Ezequiel 34

Punjabi Bible (GL_PUNJABI) vs ARA

Sair da comparação
ARA Almeida Revista e Atualizada 1993
1 ਇਸਰਾਏਲ ਭੇਡਾਂ ਦੇ ਇੱਜੜ ਵਰਗਾ ਹੈ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,"
1 Veio a mim a palavra do Senhor , dizendo:
2 “ਆਦਮੀ ਦੇ ਪੁੱਤਰ, ਮੇਰੇ ਲਈ ਇਸਰਾਏਲ ਦੇ ਆਜੜੀਆਂ ਦੇ ਵਿਰੁੱਧ ਬੋਲ। ਉਨ੍ਹਾਂ ਨਾਲ ਮੇਰੇ ਲਈ ਗੱਲ ਕਰ। ਉਨ੍ਹਾਂ ਨੂੰ ਆਖ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਇਸਰਾਏਲ ਦੇ ਆਜੜੀਆਂ ਤੇ ਲਾਹਨਤ ਜੋ ਸਿਰਫ਼ ਆਪਣਾ ਹੀ ਧਿਆਨ ਰੱਖਦੇ ਹਨ। ਕੀ ਆਜੜੀਆਂ ਨੂੰ ਇੱਜੜ ਦਾ ਧਿਆਨ ਨਹੀਂ ਰੱਖਣਾ ਚਾਹੀਦਾ?"
2 Filho do homem, profetiza contra os pastores de Israel; profetiza e dize-lhes: Assim diz o Senhor Deus: Ai dos pastores de Israel que se apascentam a si mesmos! Não apascentarão os pastores as ovelhas?
3 ਤੁਸੀਂ ਮੋਟੀਆਂ ਭੇਡਾਂ ਨੂੰ ਖਾ ਜਾਂਦੇ ਹੋ ਅਤੇ ਉਨ੍ਹਾਂ ਦੀ ਉਨ ਦਾ ਆਪਣੇ ਕੱਪੜੇ ਬਨਾਉਣ ਲਈ ਇਸਤੇਮਾਲ ਕਰਦੇ ਹੋ। ਤੁਸੀਂ ਮੋਟੀਆਂ ਭੇਡਾਂ ਨੂੰ ਮਾਰ ਦਿੰਦੇ ਹੋ ਪਰ ਤੁਸੀਂ ਇੱਜੜ ਦਾ ਪੋਸ਼ਣ ਨਹੀਂ ਕਰਦੇ।"
3 Comeis a gordura, vestis-vos da lã e degolais o cevado; mas não apascentais as ovelhas.
4 ਤੁਸੀਂ ਕਮਜ਼ੋਰਾਂ ਨੂੰ ਮਜ਼ਬੂਤ ਨਹੀਂ ਕੀਤਾ। ਤੁਸੀਂ ਬੀਮਾਰ ਭੇਡਾਂ ਦੀ ਦੇਖਭਾਲ ਨਹੀਂ ਕੀਤੀ। ਤੁਸੀਂ ਜ਼ਖਮੀ ਭੇਡਾਂ ਤੇ ਪਟ੍ਟੀਆਂ ਨਹੀਂ ਬੰਨ੍ਹੀਆਂ। ਕੁਝ ਭੇਡਾਂ ਦੂਰ ਭਟਕ ਗਈਆਂ ਅਤੇ ਤੁਸੀਂ ਉਨ੍ਹਾਂ ਦੇ ਪਿੱਛੇ ਨਹੀਂ ਗਏ ਅਤੇ ਉਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ। ਤੁਸੀਂ ਉਨ੍ਹਾਂ ਗੁਆਚੀਆਂ ਭੇਡਾਂ ਦੀ ਭਾਲ ਨਹੀਂ ਕੀਤੀ। ਨਹੀਂ ਤੁਸੀਂ ਜ਼ਾਲਮ ਅਤੇ ਗੰਭੀਰ ਸੀ-ਇਸੇ ਢੰਗ ਨਾਲ ਹੀ ਤੁਸੀਂ ਭੇਡਾਂ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ!"
4 A fraca não fortalecestes, a doente não curastes, a quebrada não ligastes, a desgarrada não tornastes a trazer e a perdida não buscastes; mas dominais sobre elas com rigor e dureza.
5 “‘ਅਤੇ ਹੁਣ ਭੇਡਾਂ ਖਿਲਰ ਗਈਆਂ ਹਨ ਕਿਉਂ ਕਿ ਇੱਥੇ ਕੋਈ ਵੀ ਆਜੜੀ ਨਹੀਂ ਸੀ। ਉਹ ਹਰ ਜੰਗਲੀ ਜਾਨਵਰ ਦੀ ਖੁਰਾਕ ਬਣ ਗਈਆਂ। ਇਸ ਲਈ ਉਹ ਖਿੰਡ ਗਈਆਂ।"
5 Assim, se espalharam, por não haver pastor, e se tornaram pasto para todas as feras do campo.
6 ਮੇਰਾ ਇੱਜੜ ਸਾਰੇ ਪਰਬਤਾਂ ਅਤੇ ਹਰ ਉੱਚੀ ਪਹਾੜੀ ਉੱਤੇ ਭਟਕਿਆ। ਮੇਰਾ ਇੱਜੜ ਧਰਤੀ ਤੇ ਹਰ ਪਾਸੇ ਖਿੰਡ ਗਿਆ। ਓੱਥੇ ਕੋਈ ਵੀ ਉਨ੍ਹਾਂ ਦੇਖਣ ਵਾਲਾ ਅਤੇ ਉਨ੍ਹਾਂ ਨੂੰ ਲੱਭਣ ਵਾਲਾ ਨਹੀਂ ਸੀ।’”"
6 As minhas ovelhas andam desgarradas por todos os montes e por todo elevado outeiro; as minhas ovelhas andam espalhadas por toda a terra, sem haver quem as procure ou quem as busque.
7 ਇਸ ਲਈ ਤੁਸੀਂ, ਆਜੜੀਓ, ਯਹੋਵਾਹ ਦਾ ਸ਼ਬਦ ਸੁਣੋ। ਮੇਰਾ ਪ੍ਰਭੂ ਯਹੋਵਾਹ ਆਖਦਾ ਹੈ,"
7 Portanto, ó pastores, ouvi a palavra do Senhor :
8 “ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ। ਜੰਗਲੀ ਜਾਨਵਰਾਂ ਨੇ ਮੇਰੀਆਂ ਭੇਡਾਂ ਫ਼ੜ ਲਈਆਂ। ਹਾਂ, ਮੇਰਾ ਇੱਜੜ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣ ਗਿਆ ਹੈ। ਕਿਉਂ ਕਿ ਉਨ੍ਹਾਂ ਦਾ ਕੋਈ ਅਸਲੀ ਆਜੜੀ ਨਹੀਂ ਸੀ। ਮੇਰੇ ਆਜੜੀਆਂ ਨੇ ਮੇਰੇ ਇੱਜੜ ਦੀ ਭਾਲ ਨਹੀਂ ਕੀਤੀ। ਨਹੀਂ, ਇਨ੍ਹਾਂ ਆਜੜੀਆਂ ਨੇ ਸਿਰਫ਼ ਭੇਡਾਂ ਨੂੰ ਮਾਰਿਆ ਅਤੇ ਆਪਣਾ ਪੋਸ਼ਣ ਕੀਤਾ। ਉਨ੍ਹਾਂ ਨੇ ਮੇਰੇ ਇੱਜੜ ਦਾ ਪੋਸ਼ਣ ਨਹੀਂ ਕੀਤਾ।”"
8 Tão certo como eu vivo, diz o Senhor Deus, visto que as minhas ovelhas foram entregues à rapina e se tornaram pasto para todas as feras do campo, por não haver pastor, e que os meus pastores não procuram as minhas ovelhas, pois se apascentam a si mesmos e não apascentam as minhas ovelhas, —
9 ਇਸ ਲਈ, ਆਜੜੀਓ, ਤੁਸੀਂ ਯਹੋਵਾਹ ਦੇ ਸ਼ਬਦ ਨੂੰ ਸੁਣੋ!"
9 portanto, ó pastores, ouvi a palavra do Senhor :
10 ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਆਜੜੀਆਂ ਦੇ ਵਿਰੁੱਧ ਹਾਂ! ਮੈਂ ਉਨ੍ਹਾਂ ਪਾਸੋਂ ਆਪਣੀਆਂ ਭੇਡਾਂ ਦੀ ਮੰਗ ਕਰਾਂਗਾ। ਮੈਂ ਉਨ੍ਹਾਂ ਦੀ ਛੁੱਟੀ ਕਰ ਦਿਆਂਗਾ! ਉਹ ਹੋਰ ਵੱਧੇਰੇ ਮੇਰੇ ਆਜੜੀ ਨਹੀਂ ਰਹਿਣਗੇ! ਫ਼ੇਰ ਆਜੜੀ ਆਪਣਾ ਪੋਸ਼ਣ ਨਹੀਂ ਕਰ ਸੱਕਣਗੇ। ਅਤੇ ਮੈਂ ਆਪਣੇ ਇੱਜੜ ਨੂੰ ਉਨ੍ਹਾਂ ਦੇ ਮੂੰਹਾਂ ਤੋਂ ਬਚਾ ਲਵਾਂਗਾ। ਫ਼ੇਰ ਮੇਰੀਆਂ ਭੇਡਾਂ ਉਨ੍ਹਾਂ ਦਾ ਭੋਜਨ ਨਹੀਂ ਹੋਣਗੀਆਂ।”"
10 Assim diz o Senhor Deus: Eis que eu estou contra os pastores e deles demandarei as minhas ovelhas; porei termo no seu pastoreio, e não se apascentarão mais a si mesmos; livrarei as minhas ovelhas da sua boca, para que já não lhes sirvam de pasto.
11 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਮੈਂ, ਖੁਦ, ਉਨ੍ਹਾਂ ਦਾ ਆਜੜੀ ਹੋਵਾਂਗਾ। ਮੈਂ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ, ਮੈਂ ਉਨ੍ਹਾਂ ਨੂੰ ਲੱਭਾਂਗਾ।"
11 Porque assim diz o Senhor Deus: Eis que eu mesmo procurarei as minhas ovelhas e as buscarei.
12 ਜੇਕਰ ਕੋਈ ਆਜੜੀ ਆਪਣੀਆਂ ਭੇਡਾਂ ਦੇ ਨਾਲ ਹੁੰਦਾ ਹੈ ਜਦੋਂ ਉਹ ਦੂਰ ਭਟਕਣ ਲਗਦੀਆਂ ਹਨ, ਤਾਂ ਉਹ ਉਨ੍ਹਾਂ ਦੀ ਖੋਜ ਕਰਨ ਜਾਵੇਗਾ। ਇਸੇ ਤਰ੍ਹਾਂ, ਮੈਂ ਆਪਣੀਆਂ ਭੇਡਾਂ ਦੀ ਤਲਾਸ਼ ਕਰਾਂਗਾ। ਮੈਂ ਆਪਣੀਆਂ ਭੇਡਾਂ ਨੂੰ ਬਚਾ ਲਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਵਾਪਸ ਲਿਆਵਾਂਗਾ ਜਿੱਧਰ ਉਹ ਉਸ ਹਨੇਰੇ ਅਤੇ ਬਦਲਵਾਈ ਵਾਲੇ ਦਿਨ ਖਿੰਡ ਗਈਆਂ ਸਨ।"
12 Como o pastor busca o seu rebanho, no dia em que encontra ovelhas dispersas, assim buscarei as minhas ovelhas; livrá-las-ei de todos os lugares para onde foram espalhadas no dia de nuvens e de escuridão.
13 ਮੈਂ ਉਨ੍ਹਾਂ ਨੂੰ ਉਨ੍ਹਾਂ ਕੌਮਾਂ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਵਿੱਚੋਂ ਇਕੱਠਿਆਂ ਕਰਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਤੇ ਲਿਆਵਾਂਗਾ। ਅਤੇ ਮੈਂ ਉਨ੍ਹਾਂ ਦਾ, ਇਸਰਾਏਲ ਦੇ ਪਰਬਤਾਂ ਉੱਤੇ, ਨਦੀਆਂ ਕੰਢੇ, ਉਨ੍ਹਾਂ ਸਾਰੀਆਂ ਥਾਵਾਂ ਉੱਤੇ ਜਿੱਥੇ ਲੋਕ ਰਹਿੰਦੇ ਹਨ, ਪੋਸ਼ਣ ਕਰਾਂਗਾ।"
13 Tirá-las-ei dos povos, e as congregarei dos diversos países, e as introduzirei na sua terra; apascentá-las-ei nos montes de Israel, junto às correntes e em todos os lugares habitados da terra.
14 ਮੈਂ ਉਨ੍ਹਾਂ ਦੀ ਘਾਹ ਦੇ ਮੈਦਾਨਾਂ ਵੱਲ ਅਗਵਾਈ ਕਰਾਂਗਾ। ਉਹ ਇਸਰਾਏਲ ਦੇ ਪਰਬਤਾਂ ਦੀ ਉੱਚੀ ਥਾਂ ਉੱਤੇ ਜਾਣਗੀਆਂ। ਓੱਥੇ ਉਹ ਚੰਗੀ ਧਰਤੀ ਉੱਤੇ ਲੇਟਣਗੀਆਂ ਅਤੇ ਘਾਹ ਖਾਣਗੀਆਂ। ਉਹ ਇਸਰਾਏਲ ਦੇ ਪਰਬਤਾਂ ਉੱਤੇ ਵੱਧੀਆ ਘਾਹ ਦੇ ਮੈਦਾਨ ਵਿੱਚ ਚਰਨਗੀਆਂ।"
14 Apascentá-las-ei de bons pastos, e nos altos montes de Israel será a sua pastagem; deitar-se-ão ali em boa pastagem e terão pastos bons nos montes de Israel.
15 ਹਾਂ, ਮੈਂ ਆਪਣੇ ਇੱਜੜ ਦਾ ਪੋਸ਼ਣ ਕਰਾਂਗਾ ਅਤੇ ਮੈਂ ਉਨ੍ਹਾਂ ਦੀ ਆਰਾਮ ਵਾਲੀ ਥਾਂ ਵੱਲ ਅਗਵਾਈ ਕਰਾਂਗਾ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
15 Eu mesmo apascentarei as minhas ovelhas e as farei repousar, diz o Senhor Deus.
16 “ਮੈਂ ਆਪਣੀਆਂ ਗੁਆਚੀਆਂ ਭੇਡਾਂ ਦੀ ਤਲਾਸ਼ ਕਰਾਂਗਾ। ਮੈਂ ਉਨ੍ਹਾਂ ਭੇਡਾਂ ਨੂੰ ਵਾਪਸ ਲਿਆਵਾਂਗਾ ਜਿਹੜੀਆਂ ਖਿੰਡ ਗਈਆਂ ਸਨ। ਮੈਂ ਜ਼ਖਮੀ ਹੋਈਆਂ ਭੇਡਾਂ ਦੇ ਪਟ੍ਟੀਆਂ ਬਂਨ੍ਹਾਂਗਾ। ਮੈਂ ਕਮਜ਼ੋਰ ਭੇਡਾਂ ਨੂੰ ਤਕੜੀਆਂ ਕਰਾਂਗਾ। ਪਰ ਮੈਂ ਉਨ੍ਹਾਂ ਮੋਟੇ ਅਤੇ ਤਾਕਤਵਰ ਆਜੜੀਆਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਓਸੇ ਤਰ੍ਹਾਂ ਦੀ ਸਜ਼ਾ ਦੀ ਖੁਰਾਕ ਦਿਆਂਗਾ ਜਿਸਦੇ ਉਹ ਅਧਿਕਾਰੀ ਹਨ।”"
16 A perdida buscarei, a desgarrada tornarei a trazer, a quebrada ligarei e a enferma fortalecerei; mas a gorda e a forte destruirei; apascentá-las-ei com justiça.
17 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਤੂੰ, ਮੇਰੇ ਇੱਜੜ, ਮੈਂ ਇੱਕ ਭੇਡ ਅਤੇ ਦੂਜੀ ਭੇਡ ਵਿੱਚਕਾਰ ਨਿਆਂ ਕਰਾਂਗਾ। ਮੈਂ ਭੇਡੂਆਂ ਅਤੇ ਬਕਰਿਆਂ ਵਿੱਚਕਾਰ ਨਿਆਂ ਕਰਾਂਗਾ।"
17 Quanto a vós outras, ó ovelhas minhas, assim diz o Senhor Deus: Eis que julgarei entre ovelhas e ovelhas, entre carneiros e bodes.
18 ਤੁਸੀਂ ਚੰਗੀ ਧਰਤੀ ਉੱਤੇ ਉੱਗਣ ਵਾਲੀ ਘਾਹ ਚਰ ਸੱਕਦੇ ਹੋ। ਇਸ ਲਈ ਤੁਸੀਂ ਉਸ ਘਾਹ ਨੂੰ ਕਿਉਂ ਲਿਤਾੜਦੇ ਹੋ ਜਿਸ ਨੂੰ ਹੋਰ ਭੇਡਾਂ ਖਾਣਾ ਚਾਹੁੰਦੀਆਂ ਹਨ? ਤੁਸੀਂ ਬਹੁਤ ਸਾਰਾ ਸਾਫ਼ ਪਾਣੀ ਪੀ ਸੱਕਦੇ ਹੋ। ਇਸ ਲਈ ਤੁਸੀ ਉਸ ਪਾਣੀ ਨੂੰ ਕਿਉਂ ਗੰਧਲਾ ਕਰਦੇ ਹੋ ਜਿਸ ਨੂੰ ਹੋਰ ਭੇਡਾਂ ਪੀਣਾ ਚਾਹੁੰਦੀਆਂ ਹਨ?"
18 Acaso, não vos basta a boa pastagem? Haveis de pisar aos pés o resto do vosso pasto? E não vos basta o terdes bebido as águas claras? Haveis de turvar o resto com os pés?
19 ਮੇਰੇ ਇੱਜੜ ਨੂੰ ਉਹੀ ਘਾਹ ਖਾਣਾ ਪੈਣਾ ਹੈ ਜੋ ਤੁਸੀਂ ਆਪਣੇ ਪੈਰਾਂ ਹੇਠਾਂ ਮਿਧਿਆ ਅਤੇ ਉਨ੍ਹਾਂ ਨੂੰ ਓਹੀ ਪਾਣੀ ਪੀਣਾ ਪਿਆ ਜਿਹੜਾ ਤੁਸੀਂ ਆਪਣੇ ਪੈਰਾਂ ਨਾਲ ਗੰਧਲਾ ਕੀਤਾ!”"
19 Quanto às minhas ovelhas, elas pastam o que haveis pisado com os pés e bebem o que haveis turvado com os pés.
20 ਇਸ ਲਈ ਮੇਰਾ ਪ੍ਰਭੂ ਯਹੋਵਾਹ ਉਨ੍ਹਾਂ ਨੂੰ ਆਖਦਾ ਹੈ: “ਮੈਂ, ਖੁਦ, ਮੋਟੀਆਂ ਅਤੇ ਪਤਲੀਆਂ ਭੇਡਾਂ ਵਿੱਚਕਾਰ ਨਿਆਂ ਕਰਾਂਗਾ।"
20 Por isso, assim lhes diz o Senhor Deus: Eis que eu mesmo julgarei entre ovelhas gordas e ovelhas magras.
21 ਤੁਸੀਂ ਆਪਣੇ ਪਾਸਿਆਂ ਅਤੇ ਮੋਢੇ ਨਾਲ ਧੱਕਾ ਦਿੰਦੇ ਹੋ। ਤੁਸੀਂ ਸਾਰੀਆਂ ਕਮਜ਼ੋਰ ਭੇਡਾਂ ਨੂੰ ਆਪਣੇ ਸਿੰਗਾਂ ਨਾਲ ਹੇਠਾਂ ਡੇਗ ਦਿੰਦੇ ਹੋ। ਤੁਸੀਂ ਉਨ੍ਹਾਂ ਨੂੰ ਬਾਹਰ ਕੱਢਣ ਤੀਕ ਧੱਕਦੇ ਰਹਿੰਦੇ ਹੋ।"
21 Visto que, com o lado e com o ombro, dais empurrões e, com os chifres, impelis as fracas até as espalhardes fora,
22 ਇਸ ਲਈ ਮੈਂ ਆਪਣੇ ਇੱਜੜ ਨੂੰ ਬਚਾਵਾਂਗਾ। ਉਹ ਹੁਣ ਜੰਗਲੀ ਜਾਨਵਰਾਂ ਦਾ ਸ਼ਿਕਾਰ ਨਹੀਂ ਹੋਵੇਗਾ। ਮੈਂ ਇੱਕ ਭੇਡ ਅਤੇ ਦੂਜੀ ਭੇਡ ਵਿੱਚਕਾਰ ਨਿਆਂ ਕਰਾਂਗਾ।"
22 eu livrarei as minhas ovelhas, para que já não sirvam de rapina, e julgarei entre ovelhas e ovelhas.
23 ਫ਼ੇਰ ਮੈਂ ਉਨ੍ਹਾਂ ਉੱਤੇ ਇੱਕ ਆਜੜੀ, ਆਪਣੇ ਸੇਵਕ ਦਾਊਦ, ਨੂੰ ਲਵਾਂਗਾ। ਉਹ ਉਨ੍ਹਾਂ ਦਾ ਪੋਸ਼ਣ ਕਰੇਗਾ ਅਤੇ ਉਨ੍ਹਾਂ ਦਾ ਆਜੜੀ ਬਣੇਗਾ।"
23 Suscitarei para elas um só pastor, e ele as apascentará; o meu servo Davi é que as apascentará; ele lhes servirá de pastor.
24 ਫ਼ੇਰ ਮੈਂ, ਪ੍ਰਭੂ ਅਤੇ ਯਹੋਵਾਹ, ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। ਅਤੇ ਮੇਰਾ ਸੇਵਕ ਦਾਊਦ ਉਨ੍ਹਾਂ ਵਿੱਚ ਰਹਿਣ ਵਾਲਾ ਉਨ੍ਹਾਂ ਦਾ ਹਾਕਮ ਹੋਵੇਗਾ। ਮੈਂ, ਯਹੋਵਾਹ ਨੇ, ਬੋਲ ਦਿੱਤਾ ਹੈ।"
24 Eu, o Senhor , lhes serei por Deus, e o meu servo Davi será príncipe no meio delas; eu, o Senhor , o disse.
25 “ਅਤੇ ਫ਼ੇਰ ਮੈਂ ਆਪਣੀਆਂ ਭੇਡਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ। ਮੈਂ ਨੁਕਸਾਨਦਾਇੱਕ ਜਾਨਵਰਾਂ ਨੂੰ ਇਸਰਾਏਲ ਦੀ ਧਰਤੀ ਤੋਂ ਦੂਰ ਕਰ ਦਿਆਂਗਾ। ਫ਼ੇਰ ਭੇਡਾਂ ਮਾਰੂਬਲ ਵਿੱਚ ਸੁਰੱਖਿਅਤ ਹੋ ਸੱਕਦੀਆਂ ਹਨ ਅਤੇ ਜੰਗਲ ਵਿੱਚ ਸੌਂ ਸੱਕਦੀਆਂ ਹਨ।"
25 Farei com elas aliança de paz e acabarei com as bestas-feras da terra; seguras habitarão no deserto e dormirão nos bosques.
26 ਮੈਂ ਆਪਣੀ ਪਹਾੜੀ ਦੇ ਇਰਦ-ਗਿਰਦ ਦੀਆਂ ਭੇਡਾਂ ਅਤੇ ਥਾਵਾਂ ਨੂੰ ਅਸੀਸ ਦੇਵਾਂਗਾ। ਮੈਂ ਸਹੀ ਸਮੇਂ ਬਾਰਸ਼ਾਂ ਹੋਣ ਦੇਵਾਂਗਾ। ਉਹ ਉਨ੍ਹਾਂ ਉੱਤੇ ਅਸੀਸਾਂ ਵਰ੍ਹਾਉਣਗੀਆਂ।"
26 Delas e dos lugares ao redor do meu outeiro, eu farei bênção; farei descer a chuva a seu tempo, serão chuvas de bênçãos.
27 ਖੇਤਾਂ ਵਿੱਚ ਉੱਗਣ ਵਾਲੇ ਰੁੱਖ ਫ਼ਲ ਪੈਦਾ ਕਰਨਗੇ। ਧਰਤੀ ਆਪਣੀ ਫ਼ਸਲ ਦੇਵੇਗੀ। ਇਸ ਲਈ ਭੇਡਾਂ ਆਪਣੀ ਧਰਤੀ ਉੱਤੇ ਸੁਰੱਖਿਅਤ ਹੋਣਗੀਆਂ। ਮੈਂ ਉਨ੍ਹਾਂ ਉਤਲੇ ਜੂਲੇ ਤੋੜ ਦਿਆਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਸ਼ਕਤੀ ਤੋਂ ਬਚਾਵਾਂਗਾ ਜਿਨ੍ਹਾਂ ਨੇ ਉਨ੍ਹਾਂ ਨੂੰ ਗੁਲਾਮ ਬਣਾਇਆ ਸੀ। ਫ਼ੇਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"
27 As árvores do campo darão o seu fruto, e a terra dará a sua novidade, e estarão seguras na sua terra; e saberão que eu sou o Senhor , quando eu quebrar as varas do seu jugo e as livrar das mãos dos que as escravizavam.
28 ਉਹ ਫ਼ੇਰ ਕਦੇ ਵੀ ਹੋਰਨਾਂ ਕੌਮਾਂ ਕੋਲੋਂ ਜਾਨਵਰਾਂ ਵਾਂਗ ਨਹੀਂ ਫ਼ੜੇ ਜਾਣਗੇ। ਉਹ ਜਾਨਵਰ ਉਨ੍ਹਾਂ ਨੂੰ ਫ਼ੇਰ ਨਹੀਂ ਖਾਣਗੇ। ਪਰ ਉਹ ਸੁਰੱਖਿਅਤ ਰਹਿਣਗੇ। ਕੋਈ ਵੀ ਉਨ੍ਹਾਂ ਨੂੰ ਭੈਭੀਤ ਨਹੀਂ ਕਰੇਗਾ।"
28 Já não servirão de rapina aos gentios, e as feras da terra nunca mais as comerão; e habitarão seguramente, e ninguém haverá que as espante.
29 ਮੈਂ ਉਨ੍ਹਾਂ ਨੂੰ ਕੁਝ ਜ਼ਮੀਨ ਦਿਆਂਗਾ ਜਿਹੜਾ ਚੰਗਾ ਬਗੀਚਾ ਬਣ ਸੱਕੇਗੀ। ਫ਼ੇਰ ਉਨ੍ਹਾਂ ਨੂੰ ਉਸ ਧਰਤੀ ਤੇ ਭੁੱਖ ਨਹੀਂ ਝੱਲਣੀ ਪਵੇਗੀ। ਉਹ ਫ਼ੇਰ ਕਦੇ ਵੀ ਹੋਰਨਾਂ ਕੌਮਾਂ ਕੋਲੋਂ ਬੇਇੱਜ਼ਤ ਨਹੀਂ ਹੋਣਗੇ।"
29 Levantar-lhes-ei plantação memorável, e nunca mais serão consumidas pela fome na terra, nem mais levarão sobre si o opróbrio dos gentios.
30 ਫ਼ੇਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ। ਅਤੇ ਉਨ੍ਹਾਂ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦੇ ਨਾਲ ਹਾਂ। ਅਤੇ ਇਸਰਾਏਲ ਦਾ ਪਰਿਵਾਰ ਜਾਣ ਜਾਵੇਗਾ ਕਿ ਉਹ ਮੇਰੇ ਬੰਦੇ ਹਨ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!"
30 Saberão, porém, que eu, o Senhor , seu Deus, estou com elas e que elas são o meu povo, a casa de Israel, diz o Senhor Deus.
31 “ਤੁਸੀਂ ਮੇਰੀਆਂ ਭੇਡਾਂ ਹੋ, ਮੇਰੇ ਘਾਹ ਦੇ ਮੈਦਾਨ ਦੀਆਂ ਭੇਡਾਂ। ਤੁਸੀਂ ਸਿਰਫ਼ ਮਨੁੱਖ ਹੋ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹਾਂ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
31 Vós, pois, ó ovelhas minhas, ovelhas do meu pasto; homens sois, mas eu sou o vosso Deus, diz o Senhor Deus.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Ezequiel 34, comparar traduções ou montar um estudo — tudo direto pelo WhatsApp.