Jó 27

Punjabi Bible (GL_PUNJABI) vs NAA

Sair da comparação
NAA Nova Almeida Atualizada 2017
1 ਫੇਰ ਅੱਯੂਬ ਨੇ ਆਪਣੀ ਕਬਾ ਜਾਰੀ ਰੱਖੀ। ਅੱਯੂਬ ਨੇ ਆਖਿਆ,"
1 Jó continuou em sua fala, dizendo:
2 “ਸੱਚਮੁੱਚ ਹੀ ਪਰਮੇਸ਼ੁਰ ਜਿਉਂਦਾ ਹੈ। ਅਤੇ ਜਿਵੇਂ ਸੱਚਮੁੱਚ ਵਿੱਚ ਪਰਮੇਸ਼ੁਰ ਜਿਉਂਦਾ ਹੈ ਉਸ ਨੇ ਸੱਚਮੁੱਚ ਵਿੱਚ ਮੇਰੇ ਨਾਲ ਅਨਿਆਂ ਕੀਤਾ ਹੈ। ਸਰਬ ਸ਼ਕਤੀਮਾਨ ਪਰਮੇਸ਼ੁਰ ਨੇ ਮੇੇੇਰੇ ਜੀਵਨ ਵਿੱਚ ਕੜਵਾਹਟ ਭਰ ਦਿੱਤੀ ਹੈ।"
2 “Tão certo como vive Deus, que me tirou o direito, o Todo-Poderoso, que amargurou a minha alma,
3 ਪਰ ਜਿੰਨਾ ਚਿਰ ਮੇਰੇ ਅੰਦਰ ਜਿਂਦਗੀ ਹੈ ਤੇ ਪਰਮੇਸ਼ੁਰ ਦਾ ਜੀਵਨ ਦੇਣ ਵਾਲਾ ਸਾਹ ਮੇਰੇ ਨੱਕ ਵਿੱਚ ਵਗਦਾ ਹੈ।"
3 enquanto eu puder respirar e o sopro de Deus estiver nas minhas narinas,
4 ਉਦੋਁ ਤੱਕ ਮੇਰੇ ਹੋਠ ਮਾੜੀਆਂ ਗੱਲਾਂ ਨਹੀਂ ਬੋਲਣਗੇ ਤੇ ਮੇਰੀ ਜ਼ਬਾਨ ਕਦੇ ਵੀ ਝੂਠ ਨਹੀਂ ਬੋਲੇਗੀ।"
4 nunca os meus lábios falarão injustiça, nem a minha língua pronunciará engano.
5 ਮੈਂ ਕਦੇ ਵੀ ਸ੍ਵੀਕਾਰ ਨਹੀਂ ਕਰਾਂਗਾ ਕਿ ਤੁਸੀਂ ਲੋਕ ਸਹੀ ਹੋ। ਮੈਂ ਆਪਣੇ ਮਰਨ ਦਿਹਾੜੇ ਤੀਕ ਆਖਦਾ ਰਹਾਂਗਾ ਕਿ ਮੈਂ ਬੇਗੁਨਾਹ ਹਾਂ।"
5 Longe de mim que eu dê razão a vocês! Até morrer, nunca abrirei mão da minha integridade.
6 ਮੈਂ ਆਪਣੀ ਮਾਸੂਮੀਅਤ ਨੂੰ ਘੁੱਟ ਕੇ ਫ਼ੜੀ ਰੱਖਾਂਗਾ। ਮੈਂ ਕਦੇ ਵੀ ਨੇਕ ਜੀਵਨ ਜਿਉਣੋ ਨਹੀਂ ਹਟਾਂਗਾ। ਮੇਰਾ ਜ਼ਮੀਰ ਕਦੇ ਵੀ ਮੈਨੂੰ ਪਰੇਸ਼ਾਨ ਨਹੀਂ ਕਰੇਗਾ ਜਦੋਂ ਤੀਕ ਮੈਂ ਜਿਉਂਦਾ ਹਾਂ।"
6 À minha justiça me apegarei e não a largarei; a minha consciência não me acusará em toda a minha vida.”
7 ਲੋਕ ਮੇਰੇ ਵਿਰੁੱਧ ਖਲੋ ਗਏ ਹਨ। ਮੈਨੂੰ ਉਮੀਦ ਹੈ ਕਿ ਮੇਰੇ ਦੁਸ਼ਮਣਾਂ ਨੂੰ ਦੰਡ ਮਿਲੇਗਾ ਜਿਵੇਂ ਬੁਰੇ ਲੋਕਾਂ ਨੂੰ ਦੰਡ ਮਿਲਣਾ ਚਾਹੀਦਾ ਹੈ।"
7 “Que o meu inimigo seja como o perverso, e o que se levantar contra mim, como o injusto.
8 ਜੇ ਕੋਈ ਬੰਦਾ ਪਰਮੇਸ਼ੁਰ ਦੀ ਪਰਵਾਹ ਨਹੀਂ ਕਰਦਾ ਤਾਂ ਉਸ ਬੰਦੇ ਲਈ ਕੋਈ ਉਮੀਦ ਨਹੀਂ ਜਦੋਂ ਉਹ ਮਰ ਜਾਵੇਗਾ। ਉਸ ਬੰਦੇ ਲਈ ਕੋਈ ਉਮੀਦ ਨਹੀਂ ਜਦੋਂ ਪਰਮੇਸ਼ੁਰ ਉਸ ਕੋਲੋਂ ਜੀਵਨ ਖੋਹ ਲਵੇਗਾ।"
8 Porque qual será a esperança do ímpio, quando lhe for tirada a vida, quando Deus lhe arrancar a alma?
9 ਉਹ ਬੁੁਰਾ ਬੰਦਾ ਮੁਸੀਬਤਾਂ ਵਿੱਚ ਫ਼ਸੇਗਾ ਅਤੇ ਪਰਮੇਸ਼ੁਰ ਕੋਲ ਸਹਾਇਤਾ ਲਈ ਪੁਕਾਰ ਕਰੇਗਾ। ਪਰ ਪਰਮੇਸ਼ੁਰ ਉਸ ਨੂੰ ਨਹੀਂ ਸੁਣੇਗਾ।"
9 Será que Deus ouvirá o seu clamor, quando lhe sobrevier a angústia?
10 ਉਸ ਬੰਦੇ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਜਾਨਣ ਵਿੱਚ ਪ੍ਰਸੰਸਾਮਈ ਹੋਣਾ ਚਾਹੀਦਾ ਸੀ। ਉਸ ਬੰਦੇ ਨੂੰ ਚਾਹੀਦਾ ਸੀ ਕਿ ਪਰਮੇਸ਼ੁਰ ਅੱਗੇ ਹਰ ਸਮੇਂ ਪ੍ਰਾਰਥਨਾ ਕਰਦਾ।"
10 Será que o ímpio encontrará prazer no Todo-Poderoso e invocará a Deus a todo o momento?”
11 “ਮੈਂ ਤੁਹਾਨੂੰ ਪਰਮੇਸ਼ੁਰ ਦੀ ਸ਼ਕਤੀ ਬਾਰੇ ਸਿੱਖਿਆ ਦ੍ਦੇਵਾਂਗਾ। ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਦੀਆਂ ਯੋਜਨਾਵਾਂ ਨੂੰ ਛੁਪਾਵਾਂਗਾ ਨਹੀਂ।"
11 “Vou ensinar a vocês a respeito do poder de Deus e não lhes ocultarei o que está na mente do Todo-Poderoso.
12 ਤੁਸੀਂ ਖੁਦ ਆਪਣੀਆਂ ਅੱਖਾਂ ਨਾਲ ਪਰਮੇਸ਼ੁਰ ਦੀ ਸ਼ਕਤੀ ਦੇਖੀ ਹੈ। ਇਸ ਲਈ ਇਹੋ ਜਿਹੀਆਂ ਫ਼ਿਜ਼ੂਲ ਗੱਲਾਂ ਕਿਉਂ ਕਰਦੇ ਹੋ।"
12 Eis que todos vocês já viram isso. Por que, então, ficam repetindo palavras que não fazem sentido?”
13 “ਇਹੀ ਹੈ ਜਿਸਦੀ ਯੋਜਨਾ ਪਰਮੇਸ਼ੁਰ ਨੇ ਬੁਰੇ ਲੋਕਾਂ ਲਈ ਬਣਾਈ ਸੀ। ਇਹੀ ਹੈ ਜੋ ਜ਼ਾਲਮ ਲੋਕਾਂ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਪਾਸੋਂ ਮਿਲੇਗਾ।"
13 “Esta é a porção que Deus dará ao perverso, a herança que os opressores receberão do Todo-Poderoso:
14 ਕੋਈ ਬੁਰਾ ਬੰਦਾ ਬਹੁਤ ਬੱਚਿਆਂ ਦਾ ਪਿਤਾ ਹੋ ਸੱਕਦਾ ਹੈ। ਪਰ ਉਸ ਦੇ ਬੱਚੇ ਯੁੱਧ ਅੰਦਰ ਮਾਰੇ ਜਾਣਗੇ। ਬੁਰੇ ਬੰਦੇ ਦੇ ਬੱਚਿਆਂ ਕੱੋਲ ਖਾਣ ਲਈ ਪੂਰਾ ਭੋਜਨ ਨਹੀਂ ਹੋਵੇਗਾ।"
14 Se os filhos deles se multiplicarem, será para que sejam mortos à espada; e os seus descendentes passarão fome.
15 ਉਸ ਦੇ ਸਾਰੇ ਬੱਚੇ ਮਾਰੇ ਜਾਣਗੇ ਤੇ ਉਸਦੀ ਵਿਧਵਾ ਉਦਾਸ ਨਹੀਂ ਹੋਵੇਗੀ।"
15 Os que sobreviverem, a peste os sepultará, e as suas viúvas não chorarão por eles.”
16 ਇੱਕ ਬਦ ਆਦਮੀ ਨੂੰ ਚਾਂਦੀ ਦਾ ਇੱਕ ਅਜਿਹਾ ਢੇਰ ਮਿਲ ਸੱਕਦਾ ਜੋ ਉਸ ਲਈ ਗੰਦਗੀ ਵਾਂਗ ਹੋਵੇ। ਉਸ ਕੋਲ ਇੰਨੇ ਕੱਪੜੇ ਹੋ ਸੱਕਦੇ ਹਨ ਜੋ ਉਸ ਲਈ ਮਿੱਟੀ ਦੇ ਢੇਰਾਂ ਵਾਂਗ ਹੋਣ।"
16 “Se o perverso amontoar prata como pó e acumular roupas como barro,
17 ਪਰ ਨੇਕ ਬੰਦੇ ਨੂੰ ਆਪਣੇ ਬਸਤਰ ਮਿਲਣਗੇ। ਬੇਗੁਨਾਹ ਨੂੰ ਉਸਦੀ ਗੱਦੀ ਮਿਲੇਗੀ।"
17 poderá até acumular tudo isso, mas o justo é que vestirá as roupas, e o inocente ficará com a prata.
18 ਹੋ ਸੱਕਦਾ ਕਿ ਬਦ ਆਦਮੀ ਆਪਣਾ ਮਕਾਨ ਬਣਾ ਲਵੇ, ਪਰ ਇਹ ਬਹੁਤੀ ਦੇਰ ਤੱਕ ਨਹੀਂ ਰਹੇਗਾ। ਇਹ ਮਕੱੜੀ ਦੇ ਜਾਲੇ ਵਰਗਾ ਜਾਂ ਚੌਁਕੀਦਾਰ ਦੇ ਤੰਬੂ ਵਰਗਾ ਹੋਵੇਗਾ।"
18 A casa que ele edifica é como a da traça, como a cabana que o vigia constrói.
19 ਹੋ ਸੱਕਦਾ ਕਿ ਜਦੋਂ ਬਦ ਆਦਮੀ ਬਿਸਤਰੇ ਤੇ ਜਾਵੇ ਉਹ ਅਮੀਰ ਹੋਵੇ, ਪਰ ਜਦੋਂ ਉਸ ਦੀਆਂ ਅੱਖਾਂ ਖੁੱਲ੍ਹਣ ਉਸ ਦੀ ਤਮਾਮ ਦੌਲਤ ਚਲੀ ਗਈ ਹੋਵੇਗੀ।"
19 Rico, ele se deita com a sua riqueza, mas, quando abre os olhos, ela já se foi.
20 ਉਹ ਭੈਭੀਤ ਹੋਵੇਗਾ। ਇਹ ਇੰਝ ਹੋਵੇਗਾ ਜਿਵੇਂ ਹੜ੍ਹ ਆਇਆ ਹੋਵੇ, ਜਿਵੇਂ ਤੂਫ਼ਾਨ ਆਇਆ ਹੋਵੇ, ਅਤੇ ਹਰ ਸ਼ੈਅ ਰੁਢ਼ ਗਈ ਹੋਵੇ।"
20 Pavores se apoderam dele como inundação, de noite a tempestade o arrebata.
21 ਪੂਰਬ ਦੀ ਹਵਾ ਉਸ ਨੂੰ ਉਡਾ ਕੇ ਲੈ ਜਾਵੇਗੀ ਤੇ ਉਹ ਮਰ ਜਾਵੇਗਾ। ਤੂਫ਼ਾਨ ਉਸ ਨੂੰ ਆਪਣੇ ਘਰ ਵਿੱਚੋਂ ਹੂੰਝ ਕੇ ਲੈ ਜਾਵੇਗਾ।"
21 O vento leste o leva, e ele se vai; varre-o com ímpeto do seu lugar.
22 ਭਾਵੇਂ ਬੁਰਾ ਬੰਦਾ ਤੂਫ਼ਾਨ ਦੀ ਸ਼ਕਤੀ ਕੋਲੋਂ ਦੌੜਨ ਦੀ ਕੋਸ਼ਿਸ਼ ਕਰੇ। ਪਰ ਤੂਫ਼ਾਨ ਉਸ ਉੱਤੇ ਨਿਰਦਈ ਹੋਕੇ ਬਪੇੜੇ ਮਾਰੇਗਾ।"
22 Deus lança isto sobre ele e não o poupa, a ele que procura fugir às pressas da sua mão.
23 ਝੱਖੜ ਆਪਣੇ ਹੱਥਾਂ ਨਾਲ ਬਦ ਬੰਦੇ ਉੱਤੇ ਤਾਲੀ ਮਾਰੇਗਾ। ਇਹ ਉਸ ਉੱਤੇ ਸੀਟੀ ਮਾਰੇਗਾ ਜਦੋਂ ਉਹ ਆਪਣੇ ਘਰੋ ਭੱਜੇਗਾ।"
23 Diante de sua queda, as pessoas batem palmas; ao vê-lo ir embora o vaiam com assobios.”

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Jó 27, comparar traduções ou montar um estudo — tudo direto pelo WhatsApp.