Ezequiel 39
Punjabi Bible (GL_PUNJABI) vs ARA
ARA Almeida Revista e Atualizada 1993
1 ਗੋਗ ਅਤੇ ਉਸਦੀ ਫ਼ੌਜ ਦੀ ਮੌਤ “ਆਦਮੀ ਦੇ ਪੁੱਤਰ, ਮੇਰੇ ਲਈ ਗੋਗ ਦੇ ਵਿਰੁੱਧ ਬੋਲ। ਉਸ ਨੂੰ ਦੱਸ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਗੋਗ, ਤੂੰ ਮਸ਼ਕ ਅਤੇ ਤੂਬਲ ਦੇ ਦੇਸਾਂ ਦਾ ਸਭ ਤੋਂ ਮਹੱਤਵਪੂਰਣ ਆਗੂ ਹੈਂ! ਪਰ ਮੈਂ ਤੇਰੇ ਵਿਰੁੱਧ ਹਾਂ।"
1 Tu, pois, ó filho do homem, profetiza ainda contra Gogue e dize: Assim diz o Senhor Deus: Eis que eu sou contra ti, ó Gogue, príncipe de Rôs, de Meseque e Tubal.
2 ਮੈਂ ਤੈਨੂੰ ਫ਼ੜ ਲਵਾਂਗਾ ਅਤੇ ਤੈਨੂੰ ਵਾਪਸ ਲਿਆਵਾਂਗਾ। ਮੈਂ ਤੈਨੂੰ ਦੂਰ ਉੱਤਰ ਵੱਲੋਂ ਵਾਪਸ ਲਿਆਵਾਂਗਾ। ਮੈਂ ਤੈਨੂੰ ਇਸਰਾਏਲ ਦੇ ਪਰਬਤਾਂ ਦੇ ਖਿਲਾਫ਼ ਲੜਨ ਲਈ ਲਿਆਵਾਂਗਾ।"
2 Far-te-ei que te volvas e te conduzirei, far-te-ei subir dos lados do Norte e te trarei aos montes de Israel.
3 ਪਰ ਮੈਂ ਤੇਰੇ ਖੱਬੇ ਹੱਥ ਵਿੱਚੋਂ ਤੇਰੀ ਕਮਾਨ ਸੁੱਟਵਾ ਦਿਆਂਗਾ। ਮੈਂ ਤੇਰੇ ਸੱਜੇ ਹੱਥ ਵਿੱਚੋਂ ਤੇਰੇ ਤੀਰਾਂ ਨੂੰ ਪਰ੍ਹਾਂ ਸੁਟਵਾ ਦਿਆਂਗਾ।"
3 Tirarei o teu arco da tua mão esquerda e farei cair as tuas flechas da tua mão direita.
4 ਤੂੰ ਇਸਰਾਏਲ ਦੇ ਪਰਬਤਾਂ ਉੱਤੇ ਮਾਰਿਆ ਜਾਵੇਂਗਾ। ਤੂੰ ਅਤੇ ਤੇਰੇ ਸਿਪਾਹੀਆਂ ਦੇ ਸਮੂਹ, ਅਤੇ ਤੇਰੇ ਨਾਲ ਦੀਆਂ ਹੋਰ ਸਾਰੀਆਂ ਕੌਮਾਂ ਜੰਗ ਵਿੱਚ ਮਾਰੀਆਂ ਜਾਣਗੀਆਂ। ਮੈਂ ਤੈਨੂੰ ਮਾਸ ਖਾਣ ਵਾਲੇ ਹਰ ਤਰ੍ਹਾਂ ਦੇ ਪੰਛੀ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਭੋਜਨ ਵਜੋਂ ਉਨ੍ਹਾਂ ਨੂੰ ਦੇ ਦਿਆਂਗਾ।"
4 Nos montes de Israel, cairás, tu, e todas as tuas tropas, e os povos que estão contigo; a toda espécie de aves de rapina e aos animais do campo eu te darei, para que te devorem.
5 ਤੂੰ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਂਗਾ। ਤੂੰ ਬਾਹਰ ਖੇਤਾਂ ਵਿੱਚ ਮਾਰਿਆ ਜਾਵੇਂਗਾ। ਮੈਂ ਬੋਲ ਦਿੱਤਾ ਹੈ!’” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
5 Cairás em campo aberto, porque eu falei, diz o Senhor Deus.
6 ਪਰਮੇਸ਼ੁਰ ਨੇ ਆਖਿਆ, “ਮੈਂ ਮਾਗੋਗ ਅਤੇ ਸਮੁੰਦਰ ਕੰਢੇ ਰਹਿੰਦੇ ਉਨ੍ਹਾਂ ਲੋਕਾਂ ਦੇ ਵਿਰੁੱਧ ਅੱਗ ਭੇਜਾਂਗਾ। ਉਹ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ, ਪਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"
6 Meterei fogo em Magogue e nos que habitam seguros nas terras do mar; e saberão que eu sou o Senhor .
7 ਮੈਂ ਇਸਰਾਏਲ ਦੇ ਆਪਣੇ ਲੋਕਾਂ ਨੂੰ ਆਪਣੇ ਪਵਿੱਤਰ ਨਾਮ ਤੋਂ ਜਾਣੂ ਕਰਵਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਨੂੰ ਲੋਕਾਂ ਵੱਲੋਂ ਹੋਰ ਬਰਬਾਦ ਨਹੀਂ ਹੋਣ ਦਿਆਂਗਾ। ਕੌਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। ਉਹ ਜਾਣ ਲੈਣਗੇ ਕਿ ਮੈਂ ਇਸਰਾਏਲ ਦੀ ਪਵਿੱਤਰ ਹਸਤੀ ਹਾਂ।"
7 Farei conhecido o meu santo nome no meio do meu povo de Israel e nunca mais deixarei profanar o meu santo nome; e as nações saberão que eu sou o Senhor , o Santo em Israel.
8 ਉਹ ਸਮਾਂ ਆ ਰਿਹਾ ਹੈ। ਇਹ ਵਾਪਰੇਗਾ!” ਯਹੋਵਾਹ ਨੇ ਇਹ ਗੱਲਾਂ ਆਖੀਆਂ। “ਇਹੀ ਉਹ ਦਿਨ ਹੈ ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ।"
8 Eis que vem e se cumprirá, diz o Senhor Deus; este é o dia de que tenho falado.
9 “ਉਸ ਸਮੇਂ, ਇਸਰਾਏਲ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਖੇਤਾਂ ਨੂੰ ਬਾਹਰ ਜਾਣਗੇ। ਉਹ ਦੁਸ਼ਮਣ ਦੇ ਹਬਿਆਰ ਜਮ੍ਹਾਂ ਕਰਨਗੇ ਅਤੇ ਉਨ੍ਹਾਂ ਨੂੰ ਸਾੜ ਦੇਣਗੇ। ਉਹ ਸਾਰੀਆਂ ਢਾਲਾਂ ਕਮਾਨਾਂ ਅਤੇ ਤੀਰਾਂ, ਗੁਰਜਾਂ ਅਤੇ ਬਰਛਿਆਂ ਨੂੰ ਸਾੜ ਦੇਣਗੇ। ਉਹ ਉਨ੍ਹਾਂ ਹਬਿਆਰਾਂ ਦੀ ਸੱਤਾਂ ਸਾਲਾਂ ਤੀਕ ਬਾਲਣ ਵਜੋਂ ਵਰਤੋਂ ਕਰਨਗੇ।"
9 Os habitantes das cidades de Israel sairão e queimarão, de todo, as armas, os escudos, os paveses, os arcos, as flechas, os bastões de mão e as lanças; farão fogo com tudo isto por sete anos.
10 ਉਨ੍ਹਾਂ ਨੂੰ ਖੇਤਾਂ ਵਿੱਚੋਂ ਲੱਕੜੀ ਲਿਆਉਣ ਦੀ ਜਾਂ ਜੰਗਲਾਂ ਵਿੱਚੋਂ ਲੱਕੜ ਕੱਟਣ ਦੀ ਲੋੜ ਨਹੀਂ ਹੋਵੇਗੀ ਕਿਉਂ ਕਿ ਉਹ ਹਬਿਆਰਾਂ ਨੂੰ ਬਾਲਣ ਵਜੋਂ ਵਰਤਣਗੇ। ਉਹ ਉਨ੍ਹਾਂ ਸਿਪਾਹੀਆਂ ਕੋਲੋਂ ਕੀਮਤੀ ਚੀਜ਼ਾਂ ਲੈ ਲੈਣਗੇ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਪਾਸੋਂ ਚੁਗਣਾ ਚਾਹੁੰਦੇ ਸਨ। ਉਹ ਸਿਪਾਹੀਆਂ ਕੋਲੋਂ ਉਹ ਚੰਗੀਆਂ ਚੀਜ਼ਾਂ ਖੋਹ ਲੈਣਗੇ ਜਿਨ੍ਹਾਂ ਨੇ ਉਨ੍ਹਾਂ ਕੋਲੋਂ ਚੰਗੀਆਂ ਚੀਜ਼ਾਂ ਖੋਹੀਆਂ ਸਨ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
10 Não trarão lenha do campo, nem a cortarão dos bosques, mas com as armas acenderão fogo; saquearão aos que os saquearam e despojarão aos que os despojaram, diz o Senhor Deus.
11 ਪਰਮੇਸ਼ੁਰ ਨੇ ਆਖਿਆ, “ਉਸ ਸਮੇਂ, ਮੈਂ ਗੋਗ ਨੂੰ ਦਫ਼ਨ ਕਰਨ ਲਈ ਇਸਰਾਏਲ ਵਿੱਚ ਕੋਈ ਜਗ੍ਹਾ ਚੁਣਾਂਗਾ। ਉਹ ਡੈਡ ਸੀ ਦੇ ਉੱਤਰ ਵੱਲ ਮੁਸਾਫ਼ਿਰਾਂ ਦੀ ਵਾਦੀ ਵਿੱਚ ਦਫ਼ਨਾਇਆ ਜਾਵੇਗਾ। ਇਸ ਨਾਲ ਮੁਸਾਫ਼ਰਾਂ ਦਾ ਰਸਤਾ ਰੁਕ ਜਾਵੇਗਾ। ਕਿਉਂ? ਕਿਉਂ ਕਿ ਗੋਗ ਅਤੇ ਉਸਦੀ ਸਾਰੀ ਫੌਜ ਉਸ ਥਾਂ ਦਫ਼ਨ ਹੋਵੇਗੀ। ਲੋਕ ਇਸ ਨੂੰ ਗੋਗ ਦੀ ਫ਼ੌਜ ਦੀ ਵਾਦੀ ਆਖਣਗੇ।"
11 Naquele dia, darei ali a Gogue um lugar de sepultura em Israel, o vale dos Viajantes, ao oriente do mar; espantar-se-ão os que por ele passarem. Nele, sepultarão a Gogue e a todas as suas forças e lhe chamarão o vale das Forças de Gogue.
12 ਇਸਰਾਏਲ ਦੇ ਪਰਿਵਾਰ ਨੂੰ ਉਨ੍ਹਾਂ ਨੂੰ ਦਫਨਾਉਣ ਲਈ ਸੱਤ ਮਹੀਨੇ ਲੱਗ ਜਾਣਗੇ। ਉਨ੍ਹਾਂ ਨੂੰ ਅਜਿਹਾ ਜ਼ਮੀਨ ਨੂੰ ਸ਼ੁੱਧ ਬਨਾਉਣ ਲਈ ਜ਼ਰੂਰ ਕਰਨਾ ਪਵੇਗਾ।"
12 Durante sete meses, estará a casa de Israel a sepultá-los, para limpar a terra.
13 ਆਮ ਆਦਮੀ ਦੁਸ਼ਮਣ ਦੇ ਉਨ੍ਹਾਂ ਸਿਪਾਹੀਆਂ ਨੂੰ ਦਫ਼ਨ ਕਰਨਗੇ। ਅਤੇ ਉਹ ਲੋਕ ਮਸ਼ਹੂਰ ਹੋ ਜਾਣਗੇ ਜਦੋਂ ਮੈਂ ਖੁਦ ਲਈ ਸਤਿਕਾਰ ਲਿਆਵਾਂਗਾ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
13 Sim, todo o povo da terra os sepultará; ser-lhes-á memorável o dia em que eu for glorificado, diz o Senhor Deus.
14 ਪਰਮੇਸ਼ੁਰ ਨੇ ਆਖਿਆ, “ਉਨ੍ਹਾਂ ਮੁਰਦਾ ਸਿਪਾਹੀਆਂ ਨੂੰ ਦਫ਼ਨਾਉਣ ਅਤੇ ਜ਼ਮੀਨ ਨੂੰ ਸ਼ੁੱਧ ਬਨਾਉਣ ਲਈ ਕਾਮਿਆਂ ਨੂੰ ਪੂਰਾ ਸਮਾਂ ਕੰਮ ਮਿਲੇਗਾ। ਉਹ ਕਾਮੇ ਸੱਤ ਮਹੀਨੇ ਤੀਕ ਕੰਮ ਕਰਨਗੇ। ਉਹ ਆਲੇ-ਦੁਆਲੇ ਮੁਰਦਾ ਲਾਸ਼ਾਂ ਦੀ ਤਲਾਸ਼ ਕਰਨਗੇ।"
14 Serão separados homens que, sem cessar, percorrerão a terra para sepultar os que entre os transeuntes tenham ficado nela, para a limpar; depois de sete meses, iniciarão a busca.
15 ਉਹ ਕਾਮੇ ਆਲੇ-ਦੁਆਲੇ ਦੇਖਣ ਜਾਣਗੇ। ਜੇ ਉਨ੍ਹਾਂ ਵਿੱਚੋਂ ਕਿਸੇ ਨੂੰ ਕੋਈ ਹੱਡੀ ਦਿਸ ਪੈਂਦੀ ਹੈ ਤਾਂ ਉਹ ਇਸਦੇ ਕੋਲ ਨਿਸ਼ਾਨ ਲਗਾ ਦੇਵੇਗਾ। ਉਹ ਨਿਸ਼ਾਨ ਉਨਾ ਚਿਰ ਤੀਕ ਰਹੇਗਾ ਜਦੋਂ ਤੀਕ ਕਿ ਕਬਰ ਖੋਦਣ ਵਾਲੇ ਉਸ ਹੱਡੀ ਨੂੰ ‘ਗੋਗ ਦੀ ਫ਼ੌਦ ਦੀ ਵਾਦੀ’ ਵਿੱਚ ਦਫ਼ਨ ਨਹੀਂ ਕਰ ਦਿੰਦੇ।"
15 Ao percorrerem eles a terra, a qual atravessarão, em vendo algum deles o osso de algum homem, porá ao lado um sinal, até que os enterradores o sepultem no vale das Forças de Gogue.
16 ਮੁਰਦਾ ਲੋਕਾਂ ਦਾ ਉਹ ਸ਼ਹਿਰ (ਕਬਰਿਸਤਾਨ) ਹਮੋਨ ਅਖਵਾਏਗਾ। ਇਸ ਤਰ੍ਹਾਂ, ਉਹ ਦੇਸ਼ ਨੂੰ ਪਵਿੱਤਰ ਬਨਾਉਣਗੇ।”"
16 Também o nome da cidade será o das Forças. Assim, limparão a terra.
17 ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, “ਆਦਮੀ ਦੇ ਪੁੱਤਰ, ਮੇਰੇ ਲਈ ਸਾਰੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਗੱਲ ਕਰ। ਉਨ੍ਹਾਂ ਨੂੰ ਆਖ, ‘ਇੱਥੇ ਆਓ! ਇੱਥੇ ਆਓ! ਇਕੱਠੇ ਹੋ ਜਾਵੋ। ਇਸ ਬਲੀ ਨੂੰ ਖਾਵੋ ਜਿਹੜੀ ਮੈਂ ਤੁਹਾਡੇ ਵਾਸਤੇ ਤਿਆਰ ਕਰ ਰਿਹਾ ਹਾਂ। ਇਸਰਾਏਲ ਦੇ ਪਰਬਤਾਂ ਉੱਤੇ ਬਹੁਤ ਵੱਡੀ ਬਲੀ ਹੋਵੇਗੀ। ਆਓ, ਮਾਸ ਖਾਵੋ ਅਤੇ ਖੂਨ ਪੀਵੋ।"
17 Tu, pois, ó filho do homem, assim diz o Senhor Deus: Dize às aves de toda espécie e a todos os animais do campo: Ajuntai-vos e vinde, ajuntai-vos de toda parte para o meu sacrifício, que eu oferecerei por vós, sacrifício grande nos montes de Israel; e comereis carne e bebereis sangue.
18 ਤੁਸੀਂ ਤਾਕਤਵਰ ਸਿਪਾਹੀਆਂ ਦੇ ਸਰੀਰਾਂ ਦਾ ਮਾਸ ਖਾਵੋਂਗੇ। ਤੁਸੀਂ ਦੁਨੀਆਂ ਦੇ ਆਗੂਆਂ ਦਾ ਖੂਨ ਪੀਵੋਂਗੇ। ਉਹ ਬਾਸ਼ਾਨ ਦੇ ਭੇਡੂਆਂ, ਲੇਲਿਆਂ, ਬਕਰਿਆਂ ਅਤੇ ਮੋਟੇ ਝੋਟਿਆਂ ਵਰਗੇ ਹੋਣਗੇ।"
18 Comereis a carne dos poderosos e bebereis o sangue dos príncipes da terra, dos carneiros, dos cordeiros, dos bodes e dos novilhos, todos engordados em Basã.
19 ਕਿੰਨੀ ਵੀ ਚਰਬੀ ਤੁਸੀਂ ਚਾਹੋ, ਖਾ ਸੱਕਦੇ ਹੋ। ਤੁਸੀਂ ਰੱਜ ਕੇ ਖੂਨ ਪੀ ਸੱਕਦੇ ਹੋ। ਤੁਸੀਂ ਮੇਰੀ ਚੜ੍ਹਾਈ ਹੋਈ ਬਲੀ ਨੂੰ ਖਾਵੋ ਪੀਵੋਂਗੇ ਜਿਹੜੀ ਮੈਂ ਤੁਹਾਡੇ ਲਈ ਜਿਬਾਹ ਕਰਾਂਗਾ।"
19 Do meu sacrifício, que oferecerei por vós, comereis a gordura até vos fartardes e bebereis o sangue até vos embriagardes.
20 ਤੁਹਾਡੇ ਪਾਸ ਮੇਰੀ ਮੇਜ਼ ਉੱਤੇ ਖਾਣ ਲਈ ਕਾਫ਼ੀ ਮਾਸ ਹੋਵੇਗਾ। ਓੱਥੇ ਘੋੜੇ ਅਤੇ ਰਬਵਾਨ, ਤਾਤਕਵਰ ਸਿਪਾਹੀ ਅਤੇ ਹੋਰ ਦੂਸਰੇ ਸਾਰੇ ਲੜਾਕੂ ਆਦਮੀ ਹੋਣਗੇ।’” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
20 À minha mesa, vós vos fartareis de cavalos e de cavaleiros, de valentes e de todos os homens de guerra, diz o Senhor Deus.
21 ਪਰਮੇਸ਼ੁਰ ਨੇ ਆਖਿਆ, “ਮੈਂ ਹੋਰਨਾਂ ਕੌਮਾਂ ਨੂੰ ਦਿਖਾ ਦਿਆਂਗਾ ਕਿ ਮੈਂ ਕੀ ਕੀਤਾ ਹੈ। ਅਤੇ ਉਹ ਕੌਮਾਂ ਮੇਰੀ ਇੱਜ਼ਤ ਕਰਨੀ ਸ਼ੁਰੂ ਕਰ ਦੇਣਗੀਆਂ! ਉਹ ਮੇਰੀ ਉਸ ਤਾਕਤ ਨੂੰ ਦੇਖ ਲੈਣਗੇ ਜਿਹੜੀ ਮੈਂ ਉਸ ਦੁਸ਼ਮਣ ਦੇ ਵਿਰੁੱਧ ਵਰਤੀ ਸੀ।"
21 Manifestarei a minha glória entre as nações, e todas as nações verão o meu juízo, que eu tiver executado, e a minha mão, que sobre elas tiver descarregado.
22 ਫ਼ੇਰ ਉਸ ਦਿਨ ਤੋਂ, ਇਸਰਾਏਲ ਦੇ ਪਰਿਵਾਰ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਹਾਂ।"
22 Desse dia em diante, os da casa de Israel saberão que eu sou o Senhor , seu Deus.
23 ਅਤੇ ਕੌਮਾਂ ਨੂੰ ਪਤਾ ਲੱਗ ਜਾਵੇਗਾ ਕੀ ਇਸਰਾਏਲ ਦੇ ਪਰਿਵਾਰ ਨੂੰ ਹੋਰਨਾਂ ਦੇਸਾਂ ਵਿੱਚ ਬੰਦੀ ਬਣਾਕੇ ਕਿਉਂ ਲਿਜਾਂਦਾ ਗਿਆ ਸੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਬੰਦੇ ਮੇਰੇ ਵਿਰੁੱਧ ਹੋ ਗਏ ਸਨ। ਇਸ ਲਈ ਮੈਂ ਵੀ ਉਨ੍ਹਾਂ ਤੋਂ ਦੂਰ ਹੋ ਗਿਆ ਸਾਂ। ਮੈਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਨੂੰ ਹਰਾਉਣ ਦਿੱਤਾ। ਇਸ ਲਈ ਮੇਰੇ ਬੰਦੇ ਜੰਗ ਵਿੱਚ ਮਾਰੇ ਗਏ ਸਨ।"
23 Saberão as nações que os da casa de Israel, por causa da sua iniquidade, foram levados para o exílio, porque agiram perfidamente contra mim, e eu escondi deles o rosto, e os entreguei nas mãos de seus adversários, e todos eles caíram à espada.
24 ਉਨ੍ਹਾਂ ਨੇ ਪਾਪ ਕੀਤਾ ਅਤੇ ਆਪਣੇ-ਆਪ ਨੂੰ ਨਾਪਾਕ ਕੀਤਾ। ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦੀ ਸਜ਼ਾ ਦਿੱਤੀ। ਮੈਂ ਉਨ੍ਹਾਂ ਤੋਂ ਦੂਰ ਹੋ ਗਿਆ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ।”"
24 Segundo a sua imundícia e as suas transgressões, assim me houve com eles e escondi deles o rosto.
25 ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਹੁਣ ਮੈਂ ਯਾਕੂਬ ਦੇ ਪਰਿਵਾਰ ਨੂੰ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਇਸਰਾਏਲ ਦੇ ਸਾਰੇ ਪਰਿਵਾਰ ਉੱਤੇ ਰਹਿਮ ਕਰਾਂਗਾ। ਮੈਂ ਆਪਣੇ ਪਵਿੱਤਰ ਨਾਮ ਲਈ ਆਪਣਾ ਜੋਸ਼ ਦਰਸਾਵਾਂਗਾ।"
25 Portanto, assim diz o Senhor Deus: Agora, tornarei a mudar a sorte de Jacó e me compadecerei de toda a casa de Israel; terei zelo pelo meu santo nome.
26 ਲੋਕ ਆਪਣੀ ਸ਼ਰਮਸਾਰੀ ਨੂੰ ਭੁੱਲ ਜਾਣਗੇ ਅਤੇ ਉਨ੍ਹਾਂ ਸਾਰੇ ਸਮਿਆਂ ਨੂੰ ਵੀ, ਜਦੋਂ ਉਹ ਮੇਰੇ ਵਿਰੁੱਧ ਹੋ ਗਏ ਸਨ। ਉਹ ਆਪਣੀ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਕੋਈ ਵੀ ਉਨ੍ਹਾਂ ਨੂੰ ਭੈਭੀਤ ਨਹੀਂ ਕਰੇਗਾ।"
26 Esquecerão a sua vergonha e toda a perfídia com que se rebelaram contra mim, quando eles habitarem seguros na sua terra, sem haver quem os espante,
27 ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਸਾਂ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੀਆਂ ਧਰਤੀਆਂ ਤੋਂ ਇਕੱਠਿਆਂ ਕਰਾਂਗਾ। ਫ਼ੇਰ ਬਹੁਤ ਸਾਰੀਆਂ ਕੌਮਾਂ ਦੇਖਣਗੀਆਂ ਕਿ ਮੈਂ ਪਵਿੱਤਰ ਹਾਂ।"
27 quando eu tornar a trazê-los de entre os povos, e os houver ajuntado das terras de seus inimigos, e tiver vindicado neles a minha santidade perante muitas nações.
28 ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪਰਮੇਸ਼ੁਰ ਉਨ੍ਹਾਂ ਦਾ ਯਹੋਵਾਹ ਹਾਂ। ਕਿਉਂਕਿ ਮੈਂ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਛੱਡਣ ਲਈ ਮਜ਼ਬੂਰ ਕੀਤਾ ਅਤੇ ਹੋਰਨਾਂ ਦੇਸਾਂ ਵਿੱਚ ਬੰਦੀ ਬਣਕੇ ਜਾਣ ਲਈ ਮਜ਼ਬੂਰ ਕੀਤਾ। ਅਤੇ ਫ਼ੇਰ ਮੈਂ ਉਨ੍ਹਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਉਨ੍ਹਾਂ ਨੂੰ ਵਾਪਸ ਲਿਆਂਦਾ।"
28 Saberão que eu sou o Senhor , seu Deus, quando virem que eu os fiz ir para o cativeiro entre as nações, e os tornei a ajuntar para voltarem à sua terra, e que lá não deixarei a nenhum deles.
29 ਮੈਂ ਆਪਣਾ ਆਤਮਾ ਇਸਰਾਏਲ ਦੇ ਪਰਿਵਾਰ ਵਿੱਚ ਪਾ ਦਿਆਂਗਾ। ਅਤੇ ਉਸ ਸਮੇਂ ਤੋਂ ਮਗਰੋਂ, ਮੈਂ ਫ਼ੇਰ ਕਦੇ ਵੀ ਆਪਣੇ ਬੰਦਿਆਂ ਤੋਂ ਮੂੰਹ ਨਹੀਂ ਮੋੜਾਂਗਾ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
29 Já não esconderei deles o rosto, pois derramarei o meu Espírito sobre a casa de Israel, diz o Senhor Deus.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Ezequiel 39, comparar traduções ou montar um estudo — tudo direto pelo WhatsApp.