Jonas 1

Punjabi Bible (GL_PUNJABI) vs NTLH

Sair da comparação
NTLH Nova Tradução na Linguagem de Hoje 2000
1 ਪਰਮੇਸ਼ੁਰ ਨੇ ਬੁਲਾਇਆ ਅਤੇ ਯੂਨਾਹ ਭੱਜ ਗਿਆ ਯਹੋਵਾਹ ਦੀ ਬਾਣੀ ਅਮਿਤਈ ਦੇ ਪੁੱਤਰ ਯੂਨਾਹ ਨੂੰ ਹੋਈ ਅਤੇ ਯਹੋਵਾਹ ਨੇ ਕਿਹਾ,"
1 Certo dia, o Senhor Deus disse a Jonas, filho de Amitai:
2 “ਨੀਨਵਾਹ ਇੱਕ ਵੱਡਾ ਸ਼ਹਿਰ ਹੈ ਅਤੇ ਮੈਂ ਸੁਣਿਆ ਹੈ ਕਿ ਲੋਕ ਉੱਥੇ ਬੜੇ ਮੰਦੇ ਕੰਮ ਕਰਦੇ ਹਨ, ਸੋ ਤੂੰ ਉਸ ਸ਼ਹਿਰ ਵਿੱਚ ਜਾ ਅਤੇ ਉਨ੍ਹਾਂ ਨੂੰ ਮਾੜੇ ਕੰਮ ਕਰਨ ਤੋਂ ਰੁਕ ਜਾਣ ਲਈ ਆਖ।”"
2 — Apronte-se, vá à grande cidade de Nínive e grite contra ela, porque a maldade daquela gente chegou aos meus ouvidos.
3 ਯੂਨਾਹ ਪਰਮੇਸ਼ੁਰ ਦੇ ਹੁਕਮ ਦਾ ਪਾਲਨ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਯਹੋਵਾਹ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਯਾਪਾ ਵੱਲ ਚੱਲਾ ਗਿਆ ਅਤੇ ਉੱਥੇ ਉਸ ਨੂੰ ਤਰਸ਼ੀਸ਼ ਨੂੰ ਜਾਂਦੀ ਹੋਈ ਇੱਕ ਬੇੜੀ ਮਿਲੀ ਮੇਰਾ ਅਤੇ ਯੂਨਾਹ ਨੇ ਆਪਣੇ ਸਫ਼ਰ ਲਈ ਕਿਰਾਯਾ ਅਦਾ ਕੀਤਾ ਤੇ ਉਸ ਬੇੜੀ ’ਚ ਚੜ੍ਹ ਗਿਆ। ਉਹ ਯਹੋਵਾਹ ਤੋਂ ਬਚਕੇ, ਇਸ ਬੇੜੀ ਵਿੱਚ ਤਰਸ਼ੀਸ਼ ਨੂੰ ਜਾਣਾ ਚਾਹੁੰਦਾ ਸੀ।"
3 Jonas se aprontou, mas fugiu do Senhor , indo na direção contrária. Ele desceu a Jope e ali encontrou um navio que estava de saída para a Espanha. Pagou a passagem e embarcou a fim de viajar com os marinheiros para a Espanha, para longe do Senhor .
4 ਭਿਅੰਕਰ ਤੂਫ਼ਾਨ ਪਰ ਯਹੋਵਾਹ ਨੇ ਸਮੁੰਦਰ ਵਿੱਚ ਭਿਅੰਕਰ ਤੂਫ਼ਾਨ ਲੈ ਆਉਂਦਾ। ਹਨੇਰੀ ਨਾਲ ਸਮੁੰਦਰ ਵਿੱਚ ਭਾਰੀ ਤੂਫ਼ਾਨ ਉੱਠ ਖੜ੍ਹਾ ਹੋਇਆ। ਤੂਫ਼ਾਨ ਇੰਨਾ ਭਿਅੰਕਰ ਸੀ ਕਿ ਬੇੜੀ ਟੁੱਟਣ ਨੂੰ ਤਿਆਰ ਸੀ।"
4 No entanto, Deus mandou um forte vento, e houve uma tempestade no mar. Era tão violenta, que o navio estava em perigo de se partir ao meio.
5 ਜਹਾਜ਼ਰਾਨ ਬੇੜੇ ਨੂੰ ਡੁੱਬਣ ਤੋਂ ਬਚਾਉਣ ਖਾਤਰ, ਇਸ ਵਿੱਚਲੇ ਭਾਰ ਨੂੰ ਹਲਕਾ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਸ ਵਿੱਚਲਾ ਲਦਿਆ ਸਾਮਾਨ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਉਹ ਇੰਨੇ ਭੈਭੀਤ ਸਨ ਕਿ ਉਨ੍ਹਾਂ ਨੇ ਆਪੋ-ਆਪਣੇ ਦੇਵਤਿਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਹਰ ਆਦਮੀ ਆਪਣੇ ਦੇਵਤੇ ਅੱਗੇ ਚੀਕਿਆ। ਪਰ ਯੂਨਾਹ ਹੇਠਾਂ ਬੇੜੇ ਦੇ ਅੰਦਰਲੇ ਹਿੱਸੇ ਵਿੱਚ ਚੱਲਾ ਗਿਆ ਅਤੇ ਸੌਂ ਗਿਆ।"
5 Os marinheiros ficaram com muito medo e gritavam por socorro, cada um ao seu deus. E, para que o navio ficasse mais leve, jogaram a carga no mar. Porém Jonas tinha descido ao porão e ali havia se deitado e caído num sono profundo.
6 ਬੇੜੇ ਦੇ ਕਪਤਾਨ ਨੇ ਯੂਨਾਹ ਨੂੰ ਸੁੱਤਾ ਵੇਖਕੇ ਕਿਹਾ, “ਉੱਠ, ਜਾਗ! ਤੂੰ ਕਿਉਂ ਸੁੱਤਾ ਪਿਆ ਹੈਂ? ਆਪਣੇ ਦੇਵ ਦੀ ਅਰਾਧਨਾ ਕਰ। ਹੋ ਸੱਕਦਾ ਹੈ ਤੇਰਾ ਪਰਮੇਸ਼ੁਰ ਤੇਰੀ ਪ੍ਰਾਰਥਨਾ ਸੁਣ ਲਵੇ ਤੇ ਸਾਨੂੰ ਬਚਾਅ ਲਵੇ।”"
6 O capitão do navio o encontrou ali e disse: — Como é que você está aí dormindo? Levante-se e peça socorro ao seu deus. Pode ser que ele tenha pena de nós e não deixe a gente morrer.
7 ਤੂਫ਼ਾਨ ਆਉਣ ਦਾ ਕਾਰਣ? ਤਦ ਆਦਮੀ ਇੱਕ-ਦੂਸਰੇ ਨੂੰ ਆਖਣ ਲੱਗੇ, “ਸਾਨੂੰ ਇਸ ਮੁਸੀਬਤ ਦੇ ਕਾਰਣ ਨੂੰ ਜਾਨਣ ਵਾਸਤੇ ਗੁਣੇ ਸੁੱਟਣੇ ਚਾਹੀਦੇ ਹਨ।” ਤਾਂ ਉਨ੍ਹਾਂ ਨੇ ਗੁਣੇ ਪਾਏ ਅਤੇ ਗੁਣਿਆਂ ਤੋਂ ਪਤਾ ਲੱਗਾ ਕਿ ਇਸ ਮੁਸੀਬਤ ਦਾ ਕਾਰਣ ਯੂਨਾਹ ਸੀ।"
7 Os marinheiros disseram uns aos outros: — Vamos tirar a sorte para descobrir quem é o culpado de estarmos neste perigo. Eles fizeram isso, e o nome de Jonas foi sorteado.
8 ਤਦ ਉਨ੍ਹਾਂ ਨੇ ਯੂਨਾਹ ਨੂੰ ਆਖਿਆ, “ਤੇਰੇ ਕਾਰਣ, ਅਸੀਂ ਸਾਰੇ ਮੁਸੀਬਤ ਵਿੱਚ ਹਾਂ। ਇਸ ਲਈ ਤੂੰ ਸਾਨੂੰ ਦੱਸ: ਤੇਰਾ ਧਂਦਾ ਕੀ ਹੈ? ਤੂੰ ਕਿੱਥੋਂ ਆ ਰਿਹਾ ਹੈਂ? ਅਤੇ ਤੂੰ ਕਿਸ ਕੌਮ ਤੋਂ ਹੈਂ?”"
8 Então lhe perguntaram: — Agora diga: quem é o culpado de tudo isso? O que você está fazendo aqui? De onde você vem? De que país você é, e qual é o seu povo?
9 ਯੂਨਾਹ ਨੇ ਆਦਮੀਆਂ ਨੂੰ ਆਖਿਆ, “ਮੈਂ ਇੱਕ ਇਬਰਾਨੀ ਹਾਂ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਦਾ ਹਾਂ ਜੋ ਕਿ ਅਕਾਸ਼ ਦਾ ਪਰਮੇਸ਼ੁਰ ਹੈ। ਉਹ ਸਮੁੰਦਰ ਅਤੇ ਜ਼ਮੀਨ ਦਾ ਸਿਰਜਣਹਾਰ ਹੈ।”"
9 — Eu sou hebreu — respondeu Jonas — e adoro o Senhor , o Deus do céu, que fez o mar e a terra.
10 ਯੂਨਾਹ ਨੇ ਆਦਮੀਆਂ ਨੂੰ ਦੱਸਿਆ ਕਿ ਉਹ ਯਹੋਵਾਹ ਤੋਂ ਭੱਜ ਰਿਹਾ ਸੀ। ਜਦੋਂ ਉਨ੍ਹਾਂ ਨੇ ਇਹ ਸੁਣਿਆ, ਉਹ ਬਹੁਤ ਡਰ ਗਏ। ਅਤੇ ਪੁੱਛਿਆ, “ਪਰਮੇਸ਼ੁਰ ਦੇ ਵਿਰੁੱਧ ਤੂੰ ਕੀ ਬਦ-ਕਰਨੀ ਕੀਤੀ ਹੈ?”"
10 Em seguida, Jonas contou que estava fugindo de Deus, o Senhor . Aí os marinheiros ficaram mais apavorados ainda e disseram: — Veja só o que você fez!
11 ਸਮੁੰਦਰ ਵਿੱਚ ਲਹਿਰਾਂ ਅਤੇ ਹਵਾ ਹੋਰ ਵੀ ਭਿਅੰਕਰ ਹੁੰਦੀਆਂ ਜਾ ਰਹੀਆਂ ਸਨ। ਤਾਂ ਆਦਮੀਆਂ ਨੇ ਯੂਨਾਹ ਨੂੰ ਆਖਿਆ, “ਅਸੀਂ ਹੁਣ ਆਪਣੇ ਬਚਾਓ ਲਈ ਕੀ ਕਰੀਏ? ਅਸੀਂ ਸਮੁੰਦਰ ਨੂੰ ਸਾਂਤ ਕਰਨ ਦੀ ਖਾਤਰ ਤੇਰੇ ਨਾਲ ਕੀ ਕਰੀਏ।”"
11 A tempestade piorava cada vez mais, de modo que os marinheiros perguntaram a Jonas: — Que devemos fazer com você para que o mar se acalme?
12 ਯੂਨਾਹ ਨੇ ਉਨ੍ਹਾਂ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਮੈਂ ਕੁਝ ਗ਼ਲਤ ਕੀਤਾ ਹੈ ਅਤੇ ਜਿਸ ਕਾਰਣ ਸਮੁੰਦਰ ਵਿੱਚ ਤੂਫ਼ਾਨ ਆਇਆ। ਇਸ ਲਈ ਤੁਸੀਂ ਮੈਨੂੰ ਸਮੁੰਦਰ ਵਿੱਚ ਸੁੱਟ ਦੇਵੋ, ਫ਼ਿਰ ਇਹ ਸ਼ਾਂਤ ਹੋ ਜਾਵੇਗਾ।”"
12 Jonas respondeu: — Vocês me peguem e joguem no mar, que ele ficará calmo. Pois eu sei que foi por minha culpa que esta terrível tempestade caiu sobre vocês.
13 ਪਰ ਆਦਮੀ ਉਸ ਨੂੰ ਸਮੁੰਦਰ ਵਿੱਚ ਸੁੱਟਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਜਹਾਜ਼ ਨੂੰ ਵਾਪਸ ਕੰਢੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਾ ਹੋਏ ਕਿਉਂ ਕਿ ਲਹਿਰਾਂ ਅਤੇ ਹਵਾ ਬਹੁਤ ਤਕੜੀ ਸੀ ਅਤੇ ਇਹ ਹੋਰ ਭਿਆਨਕ ਹੁੰਦੀ ਜਾ ਰਹੀ ਸੀ।"
13 Em vez de fazerem isso, os marinheiros começaram a remar com toda a força, tentando levar o navio para a praia; porém não conseguiam nada porque a tempestade piorava ainda mais.
14 ਯੂਨਾਹ ਦੀ ਸਜ਼ਾ ਤਾਂ ਆਦਮੀਆਂ ਨੇ ਯਹੋਵਾਹ ਨੂੰ ਪੁਕਾਰ ਕੀਤੀ, “ਹੇ ਯਹੋਵਾਹ, ਅਸੀਂ ਇਸ ਆਦਮੀ ਦੇ ਮੰਦੇ ਅਮਲਾਂ ਕਾਰਣ ਇਸ ਨੂੰ ਸਮੁੰਦਰ ਵਿੱਚ ਸੁੱਟ ਰਹੇ ਹਾਂ, ਇਸ ਲਈ ਕ੍ਰਿਪਾ ਕਰਕੇ ਸਾਨੂੰ ਇੱਕ ਬੇਕਸੂਰ ਆਦਮੀ ਨੂੰ ਮਾਰਨ ਦੇ ਦੋਸ਼ੀ ਨਾ ਬਣਾਇਓ। ਇਸ ਨੂੰ ਮਾਰਨ ਦੀ ਖਾਤਰ ਸਾਨੂੰ ਨਾ ਮਾਰ ਦੇਵੀਂ। ਅਸੀਂ ਜਾਣਦੇ ਹਾਂ ਕਿ ਤੂੰ ਹੀ ਯਹੋਵਾਹ ਹੈਂ ਅਤੇ ਸਭ ਕੁਝ ਤੇਰੀ ਮਰਜ਼ੀ ਅਨੁਸਾਰ ਹੀ ਹੁੰਦਾ ਹੈ। ਪਰ ਕਿਰਪਾ ਕਰਕੇ, ਸਾਡੇ ਤੇ ਮਿਹਰਬਾਨ ਹੋ।”"
14 Então oraram bem alto, assim: — Ó
15 ਇਸ ਲਈ ਮਨੁੱਖਾਂ ਨੇ ਯੂਨਾਹ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਤੂਫ਼ਾਨ ਥੰਮ ਗਿਆ ਅਤੇ ਸਮੁੰਦਰ ਸ਼ਾਂਤ ਹੋ ਗਿਆ।"
15 Em seguida, os marinheiros pegaram Jonas e o jogaram no mar, e logo o mar se acalmou.
16 ਜਦੋਂ ਆਦਮੀਆਂ ਨੇ ਇਹ ਵੇਖਿਆ, ਉਨ੍ਹਾਂ ਨੇ ਡਰਕੇ ਯਹੋਵਾਹ ਵਿੱਚ ਵਿਸਵਾਸ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਬਲੀਆਂ ਚੜ੍ਹਾਈਆਂ ਅਤੇ ਯਹੋਵਾਹ ਨਾਲ ਖਾਸ ਕਸਮਾਂ ਕੀਤੀਆਂ।"
16 Eles ficaram com tanto medo do Senhor , que lhe ofereceram um sacrifício e lhe fizeram promessas.
17 ਜਦੋਂ ਯੂਨਾਹ ਸਮੁੰਦਰ ਵਿੱਚ ਡਿੱਗਿਆ, ਯਹੋਵਾਹ ਨੇ ਇੱਕ ਬਹੁਤ ਵੱਡੀ ਮੱਛੀ ਨੂੰ ਚੁਣਿਆ ਜਿਸਨੇ ਜਾਕੇ ਯੂਨਾਹ ਨੂੰ ਨਿਗਲ ਲਿਆ। ਇਉਂ, ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਢਿੱਡ ਵਿੱਚ ਰਿਹਾ।"
17 O Senhor ordenou que um grande peixe engolisse Jonas. E ele ficou dentro do peixe três dias e três noites.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Jonas 1, comparar traduções ou montar um estudo — tudo direto pelo WhatsApp.