Jó 20
Punjabi Bible (GL_PUNJABI) vs ARC
ARC Almeida Revista e Corrigida 2009
1 ਸੋਫਰ ਦਾ ਜਵਾਬ ਫ਼ੇਰ ਨਅਮਾਤੀ ਦੇ ਸੋਫਰ ਨੇ ਜਵਾਬ ਦਿੱਤਾ:"
1 Então, respondeu Zofar, o naamatita, e disse:
2 “ਅੱਯੂਬ, ਤੇਰੇ ਵਿੱਚਾਰ ਉਲਝੇ ਹੋਏ ਨੇ। ਇਸ ਲਈ ਮੈਂ ਤੈਨੂੰ ਅਵੱਸ਼ ਜਵਾਬ ਦੇਵਾਂਗਾ। ਮੈਨੂੰ ਤੇਜੀ ਨਾਲ ਤੈਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੈਂ ਕੀ ਸੋਚ ਰਿਹਾਂ ਹਾਂ।"
2 Visto que os meus pensamentos me fazem responder, eu me apresso.
3 ਤੂੰ ਸਾਨੂੰ ਆਪਣੇ ਜਵਾਬਾਂ ਨਾਲ ਬੇਇੱਜ਼ਤ ਕੀਤਾ ਹੈ। ਪਰ ਮੈਂ ਸਿਆਣਾ ਹਾਂ ਮੈਂ ਜਾਣਦਾ ਹਾਂ ਕਿ ਤੈਨੂੰ ਕਿਵੇਂ ਜਵਾਬ ਦੇਣਾ ਹੈ।"
3 Eu ouvi a repreensão, que me envergonha, mas o espírito do meu entendimento responderá por mim.
4 “ਤੂੰ ਜਾਣਦਾ ਹੈ ਕਿ ਬੁਰੇ ਆਦਮੀ ਦੀ ਖੁਸ਼ੀ ਬਹੁਤਾ ਚਿਰ ਨਹੀਂ ਰਹਿੰਦੀ। ਲੰਮੇ ਸਮੇਂ ਤੋਂ ਇਹ ਗੱਲ ਸੱਚ ਹੈ, ਉਸ ਸਮੇਂ ਤੋਂ ਜਦੋਂ ਆਦਮ ਨੂੰ ਧਰਤੀ ਤੇ ਪਾਇਆ ਗਿਆ ਸੀ। ਜਿਹੜਾ ਬੰਦਾ ਪਰਮੇਸ਼ੁਰ ਦੀ ਪ੍ਰਵਾਹ ਨਹੀਂ ਕਰਦਾ ਸਿਰਫ ਬੋੜੇ ਸਮੇਂ ਲਈ ਹੀ ਖੁਸ਼ ਰਹਿੰਦਾ ਹੈ।"
4 Porventura, não sabes tu que desde a antiguidade, desde que o homem foi posto sobre a terra,
5 ਹੋ ਸੱਕਦਾ, ਬਦ ਆਦਮੀ ਦਾ ਹਂਕਾਰ ਅਕਾਸ਼ ਤੱਕ ਜਾ ਪਹੁੰਚੇ, ਤੇ ਉਸਦਾ ਸਿਰ ਬਦਲਾਂ ਨੂੰ ਛੂੰਹਦਾ ਹੋਵੇ।"
5 o júbilo dos ímpios é breve, e a alegria dos hipócritas, apenas de um momento?
6 ਪਰ ਉਹ, ਆਪਣੇ ਹੀ ਗੋਬਰ ਵਾਂਗ, ਸਦਾ ਲਈ ਚੱਲਾ ਜਾਵੇਗਾ। ਉਹ ਲੋਕ ਜਿਨ੍ਹਾਂ ਨੇ ਉਸ ਨੂੰ ਵੇਖਿਆ, ‘ਆਖਣਗੇ ਉਹ ਕਿੱਥੋ ਹੈ?’"
6 Ainda que a sua altura suba até ao céu, e a sua cabeça chegue até às nuvens,
7 ਸੁਪਨੇ ਵਾਂਗ ਉਹ ਦੂਰ ਉੱਡ ਜਾਵੇਗਾ ਤੇ ਕੋਈ ਵੀ ਉਸ ਨੂੰ ਲੱਭ ਨਹੀਂ ਸੱਕੇਗਾ। ਉਸ ਨੂੰ ਦੂਰ ਭਜਾ ਦਿੱਤਾ ਜਾਵੇਗਾ ਤੇ ਬੁਰੇ ਸੁਪਨੇ ਵਾਂਗ ਭੁਲਾ ਦਿੱਤਾ ਜਾਵੇਗਾ।"
7 como o seu próprio esterco perecerá para sempre; e os que o viam dirão: Onde está?
8 ਜਿਹੜੇ ਲੋਕਾਂ ਨੇ ਉਸ ਨੂੰ ਦੇਖਿਆ ਸੀ ਉਸ ਨੂੰ ਦੋਬਾਰਾ ਨਹੀਂ ਦੇਖਣਗੇ। ਉਸਦਾ ਪਰਿਵਾਰ ਕਦੇ ਉਸ ਨੂੰ ਦੋਬਾਰਾ ਨਹੀਂ ਦੇਖੇਗਾ।"
8 Como um sonho, voa, e não será achado, e será afugentado como uma visão da noite.
9 ਬਦ ਆਦਮੀ ਦੇ ਬੱਚੇ ਉਸ ਨੂੰ ਉਹੀ ਵਾਪਸ ਦੇਣਗੇ ਜੋ ਉਸ ਨੇ ਗਰੀਬਾਂ ਪਾਸੋਂ ਲਿਆ ਸੀ। ਬਦ ਆਦਮੀ ਦੇ ਆਪਣੇ ਹੀ ਹੱਥ ਖੁਦ ਉਸਦੀ ਦੌਲਤ ਵਾਪਸ ਕਰਨਗੇ।"
9 O olho que o viu jamais o verá, nem olhará mais para ele o seu lugar.
10 ਜਦੋਂ ਉਹ ਜਵਾਨ ਸੀ ਉਸ ਦੀਆਂ ਹੱਡੀਆਂ ਬਹੁਤ ਮਜਬੂਤ ਸਨ, ਪਰ ਉਸ ਦੇ ਬਾਕੀ ਦੇ ਸਰੀਰ ਵਾਂਗ, ਉਹ ਧੂੜ ਅੰਦਰ ਜਾਣਗੀਆਂ।"
10 Os seus filhos procurarão agradar aos pobres, e as suas mãos restaurarão a sua fazenda.
11 “ਬਦੀ ਬੁਰੇ ਬੰਦੇ ਦੇ ਮੂੰਹ ਅੰਦਰ ਮਿੱਠੀ ਲੱਗਦੀ ਹੈ। ਉਹ ਇਸ ਦਾ ਪੂਰਾ ਸੁੱਖ ਮਾਨਣ ਲਈ ਇਸ ਨੂੰ ਆਪਣੀ ਜੀਭ ਹੇਠਾਂ ਰੱਖਦਾ ਹੈ।"
11 Os seus ossos estão cheios do vigor da sua juventude, mas deitar-se-ão com ele no pó.
12 ਇੱਕ ਬਦ ਆਦਮੀ ਬਦੀ ਨੂੰ ਮਾਣਦਾ ਹੈ। ਉਹ ਇਸ ਨੂੰ ਛੱਡ ਦੇਣ ਨੂੰ ਨਫ਼ਰਤ ਕਰਦਾ ਹੈ। ਇਹ ਇੱਕ ਮਿੱਠੀ ਗੋਲੀ ਵਾਂਗ ਹੁੰਦੀ ਹੈ ਜਿਸ ਨੂੰ ਉਹ ਆਪਣੇ ਮੂੰਹ ਅੰਦਰ ਰੱਖਦਾ।"
12 Ainda que o mal lhe seja doce na boca, e ele o esconda debaixo da sua língua,
13 ਪਰ ਉਹ ਬਦੀ ਉਸ ਦੇ ਮਿਹਦੇ ਅੰਦਰ ਜ਼ਹਿਰ ਬਣ ਜਾਵੇਗੀ। ਇਹ ਉਸ ਦੇ ਅੰਦਰ ਕੌੜੇ ਜ਼ਹਿਰ ਵਾਂਗ ਹੋਵੇਗੀ, ਜਿਵੇਂ ਸੱਪ ਦਾ ਜ਼ਹਿਰ ਹੁੰਦਾ ਹੈ।"
13 e o guarde, e o não deixe, antes, o retenha no seu paladar,
14 ਬੁਰੇ ਆਦਮੀ ਨੇ ਅਮੀਰੀ ਨੂੰ ਨਿਗਲ ਲਿਆ ਹੈ। ਪਰ ਉਹ ਇਸ ਦੀ ਉਲਟੀ ਕਰ ਦੇਵੇਗਾ। ਪਰਮੇਸ਼ੁਰ ਉਸ ਨੂੰ ਇਸ ਨੂੰ ਬਾਹਰ ਕੱਢਣ ਲਈ ਮਜ਼ਬੂ੍ਰਰ ਕਰੇਗਾ।"
14 contudo, a sua comida se mudará nas suas entranhas; fel de áspides será interiormente.
15 ਬਦ ਆਦਮੀ ਦਾ ਜਾਮ ਸੱਪ ਦੇ ਜ਼ਹਿਰ ਵਰਗਾ ਹੋਵੇਗਾ। ਸੱਪਾਂ ਦੇ ਜ਼ਹਿਰੀਲੇ ਦੰਦ ਉਸ ਨੂੰ ਮਾਰ ਦੇਣਗੇ।"
15 Engoliu fazendas, mas vomitá-las-á; do seu ventre, Deus as lançará.
16 ਫ਼ੇਰ ਬੁਰਾ ਆਦਮੀ ਸ਼ਹਿਦ ਅਤੇ ਘਿਉ ਦੇ ਵਗਦੇ ਦਰਿਆਵਾਂ ਨੂੰ ਵੇਖਣਾ ਨਹੀਂ ਮਾਣੇਗਾ।"
16 Veneno de áspides sorverá; língua de víbora o matará.
17 ਬਦ ਆਦਮੀ ਨੂੰ ਆਪਣੇ ਮੁਨਾਫ਼ਿਆਂ ਨੂੰ ਵਾਪਸ ਕਰਨ ਲਈ ਮਜਬੂਰ ਕੀਤਾ ਜਾਵੇਗਾ ਉਸ ਨੂੰ ਉਨ੍ਹਾਂ ਚੀਜ਼ਾਂ ਨੂੰ ਮਾਨਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਨ੍ਹਾਂ ਲਈ ਉਸ ਨੇ ਕੰਮ ਕੀਤਾ ਸੀ।"
17 Não verá as correntes, os rios e os ribeiros de mel e manteiga.
18 ਕਿਉਂਕਿ ਬਦ ਆਦਮੀ ਗਰੀਬਾਂ ਨੂੰ ਦੁੱਖ ਦਿੰਦਾ ਹੈ ਤੇ ਉਨ੍ਹਾਂ ਨਾਲ ਬਦਸਲੂਕੀ ਕਰਦਾ ਹੈ। ਉਹ ਉਨ੍ਹਾਂ ਬਾਰੇ ਪ੍ਰਵਾਹ ਨਹੀਂ ਕਰਦਾ ਤੇ ਉਨ੍ਹਾਂ ਦੀਆਂ ਚੀਜ਼ਾਂ ਖੋਹ ਲਈਆਂ ਸਨ। ਉਸ ਨੇ ਹੋਰ ਕਿਸੇ ਦੁਆਰਾ ਉਸਾਰੇ ਹੋਏ ਮਕਾਨ ਖੋਹੇ।"
18 Restituirá o seu trabalho e não o engolirá; conforme o poder de sua mudança, não saltará de gozo,
19 “ਬੁਰਾ ਆਦਮੀ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। ਉਸ ਨੂੰ ਉਸ ਦੀ ਦੌਲਤ ਬਚਾ ਨਹੀਂ ਸੱਕਦੀ।"
19 porque oprimiu, desamparou os pobres e roubou a casa que não edificou;
20 ਜਦੋਂ ਉਹ ਕੁਝ ਵੀ ਖਾਂਦਾ ਹੈ ਬਚਦਾ ਨਹੀਂ। ਉਸ ਦੀ ਕਾਮਯਾਬੀ ਸਦਾ ਨਹੀਂ ਰਹੇਗੀ।"
20 porquanto não sentiu sossego no seu ventre, da sua tão desejada fazenda coisa nenhuma reterá.
21 ਜਦੋਂ ਆਦਮੀ ਕੋਲ ਬਹੁਤਾ ਹੁੰਦਾ ਹੈ ਉਹ ਮੁਸੀਬਤਾਂ ਨਾਲ ਦਬ ਜਾਂਦਾ ਹੈ। ਉਸ ਦੀਆਂ ਔਕੜਾਂ ਉਸ ਉੱਤੇ ਆ ਪੈਣਗੀਆਂ।"
21 Nada lhe sobejará para comer; pelo que a sua fazenda não será durável.
22 ਜਦੋਂ ਬਦ ਆਦਮੀ, ਜੋ ਉਹ ਚਾਹੁੰਦਾ ਖਾ ਚੁੱਕੇਗਾ, ਪਰਮੇਸ਼ੁਰ ਆਪਣਾ ਬਲਦਾ ਹੋਇਆ ਕਹਿਰ ਉਸ ਬੰਦੇ ਉੱਤੇ ਸੁੱਟੇਗਾ ਪਰਮੇਸ਼ੁਰ ਉਸ ਬੰਦੇ ਉੱਤੇ ਦਂ ਦੀ ਬਾਰਸ਼ ਕਰੇਗਾ।"
22 Sendo plena a sua abastança, estará angustiado; toda a mão dos miseráveis virá sobre ele.
23 ਸ਼ਾਇਦ ਬੁਰਾ ਆਦਮੀ ਲੋਹੇ ਦੀ ਤਲਵਾਰ ਤੋਂ ਬਚਕੇ ਭੱਜ ਜਾਵੇਗਾ। ਪਰ ਉਸ ਨੂੰ ਕਾਂਸੀ ਦਾ ਤੀਰ ਲੱਗੇਗਾ।"
23 Haja, porém, ainda, de que possa encher o seu ventre, e Deus mandará sobre ele o ardor da sua ira e a fará chover sobre ele quando for comer.
24 ਕਾਂਸੀ ਦਾ ਤੀਰ ਉਸ ਦੇ ਸ਼ਰੀਰ ਦੇ ਆਰ-ਪਾਰ ਹੋ ਜਾਵੇਗਾ ਤੇ ਪਿੱਠ ਵਿੱਚੋਂ ਬਾਹਰ ਨਿਕਲੇਗਾ। ਇਸ ਦਾ ਚਮਕੀਲਾ ਸਿਰਾ ਉਸ ਦੇ ਜਿਗਰ ਨੂੰ ਵਿਂਨ੍ਹ ਦੇਵੇਗਾ ਅਤੇ ਉਹ ਖੌਫ਼ ਨਾਲ ਹੈਰਾਨ ਹੋ ਜਾਵੇਗਾ।"
24 Ainda que fuja das armas de ferro, o arco de aço o atravessará.
25 ਉਸ ਦੇ ਸਾਰੇ ਖਜ਼ਾਨੇ ਤਬਾਹ ਹੋ ਜਾਣਗੇ। ਇੱਕ ਅੱਗ ਉਸ ਨੂੰ ਤਬਾਹ ਕਰ ਦੇਵੇਗੀ। ਉਹ ਅੱਗ ਜਿਹੜੀ ਕਿਸੇ ਇਨਸਾਨ ਦੁਆਰਾ ਨਹੀਂ ਲਗਾਈ ਗਈ ਸੀ। ਅੱਗ ਉਸ ਦੇ ਘਰ ਵਿੱਚ ਬਚੀ ਹੋਈ ਹਰ ਸ਼ੈਅ ਨੂੰ ਤਬਾਹ ਕਰ ਦੇਵੇਗੀ।"
25 Arrancará o dardo do seu corpo, e resplandecente virá do seu fel; e haverá sobre ele assombros.
26 ਅਕਾਸ਼ ਸਿੱਧ ਕਰ ਦੇਵੇਗਾ ਕਿ ਬੁਰਾ ਆਦਮੀ ਦੋਸ਼ੀ ਹੈ। ਧਰਤੀ ਉਸ ਦੇ ਖਿਲਾਫ਼ ਗਵਾਹੀ ਦੇਵੇਗੀ।"
26 Toda a escuridão se ocultará nos seus esconderijos; um fogo não assoprado o consumirá, e devorará o que ficar na sua tenda.
27 ਉਸ ਦੇ ਘਰ ਵਿੱਚਲੀ ਹਰ ਸ਼ੈਅ ਪਰਮੇਸ਼ੁਰ ਦੇ ਕਹਿਰ ਦੇ ਹੜ੍ਹ ਵਿੱਚ ਰੁਢ਼ ਜਾਵੇਗੀ।"
27 Os céus manifestarão a sua iniquidade; e a terra se levantará contra ele.
28 ਇਹੀ ਹੈ ਜੋ ਪਰਮੇਸ਼ੁਰ ਇੱਕ ਬਦ ਆਦਮੀ ਨਾਲ ਕਰੇਗਾ। ਪਰਮੇਸ਼ੁਰ ਨੇ ਇਹੀ ਉਸ ਦੇ ਲਈ ਛੱਡਣ ਦਾ ਫੈਸਲਾ ਕੀਤਾ ਹੈ।”"
28 As rendas de sua casa serão transportadas; no dia da sua ira, todas se derramarão.
29 — ausente —
29 Esta, da parte de Deus, é a porção do homem ímpio; esta é a herança que Deus lhe reserva.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jó 20, comparar traduções ou montar um estudo — tudo direto pelo WhatsApp.