Jonas 4
Punjabi Bible (GL_PUNJABI) vs NVI
NVI Nova Versão Internacional
1 ਪਰਮੇਸ਼ੁਰ ਦੀ ਮਿਹਰ ਨੇ ਯੂਨਾਹ ਨੂੰ ਕ੍ਰੋਧਿਤ ਕੀਤਾ ਯੂਨਾਹ ਪਰਮੇਸ਼ੁਰ ਦੇ ਸ਼ਹਿਰ ਨੂੰ ਬਚਾਉਣ ਕਾਰਣ ਖੁਸ਼ ਨਹੀਂ ਸੀ, ਇਸਦੀ ਬਜਾਇ ਉਸ ਨੂੰ ਗੁੱਸਾ ਆ ਗਿਆ।"
1 Mas Jonas ficou profundamente descontente com isso e enfureceu-se.
2 ਯੂਨਾਹ ਨੇ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਆਖਿਆ, “ਮੈਂ ਜਾਣਦਾ ਸੀ ਕਿ ਅਜਿਹਾ ਹੀ ਵਾਪਰੇਗਾ। ਜਦੋਂ ਮੈਂ ਆਪਣੇ ਦੇਸ ਵਿੱਚ ਸੀ ਤੂੰ ਮੈਨੂੰ ਇੱਥੇ ਆਉਣ ਲਈ ਕਿਹਾ। ਉਸ ਵਕਤ, ਮੈਂ ਜਾਣਦਾ ਸੀ ਕਿ ਤੂੰ ਇਸ ਪਾਪੀ ਸ਼ਹਿਰ ਦੇ ਲੋਕਾਂ ਨੂੰ ਮੁਆਫ ਕਰ ਦੇਵੇਂਗਾ ਇਸ ਲਈ ਮੈਂ ਤਰਸ਼ੀਸ਼ ਨੂੰ ਭੱਜਣਾ ਚਾਹੁੰਦਾ ਸਾਂ। ਮੈਂ ਜਾਣਦਾ ਸੀ ਕਿ ਤੂੰ ਮਿਹਰਬਾਨ ਪਰਮੇਸ਼ੁਰ ਹੈਂ। ਅਤੇ ਤੂੰ ਆਪਣਾ ਰਹਿਮ ਦਰਸਾਅ ਕੇ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰ ਦੇਵੇਂਗਾ। ਮੈਨੂੰ ਪਤਾ ਸੀ ਕਿ ਤੂੰ ਮਿਹਰਬਾਨ ਅਤੇ ਕਿਰਪਾਲੂ ਹੈਂ ਤੇ ਜੇਕਰ ਇਹ ਲੋਕ ਪਾਪ ਕਰਨੇ ਬੰਦ ਕਰ ਦੇਣਗੇ, ਤੂੰ ਆਪਣੀਆਂ ਵਿਉਂਤਾਂ ਬਦਲ ਦੇਵੇਂਗਾ ਤੇ ਉਨ੍ਹਾਂ ਨੂੰ ਬਰਬਾਦ ਨਹੀਂ ਕਰੇਂਗਾ।"
2 Ele orou ao Senhor: "Senhor, não foi isso que eu disse quando ainda estava em casa? Foi por isso que me apressei em fugir para Társis. Eu sabia que tu és Deus misericordioso e compassivo, muito paciente, cheio de amor e que promete castigar mas depois se arrepende.
3 ਇਸ ਲਈ ਹੁਣ ਯਹੋਵਾਹ, ਮੈਂ ਤੈਨੂੰ ਮਾਰਨ ਲਈ ਆਖਦਾ ਹਾਂ। ਮੇਰੇ ਲਈ ਜਿਉਂਦੇ ਰਹਿਣ ਨਾਲੋਂ ਮਰਨਾ ਚੰਗਾ ਹੈ।”"
3 Agora, Senhor, tira a minha vida, eu imploro, porque para mim é melhor morrer do que viver".
4 ਫ਼ਿਰ ਯਹੋਵਾਹ ਨੇ ਆਖਿਆ, “ਕੀ ਤੂੰ ਇਹ ਗੱਲ ਠੀਕ ਸਮਝਦਾ ਹੈਂ ਕਿ ਤੂੰ ਮੇਰੇ ਨਾਲ ਗੁੱਸੇ ਹੈਂ ਉਹ ਵੀ ਇਸ ਲਈ ਕਿ ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਨਹੀਂ ਕੀਤਾ?”"
4 O Senhor lhe respondeu: "Você tem alguma razão para essa fúria? "
5 ਯੂਨਾਹ ਅਜੇ ਵੀ ਇਸ ਸਭ ਕਾਸੇ ਬਾਰੇ ਗੁੱਸੇ ਸੀ, ਇਸ ਲਈ ਉਹ ਸ਼ਹਿਰੋ ਬਾਹਰ ਚੱਲਾ ਗਿਆ। ਉਹ ਸ਼ਹਿਰ ਦੇ ਪੂਰਬੀ ਹਿੱਸੇ ਦੇ ਨੇੜੇ ਇੱਕ ਸਥਾਨ ਤੇ ਚੱਲਾ ਗਿਆ। ਉੱਥੇ ਉਸ ਨੇ ਆਪਣੇ ਲਈ ਇੱਕ ਸ਼ਰਣ ਸਥਾਨ ਬਣਾਇਆ ਅਤੇ ਉਸ ਛਾਂ ਹੇਠਾਂ ਇਹ ਵੇਖਣ ਦੇ ਇੰਤਜਾਰ ਵਿੱਚ ਬੈਠ ਗਿਆ ਕਿ ਸ਼ਹਿਰ ਨਾਲ ਕੀ ਵਾਪਰੇਗਾ।"
5 Jonas saiu e sentou-se num lugar a leste da cidade. Ali, construiu para si um abrigo, sentou-se à sua sombra e esperou para ver o que aconteceria com a cidade.
6 ਕੱਦ ਦਾ ਪੌਦਾ ਅਤੇ ਕੀੜਾ ਯਹੋਵਾਹ ਨੇ ਯੂਨਾਹ ਦੇ ਉੱਪਰ ਜਲਦੀ ਹੀ ਇੱਕ ਕੱਦ ਦਾ ਬੂਟਾ ਉਗਾਇਆ ਤਾਂ ਜੋ ਯੂਨਾਹ ਇਸਦੀ ਛਾਵੇਂ ਬੈਠ ਸੱਕੇ ਅਤੇ ਭਿਆਨਕ ਗਰਮੀ ਤੋਂ ਬਚ ਸੱਕੇ। ਇਸ ਨਾਲ ਯੂਨਾਹ ਨੂੰ ਬੜਾ ਆਰਾਮ ਮਿਲਿਆ ਅਤੇ ਉਹ ਇਸ ਬੂਟੇ ਕਾਰਣ ਬੜਾ ਖੁਸ਼ ਸੀ।"
6 Então o Senhor Deus fez crescer uma planta sobre Jonas, para dar sombra à sua cabeça e livrá-lo do calor, e Jonas ficou muito alegre.
7 ਅਗਲੀ ਸਵੇਰ ਪਰਮੇਸ਼ੁਰ ਨੇ ਇਸ ਬੂਟੇ ਨੂੰ ਖਾਣ ਲਈ ਇੱਕ ਕੀੜਾ ਭੇਜਿਆ ਤਾਂ ਕੀੜੇ ਨੇ ਉਸ ਬੂਟੇ ਨੂੰ ਖਾਣਾ ਸ਼ੁਰੂ ਕਰ ਦਿੱਤਾ ਅਤੇ ਉਹ ਬੂਟਾ ਸੁੱਕ ਸੜ ਗਿਆ।"
7 Mas na madrugada do dia seguinte, Deus mandou uma lagarta atacar a planta de modo que ela secou.
8 ਜਦੋਂ ਸੂਰਜ ਅਕਾਸ਼ ਵਿੱਚ ਉੱਚਾ ਸੀ, ਪਰਮੇਸ਼ੁਰ ਨੇ ਪੂਰਬ ਵੱਲੋਂ ਇੱਕ ਤੱਤੀ ਹਵਾ ਵਗਾਈ ਅਤੇ ਸੂਰਜ ਯੂਨਾਹ ਨੂੰ ਕਮਜ਼ੋਰ ਕਰਦਿਆਂ ਹੋਇਆਂ ਉਸ ਦੇ ਸਿਰ ਉਤੇ ਤਪਣ ਲੱਗ ਪਿਆ। ਯੂਨਾਹ ਨੇ ਇਹ ਆਖਦਿਆਂ ਹੋਇਆਂ ਪਰਮੇਸ਼ੁਰ ਨੂੰ ਉਸ ਨੂੰ ਮਰ ਜਾਣ ਲਈ ਵੀ ਕਿਹਾ, “ਅਜਿਹੇ ਜੀਵਨ ਜਿਉਣ ਤੋਂ ਤਾਂ ਚੰਗਾ ਹੈ ਕਿ ਮੈਂ ਮਰ ਜਾਵਾਂ।”"
8 Ao nascer do sol, Deus trouxe um vento oriental muito quente, e o sol bateu na cabeça de Jonas, a ponto de ele quase desmaiar. Com isso ele desejou morrer, e disse: "Para mim seria melhor morrer do que viver".
9 ਪਰ ਪਰਮੇਸ਼ੁਰ ਨੇ ਯੂਨਾਹ ਨੂੰ ਆਖਿਆ, “ਕੀ ਉਸ ਬੂਟੇ ਦੇ ਮਰ ਜਾਣ ਕਾਰਣ ਗੁੱਸੇ ਹੋਣਾ ਠੀਕ ਹੈ?” ਯੂਨਾਹ ਨੇ ਜਵਾਬ ਦਿੱਤਾ, “ਹਾਂ, ਮੇਰੇ ਲਈ ਗੁੱਸਾ ਕਰਨਾ ਠੀਕ ਹੈ! ਮਰਨ ਲਈ ਮੇਰਾ ਗੁੱਸਾ ਕਾਫ਼ੀ ਹੈ!”"
9 Mas Deus disse a Jonas: "Você tem alguma razão para estar tão furioso por causa da planta? " Respondeu ele: "Sim, tenho! E estou furioso a ponto de querer morrer".
10 ਤਾਂ ਯਹੋਵਾਹ ਨੇ ਆਖਿਆ, “ਤੂੰ ਉਸ ਬੂਟੇ ਲਈ ਕੋਈ ਮਿਹਨਤ ਨਹੀਂ ਕੀਤੀ ਨਾ ਹੀ ਤੂੰ ਉਸ ਨੂੰ ਉਗਾਇਆ। ਰਾਤੋਂ-ਰਾਤ ਉਹ ਉਗਿਆ ਅਤੇ ਅਗਲੇ ਦਿਨ ਉਹ ਖਤਮ ਹੋ ਗਿਆ ਅਤੇ ਤੂੰ ਹੁਣ ਉਸ ਬੂਟੇ ਕਾਰਣ ਦੁੱਖੀ ਹੈਂ।"
10 Mas o Senhor lhe disse: "Você tem pena dessa planta, embora não a tenha podado nem a tenha feito crescer. Ela nasceu numa noite e numa noite morreu.
11 ਜੇਕਰ ਤੂੰ ਇੱਕ ਬੂਟੇ ਕਾਰਣ ਪਰੇਸ਼ਾਨ ਹੋ ਸੱਕਦਾ ਹੈਂ, ਤਾਂ ਮੈਂ ਨੀਨਵਾਹ ਜਿਹੇ ਸ਼ਹਿਰ ਤੇ ਤਰਸ ਖਾ ਕੇ ਅਜਿਹੇ ਵੱਡੇ ਸ਼ਹਿਰ ਨੂੰ ਬਖਸ ਕਿਵੇਂ ਨਹੀਂ ਕਰ ਸੱਕਦਾ? ਇਸ ਸ਼ਹਿਰ ਵਿੱਚ ਅਨੇਕਾਂ ਲੋਕ ਅਤੇ ਜਾਨਵਰ ਹਨ। ਇਸ ਸ਼ਹਿਰ ਵਿੱਚ 1,20,000 ਤੋਂ ਵੱਧ ਲੋਕ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਗ਼ਲਤ ਕਰ ਰਹੇ ਸਨ।”"
11 Contudo, Nínive tem mais de cento e vinte mil pessoas que não sabem nem distinguir a mão direita da esquerda, além de muitos rebanhos. Não deveria eu ter pena dessa grande cidade? "
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Jonas 4, comparar traduções ou montar um estudo — tudo direto pelo WhatsApp.