Gênesis 32

Punjabi Bible (GL_PUNJABI) vs VC

Sair da comparação
VC Versão Católica
1 ਏਸਾਓ ਨਾਲ ਪੁਨਰ ਮਿਲਾਪ ਯਾਕੂਬ ਵੀ ਉਸ ਥਾਂ ਤੋਂ ਚੱਲਾ ਗਿਆ। ਜਦੋਂ ਉਸ ਸਫ਼ਰ ਕਰ ਰਿਹਾ ਸੀ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ।"
1 Jacó prossegui o seu caminho e encontrou uns anjos de Deus.
2 ਯਾਕੂਬ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਸ ਨੇ ਆਖਿਆ, “ਇਹ ਪਰਮੇਸ਼ੁਰ ਦਾ ਡੇਰਾ ਹੈ।” ਇਸ ਲਈ ਯਾਕੂਬ ਨੇ ਉਸ ਥਾਂ ਦਾ ਨਾਂ ਮਹਨਾਯਿਮ ਰੱਖਿਆ।"
2 Ao vê-los, exclamou: "É aqui o acampamento de Deus!" Por isso deu àquele lugar o nome de Maanaim.
3 ਯਾਕੂਬ ਦਾ ਭਰਾ ਸੇਈਰ ਨਾਮ ਦੇ ਇਲਾਕੇ ਵਿੱਚ ਰਹਿੰਦਾ ਸੀ। ਇਸ ਇਲਾਕੇ ਨੂੰ ਅਦੋਮ ਦਾ ਪਹਾੜੀ ਇਲਾਕਾ ਆਖਿਆ ਜਾਂਦਾ ਸੀ। ਯਾਕੂਬ ਨੇ ਏਸਾਓ ਵੱਲ ਸੰਦੇਸ਼ਵਾਹਕ ਭੇਜੇ।"
3 Despachou diante de si mensageiros a seu irmão Esaú, na terra de Seir, nos campos de Edom.
4 ਯਾਕੂਬ ਨੇ ਸੰਦੇਸ਼ਵਾਹਕਾਂ ਨੂੰ ਆਖਿਆ, “ਮੇਰੇ ਮਾਲਕ ਏਸਾਓ ਨੂੰ ਇਹ ਗੱਲਾਂ ਆਖਿਉ: ‘ਤੁਹਾਡਾ ਸੇਵਕ ਯਾਕੂਬ ਆਖਦਾ ਹੈ, ਮੈਂ ਇਹ ਸਾਰੇ ਵਰ੍ਹੇ ਲਾਬਾਨ ਨਾਲ ਰਿਹਾ ਹਾਂ।"
4 E deu-lhes esta ordem: "Eis o que direis ao meu senhor Esaú: Assim fala o teu servo Jacó: Habitei em casa de Labão onde estive até o dia de hoje.
5 ਮੇਰੇ ਕੋਲ ਬਹੁਤ ਸਾਰੀਆਂ ਗਊਆਂ, ਖੋਤੇ, ਇੱਜੜ ਅਤੇ ਦਾਸ-ਦਾਸੀਆਂ ਹਨ। ਸ਼੍ਰੀਮਾਨ ਜੀ, ਮੈਂ ਇਹ ਸੰਦੇਸ਼ ਤੁਹਾਨੂੰ ਇਹ ਆਖਣ ਲਈ ਭੇਜ ਰਿਹਾ ਹਾਂ ਕਿ ਸਾਨੂੰ ਪ੍ਰਵਾਨ ਕਰ ਲਵੋ।’”"
5 Possuo bois, jumentos, ovelhas, servos e servas, e mando agora anunciá-lo ao meu senhor para encontrar graça diante dele."
6 ਸੰਦੇਸ਼ਵਾਹਕ ਯਾਕੂਬ ਕੋਲ ਵਾਪਸ ਆ ਗਏ ਅਤੇ ਕਹਿਣ ਲੱਗੇ, “ਅਸੀਂ ਤੁਹਾਡੇ ਭਰਾ ਏਸਾਓ ਵੱਲ ਗਏ ਸਾਂ। ਉਹ ਤੁਹਾਨੂੰ ਮਿਲਣ ਲਈ ਆ ਰਿਹਾ ਹੈ। ਉਸ ਦੇ ਨਾਲ ਚਾਰ ਸੌ ਆਦਮੀ ਹਨ।”"
6 Os mensageiros voltaram a Jacó, dizendo: "Fomos ter com Esaú: ele vem ao teu encontro com quatrocentos homens."
7 ਇਸ ਸੰਦੇਸ਼ ਨੇ ਯਾਕੂਬ ਨੂੰ ਭੈਭੀਤ ਕਰ ਦਿੱਤਾ। ਉਸ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਦੋ ਹਿਸਿਆਂ ਵਿੱਚ ਵੰਡ ਦਿੱਤਾ ਉਸ ਨੇ ਸਾਰੇ ਇੱਜੜਾਂ ਅਤੇ ਵੱਗਾਂ ਅਤੇ ਊਠਾਂ ਨੂੰ ਦੋ ਹਿਸਿਆਂ ਵਿੱਚ ਵੰਡ ਦਿੱਤਾ।"
7 Jacó foi tomado de pavor e de angústia. Dividiu em dois grupos a gente que estava com ele, assim como as ovelhas, os bois e os camelos.
8 ਯਾਕੂਬ ਨੇ ਸੋਚਿਆ, “ਜੇ ਏਸਾਓ ਆਉਂਦਾ ਹੈ ਅਤੇ ਇੱਕ ਹਿੱਸੇ ਨੂੰ ਤਬਾਹ ਕਰ ਦਿੰਦਾ ਹੈ ਤਾਂ ਦੂਸਰਾ ਹਿੱਸਾ ਭੱਜ ਕੇ ਜਾਨ ਬਚਾ ਲਵੇਗਾ।”"
8 "Se Esaú, disse ele consigo, atacar um dos grupos e o destruir, ao menos o outro se salvará."
9 ਯਾਕੂਬ ਨੇ ਆਖਿਆ “ਹੇ ਮੇਰੇ ਪਿਤਾ, ਅਬਰਾਹਾਮ ਦੇ ਪਰਮੇਸ਼ੁਰ! ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ! ਯਹੋਵਾਹ, ਤੂੰ ਮੈਨੂੰ ਮੇਰੇ ਦੇਸ਼ ਅਤੇ ਆਪਣੇ ਜਨਮ ਸਥਾਨ ਤੇ ਵਾਪਸ ਆਉਣ ਲਈ ਕਿਹਾ ਸੀ। ਤੂੰ ਆਖਿਆ ਸੀ ਕਿ ਤੂੰ ਮੇਰਾ ਭਲਾ ਕਰੇਂਗਾ।"
9 Depois Jacó disse: "Deus de meu pai Abraão, Deus de meu pai Isaac, Senhor que me dissesses: Volta para a tua terra, para o meio de tua parentela, e eu te beneficiarei,
10 ਮੈਂ ਪਿਆਰ ਦੇ ਸਾਰੇ ਵਿਖਾਵਿਆਂ ਅਤੇ ਵਫ਼ਾਦਾਰੀ ਦੇ ਯੋਗ ਨਹੀਂ ਹਾਂ ਜੋ ਤੂੰ ਮੇਰੇ ਲਈ ਕੀਤੀ ਹੈ। ਜਦੋਂ ਮੈਂ ਪਹਿਲੀ ਵਾਰੀ ਯਰਦਨ ਨਦੀ ਪਾਰ ਕਰਕੇ ਆਇਆ ਸੀ, ਮੇਰੇ ਕੋਲ ਆਪਣੀ ਤੁਰਨ ਵਾਲੀ ਛੜੀ ਤੋਂ ਇਲਾਵਾ ਕੁਝ ਵੀ ਨਹੀਂ ਸੀ। ਪਰ ਹੁਣ ਮੇਰੇ ਕੋਲ ਇੰਨਾ ਜ਼ਿਆਦਾ ਹੈ ਕਿ ਅਸੀਂ ਪੂਰੇ ਦੋ ਡੇਰੇ ਬਣਾ ਸੱਕਦੇ ਹਾਂ।"
10 eu sou indigno de todos os favores e de toda a fidelidade que tendes testemunhado ao vosso servo. Só tinha o meu bastão quando atravessei este Jordão, e eis que possuo agora dois acampamentos.
11 ਮੈਂ ਤੁਹਾਡੇ ਪਾਸੋਂ ਇਹੀ ਮਂਗਦਾ ਹਾਂ ਕਿ ਮਿਹਰ ਕਰਕੇ ਮੈਨੂੰ ਮੇਰੇ ਭਰਾ ਕੋਲੋਂ ਬਚਾ ਲਵੋ। ਮੈਨੂੰ ਏਸਾਓ ਕੋਲੋਂ ਬਚਾ ਲਵੋ। ਮੈਂ ਉਸ ਕੋਲੋਂ ਡਰਦਾ ਹਾਂ। ਮੈਨੂੰ ਡਰ ਹੈ ਕਿ ਉਹ ਆਵੇਗਾ ਅਤੇ ਸਾਨੂੰ ਸਾਰਿਆਂ ਨੂੰ ਮਾਰ ਦੇਵੇਗਾ, ਮਾਵਾਂ ਅਤੇ ਬੱਚਿਆਂ ਨੂੰ ਵੀ।"
11 Salvai-me, eu vos peço, das mãos de meu irmão Esaú, pois temo que ele me venha atacar, sem poupar nem mãe nem filhos.
12 ਯਹੋਵਾਹ, ਤੂੰ ਮੈਨੂੰ ਆਖਿਆ ਸੀ, ‘ਮੈਂ ਤੇਰੇ ਉੱਤੇ ਨੇਕੀ ਕਰਾਂਗਾ। ਮੈਂ ਤੇਰੇ ਪਰਿਵਾਰ ਵਿੱਚ ਵਾਧਾ ਕਰਾਂਗਾ ਅਤੇ ਤੇਰੀ ਸੰਤਾਨ ਨੂੰ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨਾ ਕਰ ਦਿਆਂਗਾ। ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸੱਕੇਗੀ।’”"
12 Entretanto, vós me dissestes: Eu te beneficiarei e tornarei tua posteridade inumerável como os grãos de areia do mar."
13 ਯਾਕੂਬ ਉਸ ਥਾਂ ਰਾਤ ਲਈ ਠਹਿਰ ਗਿਆ। ਯਾਕੂਬ ਨੇ ਏਸਾਓ ਨੂੰ ਸੁਗਾਤ ਵਜੋਂ ਦੇਣ ਲਈ ਕੁਝ ਚੀਜ਼ਾਂ ਤਿਆਰ ਕੀਤੀਆਂ।"
13 Jacó passou a noite naquele lugar. Escolheu entre os bens que possuía um presente para o seu irmão Esaú:
14 ਯਾਕੂਬ ਨੇ 200 ਬੱਕਰੀਆਂ ਅਤੇ 20 ਬੱਕਰੇ, 200 ਭੇਡਾਂ ਅਤੇ 20 ਭੇਡੂ ਚੁਣੇ।"
14 duzentas cabras, vinte bodes, duzentas ovelhas, vinte carneiros,
15 ਯਾਕੂਬ ਨੇ 30 ਊਠ ਅਤੇ ਉਨ੍ਹਾਂ ਦੇ ਬਛੜੇ, 40 ਗਊਆਂ ਅਤੇ 10 ਸੰਢੇ, 20 ਖੋਤੀਆਂ ਅਤੇ 10 ਖੋਤੇ ਚੁਣੇ।"
15 trinta camelas com suas crias, quarenta vacas, dez touros, vinte jumentas e dez jumentos.
16 ਯਾਕੂਬ ਨੇ ਜਾਨਵਰਾਂ ਦਾ ਹਰ ਇੱਜੜ ਆਪਣੇ ਨੌਕਰਾਂ ਨੂੰ ਦੇ ਦਿੱਤਾ। ਫ਼ੇਰ ਯਾਕੂਬ ਨੇ ਆਪਣੇ ਨੌਕਰਾਂ ਨੂੰ ਆਖਿਆ, “ਜਾਨਵਰਾਂ ਦੇ ਹਰ ਇੱਜੜ ਵਿੱਚਕਾਰ ਇੱਕ ਨਿਸ਼ਚਿੰਤ ਜਗ਼੍ਹਾ ਛੱਡੋ। ਮੇਰੇ ਅੱਗੇ-ਅੱਗੇ ਚੱਲੋ ਅਤੇ ਹਰੇਕ ਇੱਜੜ ਦੇ ਵਿੱਚਕਾਰ ਵਿੱਥ ਬਣਾਕੇ ਰੱਖੋ।”"
16 Entregou-os aos servos, cada rebanho à parte, e disse-lhes: "Ide adiante de mim, e haja uma distância entre cada rebanho."
17 ਯਾਕੂਬ ਨੇ ਉਨ੍ਹਾਂ ਨੂੰ ਹੁਕਮ ਦਿੱਤਾ। ਜਾਨਵਰਾਂ ਦੇ ਪਹਿਲੇ ਸਮੂਹ ਦੇ ਨੌਕਰ ਨੂੰ ਯਾਕੂਬ ਨੇ ਆਖਿਆ, “ਜਦੋਂ ਮੇਰਾ ਭਰਾ ਏਸਾਓ ਤੇਰੇ ਕੋਲ ਆਵੇ ਅਤੇ ਤੈਨੂੰ ਪੁੱਛੇ, ‘ਇਹ ਕਿਸਦੇ ਜਾਨਵਰ ਹਨ? ਤੂੰ ਕਿਧਰ ਜਾ ਰਿਹਾ ਹੈ? ਤੂੰ ਕਿਸਦਾ ਨੌਕਰ ਹੈ?’"
17 E deu esta ordem ao primeiro: "Quando meu irmão Esaú te encontrar e te perguntar quem és, aonde vais, e a quem pertence o rebanho que conduzes,
18 ਤਾਂ ਤੈਨੂੰ ਜਵਾਬ ਦੇਣਾ ਚਾਹੀਦਾ ਹੈ, ‘ਇਹ ਜਾਨਵਰ ਤੁਹਾਡੇ ਸੇਵਕ ਯਾਕੂਬ ਦੇ ਹਨ। ਯਾਕੂਬ ਨੇ ਇਨ੍ਹਾਂ ਨੂੰ ਤੁਹਾਡੇ ਆਪਣੇ ਸੁਆਮੀ, ਏਸਾਓ ਨੂੰ ਘੱਲਿਆ ਹੈ। ਅਤੇ ਯਾਕੂਬ ਵੀ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ।’”"
18 responderás: Pertence ao teu servo Jacó; é um presente que ele manda ao meu senhor Esaú; ele mesmo vem atrás de nós."
19 ਯਾਕੂਬ ਨੇ ਦੂਸਰੇ ਨੌਕਰ ਨੂੰ, ਤੀਜੇ ਨੌਕਰ ਅਤੇ ਹੋਰ ਸਾਰੇ ਨੌਕਰਾਂ ਨੂੰ ਇਹੀ ਗੱਲ ਕਰਨ ਦਾ ਹੁਕਮ ਦਿੱਤਾ। ਉਸ ਨੇ ਆਖਿਆ, “ਤੁਸੀਂ ਇਹੀ ਗੱਲ ਏਸਾਓ ਨਾਲ ਕਰੋਂਗੇ ਜਦੋਂ ਤੁਸੀਂ ਉਸ ਨੂੰ ਮਿਲੋ।"
19 Deu a mesma ordem ao segundo, ao terceiro e a todos os que conduziam os rebanhos: "Quando encontrardes Esaú, disse ele, vós lhe direis a mesma coisa.
20 ਤੁਸੀਂ ਆਖੋਂਗੇ, ‘ਇਹ ਤੁਹਾਡੇ ਵਾਸਤੇ ਸੁਗਾਤ ਹੈ ਅਤੇ ਤੁਹਾਡਾ ਸੇਵਕ ਯਾਕੂਬ ਸਾਡੇ ਪਿੱਛੇ ਆ ਰਿਹਾ ਹੈ।’” ਯਾਕੂਬ ਨੇ ਸੋਚਿਆ, “ਜੇ ਮੈਂ ਇਨ੍ਹਾਂ ਆਦਮੀਆਂ ਨੂੰ ਸੁਗਾਤਾਂ ਦੇਕੇ ਅੱਗੇ-ਅੱਗੇ ਭੇਜਾਂ ਤਾਂ ਹੋ ਸੱਕਦਾ ਹੈ ਕਿ ਏਸਾਓ ਮੈਨੂੰ ਮਾਫ਼ ਕਰ ਦੇਵੇ ਅਤੇ ਮੈਨੂੰ ਪ੍ਰਵਾਨ ਕਰ ਲਵੇ।”"
20 E direis que seu servo Jacó vos segue." "Eu o aplacarei, pensou ele, com este presente que me precede; e depois o verei pessoalmente; talvez me fará ele bom acolhimento."
21 ਇਸ ਲਈ ਯਾਕੂਬ ਨੇ ਏਸਾਓ ਨੂੰ ਸੁਗਾਤਾਂ ਘੱਲੀਆਂ। ਪਰ ਯਾਕੂਬ ਉਸ ਰਾਤ ਡੇਰੇ ਵਿੱਚ ਹੀ ਰਿਹਾ।"
21 Foi, pois, o presente adiante dele, e ele ficou aquela noite no acampamento.
22 ਉਸ ਰਾਤ, ਬਾਦ ਵਿੱਚ, ਯਾਕੂਬ ਉੱਠਿਆ ਅਤੇ ਉੱਥੋਂ ਚੱਲਿਆ ਗਿਆ। ਯਾਕੂਬ ਨੇ ਆਪਣੀਆਂ ਦੋਵੇਂ ਪਤਨੀਆਂ ਅਤੇ ਆਪਣੀਆਂ ਦੋਵੇਂ ਦਾਸੀਆਂ ਅਤੇ ਆਪਣੇ 11 ਪੁੱਤਰਾਂ ਨੂੰ ਨਾਲ ਲਿਆ ਅਤੇ ਯੱਬੋਕ ਨਦੀ ਨੂੰ ਚੌਰਾਹੇ ਨੂੰ ਪਾਰ ਕੀਤਾ।"
22 Naquela mesma noite ele se levantou com suas duas mulheres, suas duas servas e seus onze filhos e passou o vau do Jaboc.
23 ਯਾਕੂਬ ਨੇ ਆਪਣੇ ਪਰਿਵਾਰ ਨੂੰ ਨਦੀਓ ਪਾਰ ਭੇਜ ਦਿੱਤਾ ਫ਼ੇਰ ਯਾਕੂਬ ਨੇ ਆਪਣੀ ਹਰ ਸ਼ੈਅ ਨਦੀ ਦੇ ਪਾਰ ਭੇਜ ਦਿੱਤੀ।"
23 Tomou-os, e os fez passar a torrente com tudo o que lhe pertencia.
24 ਪਰਮੇਸ਼ੁਰ ਨਾਲ ਯੁੱਧ ਯਾਕੂਬ ਉਹ ਆਦਮੀ ਸੀ ਜਿਸਨੇ ਅਖੀਰ ਵਿੱਚ ਨਦੀ ਪਾਰ ਕੀਤੀ। ਪਰ ਇਸਤੋਂ ਪਹਿਲਾਂ ਕਿ ਉਹ ਨਦੀ ਪਾਰ ਕਰ ਸੱਕੇ, ਜਦੋਂ ਉਹ ਹਾਲੇ ਇੱਕਲਾ ਹੀ ਸੀ, ਤਾਂ ਇੱਕ ਆਦਮੀ ਉਸ ਨਾਲ ਘੁਲਣ ਲੱਗਾ। ਉਹ ਆਦਮੀ ਸੂਰਜ ਨਿਕਲਣ ਤੱਕ ਉਸ ਨਾਲ ਲੜਦਾ ਰਿਹਾ।"
24 Jacó ficou só; e alguém lutava com ele até o romper da aurora.
25 ਆਦਮੀ ਨੇ ਦੇਖਿਆ ਕਿ ਉਹ ਯਾਕੂਬ ਨੂੰ ਨਹੀਂ ਹਰਾ ਸੱਕਦਾ ਸੀ, ਉਸ ਨੇ ਯਾਕੂਬ ਦੀ ਲੱਤ ਛੋਹੀ। ਇਸ ਲਈ ਯਾਕੂਬ ਦੀ ਲੱਤ ਦਾ ਜੋੜ ਹਿੱਲ ਗਿਆ ਕਿਉਂ ਜੋ ਉਸ ਨੇ ਉਸ ਨਾਲ ਘੋਲ ਕੀਤਾ ਸੀ।"
25 Vendo que não podia vencê-lo, tocou-lhe aquele homem na articulação da coxa e esta deslocou-se, enquanto Jacó lutava com ele.
26 ਫ਼ੇਰ ਆਦਮੀ ਨੇ ਯਾਕੂਬ ਨੂੰ ਆਖਿਆ, “ਮੈਨੂੰ ਜਾਣਦੇ। ਸੂਰਜ ਨਿਕਲ ਰਿਹਾ ਹੈ।” ਪਰ ਯਾਕੂਬ ਨੇ ਆਖਿਆ, “ਮੈਂ ਤੈਨੂੰ ਨਹੀਂ ਜਾਣ ਦਿਆਂਗਾ। ਤੂੰ ਮੈਨੂੰ ਅਸੀਸ ਦੇ।”"
26 E disse-lhe: "Deixa-me partir, porque a aurora se levanta." "Não te deixarei partir respondeu Jacó, antes que me tenhas abençoado."
27 ਅਤੇ ਉਸ ਆਦਮੀ ਨੇ ਉਸ ਨੂੰ ਆਖਿਆ, “ਤੇਰਾ ਨਾਮ ਕੀ ਹੈ?” ਅਤੇ ਯਾਕੂਬ ਨੇ ਆਖਿਆ, “ਮੇਰਾ ਨਾਮ ਯਾਕੂਬ ਹੈ।”"
27 Ele perguntou-lhe: "Qual é o teu nome?" "Jacó."
28 ਫ਼ੇਰ ਉਸ ਆਦਮੀ ਨੇ ਆਖਿਆ, “ਤੇਰਾ ਨਾਮ ਯਾਕੂਬ ਨਹੀਂ ਰਹੇਗਾ। ਤੇਰਾ ਨਾਂ ਹੁਣ ਤੋਂ ਇਸਰਾਏਲ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸ ਲਈ ਦਿੰਦਾ ਹਾਂ ਕਿਉਂਕਿ ਤੂੰ ਪਰਮੇਸ਼ੁਰ ਨਾਲ ਵੀ ਲੜਿਆ ਹੈਂ ਅਤੇ ਬੰਦਿਆਂ ਨਾਲ ਵੀ ਪਰ ਤੈਨੂੰ ਹਰਾਇਆ ਨਹੀਂ ਜਾ ਸੱਕਿਆ।”"
28 "Teu nome não será mais Jacó, tornou ele, mas Israel, porque lutaste com Deus e com os homens, e venceste." Jacó perguntou-lhe:
29 ਫ਼ੇਰ ਯਾਕੂਬ ਨੇ ਉਸ ਨੂੰ ਪੁੱਛਿਆ, “ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ।” ਪਰ ਉਸ ਆਦਮੀ ਨੇ ਆਖਿਆ, “ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈਂ?” ਉਸ ਸਮੇਂ ਉਸ ਆਦਮੀ ਨੇ ਯਾਕੂਬ ਨੂੰ ਅਸੀਸ ਦਿੱਤੀ।"
29 "Peço-te que me digas qual é o teu nome." "Por que me perguntas o meu nome?", respondeu ele. E abençoou-o no mesmo lugar.
30 ਇਸੇ ਲਈ ਯਾਕੂਬ ਨੇ ਉਸ ਥਾਂ ਦਾ ਨਾਮ ਪੇਨੀਏਲ ਰੱਖਿਆ। ਯਾਕੂਬ ਨੇ ਆਖਿਆ, “ਇਸ ਥਾਂ ਉੱਤੇ ਮੈਂ ਪਰਮੇਸ਼ੁਰ ਨੂੰ ਆਮ੍ਹੋ-ਸਾਹਮਣੇ ਵੇਖਿਆ ਅਤੇ ਮੇਰੀ ਜਾਨ ਬਖਸ਼ੀ ਗਈ।”"
30 Jacó chamou àquele lugar Fanuel: "porque, disse ele, eu vi a Deus face a face, e conservei a vida".
31 ਫ਼ੇਰ ਸੂਰਜ ਚੜ੍ਹ ਆਇਆ ਜਦੋਂ ਉਹ ਪੇਨੀਏਲ ਕੋਲੋਂ ਹੋਕੇ ਲੰਘਿਆ। ਯਾਕੂਬ ਆਪਣੀ ਲੱਤ ਕਾਰਣ ਲੰਗੜਾਕੇ ਤੁਰ ਰਿਹਾ ਸੀ।"
31 O sol levantava-se no horizonte, quando ele passou Fanuel. E coxeava de uma perna.
32 ਇਸ ਲਈ ਅੱਜ ਵੀ ਇਸਰਾਏਲ ਦੇ ਲੋਕ ਪੱਟ ਦੇ ਜੋੜ ਵਾਲੇ ਪਠੇ ਦਾ ਮਾਸ ਨਹੀਂ ਖਾਂਦੇ ਕਿਉਂਕਿ ਇਹੀ ਉਹ ਪੱਠਾ ਹੈ ਜਿੱਥੇ ਯਾਕੂਬ ਜ਼ਖਮੀ ਹੋਇਆ ਸੀ।"
32 É por isso que os israelitas, ainda hoje, não comem o nervo da articulação da coxa, porque aquele homem tinha tocado nesse nervo da articulação da coxa de Jacó.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Gênesis 32, comparar traduções ou montar um estudo — tudo direto pelo WhatsApp.