Ezequiel 32

Punjabi Bible (GL_PUNJABI) vs ARC

Sair da comparação
ARC Almeida Revista e Corrigida 2009
1 ਫਿਰਊਨ: ਇੱਕ ਸ਼ੇਰ ਜਾਂ ਅਜਗਰ ਜਲਾਵਤਨੀ ਦੇ 12ਵੇਂ ਵਰ੍ਹੇ ਦੇ 12ਵੇਂ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"
1 E sucedeu que, no ano duodécimo, no mês duodécimo, ao primeiro do mês, veio a mim a palavra do Senhor , dizendo:
2 “ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ, ਫਿਰਊਨ ਲਈ ਇਹ ਉਦਾਸ ਗੀਤ ਗਾ। ਉਸ ਨੂੰ ਆਖ: “‘ਤੂੰ ਸੋਚਿਆ ਕਿ ਤੂੰ ਸ਼ਕਤੀਸ਼ਾਲੀ ਸ਼ੇਰ ਵਰਗਾ ਹੈ ਜੋ ਕੌਮਾਂ ਅੰਦਰ ਗੁਮਾਨ ਨਾਲ ਚੱਲ ਰਿਹਾ ਹੋਵੇ। ਪਰ ਤੂੰ ਹੈਂ ਅਸਲ ਵਿੱਚ ਝੀਲਾਂ ਦੇ ਅਜਗਰ ਵਰਗਾ। ਤੂੰ ਨਾਲਿਆਂ ਰਾਹੀਂ ਆਪਣਾ ਰਾਹ ਬਣਾ ਲੈਂਦਾ ਹੈਂ। ਗੰਧਲਾ ਕਰਦਾ ਹੈਂ ਤੂੰ ਪਾਣੀ ਨੂੰ ਪੈਰਾਂ ਆਪਣਿਆਂ ਨਾਲ। ਤੂੰ ਮਿਸਰ ਦੇ ਦਰਿਆਵਾਂ ਨੂੰ ਭੜਕਾਉਂਦਾ।’”"
2 Filho do homem, levanta uma lamentação sobre Faraó, rei do Egito, e dize-lhe: Semelhante eras a um filho de leão entre as nações, e tu foste como um dragão nos mares, e ferias os teus rios, e turbavas as águas com os teus pés, e sujavas os teus rios.
3 ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ ਇਹ ਗੱਲਾਂ: “ਇਕੱਠੇ ਕਰ ਲੇ ਨੇ ਮੈਂ ਬਹੁਤ ਲੋਕ। ਸੁੱਟਾਂਗਾ ਹੁਣ ਮੈਂ ਜਾਲ ਆਪਣਾ ਤੇਰੇ ਉੱਪਰ। ਖਿੱਚ ਲੈਣਗੇ ਉਹ ਲੋਕ ਫ਼ੇਰ ਤੈਨੂੰ ਅੰਦਰ।"
3 Assim diz o Senhor Jeová : Portanto, estenderei sobre ti a minha rede com ajuntamento de muitos povos, e te farão subir na minha rede.
4 ਸੁੱਟ ਦਿਆਂਗਾ ਮੈਂ ਫ਼ੇਰ ਤੈਨੂੰ ਸੁੱਕੀ ਧਰਤ ਉੱਤੇ। ਸੁੱਟ ਦਿਆਂਗਾ ਮੈਂ ਤੈਨੂੰ ਖੇਤਾਂ ਅੰਦਰ। ਆਉਣ ਦਿਆਂਗਾ ਮੈਂ ਸਾਰੇ ਪੰਛੀਆਂ ਨੂੰ ਤੈਨੂੰ ਖਾਣ ਲਈ। ਜੰਗਲੀ ਜਾਨਵਰਾਂ ਨੂੰ ਮੈਂ ਆਉਣ ਦੇਵਾਂਗਾ ਹਰ ਥਾਂ ਤੋਂ ਅਤੇ ਰੱਜਕੇ ਖਾਣ ਦੇਵਾਂਗਾ ਤੈਨੂੰ।"
4 Então, te deixarei em terra; sobre a face do campo te lançarei e farei morar sobre ti todas as aves do céu; e se fartarão de ti os animais de toda a terra.
5 ਖਿੰਡਾ ਦਿਆਂਗਾ ਤੇਰੇ ਮਾਸ ਤੇਰੇ ਨੂੰ ਪਰਬਤਾਂ ਉੱਤੇ ਭਰ ਦੇਵਾਂਗਾ ਮੈਂ ਵਾਦੀਆਂ ਨੂੰ ਤੇਰੇ ਮੁਰਦਾ ਸਰੀਰ ਨਾਲ।"
5 E porei as tuas carnes sobre os montes e encherei os vales da tua altura.
6 ਛਿੜਕ ਦਿਆਂਗਾ ਮੈਂ ਖੂਨ ਤੇਰਾ ਪਰਬਤਾਂ ਉੱਤੇ, ਅਤੇ ਇਹ ਹੇਠ ਧਰਤੀ ਵਿੱਚ ਸਿਂਮ ਜਾਵੇਗਾ। ਭਰ ਜਾਣਗੀਆਂ ਨਦੀਆਂ ਤੇਰੇ ਨਾਲ।"
6 E a terra onde nadas regarei com o teu sangue até aos montes, e as correntes se encherão de ti.
7 ਅਲੋਪ ਤੈਨੂੰ ਕਰ ਦਿਆਂਗਾ ਮੈਂ। ਆਕਾਸ਼ ਨੂੰ ਮੈਂ ਢੱਕ ਦਿਆਂਗਾ ਅਤੇ ਬੁਝਾ ਦਿਆਂਗਾ ਤਾਰਿਆਂ ਦੀ ਰੋਸ਼ਨੀ ਨੂੰ। ਸੂਰਜ ਨੂੰ ਮੈਂ ਕੱਜ ਲਵਾਂਗਾ ਬੱਦਲ ਨਾਲ, ਅਤੇ ਚਮਕੇਗਾ ਨਹੀਂ ਚੰਦਰਮਾ।"
7 E, apagando-te eu, cobrirei os céus e enegrecerei as suas estrelas; ao sol encobrirei com uma nuvem, e a lua não deixará resplandecer a sua luz.
8 ਹਨੇਰਾ ਕਰ ਦਿਆਂਗਾ ਮੈਂ ਤੇਰੇ ਲਈ ਆਕਾਸ਼ ਦੀਆਂ ਸਾਰੀਆਂ ਚਮਕਦੀਆਂ ਰੋਸ਼ਨੀਆਂ ਨੂੰ ਬੁਝਾ ਕੇ। ਹਨੇਰ ਪਾ ਦਿਆਂਗਾ ਮੈਂ ਤੇਰੇ ਸਾਰੇ ਦੇਸ ਅੰਦਰ।” ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ।"
8 Todas as brilhantes luzes do céu enegrecerei sobre ti e trarei trevas sobre a tua terra, diz o Senhor Jeová .
9 “ਮੈਂ ਬਹੁਤ ਸਾਰੇ ਲੋਕਾਂ ਨੂੰ ਉਦਾਸ ਅਤੇ ਗੁੱਸੇ ਕਰ ਦਿਆਂਗਾ, ਜਦੋਂ ਮੈਂ ਤੇਰੀ ਤਬਾਹੀ ਲਈ ਦੁਸ਼ਮਣ ਨੂੰ ਲੈ ਕੇ ਆਵਾਂਗਾ। ਉਹ ਕੌਮਾਂ, ਜਿਨ੍ਹਾਂ ਨੂੰ ਜਾਣਦਾ ਵੀ ਨਹੀਂ, ਉਹ ਵੀ ਗੁੱਸੇ ਹੋ ਜਾਣਗੀਆਂ।"
9 E afligirei o coração de muitos povos, quando eu levar a tua destruição entre as nações, às terras que não conheceste.
10 ਮੈਂ ਬਹੁਤ ਸਾਰੇ ਲੋਕਾਂ ਨੂੰ ਤੇਰੇ ਬਾਰੇ ਹੈਰਾਨ ਕਰ ਦਿਆਂਗਾ। ਉਨ੍ਹਾਂ ਦੇ ਰਾਜੇ ਤੇਰੇ ਲਈ ਬਹੁਤ ਡਰ ਜਾਣਗੇ ਜਦੋਂ ਮੈਂ ਉਨ੍ਹਾਂ ਦੇ ਸਾਹਮਣੇ ਆਪਣੀ ਤਲਵਾਰ ਘੁਮਾਵਾਂਗਾ। ਜਿਸ ਦਿਨ ਤੂੰ ਡਿੱਗੇਁਗਾ, ਰਾਜੇ ਹਰ ਪਲ ਡਰ ਨਾਲ ਕੰਬਣਗੇ। ਹਰ ਰਾਜਾ ਆਪਣੀ ਜ਼ਿੰਦਗੀ ਲਈ ਭੈਭੀਤ ਹੋਵੇਗਾ।”"
10 E farei com que muitos povos fiquem pasmados a teu respeito, e os seus reis tremam em grande maneira, quando eu brandir a minha espada ante o seu rosto; e estremecerão a cada momento, cada um pela sua vida, no dia da tua queda.
11 ਕਿਉਂ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਬਾਬਲ ਦੇ ਰਾਜੇ ਦੀ ਤਲਵਾਰ ਤੇਰੇੇ ਖਿਲਾਫ਼ ਲੜਨ ਲਈ ਆਵੇਗੀ।"
11 Porque assim diz o Senhor Jeová : A espada do rei de Babilônia virá sobre ti.
12 ਮੈਂ ਉਨ੍ਹਾਂ ਸਿਪਾਹੀਆਂ ਦੀ ਵਰਤੋਂ ਜੰਗ ਵਿੱਚ ਤੇਰੇ ਲੋਕਾਂ ਨੂੰ ਮਾਰਨ ਲਈ ਕਰਾਂਗਾ। ਉਹ ਸਿਪਾਹੀ ਸਭ ਤੋਂ ਭਿਆਨਕ ਕੌਮਾਂ ਵਿੱਚੋਂ ਹਨ। ਉਹ ਉਨ੍ਹਾਂ ਚੀਜ਼ਾਂ ਨੂੰ ਤਬਾਹ ਕਰ ਦੇਣਗੇ ਜਿਨ੍ਹਾਂ ਉੱਤੇ ਮਿਸਰ ਮਾਣ ਕਰਦਾ ਹੈ। ਮਿਸਰ ਦੇ ਲੋਕ ਤਬਾਹ ਹੋ ਜਾਣਗੇ।"
12 Farei cair a multidão com as espadas dos valentes, que são todos os mais terríveis das nações; e eles destruirão a soberba do Egito, e toda a sua multidão será perdida.
13 ਮਿਸਰ ਦੀਆਂ ਨਦੀਆਂ ਕੰਢੇ ਬਹੁਤ ਸਾਰੇ ਜਾਨਵਰ ਹਨ। ਮੈਂ ਉਨ੍ਹਾਂ ਸਾਰੇ ਜਾਨਵਰਾਂ ਨੂੰ ਵੀ ਤਬਾਹ ਕਰ ਦਿਆਂਗਾ! ਹੁਣ ਲੋਕ ਫ਼ੇਰ ਕਦੇ ਵੀ ਆਪਣੇ ਪੈਰਾਂ ਨਾਲ ਪਾਣੀ ਨੂੰ ਗੰਧਲਾ ਨਹੀਂ ਕਰਨਗੇ। ਗਾਵਾਂ ਦੇ ਖੁਰ ਪਾਣੀ ਨੂੰ ਫ਼ੇਰ ਗੰਧਲਾ ਨਹੀਂ ਕਰਨਗੇ।"
13 E exterminarei todos os seus animais sobre as muitas águas; nem as turbará mais pé de homem, nem as turbarão unhas de animais.
14 ਇਸ ਲਈ ਮੈਂ ਮਿਸਰ ਦੇ ਪਾਣੀ ਨੂੰ ਸ਼ਾਂਤ ਕਰ ਦਿਆਂਗਾ। ਮੈਂ ਉਨ੍ਹਾਂ ਦੀਆਂ ਨਦੀਆਂ ਨੂੰ ਹੌਲੀ ਚਾਲ ਵਗਣ ਦਿਆਂਗਾ-ਉਹ ਤੇਲ ਵਾਂਗ ਕੂਲੇ ਹੋਣਗੇ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
14 Então, farei assentar as suas águas e farei correr os seus rios como o azeite, diz o Senhor Jeová .
15 ਮੈਂ ਮਿਸਰ ਦੀ ਧਰਤੀ ਨੂੰ ਵੀਰਾਨ ਕਰ ਦਿਆਂਗਾ। ਉਹ ਧਰਤੀ ਹਰ ਸ਼ੈਅ ਗਵਾ ਲਵੇਗੀ। ਮੈਂ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦਿਆਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ!"
15 Quando eu tornar a terra do Egito em assolação, e a terra for assolada em sua plenitude, e quando ferir todos os que nela habitam, então, saberão que eu sou o Senhor .
16 “ਇਹ ਉਹ ਸੋਗੀ ਗੀਤ ਹੈ ਜਿਸ ਨੂੰ ਲੋਕ ਮਿਸਰ ਲਈ ਗਾਉਣਗੇ। ਹੋਰਨਾਂ ਕੌਮਾਂ ਦੀਆਂ ਧੀਆਂ ਮਿਸਰ ਬਾਰੇ ਇਹ ਸੋਗੀ ਗੀਤ ਗਾਉਣਗੀਆਂ। ਉਹ ਇਸ ਨੂੰ ਮਿਸਰ ਅਤੇ ਉਸ ਦੇ ਸਾਰੇ ਲੋਕਾਂ ਬਾਰੇ ਉਦਾਸ ਗੀਤ ਵਜੋਂ ਗਾਉਣਗੀਆਂ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!"
16 Esta é a lamentação com que lamentarão; as filhas das nações o lamentarão; sobre o Egito e sobre toda a sua multidão assim se lamentará, diz o Senhor Jeová .
17 ਮਿਸਰ ਦਾ ਤਬਾਹ ਹੋਣਾ ਜਲਾਵਤਨੀ ਦੇ 12ਵੇਂ ਵਰ੍ਹੇ ਵਿੱਚ ਉਸ ਮਹੀਨੇ ਦੇ 15ਵੇਂ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"
17 E sucedeu que, no ano duodécimo, aos quinze do mês, veio a mim a palavra do Senhor , dizendo:
18 “ਆਦਮੀ ਦੇ ਪੁੱਤਰ, ਮਿਸਰ ਦੇ ਲੋਕਾਂ ਲਈ ਰੋ। ਮਿਸਰ ਅਤੇ ਤਾਕਤਵਰ ਕੌਮਾਂ ਦੀਆਂ ਉਨ੍ਹਾਂ ਧੀਆਂ ਦੀ ਕਬਰ ਵੱਲ ਅਗਵਾਈ ਕਰ। ਉਨ੍ਹਾਂ ਦੀ ਹੇਠਲੀ ਦੁਨੀਆਂ ਵੱਲ ਅਗਵਾਈ ਕਰ ਜਿੱਥੇ ਉਹ ਉਨ੍ਹਾਂ ਹੋਰਨਾਂ ਲੋਕਾਂ ਨਾਲ ਹੋਣਗੇ ਜਿਹੜੇ ਉਸ ਡੂੰਘੀ ਖੱਡ ਵਿੱਚ ਹੇਠਾਂ ਚੱਲੇ ਗਏ ਸਨ।"
18 Filho do homem, pranteia sobre a multidão do Egito e faze-a descer, a ela e às filhas das nações magníficas, à terra mais baixa, aos que descem à cova.
19 “ਮਿਸਰ, ਤੂੰ ਕਿਸੇ ਹੋਰ ਨਾਲੋਂ ਬਿਹਤਰ ਨਹੀਂ ਹੈ। ਮੌਤ ਦੇ ਸਥਾਨ ਵਿੱਚ ਜਾ। ਜਾਕੇ ਉਨ੍ਹਾਂ ਅਸੁੰਨਤੀਆਂ ਸੰਗ ਲੇਟ।"
19 A quem sobrepujas tu em beleza? Desce e deita-te com os incircuncisos.
20 “ਮਿਸਰ ਉਨ੍ਹਾਂ ਹੋਰ ਸਾਰੇ ਲੋਕਾਂ ਨਾਲ ਰਲ ਜਾਵੇਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਦੁਸ਼ਮਣ ਨੇ ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਧੂ ਲਿਆ ਹੈ।"
20 No meio daqueles que foram traspassados à espada, eles cairão; à espada ela está entregue; arrastai-a e a toda a sua multidão.
21 “ਮਜ਼ਬੂਤ ਅਤੇ ਤਾਕਤਵਰ ਲੋਕ ਜੰਗ ਵਿੱਚ ਮਾਰੇ ਗਏ ਸਨ। ਉਹ ਵਿਦੇਸ਼ੀ ਹੇਠਾਂ ਮੌਤ ਦੇ ਸਥਾਨ ਨੂੰ ਚੱਲੇ ਗਏ। ਅਤੇ ਉਸ ਥਾਂ ਤੋਂ ਉਹ ਲੋਕ, ਜਿਹੜੇ ਮਾਰੇ ਗਏ ਸਨ, ਮਿਸਰ ਅਤੇ ਉਸ ਦੇ ਹਿਮਾਇਤੀਆਂ ਨਾਲ ਗੱਲ ਕਰਨਗੇ।"
21 Os mais poderosos dos valentes lhe falarão desde o meio do inferno, juntamente com os que a socorrem: Desceram e estão lá os incircuncisos, traspassados à espada.
22 “ਅੱਸ਼ੂਰ ਅਤੇ ਉਸਦੀ ਸਾਰੀ ਫ਼ੌਜ ਓੱਥੇ ਮੌਤ ਦੇ ਸਥਾਨ ਵਿੱਚ ਹਨ। ਉਨ੍ਹਾਂ ਦੀਆਂ ਕਬਰਾਂ ਉਸ ਡੂੰਘੀ ਖੱਡ ਵਿੱਚ ਹੇਠਾਂ ਹਨ। ਉਹ ਸਾਰੇ ਅੱਸ਼ੂਰੀ ਸਿਪਾਹੀ ਜੰਗ ਵਿੱਚ ਮਾਰੇ ਗਏ ਸਨ। ਉਨ੍ਹਾਂ ਦੀਆਂ ਕਬਰਾਂ ਉਸਦੀ ਕਬਰ ਦੇ ਆਲੇ-ਦੁਆਲੇ ਹਨ। ਜਦੋਂ ਉਹ ਜਿਉਂਦੇ ਸਨ ਉਹ ਲੋਕਾਂ ਨੂੰ ਡਰਾਉਂਦੇ ਸਨ। ਪਰ ਹੁਣ ਉਹ ਸਾਰੇ ਹੀ ਖਾਮੋਸ਼ ਹਨ-ਉਹ ਸਾਰੇ ਹੀ ਜੰਗ ਵਿੱਚ ਮਾਰੇ ਗਏ ਸਨ।"
22 Ali está Assur com todo o seu ajuntamento; em redor dele estão os seus sepulcros; todos eles foram traspassados e caíram à espada.
23 “ਏਲਾਮ ਵੀ ਓੱਥੇ ਹੀ ਹੈ ਅਤੇ ਉਸਦੀ ਸਾਰੀ ਫ਼ੌਜ ਉਸਦੀ ਕਬਰ ਦੁਆਲੇ ਹੈ। ਉਹ ਸਾਰੇ ਹੀ ਜੰਗ ਵਿੱਚ ਮਾਰੇ ਗਏ ਸਨ। ਉਹ ਵਿਦੇਸ਼ੀ ਧਰਤੀ ਹੇਠਾਂ ਡੂੰਘੇ ਚੱਲੇ ਗਏ। ਜਦੋਂ ਉਹ ਜਿਉਂਦੇ ਸਨ ਤਾਂ ਉਹ ਲੋਕਾਂ ਨੂੰ ਡਰਾਉਂਦੇ ਸਨ। ਪਰ ਉਹ ਆਪਣੀ ਸ਼ਰਮ ਲੈ ਕੇ ਉਸ ਡੂੰਘੀ ਖੱਡ ਵਿੱਚ ਹੇਠਾਂ ਚੱਲੇ ਗਏ।"
23 Os seus sepulcros foram postos no mais interior da cova, e o seu ajuntamento está em redor do seu sepulcro; todos foram traspassados, e caíram à espada os que tinham causado espanto na terra dos viventes.
24 ਉਨ੍ਹਾਂ ਨੇ ਏਲਾਮ ਅਤੇ ਉਸ ਦੇ ਉਨ੍ਹਾਂ ਸਾਰੇ ਸਿਪਾਹੀਆਂ ਲਈ ਜਿਹੜੇ ਜੰਗ ਵਿੱਚ ਮਾਰੇ ਗਏ ਸਨ, ਇੱਕ ਬਿਸਤਰ ਵਿਛਾ ਦਿੱਤਾ ਹੈ। ਏਲਾਮ ਦੀ ਫ਼ੌਜ ਉਸਦੀ ਕਬਰ ਦੇ ਸਾਰੇ ਪਾਸੇ ਹੈ। ਉਹ ਸਾਰੇ ਵਿਦੇਸ਼ੀ ਜੰਗ ਵਿੱਚ ਮਾਰੇ ਗਏ ਸਨ। ਜਦੋਂ ਉਹ ਜਿਉਂਦੇ ਸਨ ਤਾਂ ਉਹ ਲੋਕਾਂ ਨੂੰ ਭੈਭੀਤ ਕਰਦੇ ਸਨ। ਪਰ ਉਹ ਆਪਣੀ ਸ਼ਰਮ ਲੈ ਕੇ ਉਸ ਡੂੰਘੀ ਖੱਡ ਵਿੱਚ ਹੇਠਾਂ ਚੱਲੇ ਗਏ। ਉਨ੍ਹਾਂ ਨੂੰ ਉਨ੍ਹਾਂ ਸਾਰੇ ਲੋਕਾਂ ਨਾਲ ਪਾਇਆ ਗਿਆ ਸੀ ਜਿਹੜੇ ਮਾਰੇ ਗਏ ਹਨ।"
24 Ali está Elão com toda a sua multidão, em redor do seu sepulcro; todos eles foram traspassados e caíram à espada; eles desceram incircuncisos às mais baixas partes da terra; causaram terror na terra dos viventes e levaram a sua vergonha com os que desceram à cova.
25 “ਮਸ਼ਕ ਤੂਬਲ ਅਤੇ ਉਨ੍ਹਾਂ ਦੀਆਂ ਸਾਰੀਆਂ ਫ਼ੌਜਾਂ ਓੱਥੇ ਹਨ। ਉਨ੍ਹਾਂ ਦੀਆਂ ਕਬਰਾਂ ਇਸਦੇ ਆਲੇ-ਦੁਆਲੇ ਹਨ। ਉਹ ਸਾਰੇ ਵਿਦੇਸ਼ੀ ਜੰਗ ਵਿੱਚ ਮਾਰੇ ਗਏ ਸਨ। ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ।"
25 No meio dos traspassados, lhe puseram uma cama entre toda a sua multidão; ao redor dele estão os seus sepulcros; todos eles são incircuncisos, traspassados à espada; porque causaram terror na terra dos viventes e levaram a sua vergonha com os que desceram à cova; no meio dos traspassados foi posto.
26 ਪਰ ਹੁਣ ਉਹ ਉਨ੍ਹਾਂ ਤਾਕਤਵਰ ਲੋਕਾਂ ਨਾਲ ਹੇਠਾਂ ਲੇਟੇ ਹੋਏ ਹਨ ਜਿਹੜੇ ਬਹੁਤ-ਬਹੁਤ ਪਹਿਲਾਂ ਮਾਰੇ ਗਏ ਸਨ! ਉਨ੍ਹਾਂ ਨੂੰ ਉਨ੍ਹਾਂ ਦੇ ਜੰਗੀ ਹਬਿਆਰਾਂ ਸਮੇਤ ਦਫ਼ਨ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਸਿਰਾਂ ਹੇਠਾਂ ਹੋਣਗੀਆਂ। ਪਰ ਉਨ੍ਹਾਂ ਦੇ ਪਾਪ ਉਨ੍ਹਾਂ ਦੀਆਂ ਹੱਡੀਆਂ ਉੱਤੇ ਹਨ। ਕਿਉਂ ਕਿ ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ।"
26 Ali estão Meseque e Tubal com toda a sua multidão; ao redor deles estão os seus sepulcros; todos eles são incircuncisos e traspassados à espada, porquanto causaram terror na terra dos viventes.
27 “ਮਿਸਰ, ਤੂੰ ਵੀ ਤਬਾਹ ਹੋ ਜਾਵੇਂਗਾ। ਅਤੇ ਤੂੰ ਵੀ ਹੇਠਾਂ ਉਨ੍ਹਾਂ ਅਸੁੰਨਤੀਆਂ ਨਾਲ ਲੇਟੇਁਗਾ। ਤੂੰ ਉਨ੍ਹਾਂ ਹੋਰਨਾਂ ਸਿਪਾਹੀਆਂ ਨਾਲ ਲੇਟੇਁਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ।"
27 E não se acharão com os valentes que caíram dos incircuncisos, os quais desceram ao sepulcro com as suas armas de guerra e puseram as suas espadas debaixo da sua cabeça, e a sua iniquidade está sobre os seus ossos, porque eram o terror dos heróis na terra dos viventes.
28 “ਅਦੋਮ ਵੀ ਓੱਥੇ ਹੈ। ਉਸ ਦੇ ਰਾਜੇ ਅਤੇ ਬਾਕੀ ਆਗੂ ਵੀ ਓੱਥੇ ਉਸ ਦੇ ਨਾਲ ਹਨ। ਉਹ ਵੀ ਤਾਕਤਵਰ ਸਿਪਾਹੀ ਸਨ। ਪਰ ਹੁਣ ਉਹ ਓੱਥੇ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜੋ ਜੰਗ ਵਿੱਚ ਮਾਰੇ ਗਏ ਸਨ। ਉਹ ਓੱਥੇ ਉਨ੍ਹਾਂ ਅਸੁੰਨਤੀਆਂ ਨਾਲ ਲੇਟੇ ਹੋਏ ਹਨ। ਉਹ ਓੱਥੇ ਹੋਰਨਾਂ ਲੋਕਾਂ ਨਾਲ ਹਨ ਜਿਹੜੇ ਉਸ ਡੂੰਘੀ ਖੱਡ ਅੰਦਰ ਚੱਲੇ ਗਏ ਸਨ।"
28 Também tu, Egito, serás quebrado no meio dos incircuncisos e jazerás com os que foram traspassados à espada.
29 “ਉੱਤਰ ਦੇ ਹਾਕਮ ਓੱਥੇ ਹਨ, ਸਾਰੇ ਦੇ ਸਾਰੇ! ਅਤੇ ਓੱਥੇ ਸਿਦੋਨੀ ਦੇ ਸਾਰੇ ਸਿਪਾਹੀ ਵੀ ਹਨ। ਉਨ੍ਹਾਂ ਦੀ ਤਾਕਤ ਲੋਕਾਂ ਨੂੰ ਭੈਭੀਤ ਕਰਦੀ ਸੀ, ਪਰ ਉਹ ਪਰੇਸ਼ਾਨ ਹੋ ਗੇਏ ਹਨ। ਉਹ ਅਸੁੰਨਤੀਏ ਉਨ੍ਹਾਂ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਉਹ ਆਪਣੀ ਸ਼ਰਮ ਨੂੰ ਉਸ ਡੂੰਘੀ ਖੱਡ ਵਿੱਚ ਹੇਠਾਂ ਲੈ ਗਏ ਸਨ।"
29 Ali está Edom, os seus reis e todos os seus príncipes, que, no seu poder, foram postos com os que foram traspassados à espada; estes jazem com os incircuncisos e com os que desceram à cova.
30 “ਫਿਰਊਨ ਉਨ੍ਹਾਂ ਲੋਕਾਂ ਨੂੰ ਦੇਖੇਗਾ ਜਿਹੜੇ ਹੇਠਾਂ ਮੌਤ ਦੇ ਸਥਾਨ ਗਏ ਸਨ। ਉਸ ਨੂੰ ਅਤੇ ਉਸ ਦੇ ਨਾਲ ਦੇ ਸਾਰੇ ਲੋਕਾਂ ਨੂੰ ਸੱਕੂਨ ਮਿਲੇਗਾ। ਹਾਂ, ਫਿਰਊਨ ਅਤੇ ਉਸਦੀ ਸਾਰੀ ਫ਼ੌਜ ਜੰਗ ਵਿੱਚ ਮਾਰੀ ਜਾਵੇਗੀ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
30 Ali estão os príncipes do Norte, todos eles, e todos os sidônios, que desceram com os traspassados, envergonhados com o terror causado pelo seu poder; e jazem incircuncisos com os que foram traspassados à espada e levam a sua vergonha com os que desceram à cova.
31 “ਜਦੋਂ ਫਿਰਊਨ ਜਿਉਂਦਾ ਸੀ ਮੈਂ ਲੋਕਾਂ ਨੂੰ ਉਸਤੋਂ ਭੈਭੀਤ ਕੀਤਾ। ਪਰ ਹੁਣ, ਉਹ ਉਨ੍ਹਾਂ ਵਿਦੇਸ਼ੀਆਂ ਨਾਲ ਲੇਟੇਗਾ। ਫਿਰਊਨ ਅਤੇ ਉਸਦੀ ਫ਼ੌਜ ਉਨ੍ਹਾਂ ਹੋਰ ਸਾਰੇ ਸਿਪਾਹੀਆਂ ਨਾਲ ਲੇਟੇਗੀ ਜਿਹੜੇ ਜੰਗ ਵਿੱਚ ਮਾਰੇ ਗਏ ਸਨ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।"
31 Faraó os verá e se consolará com toda a sua multidão; sim, o próprio Faraó e todo o seu exército, traspassados à espada, diz o Senhor Jeová .
32 — ausente —
32 Porque também eu pus o meu espanto na terra dos viventes; pelo que jazerá no meio dos incircuncisos, com os traspassados à espada, Faraó e toda a sua multidão, diz o Senhor Jeová .

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Ezequiel 32, comparar traduções ou montar um estudo — tudo direto pelo WhatsApp.