Habacuque 3
Punjabi Bible (GL_PUNJABI) vs ARIB
ARIB Almeida Revisada Imprensa Bíblica
1 ਹਬੱਕੂਕ ਦੀ ਪ੍ਰਾਰਥਨਾ ਸ਼ਿਰਾਯੋਨੋਬ ਉੱਤੇ ਹਬੱਕੂਕ ਨਬੀ ਦੀ ਪ੍ਰਾਰਥਨਾ।"
1 Oração do profeta Habacuque, à moda de sigionote.
2 ਹੇ ਯਹੋਵਾਹ, ਮੈਂ ਤੇਰੇ ਬਾਰੇ ਖਬਰਾਂ ਸੁਣੀਆਂ ਹਨ। ਹੇ ਯਹੋਵਾਹ, ਤੇਰੇ ਅਤੀਤ ’ਚ ਕੀਤੇ ਕੰਮਾਂ ਤੇ ਮੈਂ ਹੈਰਾਨ ਹਾਂ। ਤੇ ਹੁਣ ਮੈਨੂੰ ਉਮੀਦ ਹੈ ਕਿ ਤੂੰ ਸਾਡੇ ਸਮਿਆਂ ਵਿੱਚ ਵੀ ਮਹਾਨ ਕਾਰਜ ਕਰੇਂਗਾ। ਉਨ੍ਹਾਂ ਗੱਲਾਂ ਨੂੰ ਸਾਡੇ ਸਮਿਆਂ ਵਿੱਚ ਵਾਪਰਨ ਦੇ। ਪਰ ਆਪਣੇ ਆਵੇਸ਼ ਵਿੱਚ, ਸਾਡੇ ਤੇ ਰਹਿਮ ਕਰਨਾ ਯਾਦ ਰੱਖੀਂ।"
2 Eu ouvi, Senhor, a tua fama, e temi; aviva, ó Senhor, a tua obra no meio dos anos; faze que ela seja conhecida no meio dos anos; na ira lembra-te da misericórdia.
3 ਪਰਮੇਸ਼ੁਰ ਤੇਮਾਨ ਤੋਂ ਆ ਰਿਹਾ ਹੈ ਪਵਿੱਤਰ ਪੁਰੱਖ ਪਾਰਾਨ ਪਰਬਤ ਤੋਂ ਆ ਰਿਹਾ ਹੈ। ਉਸ ਦੇ ਪਰਤਾਪ ਨੇ ਅਕਾਸ਼ਾਂ ਨੂੰ ਕਜਿਆ ਹੋਇਆ ਅਤੇ ਧਰਤੀ ਉਸਦੀ ਉਸਤਤ ਨਾਲ ਭਰਪੂਰ ਹੈ।"
3 Deus veio de Temã, e do monte Parã o Santo. [Selá]. A sua glória cobriu os céus, e a terra encheu-se do seu louvor.
4 ਉਸ ਦੇ ਹੱਥਾਂ ਚੋ ਰੌਸ਼ਨੀ ਦੀਆਂ ਕਿਰਣਾ ਚਮਕਦੀਆਂ ਹਨ ਤੇਜ਼ ਚਮਕੀਲੀ ਰੌਸ਼ਨੀ ਹੁੰਦੀ ਹੈ ਕੋਈ ਗੁਪਤ ਸ਼ਕਤੀ ਦਾ ਕਮਾਲ ਹੈ ਉਸ ਦੇ ਹੱਥਾਂ ਵਿੱਚ।"
4 E o seu resplendor é como a luz, da sua mão saem raios brilhantes, e ali está o esconderijo da sua força.
5 ਬੀਮਾਰੀ ਉਸ ਦੇ ਅੱਗੇ-ਅੱਗੇ ਦੌੜਦੀ ਸੀ ਤੇ ਵਿਨਾਸ਼ਕ ਉਸ ਦੇ ਪਿੱਛੇ-ਪਿੱਛੇ।"
5 Adiante dele vai a peste, e por detrás a praga ardente.
6 ਯਹੋਵਾਹ ਖੜੋਤਾ ਤੇ ਧਰਤੀ ਦਾ ਨਿਆਂ ਕੀਤਾ ਉਸ ਨੇ ਉੱਠ ਕੇ ਸਭ ਦੇਸ਼ਾਂ ਦੇ ਲੋਕਾਂ ਨੂੰ ਤੱਕਿਆ ਅਤੇ ਉਹ ਡਰ ਨਾਲ ਕੰਬ ਉੱਠੇ। ਇਹ ਪਰਬਤ ਜਿਹੜੇ ਯੁਗਾਂ ਤੋਂ ਅਟਲ ਖੜ੍ਹੇ ਸਨ ਡਿੱਗਕੇ ਚਕਨਾਚੂਰ ਹੋ ਗਏ। ਪੁਰਾਣੀਆਂ ਤੋਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਇਹ ਉੱਥੇ ਵਾਪਰਿਆ ਜਿੱਥੇ ਕਿਤੇ ਵੀ ਪਰਮੇਸ਼ੁਰ ਗਿਆ।"
6 Pára, e mede a terra; olha, e sacode as nações; e os montes perpétuos se espalham, os outeiros eternos se abatem; assim é o seu andar desde a eternidade.
7 ਮੈਂ ਕੁਸ਼ਾਨ ਦੇ ਸ਼ਹਿਰਾਂ ਨੂੰ ਮੁਸੀਬਤ ’ਚ ਵੇਖਿਆ ਮਿਦਿਯਾਨ ਦੇਸ ਦੇ ਘਰ ਡਰ ਨਾਲ ਕੰਬੇ।"
7 Vejo as tendas de Cusã em aflição; tremem as cortinas da terra de Midiã.
8 ਹੇ ਯਹੋਵਾਹ! ਕੀ ਤੂੰ ਦਰਿਆਵਾਂ ਤੇ ਨਾਰਾਜ਼ ਸੀ? ਕੀ ਤੈਨੂੰ ਨਦੀਆਂ ਨਾਲ ਗਿਲਾ ਸੀ? ਕੀ ਤੈਨੂੰ ਸਾਗਰ ਤੇ ਕਰੋਧ ਸੀ? ਜਦੋਂ ਤੂੰ ਆਪਣੇ ਘੋੜਿਆਂ ਤੇ ਰੱਥਾਂ ਉੱਤੇ ਜਿੱਤ ਲਈ ਸਵਾਰ ਸੀ, ਕੀ ਉਸ ਵੇਲੇ ਤੂੰ ਕਰੋਧ ਵਿੱਚ ਸੀ?"
8 Acaso é contra os rios que o Senhor está irado? E contra os ribeiros a tua ira, ou contra o mar o teu furor, visto que andas montado nos teus cavalos, nos teus carros de vitória?
9 ਪਰ ਤਦ ਵੀ, ਤੂੰ ਆਪਣਾ ਸਤਰੰਗੀ ਧਨੁੱਖ ਦਰਸਾਇਆ। ਉਹ ਧਰਤੀ ਤੇ ਰਹਿੰਦੇ ਘਰਾਣਿਆਂ ਨਾਲ ਤੇਰੇ ਇਕਰਾਰਨਾਮੇ ਦਾ ਸਬੂਤ ਸੀ। ਸੁੱਕੀ ਜ਼ਮੀਨ ਦਰਿਆਵਾਂ ’ਚ ਪਾਟ ਗਈ।"
9 Descoberto de todo está o teu arco; a tua aljava está cheia de flechas. {Selá} Tu fendes a terra com rios.
10 ਪਰਬਤ ਤੈਨੂੰ ਵੇਖਕੇ ਕੰਬੇ ਧਰਤੀ ਤੋਂ ਹੜ੍ਹ ਜ਼ੋਰ ਦੀ ਲੰਘਿਆ ਸਮੁੰਦਰੀ ਪਾਣੀਆਂ ਨੇ ਡਾਢਾ ਸ਼ੋਰ ਕੀਤਾ ਜਿਵੇਂ ਕਿ ਉਹ ਧਰਤੀ ਤੇ ਹਮਲਾ ਕਰ ਰਹੇ ਹੋਣ।"
10 Os montes te vêem, e se contorcem; inundação das águas passa; o abismo faz ouvir a sua voz, e levanta bem alto as suas mãos.
11 ਸੂਰਜ ਅਤੇ ਚੰਨ ਆਪਣੀ ਰੌਸ਼ਨੀ ਗੁਆ ਬੈਠੇ ਜਦੋਂ ਉਨ੍ਹਾਂ ਨੇ ਤੇਰੀ ਤੇਜ਼ ਚਮਕੀਲੀ ਰੋਸ਼ਨੀ ਦੀ ਭੜਕ ਵੇਖੀ ਤਾਂ ਉਹ ਚਮਕਣੋਂ ਰੁਕ ਗਏ। ਉਹ ਤੇਜ਼ ਰੋਸ਼ਨੀ ਹਵਾ ਨੂੰ ਚੀਰਦੇ ਬਰਛੇ ਤੇ ਤੀਰਾਂ ਵਾਂਗ ਸੀ।"
11 O sol e a lua param nas suas moradas, ante o lampejo das tuas flechas volantes, e ao brilho intenso da tua lança fulgurante.
12 ਤੂੰ ਕਰੋਧ ਵਿੱਚ ਧਰਤੀ ਉੱਤੇ ਤੁਰਿਆ ਅਤੇ ਕੌਮਾਂ ਨੂੰ ਸਜ਼ਾ ਦਿੱਤੀ।"
12 com indignação marchas pela terra, com ira trilhas as nações.
13 ਤੂੰ ਆਪਣੇ ਲੋਕਾਂ ਨੂੰ ਬਚਾਉਣ ਲਈ ਆਇਆ ਤੂੰ ਆਪਣੇ ਚੁਣੇ ਹੋਏ ਰਾਜੇ ਨੂੰ ਬਚਾਉਣ ਲਈ ਆਇਆ ਤੂੰ ਬੁਰੇ ਘਰਾਣਿਆਂ ਦੇ, ਅੱਤ ਮਹੱਤਵਪੂਰਣ ਤੋਂ ਲੈ ਕੇ ਘੱਟ ਮਹੱਤਵਪੂਰਣ ਤਾਈਂ ਸਾਰੇ ਆਗੂਆਂ ਨੂੰ ਮਾਰਿਆ।"
13 Tu sais para o socorro do teu povo, para salvamento dos teus ungidos. Tu despedaças a cabeça da casa do ímpio, descobrindo-lhe de todo os fundamentos. {selá}
14 ਤੂੰ ਸਾਡੇ ਦੁਸ਼ਮਣਾਂ ਦੇ ਹਬਿਆਰ ਖੁਦ ਉਨ੍ਹਾਂ ਉੱਪਰ ਹੀ ਪਲਟ ਦਿੱਤੇ। ਉਨ੍ਹਾਂ ਵੈਰੀਆਂ ਸਾਡੇ ਤੇ ਹਨੇਰੀ ਵਾਂਗ ਹਮਲਾ ਕੀਤਾ। ਉਨ੍ਹਾਂ ਸੋਚਿਆ ਕਿ ਬੜੀ ਸੌਖੀ ਤਰ੍ਹਾਂ, ਜਿਵੇਂ ਚੋਰੀ ਛੁੱਪੇ ਗਰੀਬ ਆਦਮੀ ਨੂੰ ਲੁੱਟਣ ਵਾਂਗ, ਸਾਨੂੰ ਹਰਾ ਦੇਣਗੇ।"
14 Traspassas a cabeça dos seus guerreiros com as suas próprias lanças; eles me acometem como turbilhão para me espalharem; alegram-se, como se estivessem para devorar o pobre em segredo.
15 ਪਰ ਤੂੰ ਆਪਣੇ ਘੋੜਿਆਂ ਨਾਲ ਗਹਿਰੇ ਪਾਣੀਆਂ ਨੂੰ ਲਤਾੜਦਿਆਂ ਚਿਕੱੜ ਮਿੱਧਦਿਆਂ ਅੱਗੇ ਵੱਧਿਆ।"
15 Tu com os teus cavalos marchas pelo mar, pelo montão de grandes águas.
16 ਜਦੋਂ ਮੈਂ ਇਹ ਕਬਾ ਸੁਣੀ, ਮੈਂ ਕੰਬ ਉੱਠਿਆ ਮੈਂ ਉੱਚੀ ਦੀ ਸੀਟੀ ਮਾਰੀ ਅਤੇ ਆਪਣੀਆਂ ਹੱਡੀਆਂ ਵਿੱਚ ਕਮਜੋਰੀ ਮਹਿਸੂਸ ਕੀਤੀ। ਮੈਂ ਓੱਥੇ ਕੰਬਦਾ ਹੋਇਆ ਇੰਝ ਹੀ ਖਲੋ ਗਿਆ। ਇਸ ਲਈ ਮੈਂ ਤਬਾਹੀ ਦੇ ਦਿਨ ਵੀ ਇਤਮਿਨਾਨ ਨਾਲ ਉਡੀਕ ਕਰਾਂਗਾ ਜਦੋਂ ਉਹ ਲੋਕਾਂ ਤੇ ਹਮਲਾ ਕਰਨ ਲਈ ਆਵਣਗੇ।"
16 Ouvindo-o eu, o meu ventre se comove, ao seu ruído tremem os meus lábios; entra a podridão nos meus ossos, vacilam os meus passos; em silêncio, pois, aguardarei o dia da angústia que há de vir sobre o povo
17 ਹਮੇਸ਼ਾ ਯਹੋਵਾਹ ਵਿੱਚ ਹੀ ਆਨੰਦ ਮਾਣੋ ਅੰਜੀਰ ਭਾਵੇਂ ਅੰਜੀਰਾਂ ਦੇ ਦ੍ਰੱਖਤਾਂ ਤੇ ਨਾ ਉੱਗਣ, ਅੰਗੂਰ ਭਾਵੇਂ ਅੰਗੂਰੀ ਵੇਲਾਂ ਤੇ ਨਾ ਲੱਗਣ, ਜੈਤੂਨ ਭਾਵੇਂ ਜੈਤੂਨ ਦੇ ਰੁੱਖਾਂ ਤੇ ਨਾ ਉੱਗਣ, ਅਤੇ ਅੰਨ ਭਾਵੇਂ ਖੇਤਾਂ ਵਿੱਚ ਪੈਦਾ ਨਾ ਹੋਵੇ, ਭੇਡਾਂ ਭਾਵੇਂ ਬਾੜਿਆਂ ਵਿੱਚ ਨਾ ਰਹਿਣ ਜਾਂ ਦਲਾਨਾਂ ਵਿੱਚ ਕੋਈ ਪਸ਼ੂ ਨਾ ਰਵੇ।"
17 Ainda que a figueira não floresça, nem haja fruto nas vides; ainda que falhe o produto da oliveira, e os campos não produzam mantimento; ainda que o rebanho seja exterminado da malhada e nos currais não haja gado.
18 ਤਾਂ ਵੀ ਮੈਂ ਯਹੋਵਾਹ ਵਿੱਚ ਆਨੰਦ ਮਾਣਾਂਗਾ ਮੈਂ ਆਪਣੇ ਪਰਮੇਸ਼ੁਰ ਮੁਕਤੀ ਦਾਤੇ ਵਿੱਚ ਪ੍ਰਸੰਨ ਹੋਵਾਂਗਾ।"
18 todavia eu me alegrarei no Senhor, exultarei no Deus da minha salvação.
19 ਯਹੋਵਾਹ ਮੇਰਾ ਪ੍ਰਭੂ, ਮੈਨੂੰ ਬਲ ਦਿੰਦਾ ਹੈ। ਉਹ ਮੇਰੇ ਪੈਰਾਂ ਨੂੰ ਹਿਰਨਾਂ ਵਾਂਗ ਦੁੜਾਉਂਦਾ ਹੈ। ਉਹ ਮੈਨੂੰ ਪਰਬਤਾਂ ਤੇ ਸੁਰੱਖਿਅਤ ਤੋਂਰਦਾ ਹੈ। ਸੰਗੀਤ ਨਿਰਦੇਸ਼ਕ ਨੂੰ; ਮੇਰੇ ਤਾਰਾਂ ਵਾਲੇ ਸਾਜ਼ ਤੇ।"
19 O Senhor Deus é minha força, ele fará os meus pés como os da corça, e me fará andar sobre os meus lugares altos. {Ao regente de música. Para instrumentos de cordas.}
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Habacuque 3, comparar traduções ou montar um estudo — tudo direto pelo WhatsApp.