Joel 2

Punjabi Bible (GL_PUNJABI) vs VC

Sair da comparação
VC Versão Católica
1 ਯਹੋਵਾਹ ਦੀ ਆਮਦ ਦਾ ਦਿਨ ਸੀਯੋਨ ਵਿੱਚ ਤੁਰ੍ਹੀ ਵਜਾਓ ਮੇਰੇ ਪਵਿੱਤਰ ਪਰਬਤ ਉੱਪਰ ਸਾਹ ਸੋਧ ਕੇ ਪੁਕਾਰੋ ਤਾਂ ਕਿ ਦੇਸ ’ਚ ਵੱਸਦੇ ਸਾਰੇ ਮਨੁੱਖ ਡਰ ਨਾਲ ਕੰਬਣ। ਕਿਉਂ ਜੋ ਯਹੋਵਾਹ ਦਾ ਖਾਸ ਦਿਨ ਆ ਰਿਹਾ ਹੈ।"
1 Tocai a trombeta em Sião, dai alarme no meu monte santo! Estremeçam todos os habitantes da terra, eis que se aproxima o dia do Senhor,
2 ਇਹ ਹਨੇਰੇ ਅਤੇ ਦੁੱਖ, ਬੱਦਲਾਂ ਅਤੇ ਕਾਲਿਖ ਦਾ ਦਿਨ ਹੋਵੇਗਾ। ਸੂਰਜ ਚਢ਼ੇ, ਤੁਸੀਂ ਪਰਬਤਾਂ ਉੱਪਰ ਫ਼ੌਜਾਂ ਬਿਖਰੀਆਂ ਵੇਖੋਁਗੇ। ਧਰਤੀ ਨੂੰ ਤਬਾਹ ਕਰ ਦੇਵੇਗੀ। ਇਹ ਬਹੁਤ ਬਲਸ਼ਾਲੀ ਸੈਨਾ ਹੋਵੇਗੀ ਅਜਿਹੀ ਫ਼ੌਜ ਪਹਿਲਾਂ ਕਦੇ ਵੀ ਨਹੀਂ ਸੀ ਅਤੇ ਨਾ ਹੀ ਫੇਰ ਕਦੇ ਹੋਵੇਗੀ।"
2 dia de trevas e de escuridão, dia nublado e coberto de nuvens. Tal como a luz da aurora, derrama-se sobre os montes um povo imenso e vigoroso, como nunca houve semelhante desde o princípio, nem depois haverá outro até as épocas mais longínquas.
3 ਫੌਜ ਬਲਦੀ ਅੱਗ ਵਾਂਗ ਉਨ੍ਹਾਂ ਨੂੰ ਸਾੜ ਦੇਵੇਗੀ। ਉਨ੍ਹਾਂ ਦੇ ਅੱਗੇ, ਧਰਤੀ ਅਦਨ ਦੇ ਬਾਗ ਵਰਗੀ ਹੋਵੇਗੀ ਅਤੇ ਉਨ੍ਹਾਂ ਦੇ ਪਿੱਛੇ ਉਜਾੜ ਬੀਆਬਾਨ ਵਰਗੀ ਹੋਵੇਗੀ। ਉਨ੍ਹਾਂ ਕੋਲੋਂ ਕੁਝ ਵੀ ਨਹੀਂ ਬਚੇਗਾ।"
3 Diante dele um fogo devorador; atrás, uma chama abrasadora. Diante dele a terra é um paraíso; atrás, é um deserto desolador; nada lhe escapa.
4 ਸਦਲੋਂ ਟਿੱਡੀਦਲ ਘੋੜਿਆਂ ਵਰਗੇ ਹਨ, ਜੋ ਜੰਗੀ ਘੋੜਿਆਂ ਵਾਂਗ ਦੌੜਦੇ ਹਨ।"
4 Têm a aparência de uma tropa de cavalos, e como cavalos se precipitam:
5 ਉਨ੍ਹਾਂ ਦੀ ਆਵਾਜ਼ ਸੁਣੋ! ਇਹ ਪਹਾੜੀ ਚਢ਼ਦੇ ਰੱਥਾਂ ਵਰਗੀ ਹੈ। ਇਹ ਬਲਦੀ ਲਾਟ ਵਾਂਗ ਹੈ ਜੋ ਤੂੜੀ ਨੂੰ ਸਾੜ ਦਿੰਦੀ ਹੈ। ਉਹ ਜੰਗ ਲਈ ਤਿਆਰ ਇੱਕ ਤਾਕਤਵਰ ਫ਼ੌਜ ਵਰਗੇ ਹਨ।"
5 dir-se-ia o estrondo de carros saltando sobre os cumes dos montes, ou o crepitar da chama que devora a palha, ou um formidável exército disposto em ordem de batalha.
6 ਉਨ੍ਹਾਂ ਦੇ ਸਾਹਵੇਂ, ਲੋਕ ਡਰ ਨਾਲ ਕੰਬੰਦੇ ਹਨ ਅਤੇ ਉਨ੍ਹਾਂ ਦੇ ਮੂੰਹ ਪੀਲੇ ਪੈ ਜਾਂਦੇ ਹਨ।"
6 Diante deles tremem os povos, os rostos empalidecem;
7 ਉਹ ਦੁੜਾਕੁ ਸੂਰਮੇ ਹਨ ਉਹ ਸਿਪਾਹੀ ਕੰਧਾਂ ਟੱਪ ਜਾਂਦੇ ਹਨ ਹਰ ਸਿਪਾਹੀ ਆਪਣੇ ਰਾਹ ਸਿੱਧਾ ਤੁਰਦਾ ਹੈ ਤੇ ਕਦੇ ਆਪਣੇ ਰਾਹ ਤੋਂ ਮੁੜਦਾ ਨਹੀਂ।"
7 como valentes eles se precipitam {para o assalto}, e escalam as muralhas como guerreiros. Segue cada um o seu caminho, sem confundir suas fileiras.
8 ਉਹ ਇੱਕ ਦੂਜੇ ਨੂੰ ਧੱਕਦੇ ਨਹੀਂ ਹਰ ਸਿਪਾਹੀ ਆਪਣੇ ਰਾਹ ਤੁਰਦਾ ਹੈ ਜੇਕਰ ਉਨ੍ਹਾਂ ਚੋ ਕੋਈ ਇੱਕ ਧੱਕੇ ਨਾਲ ਡਿੱਗ ਪਵੇ ਦੂਜਾ ਆਪਣੇ ਰਾਹ ਤੁਰਦਾ ਜਾਂਦਾ ਹੈ।"
8 Não empurram uns aos outros, marcham cada um em seu pelotão. Abrem caminho por entre as armas, sem romper suas fileiras.
9 ਉਹ ਸ਼ਹਿਰ ਵੱਲ ਦੌੜਦੇ ਹਨ ਤੇ ਫ਼ਟਾਫ਼ਟ ਕੰਧਾਂ ਚਢ਼ਦੇ ਹਨ ਉਹ ਘਰਾਂ ਵਿੱਚ ਚੜ੍ਹ ਜਾਂਦੇ ਹਨ ਅਤੇ ਚੋਰਾਂ ਵਾਂਗ ਖਿੜਕੀਆਂ ਰਾਹੀਂ ਅੰਦਰ ਵੜ ਜਾਂਦੇ ਹਨ।"
9 Espalham-se pela cidade, correm por cima dos muros, invadem as casas, entrando pelas janelas como ladrões.
10 ਉਨ੍ਹਾਂ ਸਾਹਮਣੇ, ਧਰਤੀ ਤੇ ਅਕਾਸ਼ ਵੀ ਕੰਬੰਦੇ ਹਨ ਸੂਰਜ ਅਤੇ ਚੰਨ ਹਨੇਰਾ ਹੋ ਜਾਂਦੇ ਹਨ ਅਤੇ ਤਾਰੇ ਹੋਰ ਵੱਧੇਰੇ ਨਹੀਂ ਚਮਕਦੇ।"
10 Diante deles treme a terra, os céus vacilam, o sol e a lua se obscurecem, as estrelas perdem o seu brilho.
11 ਯਹੋਵਾਹ ਆਪਣੇ ਲਸ਼ਕਰ ਨੂੰ ਜ਼ੋਰ ਦੀ ਪੁਕਾਰਦਾ ਹੈ। ਉਸਦਾ ਡਿਹਰਾ ਵਿਸ਼ਾਲ ਹੈ। ਉਹ ਲਸ਼ਕਰ ਬੜੀ ਬਲਸ਼ਾਲੀ ਹੈ ਅਤੇ ਯਹੋਵਾਹ ਦੇ ਹੁਕਮ ’ਚ ਹੈ। ਯਹੋਵਾਹ ਦਾ ਦਿਨ ਖਾਸ ਹੀ ਨਹੀਂ ਸਗੋਂ ਬੜਾ ਮਹਾਨ ਅਤੇ ਭਿਅੰਕਰ ਦਿਵਸ ਹੈ ਇਸ ਨੂੰ ਕੌਣ ਸਹਾਰ ਸੱਕਦਾ ਹੈ।"
11 À frente do seu exército, o Senhor faz ouvir a sua voz, pois seu batalhão é imenso e poderoso para executar sua palavra. Sim, o dia do Senhor é grandioso e temível! Quem o poderá suportar?
12 ਯਹੋਵਾਹ ਦਾ ਲੋਕਾਂ ਨੂੰ ਬਦਲਣ ਲਈ ਸਮਝਾਉਣਾ ਯਹੋਵਾਹ ਦਾ ਇਹ ਸੰਦੇਸ਼ ਹੈ: “ਹੁਣ ਪੂਰੇ ਦਿਲ ਨਾਲ ਤੁਸੀਂ ਮੇਰੇ ਵੱਲ ਪਰਤੋਂ। ਤੁਸੀਂ ਪਾਪ ਕੀਤੇ ਇਸ ਲਈ ਰੋਵੋ, ਖੂਬ ਰੋਵੋ ਅਤੇ ਅੰਨ ਵੀ ਨਾ ਛਕੋ!"
12 Por isso, agora ainda - oráculo do Senhor -, voltai a mim de todo o vosso coração, com jejuns, lágrimas e gemidos de luto.
13 ਆਪਣੇ ਵਸਤਰਾਂ ਦੀ ਬਜਾਇ ਆਪਣੇ ਦਿਲਾਂ ਨੂੰ ਪਾੜੋ।” ਯਹੋਵਾਹ ਆਪਣੇ ਪਰਮੇਸ਼ੁਰ ਵੱਲ ਪਰਤੋਂ ਜੋ ਦਯਾਲੂ ਅਤੇ ਮਿਹਰਬਾਨ ਹੈ ਉਹ ਜਲਦੀ ਕਿਤੇ ਕਰੋਧ ’ਚ ਨਹੀਂ ਆਉਂਦਾ। ਉਹ ਪਿਆਰ ਨਾਲ ਭਰਪੂਰ ਹੈ ਅਤੇ ਲੋਕਾਂ ਨੂੰ ਸਜ਼ਾ ਦੇਣ ਬਾਰੇ ਆਪਣਾ ਮਨ ਬਦਲ ਲੈਂਦਾ ਹੈ।"
13 Rasgai vossos corações e não vossas vestes; voltai ao Senhor vosso Deus, porque ele é bom e compassivo, longânime e indulgente, pronto a arrepender-se do castigo que inflige.
14 ਕੌਣ ਜਾਣਦਾ ਉਹ ਕੀ ਫ਼ੈਸਲਾ ਕਰੇਗਾ? ਹੋ ਸੱਕਦਾ ਮਗਰੋਂ ਉਹ ਆਪਣਾ ਇਰਾਦਾ ਬਦਲ ਲਵੇ ਤੇ ਪਿੱਛੇ ਤੁਹਾਡੇ ਲਈ ਬਖਸ਼ੀਸ਼ਾਂ ਦੇ ਢੇਰ ਛੱਡ ਜਾਵੇ। ਫ਼ੇਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਨਾਜ ਅਤੇ ਪੀਣ ਦੀਆਂ ਭੇਟਾਂ ਚੜ੍ਹਾ ਸੱਕਦੇ ਹੋ।"
14 Quem sabe se ele mudará de parecer e voltará atrás, deixando após si uma bênção, ofertas e libações para o Senhor, vosso Deus?
15 ਯਹੋਵਾਹ ਅੱਗੇ ਪ੍ਰਾਰਥਨਾ ਕਰੋ ਸੀਯੋਨ ਵਿੱਚ ਤੁਰ੍ਹੀ ਵਜਾਓ। ਵਿਸ਼ੇਸ਼ ਸਭਾ ਬੁਲਾਓ ਵਰਤ ਲਈ ਖਾਸ ਸਮਾਂ ਰੱਖ ਕੇ ਬੁਲਾਓ।"
15 Tocai a trombeta em Sião: publicai o jejum, convocai a assembléia, reuni o povo;
16 ਲੋਕਾਂ ਨੂੰ ਇਕੱਠਿਆਂ ਕਰੋ ਵਿਸ਼ੇਸ਼ ਸਭਾ ਦਾ ਆਯੋਜਨ ਕਰੋ! ਬੁਢਿਆਂ ਨੂੰ ਮਿਲਾਓ ਬੱਚਿਆਂ ਨੂੰ ਮਿਲਾ ਕੇ ਇੱਕਤਰ ਕਰੋ ਮਾਂ ਦਾ ਦੁੱਧ ਚੁਂਘਦੇ ਬੱਚਿਆਂ ਨੂੰ ਇਕੱਠਿਆਂ ਕਰ ਲਿਆਓ ਨਵੇਂ ਵਿਆਹੇ ਲਾੜਾ-ਲਾੜੀ ਨੂੰ ਉਨ੍ਹਾਂ ਦੇ ਸੌਣ ਦੇ ਕਮਰਿਆਂ ਵਿੱਚੋਂ ਬਾਹਰ ਲਿਆਓ।"
16 santificai a assembléia, agrupai os anciãos, congregai as crianças e os meninos de peito; saia o recém-casado de seus aposentos, e a esposa de sua câmara nupcial.
17 ਜਾਜਕਾਂ, ਯਹੋਵਾਹ ਦੇ ਸੇਵਕਾਂ ਨੂੰ ਵਰਾਂਡੇ ਅਤੇ ਜਗਵੇਦੀ ਵਿੱਚਲੇ ਥਾਂ ਵਿੱਚ ਰੋ ਲੈਣ ਦੇਵੋ। ਉਨ੍ਹਾਂ ਸਾਰੇ ਮਨੁੱਖਾਂ ਨੂੰ ਮਿਲਕੇ ਇਹ ਆਖਣਾ ਚਾਹੀਦਾ ਹੈ: “ਹੇ ਯਹੋਵਾਹ, ਆਪਣੇ ਲੋਕਾਂ ਤੇ ਮਿਹਰਬਾਨ ਹੋ ਆਪਣੇ ਲੋਕਾਂ ਨੂੰ ਸ਼ਰਮਿੰਦਗੀ ਤੋਂ ਬਚਾ ਦੂਜਿਆਂ ਲੋਕਾਂ ਨੂੰ ਆਪਣੇ ਲੋਕਾਂ ਦਾ ਮਖੌਲ ਨਾ ਉਡਾਉਣ ਦੇ। ਦੂਜੀਆਂ ਕੌਮਾਂ ਦੇ ਲੋਕਾਂ ਨੂੰ ਸਾਡੇ ਤੇ ਹੱਸ ਕੇ ਇਹ ਨਹੀਂ ਆਖਣਾ ਚਾਹੀਦਾ: ‘ਕਿੱਬੇ ਹੈ ਉਨ੍ਹਾਂ ਦਾ ਪਰਮੇਸ਼ੁਰ?’”"
17 Chorem os sacerdotes, servos do Senhor, entre o pórtico e o altar, e digam: Tende piedade de vosso povo, Senhor, não entregueis à ignomínia vossa herança, para que não se torne ela o escárnio dos pagãos! Por que diriam eles: onde está o seu Deus?
18 ਯਹੋਵਾਹ ਧਰਤੀ ਮੋੜ ਦੇਵੇਗਾ ਫ਼ਿਰ ਯਹੋਵਾਹ ਆਪਣੀ ਧਰਤੀ ਲਈ ਉਤਸੁਕ ਹੋਇਆ ਅਤੇ ਆਪਣੇ ਲੋਕਾਂ ਉੱਪਰ ਰਹਿਮ ਖਾਧਾ।"
18 O Senhor afeiçoou-se à sua terra, teve compaixão de seu povo;
19 ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ, “ਮੈਂ ਤੁਹਾਨੂੰ ਕਾਫ਼ੀ ਅਨਾਜ, ਮੈਅ ਅਤੇ ਤੇਲ ਭੇਜਾਂਗਾ। ਮੈਂ ਤੁਹਾਨੂੰ ਹੋਰਨਾਂ ਕੌਮਾਂ ਦਰਮਿਆਨ ਹੋਰ ਵੱਧੇਰੇ ਸ਼ਰਮਿੰਦਾ ਨਹੀਂ ਹੋਣ ਦੇਵਾਂਗਾ।"
19 o Senhor respondeu ao seu povo: Vou mandar-vos trigo, vinho e óleo, e deles sereis fartos, e não vos farei mais objeto de opróbrio diante dos pagãos.
20 ਨਹੀਂ, ਮੈਂ ਇਨ੍ਹਾਂ ਉੱਤਰੀ ਲੋਕਾਂ ਨੂੰ ਤੁਹਾਡੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿਆਂਗਾ, ਮੈਂ ਉਨ੍ਹਾਂ ਨੂੰ ਖਾਲੀ ਸੁੱਕੀ ਜ਼ਮੀਨ ਤੇ ਭੇਜ ਦੇਵਾਂਗਾ ਉਨ੍ਹਾਂ ਵਿੱਚੋਂ ਕੁਝ ਪੂਰਬੀ ਸਮੁੰਦਰ ਵੱਲ ਮੁੜ ਜਾਣਗੇ ਤੇ ਕੁਝ ਪੱਛਮੀ ਸਾਗਰ ਵੱਲ ਨੂੰ ਮੁੜ ਜਾਣਗੇ। ਸੜਦੀਆਂ ਹੋਈਆਂ ਲੋਬਾਂ ਵਾਂਗ ਬਦਬੂ ਉੱਠੇਗੀ ਅਤੇ ਉਨ੍ਹਾਂ ਦੀ ਸੜਿਹਾਂਦ ਉਤਾਂਹ ਜਾਵੇਗੀ, ਕਿਉਂ ਜੋ ਉਨ੍ਹਾਂ ਲੋਕਾਂ ਅਜਿਹੀਆਂ ਭਿਅੰਕਰ ਗੱਲਾਂ ਕੀਤੀਆਂ ਹਨ।”"
20 Afastarei de vós aquele que vem do norte, e lançá-lo-ei para uma terra árida e deserta, sua vanguarda para o mar oriental, e sua retaguarda para o mar ocidental. Exalar-se-á um mau cheiro dali, um cheiro de podridão {porque ele fez grandes coisas!}
21 ਧਰਤੀ ਨੂੰ ਮੁੜ ਨਵਾਂ ਕੀਤਾ ਜਾਵੇਗਾ ਹੇ ਧਰਤੀ, ਤੂੰ ਡਰ ਨਾ ਖੁਸ਼ ਹੋ ਅਤੇ ਮੌਜ ਮਨਾ ਯਹੋਵਾਹ ਵੱਡੇ ਕੰਮ ਕਰੇਗਾ।"
21 Não temas, terra, estremece de alegria e de júbilo, porque o Senhor fez grandes coisas.
22 ਹੇ ਖੇਤਾਂ ਦੇ ਜਾਨਵਰੋ, ਡਰੋ ਨਾ। ਉਜਾੜ ਦੀਆਂ ਚਰਾਂਦਾਂ ਹਰੀਆਂ ਹੋ ਜਾਣਗੀਆਂ, ਜੰਗਲੀ ਦ੍ਰੱਖਤਾਂ ਤੇ ਫ਼ਲ ਉੱਗਣਗੇ ਅੰਜੀਰ ਅਤੇ ਅੰਗੂਰ ਦੇ ਰੁੱਖ ਵੇਲਾਂ ਢੇਰ ਫ਼ਲ ਦੇਣਗੇ।"
22 Não temais, animais dos campos, porque as pastagens do deserto reverdecerão, as árvores darão seu fruto, a figueira e a vinha produzirão abundantemente.
23 ਇਸ ਲਈ ਸੀਯੋਨ ਦੇ ਮਨੁੱਖੋ ਖੁਸ਼ੀ ਮਨਾਓ। ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਂ ਤੇ ਖੁਸ਼ੀ ਮਨਾਓ। ਉਹ ਤੁਹਾਡੇ ਤੇ ਮਿਹਰਬਾਨ ਹੋਕੇ ਬਾਰਿਸ਼ ਦੇਵੇਗਾ ਉਹ ਪਹਿਲਾਂ ਵਾਂਗ ਹੀ ਤੁਹਾਡੇ ਸੁੱਖ ਲਈ ਪਹਿਲਾ ਅਤੇ ਅੰਤਮ ਮੀਂਹ ਵਰ੍ਹਾਵੇਗਾ।"
23 Alegrai-vos, filhos de Sião, e rejubilai no Senhor, vosso Deus, porque ele vos dá as chuvas do outono no tempo oportuno, e faz cair chuvas copiosas sobre vós, as chuvas do outono e da primavera, como dantes.
24 ਖਲਿਆਨ ਅੰਨ ਨਾਲ ਭਰੇ ਜਾਣਗੇ ਅਤੇ ਤੁਹਾਡੇ ਚੁੱਬਚੇ ਮੈਅ ਅਤੇ ਤੇਲ ਨਾਲ ਉੱਛਲਣਗੇ।"
24 As eiras se encherão de trigo, os lagares transbordarão de vinho e de óleo novo.
25 “ਮੈਂ, ਯਹੋਵਾਹ ਨੇ ਤੁਹਾਡੇ ਖਿਲਾਫ਼, ਮੇਰੀ ਮਹਾਨ ਸੈਨਾ ਟਿੱਡੀਦਲ, ਸਲਾ ਟਿੱਡੀ, ਹੂੰਝਾ ਟਿੱਡੀ, ਟੱਪਣੀ ਟਿੱਡੀ, ਅਤੇ ਨਾਸ਼ਮਾਨ ਟਿੱਡੀਦਲ ਭੇਜੇ ਜਿਸ ਨੇ ਤੁਹਾਨੂੰ ਤਬਾਹ ਕਰ ਦਿੱਤਾ। ਪਰ ਹੁਣ ਮੈਂ, ਯਹੋਵਾਹ ਤੁਹਾਨੂੰ ਉਨ੍ਹਾਂ ਦਿਨ੍ਹਾਂ ਦੇ ਨੁਕਸਾਨ ਦਾ ਇਵਜਾਨਾ ਦੇਵਾਂਗਾ।"
25 Restituir-vos-ei as colheitas devoradas pelo gafanhoto, pelo roedor, pelo devastador e pela lagarta, {esse} meu poderoso exército que mandei contra vós.
26 ਫ਼ਿਰ ਤੁਹਾਡੇ ਕੋਲ ਰੱਜਵਾਂ ਖਾਣ ਨੂੰ ਹੋਵੇਗਾ ਤੇ ਤੁਸੀਂ ਰੱਜ ਜਾਵੋਂਗੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ। ਉਸ ਨੇ ਤੁਹਾਡੇ ਲਈ ਅਚਰਜ ਕੰਮ ਕੀਤੇ ਹਨ ਮੇਰੇ ਲੋਕਾਂ ਨੂੰ ਮੁੜ ਸ਼ਰਮਿੰਦਾ ਨਾ ਹੋਣਾ ਪਵੇਗਾ।"
26 Comereis abundantemente e vos fartareis, e louvareis o nome do Senhor, vosso Deus, que fez maravilhas em vosso favor; e jamais meu povo será confundido.
27 ਤੁਸੀਂ ਜਾਣ ਜਾਵੋਂਗੇ ਕਿ ਮੈਂ ਇਸਰਾਏਲ ਦੇ ਵਿੱਚਕਾਰ ਹਾਂ। ਤੁਸੀਂ ਜਾਣ ਜਾਵੋਂਗੇ ਕਿ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਹੋਰ ਕੋਈ ਦੂਜਾ ਪਰਮੇਸ਼ੁਰ ਨਹੀਂ ਮੇਰੇ ਲੋਕ ਮੁੜ ਕਦੇ ਸ਼ਰਮਿੰਦਗੀ ਨਾ ਉੱਠਾਉਣਗੇ।”"
27 Sabereis então que estou no meio de Israel, que sou o Senhor, vosso Deus, e que não há outro. E jamais meu povo será confundido.
28 ਪਰਮੇਸ਼ੁਰ ਸਭ ਨੂੰ ਆਪਣਾ ਆਤਮਾ ਦੇਵੇਗਾ “ਇਸ ਉਪਰੰਤ, ਮੈਂ ਸਾਰੇ ਲੋਕਾਂ ਉੱਪਰ ਆਪਣਾ ਆਤਮਾ ਵਹਾਵਾਂਗਾ। ਤੁਹਾਡੇ ਪੁੱਤਰ ਅਤੇ ਧੀਆਂ ਅਗੰਮੀ ਵਾਕ ਕਰਣਗੇ ਤੁਹਾਡੇ ਬੁੱਢੇ ਆਦਮੀ ਸੁਪਨੇ ਵੇਖਣਗੇ ਅਤੇ ਤੁਹਾਡੇ ਨੌਜੁਆਨਾਂ ਨੂੰ ਦਰਸ਼ਨ ਹੋਣਗੇ।"
28 Depois disso, acontecerá que derramarei o meu Espírito sobre todo ser vivo: vossos filhos e vossas filhas profetizarão; vossos anciãos terão sonhos, e vossos jovens terão visões.
29 ਉਸ ਵਕਤ ਮੈਂ ਹਰ ਇੱਕ ਮਨੁੱਖ ਸੇਵਕ ਭਾਵੇਂ ਮਰਦ ਤੇ ਔਰਤ ਸਭਨਾਂ ਤੇ ਆਪਣਾ ਆਤਮਾ ਵਹਾਵਾਂਗਾ।"
29 Naqueles dias, derramarei também o meu Espírito sobre os escravos e as escravas.
30 ਮੈਂ ਅਲੋਕਾਰੀ ਗੱਲਾਂ ਅਕਾਸ਼ ਅਤੇ ਧਰਤੀ ਤੇ ਵਰਤਾਵਾਂਗਾ ਉਸ ਵਕਤ ਖੂਨ, ਅੱਗ ਤੇ ਗਾੜਾ ਧੂੰਆਂ ਹੋਵੇਗਾ।"
30 Farei aparecer prodígios no céu e na terra, sangue, fogo e turbilhões de fumo.
31 ਸੂਰਜ ਹਨੇਰਾ ਹੋ ਜਾਵੇਗਾ ਯਹੋਵਾਹ ਦੇ ਮਹਾਨ ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਚੰਨ ਲਹੂ ਵਿੱਚ ਬਦਲ ਜਾਵੇਗਾ।"
31 O sol converter-se-á em trevas e a lua, em sangue, ao se aproximar o grandioso e temível dia do Senhor.
32 ਫ਼ਿਰ ਉਹ ਸਾਰੇ ਜੋ ਯਹੋਵਾਹ ਦੇ ਨਾਮ ਤੇ ਪੁਕਾਰ ਕਰਦੇ ਹਨ ਬਚਾਏ ਜਾਣਗੇ। ਓੱਥੇ ਸੀਯੋਨ ਦੇ ਪਰਬਤ ਉਤਲੇ ਅਤੇ ਯਰੂਸ਼ਲਮ ਵਿੱਚ ਬਚੇ ਹੋਏ ਲੋਕ ਹੋਣਗੇ ਜਿਵੇਂ ਕਿ ਯਹੋਵਾਹ ਨੇ ਆਖਿਆ। ਹਾਂ, ਬਚੇ ਹੋਇਆਂ ਵਿੱਚ ਉਹ ਹੋਣਗੇ, ਜਿਨ੍ਹਾਂ ਨੂੰ ਯਹੋਵਾਹ ਬੁਲਾਵੇਗਾ।"
32 Mas todo o que invocar o nome do Senhor será poupado, porque, sobre o monte Sião e em Jerusalém, haverá um resto, como o Senhor disse, e entre os sobreviventes estarão os que o Senhor tiver chamado.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Joel 2, comparar traduções ou montar um estudo — tudo direto pelo WhatsApp.