Isaías 45

Punjabi Bible (GL_PUNJABI) vs BKJ

Sair da comparação
1 ਪਰਮੇਸ਼ੁਰ ਇਸਰਾਏਲ ਨੂੰ ਮੁਕਤ ਕਰਨ ਲਈ ਖੋਰੁਸ ਨੂੰ ਚੁਣਦਾ ਹੈ ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਆਪਣੇ ਚੁਣੇ ਹੋਏ ਰਾਜੇ, ਖੋਰੁਸ, ਬਾਰੇ ਆਖਦਾ ਹੈ। “ਮੈਂ ਖੋਰੁਸ ਦਾ ਸੱਜਾ ਹੱਥ ਫ਼ੜਾਂਗਾ। ਮੈਂ ਰਾਜਿਆਂ ਕੋਲੋਂ ਸ਼ਕਤੀ ਖੋਹਣ ਵਿੱਚ ਉਸਦੀ ਸਹਾਇਤਾ ਕਰਾਂਗਾ। ਸ਼ਹਿਰ ਦੇ ਦਰਵਾਜ਼ੇ ਖੋਰੁਸ ਨੂੰ ਨਹੀਂ ਰੋਕਣਗੇ। ਮੈਂ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿਆਂਗਾ, ਅਤੇ ਖੋਰੁਸ ਅੰਦਰ ਚੱਲਾ ਜਾਵੇਗਾ।”"
1 Assim diz o SENHOR a seu ungido, a Ciro, cuja mão direita eu tenho sustentado, para subjugar nações perante ele. E eu afrouxarei os lombos de reis, para abrir perante ele os portões duplos. E os portões não estarão fechados.
2 “ਖੋਰੁਸ ਤੇਰੀਆਂ ਫੌਜਾਂ ਧਾਵਾ ਬੋਲਣਗੀਆਂ ਅਤੇ ਮੈਂ ਤੇਰੇ ਅੱਗੇ ਚੱਲਾਂਗਾ। ਮੈਂ ਪਰਬਤਾਂ ਨੂੰ ਪੱਧਰਾ ਕਰ ਦਿਆਂਗਾ। ਮੈਂ ਸ਼ਹਿਰ ਦੇ ਤਾਂਬੇ ਦੇ ਦਰਵਾਜ਼ਿਆਂ ਨੂੰ ਭੰਨ ਦਿਆਂਗਾ। ਮੈਂ ਦਰਵਾਜ਼ਿਆਂ ਤੇ ਲੱਗੀਆਂ ਲੋਹੇ ਦੀਆਂ ਛੜਾਂ ਨੂੰ ਤੋੜ ਦਿਆਂਗਾ।"
2 Eu irei antes de ti e farei os lugares tortuosos retos. Eu quebrarei em pedaços os portões de bronze, e cortarei em partes as barras de ferro.
3 ਮੈਂ ਤੈਨੂੰ ਦੌਲਤ ਦਿਆਂਗਾ, ਜਿਹੜੀ ਹਨੇਰੇ ਵਿੱਚ ਬਚਾ ਕੇ ਰੱਖੀ ਗਈ ਹੈ। ਮੈਂ ਤੈਨੂੰ ਉਹ ਲੁਕਵੀਆਂ ਦੌਲਤਾਂ ਦਿਆਂਗਾ। ਮੈਂ ਇਹ ਇਸ ਲਈ ਕਰਾਂਗਾ ਤਾਂ ਜੋ ਤੂੰ ਜਾਣ ਜਾਵੇਂ ਕਿ ਮੈਂ ਹੀ ਯਹੋਵਾਹ ਹਾਂ। ਮੈਂ ਇਸਰਾਏਲ ਦਾ ਪਰਮੇਸ਼ੁਰ ਹਾਂ, ਅਤੇ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ!"
3 E te darei os tesouros da escuridão e as riquezas escondidas dos lugares secretos, para que tu possas saber que eu, o SENHOR, o qual te chama pelo teu nome, sou o Deus de Israel.
4 ਇਹ ਗੱਲਾਂ ਮੈਂ ਆਪਣੇ ਸੇਵਕ ਯਾਕੂਬ ਲਈ ਕਰ ਰਿਹਾ ਹਾਂ। ਮੈਂ ਇਹ ਗੱਲਾਂ ਕਰਦਾ ਹਾਂ ਆਪਣੇ ਚੁਣੇ ਹੋਏ ਲੋਕਾਂ ਲਈ, ਇਸਰਾਏਲ ਲਈ। (ਖੋਰੁਸ) ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ। ਤੂੰ ਮੈਨੂੰ ਨਹੀਂ ਜਾਣਦਾ। ਪਰ ਮੈਂ ਤੈਨੂੰ ਤੇਰਾ ਨਾਮ ਲੈ ਕੇ ਬੁਲਾ ਰਿਹਾ ਹਾਂ।"
4 Por amor do meu servo Jacó e de Israel, meu eleito, eu tenho te chamado pelo teu nome. Eu tenho te dado um sobrenome, embora tu não me tenhas conhecido.
5 ਮੈਂ ਯਹੋਵਾਹ ਹਾਂ! ਮੈਂ ਹੀ ਇੱਕ ਪਰਮੇਸ਼ੁਰ ਹਾਂ। ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ। ਮੈਂ ਤੈਨੂੰ ਤਾਕਤਵਰ ਬਣਾਵਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।"
5 Eu sou o SENHOR e não há ninguém mais, não há outro Deus fora de mim. Eu te cinjo, embora tu não me tenhas conhecido.
6 ਮੈਂ ਇਹ ਗੱਲਾਂ ਇਸ ਲਈ ਕਰ ਰਿਹਾ ਹਾਂ ਤਾਂ ਜੋ ਸਾਰੇ ਲੋਕ ਜਾਣ ਲੈਣ ਕਿ ਮੈਂ ਹੀ ਇੱਕੋ ਇੱਕ ਪਰਮੇਸ਼ੁਰ ਹਾਂ। ਪੂਰਬ ਤੋਂ ਪੱਛਮ ਤੱਕ ਲੋਕ ਜਾਣ ਲੈਣਗੇ ਕਿ ਮੈਂ ਹੀ ਯਹੋਵਾਹ ਹਾਂ, ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ।"
6 Para que eles possam saber, desde o nascer do sol e desde o oeste, que não há outro fora de mim. Eu sou o SENHOR e não há outro.
7 ਮੈਂ ਨੂਰ ਨੂੰ ਸਾਜਿਆ ਸੀ ਅਤੇ ਮੈਂ ਹਨੇਰੇ ਨੂੰ ਸਾਜਿਆ ਸੀ। ਮੈਂ ਅਮਨ ਸਥਾਪਿਤ ਕਰਦਾ ਹਾਂ, ਅਤੇ ਮੈਂ ਹੀ ਮੁਸੀਬਤਾਂ ਪੈਦਾ ਕਰਦਾ ਹਾਂ। ਮੈਂ ਹੀ ਯਹੋਵਾਹ ਹਾਂ-ਅਤੇ ਮੈਂ ਹੀ ਇਹ ਸਾਰੀਆਂ ਗੱਲਾਂ ਕਰਦਾ ਹਾਂ।"
7 Eu formo a luz e crio escuridão, eu faço paz e crio o mal, eu o SENHOR faço todas estas coisas.
8 “ਕਾਸ਼, ਉੱਪਰ ਅਕਾਸ਼ਾਂ ਦੇ ਬੱਦਲ ਧਰਤੀ ਉੱਤੇ ਨੇਕੀ, ਵਰੱਖਾ ਵਾਂਗ ਵਰ੍ਹਾਉਣ! ਕਾਸ਼, ਧਰਤੀ ਖੁਲ੍ਹ ਜਾਵੇ ਅਤੇ ਮੁਕਤੀ ਵੱਧੇ ਫ਼ੁੱਲੇ! ਮੈਂ, ਪਰਮੇਸ਼ਰ ਨੇ, ਇਹ ਸਭ ਕੁਝ ਸਾਜਿਆ।”"
8 Descei vós céus, desde cima, e que os céus derramem justiça; que se abra a terra e que ela produza salvação; e que a justiça surja juntamente; Eu, o ­SENHOR, criei isto.
9 ਪਰਮੇਸ਼ੁਰ ਆਪਣੀ ਸ਼੍ਰਿਸ਼ਟੀ ਉੱਤੇ ਕਾਬੂ ਰੱਖਦਾ ਹੈ “ਇਨ੍ਹਾਂ ਲੋਕਾਂ ਵੱਲ ਦੇਖੋ! ਇਹ ਉਸ ਨਾਲ ਦਲੀਲਾਂ ਕਰ ਰਹੇ ਹਨ ਜਿਸਨੇ ਉਨ੍ਹਾਂ ਨੂੰ ਸਾਜਿਆ ਸੀ। ਉਨ੍ਹਾਂ ਨੂੰ ਮੇਰੇ ਨਾਲ ਦਲੀਲਾਂ ਕਰਦੇ ਹੋਏ ਦੇਖੋ! ਉਹ ਮਿੱਟੀ ਦੇ ਟੁੱਟੇ ਹੋਏ ਬਰਤਨ ਦੇ ਟੁਕੜਿਆਂ ਵਰਗੇ ਹਨ। ਬੰਦਾ ਨਰਮ ਅਤੇ ਗਿੱਲੀ ਮਿੱਟੀ ਨੂੰ ਬਰਤਨ ਬਨਾਉਣ ਲਈ ਇਸਤੇਮਾਲ ਕਰਦਾ ਹੈ। ਅਤੇ ਮਿੱਟੀ ਇਹ ਨਹੀਂ ਪੁੱਛਦੀ, ‘ਬੰਦਿਆ, ਤੂੰ ਕੀ ਕਰ ਰਿਹਾ ਹੈਂ?’ ਉਹ ਚੀਜ਼ਾਂ ਜਿਹੜੀਆਂ ਬਣਾਈਆਂ ਗਈਆਂ ਹੁੰਦੀਆਂ ਹਨ, ਉਨ੍ਹਾਂ ਕੋਲ ਇਹ ਪੁੱਛਣ ਦੀ ਸ਼ਕਤੀ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਕੌਣ ਬਣਾਉਂਦਾ ਹੈ। ਲੋਕ ਇਸ ਮਿੱਟੀ ਵਰਗੇ ਹਨ।"
9 Ai daquele que contende com seu Criador! Deixe o caco contender com os cacos da terra. Dirá o barro para aquele que o modela: O que fazes tu? Ou tua obra: Ele não tem mãos?
10 ਇੱਕ ਪਿਤਾ ਆਪਣੇ ਬੰਦਿਆਂ ਨੂੰ ਜਨਮ ਦਿੰਦਾ ਹੈ। ਅਤੇ ਬੱਚੇ ਇਹ ਨਹੀਂ ਪੁੱਛ ਸੱਕਦੇ, ‘ਤੁਸੀਂ ਮੈਨੂੰ ਜੀਵਨ ਕਿਉਂ ਦੇ ਰਹੇ ਹੋ?’ ਬੱਚੇ ਆਪਣੀ ਮਾਂ ਨੂੰ ਇਹ ਪ੍ਰਸ਼ਨ ਨਹੀਂ ਕਰ ਸੱਕਦੇ, ‘ਤੂੰ ਮੈਨੂੰ ਕਿਉਂ ਜਨਮ ਦੇ ਰਹੀ ਹੈਂ?’”"
10 Ai sobre aquele que diz para seu pai: O que tu geras como pai? Ou para a mulher: O que tens tu dado à luz?
11 ਯਹੋਵਾਹ ਪਰਮੇਸ਼ੁਰ ਇਸਰਾਏਲ ਦਾ ਪਵਿੱਤਰ ਪੁਰੱਖ ਹੈ। ਉਸ ਨੇ ਇਸਰਾਏਲ ਨੂੰ ਸਾਜਿਆ ਸੀ। ਅਤੇ ਯਹੋਵਾਹ ਆਖਦਾ ਹੈ, “ਮੇਰੇ ਪੁੱਤਰੋ, ਤੁਸੀਂ ਮੈਨੂੰ ਸੰਕੇਤ ਦੇਣ ਲਈ ਆਖਿਆ ਸੀ। ਤੁਸੀਂ ਮੈਨੂੰ ਉਹ ਗੱਲਾਂ ਦਰਸਾਉਣ ਲਈ ਆਖਿਆ ਸੀ ਜਿਹੜੀਆਂ ਮੈਂ ਕੀਤੀਆਂ ਹਨ।"
11 Assim diz o SENHOR, o Santo de Israel, e Criador dele: Perguntai-me de coisas que virão concernentes a meus filhos e concernente ao trabalho de minhas mãos, demandai vós a mim.
12 ਇਸ ਲਈ ਦੇਖੋ! ਮੈਂ ਧਰਤੀ ਨੂੰ ਸਾਜਿਆ ਸੀ। ਅਤੇ ਮੈਂ ਇਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਜਿਆ ਸੀ। ਮੈਂ ਆਪਣੇ ਹੀ ਹੱਥਾਂ ਦੀ ਵਰਤੋਂ ਕੀਤੀ ਸੀ ਅਤੇ ਸਾਜਿਆ ਸੀ ਅਕਾਸ਼ਾਂ ਨੂੰ। ਅਤੇ ਮੈਂ ਆਦੇਸ਼ ਦਿੰਦਾ ਹਾਂ ਅਕਾਸ਼ ਦੀਆਂ ਸਮੂਹ ਫ਼ੌਜਾਂ ਨੂੰ।"
12 Eu tenho feito a terra e criado o homem sobre ela. Eu, precisamente, minhas mãos, têm estendido os céus e todo seu exército eu tenho comandado.
13 ਮੈਂ ਖੋਰੁਸ ਨੂੰ ਉਸਦੀ ਸ਼ਕਤੀ ਦਿੱਤੀ ਸੀ, ਤਾਂ ਜੋ ਉਹ ਨੇਕ ਗੱਲਾਂ ਕਰ ਸੱਕੇ। ਅਤੇ ਮੈਂ ਉਸ ਦੇ ਕਾਰਜ ਨੂੰ ਅਸਾਨ ਬਣਾ ਦਿਆਂਗਾ। ਖੋਰੁਸ ਫ਼ੇਰ ਮੇਰੇ ਸ਼ਹਿਰ ਨੂੰ ਉਸਾਰੇਗਾ। ਅਤੇ ਉਹ ਮੇਰੇ ਬੰਦਿਆਂ ਨੂੰ ਮੁਕਤੀ ਦੇਵੇਗਾ। ਖੋਰੁਸ ਮੇਰੇ ਬੰਦਿਆਂ ਨੂੰ ਮੈਨੂੰ ਨਹੀਂ ਵੇਚੇਗਾ। ਉਹ ਮੇਰੇ ਜਲਾਵਤਨੀ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ ਅਤੇ ਮੈਨੂੰ ਉਸ ਨੂੰ ਇਹ ਗੱਲਾਂ ਕਰਨ ਲਈ ਅਦਾਇਗੀ ਜਾਂ ਇਨਾਮ ਨਹੀਂ ਦੇਣਾ ਪਵੇਗਾ।” ਯਹੋਵਾਹ ਸਰਬ-ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ ਸਨ।"
13 Eu o tenho elevado em justiça e eu dirigirei todos os caminhos dele. Ele edificará minha cidade e deixará ir meus cativos, não por preço nem por recompensa, diz o SENHOR dos Exércitos.
14 ਯਹੋਵਾਹ ਆਖਦਾ ਹੈ, “ਮਿਸਰ ਤੇ ਇਬੋਪੀਆ ਅਮੀਰ ਹਨ, ਪਰ ਹੇ ਇਸਰਾਏਲ ਇਹ ਦੌਲਤਾਂ ਤੈਨੂੰ ਮਿਲਣਗੀਆਂ। ਸੇਬਾ ਦੇ ਲੰਮੇ ਕਦ੍ਦ ਵਾਲੇ ਲੋਕ ਤੇਰੇ ਹੋਣਗੇ, ਉਹ ਆਪਣੀਆਂ ਗਰਦਨਾਂ ਵਿੱਚ ਪਾਈਆਂ ਹੋਈਆਂ ਜ਼ੰਜ਼ੀਰਾਂ ਸੰਗ ਚੱਲਣਗੇ। ਉਹ ਤੇਰੇ ਸਾਹਮਣੇ ਝੁਕਣਗੇ ਅਤੇ ਉਹ ਤੇਰੇ ਸਾਹਮਣੇ ਪ੍ਰਾਰਥਨਾ ਕਰਨਗੇ।” ਇਸਰਾਏਲ ਪਰਮੇਸ਼ੁਰ ਤੇਰੇ ਨਾਲ ਹੈ। ਅਤੇ ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।"
14 Assim diz o SENHOR: O trabalho do Egito e o comércio da Etiópia e dos sabeus, homens de estatura, chegarão a ti e eles serão teus. E eles te seguirão, em correntes eles chegarão, e eles se prostrarão ante a ti. Eles farão súplica a ti, dizendo: Certamente, Deus está em ti e não há nenhum outro, não há nenhum outro Deus.
15 ਹੇ ਪਰਮੇਸ਼ੁਰ, ਤੁਸੀਂ ਹੀ ਉਹ ਪਰਮੇਸ਼ੁਰ ਹੋ ਜਿਸ ਨੂੰ ਲੋਕ ਨਹੀਂ ਦੇਖ ਸੱਕਦੇ। ਤੁਸੀਂ ਹੀ ਇਸਰਾਏਲ ਦੇ ਰੱਖਿਅਕੱ ਹੋ।"
15 Verdadeiramente, tu és um Deus que escondes a ti mesmo, ó! Deus de Israel, o Salvador!
16 ਬਹੁਤੇ ਲੋਕ ਝੂਠੇ ਦੇਵਤੇ ਬਣਾਉਂਦੇ ਨੇ। ਪਰ ਉਹ ਲੋਕ ਨਿਰਾਸ਼ ਹੋਣਗੇ। ਉਹ ਸਾਰੇ ਲੋਕ ਸ਼ਰਮਸਾਰ ਹੋਕੇ ਚੱਲੇ ਜਾਣਗੇ।"
16 Eles serão envergonhados e também confundidos, todos eles. Eles irão para a confusão juntamente os que são fabricantes de ídolos.
17 ਪਰ ਯਹੋਵਾਹ ਇਸਰਾਏਲ ਨੂੰ ਬਚਾਵੇਗਾ ਉਹ ਮੁਕਤੀ ਸਦਾ ਵਾਸਤੇ ਹੋਵੇਗੀ। ਇਸਰਾਏਲ ਫ਼ੇਰ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।"
17 Israel, porém, será salvo no SENHOR com uma eterna salvação. Vós não sereis envergonhados nem confundidos por toda a eternidade.
18 ਯਹੋਵਾਹ ਪਰਮੇਸ਼ੁਰ ਹੈ। ਉਸ ਨੇ ਧਰਤੀ ਅਤੇ ਅਕਾਸ਼ਾਂ ਨੂੰ ਸਾਜਿਆ ਸੀ। ਯਹੋਵਾਹ ਨੇ ਧਰਤੀ ਨੂੰ ਉਸਦੀ ਬਾਵੇਂ ਰੱਖ ਦਿੱਤਾ ਸੀ। ਯਹੋਵਾਹ ਨੇ ਧਰਤੀ ਨੂੰ ਸੱਖਣਾ ਹੋਣਾ ਨਹੀਂ ਚਾਹਿਆ ਸੀ ਜਦੋਂ ਉਸ ਨੇ ਇਸ ਨੂੰ ਸਾਜਿਆ ਸੀ। ਉਸ ਨੇ ਇਸ ਨੂੰ ਸਦਾ ਜਿਉਣ ਲਈ ਸਾਜਿਆ ਸੀ। “ਮੈਂ ਹੀ ਯਹੋਵਾਹ ਹਾਂ, ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ।"
18 Porque assim diz o SENHOR que criou os céus; Deus, ele mesmo, que formou a terra e a fez. Ele a tem estabelecido, ele não a criou em vão, ele a formou para ser habitada. Eu sou o SENHOR e não há nenhum outro.
19 ਮੈਂ ਗੁਪਰ ਰੂਪ ਵਿੱਚ ਨਹੀਂ ਬੋਲਿਆ ਸੀ। ਮੈਂ ਗੁਪਤ ਰੂਪ ਵਿੱਚ ਆਖਿਆ ਹੈ। ਮੈਂ ਖੁਲ੍ਹੇ-ਆਮ ਆਖਿਆ ਹੈ। ਮੈਂ ਆਪਣੇ ਸ਼ਬਦ, ਦੁਨੀਆਂ ਦੀ ਹਨੇਰੀ ਬਾਵੇਂ ਨਹੀਂ ਛੁਪਾਏ ਸਨ। ਮੈਂ ਯਾਕੂਬ ਦੇ ਲੋਕਾਂ ਨੂੰ ਨਹੀਂ ਆਖਿਆ ਸੀ ਕਿ ਉਹ ਮੈਨੂੰ ਖਾਲੀ ਥਾਵਾਂ ਅੰਦਰ ਦੇਖਣ। ਮੈਂ ਹੀ ਯਹੋਵਾਹ ਹਾਂ, ਅਤੇ ਮੈਂ ਸੱਚ ਬੋਲਦਾ ਹਾਂ। ਮੈਂ ਉਹੀ ਗੱਲਾਂ ਆਖਦਾ ਹਾਂ, ਜੋ ਸਹੀ ਹਨ।”"
19 Eu não tenho falado em segredo, em um lugar escuro da terra. Eu não disse à semente de Jacó: Buscai-me em vão. Eu, o SENHOR, falo justiça. Eu declaro coisas que são corretas.
20 ਯਹੋਵਾਹ ਪ੍ਰਮਾਣ ਦਿੰਦਾ ਹੈ ਕਿ ਉਹੀ ਇੱਕੋ ਇੱਕ ਪਰਮੇਸ਼ੁਰ ਹੈ “ਤੁਸੀਂ ਲੋਕ ਹੋਰਨਾਂ ਕੌਮਾਂ ਤੋਂ ਬਚ ਗਏ ਹੋ। ਇਸ ਲਈ ਇਕੱਠੇ ਹੋ ਜਾਓ ਅਤੇ ਮੇਰੇ ਪਾਸ ਆਓ। (ਇਨ੍ਹਾਂ ਲੋਕਾਂ ਨੇ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਇਹ ਲੋਕ ਉਨ੍ਹਾਂ ਨਿਕੰਮੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਪਰ ਉਹ ਲੋਕ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।"
20 Congregai-vos e vinde; aproximai-vos juntamente, vós sobreviventes das nações. Eles nada sabem, os que erigem suas imagens de madeira esculpida, e oram a um deus que não pode salvar.
21 ਇਨ੍ਹਾਂ ਲੋਕਾਂ ਨੂੰ ਆਖੋ ਕਿ ਮੇਰੇ ਕੋਲ ਆ ਜਾਣ। ਉਨ੍ਹਾਂ ਨੂੰ ਆਪਣਾ ਪੱਖ ਦੱਸਣ ਦਿਓ ਅਤੇ ਇਨ੍ਹਾਂ ਗੱਲਾਂ ਬਾਰੇ ਬਹਿਸ ਕਰਨ ਦਿਓ।) “ਬਹੁਤ ਚਿਰ ਪਹਿਲਾਂ ਵਾਪਰੀਆਂ ਗੱਲਾਂ ਬਾਰੇ ਤੁਹਾਨੂੰ ਕਿਸਨੇ ਦੱਸਿਆ? ੱਬਹੁਤ ਚਿਰ ਪਹਿਲਾਂ ਤੋਂ ਤੁਹਾਨੂੰ ਇਹ ਗੱਲਾਂ ਕੌਣ ਦਸਦਾ ਰਿਹਾ ਹੈ? ਮੈਂ, ਯਹੋਵਾਹ ਹੀ, ਉਹ ਹਾਂ ਜਿਸਨੇ ਇਹ ਗੱਲਾਂ ਆਖੀਆਂ। ਮੈਂ ਹੀ ਇੱਕੋ ਹੀ ਇੱਕ ਪਰਮੇਸ਼ੁਰ ਹਾਂ। ਕੀ ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਹੈ? ਕੀ ਇੱਥੇ ਕੋਈ ਦੂਸਰਾ ਨੇਕ ਪਰਮੇਸ਼ੁਰ ਹੈ? ਕੀ ਇੱਥੇ ਕੋਈ ਹੋਰ ਪਰਮੇਸ਼ੁਰ ਹੈ ਜਿਹੜਾ ਆਪਣੇ ਬੰਦਿਆਂ ਨੂੰ ਬਚਾਉਂਦਾ ਹੈ? ਨਹੀਂ! ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ!"
21 Contai vós e trazei-os para perto. Sim, permiti que eles tomem conselho juntamente. Quem tem declarado isto desde tempo antigo? Quem tem contado isto desde aquele tempo? Não tem sido eu, o SENHOR? E fora de mim não há nenhum outro Deus. Um Deus justo e um Salvador, não há nenhum além de mim.
22 ਦੂਰ-ਦੂਰ ਦੇ ਤੁਹਾਨੂੰ ਸਮੂਹ ਲੋਕਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਝੂਠੇ ਦੇਵਤਿਆਂ ਦੇ ਪਿੱਛੇ ਲੱਗਣ ਤੋਂ ਹਟ ਜਾਓ। ਤੁਹਾਨੂੰ ਚਾਹੀਦਾ ਹੈ ਕਿ ਮੇਰੇ ਪਿੱਛੇ ਲੱਗੋ ਅਤੇ ਬਚ ਜਾਓ। ਮੈਂ ਪਰਮੇਸ਼ੁਰ ਹਾਂ। ਇੱਥੇ ਕੋਈ ਹੋਰ ਪਰਮੇਸ਼ੁਰ ਨਹੀਂ ਹੈ। ਮੈਂ ਹੀ ਇੱਕੋ ਇੱਕ ਪਰਮੇਸ਼ੁਰ ਹਾਂ।"
22 Olhai para mim, e sereis salvos, todos os confins da terra, pois eu sou Deus e não há nenhum outro.
23 “ਮੈਂ ਇਹ ਇਕਰਾਰ ਖੁਦ ਆਪਣੀ ਸ਼ਕਤੀ ਨਾਲ ਕਰਦਾ ਹਾਂ। ਅਤੇ ਜਦੋਂ ਮੈਂ ਕੋਈ ਇਕਰਾਰ ਕਰਦਾ ਹਾਂ, ਉਹ ਇਕਰਾਰ ਸੱਚਾ ਹੁੰਦਾ ਹੈ। ਜਿਹੜੀ ਗੱਲ ਦਾ ਮੈਂ ਇਕਰਾਰ ਕਰਦਾ ਹਾਂ ਉਹ ਜ਼ਰੂਰ ਵਾਪਰੇਗੀ: ਅਤੇ ਮੈਂ ਇਕਰਾਰ ਕਰਦਾ ਹਾਂ ਕਿ ਹਰ ਬੰਦਾ ਮੇਰੇ (ਪਰਮੇਸ਼ੁਰ ਦੇ) ਅੱਗੇ ਝੁਕੇਗਾ। ਅਤੇ ਹਰ ਬੰਦਾ ਮੇਰੇ ਪਿੱਛੇ ਲੱਗਣ ਦਾ ਇਕਰਾਰ ਕਰੇਗਾ।"
23 Eu tenho jurado por mim mesmo, a palavra é saída da minha boca em justiça e não será revogada, tal que diante de mim todo joelho se dobrará e toda língua prestará juramento.
24 ਲੋਕ ਆਖਣਗੇ, ‘ਨੇਕੀ ਅਤੇ ਸ਼ਕਤੀ ਸਿਰਫ਼ ਯਹੋਵਾਹ ਵੱਲੋਂ ਆਉਂਦੀ ਹੈ।’” ਕੁਝ ਲੋਕ ਯਹੋਵਾਹ ਉੱਤੇ ਨਾਰਾਜ਼ ਹਨ। ਪਰ ਯਹੋਵਾਹ ਦੇ ਗਵਾਹ ਆਉਣਗੇ ਅਤੇ ਉਨ੍ਹਾਂ ਗੱਲਾਂ ਬਾਰੇ ਦੱਸਣਗੇ ਜਿਹੜੀਆਂ ਯਹੋਵਾਹ ਨੇ ਕੀਤੀਆਂ ਹਨ। ਇਸ ਲਈ ਉਹ ਨਾਰਾਜ਼ ਲੋਕ ਸ਼ਰਮਸਾਰ ਹੋ ਜਾਣਗੇ।"
24 Certamente alguém dirá: No SENHOR eu tenho justiça e força, sim, para ele os homens virão e todos os que estão enfurecidos contra ele serão envergonhados.
25 ਯਹੋਵਾਹ ਇਸਰਾਏਲ ਦੇ ਲੋਕਾਂ ਦੀ ਨੇਕੀ ਕਰਨ ਵਿੱਚ ਸਹਾਇਤਾ ਕਰੇਗਾ, ਅਤੇ ਲੋਕ ਆਪਣੇ ਪਰਮੇਸ਼ੁਰ ਉੱਤੇ ਬਹੁਤ ਮਾਣ ਕਰਨਗੇ।"
25 No SENHOR toda a semente de Israel será justificada e se gloriará.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Isaías 45, comparar traduções ou montar um estudo — tudo direto pelo WhatsApp.