Isaías 3

Punjabi Bible (GL_PUNJABI) vs NAA

Sair da comparação
NAA Nova Almeida Atualizada 2017
1 ਉਨ੍ਹਾਂ ਗੱਲਾਂ ਨੂੰ ਸਮਝੋ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ। ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ, ਯਹੂਦਾਹ ਅਤੇ ਯਰੂਸ਼ਲਮ ਕੋਲੋਂ ਉਹ ਸਾਰੀਆਂ ਚੀਜ਼ਾਂ ਖੋਹ ਲਵੇਗਾ ਜਿਨ੍ਹਾਂ ਉੱਤੇ ਉਹ ਨਿਰਭਰ ਹਨ। ਪਰਮੇਸ਼ੁਰ ਸਾਰੇ ਭੋਜਨ ਅਤੇ ਸਾਰੇ ਪਾਣੀ ਨੂੰ ਖੋਹ ਲਵੇਗਾ।"
1 Porque eis que o Senhor, o vai tirar de Jerusalém e de Judá o sustento e o apoio, todo sustento de pão e todo sustento de água.
2 ਪਰਮੇਸ਼ੁਰ ਸਾਰੇ ਨਾਇੱਕਾਂ ਅਤੇ ਸੈਨਿਕਾਂ ਨੂੰ ਖੋਹ ਲਵੇਗਾ। ਪਰਮੇਸ਼ੁਰ ਸਾਰੇ ਨਿਆਂਕਾਰਾਂ, ਨਬੀਆਂ, ਜਾਦੂਗਰਾਂ ਅਤੇ ਬਜ਼ੁਰਗਾਂ ਨੂੰ ਖੋਹ ਲਵੇਗਾ।"
2 Ele vai tirar também o valente, o guerreiro e o juiz; o profeta, o adivinho e o ancião;
3 ਪਰਮੇਸ਼ੁਰ ਫ਼ੌਜੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਖੋਹ ਲਵੇਗਾ। ਪਰਮੇਸ਼ੁਰ ਕੁਸ਼ਲ ਸਲਾਹਕਾਰਾਂ ਅਤੇ ਸਿਆਣੇ ਬੰਦਿਆਂ ਨੂੰ, ਜਿਹੜੇ ਜਾਦੂਗਰੀ ਕਰਕੇ ਭਵਿੱਖ ਦਾ ਗਿਆਨ ਦਿੰਦੇ ਹਨ, ਖੋਹ ਲਵੇਗਾ।"
3 o capitão de cinquenta, o nobre, o conselheiro, o hábil artífice e o perito em encantamentos.
4 ਪਰਮੇਸ਼ੁਰ ਆਖਦਾ ਹੈ, “ਮੈਂ ਨੌਜਵਾਨ ਮੁੰਡਿਆਂ ਨੂੰ ਤੁਹਾਡੇ ਆਗੂ ਬਣਾਵਾਂਗਾ।"
4 O Senhor lhes dará meninos por chefes, e crianças governarão sobre eles.
5 ਹਰ ਵਿਅਕਤੀ ਇੱਕ ਦੂਸਰੇ ਦੇ ਖਿਲਾਫ਼ ਹੋਵੇਗਾ ਆਪਣੇ ਦੋਸਤਾਂ ਦੇ ਵੀ ਖਿਲਾਫ ਹੋਵੇਗਾ ਇਸ ਲਈ ਸਭ ਜਾਣੇ ਸਤਾਏ ਜਾਣਗੇ। ਛੋਟੇ ਵਡਿਆਂ ਦਾ ਆਦਰ ਨਹੀਂ ਕਰਨਗੇ। ਸਾਧਾਰਣ ਲੋਕ ਮਹੱਤਵਪੂਰਣ ਲੋਕਾਂ ਦਾ ਆਦਰ ਨਹੀਂ ਕਰਨਗੇ।”"
5 Entre o povo, uns oprimirão os outros, cada um o seu próximo. Os jovens se levantarão contra os velhos, as pessoas desprezíveis contra os nobres.
6 ਉਸ ਵੇਲੇ, ਕੋਈ ਬੰਦਾ ਆਪਣੇ ਹੀ ਪਰਿਵਾਰ ਦੇ ਕਿਸੇ ਭਰਾ ਨੂੰ ਫ਼ੜ ਲਵੇਗਾ। ਉਹ ਬੰਦਾ ਆਪਣੇ ਭਰਾ ਨੂੰ ਆਖੇਗਾ, “ਤੇਰੇ ਕੋਲ ਕੋਟ ਹੈ, ਇਸ ਲਈ ਤੂੰ ਸਾਡਾ ਆਗੂ ਹੋਵੇਂਗਾ। ਤੂੰ ਇਨ੍ਹਾਂ ਸਾਰੀਆਂ ਤਬਾਹੀਆਂ ਦਾ ਆਗੂ ਹੋਵੇਂਗਾ।”"
6 Quando alguém for falar com o seu irmão na casa de seu pai, dizendo: “Você ainda tem um manto; venha ser o nosso chefe e assuma o controle dessas ruínas”,
7 ਪਰ ਉਹ ਭਰਾ ਆਖੇਗਾ, “ਮੈਂ ਕਿਵੇਂ ਵੀ ਸਹਾਇਕ ਨਹੀਂ ਹੋ ਸੱਕਦਾ ਕਿਉਂ ਕਿ ਮੇਰੇ ਘਰ ਵਿੱਚ ਭੋਜਨ ਜਾਂ ਕੱਪੜੇ ਨਹੀਂ ਹਨ। ਤੁਹਾਨੂੰ ਮੈਨੂੰ ਆਪਣਾ ਆਗੂ ਨਹੀਂ ਬਨਾਉਣਾ ਚਾਹੀਦਾ।”"
7 naquele dia o outro levantará a sua voz, dizendo: “Não sou médico e não há comida nem roupa em minha casa; não me ponham por chefe do povo.”
8 ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਯਰੂਸ਼ਲਮ ਦਾ ਪਤਨ ਹੋ ਗਿਆ ਹੈ ਇਸ ਕੋਲੋਂ ਗ਼ਲਤੀਆਂ ਹੋਈਆਂ ਹਨ। ਯਹੂਦਾਹ ਦਾ ਪਤਨ ਹੋ ਗਿਆ ਹੈ ਉਸ ਨੇ ਪਰਮੇਸ਼ੁਰ ਦਾ ਪੈਰੋਕਾਰ ਹੋਣਾ ਛੱਡ ਦਿੱਤਾ ਹੈ। ਜਿਹੜੀਆਂ ਗੱਲਾਂ ਉਹ ਕਰਦੇ ਅਤੇ ਕਹਿੰਦੇ ਹਨ ਉਹ ਯਹੋਵਾਹ ਦੇ ਖਿਲਾਫ਼ ਹਨ। ਯਹੋਵਾਹ ਦੀਆਂ ਸ਼ਾਨਦਾਰ ਅੱਖਾਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੀਆਂ ਹਨ।"
8 Jerusalém tropeçou, e a terra de Judá está caída; porque as suas palavras e as suas obras são contra o para desafiarem a sua gloriosa presença.
9 ਲੋਕਾਂ ਦੇ ਚਿਹਰੇ ਦੱਸਦੇ ਹਨ ਕਿ ਉਹ ਪਾਪ ਕਰਨ ਦੇ ਦੋਸ਼ੀ ਹਨ। ਅਤੇ ਉਹ ਆਪਣੇ ਪਾਪ ਉੱਤੇ ਮਾਣ ਕਰਦੇ ਹਨ। ਉਹ ਸਦੂਮ ਦੇ ਲੋਕਾਂ ਵਰਗੇ ਹਨ-ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਕੌਣ ਉਨ੍ਹਾਂ ਦੇ ਪਾਪ ਨੂੰ ਦੇਖ ਰਿਹਾ ਹੈ। ਇਹ ਉਨ੍ਹਾਂ ਲਈ ਬਹੁਤ ਬੁਰੀ ਗੱਲ ਹੋਵੇਗੀ। ਉਨ੍ਹਾਂ ਨੇ ਆਪਣੇ-ਆਪ ਨੂੰ ਬਹੁਤ ਮੁਸ਼ਕਿਲ ਵਿੱਚ ਪਾ ਲਿਆ ਹੈ।"
9 O aspecto do rosto testifica contra eles; e, como Sodoma, exibem o seu pecado e não o encobrem. Ai deles! Porque estão provocando a sua própria desgraça.
10 ਚਂਗੇ ਲੋਕਾਂ ਨੂੰ ਦੱਸੋ ਕਿ ਉਨ੍ਹਾਂ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ। ਉਨ੍ਹਾਂ ਨੂੰ ਆਪਣੀ ਨੇਕੀ ਦਾ ਇਨਾਮ ਮਿਲੇਗਾ।"
10 Digam ao justo que tudo irá bem com ele; porque comerá do fruto das suas ações.
11 ਪਰ ਬਦੀ ਕਰਨ ਵਾਲਿਆਂ ਲਈ ਬਹੁਤ ਬੁਰਾ ਹੋਵੇਗਾ। ਉਨ੍ਹਾਂ ਨੂੰ ਬਹੁਤ ਮੁਸੀਬਤਾਂ ਮਿਲਣਗੀਆਂ। ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਗ਼ਲਤ ਕੰਮਾਂ ਦੀ ਸਜ਼ਾ ਮਿਲੇਗੀ।"
11 Ai do ímpio! Tudo irá mal com ele; porque o pagamento dele será o que as próprias mãos fizeram.
12 ਬੱਚੇ ਮੇਰੇ ਲੋਕਾਂ ਨੂੰ ਹਰਾ ਦੇਣਗੇ। ਔਰਤਾਂ ਮੇਰੇ ਲੋਕਾਂ ਉੱਤੇ ਹਕੂਮਤ ਕਰਨਗੀਆਂ। ਮੇਰੇ ਲੋਕੋ, ਤੁਹਾਡੇ ਆਗੂ ਤੁਹਾਨੂੰ ਕੁਰਾਹੇ ਪਾਉਂਦੇ ਹਨ। ਉਹ ਤੁਹਾਨੂੰ ਸਹੀ ਰਸਤੇ ਤੋਂ ਭਟਕਾਉਂਦੇ ਹਨ।"
12 Os opressores do meu povo são crianças, e mulheres estão à frente do seu governo. Meu povo, os seus guias enganam você e destroem o caminho por onde você deve seguir.
13 ਪਰਮੇਸ਼ੁਰ ਦਾ ਆਪਣੇ ਲੋਕਾਂ ਬਾਰੇ ਫ਼ੈਸਲਾ ਯਹੋਵਾਹ ਲੋਕਾਂ ਦਾ ਨਿਆਂ ਕਰਨ ਲਈ ਖਲੋਵੇਗਾ।"
13 O Senhor se levanta para apresentar a sua causa; ele se apresenta para julgar os povos.
14 ਯਹੋਵਾਹ ਉਨ੍ਹਾਂ ਬਜ਼ੁਰਗਾਂ ਅਤੇ ਆਗੂਆਂ ਦੇ ਖਿਲਾਫ਼ ਆਪਣਾ ਨਿਆਂ ਦੇਵੇਗਾ ਜਿਨ੍ਹਾਂ ਨੇ ਗ਼ਲਤ ਕੰਮ ਕੀਤੇ ਹਨ। ਯਹੋਵਾਹ ਆਖਦਾ ਹੈ, “ਤੁਸਾਂ ਲੋਕਾਂ ਨੇ (ਯਹੂਦਾਹ ਦੇ) ਅੰਗੂਰਾਂ ਦੇ ਬਾਗ਼ ਜਲਾ ਦਿੱਤੇ ਹਨ। ਤੁਸੀਂ ਗਰੀਬਾਂ ਕੋਲੋਂ ਚੀਜ਼ਾਂ ਖੋਹ ਲਈਆਂ, ਅਤੇ ਉਹ ਚੀਜ਼ਾਂ ਹਾਲੇ ਵੀ ਤੁਹਾਡੇ ਘਰਾਂ ਅੰਦਰ ਹਨ।"
14 O Senhor entra em juízo contra os anciãos do seu povo e contra os seus líderes. Ele diz: “Foram vocês que arruinaram esta vinha. O que roubaram dos pobres está na casa de vocês.
15 ਮੇਰੇ ਲੋਕਾਂ ਨੂੰ ਦੁੱਖ ਦੇਣ ਦਾ ਅਧਿਕਾਰ ਤੁਹਾਨੂੰ ਕੌਣ ਦਿੰਦਾ ਹੈ? ਗਰੀਬ ਲੋਕਾਂ ਦੇ ਚਿਹਰਿਆਂ ਨੂੰ ਮਿੱਟੀ ਵਿੱਚ ਧੱਕਣ ਦਾ ਅਧਿਕਾਰ ਤੁਹਾਨੂੰ ਕਿਵੇਂ ਹੈ?” ਮੇਰੇ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ।"
15 Com que direito vocês esmagam o meu povo e moem a face dos pobres?” O Senhor, o é quem está falando.
16 ਯਹੋਵਾਹ ਆਖਦਾ ਹੈ, “ਸੀਯੋਨ ਦੀਆਂ ਔਰਤਾਂ ਬਹੁਤ ਗੁਮਾਨੀ ਹੋ ਗਈਆਂ ਹਨ। ਉਹ ਆਪਣੇ ਸਿਰ ਉੱਚੇ ਕਰਕੇ ਤੁਰਦੀਆਂ ਹਨ ਅਤੇ ਇਸ ਤਰ੍ਹਾਂ ਦਿਖਾਵਾ ਕਰਦੀਆਂ ਹਨ ਜਿਵੇਂ ਉਹ ਹੋਰਾਂ ਲੋਕਾਂ ਨਾਲੋਂ ਬਿਹਤਰ ਹੋਣ। ਉਹ ਔਰਤਾਂ ਪਰਾਏ ਮਰਦਾਂ ਨਾਲ ਅੱਖ-ਮਟਕੱੇ ਲਾਉਂਦੀਆਂ ਹਨ। ਅਤੇ ਉਹ ਆਪਣੇ ਪੈਰਾਂ ਦੀਆਂ ਝਾਂਜਰਾਂ ਛਣਕਾਉਂਦੀਆਂ ਨੱਚ ਰਹੀਆਂ ਹਨ।”"
16 O Senhor disse: “Visto que são orgulhosas as filhas de Sião e andam de pescoço erguido, com olhar despudorado, dando passos curtos e fazendo tinir os enfeites dos tornozelos,
17 ਮੇਰਾ ਪ੍ਰਭੂ ਸੀਯੋਨ ਦੀਆਂ ਇਨ੍ਹਾਂ ਔਰਤਾਂ ਦੇ ਸਿਰਾਂ ਨੂੰ ਫ਼ੋੜਿਆਂ ਨਾਲ ਭਰ ਦੇਵੇਗਾ। ਯਹੋਵਾਹ ਉਨ੍ਹਾਂ ਦੇ ਸਿਰ ਦੇ ਸਾਰੇ ਵਾਲ ਝਾੜ ਦੇਵੇਗਾ।"
17 o Senhor fará com que apareça sarna na cabeça das filhas de Sião; o a nudez delas.”
18 ਉਸ ਸਮੇਂ ਯਹੋਵਾਹ ਉਹ ਸਾਰੀਆਂ ਵਸਤਾਂ ਉਨ੍ਹਾਂ ਕੋਲੋਂ ਖੋਹ ਲਵੇਗਾ ਜਿਨ੍ਹਾਂ ਉੱਤੇ ਉਨ੍ਹਾਂ ਨੂੰ ਗੁਮਾਨ ਹੈ: ਸੁੰਦਰ ਹਂਸਲੀਆਂ, ਸੂਰਜ ਚੰਨ ਵਾਂਗ ਚਮਕਦੇ ਹਾਰ,"
18 Naquele dia, o Senhor tirará os enfeites que elas têm nos tornozelos, as toucas e os ornamentos em forma de meia-lua;
19 ਵਾਲੀਆਂ, ਕੜੇ ਅਤੇ ਚਿਹਰੇ ਦੇ ਨਕਾਬ,"
19 os pendentes, os braceletes e os véus esvoaçantes;
20 ਰੁਮਾਲ, ਪੈਰਾਂ ਵਿੱਚ ਪਾਉਣ ਵਾਲੀਆਂ ਝਾਂਜਰਾਂ, ਕਮਰਬੰਦ,"
20 os turbantes, as correntinhas para os tornozelos, os cintos, as caixinhas de perfume e os amuletos;
21 ਅਤਰ ਦੀਆਂ ਸ਼ੀਸ਼ੀਆਂ, ਤਵੀਤ, ਨਿਸ਼ਾਨੀ ਵਾਲੀਆਂ ਮੁੰਦਰੀਆਂ, ਨਬਨੀਆਂ,"
21 os anéis e as joias pendentes do nariz;
22 ਸੁੰਦਰ ਚੋਲੇ, ਸ਼ਾਲ, ਬਟੂੇ,"
22 os vestidos de festa, os mantos, os xales e as bolsas;
23 ਸ਼ੀਸ਼ੇ, ਜ਼ਰੀ ਦੇ ਕੱਪੜੇ, ਸਾਫ਼ੇ ਅਤੇ ਕੰਬਲੀਆਂ।"
23 os espelhos, as roupas finíssimas, os enfeites para a cabeça e os véus.
24 ਉਨ੍ਹਾਂ ਔਰਤਾਂ ਕੋਲ ਹੁਣ ਮਿੱਠੀ ਸੁਗੰਧ ਵਾਲਾ ਅਤਰ ਹੈ, ਪਰ ਉਸ ਸਮੇਂ ਉਨ੍ਹਾਂ ਦੀ ਸੁਗੰਧੀ ਬੁਸ ਜਾਵੇਗੀ ਅਤੇ ਖਰਾਬ ਹੋ ਜਾਵੇਗੀ। ਹੁਣ ਉਹ ਪਹਿਨਦੀਆਂ ਹਨ ਪੇਟੀਆਂ। ਪਰ ਉਸ ਸਮੇਂ ਉਨ੍ਹਾਂ ਕੋਲ ਹੋਣਗੇ ਸਿਰਫ਼ ਰੱਸੇ ਹੀ ਹੋਣਗੇ ਪਹਿਨਣ ਲਈ। ਹੁਣ ਉਨ੍ਹਾਂ ਦੇ ਕੇਸ ਸਿਂਗਾਰੇ ਹੋਏ ਹਨ ਪਰ ਉਸ ਸਮੇਂ ਉਨ੍ਹਾਂ ਦੇ ਸਿਰ ਮੁੰਨੇ ਹੋਣਗੇ ਗੁਲਾਮਾਂ ਵਾਂਗ। ਹੁਣ ਉਨ੍ਹਾਂ ਕੋਲ ਹਨ ਦਾਅਵਤਾਂ ਵਾਲੇ ਵਸਤਰ। ਪਰ ਉਸ ਸਮੇਂ ਉਨ੍ਹਾਂ ਕੋਲ ਹੋਣਗੇ। ਸਿਰਫ਼ ਉਦਾਸੀ ਵਾਲੇ ਵਸਤਰ। ਹੁਣ ਉਨ੍ਹਾਂ ਦੇ ਚਿਹਰਿਆਂ ਉੱਤੇ ਖੂਬਸੂਰਤੀ ਦੇ ਚਿਨ੍ਹ ਹਨ। ਪਰ ਉਸ ਸਮੇਂ ਉਨ੍ਹਾਂ ਉੱਤੇ ਸਿਰਫ਼ ਇੱਕੋ ਨਿਸ਼ਾਨ ਹੋਵੇਗਾ। ਇਹ ਨਿਸ਼ਾਨ ਉਨ੍ਹਾਂ ਦੀ ਚਮੜੀ ਉੱਤੇ ਜਲਾ ਕੇ ਬਣਾਇਆ ਗਿਆ ਹੋਵੇਗਾ।"
24 Em vez de perfume haverá cheiro podre; em vez de cinto, uma corda; em vez de belos penteados, cabeça rapada; em vez de vestidos luxuosos, roupa feita de pano de saco; e marca de fogo em lugar de formosura.
25 ਉਸ ਸਮੇਂ ਤੁਹਾਡੇ ਆਦਮੀ ਤਲਵਾਰਾਂ ਨਾਲ ਕਤਲ ਹੋਣਗੇ। ਤੁਹਾਡੇ ਨਾਇੱਕ ਯੁੱਧ ਵਿੱਚ ਮਾਰੇ ਜਾਣਗੇ।"
25 Os homens de Jerusalém cairão à espada, e os valentes serão mortos na guerra.
26 ਉਸ ਸਮੇਂ ਸ਼ਹਿਰ ਦੇ ਫ਼ਾਟਕਾਂ ਉੱਤੇ ਸਭਾਵਾਂ ਵਿੱਚ ਰੋਣ-ਧੋਣ ਅਤੇ ਉਦਾਸੀ ਹੀ ਹੋਵੇਗੀ। ਯਰੂਸ਼ਲਮ ਜ਼ਮੀਨ ਤੇ ਉਦਾਸ ਹੋਕੇ ਬੈਠੀ ਹੋਵੇਗੀ ਅਤੇ ਇੱਕ ਮੁਬਾਜ ਵਾਂਗ ਰੋ ਰਹੀ ਹੋਵੇਗੀ।"
26 Os portões da cidade chorarão e estarão de luto; Sião, desolada, se assentará no chão.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Isaías 3, comparar traduções ou montar um estudo — tudo direto pelo WhatsApp.