Habacuque 2

Punjabi Bible (GL_PUNJABI) vs BKJ

Sair da comparação
1 “ਮੈਂ ਪਹਿਰੇਦਾਰ ਵਾਂਗ ਨਿਗਰਾਨੀ ਕਰਾਂਗਾ ਮੈਂ ਉਡੀਕਾਂਗਾ ਕਿ ਯਹੋਵਾਹ ਮੈਨੂੰ ਕੀ ਆਖਦਾ ਹੈ। ਮੈਂ ਉਡੀਕਾਂਗਾ ਅਤੇ ਵੇਖਾਂਗਾ ਕਿ ਉਹ ਮੇਰੀਆਂ ਦਲੀਲਾਂ ਦਾ ਕਿਵੇਂ ਜਵਾਬ ਦਿੰਦਾ ਹੈ।”"
1 Eu estarei sobre a minha guarda, e me colocarei sobre a torre; vigiarei para ver o que ele falará a mim, e o que eu responderei quando eu for reprovado.
2 ਪਰਮੇਸ਼ੁਰ ਦਾ ਹਬੱਕੂਕ ਨੂੰ ਜਵਾਬ ਯੋਹਵਾਹ ਨੇ ਮੈਨੂੰ ਉੱਤਰ ਦਿੱਤਾ, “ਜੋ ਮੈਂ ਤੈਨੂੰ ਦਰਸਾਵਾਂ, ਉਸ ਨੂੰ ਲਿਖ। ਪੱਟੀਆਂ ਉੱਪਰ, ਸਾਫ਼-ਸਾਫ਼ ਲਿਖ ਤਾਂ ਜੋ ਹਰ ਕੋਈ ਆਸਾਨੀ ਨਾਲ ਉਸ ਨੂੰ ਪੜ੍ਹ ਸੱਕੇ।"
2 Então o ­SENHOR me respondeu, e disse: Escreve a visão e faça-a bem legível sobre tábuas, para que a possa ler quem passa correndo.
3 ਇਹ ਸੰਦੇਸ਼ ਭਵਿੱਖ ਵਿੱਚ ਖਾਸ ਆਉਣ ਵਾਲੇ ਸਮੇਂ ਬਾਰੇ ਹੈ। ਇਹ ਸੰਦੇਸ਼ ਅੰਤ ਸਮੇਂ ਲਈ ਹੈ, ਜੋ ਕਿ ਸੱਚ ਹੋਵੇਗਾ। ਭਾਵੇਂ ਅਜਿਹਾ ਲੱਗੇਗਾ ਕਿ ਏਸਾ ਕਦੇ ਨਹੀਂ ਵਾਪਰੇਗਾ। ਪਰ ਸਬਰ ਨਾਲ ਉਸਦਾ ਇੰਤਜ਼ਾਰ ਕਰੋ। ਉਹ ਸਮਾਂ ਆਵੇਗਾ ਅਤੇ ਬਹੁਤੀ ਦੇਰ ਵੀ ਨਾ ਲੱਗੇਗੀ।"
3 Pois a visão é ainda para o tempo determinado, mas no final ela falará, e não mentirá; se tardar, espera-a, porque certamente virá, não tardará.
4 ਇਹ ਸੰਦੇਸ਼ ਉਨ੍ਹਾਂ ਲਈ ਕੁਝ ਨਹੀਂ ਕਰ ਸੱਕਦਾ ਜਿਹੜੇ ਇਸ ਨੂੰ ਸੁਣਨ ਤੋਂ ਇਨਕਾਰੀ ਹਨ, ਪਰ ਭਲੇ ਲੋਕ ਇਸ ਨਾਲ ਸਹਿਮਤ ਹੋਣਗੇ। ਅਤੇ ਜਿਉਣਗੇ ਕਿਉਂ ਕਿ ਸੰਦੇਸ਼ ਭਰੋਸੇਮਂਦ ਹੈ।”"
4 Eis que a alma dele que é orgulhosa não é reta nele; mas o justo viverá pela sua fé.
5 ਪਰਮੇਸ਼ੁਰ ਨੇ ਆਖਿਆ, “ਜਿਵੇਂ ਦਾਰੂ ਬੰਦੇ ਨੂੰ ਧੋਖਾ ਦਿੰਦੀ ਹੈ ਉਸੇ ਤਰ੍ਹਾਂ ਤਾਕਤਵਰ ਇਨਸਾਨ ਦਾ ਹੰਕਾਰ ਉਸ ਨੂੰ ਮੂਰਖ ਬਣਾਉਂਦਾ ਹੈ ਪਰ ਉਸ ਨੂੰ ਸ਼ਾਂਤੀ ਕਿਤੇ ਨਹੀਂ ਮਿਲਦੀ। ਉਹ ਹੋਰ-ਹੋਰ ਦੇ ਲਾਲਚ ਵਿੱਚ ਹਮੇਸ਼ਾ ਮੌਤ ਵਰਗਾ ਰਹਿੰਦਾ ਹੈ ਅਤੇ ਮੌਤ ਵਾਂਗ ਉਹ ਕਦੇ ਸੰਤੁਸ਼ਟ ਨਹੀਂ ਹੁੰਦਾ, ਉਸ ਦੀ ਲਾਲਸਾ ਵੱਧਦੀ ਰਹਿੰਦੀ ਹੈ। ਉਹ ਲਗਾਤਾਰ ਦੂਜੀਆਂ ਕੌਮਾਂ ਨੂੰ ਹਰਾਉਂਦਾ ਜਾਵੇਗਾ ਤੇ ਉਨ੍ਹਾਂ ਨੂੰ ਆਪਣੇ ਬੰਦੀ ਬਣਾਉਂਦਾ ਰਹੇਗਾ।"
5 Além disso, por transgredir com o vinho, ele é um homem orgulhoso e não permanece em casa; alarga seu desejo como o inferno, e é como a morte, que não se farta; mas ajunta para si todas as nações, e congrega a si todos os povos.
6 ਪਰ ਜਲਦੀ ਹੀ ਉਹ ਸਾਰੇ ਮਨੁੱਖ ਉਸ ਉੱਪਰ ਹਸੀਂ ਕਰਦੇ ਉਸ ਦਾ ਮਖੌਲ ਉਡਾਉਣਗੇ ਤੇ ਉਸ ਨੂੰ ਉਸ ਦੀ ਹਾਰ ਦੇ ਕਿੱਸੇ ਸੁਨਾਉਣਗੇ। ਉਹ ਹੱਸਣਗੇ ਅਤੇ ਆਖਣਗੇ, ‘ਹਾਏ! ਕਿੰਨੀ ਬੁਰੀ ਗੱਲ ਹੈ ਕਿ ਜੋ ਸਭ ਕੁਝ ਲੈਂਦਾ ਹੈ, ਉਸ ਨੂੰ ਸੰਭਾਲਦਾ ਨਹੀਂ! ਉਹ ਆਪਣੇ ਲਈ ਸਾਰੀਆਂ ਉੱਮਤਾਂ ਦਾ ਢੇਰ ਕਰਜ਼ਾ ਇਕੱਠਾ ਕਰਕੇ ਧਨਾਢ ਬਣਦਾ ਹੈ।’"
6 Não levantarão todos estes uma parábola e um provérbio sarcástico contra ele? E se dirá: Ai daquele que aumenta o que não é seu! Até quando? E daquele que carrega sobre si dívidas!
7 “ਹੇ ਬਹਾਦੁਰ ਆਦਮੀ ਤੂੰ ਲੋਕਾਂ ਦਾ ਧਨ ਇਕੱਠਾ ਕੀਤਾ ਹੈ। ਇੱਕ ਦਿਨ ਉਨ੍ਹਾਂ ਲੋਕਾਂ ਨੂੰ ਹੋਸ਼ ਆਵੇਗੀ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਇਹ ਕੀ ਵਾਪਰ ਰਿਹਾ ਹੈ। ਤਾਂ ਉਹ ਤੇਰੇ ਵਿਰੁੱਧ ਉੱਠ ਖੜੋਣਗੇ। ਤਾਂ ਫ਼ਿਰ ਉਹ ਤੇਰੇ ਤੋਂ ਆਪਣੀਆਂ ਵਸਤਾਂ ਵਾਪਸ ਲੈ ਲੈਣਗੇ। ਤਾਂ ਤੂੰ ਬੜਾ ਭੈਅ ਖਾਵੇਂਗਾ।"
7 Porventura não se levantarão de repente os teus credores, e tu não despertarás os que te farão tremer, e não lhes servirás de despojo?
8 ਤੂੰ ਬੜੇ ਰਾਜਾਂ ਦੀ ਦੌਲਤ ਲੁੱਟੀ ਹੈ ਅਤੇ ਇਸੇ ਲਈ ਉਹ ਲੋਕ ਤੈਥੋਂ ਅਨੇਕਾਂ ਚੀਜ਼ਾਂ ਲੈਣਗੇ। ਇਹ ਇਸ ਲਈ ਵਾਪਰੇਗਾ ਕਿਉਂ ਕਿ ਤੂੰ ਬਹੁਤ ਲੋਕਾਂ ਦੀ ਹਤਿਆ ਕੀਤੀ ਹੈ। ਤੂੰ ਧਰਤੀਆਂ ਅਤੇ ਸ਼ਹਿਰਾਂ ਨੂੰ ਤਬਾਹ ਕੀਤਾ ਤੇ ਉੱਥੋਂ ਦੇ ਸਾਰੇ ਲੋਕ ਮਾਰ ਦਿੱਤੇ।"
8 Por ter arruinado muitas nações, todos os demais povos arruinarão a ti, por causa do sangue dos homens, e pela violência feita à terra, à cidade, e a todos os que nela habitam.
9 “ਉਸ ਬੰਦੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ ਜੋ ਬਦ-ਕਰਨੀਆਂ ਕਰਕੇ ਅਮੀਰ ਬਣਦਾ ਹੈ। ਅਜਿਹਾ ਬੰਦਾ ਸੁਰੱਖਿਅਤ ਥਾਂ ਤੇ ਰਹਿਣ ਲਈ ਉਹ ਕਰਨੀਆਂ ਕਰਦਾ ਹੈ। ਉਹ ਸੋਚਦਾ ਕਿ ਉਹ ਦੂਜੇ ਲੋਕਾਂ ਨੂੰ ਆਪਣੇ ਘਰੋ ਚੀਜ਼ਾਂ ਚੁਰਾਉਣ ਤੋਂ ਰੋਕ ਲਵੇਗਾ ਪਰ ਉਸ ਦੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ।"
9 Ai daquele que cobiçar uma cobiça avarenta para a sua casa, para que ele possa estabelecer seu ninho no alto, a fim de se livrar do poder do mal!
10 ਤੂੰ ਬਹੁਤ ਸਾਰੇ ਲੋਕਾਂ ਨੂੰ ਮਾਰਨ ਦੀ ਵਿਉਂਤ ਬਣਾ ਕੇ ਆਪਣੇ ਖੁਦ ਦੇ ਘਰ ਲਈ ਸ਼ਰਮਿੰਦਗੀ ਲਿਆਂਦੀ ਹੈ। ਤੂੰ ਭੈੜੇ ਕੰਮ ਕੀਤੇ, ਇਸ ਲਈ ਤੂੰ ਆਪਣੀ ਜਾਨ ਗੁਆ ਲਵੇਂਗਾ।"
10 Tens consultado vergonha para a tua casa, exterminando a muitos povos, e tens pecado contra a tua alma.
11 ਦੀਵਾਰਾਂ ਦੇ ਪੱਥਰ ਵੀ ਤੇਰੇ ਖਿਲਾਫ਼ ਦੁਹਾਈ ਦੇਣਗੇ। ਇੱਥੋਂ ਤੱਕ ਕਿ ਲੱਕੜੀ ਦੇ ਸ਼ਤੀਰ ਵੀ ਜੋ ਤੇਰੇ ਘਰ ਲੱਗੇ ਹਨ, ਤੇਰੇ ਜ਼ੁਲਮ ਦੇ ਖਿਲਾਫ਼ ਤੇਰੇ ਨਾਉਂ ਦੀ ਦੁਹਾਈ ਦੇਣਗੇ।"
11 Pois a pedra clamará da parede, e a trave, do madeiramento, lhe responderá.
12 “ਉਸ ਆਗੂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਜਿਹੜਾ ਇੱਕ ਸ਼ਹਿਰ ਉਸਾਰਨ ਦੀ ਖਾਤਰ ਲੋਕਾਂ ਨੂੰ ਸੱਟਾਂ ਮਾਰਦਾ ਅਤੇ ਮਾਰ ਦਿੰਦਾ ਹੈ।"
12 Ai daquele que edifica uma cidade com sangue, e estabelece uma cidade por meio da iniquidade!
13 ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਧਾਰਿਆ ਹੋਇਆ ਹੈ ਕਿ ਜਿਸ ਕਾਸੇ ਲਈ ਵੀ ਉਨ੍ਹਾਂ ਲੋਕਾਂ ਨੇ ਕੰਮ ਕੀਤਾ ਅੱਗ ਨਾਲ ਤਬਾਹ ਕਰ ਦਿੱਤਾ ਜਾਵੇਗਾ। ਤੇ ਜੋ ਸਭ ਕੁਝ ਉਨ੍ਹਾਂ ਨੇ ਕੀਤਾ ਸੀ ਬੇਕਾਰ ਹੋਵੇਗਾ।"
13 Porventura não vem do ­SENHOR dos Exércitos que os povos trabalhem pelo fogo, e que as nações se cansem por pura vaidade?
14 ਤਦ ਹਰ ਜਗ੍ਹਾ ਲੋਕਾਂ ਨੂੰ ਯਹੋਵਾਹ ਦੇ ਪਰਤਾਪ ਬਾਰੇ ਖਬਰ ਪਹੁੰਚੇਗੀ। ਇਹ ਖਬਰ ਸਮੁੰਦਰ ਦੇ ਪਾਣੀ ਵਾਂਗ ਫ਼ੈਲੇਗੀ।"
14 Pois a terra se encherá do conhecimento da glória do ­SENHOR, como as águas cobrem o mar.
15 ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਖੁਦ ਕ੍ਰੋਧ ਕਰਦਾ ਹੈ ਤੇ ਆਪਣੇ ਕ੍ਰੋਧ ਨਾਲ ਦੂਜਿਆ ਨੂੰ ਗੁੱਸਾ ਚੜ੍ਹਾਉਂਦਾ ਹੈ। ਜੋ ਆਪਣੇ ਗੁੱਸੇ ਨਾਲ ਦੂਜਿਆਂ ਨੂੰ ਭੁੰਜੇ ਲਾਹੁਂਦਾ ਹੈ ਅਤੇ ਉਨ੍ਹਾਂ ਨੂੰ ਬੇਸ਼ਰਮ ਅਤੇ ਸ਼ਰਾਬੀ ਸਮਝ ਕੇ ਸਲੂਕ ਕਰਦਾ ਹੈ।"
15 Ai daquele que dá de beber ao seu vizinho, que entrega a tua garrafa a ele, e lhe embebeda, para lhe contemplar a nudez!
16 “ਪਰ ਹੁਣ ਉਸ ਮਨੁੱਖ ਨੂੰ ਯਹੋਵਾਹ ਦੇ ਕ੍ਰੋਧ ਦਾ ਵੀ ਪਤਾ ਚੱਲੇਗਾ। ਉਸ (ਯਹੋਵਾਹ) ਦਾ ਕ੍ਰੋਧ ਉਸ ਦੇ ਸੱਜੇ ਹੱਥ ਵਿੱਚ ਫ਼ੜੇ ਜ਼ਹਿਰ ਦੇ ਪਿਆਲੇ ਵਾਂਗ ਹੋਵੇਗਾ ਤੇ ਉਹ ਮਨੁੱਖ ਜਦੋਂ ਉਸ ਜ਼ਹਿਰ ਦਾ ਸਵਾਦ ਚਖੇਗਾ ਤਾਂ ਸ਼ਰਾਬੀਆਂ ਵਾਂਗ ਧਰਤੀ ਤੇ ਢਹਿ ਪਵੇਗਾ। “ਹੇ ਪਾਪੀ ਸ਼ਾਸਕ! ਤੂੰ ਉਹੀ ਪਿਆਲਾ ਚਖੇਁਗਾ। ਤੈਨੂੰ ਮਾਨ ਪ੍ਰਾਪਤ ਹੋਣ ਦੀ ਬਾਵੇਂ ਸ਼ਰਮਿੰਦਾ ਕੀਤਾ ਜਾਵੇਗਾ।"
16 Serás cheio de vergonha em lugar de glória; bebe tu também, e que o teu prepúcio seja descoberto; o cálice da mão direita do ­SENHOR voltará a ti, e vômito vergonhoso estará sobre a tua glória.
17 ਤੂੰ ਲਬਾਨੋਨ ਵਿੱਚ ਬੜੇ ਲੋਕਾਂ ਨੂੰ ਦੁੱਖ ਦਿੱਤਾ ਅਤੇ ਉੱਥੋਂ ਬਹੁਤ ਸਾਰੇ ਪਸ਼ੂ ਚੋਰੀ ਕੀਤੇ ਸੋ ਉਨ੍ਹਾਂ ਸਾਰਿਆਂ ਕਾਰਣ ਤੈਨੂੰ ਭੈਭੀਤ ਕੀਤਾ ਜਾਵੇਗਾ ਅਤੇ ਜੋ ਭੈੜ ਤੂੰ ਉਸ ਦੇਸ ਨਾਲ ਕੀਤਾ ਉਸਦੀ ਸਜ਼ਾ ਤੈਨੂੰ ਮਿਲੇਗੀ। ਤੂੰ ਇਸ ਕਾਰਣ ਘਬਰਾਵੇਂਗਾ ਕਿਉਂ ਕਿ ਤੂੰ ਉਨ੍ਹਾਂ ਸ਼ਹਿਰਾਂ ਤੇ ਉੱਥੋਂ ਦੇ ਵਾਸੀਆਂ ਨਾਲ ਮੰਦੇ ਕੰਮ ਕੀਤੇ।”"
17 Pois a violência cometida contra o Líbano te cobrirá, e a ruína das feras, que os fizeram ter medo; por causa do sangue dos homens, e pela violência feita à terra, à cidade, e a todos os que nela habitam.
18 ਬੁੱਤਾਂ ਬਾਰੇ ਸੰਦੇਸ਼ ਉਸ ਮਨੁੱਖ ਦੇ ਝੂਠੇ ਦੇਵਤਿਆਂ ਦਾ ਕੋਈ ਲਾਭ ਨਾ ਹੋਵੇਗਾ। ਕਿਉਂ ਕਿ ਇਹ ਮਹਿਜ਼ ਕਿਸੇ ਆਦਮੀ ਵੱਲੋਂ ਧਾਤੂ ਨਾਲ ਢੱਕੇ ਹੋਏ ਬੁੱਤ ਹਨ। ਇਹ ਸਿਰਫ਼ ਬੁੱਤ ਹਨ ਇਸ ਲਈ ਜਿਸ ਨੇ ਇਸ ਨੂੰ ਸਾਜਿਆ ਉਹ ਇਸ ਤੋਂ ਮਦਦ ਨਹੀਂ ਲੈ ਸੱਕਦਾ ਕਿਉਂ ਕਿ ਬੁੱਤ ਬੋਲਦੇ ਨਹੀਂ।"
18 Que aproveita a imagem de escultura, depois que o seu artífice a esculpiu? Ela é imagem de fundição e ensina mentiras, para que quem a formou confie na sua obra, fazendo ídolos mudos?
19 ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਇੱਕ ਲੱਕੜ ਦੀ ਮੂਰਤੀ ਨੂੰ ਆਖਦਾ, “ਉੱਠ!” ਉਸ ਮਨੁੱਖ ਲਈ ਵੀ ਇਹ ਬਹੁਤ ਮਾੜਾ ਹੋਵੇਗਾ ਜੋ ਪੱਥਰ ਦੀ ਮੂਰਤੀ ਨੂੰ ਕੁਝ ਸਿੱਖਾਉਣ ਲਈ ਕਹਿੰਦਾ ਹੈ! ਉਹ ਮੂਰਤੀਆਂ ਉਸ ਨੂੰ ਕੋਈ ਮਦਦ ਨਹੀਂ ਦੇ ਸੱਕਦੀਆਂ। ਭਾਵੇਂ ਉਹ ਮੂਰਤਾਂ ਸੋਨੇ-ਚਾਂਦੀ ਨਾਲ ਢੱਕੀਆਂ ਹੋਈਆਂ, ਉਹ ਬੇਜਾਨ ਹਨ।"
19 Ai daquele que diz à madeira: Acorda! E à pedra muda: Levanta! Pode isso ensinar? Eis que está coberta de ouro e de prata, e não há fôlego de forma alguma dentro dela.
20 ਪਰ ਯਹੋਵਾਹ ਅਲਗ-ਬਲਗ ਹੈ। ਉਹ ਤਾਂ ਆਪਣੇ ਪਵਿੱਤਰ ਮੰਦਰ ਵਿੱਚ ਹੈ। ਇਸ ਲਈ ਸਾਰੀ ਦੁਨੀਆਂ ਉਸ ਅੱਗੇ ਚੁੱਪ ਰਹੇ।"
20 Mas o ­SENHOR está em seu santo templo; que toda a terra cale-se diante dele.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Habacuque 2, comparar traduções ou montar um estudo — tudo direto pelo WhatsApp.