Jó 15
Punjabi Bible (GL_PUNJABI) vs BKJ
BKJ BKJ
1 ਅਲੀਫਜ਼ ਦਾ ਅੱਯੂਬ ਨੂੰ ਜਵਾਬ ਫੇਰ ਤੇਮਾਨ ਤੋਂ ਅਲੀਫਜ਼ ਨੇ ਅੱਯੂਬ ਨੂੰ ਜਵਾਬ ਦਿੱਤਾ:"
1 Então respondeu Elifaz, o temanita, e disse:
2 “ਅੱਯੂਬ, ਜੇ ਤੂੰ ਸੱਚਮੁੱਚ ਸਿਆਣਾ ਹੁੰਦਾ, ਤੂੰ ਆਪਣੀਆਂ ਨਿਕੰਮੀਆਂ ਨਿੱਜੀ ਰਾਇਆਂ ਨਾਲ ਜਵਾਬ ਨਾ ਦਿੰਦਾ! ਸਿਆਣਾ ਆਦਮੀ ਇੰਨਾ ਗਰਮ ਹਵਾ ਨਾਲ ਭਰਿਆ ਹੋਇਆ ਨਹੀਂ ਹੁੰਦਾ।"
2 Deveria o homem sábio proferir conhecimento vão, e encher sua barriga com o vento do leste?
3 ਕੀ ਤੂੰ ਸੋਚਦਾ ਹੈ ਕਿ ਇੱਕ ਸਿਆਣਾ ਆਦਮੀ ਨਿਕੰਮੇ ਸ਼ਬਦਾਂ ਨਾਲ ਅਤੇ ਬੇਕਾਰ ਕਬਨਾਂ ਨਾਲ ਦਲੀਲ ਕਰੇਗਾ।"
3 Deveria ele argumentar com uma conversa infrutífera, ou fazer discursos com os quais ele não possa fazer algo de bom?
4 ਅੱਯੂਬ ਜੇ ਤੇਰਾ ਵੱਸ ਚਲਦਾ ਕੋਈ ਵੀ ਬੰਦਾ ਪਰਮੇਸ਼ੁਰ ਦੀ ਇੱਜ਼ਤ ਨਾ ਕਰਦਾ ਤੇ ਨਾ ਉਸ ਅੱਗੇ ਪ੍ਰਾਰਥਨਾ ਕਰਦਾ।"
4 Sim, tu rejeitas o temor, e restringes a oração diante de Deus.
5 ਜੋ ਗੱਲਾਂ ਤੂੰ ਆਖਦਾ ਹੈਂ ਸਾਫ਼ ਤੇਰੇ ਪਾਪਾਂ ਨੂੰ ਦਰਸਾਉਂਦੀਆਂ ਨੇ। ਅੱਯੂਬ ਤੂੰ ਆਪਣੇ ਪਾਪ ਨੂੰ ਚਲਾਕੀ ਭਰੇ ਸ਼ਬਦਾਂ ਦੀ ਵਰਤੋਂ ਨਾਲ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ।"
5 Porque a tua boca declara a tua iniquidade; e tu escolhes a língua dos astutos.
6 ਮੈਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਕਿ ਤੂੰ ਗ਼ਲਤ ਹੈਂ ਕਿਉਂ। ਜਿਹੜੀਆਂ ਗੱਲਾਂ ਤੂੰ ਆਪਣੇ ਮੂੰਹੋਁ ਆਖਦਾ ਹੈਂ ਦਰਸਾਉਂਦੀਆਂ ਨੇ ਕਿ ਤੂੰ ਗ਼ਲਤ ਹੈਂ। ਤੇਰੇ ਆਪਣੇ ਹੀ ਹੋਠ ਤੇਰੇ ਖਿਲਾਫ਼ ਬੋਲਦੇ ਨੇ।"
6 Tua própria boca te condena, e não eu; sim, teus próprios lábios testificam contra ti.
7 “ਅੱਯੂਬ ਕੀ ਤੇਰਾ ਖਿਆਲ ਹੈ ਕਿ ਤੂੰ ਹੀ ਉਹ ਪਹਿਲਾਂ ਬੰਦਾ ਜਿਹੜਾ ਕਦੇ ਜਨਮਿਆ ਸੀ? ਕੀ ਤੂੰ ਪਹਾੜੀਆਂ ਤੋਂ ਪਹਿਲਾਂ ਜਨਮਿਆ ਸੀ?"
7 És tu o primeiro homem que nasceu? Ou foste feito antes das colinas?
8 ਕੀ ਤੂੰ ਪਰਮੇਸ਼ੁਰ ਦੀਆਂ ਗੁਪਤ ਯੋਜਨਾਵਾਂ ਨੂੰ ਸੁਣਿਆ ਸੀ? ਕੀ ਤੂੰ ਸੋਚਦਾ ਹੈਂ ਕਿ ਤੂੰ ਹੀ ਸਿਆਣਾ ਆਦਮੀ ਹੈਂ।"
8 Ouviste o segredo de Deus, e restringes a sabedoria para ti mesmo?
9 ਅੱਯੂਬ, ਤੂੰ ਕੀ ਜਾਣਦੈਁ ਜੋ ਅਸੀਂ ਨਹੀਂ ਜਾਣਦੇ? ਕਿੰਨ੍ਹਾਂ ਅੰਤਰਦਰਿਸ਼ਟੀਆਂ ਤੇ ਤੂੰ ਕਾਬਜ ਹੈ ਜਿਨ੍ਹਾਂ ਦੀ ਸਾਨੂੰ ਕਮੀ ਹੈ।"
9 O que tu sabes que nós não saibamos? O que entendes, que não esteja em nós?
10 ਸਫ਼ੇਰ ਵਾਲਾਂ ਵਾਲੇ ਆਦਮੀ ਅਤੇ ਬਜ਼ੁਰਗ ਸਾਡੇ ਨਾਲ ਸਹਿਮਤ ਹਨ। ਹਾਂ, ਤੇਰੇ ਪਿਤਾ ਨਾਲੋਂ ਵਢੇਰੇ ਲੋਕ ਸਾਡੇ ਪੱਖ ਵਿੱਚ ਹਨ।"
10 Conosco estão os grisalhos e os homens muito velhos, muito mais anciãos do que teu pai.
11 ਪਰਮੇਸ਼ੁਰ ਤੈਨੂੰ ਸੱਕੂਨ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਤੇਰੇ ਲਈ ਕਾਫ਼ੀ ਨਹੀਂ। ਅਸੀਂ ਕੋਮਲਤਾ ਨਾਲ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਦਿੱਤਾ ਹੈ।"
11 As consolações de Deus são pequenas contigo? Há alguma coisa secreta contigo?
12 ਅੱਯੂਬ ਤੂੰ ਸਮਝਦਾ ਕਿਉਂ ਨਹੀਂ? ਕਿਉਂ ਤੂੰ ਸੱਚ ਨੂੰ ਨਹੀਂ ਦੇਖ ਸੱਕਦਾ?"
12 Por que teu coração te leva, e por que piscam os teus olhos?
13 ਤੂੰ ਪਰਮੇਸ਼ੁਰ ਦੇ ਵਿਰੁੱਧ ਹੈਂ ਜਦੋਂ ਤੂੰ ਇਹ ਰੋਹ ਭਰੇ ਸ਼ਬਦ ਬੋਲਦਾ ਹੈਂ।"
13 Para que vires teu espírito contra Deus, e deixes tais palavras saírem da tua boca?
14 “ਕੋਈ ਵੀ ਆਦਮੀ ਸੱਚਮੁੱਚ ਬੇਗੁਨਾਹ ਨਹੀਂ ਹੋ ਸੱਕਦਾ। ਔਰਤ ਤੋਂ ਜੰਮਿਆ ਕੋਈ ਵੀ ਬੰਦਾ ਧਰਮੀ ਨਹੀਂ ਹੋ ਸੱਕਦਾ।"
14 O que é o homem, para que seja limpo; e o que é nascido da mulher, para que seja justo?
15 ਪਰਮੇਸ਼ੁਰ ਆਪਣੇ ਦੂਤਾਂ ਤੇ ਵੀ ਭਰੋਸਾ ਨਹੀਂ ਕਰਦਾ। ਪਰਮੇਸ਼ੁਰ ਦੇ ਮੁਕਾਬਲੇ ਵਿੱਚ ਅਕਾਸ਼ ਵੀ ਪਵਿੱਤਰ ਨਹੀਂ ਹਨ।"
15 Eis que ele não coloca confiança nos seus santos; sim, e os céus não estão limpos à sua vista.
16 ਆਦਮੀ ਬਦਤਰ ਹੈ। ਉਹ ਨਫ਼ਰਤ ਯੋਗ ਅਤੇ ਭ੍ਰਸ਼ਟ ਹੈ ਅਤੇ ਬਦੀ ਨੂੰ ਪਾਣੀ ਵਾਂਗ ਪੀਂਦਾ ਹੈ।"
16 Quão mais abominável e imundo é o homem que bebe a iniquidade como água?
17 “ਅੱਯੂਬ ਮੇਰੀ ਗੱਲ ਸੁਣ ਤੇ ਮੈਂ ਤੈਨੂੰ ਇਹ ਸਮਝਾਵਾਂਗਾ। ਮੈਂ ਉਹ ਦੱਸਾਂਗਾ ਜੋ ਮੈਂ ਜਾਣਦਾ ਹਾਂ।"
17 Eu te mostrarei, escuta-me, mostrar-te-ei; e aquilo que vi, declararei.
18 ਮੈਂ ਤੈਨੂੰ ਉਹ ਗੱਲਾਂ ਦੱਸਾਂਗਾ ਜੋ ਮੈਨੂੰ ਸਿਆਣਿਆਂ ਨੇ ਦੱਸੀਆਂ ਨੇ। ਸਿਆਣੇ ਬੰਦਿਆਂ, ਪੁਰਖਿਆਂ ਨੇ ਮੈਨੂੰ ਇਹ ਗੱਲਾਂ ਦੱਸੀਆਂ ਨੇ।"
18 O que os homens sábios têm contado de seus pais, e não o ocultaram;
19 ਸਿਰਫ਼ ਉਹੀ ਆਪਣੇ ਮੁਲਕ ਵਿੱਚ ਰਹਿੰਦੇ ਸਨ। ਕੋਈ ਵੀ ਵਿਦੇਸ਼ੀ ਉੱਥੋਂ ਨਹੀਂ ਲੰਘਦਾ ਸੀ। ਇਸ ਲਈ ਕਿਸੇ ਵੀ ਬੰਦਨੇ ਉਨ੍ਹਾਂ ਨੂੰ ਅਜੀਬ ਵਿੱਚਾਰ ਨਹੀਂ ਦਿੱਤੇ।"
19 aos quais somente a terra foi entregue, e nenhum estranho passou por entre eles.
20 ਇਨ੍ਹਾਂ ਸਿਆਣੇ ਬੰਦਿਆਂ ਨੇ ਆਖਿਆ ਕਿ ਇੱਕ ਬੁਰਾ ਆਦਮੀ ਸਾਰੀ ਉਮਰ ਦੁੱਖ ਭਰਦਾ ਹੈ। ਜ਼ਾਲਮ ਆਦਮੀ ਆਪਣੇ ਗਿਣਤੀ ਦੇ ਸਾਰੇ ਵਰ੍ਹਿਆਂ ਦੌਰਾਨ ਦੁੱਖ ਭਰਦਾ ਹੈ।"
20 O homem perverso lida com a dor em todos os seus dias, e o número de anos é oculto ao opressor.
21 ਹਰ ਸ਼ੋਰ ਉਸ ਨੂੰ ਭੈਭੀਤ ਕਰਦਾ ਹੈ। ਉਸ ਦਾ ਦੁਸ਼ਮਣ ਉਸ ਉੱਤੇ ਵਾਰ ਕਰੇਗਾ ਜਦੋਂ ਉਹ ਆਪਣੇ-ਆਪ ਨੂੰ ਸੁਰੱਖਿਅਤ ਸਮਝੇਗਾ।"
21 Um som terrível está em seus ouvidos; na prosperidade o destruidor virá sobre ele.
22 ਉਸ ਕੋਲ ਹਨੇਰੇ ਤੋਂ ਬਚਣ ਦੀ ਕੋਈ ਆਸ ਨਹੀਂ ਹੁੰਦੀ। ਉੱਥੇ ਉਸ ਨੂੰ ਮਾਰਨ ਲਈ ਕਿਸੇ ਥਾਂ ਤਲਵਾਰ ਇੰਤਜ਼ਾਰ ਵਿੱਚ ਹੁੰਦੀ ਹੈ।"
22 Ele não crê que retornará das trevas, e que o espera a espada.
23 ਉਹ ਇੱਧਰ-ਓਧਰ ਭਟਕਦਾ ਹੈ ਪਰ ਉਸਦਾ ਸ਼ਰੀਰ ਗਿਰਝਾਂ ਲਈ ਭੋਜਨ ਬਣੇਗਾ। ਉਹ ਜਾਣਦਾ ਹੈ ਕਿ ਉਸਦੀ ਮੌਤ ਬਹੁਤ ਨੇੜੇ ਹੈ।"
23 Ele vagueia em busca de pão, dizendo: Onde está? Ele sabe que o dia das trevas está logo à sua mão.
24 ਦਰਦ ਅਤੇ ਚਿੰਤਾ ਉਸ ਨੂੰ ਭੈਭੀਤ ਕਰ ਦਿੰਦੇ ਨੇ। ਉਹ ਚੀਜ਼ਾਂ ਤਬਾਹ ਕਰਨ ਲਈ ਤਿਆਰ ਰਾਜੇ ਵਾਂਗ, ਉਸ ਉੱਤੇ ਹਮਲਾ ਕਰਦੀਆਂ ਹਨ।"
24 Problema e angústia o deixarão com medo; prevalecerão contra ele, como um rei pronto para a batalha.
25 ਕਿਉਂ ਕਿ ਬੁਰਾ ਆਦਮੀ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਉਹ ਆਪਣਾ ਮੁੱਕਾ ਪਰਮੇਸ਼ੁਰ ਦੇ ਸਾਹਮਣੇ ਹਿਲਾਉਂਦਾ ਹੈ ਅਤੇ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਹੈ।"
25 Porque ele estende a sua mão contra Deus, e se fortalece contra o Todo-Poderoso.
26 ਉਹ ਆਦਮੀ ਬਹੁਤ ਜਿੱਦੀ ਹੈ। ਉਹ ਪਰਮੇਸ਼ੁਰ ਉੱਤੇ ਕਿਸੇ ਮੋਟੀ ਤਕੜੀ ਢਾਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ।"
26 Arremete sobre ele, bem na sua cerviz, e contra os pontos grossos dos seus broquéis.
27 ਭਾਵੇਂ ਜੇਕਰ ਉਹ ਆਦਮੀ ਬਹੁਤ ਹੀ ਅਮੀਰ ਅਤੇ ਮੋਟਾ ਹੋਵੇ।"
27 Porque ele cobre a sua face com a sua gordura, e cria pedaços de gordura nos seus flancos.
28 ਉਸ ਦਾ ਸ਼ਹਿਰ ਤਬਾਹ ਹੋ ਜਾਵੇਗਾ, ਉਸਦਾ ਘਰ ਬਰਬਾਦ ਹੋ ਜਾਵੇਗਾ, ਉਸ ਦਾ ਮਕਾਨ ਖਾਲੀ ਹੋ ਜਾਵੇਗਾ।"
28 E ele habita em cidades assoladas, e em casas onde nenhum homem habita, que estão prontas para se tornarem montões.
29 ਬੁਰਾ ਆਦਮੀ ਬਹੁਤ ਦੇਰ ਤੱਕ ਅਮੀਰ ਨਹੀਂ ਰਹਿੰਦਾ। ਉਸਦੀ ਦੌਲਤ ਬਹੁਤ ਚਿਰ ਨਹੀਂ ਰਹੇਗੀ। ਉਸ ਦੀਆਂ ਫ਼ਸਲਾਂ ਬਹੁਤਤਾ ਨਹੀਂ ਉੱਗਣਗੀਆਂ।"
29 Ele não será rico, nem o seu bem continuará, nem ele prolongará a sua perfeição sobre a terra.
30 ਬੁਰਾ ਆਦਮੀ ਹਨੇਰੇ ਕੋਲੋਂ ਨਹੀਂ ਬਚ ਸੱਕੇਗਾ ਉਹ ਉਸ ਰੁੱਖ ਵਾਂਗਰ ਹੋਵੇਗਾ ਜਿਸ ਦੀਆਂ ਕਰੁਂਬਲਾਂ ਇੱਕ ਲਾਟ ਕਾਰਣ ਮਰ ਗਈਆਂ ਹੋਣ ਅਤੇ ਹਵਾ ਉਨ੍ਹਾਂ ਨੂੰ ਦੂਰ ਉਡਾ ਕੇ ਲੈ ਜਾਂਦੀ ਹੈ।"
30 Ele não deixará as trevas; a chama secará os seus galhos, e pelo fôlego de sua boca ele sumirá.
31 ਬੁਰੇ ਆਦਮੀ ਨੂੰ ਉਦੋਂ ਆਪਣੇ ਆਪ ਨੂੰ ਮੂਰਖ ਨਹੀਂ ਬਨਾਉਣਾ ਚਾਹੀਦਾ ਜਦੋਂ ਉਹ ਨਿਕੰਮੀਆਂ ਚੀਜ਼ਾਂ ਉੱਤੇ ਭਰੋਸਾ ਕਰ ਲੈਂਦਾ ਹੈ। ਕਿਉਂ? ਉਸ ਨੂੰ ਕੁਝ ਵੀ ਨਹੀਂ ਮਿਲੇਗਾ।"
31 Não confie na vaidade aquele que é enganado, porque a vaidade será a sua recompensa.
32 ਇਸਤੋਂ ਪਹਿਲਾਂ ਕਿ ਉਸਦੀ ਜ਼ਿੰਦਗੀ ਖਤਮ ਹੋ ਜਾਵੇ, ਬੁਰਾ ਆਦਮੀ ਬੁਢ੍ਢਾ ਤੇ ਬੰਜਰ ਹੋ ਜਾਵੇਗਾ। ਉਹ ਉਸ ਸੁੱਕੀ ਟਾਹਣੀ ਵਾਂਗ ਹੋ ਜਾਵੇਗਾ ਜਿਹੜੀ ਫੇਰ ਕਦੇ ਵੀ ਹਰੀ ਨਹੀਂ ਹੁੰਦੀ।"
32 Ela se consumará antes do seu tempo, e o seu galho não ficará verde.
33 ਬੁਰਾ ਆਦਮੀ ਉਸ ਅੰਗੂਰੀ ਵੇਲ ਵਰਗਾ ਹੋ ਜਾਵੇਗਾ ਜਿਸਦੇ ਅੰਗੂਰ ਪਕੱਣ ਤੋਂ ਪਹਿਲਾਂ ਹੀ ਝੜ ਜਾਂਦੇ ਨੇ। ਉਹ ਬੰਦਾ ਜੈਤੂਨ ਦੇ ਉਸ ਰੁੱਖ ਵਰਗਾ ਹੋਵੇਗਾ ਜਿਸਦੇ ਫ਼ੁੱਲ ਝੜ ਜਾਂਦੇ ਨੇ।"
33 Ele sacudirá as suas uvas verdes como a vinha, e lançará fora sua flor como a oliva.
34 ਕਿਉਂ ਕਿ ਬਿਨਾ ਪਰਮੇਸ਼ੁਰ ਦੇ ਲੋਕਾਂ ਕੋਲ ਕੁਝ ਵੀ ਨਹੀਂ ਉਹ ਜਿਹੜੇ ਵਢ੍ਢੀ ਨੂੰ ਪਿਆਰ ਕਰਦੇ ਨੇ ਉਨ੍ਹਾਂ ਦੇ ਘਰ ਅੱਗ ਨਾਲ ਸਾੜੇ ਜਾਣਗੇ।"
34 Porque a congregação dos hipócritas será desolada, e fogo consumirá os tabernáculos do suborno.
35 ਉਹ ਕਸ਼ਟਾਂ ਦੀ ਕਲਪਨਾ ਕਰਦੇ ਨੇ, ਪਾਪ ਨੂੰ ਜਾਣਦੇ ਹਨ ਅਤੇ ਕੁੱਖ ਵਿੱਚ ਵੀ ਧੋਖਾ ਦੇਣਾ ਵਿਉਂਤਦੇ ਹਨ।”"
35 Eles concebem a malícia, dão à luz a iniquidade, e o seu ventre prepara o engano.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jó 15, comparar traduções ou montar um estudo — tudo direto pelo WhatsApp.