Isaías 29

Punjabi Bible (GL_PUNJABI) vs ACF

Sair da comparação
ACF Almeida Corrigida Fiel
1 ਪਰਮੇਸ਼ੁਰ ਦਾ ਯਰੂਸ਼ਲਮ ਲਈ ਪਿਆਰ ਪਰਮੇਸ਼ੁਰ ਆਖਦਾ ਹੈ, “ਅਰੀਏਲ ਵੱਲ ਦੇਖੋ! ਉਹ ਸ਼ਹਿਰ ਅਰੀਏਲ ਜਿੱਥੇ ਦਾਊਦ ਨੇ ਡੇਰਾ ਲਾਇਆ ਸੀ। ਉਸ ਦੀਆਂ ਛੁੱਟੀਆਂ ਸਾਲ ਦਰ ਸਾਲ ਜਾਰੀ ਰਹੀਆਂ ਹਨ।"
1 Ai de Ariel, Ariel, a cidade onde Davi acampou! Acrescentai ano a ano, e sucedam-se as festas.
2 ਮੈਂ ਅਰੀਏਲ ਨੂੰ ਸਜ਼ਾ ਦਿੱਤੀ ਹੈ। ਸ਼ਹਿਰ ਨੂੰ ਰੋਣੇ ਅਤੇ ਉਦਾਸੀ ਨਾਲ ਭਰ ਦਿੱਤਾ ਗਿਆ ਹੈ। ਪਰ ਉਹ ਹਮੇਸ਼ਾ ਹੀ ਮੇਰੀ ਅਰੀਏਲ ਰਹੀ ਹੈ।"
2 Contudo porei a Ariel em aperto, e haverá pranto e tristeza; e ela será para mim como Ariel.
3 “ਅਰੀਏਲ, ਮੈਂ ਤੇਰੇ ਆਲੇ-ਦੁਆਲੇ ਫ਼ੌਜਾਂ ਲਿਆ ਖਲ੍ਹਾਰੀਆਂ ਹਨ। ਮੈਂ ਲੜਾਈ ਦੇ ਮੁਨਾਰੇ ਤੇਰੇ ਖਿਲਾਫ਼ ਉਸਾਰੇ।"
3 Porque te cercarei com o meu arraial, e te sitiarei com baluartes, e levantarei trincheiras contra ti.
4 ਤੈਨੂੰ ਹਰਾਇਆ ਗਿਆ ਅਤੇ ਧਰਤੀ ਉੱਤੇ ਸੁੱਟਿਆ ਗਿਆ। ਹ੍ਹੁਣ ਮੈਂ ਤੇਰੀ ਆਵਾਜ਼ ਨੂੰ ਧਰਤੀ ਵਿੱਚੋਂ ਭੂਤ ਦੀ ਆਵਾਜ਼ ਵਾਂਗ ਉੱਠਦਿਆਂ ਸੁਣ ਰਿਹਾ ਹਾਂ। ਤੇਰੇ ਸ਼ਬਦ ਮਿੱਟੀ ਵਿੱਚੋਂ ਸ਼ਾਂਤ ਆਵਾਜ਼ ਵਾਂਗ ਆ ਰਹੇ ਹਨ।”"
4 Então serás abatida, falarás de debaixo da terra, e a tua fala desde o pó sairá fraca, e será a tua voz debaixo da terra, como a de um que tem espírito familiar, e a tua fala assobiará desde o pó.
5 ਤੁਹਾਡੇ ਬਹੁਤ ਸਾਰੇ ਦੁਸ਼ਮਣ ਧੂੜ ਵਾਂਗ ਬਣ ਜਾਣਗੇ। ਬਹੁਤ ਸਾਰੇ ਜੁਲਮੀ ਲੋਕ ਉਸ ਤੂੜੀ ਵਰਗੇ ਹੋਣਗੇ ਜੋ ਉੱਡ ਜਾਂਦੀ ਹੈ ਅਤੇ ਅਚਾਨਕ, ਤੁਰੰਤ ਹੀ।"
5 E a multidão dos teus inimigos será como o pó miúdo, e a multidão dos tiranos como a pragana que passa, e num momento repentino isso acontecerá.
6 ਸਰਬ ਸ਼ਕਤੀਮਾਨ ਯਹੋਵਾਹ ਨੇ ਤੁਹਾਨੂੰ ਭੂਚਾਲਾਂ ਬਦਲਾਂ ਦੀ ਗਰਜ ਅਤੇ ਉੱਚੇ ਸ਼ੋਰ ਨਾਲ ਸਜ਼ਾ ਦਿੱਤੀ। ਇੱਥੇ ਤੂਫ਼ਾਨ ਆਏ, ਤੇਜ਼ ਹਵਾਵਾਂ ਵਗੀਆਂ ਅਤੇ ਅੱਗਾਂ ਲੱਗੀਆਂ ਜਿਨ੍ਹਾਂ ਨੇ ਸਾੜ ਕੇ ਸਭ ਕੁਝ ਤਬਾਹ ਕਰ ਦਿੱਤਾ।"
6 Do Senhor dos Exércitos serás visitada com trovões, e com terremotos, e grande ruído com tufão de vento, e tempestade, e labareda de fogo consumidor.
7 ਬਹੁਤ-ਬਹੁਤ ਕੌਮਾਂ ਅਰੀਏਲ ਦੇ ਵਿਰੁੱਧ ਲੜੀਆਂ। ਇਹ ਰਾਤ ਵੇਲੇ ਦੇ ਭਿਆਨਕ ਸੁਪਨੇ ਵਰਗੀ ਗੱਲ ਸੀ। ਫ਼ੌਜਾਂ ਨੇ ਅਰੀਏਲ ਨੂੰ ਘੇਰਾ ਪਾ ਲਿਆ ਹੈ ਅਤੇ ਉਸ ਨੂੰ ਸਜ਼ਾ ਦਿੱਤੀ ਹੈ।"
7 E como o sonho e uma visão de noite será a multidão de todas as nações que hão de pelejar contra Ariel, como também todos os que pelejarem contra ela e contra a sua fortaleza, e a puserem em aperto.
8 ਪਰ ਉਨ੍ਹਾਂ ਫ਼ੌਜਾਂ ਲਈ ਵੀ ਇਹ ਸੁਪਨੇ ਵਰਗੀ ਗੱਲ ਹੋਵੇਗੀ। ਉਹ ਸੰਤੁਸ਼ਟ ਨਹੀਂ ਹੋਣਗੇ। ਇਹ ਭੁੱਖੇ ਬੰਦੇ ਦੇ ਰੋਟੀ ਦਾ ਸੁਪਨਾ ਲੈਣ ਵਰਗੀ ਗੱਲ ਹੋਵੇਗੀ। ਜਦੋਂ ਉਹ ਬੰਦਾ ਜਾਗਦਾ ਹੈ ਤਾਂ ਫ਼ੇਰ ਵੀ ਭੁੱਖਾ ਹੁੰਦਾ ਹੈ। ਇਹ ਪਿਆਸੇ ਬੰਦੇ ਦੇ ਪਾਣੀ ਦਾ ਸੁਪਨਾ ਲੈਣ ਵਾਲੀ ਗੱਲ ਹੋਵੇਗੀ। ਉਹ ਬੰਦਾ ਜਦੋਂ ਜਾਗਦਾ ਹੈ ਤਾਂ ਫ਼ੇਰ ਵੀ ਪਿਆਸਾ ਹੁੰਦਾ ਹੈ। ਉਹੀ ਗੱਲ ਸੱਚ ਹੈ ਉਨ੍ਹਾਂ ਸਾਰੀਆਂ ਕੌਮਾਂ ਬਾਰੇ ਲੜ ਰਹੀਆਂ ਨੇ ਜੋ ਸੀਯੋਨ ਦੇ ਵਿਰੁੱਧ। ਉਹ ਸੰਤੁਸ਼ਟ ਨਹੀਂ ਹੋਣਗੀਆਂ।"
8 Será também como o faminto que sonha, que está a comer, porém, acordando, sente-se vazio; ou como o sedento que sonha que está a beber, porém, acordando, eis que ainda desfalecido se acha, e a sua alma com sede; assim será toda a multidão das nações, que pelejarem contra o monte Sião.
9 ਹੈਰਾਨ ਹੋਵੋ ਅਤੇ ਅਚਂਭਾ ਕਰੋ! ਤੁਸੀਂ ਸ਼ਰਾਬੀ ਹੋ ਜਾਓਗੇ-ਪਰ ਸ਼ਰਾਬ ਨਾਲ ਨਹੀਂ। ਦੇਖੋ ਅਤੇ ਅਚਂਂਭਾ ਕਰੋ। ਤੁਸੀਂ ਠੋਕਰ ਖਾਓਗੇ ਤੇ ਡਿੱਗ ਪਵੋਗੇ ਪਰ ਬੀਅਰ ਪੀ ਕੇ ਨਹੀਂ।"
9 Tardai, e maravilhai-vos, folgai, e clamai; bêbados estão, mas não de vinho, andam titubeando, mas não de bebida forte.
10 ਯਹੋਵਾਹ ਤੁਹਾਡੇ ਉੱਪਰ ਗਹਿਰੀ ਨੀਂਦ ਲਿਆਇਆ ਹੈ। ਯਹੋਵਾਹ ਤੁਹਾਡੀਆਂ ਅੱਖਾਂ ਬੰਦ ਕਰ ਦੇਵੇਗਾ। (ਤੁਹਾਡੀਆਂ ਅੱਖਾਂ ਨਬੀ ਹਨ।) ਯਹੋਵਾਹ ਤੁਹਾਡੇ ਚਿਹਰੇ ਕੱਜ ਦੇਵੇਗਾ। (ਤੁਹਾਡੇ ਮੁਖੀਏ ਨਬੀ ਹਨ।)"
10 Porque o Senhor derramou sobre vós um espírito de profundo sono, e fechou os vossos olhos, vendou os profetas, e os vossos principais videntes.
11 ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਹਾਂ ਜੋ ਵਾਪਰਨਗੀਆਂ, ਪਰ ਤੁਸੀਂ ਮੇਰੀ ਗੱਲ ਨਹੀਂ ਸਮਝਦੇ। ਮੇਰੇ ਸ਼ਬਦ ਉਸ ਕਿਤਾਬ ਦੇ ਸ਼ਬਦਾਂ ਵਰਗੇ ਹਨ ਜਿਸ ਨੂੰ ਬੰਦ ਕਰਕੇ ਸੀਲ ਕਰ ਦਿੱਤਾ ਗਿਆ ਹੈ। ਤੁਸੀਂ ਉਹ ਕਿਤਾਬ ਕਿਸੇ ਉਸ ਬੰਦੇ ਨੂੰ ਦੇ ਸੱਕਦੇ ਹੋ ਜਿਹੜਾ ਪੜ੍ਹ ਸੱਕਦਾ ਹੈ ਅਤੇ ਉਸ ਨੂੰ ਕਿਤਾਬ ਪੜ੍ਹਨ ਲਈ ਆਖ ਸੱਕਦੇ ਹੋ। ਪਰ ਉਹ ਬੰਦਾ ਆਖੇਗਾ, “ਮੈਂ ਇਹ ਕਿਤਾਬ ਨਹੀਂ ਪੜ੍ਹ ਸੱਕਦਾ। ਇਹ ਬੰਦ ਹੈ ਅਤੇ ਮੈਂ ਇਸ ਨੂੰ ਖੋਲ੍ਹ ਨਹੀਂ ਸੱਕਦਾ।”"
11 Por isso toda a visão vos é como as palavras de um livro selado que se dá ao que sabe ler, dizendo: Lê isto, peço-te; e ele dirá: Não posso, porque está selado.
12 ਜਾਂ ਤੁਸੀਂ ਉਹ ਕਿਤਾਬ ਕਿਸੇ ਅਨਪੜ੍ਹ ਬੰਦੇ ਨੂੰ ਦੇ ਸੱਕਦੇ ਹੋ ਅਤੇ ਉਸ ਨੂੰ ਕਿਤਾਬ ਪੜ੍ਹਨ ਲਈ ਆਖ ਸੱਕਦੇ ਹੋ। ਉਹ ਬੰਦਾ ਆਖੇਗਾ, “ਮੈਂ ਇਹ ਕਿਤਾਬ ਨਹੀਂ ਪੜ੍ਹ ਸੱਕਦਾ ਕਿਉਂ ਕਿ ਮੈਨੂੰ ਪੜ੍ਹਨਾ ਨਹੀਂ ਆਉਂਦਾ।”"
12 Ou dá-se o livro ao que não sabe ler, dizendo: Lê isto, peço-te; e ele dirá: Não sei ler.
13 ਮੇਰਾ ਮਾਲਿਕ ਆਖਦਾ ਹੈ, “ਇਹ ਲੋਕ ਆਖਦੇ ਨੇ ਕਿ ਇਹ ਮੈਨੂੰ ਪਿਆਰ ਕਰਦੇ ਨੇ। ਇਹ ਆਪਣੇ ਮੂੰਹੋਁ ਨਿਕਲਦੇ ਸ਼ਬਦਾਂ ਰਾਹੀਂ ਮੇਰੇ ਲਈ ਆਦਰ ਪ੍ਰਗਟ ਕਰਦੇ ਹਨ। ਪਰ ਉਨ੍ਹਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ। ਜਿਹੜਾ ਆਦਰ ਉਹ ਮੈਨੂੰ ਦਰਸਾਉਂਦੇ ਹਨ ਉਹ ਕੁਝ ਵੀ ਨਹੀਂ ਸਿਰਫ਼ ਰਟੇ-ਰਟਾਏ ਮਨੁੱਖੀ ਅਸੂਲ ਹਨ।"
13 Porque o Senhor disse: Pois que este povo se aproxima de mim, e com a sua boca, e com os seus lábios me honra, mas o seu coração se afasta para longe de mim e o seu temor para comigo consiste só em mandamentos de homens, em que foi instruído;
14 ਇਸ ਲਈ ਮੈਂ ਸ਼ਕਤੀਸ਼ਾਲੀ ਅਤੇ ਅਦਭੁਤ ਗੱਲਾਂ ਕਰ-ਕਰਕੇ ਹੈਰਾਨ ਕਰਦਾ ਰਹਾਂਗਾ। ਉਨ੍ਹਾਂ ਦੇ ਸਿਆਣੇ ਬੰਦੇ ਆਪਣੀ ਸਿਆਣਪ ਗੁਆ ਲੈਣਗੇ। ਉਨ੍ਹਾਂ ਦੇ ਸਿਆਣੇ ਬੰਦੇ ਸਮਝ ਨਹੀਂ ਸੱਕਣਗੇ।”"
14 Portanto eis que continuarei a fazer uma obra maravilhosa no meio deste povo, uma obra maravilhosa e um assombro; porque a sabedoria dos seus sábios perecerá, e o entendimento dos seus prudentes se esconderá.
15 ਇਹ ਲੋਕ ਯਹੋਵਾਹ ਕੋਲੋਂ ਗੱਲਾਂ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸੋਚਦੇ ਹਨ ਕਿ ਯਹੋਵਾਹ ਸਮਝ ਨਹੀਂ ਸੱਕੇਗਾ। ਉਹ ਲੋਕ ਹਨੇਰੇ ਵਿੱਚ ਮੰਦੇ ਕੰਮ ਕਰਦੇ ਹਨ। ਉਹ ਬੰਦੇ ਆਪਣੇ-ਆਪ ਨੂੰ ਆਖਦੇ ਹਨ, “ਕੋਈ ਬੰਦਾ ਵੀ ਸਾਨੂੰ ਦੇਖ ਨਹੀਂ ਸੱਕਦਾ। ਕਿਸੇ ਬੰਦੇ ਨੂੰ ਪਤਾ ਨਹੀਂ ਚੱਲੇਗਾ ਕਿ ਅਸੀਂ ਕੌਣ ਹਾਂ।”"
15 Ai dos que querem esconder profundamente o seu propósito do Senhor, e fazem as suas obras às escuras, e dizem: Quem nos vê? E quem nos conhece?
16 ਤੁਸੀਂ ਉਲਝੇ ਹੋਏ ਹੋ। ਤੁਸੀਂ ਸਮਝਦੇ ਹੋ ਕਿ ਮਿੱਟੀ ਘੁਮਿਆਰ ਦੇ ਬਰਾਬਰ ਹੈ। ਤੁਸੀਂ ਸੋਚਦੇ ਹੋ ਸਿਰਜਣਾ ਸਿਰਜਣਹਾਰ ਨੂੰ ਆਖ ਸੱਕਦੀ ਹੈ, “ਤੁਸੀਂ ਮੈਨੂੰ ਨਹੀਂ ਸਾਜਿਆ!” ਇਹ ਭਾਂਡੇ ਦੇ ਘੁਮਿਆਰ ਨੂੰ ਇਹ ਆਖਣ ਵਰਗੀ ਗੱਲ ਹੈ, “ਤੁਸੀਂ ਨਹੀਂ ਸਮਝਦੇ।”"
16 Vós tudo perverteis, como se o oleiro fosse igual ao barro, e a obra dissesse do seu artífice: Não me fez; e o vaso formado dissesse do seu oleiro: Nada sabe.
17 ਬਿਹਤਰ ਸਮਾਂ ਆ ਰਿਹਾ ਹੈ ਇਹ ਸੱਚ ਹੈ, ਬੋੜੇ ਸਮੇਂ ਵਿੱਚ, ਲਬਾਨੋਨ ਕੋਲ ਸਭ ਤੋਂ ਉਪਜਾਊ ਖੇਤਾਂ ਵਾਂਗ ਕਾਫੀ ਉਪਜਾਊ ਜ਼ਮੀਨ ਹੋਵੇਗੀ। ਉਪਜਾਊ ਖੇਤ ਘਣੇ ਜੰਗਲ ਵਾਂਗ ਬਣ ਜਾਣਗੀਆਂ।"
17 Porventura não se converterá o Líbano, num breve momento, em campo fértil? E o campo fértil não se reputará por um bosque?
18 ਬੋਲੇ ਆਦਮੀ ਕਿਤਾਬ ਦੇ ਸ਼ਬਦ ਸੁਣਨਗੇ। ਅੰਨ੍ਹੇ ਬੰਦੇ ਹਨੇਰੇ ਅਤੇ ਧੁੰਦ ਵਿੱਚੋਂ ਦੇਖ ਸੱਕਣਗੇ।"
18 E naquele dia os surdos ouvirão as palavras do livro, e dentre a escuridão e dentre as trevas os olhos dos cegos as verão.
19 ਯਹੋਵਾਹ ਗਰੀਬਾਂ ਨੂੰ ਬਹੁਤ ਖੁਸ਼ੀ ਪ੍ਰਦਾਨ ਕਰੇਗਾ। ਗਰੀਬ ਲੋਕ ਇਸਰਾਏਲ ਦੀ ਪਵਿੱਤਰ ਪੁਰੱਖ ਵਿੱਚ ਆਨੰਦ ਮਾਨਣਗੇ।"
19 E os mansos terão gozo sobre gozo no Senhor; e os necessitados entre os homens se alegrarão no Santo de Israel.
20 ਜਦੋਂ ਕਮੀਨੇ ਅਤੇ ਜ਼ਾਲਮ ਲੋਕ ਖਤਮ ਹੋ ਜਾਣਗੇ ਤਾਂ ਇਹ ਗੱਲ ਵਾਪਰੇਗੀ। ਇਹ ਗੱਲ ਉਦੋਂ ਵਾਪਰੇਗੀ ਜਦੋਂ ਉਹ ਲੋਕ ਜਿਹੜੇ ਬਦੀ ਕਰਕੇ ਖੁਸ਼ ਹੁੰਦੇ ਹਨ, ਚੱਲੇ ਜਾਣਗੇ।"
20 Porque o tirano é reduzido a nada, e se consome o escarnecedor, e todos os que se dão à iniqüidade são desarraigados;
21 (ਉਹ ਲੋਕ ਨੇਕ ਬੰਦਿਆਂ ਬਾਰੇ ਝੂਠ ਬੋਲਦੇ ਹਨ। ਉਹ ਲੋਕਾਂ ਨੂੰ ਕਚਿਹਰੀ ਵਿੱਚ ਉਲਝਾਉਣਾ ਚਾਹੁੰਦੇ ਹਨ। ਉਹ ਮਾਸੂਮ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।)"
21 Os que fazem culpado ao homem por uma palavra, e armam laços ao que repreende na porta, e os que sem motivo põem de parte o justo.
22 ਇਸ ਲਈ ਯਹੋਵਾਹ ਯਾਕੂਬ ਦੇ ਪਰਿਵਾਰ ਨਾਲ ਗੱਲ ਕਰਦਾ ਹੈ। (ਇਹ ਯਹੋਵਾਹ ਹੀ ਸੀ ਜਿਸਨੇ ਅਬਰਾਹਾਮ ਨੂੰ ਮੁਕਤ ਕੀਤਾ।) ਯਹੋਵਾਹ ਆਖਦਾ ਹੈ, “ਹੁਣ ਯਾਕੂਬ (ਇਸਰਾਏਲ ਦੇ ਲੋਕ) ਸ਼ਰਮਿੰਦਾ ਅਤੇ ਨਮੋਸ਼ੀ ਭਰਿਆ ਨਹੀਂ ਹੋਵੇਗਾ।"
22 Portanto assim diz o Senhor, que remiu a Abraão, acerca da casa de Jacó: Jacó não será agora envergonhado, nem agora se descorará a sua face.
23 ਉਹ ਆਪਣੇ ਸਾਰੇ ਬੱਚਿਆਂ ਨੂੰ ਮਿਲੇਗਾ ਅਤੇ ਆਖੇਗਾ ਕਿ ਮੇਰਾ ਨਾਮ ਪਵਿੱਤਰ ਹੈ। ਇਨ੍ਹ ਬੱਚਿਆਂ ਨੂੰ ਮੈਂ ਆਪਣੇ ਹੱਥੀਂ ਸਾਜਿਆ। ਅਤੇ ਇਹ ਬੱਚੇ ਆਖਣਗੇ ਕਿ ਯਾਕੂਬ ਦੀ ਪਵਿੱਤਰ ਪੁਰੱਖ (ਪਰਮੇਸ਼ੁਰ) ਬਹੁਤ ਹੀ ਖਾਸ ਹੈ। ਇਹ ਬੱਚੇ ਇਸਰਾਏਲ ਦੇ ਪਰਮੇਸ਼ੁਰ ਦਾ ਆਦਰ ਕਰਨਗੇ।"
23 Mas quando ele vir seus filhos, obra das minhas mãos no meio dele, santificarão o meu nome; sim, santificarão ao Santo de Jacó, e temerão ao Deus de Israel.
24 ਇਨ੍ਹਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਇਹ ਗੱਲ ਨਹੀਂ ਸਮਝੀ ਇਸ ਲਈ ਉਨ੍ਹਾਂ ਨੇ ਮੰਦੇ ਅਮਲ ਕੀਤੇ। ਇਨ੍ਹਾਂ ਲੋਕਾਂ ਨੇ ਸਮਝਿਆ ਨਹੀਂ ਸੀ ਪਰ ਉਹ ਆਪਣਾ ਸਬਕ ਸਿਖਣਗੇ।”"
24 E os errados de espírito virão a ter entendimento, e os murmuradores aprenderão doutrina.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Isaías 29, comparar traduções ou montar um estudo — tudo direto pelo WhatsApp.