Ezequiel 47

Punjabi Bible (GL_PUNJABI) vs ARA

Sair da comparação
ARA Almeida Revista e Atualizada 1993
1 ਮੰਦਰ ਵਿੱਚੋਂ ਵਗਦਾ ਪਾਣੀ ਉਹ ਆਦਮੀ ਮੈਨੂੰ ਮੰਦਰ ਦੇ ਪ੍ਰਵੇਸ਼ ਦੁਆਰ ਵੱਲ ਵਾਪਸ ਲੈ ਗਿਆ ਮੈਂ ਮੰਦਰ ਦੇ ਪੂਰਬੀ ਦਰਵਾਜ਼ੇ ਦੇ ਹੇਠੋਁ ਪਾਣੀ ਨਿਕਲਦਿਆਂ ਦੇਖਿਆ। ਮੰਦਰ ਦਾ ਮੱਥਾ ਪੂਰਬ ਵਾਲੇ ਪਾਸੇ ਹੈ। ਪਾਣੀ ਮੰਦਰ ਦੇ ਦੱਖਣੀ ਸਿਰੇ ਦੇ ਹੇਠੋਁ ਵਗਦਾ ਸੀ ਅਤੇ ਜਗਵੇਦੀ ਦੇ ਦੱਖਣ ਵੱਲ ਜਾਂਦਾ ਸੀ।"
1 Depois disto, o homem me fez voltar à entrada do templo, e eis que saíam águas de debaixo do limiar do templo, para o oriente; porque a face da casa dava para o oriente, e as águas vinham de baixo, do lado direito da casa, do lado sul do altar.
2 ਆਦਮੀ ਮੈਨੂੰ ਉੱਤਰੀ ਫ਼ਾਟਕ ਬਾਣੀਂ ਬਾਹਰ ਲੈ ਗਿਆ ਅਤੇ ਫ਼ੇਰ ਪੂਰਬ ਵਾਲੇ ਪਾਸੇ ਬਾਹਰਲੇ ਫ਼ਾਟਕ ਵੱਲ ਬਾਹਰਵਾਰ ਲੈ ਗਿਆ। ਪਾਣੀ ਦਰਵਾਜ਼ੇ ਦੇ ਦੱਖਣ ਵਾਲੇ ਪਾਸੇ ਤੇ ਬਾਹਰ ਵੱਲ ਵਗ ਰਿਹਾ ਸੀ।"
2 Ele me levou pela porta do norte e me fez dar uma volta por fora, até à porta exterior, que olha para o oriente; e eis que corriam as águas ao lado direito.
3 ਆਦਮੀ ਆਪਣੇ ਹੱਥ ਵਿੱਚ ਨਾਪਣ ਵਾਲਾ ਫ਼ੀਤਾ ਲੈ ਕੇ ਪੂਰਬ ਵੱਲ ਚੱਲਾ ਗਿਆ। ਉਸ ਨੇ 1,000 ਹੱਥ ਨਾਪਿਆ। ਫ਼ੇਰ ਉਸ ਨੇ ਮੈਨੂੰ ਉਸ ਸਥਾਨ ਉੱਤੇ ਪਾਣੀ ਵਿੱਚ ਚਲਣ ਲਈ ਆਖਿਆ। ਪਾਣੀ ਗਿਟ੍ਟੇ ਜਿੰਨਾ ਡੂੰਘਾ ਸੀ।"
3 Saiu aquele homem para o oriente, tendo na mão um cordel de medir; mediu mil côvados e me fez passar pelas águas, águas que me davam pelos tornozelos.
4 ਆਦਮੀ ਨੇ 1,000 ਹੱਥ ਹੋਰ ਨਾਪਿਆ। ਫ਼ੇਰ ਉਸ ਨੇ ਮੈਨੂੰ ਉਸ ਥਾਂ ਉੱਤੇ ਪਾਣੀ ਵਿੱਚ ਚੱਲਣ ਲਈ ਆਖਿਆ। ਓੱਥੇ ਪਾਣੀ ਮੇਰੇ ਗੋਡਿਆਂ ਤੀਕ ਆ ਗਿਆ। ਉਸ ਨੇ ਫ਼ੇਰ 1,000 ਹੱਥ ਨਾਪਿਆ ਅਤੇ ਮੈਨੂੰ ਉਸ ਥਾਂ ਉੱਤੇ ਪਾਣੀ ਵਿੱਚ ਚੱਲਣ ਲਈ ਆਖਿਆ। ਓੱਥੇ ਪਾਣੀ ਕਮਰ ਤੱਕ ਡੂੰਘਾ ਸੀ।"
4 Mediu mais mil e me fez passar pelas águas, águas que me davam pelos joelhos; mediu mais mil e me fez passar pelas águas, águas que me davam pelos lombos.
5 ਆਦਮੀ ਨੇ ਇੱਕ ਹਜ਼ਾਰ ਹੱਥ ਹੋਰ ਨਾਪਿਆ। ਪਰ ਓੱਥੇ ਪਾਣੀ ਇੰਨਾ ਡੂੰਘਾ ਸੀ ਕਿ ਪਾਰ ਨਹੀਂ ਸੀ ਕੀਤਾ ਜਾ ਸੱਕਦਾ। ਇਹ ਦਰਿਆ ਬਣ ਗਿਆ ਸੀ। ਪਾਣੀ ਇੰਨਾ ਡੂੰਘਾ ਸੀ ਕਿ ਇਸ ਵਿੱਚ ਤੈਰਿਆ ਜਾ ਸੱਕਦਾ ਸੀ। ਇਹ ਇੰਨਾ ਡੂੰਘਾ ਦਰਿਆ ਸੀ ਕਿ ਪਾਰ ਨਹੀਂ ਸੀ ਕੀਤਾ ਜਾ ਸੱਕਦਾ।"
5 Mediu ainda outros mil, e era já um rio que eu não podia atravessar, porque as águas tinham crescido, águas que se deviam passar a nado, rio pelo qual não se podia passar.
6 ਫ਼ੇਰ ਆਦਮੀ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਉਨ੍ਹਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਿਨ੍ਹਾਂ ਨੂੰ ਤੂੰ ਦੇਖਿਆ?” ਫ਼ੇਰ ਆਦਮੀ ਮੈਨੂੰ ਨਦੀ ਦੇ ਕੰਢੇ-ਕੰਢੇ ਵਾਪਸ ਲੈ ਗਿਆ।"
6 E me disse: Viste isto, filho do homem? Então, me levou e me tornou a trazer à margem do rio.
7 ਜਦੋਂ ਮੈਂ ਦਰਿਆ ਦੇ ਕੰਢੇ-ਕੰਢੇ ਵਾਪਸ ਤੁਰਿਆ, ਤਾਂ ਮੈਂ ਪਾਣੀ ਦੇ ਦੋਹੀਁ ਪਾਸੀਁ ਬਹੁਤ ਸਾਰੇ ਰੁੱਖ ਦੇਖੇ।"
7 Tendo eu voltado, eis que à margem do rio havia grande abundância de árvores, de um e de outro lado.
8 ਆਦਮੀ ਨੇ ਮੈਨੂੰ ਆਖਿਆ, “ਇਹ ਪਾਣੀ ਪੂਰਬ ਵੱਲ ਹੇਠਾਂ ਅਰਾਬਾਹ ਵਾਦੀ ਵੱਲ ਵਗਦਾ ਹੈ।"
8 Então, me disse: Estas águas saem para a região oriental, e descem à campina, e entram no mar Morto, cujas águas ficarão saudáveis.
9 ਇਹ ਪਾਣੀ ਮਿਰਤ ਸਾਗਰ ਵਿੱਚ ਜਾ ਡਿਗਦਾ ਹੈ ਜਿਸ ਲਈ ਉਸ ਸਾਗਰ ਦਾ ਪਾਣੀ ਤਾਜ਼ਾ ਅਤੇ ਸਾਫ਼ ਹੋ ਜਾਂਦਾ ਹੈ। ਇਸ ਪਾਣੀ ਵਿੱਚ ਬਹੁਤ ਸਾਰੀਆਂ ਮੱਛੀਆਂ ਹਨ। ਅਤੇ ਜਿੱਧਰ ਇਹ ਦਰਿਆ ਜਾਂਦਾ ਹੈ ਉੱਥੇ ਹਰ ਤਰ੍ਹਾਂ ਦੇ ਜਾਨਵਰ ਰਹਿੰਦੇ ਹਨ।"
9 Toda criatura vivente que vive em enxames viverá por onde quer que passe este rio, e haverá muitíssimo peixe, e, aonde chegarem estas águas, tornarão saudáveis as do mar, e tudo viverá por onde quer que passe este rio.
10 ਤੁਸੀਂ ਏਨ ਗਦੀ ਤੋਂ ਲੈ ਕੇ ਏਨ-ਅਗਲਇਮ ਤੀਕ ਦਰਿਆ ਦੇ ਨਾਲ-ਨਾਲ ਖਲੋਤੇ ਮਛੇਰਿਆਂ ਨੂੰ ਦੇਖ ਸੱਕਦੇ ਹੋ। ਤੁਸੀਂ ਉਨ੍ਹਾਂ ਨੂੰ ਆਪਣੇ ਜਾਲ ਸੁੱਟਦਿਆਂ ਅਤੇ ਬਹੁਤ ਤਰ੍ਹਾਂ ਦੀਆਂ ਮੱਛੀਆਂ ਫ਼ੜਦਿਆਂ ਦੇਖ ਸੱਕਦੇ ਹੋ। ਮਿਰਤ ਸਾਗਰ ਵਿੱਚ ਵੀ ਉਤਨੀ ਹੀ ਕਿਸਮ ਦੀਆਂ ਮੱਛੀਆਂ ਹਨ ਜਿੰਨੀ ਕਿਸਮ ਦੀਆਂ ਮੈਡੀਟੇਰੇਨੀਅਨ ਸਾਗਰ ਵਿੱਚ ਹਨ।"
10 Junto a ele se acharão pescadores; desde En-Gedi até En-Eglaim haverá lugar para se estenderem redes; o seu peixe, segundo as suas espécies, será como o peixe do mar Grande, em multidão excessiva.
11 ਪਰ ਧਰਤੀ ਦੇ ਦਲਦਲੀ ਅਤੇ ਛੋਟੇ-ਛੋਟੇ ਗਿੱਲੇ ਇਲਾਕੇ ਤਾਜ਼ਾ ਨਹੀਂ ਬਣਨਗੇ। ਉਹ ਨਮਕ ਲਈ ਛੱਡ ਦਿੱਤੇ ਜਾਣਗੇ।"
11 Mas os seus charcos e os seus pântanos não serão feitos saudáveis; serão deixados para o sal.
12 ਦਰਿਆ ਦੇ ਦੋਹੀਁ ਪਾਸੀਁ ਹਰ ਤਰ੍ਹਾਂ ਦੇ ਫ਼ਲਦਾਰ ਰੁੱਖ ਉੱਗਣਗੇ। ਉਨ੍ਹਾਂ ਦੇ ਪੱਤੇ ਕਦੇ ਵੀ ਸੁੱਕ ਕੇ ਨਹੀਂ ਡਿਗਣਗੇ। ਇਨ੍ਹਾਂ ਰੁੱਖਾਂ ਉੱਤੇ ਸਦਾ ਹੀ ਫ਼ਲ ਉਗਦੇ ਰਹਿਣਗੇ। ਰੁੱਖ ਹਰ ਮਹੀਨੇ ਫ਼ਲ ਦੇਣਗੇ। ਕਿਉਂ ਕਿ ਰੁੱਖਾਂ ਲਈ ਪਾਣੀ ਮੰਦਰ ਵਿੱਚੋਂ ਆਉਂਦਾ ਹੈ। ਰੁੱਖਾਂ ਦੇ ਫ਼ਲ ਭੋਜਨ ਲਈ ਹੋਣਗੇ ਅਤੇ ਉਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਣਗੇ।”"
12 Junto ao rio, às ribanceiras, de um e de outro lado, nascerá toda sorte de árvore que dá fruto para se comer; não fenecerá a sua folha, nem faltará o seu fruto; nos seus meses, produzirá novos frutos, porque as suas águas saem do santuário; o seu fruto servirá de alimento, e a sua folha, de remédio.
13 ਪਰਿਵਾਰ-ਸਮੂਹਾਂ ਲਈ ਜ਼ਮੀਨ ਦੀ ਵੰਡ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਜ਼ਮੀਨ ਵੰਡਣ ਲਈ ਇਹ ਹੱਦਾਂ ਹਨ। ਯੂਸੁਫ਼ ਕੋਲ ਦੋ ਹਿੱਸੇ ਹੋਣਗੇ।"
13 Assim diz o Senhor Deus: Este será o limite pelo qual repartireis a terra em herança, segundo as doze tribos de Israel. José terá duas partes.
14 ਤੁਸੀਂ ਜ਼ਮੀਨ ਨੂੰ ਬਰਾਬਰ-ਬਰਾਬਰ ਵੰਡੋਗੇ। ਮੈਂ ਇਹ ਜ਼ਮੀਨ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਇਹ ਜ਼ਮੀਨ ਤੁਹਾਨੂੰ ਦੇ ਰਿਹਾ ਹਾਂ।"
14 Vós a repartireis em heranças iguais, tanto para um como para outro; pois jurei, levantando a mão, dá-la a vossos pais; assim, que esta mesma terra vos cairá a vós outros em herança.
15 “ਜ਼ਮੀਨ ਦੀਆਂ ਹੱਦਾਂ ਇਹ ਹਨ: ਉੱਤਰ ਵਾਲੇ ਪਾਸੇ, ਇਹ ਮੈਡੀਟੇਰੇਨੀਅਨ ਸਾਗਰ ਤੋਂ ਲੈ ਕੇ ਹਬਲੋਨ ਦੇ ਰਸਤੇ, ਜਿੱਥੇ ਹਮਾਬ ਨੂੰ ਰਾਹ ਮੁੜਦਾ ਹੈ, ਅਤੇ ਅੱਗੇ ਸਦਾਦ ਵੱਲ,"
15 Este será o limite da terra: do lado norte, desde o mar Grande, caminho de Hetlom, até à entrada de Zedade,
16 ਬੇਰੋਬਾਹ, ਸਿਬਰਈਮ ਨੂੰ ਜਾਂਦੀ ਹੈ (ਜਿਹੜਾ ਦਂਮਿਸ਼ਕ ਅਤੇ ਹਮਾਬ ਦੀ ਹੱਦ ਉੱਤੇ ਹੈ) ਅਤੇ ਹਸ਼ੇਰ-ਹਤ੍ਤੀਕੋਨ ਨੂੰ ਜਾਂਦੀ ਹੈ ਜਿਹੜਾ ਕਿ ਹੌਰਾਨ ਦੀ ਹੱਦ ਉੱਤੇ ਹੈ।"
16 Hamate, Berota, Sibraim (que estão entre o limite de Damasco e o de Hamate), a cidade Hazer-Haticom (que está junto ao limite de Haurã).
17 ਇਸ ਲਈ ਹੱਦ ਸਾਗਰ ਤੋਂ ਲੈ ਕੇ ਦੰਮਿਸ਼ਕ ਅਤੇ ਹਮਾਬ ਦੀ ਉੱਤਰੀ ਸਰਹੱਦ ਉੱਤੇ ਹਸਰ-ਏਨੋਨ ਤੱਕ ਜਾਂਦੀ ਹੈ। ਇਹ ਉੱਤਰ ਵਾਲੇ ਪਾਸੇ ਹੋਵੇਗੀ।"
17 Assim, o limite será desde o mar até Hazar-Enom, o limite de Damasco, e, na direção do norte, está o limite de Hamate; este será o lado do Norte.
18 “ਪੂਰਬ ਵਾਲੇ ਪਾਸੇ, ਹੱਦ ਹੌਗਨ ਅਤੇ ਦੰਮਿਸ਼ਕ ਵਿੱਚਕਾਰ ਹਸਰ-ਏਨੋਨ ਤੋਂ ਸ਼ੁਰੂ ਹੋਵੇਗੀ ਅਤੇ ਗਿਲਆਦ ਅਤੇ ਇਸਰਾਏਲ ਦੀ ਧਰਤੀ ਵਿੱਚਕਾਰ ਯਰਦਨ ਨਦੀ ਦੇ ਨਾਲ-ਨਾਲ ਜਾਂਦੀ ਹੋਈ ਪੂਰਬੀ ਸਾਗਰ ਵੱਲ ਅਤੇ ਧੁਰ ਤਮਾਰ ਤੀਕ ਜਾਵੇਗੀ। ਇਹ ਪੂਰਬੀ ਸਰਹੱਦ ਹੋਵੇਗੀ।"
18 O lado do oriente, entre Haurã, e Damasco, e Gileade, e a terra de Israel, será o Jordão; desde o limite do norte até ao mar do oriente, medireis; este será o lado do oriente.
19 “ਦੱਖਣ ਵਾਲੇ ਪਾਸੇ, ਹੱਦ ਤਮਾਰ ਤੋਂ ਲੈ ਕੇ ਮਰੀਬੋਬ-ਕਾਦੇਸ਼ ਉੱਤੇ ਧੁਰ ਨਖਲਿਸਤਾਨ ਤੱਕ ਜਾਵੇਗੀ। ਫ਼ੇਰ ਇਹ ਮਿਸਰ ਦੇ ਚਸ਼ਮੇ ਦੇ ਨਾਲ-ਨਾਲ ਹੁੰਦੀ ਹੋਈ ਮੈਡੀਟੇਰੇਨੀਅਨ ਸਾਗਰ ਤੱਕ ਜਾਵੇਗੀ। ਇਹ ਦੱਖਣੀ ਸਰਹੱਦ ਹੋਵੇੇਗੀ।"
19 O lado do sul será desde Tamar até às águas de Meribá-Cades, junto ao ribeiro do Egito até ao mar Grande; este será o lado do sul.
20 “ਪੱਛਮ ਵਾਲੇ ਪਾਸੇ, ਮੈਡੀਟੇਰੇਨੀਅਨ ਸਾਗਰ ਧੁਰ ਲੇਬੋ ਹਮਾਬ ਦੇ ਸਾਹਮਣੇ ਦੇ ਖੇਤਰ ਤੱਕ ਸਰਹੱਦ ਹੋਵੇਗਾ। ਇਹ ਤੁਹਾਡੀ ਪੱਛਮੀ ਸਰਹੱਦ ਹੋਵੇਗੀ।"
20 O lado do ocidente será o mar Grande, desde o limite do sul até à entrada de Hamate; este será o lado do ocidente.
21 “ਇਸ ਲਈ ਤੁਸੀਂ ਇਸ ਜ਼ਮੀਨ ਨੂੰ ਆਪਣੇ ਵਿੱਚਕਾਰ ਇਸਰਾਏਲ ਦੇ ਪਰਿਵਾਰ-ਸਮੂਹਾਂ ਲਈ ਵੰਡ ਲਵੋਂਗੇ।"
21 Repartireis, pois, esta terra entre vós, segundo as tribos de Israel.
22 ਤੁਸੀਂ ਇਸ ਨੂੰ ਓਸੇ ਤਰ੍ਹਾਂ ਆਪਣੇ ਵਿੱਚਕਾਰ ਵੰਡ ਲਵੋਂਗੇ ਜਿਵੇਂ ਇਹ ਤੁਹਾਡੇ ਲਈ ਅਤੇ ਤੁਹਾਡੇ ਦਰਮਿਆਨ ਰਹਿਣ ਵਾਲੇ ਵਿਦੇਸ਼ੀਆਂ ਲਈ, ਵਿਰਸਾ ਹੋਵੇ, ਜਿਨ੍ਹਾਂ ਦੇ ਤੁਹਾਡੇ ਵਿੱਚਕਾਰ ਬੱਚੇ ਹਨ। ਇਹ ਵਿਦੇਸ਼ੀ ਵੀ ਵਾਸੀ ਹੋਣਗੇ-ਇਹ ਇਸਰਾਏਲ ਦੇ ਜੰਮੇ ਕੁਦਰਤੀ ਵਾਸੀ ਹੋਣਗੇ। ਤੁਸੀਂ ਉਨ੍ਹਾਂ ਲਈ ਕੁਝ ਜ਼ਮੀਨ ਵੰਡ ਲਵੋਗੇ ਜਿਹੜੇ ਇਸਰਾਏਲ ਦੇ ਪਰਿਵਾਰ ਸਮੂਹਾਂ ਵਿੱਚਕਾਰ ਰਹਿੰਦੇ ਹਨ।"
22 Será, porém, que a sorteareis para vossa herança e para a dos estrangeiros que moram no meio de vós, que gerarem filhos no meio de vós; e vos serão como naturais entre os filhos de Israel; convosco entrarão em herança, no meio das tribos de Israel.
23 ਪਰਿਵਾਰ-ਸਮੂਹ ਉੱਥੇ ਰਹਿਣ ਵਾਲੇ ਵਾਸੀ ਨੂੰ ਕੁਝ ਜ਼ਮੀਨ ਜ਼ਰੂਰ ਦੇਵੇਗਾ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!"
23 E será que, na tribo em que morar o estrangeiro, ali lhe dareis a sua herança, diz o Senhor Deus.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Ezequiel 47, comparar traduções ou montar um estudo — tudo direto pelo WhatsApp.