਨਾਲ ਇਮਾਨਦਾਰ ਹੋਣ ਤੋਂ ਜਦੋਂ ਉਨ੍ਹਾਂ ਕੋਲ ਮੇਰੀ ਸ਼ਿਕਾਇਤ ਹੁੰਦੀ ਹੈ,"
13 “Se fui injusto com meus servos e servas quando me apresentaram suas queixas,
14 ਤਾਂ ਫੈਰ ਮੈਂ ਉਦੋਂ ਕੀ ਕਰਾਂਗਾ ਜਦੋਂ ਮੈਨੂੰ ਪਰਮੇਸ਼ੁਰ ਦਾ ਸਾਹਮਣਾ ਕਰਨਾ ਪਵੇਗਾ? ਮੈਂ ਕੀ ਆਖਾਂਗਾ ਜਦੋਂ ਪਰਮੇਸ਼ੁਰ ਮੇਰੇ ਕੋਲੋਂ ਪੁੱਛੇਗਾ ਕਿ ਮੈਂ ਕੀ ਕੀਤਾ ਹੈ।"
14 que farei quando Deus me confrontar? Que direi quando ele me chamar para prestar contas?
15 ਪਰਮੇਸ਼ੁਰ ਨੇ ਮੈਨੂੰ ਮੇਰੀ ਮਾਂ ਦੇ ਸ਼ਰੀਰ ਅੰਦਰ ਸਾਜਿਆ। ਅਤੇ ਪਰਮੇਸ਼ੁਰ ਨੇ ਮੇਰੇ ਗੁਲਾਮਾਂ ਨੂੰ ਵੀ ਸਾਜਿਆ। ਪਰਮੇਸ਼ੁਰ ਨੇ ਸਾਨੂੰ ਸਾਰਿਆਂ ਨੂੰ ਆਪਣੀਆਂ ਮਾਵਾਂ ਦੇ ਸ਼ਰੀਰ ਅੰਦਰ ਸ਼ਕਲ ਦਿੱਤੀ।"
15 Pois o mesmo Deus que me criou, também criou meus servos; formou no ventre materno tanto eles como eu.
16 “ਮੈਂ ਕਦੇ ਵੀ ਗਰੀਬਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਨਹੀਂ ਕੀਤਾ। ਮੈਂ ਸਦਾ ਵਿਧਵਾਵਾਂ ਨੂੰ ਦਿੱਤਾ, ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਸੀ।"
16 “Acaso me recusei a ajudar os pobres ou acabei com a esperança da viúva?
17 ਮੈਂ ਆਪਣੇ ਭੋਜਨ ਬਾਰੇ ਕਦੇ ਵੀ ਖੁਦਗਰਜ਼ ਨਹੀਂ ਰਿਹਾ ਹਾਂ। ਮੈਂ ਹਮੇਸ਼ਾ ਯਤੀਮਾਂ ਨੂੰ ਭੋਜਨ ਦਿੱਤਾ ਹੈ।"
17 Fui mesquinho com meu alimento e me recusei a compartilhá-lo com os órfãos?
18 ਮੈਂ ਆਪਣੀ ਸਾਰੀ ਉਮਰ ਪਿਉ ਬਾਹਰੇ ਬੱਚਿਆਂ ਲਈ ਪਿਤਾ ਵਰਗਾ ਬਣਿਆ ਹਾਂ। ਆਪਣੀ ਸਾਰੀ ਉਮਰ, ਮੈਂ ਵਿਧਵਾਵਾਂ ਦਾ ਧਿਆਨ ਰੱਖਿਆ ਹੈ।"
18 Não! Desde a juventude, tenho cuidado dos órfãos como um pai e, por toda a vida, tenho ajudado as viúvas.
19 ਜਦੋਂ ਮੈਂ ਲੋਕਾਂ ਨੂੰ ਕਸ਼ਟ ਝੱਲਦਿਆਂ ਦੇਖਿਆ ਕਿਉਂ ਕਿ ਉਨ੍ਹਾਂ ਕੋਲ ਬਸਤਰ ਨਹੀਂ ਸਨ ਜਾਂ ਕਿਸੇ ਗਰੀਬ ਆਦਮੀ ਨੂੰ ਬਿਨਾ ਚੋਲੇ ਤੋਂ।"
19 Sempre que via alguém passar frio por falta de roupa, e o pobre que não tinha o que vestir,
20 ਮੈਂ ਹਮੇਸ਼ਾ ਉਨ੍ਹਾਂ ਨੂੰ ਬਸਤਰ ਦਿੱਤੇ ਨੇ। ਮੈਂ ਉਨ੍ਹਾਂ ਨੂੰ ਨਿਘ੍ਘ ਪਹੁੰਚਾਉਣ ਲਈ ਆਪਣੀਆਂ ਹੀ ਭੇਡਾਂ ਦੀ ਉਨ ਦੀ ਵਰਤੋਂ ਕੀਤੀ। ਤੇ ਉਨ੍ਹਾਂ ਨੇ ਮੈਨੂੰ ਸੱਚੇ ਦਿਲੋਂ ਅਸੀਸ ਦਿੱਤੀ।"
20 acaso eles não me abençoavam por lhes prover roupas de lã para aquecê-los?
21 ਉਘਰਿਆ ਨਹੀਂ ਕਦੇ ਵੀ ਮੈਂ ਮੁੱਕਾ ਕਿਸੇ ਯਤੀਮ ਉੱਤੇ ਜਦੋਂ ਵੀ ਦੇਖਿਆ ਮੈਂ ਉਸ ਨੂੰ ਦਰ ਉੱਤੇ ਸਹਾਇਤਾ ਮੰਗਦਿਆਂ।"
21 “Se levantei a mão contra o órfão, certo de que os juízes tomariam meu partido,
22 ਜੇ ਮੈਂ ਕਦੇ ਅਜਿਹਾ ਕੀਤਾ ਹੋਵੇ, ਤਾਂ ਮੇਰੀ ਬਾਂਹ ਜੜੋਂ ਪੁੱਟੀ ਜਾਵੇ ਅਤੇ ਮੇਰੇ ਮੋਢੇ ਉੱਤੋਂ ਢਹਿ ਪਵੇ।"
22 que meu ombro seja deslocado e meu braço, arrancado da articulação!
23 ਪਰ ਮੈਂ ਇਹੋ ਜਿਹੀਆਂ ਕੋਈ ਵੀ ਗੱਲਾਂ ਨਹੀਂ ਕੀਤੀਆਂ। ਮੈਂ ਪਰਮੇਸ਼ੁਰ ਦੇ ਦੰਡ ਤੋਂ ਡਰਦਾ ਹਾਂ। ਉਸ ਦਾ ਪਰਤਾਪ ਮੈਨੂੰ ਭੈਭੀਤ ਕਰਦਾ ਹੈ।"
23 Seria melhor que enfrentar o castigo de Deus; pois, se a majestade de Deus é contra mim, que esperança resta?
24 “ਮੈਂ ਕਦੇ ਵੀ ਆਪਣੀ ਦੌਲਤ ਦਾ ਭਰੋਸਾ ਨਹੀਂ ਕੀਤਾ। ਮੈਂ ਸਹਾਇਤਾ ਲਈ ਹਮੇਸ਼ਾ ਪਰਮੇਸ਼ੁਰ ਤੇ ਭਰੋਸਾ ਕੀਤਾ ਹੈ। ਮੈਂ ਕਦੇ ਵੀ ਸ਼ੁੱਧ ਸੋਨੇ ਨੂੰ ਨਹੀਂ ਆਖਿਆ, ‘ਤੂੰ ਹੀ ਮੇਰੀ ਉਮੀਦ ਹੈਂ।’"
24 “Acaso confiei no dinheiro ou me senti seguro por causa de meu ouro?
25 ਮੈਂ ਅਮੀਰ ਰਿਹਾ ਹਾਂ। ਪਰ ਇਸ ਨੇ ਮੈਨੂੰ ਗੁਮਾਨੀ ਨਹੀਂ ਬਣਾਇਆ। ਮੈਂ ਬਹੁਤ ਧਨ ਕਮਾਇਆ ਹੈ। ਪਰ ਇਹੀ ਨਹੀਂ ਜਿਸ ਨੇ ਮੈਨੂੰ ਖੁਸ਼ੀ ਦਿੱਤੀ ਸੀ।"
25 Acaso me vangloriei de minha riqueza e de tudo que possuo?
26 ਮੈਂ ਕਦੇ ਵੀ ਚਮਕੀਲੇ ਸੂਰਜ ਦੀ ਜਾਂ ਖੂਬਸੂਰਤ ਚੰਨ ਦੀ ਉਪਾਸਨਾ ਨਹੀਂ ਕੀਤੀ।"
26 “Olhei para o sol, que brilha no céu, ou para a lua, que percorre seu resplendor,
27 ਮੈਂ ਇੰਨਾ ਮੂਰਖ ਨਹੀਂ ਸਾਂ ਕਿ ਮੈਂ ਕਦੇ ਵੀ ਸੂਰਜ ਤੇ ਚੰਨ ਦੀ ਉਪਾਸਨਾ ਕਰਦਾ।"
27 e, em segredo, meu coração foi seduzido a lhes lançar beijos de adoração?
28 ਇਹ ਵੀ ਅਜਿਹਾ ਪਾਪ ਹੈ ਜਿਸਦੀ ਸਜ਼ਾ ਮਿਲਣੀ ਚਾਹੀਦੀ ਹੈ। ਜੇ ਮੈਂ ਇਨ੍ਹਾਂ ਚੀਜ਼ਾਂ ਦੀ ਉਪਾਸਨਾ ਕੀਤੀ ਹੁੰਦੀ ਤਾਂ ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਬੇਵਫਾਈ ਕੀਤੀ ਹੁੰਦੀ।"
28 Se o fiz, devo ser castigado pelos juízes, pois significa que neguei o Deus que está lá no alto.
29 “ਮੈਂ ਕਦੇ ਵੀ ਖੁਸ਼ ਨਹੀਂ ਰਿਹਾ ਹਾਂ ਜਦੋਂ ਮੇਰੇ ਦੁਸ਼ਮਣ ਤਬਾਹ ਹੋਏ। ਮੈਂ ਕਦੇ ਵੀ ਆਪਣੇ ਦੁਸ਼ਮਣਾਂ ਉੱਤੇ ਨਹੀਂ ਹੱਸਿਆ ਜਦੋਂ ਉਨ੍ਹਾਂ ਉੱਤੇ ਬੁਰਾ ਵਕਤ ਆਇਆ।"
29 “Alguma vez me alegrei com a desgraça de meus inimigos, ou exultei porque lhes aconteceu algum mal?
30 ਮੈਂ ਕਦੇ ਵੀ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਦਾ, ਅਤੇ ਉਨ੍ਹਾਂ ਦੇ ਮਰਨ ਦੀ ਲੋਚਾ ਕਰਨ ਦਾ, ਪਾਪ ਆਪਣੇ ਮੁਖ ਨੂੰ ਨਹੀਂ ਕਰਨ ਦਿੱਤਾ।"
30 Não, jamais cometi o pecado de amaldiçoar alguém ou de pedir sua morte como vingança.
31 ਮੇਰੇ ਘਰ ਦੇ ਸਾਰੇ ਹੀ, ਜਾਣਦੇ ਨੇ ਕਿ ਮੈਂ ਸਦਾ ਹੀ ਅਜਨਬੀਆਂ ਨੂੰ ਭੋਜਨ ਦਿੱਤਾ ਹੈ।"
31 “Meus servos nunca disseram: ‘Ele deixa os outros passar fome’.
32 ਮੈਂ ਅਜਨਬੀਆਂ ਨੂੰ ਹਮੇਸ਼ਾ ਆਪਣੇ ਘਰ ਅੰਦਰ ਬੁਲਾਇਆ ਤਾਂ ਜੋ ਉਨ੍ਹਾਂ ਨੂੰ ਰਾਤ ਵੇਲੇ ਗਲੀਆਂ ਵਿੱਚ ਨਾ ਸੌਣਾ ਪਵੇ।"
32 Nunca deixei o estrangeiro dormir na rua; minha porta sempre esteve aberta para todos.
33 ਹੋਰ ਲੋਕੀ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਮੈਂ ਕਦੇ ਵੀ ਆਪਣਾ ਦੋਸ਼ ਨਹੀਂ ਛੁਪਾਇਆ।"
33 “Acaso procurei encobrir meus pecados, como outros fazem, e esconder a culpa em meu coração?
34 ਮੈਂ ਇਸ ਗੱਲੋ ਕਦੇ ਵੀ ਨਹੀਂ ਡਰਿਆ ਸਾਂ ਕਿ ਲੋਕ ਕੀ ਆਖਣਗੇ। ਉਸ ਡਰ ਨੇ ਮੈਨੂੰ ਕਦੇ ਵੀ ਚੁੱਪ ਨਹੀਂ ਰਹਿਣ ਦਿੱਤਾ। ਇਸ ਨੇ ਕਦੇ ਵੀ ਮੈਨੂੰ ਬਾਹਰ ਜਾਣੋ ਨਹੀਂ ਵਰਜਿਆ। ਮੈਂ ਲੋਕਾਂ ਦੀ ਨਫ਼ਰਤ ਤੋਂ ਨਹੀਂ ਡਰਦਾ ਹਾਂ।"
34 Mantive-me calado e não saí de casa, por medo da multidão ou do desprezo do povo?
35 “ਮੈਂ ਇੱਛਾ ਕਰਦਾਂ, ਮੈਨੂੰ ਸੁਣਨ ਵਾਲਾ ਕੋਈ ਹੁੰਦਾ, ਮੈਨੂੰ ਆਪਣਾ ਪੱਖ ਸਮਝਾਉਣ ਦਿੰਦਾ। ਕਾਸ਼ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਜਵਾਬ ਦੇਵੇ। ਮੈਂ ਇੱਛਾ ਕਰਦਾ ਹਾਂ ਕਿ ਉਹ ਲਿਖੇ ਜੋ ਉਹ ਸੋਚਦਾ ਹੈ ਕਿ ਮੈਂ ਗਲਤ ਕੀਤਾ।"
35 “Se ao menos alguém me ouvisse! Vejam, aqui está minha defesa assinada. Que o Todo-poderoso me responda; que meu adversário registre sua denúncia por escrito.
36 ਫ਼ੇਰ ਮੈਂ ਉਹ ਨਿਸ਼ਾਨ ਆਪਣੀ ਗਰਦਨ ਦੁਆਲੇ ਪਹਿਨ ਲਵਾਂਗਾ। ਮੈਂ ਇਸ ਨੂੰ ਆਪਣੇ ਸਿਰ ਤੇ ਤਾਜ ਦੀ ਤਰ੍ਹਾਂ ਪਹਿਨ ਲਵਾਂਗਾ।"
36 Eu enfrentaria a acusação de peito aberto e a usaria como coroa.
37 ਜੇਕਰ ਪਰਮੇਸ਼ੁਰ ਨੇ ਅਜਿਹਾ ਕੀਤਾ, ਤਾਂ ਜੋ ਕੁਝ ਵੀ ਮੈਂ ਕੀਤਾ ਉਸ ਦਾ ਵਰਣਨ ਕਰਨ ਦੇ ਯੋਗ ਹੋਵਾਂਗਾ। ਮੈਂ ਪਰਮੇਸ਼ੁਰ ਕੋਲ ਆਪਣਾ ਸਿਰ ਉੱਚਾ ਚੁੱਕ ਕੇ ਇੱਕ ਆਗੂ ਵਾਂਗ ਆ ਸੱਕਦਾ ਹਾਂ।"
37 Pois eu diria a Deus exatamente o que tenho feito; compareceria diante dele como um príncipe.
38 “ਮੈਂ ਕਿਸੇ ਕੋਲੋਂ ਆਪਣੀ ਭੇਡ ਚੋਰੀ ਨਹੀਂ ਕੀਤੀ। ਕੋਈ ਵੀ ਇਸ ਨੂੰ ਚੁਰਾਉਣ ਦਾ ਇਲਜ਼ਾਮ ਮੇਰੇ ਉੱਤੇ ਨਹੀਂ ਲਗਾ ਸੱਕਦਾ।"
38 “Se a terra protestar contra mim, se todos os seus sulcos clamarem,
39 ਮੈਂ ਕਿਸਾਨਾਂ ਨੂੰ ਉਸ ਭੋਜਨ ਲਈ ਪੈਸੇ ਦਿੱਤੇ ਜਿਹੜਾ ਮੈਂ ਉਸ ਜ਼ਮੀਨ ਤੋਂ ਪ੍ਰਾਪਤ ਕੀਤਾ। ਅਤੇ ਕਦੇ ਵੀ ਮੈਂ ਕਿਸੇ ਦੀ ਮਾਲਕੀ ਵਾਲੀ ਜ਼ਮੀਨ ਉਸ ਕੋਲੋਂ ਖੋਹਣ ਦੀ ਕੋਸ਼ਿਸ਼ ਨਹੀਂ ਕੀਤੀ।"
39 se roubei suas colheitas, ou se matei seus donos,
40 ਜੇ ਕਦੇ ਵੀ ਮੈਂ ਇਹੋ ਜਿਹੀਆਂ ਕੋਈ ਬੁਰੀਆਂ ਗੱਲਾਂ ਕੀਤੀਆਂ ਹੋਣ ਤਾਂ ਮੇਰੇ ਖੇਤਾਂ ਵਿੱਚ ਕਣਕ ਅਤੇ ਜੋਁ ਦੀ ਬਾਵੇਂ ਕੰਡਿਆਲੀਆਂ ਝਾੜੀਆਂ ਉਗਣ।” ਅੱਯੂਬ ਦੇ ਸ਼ਬਦ ਖਤਮ ਹੁੰਦੇ ਹਨ।"
40 que cresçam espinhos em lugar de trigo e ervas daninhas em lugar de cevada”. Assim terminam as palavras de Jó.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Jó 31, comparar traduções ou montar um estudo — tudo direto pelo WhatsApp.