Jó 22

Punjabi Bible (GL_PUNJABI) vs VC

Sair da comparação
VC Versão Católica
1 ਅਲੀਫਜ਼ ਦਾ ਜਵਾਬ ਫੇਰ ਤੇਮਾਨ ਦੇ ਅਲੀਫ਼ਜ਼ ਨੇ ਜਵਾਬ ਦਿੱਤਾ:"
1 Elifaz de Temã tomou a palavra nestes termos:
2 “ਪਰਮੇਸ਼ੁਰ ਨੂੰ ਸਾਡੀ ਸਹਾਇਤਾ ਦੀ ਕੀ ਲੋੜ ਹੈ? ਨਹੀਂ! ਬਹੁਤ ਸਿਆਣਾ ਬੰਦਾ ਵੀ ਸੱਚਮੁੱਚ ਪਰਮੇਸ਼ੁਰ ਲਈ ਲਾਭਦਾਇੱਕ ਨਹੀਂ ਹੋ ਸੱਕਦਾ।"
2 Pode o homem ser útil a Deus? O sábio só é útil a si mesmo.
3 ਕੀ ਤੁਹਾਡੇ ਸਹੀ ਜੀਵਨ ਨਾਲ ਪਰਮੇਸ਼ੁਰ ਨੂੰ ਸਹਾਇਤਾ ਮਿਲਦੀ ਹੈ? ਕੀ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਕੁਝ ਲਾਭ ਹੁੰਦਾ ਹੈ ਜੇ ਤੁਸੀਂ ਉਸ ਦੇ ਅਨੁਯਾਈ ਬਣੋ? ਨਹੀਂ!"
3 De que serve ao Todo-poderoso que tu sejas justo? Tem ele interesse que teu proceder seja íntegro?
4 ਅੱਯੂਬ ਪਰਮੇਸ਼ੁਰ ਤੈਨੂੰ ਦੰਡ ਕਿਉਂ ਦਿੰਦਾ ਹੈ ਤੇ ਕਸੂਰਵਾਰ ਕਿਉਂ ਠਹਿਰਾਉਂਦਾ ਹੈ? ਕੀ ਇਸ ਲਈ ਕਿ ਤੂੰ ਉਸਦੀ ਇਬਾਦਤ ਕਰਦਾ ਹੈਂ?"
4 É por causa de tua piedade que ele te pune, e entra contigo em juízo?
5 ਨਹੀਂ, ਇਹ ਇਸ ਲਈ ਹੈ ਕਿਉਂਕਿ ਤੂੰ ਬਹੁਤ ਸਾਰੇ ਪਾਪ ਕੀਤੇ ਹਨ। ਅੱਯੂਬ ਤੂੰ ਪਾਪ ਕਰਨੋ ਹੀ ਨਹੀਂ ਹਟਦਾ!"
5 Não é enorme a tua malícia, e não são inumeráveis as tuas iniqüidades?
6 ਹੋ ਸੱਕਦਾ ਹੈ ਤੂੰ ਕਿਸੇ ਭਰਾ ਨੂੰ ਕੁਝ ਪੈਸੇ ਦਿੱਤੇ ਹੋਣ, ਤੇ ਕੁਝ ਦੇਣ ਲਈ ਮਜਬੂਰ ਕੀਤਾ ਹੋਵੇ, ਇਹ ਸਿੱਧ ਕਰਨ ਲਈ ਕਿ ਉਹ ਇਸ ਨੂੰ ਵਾਪਸ ਮੋੜ ਦੇਵੇਗਾ। ਹੋ ਸੱਕਦਾ ਹੈ ਕਿ ਤੂੰ ਕਿਸੇ ਗਰੀਬ ਬੰਦੇ ਦੇ ਕੱਪੜੇ ਗਿਰਵੀ ਰੱਖੇ ਹੋਣ ਹੋ ਸੱਕਦਾ ਹੈ ਕਿ ਤੂੰ ਅਕਾਰਣ ਹੀ ਅਜਿਹਾ ਕੀਤਾ ਹੋਵੇ।"
6 Sem causa tomaste penhores a teus irmãos, despojaste de suas vestes os miseráveis;
7 ਹੋ ਸੱਕਦਾ ਹੈ ਕਿ ਤੂੰ ਬੱਕੇ ਹਾਰੇ ਤੇ ਭੁੱਖੇ ਲੋਕਾਂ ਨੂੰ ਪਾਣੀ ਅਤੇ ਭੋਜਨ ਨਾ ਦਿੱਤਾ ਹੋਵੇ।"
7 não davas água ao sedento, recusavas o pão ao esfomeado.
8 ਅੱਯੂਬ ਤੇਰੇ ਕੋਲ ਵਾਹੀ ਵਾਲੀ ਜ਼ਮੀਨ ਬਹੁਤ ਹੈ। ਤੇ ਲੋਕੀ ਤੇਰੀ ਇੱਜ਼ਤ ਕਰਦੇ ਨੇ।"
8 A terra era do mais forte, e o protegido é que nela se estabelecia.
9 ਪਰ ਹੋ ਸੱਕਦਾ ਹੈ ਕਿ ਤੂੰ ਵਿਧਵਾਵਾਂ ਨੂੰ ਬਿਨਾ ਕੁਝ ਦਾਨ ਦਿੱਤੇ ਵਾਪਸ ਮੋੜ ਦਿੱਤਾ ਹੋਵੇ। ਅੱਯੂਬ ਹੋ ਸੱਕਦਾ ਹੈ ਤੂੰ ਯਤੀਮਾਂ ਨਾਲ ਧੋਖਾ ਕੀਤਾ ਹੋਵੇ।"
9 Despedias as viúvas com as mãos vazias, quebravas os braços dos órfãos.
10 ਇਹੀ ਕਾਰਣ ਹੈ ਕਿ ਤੇਰੇ ਹਰ ਪਾਸੇ ਫਂਧੇ ਨੇ ਤੇ ਅਚਾਨਕ ਆਉਂਦੀ ਮੁਸੀਬਤ ਤੈਨੂੰ ਭੈਭੀਤ ਕਰਦੀ ਹੈ।"
10 Eis por que estás cercado de laços, e os terrores súbitos te amedrontam.
11 ਇਹੀ ਕਾਰਣ ਹੈ ਕਿ ਇੰਨਾ ਘੁੱਪ ਹਨੇਰਾ ਹੈ ਕਿ ਤੈਨੂੰ ਕੁਝ ਦਿਖਾਈ ਨਹੀਂ ਦਿੰਦਾ ਤੇ ਇਹੀ ਕਾਰਣ ਹੈ ਕਿ ਤੂੰ ਹੜ੍ਹ ਵਿੱਚ ਘਿਰਿਆ ਹੈਂ।"
11 A luz obscureceu-se; já não vês nada; e o dilúvio águas te engole.
12 “ਪਰਮੇਸ਼ੁਰ ਅਕਾਸ਼ ਦੇ ਸਭ ਤੋਂ ਉੱਚੇ ਮੰਡਲਾਂ ਵਿੱਚ ਰਹਿੰਦਾ ਹੈ। ਦੇਖ ਤਾਰੇ ਕਿੰਨੇ ਦੂਰ ਨੇ। ਪਰਮੇਸ਼ੁਰ ਉੱਚੇ ਤੋਂ ਉੱਚੇ ਤਾਰਿਆਂ ਵੱਲ ਹੇਠਾਂ ਨੂੰ ਵੇਖਦਾ ਹੈ।"
12 Não está Deus nas alturas dos céus? Vê a cabeça das estrelas como está alta!
13 ਪਰ ਅੱਯੂਬ ਤੂੰ ਆਖ ਸੱਕਦੈਁ, ‘ਪਰਮੇਸ਼ੁਰ ਕੀ ਜਾਣਦਾ ਹੈ? ਕੀ ਪਰਮੇਸ਼ੁਰ ਕਾਲੇ ਬੱਦਲਾਂ ਵਿੱਚੋਂ ਵੇਖਕੇ ਨਿਆਂ ਕਰ ਸੱਕਦਾ ਹੈ?"
13 E dizes: Que sabe Deus? Pode ele julgar através da nuvem opaca?
14 ਮੋਟੇ ਬੱਦਲ ਉਸ ਨੂੰ ਸਾਡੇ ਕੋਲੋਂ ਛੁਪਾਉਂਦੇ ਨੇ ਇਸ ਲਈ ਉਹ ਸਾਨੂੰ ਦੇਖ ਨਹੀਂ ਸੱਕਦਾ ਜਿਵੇਂ ਉਹ ਅਕਾਸ਼ ਦੇ ਕਿਂਗਰੇ ਤੋਂ ਪਰ੍ਹਾਂ ਤੁਰਦਾ ਹੈ।’"
14 As nuvens formam um véu que o impede de ver; ele passeia pela abóbada do céu.
15 “ਅੱਯੂਬ, ਤੂੰ ਉਸੇ ਪੁਰਾਣੇ ਰਸਤੇ ਉੱਤੇ ਤੁਰ ਰਿਹਾ ਹੈਂ ਜਿਸ ਉੱਤੇ ਬਹੁਤ ਪਹਿਲਾਂ ਬੁਰੇ ਆਦਮੀ ਚੱਲੇ ਸਨ।"
15 Segues, pois, rotas antigas por onde andavam os homens iníquos
16 ਉਹ ਲੋਕ ਆਪਣੇ ਮਰਨ ਦੇ ਸਮੇਂ ਤੋਂ ਪਹਿਲਾਂ ਹੀ ਤਬਾਹ ਕਰ ਦਿੱਤੇ ਗਏ ਸਨ। ਉਹ ਹੜ੍ਹ ਵਿੱਚ ਰੁੜ ਗਏ ਸਨ।"
16 que foram arrebatados antes do tempo, e cujos fundamentos foram arrastados com as águas,
17 ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਨੂੰ ਆਖਿਆ ਸੀ ‘ਸਾਨੂੰ ਇੱਕਲਿਆਂ ਛੱਡ ਦਿਉ। ਸਰਬ-ਸ਼ਕਤੀਮਾਨ ਪਰਮੇਸ਼ੁਰ ਸਾਡਾ ਕੁਝ ਨਹੀਂ ਕਰ ਸੱਕਦਾ।’"
17 e que diziam a Deus: Retira-te de nós, que poderia fazer-nos o Todo-poderoso?
18 ਅਤੇ ਇਹ ਪਰਮੇਸ਼ੁਰ ਹੀ ਸੀ ਜਿਸਨੇ ਉਨ੍ਹਾਂ ਦੇ ਘਰ ਚੰਗੀਆਂ ਚੀਜ਼ਾਂ ਨਾਲ ਭਰੇ ਸਨ। ਨਹੀਂ, ਮੈਂ ਬਦ ਲੋਕਾਂ ਦੇ ਮਸ਼ਵਰੇ ਉੱਤੇ ਨਹੀਂ ਚੱਲ ਸੱਕਦਾ।"
18 Foi ele, entretanto, que lhes cumulou de bens as casas; - longe de mim os conselhos dos maus! -
19 ਨੇਕ ਬੰਦੇ ਉਨ੍ਹਾਂ ਨੂੰ ਤਬਾਹ ਹੁੰਦਿਆਂ ਦੇਖਣਗੇ ਤੇ ਉਹ ਨੇਕ ਬੰਦੇ ਖੁਸ਼ ਹੋਣਗੇ। ਬੇਗੁਨਾਹ ਬੰਦੇ ਬੁਰੇ ਬੰਦਿਆਂ ਉੱਤੇ ਹੱਸਦੇ ਨੇ।"
19 Vendo-os, os justos se alegram, e o inocente zomba deles:
20 ‘ਸੱਚਮੁੱਚ ਹੀ ਸਾਡੇ ਦੁਸ਼ਮਣ ਤਬਾਹ ਹੁੰਦੇ ਨੇ, ਅੱਗ ਉਨ੍ਹਾਂ ਦੀ ਦੌਲਤ ਨੂੰ ਸਾੜਦੀ ਹੈ।’"
20 Nossos inimigos estão aniquilados, e o fogo devorou-lhes as riquezas!
21 “ਅੱਯੂਬ, ਹੁਣ ਆਪਣੇ-ਆਪਨੂੰ ਪਰਮੇਸ਼ੁਰ ਨੂੰ ਸੌਂਪ ਦੇ ਅਤੇ ਉਸ ਨਾਲ ਸ਼ਾਂਤੀ ਕਰ ਲੈ। ਇਹੀ ਕਰ ਤੇ ਤੂਨੂੰ ਬਹੁਤ ਚੰਗੀਆਂ ਚੀਜ਼ਾਂ ਪ੍ਰਾਪਤ ਕਰੇਂਗਾ।"
21 Reconcilia-te, pois, com {Deus} e faz as pazes com ele, é assim que te será de novo dada a felicidade;
22 ਇਸ ਸਿੱਖਿਆ ਨੂੰ ਪ੍ਰਵਾਨ ਕਰ। ਉਸ ਵੱਲ ਧਿਆਨ ਦੇ ਜੋ ਉਹ ਆਖਦਾ ਹੈ।"
22 aceita a instrução de sua boca, e põe suas palavras em teu coração.
23 ਅੱਯੂਬ, ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲ ਵਾਪਸ ਆ ਜਾ, ਤੇ ਮੁੜ ਤੇਰਾ ਭਲਾ ਹੋਵੇਗਾ। ਪਰ ਤੈਨੂੰ ਅਵੱਸ਼ ਹੀ ਬਦੀ ਨੂੰ ਆਪਣੇ ਘਰ ਤੋਂ ਦੂਰ ਕਰਨਾ ਚਾਹੀਦਾ ਹੈ।"
23 Se te voltares humildemente para o Todo-poderoso, se afastares a iniqüidade de tua tenda,
24 ਆਪਣੇ ਸੋਨੇ ਨੂੰ ਮਿੱਟੀ ਤੋਂ ਕੁਝ ਵੀ ਵੱਧ ਨਾ ਸਮਝ ਆਪਣੇ ਸਭ ਤੋਂ ਚੰਗੇ ਸੋਨੇ ਨੂੰ ਨਦੀ ਦੇ ਪੱਥਰ ਸਮਾਨ ਸਮਝ।"
24 se atirares as barras de ouro ao pó, e o ouro de Ofir entre os pedregulhos da torrente,
25 ਅਤੇ ਪਰਮੇਸ਼ੁਰ ਸਰਬ-ਸ਼ਕਤੀਮਾਨ ਨੂੰ ਆਪਣਾ ਸੋਨਾ ਬਣ ਜਾਣ ਦੇ। ਉਸ ਨੂੰ ਆਪਣੀ ਚਾਂਦੀ ਦਾ ਢੇਰ ਬਣਾ ਲੈ।"
25 o Todo-poderoso será teu ouro e um monte de prata para ti.
26 ਫ਼ੇਰ ਤੂੰ ਪਰਮੇਸ਼ੁਰ ਸਰਬ-ਸ਼ਕਤੀਮਾਨ ਨੂੰ ਮਾਣੇਗਾ। ਫ਼ੇਰ ਤੂੰ ਪਰਮੇਸ਼ੁਰ ਵੱਲ ਤੱਕੇਁਗਾ।"
26 Então farás do Todo-poderoso as tuas delícias, e levantarás teu rosto a Deus.
27 ਤੂੰ ਉਸ ਅੱਗੇ ਪ੍ਰਾਰਥਨਾ ਕਰੇਂਗਾ ਤੇ ਉਹ ਤੈਨੂੰ ਸੁਣੇਗਾ। ਤੇ ਤੂੰ ਉਹ ਗੱਲਾਂ ਕਰਨ ਦੇ ਯੋਗ ਹੋ ਸੱਕੇਂਗਾ ਜਿਸਦਾ ਤੂੰ ਇਕਰਾਰ ਕੀਤਾ ਸੀ।"
27 Tu lhe rogarás, e ele te ouvirá, e cumprirás os teus votos:
28 ਜੇ ਤੂੰ ਕੁਝ ਕਰਨ ਦਾ ਨਿਆਂ ਕਰੇਂਗਾ ਇਹ ਸਫ਼ਲ ਹੋਵੇਗਾ। ਤੇ ਸੱਚਮੁੱਚ ਤੇਰਾ ਭਵਿੱਖ ਰੌਸ਼ਨ ਹੋਵੇਗਾ।"
28 formarás os teus projetos, que terão feliz êxito, e a luz brilhará em tuas veredas.
29 ਪਰਮੇਸ਼ੁਰ ਹਂਕਾਰੀ ਲੋਕਾਂ ਨੂੰ ਸ਼ਰਮਸਾਰ ਕਰਦਾ ਹੈ। ਪਰ ਪਰਮੇਸ਼ੁਰ ਨਿਮਾਣੇ ਲੋਕਾਂ ਦੀ ਸਹਾਇਤਾ ਕਰਦਾ ਹੈ।"
29 Pois Deus abaixa o altivo e o orgulhoso, mas socorre aquele que abaixa os olhos.
30 ਫੇਰ ਤੂੰ ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਸੱਕਦਾ ਹੈਂ ਜਿਹੜੇ ਗਲਤੀਆਂ ਕਰਦੇ ਨੇ। ਤੂੰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਂਗਾ ਤੇ ਉਹ ਉਨ੍ਹਾਂ ਲੋਕਾਂ ਨੂੰ ਬਖਸ਼ ਦੇਵੇਂਗਾ। ਕਿਉਂ ਕਿ ਤੂੰ ਇੰਨਾ ਸ਼ੁੱਧ ਹੋਵੇਂਗਾ।”"
30 Salva o inocente, o qual é libertado pela pureza de suas mãos.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Jó 22, comparar traduções ou montar um estudo — tudo direto pelo WhatsApp.