Ezequiel 43
Punjabi Bible (GL_PUNJABI) vs NVI
NVI Nova Versão Internacional
1 ਯਹੋਵਾਹ ਆਪਣੇ ਲੋਕਾਂ ਦੇ ਦਰਮਿਆਨ ਰਹੇਗਾ ਆਦਮੀ ਮੈਨੂੰ ਪੂਰਬੀ ਫਾਟਕ ਵੱਲ ਲੈ ਗਿਆ।"
1 Então o homem levou-me até a porta que dava para o leste,
2 ਓੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਵੱਲੋਂ ਆਇਆ। ਪਰਮੇਸ਼ੁਰ ਦੀ ਆਵਾਜ਼ ਸਮੁੰਦਰ ਦੀ ਆਵਾਜ਼ ਵਰਗੀ ਉੱਚੀ ਸੀ। ਪਰਮੇਸ਼ੁਰ ਦੇ ਪਰਤਾਪ ਦੀ ਰੋਸ਼ਨੀ ਨਾਲ ਧਰਤੀ ਚਮਕ ਰਹੀ ਸੀ।"
2 e vi a glória do Deus de Israel que vinha do lado leste. Sua voz era como o rugido de águas avançando, e a terra estava refulgente com a sua glória.
3 ਜੋ ਦਰਸ਼ਨ ਮੈਂ ਦੇਖਿਆ ਉਹ ਉਸੇ ਦਰਸ਼ਨ ਵਰਗਾ ਸੀ ਜਿਹੜਾ ਕਬਾਰ ਨਹਿਰ ਦੇ ਕੰਢੇ ਦੇਖਿਆ ਸੀ। ਮੈਂ ਧਰਤੀ ਉੱਤੇ ਝੁਕ ਕੇ ਸਿਜਦਾ ਕੀਤਾ।"
3 A visão que tive era como a que eu tinha tido quando ele veio destruir a cidade e como as que eu tinha tido junto ao rio Quebar; e eu me prostrei, rosto em terra.
4 ਯਹੋਰਵਾਹ ਦਾ ਪਰਤਾਪ ਪੂਰਬ ਵਾਲੇ ਫਾਟਕ ਰਾਹੀਂ ਮੰਦਰ ਦੇ ਅੰਦਰ ਆਇਆ।"
4 A glória do Senhor entrou no templo pela porta que dava para o lado leste.
5 ਫ਼ੇਰ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਨੂੰ ਅੰਦਰਲੇ ਵਿਹੜੇ ਵਿੱਚ ਲੈ ਆਂਦਾ। ਮੰਦਰ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਸੀ।"
5 Então o Espírito pôs-me de pé e levou-me para dentro do pátio interno, e a glória do Senhor encheu o templo.
6 ਮੈਂ ਸੁਣਿਆ ਕਿ ਮੰਦਰ ਵਿੱਚੋਂ ਕੋਈ ਮੈਨੂੰ ਬੁਲਾ ਰਿਹਾ ਸੀ। ਆਦਮੀ ਹਾਲੇ ਵੀ ਮੇਰੇ ਕੋਲ ਖੜ੍ਹਾ ਸੀ।"
6 Enquanto o homem estava ao meu lado, ouvi alguém falando comigo de dentro do templo.
7 ਮੰਦਰ ਵਿੱਚੋਂ ਆਉਂਦੀ ਆਵਾਜ਼ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਇਹ ਮੇਰੇ ਤਖਤ ਅਤੇ ਪੈਰ ਚੌਂਕੀ ਦੀ ਥਾਂ ਹੈ। ਮੈਂ ਇੱਥੇ ਇਸਰਾਏਲ ਦੇ ਲੋਕਾਂ ਵਿੱਚਕਾਰ ਸਦਾ ਲਈ ਰਹਾਂਗਾ। ਇਸਰਾਏਲ ਦਾ ਪਰਿਵਾਰ ਫ਼ੇਰ ਕਦੇ ਵੀ ਮੇਰੇ ਪਵਿੱਤਰ ਨਾਮ ਨੂੰ ਬਦਨਾਮ ਨਹੀਂ ਕਰੇਗਾ। ਰਾਜੇ ਅਤੇ ਉਨ੍ਹਾਂ ਦੀ ਪਰਜਾ, ਜਿਨਸੀ ਪਾਪਾਂ ਰਾਹੀਂ ਜਾਂ ਆਪਣੇ ਮਰੇ ਹੋਏ ਰਾਜਿਆਂ ਨੂੰ ਇਸ ਥਾਂ ਦਫ਼ਨ ਕਰਕੇ, ਮੇਰੇ ਨਾਮ ਨੂੰ ਸ਼ਰਮਿਂਦਿਆਂ ਨਹੀਂ ਕਰਨਗੇ।"
7 Ele disse: "Filho do homem, este é o lugar do meu trono e o lugar para a sola dos meus pés. Aqui viverei para sempre entre os israelitas. A nação de Israel jamais contaminará o meu santo nome, nem eles nem seus reis, mediante a sua prostituição e os ídolos sem vida de seus reis em seus santuários nos montes.
8 ਉਹ ਮੇਰੀ ਸਰਦਲ ਤੋਂ ਅਗਾਂਹ ਆਪਣੀ ਸਰਦਲ ਬਣਾਕੇ ਅਤੇ ਮੇਰੀ ਚੁਗਾਠ ਤੋਂ ਅਗਾਂਹ ਆਪਣੀ ਚੁਗਾਠ ਬਣਾਕੇ ਮੇਰੇ ਨਾਮ ਨੂੰ ਸ਼ਰਮਸਾਰ ਨਹੀਂ ਕਰਨਗੇ। ਅਤੀਤ ਵਿੱਚ, ਉਨ੍ਹਾਂ ਨੂੰ ਮੇਰੇ ਕੋਲੋਂ ਸਿਰਫ਼ ਇੱਕ ਕੰਧ ਹੀ ਵੱਖਰਿਆਂ ਕਰਦੀ ਸੀ। ਇਸ ਲਈ ਹਰ ਵਾਰ, ਜਦੋਂ ਉਹ ਪਾਪ ਕਰਦੇ ਜਾਂ ਉਹ ਭਿਆਨਕ ਗੱਲਾਂ ਕਰਦੇ ਉਨ੍ਹਾਂ ਨੇ ਮੇਰੇ ਨਾਮ ਨੂੰ ਕਲੰਕਤ ਕੀਤਾ। ਇਸੇ ਲਈ ਮੈਂ ਕਹਿਰਵਾਨ ਹੋਇਆ ਅਤੇ ਉਨ੍ਹਾਂ ਨੂੰ ਤਬਾਹ ਕੀਤਾ।"
8 Quando eles puseram sua soleira perto de minha soleira e seus batentes junto de meus batentes, com apenas uma parede fazendo separação entre mim e eles, eles contaminaram o meu santo nome com suas práticas repugnantes. Por isso eu os destruí na minha ira.
9 ਮੈਂ ਉਨ੍ਹਾਂ ਨੂੰ ਆਪਣੀ ਬਦਕਾਰੀ ਅਤੇ ਉਨ੍ਹਾਂ ਦੇ ਮਰੇ ਹੋਏ ਰਾਜਿਆਂ ਦੀਆਂ ਦੇਹਾਂ ਨੂੰ ਆਪਣੇ ਕੋਲੋਂ ਦੂਰ ਲਿਜਾਣ ਦਿੱਤਾ ਹੈ। ਫ਼ੇਰ ਮੈਂ ਉਨ੍ਹਾਂ ਵਿੱਚਕਾਰ ਸਦਾ ਲਈ ਰਹਾਂਗਾ।"
9 Agora, que afastem de mim a sua prostituição e os seus ídolos sem vida de seus reis, e eu viverei entre eles para sempre.
10 “ਹੁਣ, ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਨੂੰ ਮੰਦਰ ਬਾਰੇ ਦੱਸ। ਫ਼ੇਰ ਜਦੋਂ ਉਹ ਮੰਦਰ ਦੇ ਨਕਸ਼ਿਆਂ ਨੂੰ ਮਾਪਣਾ ਸ਼ੁਰੂ ਕਰਨਗੇ ਤਾਂ ਉਹ ਆਪਣੇ ਪਾਪਾਂ ਤੋਂ ਸ਼ਰਮਸਾਰ ਹੋ ਜਾਣਗੇ।"
10 "Filho do homem, descreva o templo para a nação de Israel, para que fiquem envergonhados dos seus pecados. Que eles analisem o modelo,
11 ਫ਼ੇਰ ਜਦੋਂ ਉਹ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਤੋਂ ਸ਼ਰਮਿੰਦੇ ਹੋਣਗੇ ਜੋ ਉਨ੍ਹਾਂ ਨੇ ਕੀਤੀਆਂ ਹਨ। ਉਨ੍ਹਾਂ ਨੂੰ ਮੰਦਰ ਦੇ ਨਕਸ਼ੇ ਦੀ ਜਾਣਕਾਰੀ ਹਾਸਿਲ ਕਰਨ ਦਿਓ। ਉਨ੍ਹਾਂ ਨੂੰ ਜਾਣ ਲੈਣ ਦਿਓ ਕਿ ਇਸਦੀ ਉਸਾਰੀ ਕਿਵੇਂ ਕਰਨੀ ਹੈ, ਇਸਦੇ ਪ੍ਰਵੇਸ਼ ਅਤੇ ਨਿਕਾਸ ਕਿੱਥੋ ਹਨ ਅਤੇ ਇਸ ਉਤਲੀ ਸਾਰੀ ਨਕਾਸ਼ੀ ਬਾਰੇ ਵੀ ਜਾਣ ਲੈਣ ਦਿਓ। ਉਨ੍ਹਾਂ ਨੂੰ ਇਸਦੇ ਸਾਰੇ ਕਨੂੰਨਾਂ ਅਤੇ ਬਿਧੀਆ ਬਾਰੇ ਸਿੱਖਿਆ ਦਿਓ। ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲਵੀ ਤਾਂ ਜੋ ਹਰ ਕੋਈ ਦੇਖ ਸੱਕੇ। ਇਸ ਤਰ੍ਹਾਂ ਉਹ ਮੰਦਰ ਦੇ ਸਾਰੇ ਕਨੂੰਨਾਂ ਅਤੇ ਬਿਧੀਆਂ ਦੀ ਪਾਲਨਾ ਕਰ ਸੱਕਦੇ ਹਨ।"
11 e, se ficarem envergonhados por tudo o que fizeram, informe-os acerca da planta do templo — sua disposição, suas saídas e suas entradas — toda a sua planta e todas as suas estipulações e leis. Ponha essas coisas por escrito diante deles para que sejam fiéis à planta e sigam as suas estipulações.
12 ਮੰਦਰ ਦਾ ਕਨੂੰਨ ਇਹ ਹੈ: ਇਨ੍ਹਾਂ ਹੱਦਾਂ ਦੇ ਵਿੱਚਕਾਰ ਪਰਬਤ ਦੇ ਉੱਪਰ ਵਾਲਾ ਸਾਰਾ ਖੇਤਰ ਅੱਤ ਪਵਿੱਤਰ ਹੈ। ਮੰਦਰ ਦਾ ਕਨੂੰਨ ਇਹੀ ਹੈ।"
12 "Esta é a lei do templo: Toda a área ao redor no topo do monte será santíssima. Essa é a lei do templo.
13 ਜਗਵੇਦੀ “ਅਤੇ ਲੰਮੇ ਪੈਮਾਨੇ ਨੂੰ ਇਸਤੇਮਾਲ ਕਰਦਿਆਂ ਜਗਵੇਦੀ ਦਾ ਹੱਥਾਂ ਵਿੱਚ ਨਾਪ ਇਸ ਤਰ੍ਹਾਂ ਹੈ। ਜਗਵੇਦੀ ਦੇ ਆਧਾਰ ਦੇ ਆਲੇ-ਦੁਆਲੇ ਇੱਕ ਗੰਦੀ ਨਾਲੀ ਸੀ। ਇਹ ਇੱਕ ਹੱਥ ਡੂੰਘੀ ਅਤੇ ਦੋਹਾਂ ਪਾਸਿਓ ਇੱਕ ਹੱਥ ਚੌੜੀ ਸੀ ਕਿਨਾਰੇ ਦੇ ਦੁਆਲੇ ਇੱਕ ਕਿਂਗਰੀ ਸੀ ਜਿਹੜੀ ਇੱਕ ਗਿਠ੍ਠ ਉੱਚੀ ਸੀ। ਅਤੇ ਜਗਵੇਦੀ ਇੰਨੀ ਉੱਚੀ ਸੀ:"
13 "Estas são as medidas do altar pela medida longa, isto é, de meio metro: Sua calha tem meio metro de fundo e meio metro de largura, com uma aba de um palmo em torno da beirada. E esta é a altura do altar:
14 ਧਰਤੀ ਤੋਂ ਲੈ ਕੇ ਹੇਠਲੀ ਨੁਕਰ ਤੀਕ, ਆਧਾਰ ਦਾ ਨਾਪ 2 ਹੱਥ ਹੈ। ਇਹ ਇੱਕ ਹੱਥ ਚੌੜਾ ਸੀ। ਇਸਦਾ ਨਾਪ, ਛੋਟੇ ਕਿਂਗਰੇ ਤੋਂ ਵੱਡੇ ਕਿਂਗਰੇ ਤੀਕ, 4 ਹੱਥ ਹੈ। ਇਹ ਇੱਕ ਹੱਥ ਚੌੜਾ ਸੀ।"
14 Desde a calha no chão até a saliência inferior, ele tem um metro de altura e um metro de largura, e desde a saliência menor até a saliência maior, tem dois metros de altura e meio metro de largura.
15 ਜਗਵੇਦੀ ਉੱਪਰ ਅੱਗ ਲਈ ਸਥਾਨ 4 ਹੱਬ ਉੱਚਾ ਸੀ। ਚਾਰੇ ਕਿਨਾਰੇ ਸਿੰਗਾਂ ਦੀ ਸ਼ਕਲ ਦੇ ਸਨ।"
15 A fornalha do altar tem dois metros de altura, e quatro pontas se projetam dela para cima.
16 ਜਗਵੇਦੀ ਉੱਪਰ ਅੱਗ ਲਈ ਸਥਾਨ 12 ਹੱਬ ਲੰਮਾ ਅਤੇ 12 ਹੱਬ ਚੌੜਾ ਸੀ। ਇਹ ਪੂਰਨ ਚੌਕੋਰ ਸੀ।"
16 A fornalha do altar é quadrada, com seis metros de comprimento e seis metros de largura.
17 ਕਿੰਗਰਾ ਵੀ ਚੌਕੋਰ ਸੀ, 14 ਹੱਥ ਲੰਮਾ ਅਤੇ 14 ਹੱਥ ਸਿਰਾ। ਇਸਦੇ ਆਲੇ-ਦੁਆਲੇ ਦਾ ਚੱਕਾ 1/2 ਹੱਥ ਚੌੜੀ ਸੀ। ਆਧਾਰ ਦੇ ਦੁਆਲੇ ਦਾ ਗਟਰ ਇੱਕ ਹੱਥ ਚੌੜਾ ਸੀ। ਜਗਵੇਦੀ ਵੱਲ ਜਾਣ ਵਾਲੀਆਂ ਪੌੜੀਆਂ ਪੂਰਬ ਵਾਲੇ ਪਾਸੇ ਸਨ।”"
17 A saliência superior também é quadrada, com sete metros de comprimento e sete metros de largura, com uma aba de vinte e cinco centímetros e uma calha de meio metro em toda a sua extensão ao redor. Os degraus do altar estão voltados para o oriente".
18 ਫ਼ੇਰ ਆਦਮੀ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ: ‘ਜਗਵੇਦੀ ਲਈ ਨੇਮ ਇਹ ਹਨ: ਜਦੋਂ ਤੁਸੀਂ ਜਗਵੇਦੀ ਬਣਾਓ ਤਾਂ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਅਤੇ ਇਸ ਉੱਤੇ ਖੂਨ ਛਿੜਕਣ ਲਈ ਇਨ੍ਹਾਂ ਵਿਧੀਆਂ ਦੀ ਵਰਤੋਂ ਕਰੋ।"
18 Então ele me disse: "Filho do homem, assim diz o Soberano Senhor: Estes serão os regulamentos que deverão ser seguidos no sacrifício dos holocaustos e na aspersão do sangue no altar, quando ele for construído:
19 ਤੁਸੀਂ ਸਦੋਕ ਦੇ ਪਰਿਵਾਰ ਦੇ ਬੰਦਿਆਂ ਨੂੰ ਇੱਕ ਵਹਿੜਕੇ ਨੂੰ ਪਾਪ ਦੀਆਂ ਭੇਟਾਂ ਵਜੋਂ ਦੇਵੋਂਗੇ। ਇਹ ਬੰਦੇ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਜਾਜਕ ਹਨ। ਇਹ ਓਹੀ ਬੰਦੇ ਹਨ ਜਿਹੜੇ ਮੇਰੇ ਲਈ ਭੇਟਾਂ ਲਿਆਕੇ ਮੇਰੀ ਸੇਵਾ ਕਰਦੇ ਹਨ।’” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
19 Você deverá dar um novilho como oferta aos sacerdotes levitas, da família de Zadoque, os quais se aproximam para ministrar diante de mim, palavra do Soberano Senhor.
20 “ਤੁਸੀਂ ਵਹਿੜਕੇ ਦਾ ਕੁਝ ਖੂਨ ਲੈ ਕੇ ਇਸ ਨੂੰ ਜਗਵੇਦੀ ਦੇ ਚਹੁਂਆਂ ਸਿੰਗਾਂ ਉੱਤੇ, ਕਿਂਗਰੇ ਦੇ ਚਹੁਂਆਂ ਕਿਨਾਰਿਆਂ ਅਤੇ ਆਲੇ-ਦੁਆਲੇ ਦੇ ਰਿਮ ਉੱਤੇ ਛਿੜਕੋਁਗੇ। ਇਸ ਤਰ੍ਹਾਂ ਤੁਸੀਂ ਜਗਵੇਦੀ ਲਈ ਪ੍ਰਾਸ਼ਚਿਤ ਕਰਕੇ ਇਸ ਨੂੰ ਪਾਪ ਦੀ ਭੇਟ ਪ੍ਰਾਪਤ ਕਰਨ ਲਈ ਤਿਆਰ ਕਰ ਦੇਵੋਂਗੇ।"
20 Você colocará um pouco desse sangue nas quatro pontas do altar, nos quatro cantos da saliência superior e ao redor de toda a aba, e assim purificará o altar e fará propiciação por ele.
21 ਫ਼ੇਰ ਵਹਿੜਕੇ ਨੂੰ ਪਾਪ ਦੇ ਚੜ੍ਹਾਵੇ ਵਜੋਂ ਲਵੋ ਅਤੇ ਇਸ ਨੂੰ ਮੰਦਰ ਦੀ ਇਮਾਰਤ ਤੋਂ ਬਾਹਰ, ਮੰਦਰ ਦੇ ਖੇਤਰ ਵਿੱਚਲੇ ਖਾਸ ਸਥਾਨ ਉੱਤੇ ਸਾੜੋ।"
21 Você queimará o novilho para a oferta pelo pecado no lugar determinado da área do templo, fora do santuário.
22 “ਅਗਲੇ ਦਿਨ ਤੁਸੀਂ ਇੱਕ ਨਿਰਦੋਸ਼ ਰਹਿਤ ਬੱਕਰਾ ਭੇਟ ਚੜ੍ਹਾਵੋਂਗੇ। ਇਹ ਪਾਪ ਦੀ ਭੇਟੇ ਵਜੋਂ ਹੋਵੇਗਾ। ਜਾਜਕ ਜਗਵੇਦੀ ਨੂੰ ਓਸੇ ਤਰ੍ਹਾਂ ਤਿਆਰ ਕਰੋਂਗੇ ਜਿਵੇਂ ਉਨ੍ਹਾਂ ਨੇ ਇਸ ਨੂੰ ਵਹਿੜਕੇ ਨਾਲ ਬਣਾਇਆ ਸੀ।"
22 "No segundo dia você oferecerá um bode sem defeito como oferta pelo pecado, e o altar será purificado como foi purificado com o novilho.
23 ਜਦੋਂ ਤੁਸੀਂ ਜਗਵੇਦੀ ਨੂੰ ਪਵਿੱਤਰ ਕਰ ਚੁੱਕੋਁਗੇ ਤਾਂ ਤੁਸੀਂ ਇੱਕ ਦੋਸ਼ ਰਹਿਤ ਵਹਿੜਕਾ ਅਤੇ ਇੱਜੜ ਵਿੱਚੋਂ ਇੱਕ ਦੋਸ਼ ਰਹਿਤ ਭੇਡੂ ਚੜ੍ਹਾਵੋਂਗੇ।"
23 Quando terminar de purificá-lo, ofereça um novilho e um carneiro tirados do rebanho, ambos sem defeito.
24 ਫ਼ੇਰ ਤੁਸੀਂ ਇਨ੍ਹਾਂ ਨੂੰ ਯਹੋਵਾਹ ਅੱਗੇ ਪੇਸ਼ ਕਰੋਂਗੇ। ਜਾਜਕ ਇਨ੍ਹਾਂ ਉੱਪਰ ਨਮਕ ਛਿੜਕਣਗੇ। ਫ਼ੇਰ ਜਾਜਕ ਵਹਿੜਕੇ ਅਤੇ ਭੇਡੂ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਉਣਗੇ।"
24 Você os oferecerá perante o Senhor, e os sacerdotes deverão pôr sal sobre eles e sacrificá-los como holocausto ao Senhor.
25 ਤੁਸੀਂ ਸੱਤ ਦਿਨਾਂ ਤੱਕ ਹਰ ਰੋਜ਼ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਤਿਆਰ ਕਰੋਗੇ। ਅਤੇ ਤੁਸੀਂ ਇੱਕ ਵਹਿੜਾ ਅਤੇ ਇੱਜੜ ਵਿੱਚੋਂ ਇੱਕ ਭੇਡੂ ਵੀ ਤਿਆਰ ਕਰੋਂਗੇ। ਇਹ ਸਾਰੇ ਜਾਨਵਰ ਦੋਸ਼-ਰਹਿਤ ਹੋਣੇ ਚਾਹੀਦੇ ਹਨ।"
25 "Durante sete dias você fornecerá diariamente um bode como oferta pelo pecado; fornecerá também um novilho e um carneiro tirados do rebanho, ambos sem defeito.
26 ਸੱਤ ਦਿਨ ਜਾਜਕ ਜਗਵੇਦੀ ਲਈ ਪ੍ਰਾਸ਼ਚਿਤ ਕਰਨਗੇ ਅਤੇ ਇਸ ਨੂੰ ਸ਼ੁੱਧ ਕਰਨਗੇ ਅਤੇ ਇਸ ਨੂੰ ਉਪਾਸਨਾ ਲਈ ਇਸਤੇਮਾਲ ਕਰਨ ਲਈ ਤਿਆਰ ਕਰਨਗੇ।"
26 Durante sete dias os sacerdotes farão propiciação pelo altar e o purificarão; assim eles o consagrarão.
27 ਸੱਤਾਂ ਦਿਨਾਂ ਬਾਦ, ਅੱਠਵੇਂ ਦਿਨ ਜਾਜਕਾਂ ਨੂੰ ਤੁਹਾਡੀਆਂ ਹੋਮਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਜਗਵੇਦੀ ਉੱਤੇ ਅਵੱਸ਼ ਚੜ੍ਹਾਉਣੀਆਂ ਚਾਹੀਦੀਆਂ ਹਨ। ਫ਼ੇਰ ਮੈਂ ਤੁਹਾਨੂੰ ਪ੍ਰਵਾਨ ਕਰ ਲਵਾਂਗਾ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।"
27 No final desses dias, a partir do oitavo dia, os sacerdotes apresentarão os holocaustos e os sacrifícios de comunhão de vocês sobre o altar. Então eu os aceitarei, palavra do Soberano Senhor".
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Ezequiel 43, comparar traduções ou montar um estudo — tudo direto pelo WhatsApp.