Ezequiel 4
Punjabi Bible (GL_PUNJABI) vs NAA
NAA Nova Almeida Atualizada 2017
1 Warnings About the Attack of Jerusalem “ਆਦਮੀ ਦੇ ਪੁੱਤਰ, ਇੱਕ ਇੱਟ ਲੈ। ਇਸ ਉੱਤੇ ਯਰੂਸ਼ਲਮ ਦੇ ਸ਼ਹਿਰ ਦੀ ਇੱਕ ਤਸਵੀਰ ਬਣਾ।"
1 — Filho do homem, pegue um tijolo, ponha-o diante de você e faça nele um desenho da cidade de Jerusalém.
2 ਫ਼ੇਰ ਇਸ ਤਰ੍ਹਾਂ ਦਾ ਵਿਹਾਰ ਕਰੀਂ ਜਿਵੇਂ ਤੂੰ ਸ਼ਹਿਰ ਨੂੰ ਘੇਰਾ ਪਾਈ ਹੋਈ ਇੱਕ ਫ਼ੌਜ ਹੋਵੇ। ਸ਼ਹਿਰ ਦੀ ਦੀਵਾਰ ਦੁਆਲੇ ਇੱਕ ਕੰਧ ਉਸਾਰ ਲਵੀਂ (ਇਸ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਲਈ।) ਕੰਧ ਉੱਤੇ ਜਾਂਦੀ ਇੱਕ ਢਲਵਾਨ ਉਸਾਰੀ। ਲੱਕੜੀ ਦੀਆਂ ਭਾਰੀਆਂ ਸ਼ਤੀਰਾਂ ਲਿਆਕੇ ਸ਼ਹਿਰ ਦੇ ਦੁਆਲੇ ਫ਼ੌਜੀ ਕੈਁਪ ਲਾ ਲਵੀਂ।"
2 Nesse desenho, a cidade deverá estar sitiada, com rampas e torres de ataque, acampamentos e aríetes em volta dela.
3 ਫ਼ੇਰ ਇੱਕ ਲੋਹੇ ਦੀ ਕੜਾਹੀ ਲੈ ਕੇ ਇਸ ਨੂੰ ਆਪਣੇ ਅਤੇ ਸ਼ਹਿਰ ਦੇ ਵਿੱਚਕਾਰ ਰੱਖ ਲਵੀਂ। ਇਹ ਤੈਨੂੰ ਸ਼ਹਿਰ ਨਾਲੋਂ ਵੱਖ ਕਰਨ ਵਾਲੀ ਇੱਕ ਲੋਹੇ ਦੀ ਦੀਵਾਰ ਬਣ ਜਾਵੇਗੀ। ਇਸ ਤਰ੍ਹਾਂ ਤੂੰ ਦਰਸਾ ਦੇਵੇਂਗਾ ਕਿ ਤੂੰ ਉਸ ਸ਼ਹਿਰ ਦੇ ਵਿਰੁੱਧ ਹੈਂ। ਤੂੰ ਉਸ ਸ਼ਹਿਰ ਨੂੰ ਘੇਰ ਲਵੇਂਗਾ ਅਤੇ ਉਸ ਉੱਤੇ ਹਮਲਾ ਕਰ ਦੇਵੇਂਗਾ। ਕਿਉਂ ਕਿ ਇਹ ਇਸਰਾਏਲ ਦੇ ਪਰਿਵਾਰ ਲਈ ਇੱਕ ਨਿਸ਼ਾਨ ਹੈ। ਇਹ ਦਰਸਾਵੇਗੀ ਕਿ ਮੈਂ (ਪਰਮੇਸ਼ੁਰ) ਯਰੂਸ਼ਲਮ ਨੂੰ ਤਬਾਹ ਕਰ ਦਿਆਂਗਾ।"
3 Pegue também uma assadeira de ferro e coloque-a como muro de ferro entre você e a cidade. Volte o seu rosto para a cidade. Ela será sitiada, e você a sitiará. Isso servirá de sinal para a casa de Israel.
4 “ਫ਼ੇਰ ਤੈਨੂੰ ਆਪਣੀ ਖੱਬੀ ਵੱਖੀ ਹੋਕੇ ਲੇਟ ਜਾਣਾ ਚਾਹੀਦਾ ਹੈ। ਤੈਨੂੰ ਉਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੀ ਇਹ ਦਰਸਾਵੇ ਕਿ ਤੂੰ ਇਸਰਾਏਲ ਦੇ ਲੋਕਾਂ ਦੇ ਪਾਪ ਆਪਣੇ ਸਿਰ ਲੈ ਰਿਹਾ ਹੈਂ। ਜਿੰਨਾ ਚਿਰ ਵੀ ਤੂੰ ਖੱਬੇ ਪਾਸੇ ਲੇਟਿਆ ਰਹੇਂਗਾ ਤੂੰ ਉਹ ਪਾਪ ਚੁਕੇਂਗਾ।"
4 — Deite-se também sobre o seu lado esquerdo e ponha sobre ele a maldade da casa de Israel. Conforme o número dos dias que se deitar sobre o seu lado esquerdo, você levará sobre si a maldade da casa de Israel.
5 ਤੈਨੂੰ ਤਿੰਨ ਸੌ ਨੱਬੇ ਦਿਨਾਂ ਤੱਕ ਇਸਰਾਏਲ ਦੇ ਪਾਪਾਂ ਨੂੰ ਜ਼ਰੂਰ ਝੱਲਣਾ ਚਾਹੀਦਾ ਹੈ। ਇਸ ਤਰ੍ਹਾਂ, ਮੈਂ ਤੈਨੂੰ ਦੱਸ ਰਿਹਾ ਹਾਂ ਕਿ ਕਿੰਨਾ ਚਿਰ ਤੀਕ ਇਸਰਾਏਲ ਨੂੰ ਸਜ਼ਾ ਮਿਲੇਗੀ, ਇੱਕ ਦਿਨ ਇੱਕ ਸਾਲ ਦੇ ਬਰਾਬਰ ਹੋਵੇਗਾ।"
5 Porque determinei que cada ano da sua maldade corresponda a um dia, num total de trezentos e noventa dias; e você levará sobre si a maldade da casa de Israel.
6 “ਇਸਤੋਂ ਮਗਰੋਂ ਤੂੰ ਚਾਲੀ ਦਿਨਾਂ ਤੱਕ ਆਪਣੇ ਸੱਜੇ ਪਾਸੇ ਲੇਟੇਁਗਾ। ਇਸ ਸਮੇਂ ਤੂੰ ਚਾਲੀ ਦਿਨਾਂ ਤੱਕ ਯਹੂਦਾਹ ਦੇ ਪਾਪ ਨੂੰ ਸਹਾਰੇਁਗਾ। ਇੱਕ ਦਿਨ ਇੱਕ ਸਾਲ ਦੇ ਬਰਾਬਰ ਹੋਵੇਗਾ। ਮੈਂ ਤੈਨੂੰ ਇਹ ਦੱਸ ਰਿਹਾ ਹਾਂ ਕਿ ਕਿੰਨਾ ਚਿਰ ਤੀਕ ਯਹੂਦਾਹ ਨੂੰ ਸਜ਼ਾ ਮਿਲੇਗੀ।”"
6 Quando você tiver cumprido esses dias, deite-se sobre o seu lado direito, e você levará sobre si a maldade da casa de Judá durante quarenta dias: um dia para cada ano.
7 ਪਰਮੇਸ਼ੁਰ ਨੇ ਫ਼ੇਰ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਹੁਣ ਆਪਣੀ ਕਮੀਜ਼ ਦੀ ਬਾਹ ਚੜ੍ਹਾ ਲੈ ਅਤੇ ਆਪਣੀ ਬਾਂਹ ਨੂੰ ਇੱਟ ਦੇ ਉੱਤੇ ਉੱਠਾ ਲੈ। ਇਸ ਤਰ੍ਹਾਂ ਦਾ ਵਿਹਾਰ ਕਰ ਜਿਵੇਂ ਤੂੰ ਯਰੂਸ਼ਲਮ ਸ਼ਹਿਰ ਉੱਤੇ ਹਮਲਾ ਕਰ ਰਿਹਾ ਹੋਵੇਂ। ਅਜਿਹਾ ਇਹ ਦਰਸਾਉਣ ਲਈ ਕਰੀਂ ਕਿ ਤੂੰ ਲੋਕਾਂ ਨਾਲ ਮੇਰੇ ਪੈਗੰਬਰ ਵਜੋਂ ਗੱਲ ਕਰ ਰਿਹਾ ਹੈਂ।"
7 Volte o seu rosto para o cerco de Jerusalém e, com o braço descoberto, profetize contra ela.
8 ਹੁਣ ਦੇਖ, ਮੈਂ ਤੈਨੂੰ ਰਸੀਆਂ ਬੰਨ੍ਹ ਰਿਹਾ ਹਾਂ। ਤੂੰ ਉਨਾ ਚਿਰ ਤੀਕ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਨਹੀਂ ਘੁੰਮ ਸੱਕੇਂਗਾ ਜਿੰਨਾ ਚਿਰ ਤੀਕ ਤੇਰਾ ਸ਼ਹਿਰ ਉੱਤੇ ਹਮਲਾ ਖਤਮ ਨਹੀਂ ਹੋ ਜਾਂਦਾ।”"
8 Eis que vou amarrá-lo com cordas, e assim você não poderá se virar de um lado para o outro até que você tenha cumprido os dias do seu cerco.
9 ਪਰਮੇਸ਼ੁਰ ਨੇ ਇਹ ਵੀ ਆਖਿਆ, “ਤੈਨੂੰ ਰੋਟੀ ਬਨਾਉਣ ਲਈ ਕੁਝ ਅਨਾਜ ਲਿਆਉਣਾ ਚਾਹੀਦਾ ਹੈ। ਕੁਝ ਕਣਕ, ਜੌਁ, ਫ਼ਲੀਆਂ, ਦਾਲਾਂ, ਬਾਜਰਾ ਲਵੀਂ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਇਕੱਠੀਆਂ ਕਰ ਲੈ ਅਤੇ ਇਨ੍ਹਾਂ ਨੂੰ ਪੀਹ ਕੇ ਆਟਾ ਬਣਾ ਲੈ। ਤੂੰ ਇਸ ਆਟੇ ਨੂੰ ਰੋਟੀ ਬਨਾਉਣ ਲਈ ਇਸਤੇਮਾਲ ਕਰੇਂਗਾ। ਤੈਨੂੰ 390 ਦਿਨਾਂ ਤੀਕ ਆਪਣੇ ਪਾਸੇ ਪਰਨੇ ਲੇਟਿਆ ਸਿਰਫ਼ ਇਹੀ ਰੋਟੀ ਖਾਣੀ ਚਾਹੀਦੀ ਹੈ।"
9 — Pegue trigo, cevada, favas, lentilha, aveia e centeio, coloque-os numa vasilha e com eles faça pão para você. Durante os dias em que você se deitar sobre o seu lado, trezentos e noventa dias, você comerá desse pão.
10 ਤੈਨੂੰ ਹਰ ਦਿਨ ਰੋਟੀ ਬਨਾਉਣ ਲਈ ਉਸ ਆਟੇ ਦੇ ਸਿਰਫ਼ ਇੱਕ ਪਿਆਲੇ ਦੀ ਵਰਤੋਂ ਕਰਨ ਦੀ ਹੀ ਇਜਾਜ਼ਤ ਹੋਵੇਗੀ। ਸਾਰੇ ਦਿਨ ਵਿੱਚ ਸਮੇਂ-ਸਮੇਂ ਤੂੰ ਉਹੀ ਰੋਟੀ ਖਾਵੇਂਗਾ।"
10 A sua comida será por peso, duzentos e quarenta gramas, que você comerá de tempos em tempos.
11 ਅਤੇ ਤੂੰ ਹਰ ਰੋਜ਼ ਪਾਣੀ ਦੇ ਸਿਰਫ਼ ਤਿੰਨ ਪਿਆਲੇ ਪੀ ਸੱਕੇਂਗਾ। ਤੂੰ ਇਸ ਨੂੰ ਸਾਰੇ ਦਿਨ ਵਿੱਚ ਸਮੇਂ-ਸਮੇਂ ਪੀ ਸੱਕੇਂਗਾ।"
11 Também a água que você beber será medida: meio litro por dia, para beber de tempos em tempos.
12 ਤੈਨੂੰ ਹਰ ਰੋਜ਼ ਆਪਣੀ ਰੋਟੀ ਜ਼ਰੂਰ ਬਨਾਉਣੀ ਚਾਹੀਦੀ ਹੈ। ਤੈਨੂੰ ਸੁਕਿਆ ਹੋਇਆ ਮਨੁੱਖੀ (ਗੋਹਾ) ਗੂਂਹ ਲੈ ਕੇ ਬਾਲਣਾ ਚਾਹੀਦਾ ਹੈ। ਫ਼ੇਰ ਤੈਨੂੰ ਇਸ ਬਲਦੇ ਹੋਏ ਗੋਹੇ ਉੱਤੇ ਆਪਣੀ ਰੋਟੀ ਪਕਾਉਣੀ ਚਾਹੀਦੀ ਹੈ। ਤੈਨੂੰ ਇਹ ਰੋਟੀ ਲੋਕਾਂ ਦੇ ਸਾਹਮਣੇ ਖਾਣੀ ਚਾਹੀਦੀ ਹੈ।”"
12 O que você comer será como bolo de cevada, assado sobre esterco humano, à vista do povo.
13 ਫ਼ੇਰ ਯਹੋਵਾਹ ਨੇ ਆਖਿਆ, “ਇਹ ਗੱਲ ਦਰਸਾਵੇਗੀ ਕਿ ਇਸਰਾਏਲ ਦੇ ਪਰਿਵਾਰ ਨੂੰ ਵਿਦੇਸ਼ਾਂ ਵਿੱਚ ਨਾਪਾਕ ਰੋਟੀ ਖਾਣੀ ਪਵੇਗੀ। ਅਤੇ ਮੈਂ ਉਨ੍ਹਾਂ ਨੂੰ ਇਸਰਾਏਲ ਛੱਡ ਕੇ ਉਨ੍ਹਾਂ ਮੁਲਕਾਂ ਵਿੱਚ ਜਾਣ ਲਈ ਮਜ਼ਬੂਰ ਕੀਤਾ ਸੀ।”"
13 E o Senhor disse ainda: — Assim os filhos de Israel comerão a sua comida impura, entre as nações para onde os expulsarei.
14 ਫ਼ੇਰ ਮੈਂ (ਹਿਜ਼ਕੀਏਲ) ਨੇ ਆਖਿਆ, “ਆਹ, ਪਰ ਯਹੋਵਾਹ ਮੇਰੇ ਪ੍ਰਭੂ, ਮੈਂ ਤਾਂ ਕਦੇ ਵੀ ਨਾਪਾਕ ਭੋਜਨ ਨਹੀਂ ਕੀਤਾ। ਮੈਂ ਤਾਂ ਕਿਸੇ ਅਜਿਹੇ ਜਾਨਵਰ ਦਾ ਮਾਸ ਵੀ ਨਹੀਂ ਖਾਧਾ ਜਿਹੜਾ ਬੀਮਾਰੀ ਨਾਲ ਮਰਿਆ ਹੋਵੇ ਜਾਂ ਜਿਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰਿਆ ਹੋਵੇ। ਮੈਂ ਕਦੇ ਵੀ ਨਾਪਾਕ ਮਾਸ ਨਹੀਂ ਖਾਧਾ-ਆਪਣੇ ਬਚਪਨ ਤੋਂ ਲੈ ਕੇ ਹੁਣ ਤੀਕ। ਉਸ ਤਰ੍ਹਾਂ ਦਾ ਮੰਦਾ ਮਾਸ ਕਦੇ ਵੀ ਮੇਰੇ ਮੂੰਹ ਵਿੱਚ ਨਹੀਂ ਪਿਆ।”"
14 Então eu disse: — Ah!
15 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਮੈਂ ਤੈਨੂੰ ਆਪਣੀ ਰੋਟੀ ਪਕਾਉਣ ਲਈ ਗਾਂ ਦੇ ਸੁੱਕੇ ਗੋਹੇ ਦੀ ਵਰਤੋਂ ਕਰਨ ਦੇਵਾਂਗਾ। ਤੈਨੂੰ ਸੁੱਕੇ ਹੋਏ ਮਨੁੱਖੀ ਗੋਹੇ ਦੀ ਵਰਤੋਂ ਕਰਨ ਦੀ ਲੋੜ ਨਹੀਂ।”"
15 Então ele me disse: — Pois bem, vou deixar que você use esterco de vaca em lugar de esterco humano; asse o seu pão em cima dele.
16 ਫ਼ੇਰ ਮੈਨੂੰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਮੈਂ ਯਰੂਸ਼ਲਮ ਲਈ ਰੋਟੀ ਦਾ ਭੰਡਾਰ ਨਸ਼ਟ ਕਰ ਰਿਹਾ ਹਾਂ। ਲੋਕਾਂ ਨੂੰ ਭੋਜਨ ਦੀ ਮਿਣਤੀ ਕਰਨੀ ਪਵੇਗੀ। ਉਹ ਆਪਣੇ ਭੋਜਨ ਦੀ ਸਾਮਗ੍ਰੀ ਬਾਰੇ ਬਹੁਤ ਫ਼ਿਕਰਮੰਦ ਹੋਣਗੇ। ਉਨ੍ਹਾਂ ਨੂੰ ਪਾਣੀ ਦੀ ਮਿਣਤੀ ਕਰਨੀ ਪਵੇਗੀ। ਜਦੋਂ ਉਹ ਉਸ ਪਾਣੀ ਨੂੰ ਪੀਣਗੇ ਤਾਂ ਬਹੁਤ ਭੈਭੀਤ ਹੋਣਗੇ।"
16 Disse mais: — Filho do homem, eis que eu cortarei o suprimento de pão em Jerusalém. Comerão o pão por peso e com ansiedade; beberão a água por medida e com espanto.
17 ਕਿਉਂ? ਕਿਉਂ ਕਿ ਓੱਥੇ ਲੋਕਾਂ ਕੋਲ ਖਾਣ ਪੀਣ ਲਈ ਚੋਖਾ ਭੋਜਨ ਅਤੇ ਪਾਣੀ ਨਹੀਂ ਹੋਵੇਗਾ। ਲੋਕ ਇੱਕ ਦੂਸਰੇ ਕੋਲੋਂ ਭੈਭੀਤ ਹੋ ਜਾਣਗੇ-ਉਹ ਆਪਣੇ ਪਾਪਾਂ ਕਾਰਣ ਇੱਕ ਦੂਸਰੇ ਨੂੰ ਜ਼ਾਇਆ ਹੁੰਦਿਆਂ ਦੇਖਣਗੇ।"
17 Visto que lhes faltará o pão e a água, ficarão espantados uns com os outros e se consumirão nas suas maldades.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Ezequiel 4, comparar traduções ou montar um estudo — tudo direto pelo WhatsApp.