Ezequiel 23

Punjabi Bible (GL_PUNJABI) vs NVI

Sair da comparação
NVI Nova Versão Internacional
1 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,"
1 Esta palavra do Senhor veio a mim:
2 “ਆਦਮੀ ਦੇ ਪੁੱਤਰ, ਸਮਾਰੀਆਂ ਅਤੇ ਯਰੂਸ਼ਲਮ ਬਾਰੇ ਇਹ ਕਹਾਣੀ ਸੁਣ। ਦੋ ਭੈਣਾਂ ਸਨ। ਉਹ ਇੱਕੋ ਮਾਂ ਦੀਆਂ ਧੀਆਂ ਸਨ।"
2 "Filho do homem, existiam duas mulheres, filhas da mesma mãe.
3 ਜਦੋਂ ਉਹ ਹਾਲੀ ਜਵਾਨ ਸਨ ਉਹ ਮਿਸਰ ਵਿੱਚ ਵੇਸਵਾਵਾਂ ਬਣ ਗਈਆਂ। ਮਿਸਰ ਵਿੱਚ, ਪਹਿਲਾਂ ਉਨ੍ਹਾਂ ਨੇ ਪਿਆਰ ਕੀਤਾ ਅਤੇ ਆਦਮੀਆਂ ਨੂੰ ਆਪਣੇ ਨਿਪਲ ਛੂਹਣ ਦਿੱਤੇ ਅਤੇ ਆਪਣੀਆਂ ਜਵਾਨ ਛਾਤੀਆਂ ਨੂੰ ਹੱਥ ਪਾਉਣ ਦਿੱਤਾ।"
3 Elas se tornaram prostitutas no Egito, envolvendo-se na prostituição desde a juventude. Naquela terra os seus peitos foram acariciados e os seus seios virgens foram afagados.
4 ਵੱਡੀ ਧੀ ਦਾ ਨਾਂ ਸੀ ਆਹਾਲਾਹ। ਅਤੇ ਉਸਦੀ ਭੈਣ ਦਾ ਨਾਂ ਵੀ ਆਹਾਲੀਬਾਹ। ਉਹ ਭੈਣਾਂ ਮੇਰੀਆਂ ਪਤਨੀਆਂ ਬਣ ਗਈਆਂ। ਅਤੇ ਸਾਡੇ ਬੱਚੇ ਹੋਏ। ਆਹਾਲਾਹ ਅਸਲ ਵਿੱਚ ਸਮਰਿਯਾ ਹੈ। ਅਤੇ ਆਹਾਲੀਬਾਹ ਅਸਲ ਵਿੱਚ ਯਰੂਸ਼ਲਮ ਹੈ।"
4 A mais velha chamava-se Oolá, e sua irmã, Oolibá. Elas eram minhas e deram à luz filhos e filhas. Oolá é Samaria, e Oolibá é Jerusalém.
5 “ਫ਼ੇਰ ਆਹਾਲਾਹ ਨੇ ਮੇਰੇ ਨਾਲ ਬੇਵਫ਼ਾਈ ਕੀਤੀ-ਉਹ ਵੇਸਵਾ ਵਾਂਗ ਰਹਿਣ ਲਗੀ। ਉਹ ਆਪਣੇ ਪ੍ਰੇਮੀਆਂ ਨੂੰ ਚਾਹੁਣ ਲਗੀ। ਉਸ ਨੇ ਅਸ਼ੂਰ੍ਰੀਆਂ ਦੇ ਸਿਪਾਹੀਆਂ ਨੂੰ"
5 "Oolá envolveu-se em prostituição enquanto ainda era minha; ela se encheu de cobiça por seus amantes, os assírios, guerreiros
6 ਉਨ੍ਹਾਂ ਦੀਆਂ ਨੀਲੀਆਂ ਵਰਦੀਆਂ ਵਿੱਚ ਦੇਖਿਆ। ਉਹ ਸੋਹਣੇ ਗੱਭਰੂ ਜਵਾਨ ਅਤੇ ਘੋੜ-ਸਵਾਰ ਸਨ। ਉਹ ਆਗੂ ਅਤੇ ਅਫ਼ਸਰ ਸਨ।"
6 vestidos de vermelho, governadores e comandantes, todos eles cavaleiros jovens e elegantes.
7 ਆਹਾਲਾਹ ਨੇ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਆਦਮੀਆਂ ਨੂੰ ਸੌਂਪ ਦਿੱਤਾ। ਉਹ ਸਾਰੇ ਹੀ ਅੱਸ਼ੂਰੀਆਂ ਦੀ ਫ਼ੌਜ ਦੇ ਚੁਣੇ ਹੋਏ ਸਿਪਾਹੀ ਸਨ ਅਤੇ ਉਸ ਨੂੰ ਉਹ ਸਾਰੇ ਚਾਹੀਦੇ ਸਨ। ਉਹ ਉਨ੍ਹਾਂ ਦੇ ਬੁੱਤਾਂ ਨਾਲ ਨਾਪਾਕ ਹੋ ਗਈ।"
7 Ela se entregou como prostituta a toda a elite dos assírios e contaminou-se com todos os ídolos de cada homem por ela cobiçado.
8 ਇਸਤੋਂ ਇਲਾਵਾ, ਉਸ ਨੇ ਕਦੇ ਵੀ ਮਿਸਰ ਨਾਲ ਆਪਣੀ ਆਸ਼ਕੀ ਨਹੀਂ ਛੱਡੀ। ਮਿਸਰ ਦਾ ਉਸ ਨਾਲ ਪਿਆਰ ਦਾ ਮਾਮਲਾ ਸੀ ਜਦੋਂ ਉਹ ਜਵਾਨ ਕੁੜੀ ਸੀ। ਮਿਸਰ ਉਸਦੀਆਂ ਜਵਾਨ ਛਾਤੀਆਂ ਨੂੰ ਛੂਹਣ ਵਾਲਾ ਪਹਿਲਾ ਪ੍ਰੇਮੀ ਸੀ। ਮਿਸਰ ਨੇ ਆਪਣਾ ਝੂਠਾ ਪਿਆਰ ਉਸ ਉੱਤੇ ਡੋਲ੍ਹ ਦਿੱਤਾ।"
8 Ela não abandonou a prostituição iniciada no Egito, quando em sua juventude homens dormiram com ela, afagaram seus seios virgens e a envolveram em suas práticas dissolutas.
9 ਇਸ ਲਈ ਮੈਂ ਉਸ ਦੇ ਪ੍ਰੇਮੀਆਂ ਨੂੰ ਉਸ ਨੂੰ ਹਾਸਿਲ ਕਰ ਦਿੱਤਾ। ਉਹ ਅੱਸ਼ੂਰੀਆਂ ਨੂੰ ਚਾਹੁੰਦੀ ਸੀ, ਇਸ ਲਈ ਮੈਂ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ!"
9 "Por isso eu a entreguei nas mãos de seus amantes, os assírios, os quais ela desejou ardentemente.
10 ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਉਸ ਦੇ ਬੱਚੇ ਖੋਹ ਲੇ। ਅਤੇ ਉਨ੍ਹਾਂ ਨੇ ਆਪਣੀ ਤਲਵਾਰ ਵਰਤੀ ਅਤੇ ਉਸ ਨੂੰ ਕਤਲ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਸਜ਼ਾ ਦਿੱਤੀ। ਅਤੇ ਔਰਤਾਂ ਹਾਲੇ ਵੀ ਉਸ ਬਾਰੇ ਗੱਲਾਂ ਕਰਦੀਆਂ ਹਨ।"
10 Eles lhe arrancaram as roupas, deixando-a nua, levaram embora seus filhos e suas filhas e a mataram com à espada. Ela se tornou um provérbio entre as mulheres. Foi-lhe infligido castigo.
11 “ਉਸਦੀ ਛੋਟੀ ਭੈਣ, ਆਹਾਲੀਬਾਹ ਨੇ ਇਹ ਸਾਰੀਆਂ ਗੱਲਾਂ ਵਾਪਰਦੀਆਂ ਦੇਖੀਆਂ। ਪਰ ਆਹਾਲੀਬਾਹ ਨੇ ਆਪਣੀ ਭੈਣ ਨਾਲੋਂ ਵੀ ਵੱਧੇਰੇ ਪਾਪ ਕੀਤੇ! ਉਹ ਆਹਾਲਾਹ ਨਾਲੋਂ ਵੀ ਵੱਧੇਰੇ ਬੇਵਫ਼ਾ ਸੀ।"
11 "Sua irmã Oolibá viu isso. No entanto, em sua cobiça e prostituição, ela foi mais depravada do que a irmã.
12 ਉਸ ਨੂੰ ਅੱਸ਼ੂਰੀਆਂ ਦੇ ਆਗੂ ਅਤੇ ਅਫ਼ਸਰ ਚਾਹੀਦੇ ਸਨ। ਉਸ ਨੂੰ ਉਹ ਨੀਲੀ ਵਰਦੀ ਵਾਲੇ ਘੋੜ-ਸਵਾਰ ਸਿਪਾਹੀ ਚਾਹੀਦੇ ਸਨ। ਉਹ ਸਾਰੇ ਹੀ ਸੋਹਣੇ ਗੱਭਰੂ ਜਵਾਨ ਸਨ।"
12 Também desejou ardentemente os assírios, governadores e comandantes, guerreiros em uniforme completo, todos eles jovens e belos cavaleiros.
13 ਮੈਂ ਦੇਖਿਆ ਕਿ ਦੋਵੇ ਔਰਤਾਂ ਆਪਣੀਆਂ ਜ਼ਿੰਦਗੀਆਂ ਨੂੰ ਇੱਕੋ ਜਿਹੀਆਂ ਗਲਤੀਆਂ ਨਾਲ ਬਰਬਾਦ ਕਰਨ ਜਾ ਰਹੀਆਂ ਸਨ।"
13 Vi que ela também se contaminou; ambas seguiram o mesmo caminho.
14 “ਆਹਾਲੀਬਾਹ ਮੇਰੇ ਨਾਲ ਬੇਵਫ਼ਾਈ ਕਰਦੀ ਰਹੀ। ਬਾਬਲ ਵਿੱਚ ਉਸ ਨੇ ਕੰਧਾਂ ਉੱਤੇ ਉਕਰੀਆਂ ਆਦਮੀਆਂ ਦੀਆਂ ਤਸਵੀਰਾਂ ਦੇਖੀਆਂ। ਉਹ ਤਸਵੀਰਾਂ ਆਪਣੀਆਂ ਲਾਲ ਵਰਦੀਆਂ ਪਾਈ ਹੋਏ ਚਾਲਦੀ ਆਦਮੀਆਂ ਦੀਆਂ ਸਨ।"
14 "Mas ela levou sua prostituição ainda mais longe. Viu homens desenhados numa parede, figuras de caldeus em vermelho,
15 ਉਨ੍ਹਾਂ ਨੇ ਆਪਣੀਆਂ ਕਮਰਾਂ ਦੁਆਲੇ ਪੇਟੀਆਂ ਬੱਧੀਆਂ ਹੋਈਆਂ ਸਨ ਅਤੇ ਆਪਣੇ ਸਿਰਾਂ ਉੱਤੇ ਲੰਮੀਆਂ ਪਗੜੀਆਂ ਪਹਿਨੀਆਂ ਹੋਈਆਂ ਸਨ। ਉਹ ਸਾਰੇ ਆਦਮੀ ਰਬਵਾਨ ਅਫ਼ਸਰਾਂ ਵਰਗੇ ਨਜ਼ਰ ਆਉਂਦੇ ਸਨ। ਉਹ ਸਾਰੇ ਹੀ ਬਾਬਲ ਦੇ ਵਸਨੀਕਾਂ ਵਰਗੇ ਜਾਪਦੇ ਸਨ।"
15 usando cinturões e esvoaçantes turbantes na cabeça; todos se pareciam com oficiais que chefiam os carros da Babilônia, nativos da Caldéia.
16 ਜਿਉਂ ਹੀ ਆਹਾਲੀਬਾਹ ਨੇ ਉਨ੍ਹਾਂ ਨੂੰ ਵੇਖਿਆ, ਉਸ ਨੂੰ ਉਹ ਚਾਹੀਦੇ ਸਨ, ਅਤੇ ਚਾਲਡੀਨਾਂ ਕੋਲ ਹਲਕਾਰੇ ਭੇਜੇ।"
16 Assim que ela os viu, desejou-os ardentemente e lhes mandou mensageiros até a Caldéia.
17 ਇਸ ਲਈ ਬਾਬਲ ਦੇ ਉਹ ਆਦਮੀ ਉਸਦੀ ਸੇਜ਼ ਉੱਤੇ ਉਸ ਨਾਲ ਸੰਭੋਗ ਕਰਨ ਲਈ ਆਏ। ਉਸ ਨੂੰ ਨੇ ਉਸ ਨੂੰ ਵਰਤਿਆ ਅਤੇ ਉਸ ਨੂੰ ਇੰਨਾ ਨਾਪਾਕ ਬਣਾ ਦਿੱਤਾ ਕਿ ਉਹ ਉਨ੍ਹਾਂ ਤੋਂ ਸਖਤ ਨਫ਼ਰਤ ਕਰਨ ਲੱਗ ਪਈ!"
17 Então os babilônios vieram procurá-la, até a cama do amor, e em sua cobiça a contaminaram. Depois de haver sido contaminada por eles, ela se afastou deles desgostosa.
18 “ਆਹਾਲੀਬਾਹ ਨੇ ਹਰ ਕਿਸੇ ਨੂੰ ਦਰਸਾ ਦਿੱਤਾ ਕਿ ਉਹ ਬੇਵਫ਼ਾ ਸੀ। ਇਸ ਲਈ ਉਸ ਨੇ ਇੰਨੇ ਸਾਰੇ ਬੰਦਿਆਂ ਨੂੰ ਆਪਣਾ ਨਗਨ ਸ਼ਰੀਰ ਵੇਖਣ ਦਿੱਤਾ, ਕਿ ਮੈਨੂੰ ਉਸ ਨਾਲ ਸਖਤ ਨਫ਼ਰਤ ਹੋ ਗਈ-ਓਸੇ ਤਰ੍ਹਾਂ ਜਿਵੇਂ ਮੈਨੂੰ ਉਸਦੀ ਭੈਣ ਨਾਲ ਸਖਤ ਨਫ਼ਰਤ ਕੀਤੀ ਸੀ।"
18 Ela, então, prosseguiu abertamente em sua prostituição e expôs a sua nudez, e eu me afastei dela desgostoso, assim como eu tinha me afastado de sua irmã.
19 ਬਾਰ-ਬਾਰ ਆਹਾਲੀਬਾਹ ਨੇ ਮੇਰੇ ਨਾਲ ਬੇਵਫ਼ਾਈ ਕੀਤੀ। ਅਤੇ ਫ਼ੇਰ ਉਸ ਨੂੰ ਉਹ ਆਸ਼ਕੀ ਚੇਤੇ ਆਈ ਜਿਹੜੀ ਉਸ ਨੇ ਮਿਸਰ ਵਿੱਚ ਆਪਣੀ ਜਵਾਨੀ ਵੇਲੇ ਕੀਤੀ ਸੀ।"
19 Contudo, ela ia se tornando cada vez mais promíscua à medida que se recordava dos dias de sua juventude, quando era prostituta no Egito.
20 ਉਸ ਨੂੰ ਆਪਣਾ ਪ੍ਰੇਮੀ ਯਾਦ ਆਇਆ ਜਿਸਦਾ ਲਿਂਗ ਖੋਤੇ ਵਰਗਾ ਅਤੇ ਘੋੜੇ ਵਾਂਗ ਵੀਰਜ ਦਾ ਹੜ੍ਹ ਸੀ।"
20 Desejou ardentemente os seus amantes, cujos membros eram como os de jumentos e cuja ejaculação era como a de cavalos.
21 “ਆਹਾਲੀਬਾਹ, ਤੂੰ ਉਨ੍ਹਾਂ ਦਿਨਾਂ ਲਈ ਤਰਸ ਗਈ ਜਦੋਂ ਤੂੰ ਸੀ; ਜਦੋਂ ਤੇਰੇ ਪ੍ਰੇਮੀ ਨੇ ਤੇਰੇ ਨਿਪਲ ਛੂਹੇ ਅਤੇ ਤੇਰੀਆਂ ਛਾਤੀਆਂ ਫ਼ੜੀਆਂ ਸਨ।"
21 De modo que você ansiou pela lascívia de sua juventude, quando no Egito seus peitos eram afagados e seus seios virgens eram acariciados.
22 ਇਸ ਲਈ ਆਹਾਲੀਬਾਹ, ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਤੈਨੂੰ ਆਪਣੇ ਪ੍ਰੇਮੀਆਂ ਨਾਲ ਸਖਤ ਨਫ਼ਰਤ ਹੋ ਗਈ। ਪਰ ਮੈਂ ਤੇਰੇ ਪ੍ਰੇਮੀਆਂ ਨੂੰ ਇੱਥੇ ਲਿਆਵਾਂਗਾ। ਉਹ ਤੈਨੂੰ ਘੇਰ ਲੈਣਗੇ।"
22 "Portanto, Oolibá, assim diz o Soberano Senhor: Incitarei os seus amantes contra você, aqueles de quem você se afastou desgostosa, e os trarei para atacá-la de todos os lados,
23 ਮੈਂ ਉਨ੍ਹਾਂ ਸਾਰੇ ਆਦਮੀਆਂ ਨੂੰ ਬਾਬਲ ਤੋਂ ਲਿਆਵਾਂਗਾ। ਖਾਸ ਤੌਰ ਤੇ ਕਸਦੀਆਂ ਨੂੰ। ਮੈਂ ਫਿਕੋਦ, ਸ਼ੋਆ ਅਤੇ ਕੋਅ ਦੇ ਆਦਮੀਆਂ ਨੂੰ ਲਿਆਵਾਂਗਾ। ਅਤੇ ਮੈਂ ਅਸ਼ੂਰ੍ਰੀਆਂ ਦੇ ਉਨ੍ਹਾਂ ਸਾਰੇ ਆਦਮੀਆਂ ਨੂੰ ਲਿਆਵਾਂਗਾ। ਮੈਂ ਉਨ੍ਹਾਂ ਸਾਰੇ ਆਗੂਆਂ ਅਤੇ ਅਫ਼ਸਰਾਂ ਨੂੰ ਲਿਆਵਾਂਗਾ। ਉਹ ਸਾਰੇ ਹੀ ਸੋਹਣੇ ਗੱਭਰੂ ਜਵਾਨ, ਰਬਵਾਨ ਅਫ਼ਸਰ ਅਤੇ ਉੱਚ ਪਦ ਤੇ ਆਪਣੇ ਘੋੜਿਆਂ ਤੇ ਸਵਾਰੀ ਕਰਦੇ ਹੋਏ ਘੋੜਸਵਾਰ ਸਨ।"
23 os babilônios e todos os caldeus, os homens de Pecode, de Soa e de Coa, e com eles todos os assírios, belos rapazes, todos eles governadores e comandantes, oficiais que chefiam os carros e homens de posto elevado, todos galantes cavaleiros.
24 ਉਨ੍ਹਾਂ ਆਦਮੀਆਂ ਦੀ ਭੀੜ ਤੇਰੇ ਕੋਲ ਆਵੇਗੀ। ਉਹ ਆਪਣੇ ਘੋੜਿਆਂ ਅਤੇ ਰਬਾਂ ਉੱਤੇ ਸਵਾਰ ਹੋਕੇ ਆਉਣਗੇ। ਉਹ ਬਹੁਤ-ਬਹੁਤ ਸਾਰੇ ਆਦਮੀ ਹੋਣਗੇ। ਉਨ੍ਹਾਂ ਕੋਲ ਆਪਣੇ ਨੇਜ਼ੇ, ਢਾਲਾਂ ਅਤੇ ਟੋਪ ਹੋਣਗੇ। ਉਹ ਸਾਰੇ ਤੇਰੇ ਦੁਆਲੇ ਇਕੱਠੇ ਹੋ ਜਾਣਗੇ। ਮੈਂ ਉਨ੍ਹਾਂ ਨੂੰ ਓਹੋ ਕੁਝ ਦੱਸਾਂਗਾ ਜੋ ਤੂੰ ਮੇਰੇ ਨਾਲ ਕੀਤਾ ਹੈ ਅਤੇ ਉਹ ਆਪਣੇ ਤਰੀਕੇ ਨਾਲ ਤੈਨੂੰ ਸਜ਼ਾ ਦੇਣਗੇ।"
24 Eles virão contra você com armas, carros e carroças e com uma multidão de povos; por todos os lados tomarão posição contra você com escudos grandes e pequenos e com capacetes. Eu a entregarei a eles para castigo, e eles a castigarão conforme o costume deles.
25 ਮੈਂ ਤੈਨੂੰ ਦਿਖਾ ਦਿਆਂਗਾ ਕਿ ਕਿੰਨਾ ਈਰਖਾਲੂ ਹਾਂ ਮੈਂ। ਉਹ ਬਹੁਤ ਗੁੱਸੇ ਵਿੱਚ ਹੋਣਗੇ ਅਤੇ ਤੈਨੂੰ ਦੁੱਖ ਪਹੁੰਚਾਉਣਗੇ। ਉਹ ਤੇਰਾ ਨੱਕ ਅਤੇ ਕੰਨ ਕੱਟ ਦੇਣਗੇ। ਉਹ ਤਲਵਾਰ ਲੈ ਕੇ ਤੈਨੂੰ ਕਤਲ ਕਰ ਦੇਣਗੇ। ਫ਼ੇਰ ਉਹ ਤੇਰੇ ਬੱਚਿਆਂ ਨੂੰ ਖੋਹ ਲੈਣਗੇ ਅਤੇ ਜੋ ਕੁਝ ਵੀ ਤੇਰਾ ਬੱਚਿਆਂ ਹੋਇਆ ਹੋਵੇਗਾ ਉਸ ਨੂੰ ਸਾੜ ਦੇਣਗੇ।"
25 Dirigirei contra você a ira do meu ciúme, e, enfurecidos, eles saberão como tratá-la. Cortarão fora o seu nariz e as suas orelhas, e os que forem deixados cairão pela espada. Levarão embora seus filhos e suas filhas, e os que forem deixados serão consumidos pelo fogo.
26 ਉਹ ਤੇਰੇ ਸੁੰਦਰ ਕੱਪੜੇ ਅਤੇ ਗਹਿਣੇ ਖੋਹ ਲੈਣਗੇ।"
26 Também arrancarão as suas roupas e tomarão suas lindas jóias.
27 ਮੈਂ ਤੇਰੇ ਮਿਸਰ ਨਾਲਜ਼ਆਸ਼ਕੀ ਦੇ ਸੁਪਨਿਆਂ ਨੂੰ ਭਂਗ ਕਰ ਦਿਆਂਗਾ। ਤੂੰ ਫ਼ੇਰ ਕਦੇ ਵੀ ਉਨ੍ਹਾਂ ਨੂੰ ਨਹੀਂ ਭਾਲੇਁਗੀ। ਤੂੰ ਹੋਰ ਵੱਧੇਰੇ ਮਿਸਰ ਨੂੰ ਯਾਦ ਨਹੀਂ ਕਰੇਗੀ।’”"
27 Assim darei um basta à lascívia e à prostituição que você começou no Egito. Você deixará de olhar com desejo para essas coisas e não se lembrará mais do Egito.
28 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਮੈਂ ਤੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੂੰ ਨਫ਼ਰਤ ਕਰਦੀ ਹੈਂ। ਮੈਂ ਤੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੂੰ ਸਖਤ ਨਫ਼ਰਤ ਕਰਦੀ ਸੀ।"
28 "Pois assim diz o Soberano Senhor: Estou a ponto de entregá-la nas mãos daqueles que você odeia, daqueles de quem você se afastou desgostosa.
29 ਉਹ ਤੈਨੂੰ ਦਿਖਾ ਦੇਣਗੇ ਕਿ ਉਹ ਤੈਨੂੰ ਕਿੰਨੀ ਨਫ਼ਰਤ ਕਰਦੇ ਹਨ! ਉਹ ਤੇਰੇ ਪਾਸੋਂ ਹਰ ਉਹ ਚੀਜ਼ ਖੋਹ ਲੈਣਗੇ ਜਿਸ ਲਈ ਤੂੰ ਕੰਮ ਕੀਤਾ ਸੀ। ਅਤੇ ਉਹ ਤੈਨੂੰ ਨਿਰਬਸਤਰ ਅਤੇ ਨਂਗਿਆਂ ਕਰ ਛੱਡਣਗੇ! ਲੋਕੀ ਤੇਰੇ ਪਾਪਾਂ ਨੂੰ ਚੰਗੀ ਤਰ੍ਹਾਂ ਦੇਖ ਲੈਣਗੇ। ਉਹ ਦੇਖ ਲੈਣਗੇ ਕਿ ਤੂੰ ਇੱਕ ਵੇਸਵਾ ਦੀ ਤਰ੍ਹਾਂ ਵਿਹਾਰ ਕੀਤਾ ਸੀ ਅਤੇ ਬਦ ਸੁਪਨੇ ਲੇ ਸਨ।"
29 Eles a tratarão com ódio e levarão embora tudo aquilo pelo que você trabalhou. Eles a deixarão despida e nua, e a vergonha de sua prostituição será exposta. Sua lascívia e sua promiscuidade
30 ਇਹ ਮੰਦੇ ਕੰਮ ਤੂੰ ਉਦੋਂ ਕੀਤੇ ਜਦੋਂ ਤੂੰ ਮੈਨੂੰ ਛੱਡ ਦਿੱਤਾ ਸੀ ਅਤੇ ਉਨ੍ਹਾਂ ਹੋਰਨਾਂ ਕੌਮਾਂ ਦੇ ਪਿੱਛੇ ਭੱਜੀ ਸੀ। ਤੂੰ ਉਹ ਮੰਦੇ ਕੰਮ ਕੀਤੇ ਸਨ ਜਦੋਂ ਤੂੰ ਉਨ੍ਹਾਂ ਦੇ ਬੁੱਤਾਂ ਨਾਲ ਆਪਣੇ-ਆਪ ਨੂੰ ਕਲੰਕਤ ਕੀਤਾ ਸੀ।"
30 trouxeram isto sobre você, porque você desejou ardentemente as nações e se contaminou com os ídolos delas.
31 ਤੂੰ ਆਪਣੀ ਭੈਣ ਦੇ ਪਿੱਛੇ ਲਗੀ ਅਤੇ ਉਸੇ ਤਰ੍ਹਾਂ ਦਾ ਜੀਵਨ ਜੀਵਿਆ। ਤੂੰ ਖੁਦ, ਉਸਦਾ ਜ਼ਹਿਰ ਨਾਲ ਭਰਿਆ ਪਿਆਲਾ ਲਿਆ ਅਤੇ ਆਪਣੇ ਹੱਥਾਂ ਵਿੱਚ ਫੜ ਲਿਆ ਸੀ। ਤੂੰ ਆਪਣੀ ਸਜ਼ਾ ਦਾ ਕਾਰਣ ਖੁਦ ਬਣੀ।”"
31 Você seguiu pelo caminho de sua irmã; por essa razão porei o copo dela nas suas mãos.
32 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: “ਤੂੰ ਪੀਵੇਂਗੀ ਭੈਣ ਆਪਣੀ ਦਾ ਜ਼ਹਿਰ ਦਾ ਪਿਆਲਾ। ਇਹ ਹੈ ਇੱਕ ਉੱਚਾ ਅਤੇ ਚੌੜਾ ਪਿਆਲਾ ਜ਼ਹਿਰ ਦਾ। ਪਿਆਲੇ ਵਿੱਚ ਹੈ ਜ਼ਹਿਰ ਬਹੁਤ। ਹੱਸਣਗੇ ਲੋਕ ਤੇਰੇ ਉੱਤੇ ਅਤੇ ਉਡਾਉਣਗੇ ਮਜ਼ਾਕ ਤੇਰਾ।"
32 "Assim diz o Soberano Senhor: "Você beberá do copo de sua irmã, copo grande e fundo; ele causará riso e zombaria, de tão grande que é.
33 ਲੜਖੜ੍ਹਾਵੇਂਗੀ ਤੂੰ ਸ਼ਰਾਬੀ ਬੰਦੇ ਵਾਂਗ। ਚਕਰਾਵੇਗਾ ਬਹੁਤ ਸਿਰ ਤੇਰਾ। ਇਹ ਹੈ ਪਿਆਲਾ ਤਬਾਹੀ ਅਤੇ ਬਰਬਾਦੀ ਦਾ। ਇਹ ਹੈ ਉਸ ਪਿਆਲੇ ਵਰਗਾ ਪੀਤਾ ਸੀ ਜਿਹੜਾ ਤੇਰੀ ਭੈਣ ਨੇ।"
33 Você será dominada pela embriaguez e pela tristeza, com esse copo de desgraça e desolação, o copo de sua irmã Samaria.
34 ਪੀਵੇਂਗੀ ਤੂੰ ਜ਼ਹਿਰ ਉਸ ਪਿਆਲੇ ਵਿੱਚੋਂ। ਪੀਵੇਂਗੀ ਤੂੰ ਇਸ ਨੂੰ ਆਖਰੀ ਬੂਂਦ ਤੀਕ। ਸੁੱਟ ਦੇਵੇਂਗੀ ਤੂੰ ਪਿਆਲੇ ਨੂੰ ਅਤੇ ਕਰ ਦੇਵੇਂਗੀ ਇਸ ਨੂੰ ਚੂਰ-ਚੂਰ! ਅਤੇ ਨੋਚੇਁਗੀ ਤੂੰ ਛਾਤੀਆਂ ਆਪਣੀਆਂ ਦਰਦ ਵਿੱਚ। ਵਾਪਰੇਗਾ ਇਵੇਂ ਹੀ ਕਿਉਂ ਕਿ ਮੈਂ ਹਾਂ ਯਹੋਵਾਹ ਅਤੇ ਪ੍ਰਭੂ। ਅਤੇ ਆਖੀਆਂ ਸਨ ਮੈਂ ਇਹ ਗੱਲਾਂ।"
34 Você o beberá, engolindo até a última gota; depois você o despedaçará e mutilará os próprios seios. "Eu o disse: Palavra do Soberano, do Senhor.
35 “ਇਸ ਲਈ ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ, ‘ਯਰੂਸ਼ਲਮ ਭੁੱਲ ਗਈ ਤੂੰ ਮੈਨੂੰ। ਸੁੱਟ ਦਿੱਤਾ ਤੂੰ ਮੈਨੂੰ ਪਰਾਂ ਅਤੇ ਛੱਡ ਦਿੱਤਾ ਪਿੱਛਾਂਹ। ਇਸ ਲਈ ਹੁਣ ਤੈਨੂੰ ਦੁੱਖ ਭੋਗਣਾ ਪਵੇਗਾ, ਮੈਨੂੰ ਛੱਡਣ ਅਤੇ ਵੇਸਵਾ ਵਾਂਗ ਰਹਿਣ ਦਾ। ਤੈਨੂੰ ਤੇਰੇ ਦੁਸ਼ਟ ਸੁਪਨਿਆਂ ਲਈ ਤਸੀਹੇ ਝੱਲਣੇ ਪੈਣਗੇ।’”"
35 "Agora, assim diz o Soberano Senhor: Visto que você se esqueceu de mim e me deu as costas, você vai sofrer as conseqüências de sua lascívia e de sua prostituição".
36 ਆਹਾਲਾਹ ਅਤੇ ਆਹਾਲੀਬਾਹ ਦੇ ਵਿਰੁੱਧ ਨਿਆਂ ਯਹੋਵਾਹ ਮੇਰੇ ਪ੍ਰਭੂ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਆਹਾਲਾਹ ਅਤੇ ਆਹਾਲੀਬਾਹ ਦਾ ਨਿਆਂ ਕਰੇਂਗਾ? ਤਾਂ ਫ਼ੇਰ ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਨੇ ਕਿਹੋ ਜਿਹੀਆਂ ਭਿਆਨਕ ਗੱਲਾਂ ਕੀਤੀਆਂ ਹਨ।"
36 O Senhor me disse: "Filho do homem, você julgará Oolá e Oolibá? Então confronte-as com suas práticas repugnantes,
37 ਉਨ੍ਹਾਂ ਨੇ ਵਿਭਚਾਰ ਕੀਤਾ ਹੈ। ਉਹ ਕਤਲ ਦੇ ਦੋਸ਼ੀ ਹਨ। ਉਨ੍ਹਾਂ ਨੇ ਬਦਕਾਰਾਂ ਵਾਂਗ ਵਿਹਾਰ ਕੀਤਾ-ਉਹ ਮੈਨੂੰ ਛੱਡ ਕੇ ਆਪਣੇ ਬੁੱਤਾਂ ਨਾਲ ਹੋ ਗਏ। ਉਨ੍ਹਾਂ ਨੇ ਮੇਰੇ ਬੱਚੇ ਪੈਦਾ ਕੀਤੇ ਸਨ। ਪਰ ਉਨ੍ਹਾਂ ਨੇ ਉਨ੍ਹਾਂ ਨੂੰ ਅੱਗ ਵਿੱਚੋਂ ਗੁਜ਼ਰਨ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੇ ਅਜਿਹਾ ਆਪਣੇ ਬੁੱਤਾਂ ਨੂੰ ਭੋਜਨ ਦੇਣ ਲਈ ਕੀਤਾ।"
37 pois elas cometeram adultério e há sangue em suas mãos. Cometeram adultério com seus ídolos; até os seus filhos, os quais elas geraram para mim, sacrificaram aos ídolos.
38 ਉਨ੍ਹਾਂ ਨੇ ਮੇਰੇ ਆਰਾਮ ਦੇ ਖਾਸ ਦਿਨਾਂ ਨਾਲ ਅਤੇ ਮੇਰੇ ਪਵਿੱਤਰ ਸਥਾਨਾਂ ਨਾਲ ਇੰਝ ਵਰਤਾਵਾ ਕੀਤਾ ਜਿਵੇਂ ਉਹ ਮਹੱਤਵਪੂਰਣ ਨਾ ਹੋਣ।"
38 Também me fizeram isto: ao mesmo tempo contaminaram o meu santuário e profanaram os meus sábados.
39 ਉਨ੍ਹਾਂ ਨੇ ਆਪਣੇ ਬੁੱਤਾਂ ਲਈ ਆਪਣੇ ਬੱਚਿਆਂ ਨੂੰ ਕਤਲ ਕਰ ਦਿੱਤਾ, ਅਤੇ ਫ਼ੇਰ ਉਹ ਮੇਰੇ ਪਵਿੱਤਰ ਸਥਾਨ ਵਿੱਚ ਗਏ ਅਤੇ ਉਸ ਨੂੰ ਵੀ ਕਲੰਕਤ ਕਰ ਦਿੱਤਾ! ਉਨ੍ਹਾਂ ਨੇ ਅਜਿਹਾ ਮੇਰੇ ਮੰਦਰ ਦੇ ਅੰਦਰ ਕੀਤਾ।"
39 No mesmo dia em que sacrificavam seus filhos a seus ídolos, elas entravam em meu santuário e o profanavam. Foi isso que elas fizeram em minha casa.
40 “ਉਨ੍ਹਾਂ ਨੇ ਦੂਰਾਡੀਆਂ ਥਾਵਾਂ ਤੋਂ ਆਦਮੀਆਂ ਨੂੰ ਸੱਦਾ ਦਿੱਤਾ। ਤੁਸੀਂ ਉਨ੍ਹਾਂ ਲਈ ਇੱਕ ਸੰਦੇਸਵਾਹਕ ਭੇਜਿਆ ਸੀ ਅਤੇ ਉਹ ਆਦਮੀ ਤੁਹਾਨੂੰ ਮਿਲਣ ਲਈ ਆ ਗਏ। ਤੁਸੀਂ ਉਨ੍ਹਾਂ ਲਈ ਇਸ਼ਨਾਨ ਕੀਤਾ, ਆਪਣੀਆਂ ਅੱਖਾਂ ਰੰਗੀਆਂ, ਅਤੇ ਆਪਣੇ ਗਹਿਣੇ ਪਾ ਲੇ।"
40 "Elas até enviaram mensageiros atrás de homens, que vieram de bem longe, e, quando eles chegaram, você se banhou para recebê-los, pintou os olhos e pôs suas jóias.
41 ਤੁਸੀਂ ਇੱਕ ਸੁੰਦਰ ਪਲੰਗ ਉੱਤੇ ਬੈਠ ਗਈਆਂ ਜਿਸਦੇ ਸਾਹਮਣੇ ਇੱਕ ਮੇਜ਼ ਲੱਗਿਆ ਹੋਇਆ ਸੀ। ਤੁਸੀਂ ਇਸ ਮੇਜ਼ ਉੱਤੇ ਮੇਰੀ ਧੂਫ਼ ਅਤੇ ਮੇਰਾ ਤੇਲ ਰੱਖ ਦਿੱਤਾ।"
41 Você se sentou num belo sofá, tendo à frente uma mesa, na qual você havia colocado o incenso e o óleo que me pertenciam.
42 “ਯਰੂਸਲਮ ਦਾ ਸ਼ੋਰ ਇਸ ਤਰ੍ਹਾਂ ਲਗਦਾ ਸੀ ਜਿਵੇਂ ਲੋਕ ਜਸ਼ਨ ਮਨਾ ਰਹੇ ਹੋਣ। ਬਹੁਤ ਸਾਰੇ ਲੋਕ ਜਸ਼ਨ ਵਿੱਚ ਆਏ। ਬਹੁਤ ਸਾਰੇ ਬੰਦੇ ਮਾਰੂਬਲ ਵਿੱਚੋਂ ਆਉਂਦੇ ਹੋਏ ਪਹਿਲਾਂ ਹੀ ਪੀ ਰਹੇ ਸਨ। ਉਨ੍ਹਾਂ ਨੇ ਔਰਤਾਂ ਨੂੰ ਖੂਬਸੂਰਤ ਕਂਗਣ ਅਤੇ ਤਾਜ ਦਿੱਤੇ।"
42 "O ruído de uma multidão despreocupada estava em torno dela; sabeus foram trazidos do deserto junto com homens do povo, e eles puseram braceletes nos braços da mulher e da sua irmã e belíssimas coroas na cabeças delas.
43 ਫ਼ੇਰ ਮੈਂ ਇੱਕ ਔਰਤ ਨਾਲ ਗੱਲ ਕੀਤੀ ਜਿਹੜੀ ਕਿ ਆਪਣੀ ਬਦਕਾਰੀ ਕਾਰਣ ਬਰਬਾਦ ਹੋਈ ਪਈ ਸੀ। ਮੈਂ ਉਸ ਨੂੰ ਆਖਿਆ, ‘ਕੀ ਉਹ ਉਸ ਨਾਲ ਬਦਕਾਰੀ ਕਰਦੇ ਰਹਿਣਗੇ, ਅਤੇ ਉਹ ਉਨ੍ਹਾਂ ਨਾਲ?’"
43 Então eu disse a respeito daquela que fora destruída pelo adultério: ‘Que agora a usem como prostituta, pois isso é tudo o que ela é’.
44 ਪਰ ਉਹ ਉਸ ਕੋਲ ਉਸੇ ਤਰ੍ਹਾਂ ਜਾਂਦੇ ਰਹੇ ਜਿਵੇਂ ਕਿਸੇ ਵੇਸਵਾ ਕੋਲ ਜਾਂਦੇ ਹੋਣ। ਹਾਂ, ਉਹ ਉਨ੍ਹਾਂ ਬਦ ਔਰਤਾਂ, ਆਹਾਲਾਹ ਅਤੇ ਆਹਾਲੀਬਾਹ ਕੋਲ ਬਾਰ-ਬਾਰ ਜਾਂਦੇ ਰਹੇ।"
44 E eles dormiram com ela. Dormiram com aquelas mulheres lascivas, Oolá e Oolibá, como quem dorme com uma prostituta.
45 “ਪਰ ਨੇਕ ਆਦਮੀ ਉਨ੍ਹਾਂ ਦਾ ਦੋਸ਼ੀਆਂ ਵਜੋਂ ਨਿਆਂ ਕਰਨਗੇ। ਉਹ ਲੋਕ ਉਨ੍ਹਾਂ ਔਰਤਾਂ ਬਾਰੇ ਵਿਭਚਾਰ ਅਤੇ ਕਤਲ ਦੀਆਂ ਦੋਸ਼ੀ ਹੋਣ ਦਾ ਨਿਆਂ ਕਰਨਗੇ। ਕਿਉਂ? ਕਿਉਂ ਕਿ ਆਹਾਲਾਹ ਅਤੇ ਆਹਾਲੀਬਾਹ ਨੇ ਵਿਭਚਾਰ ਦਾ ਪਾਪ ਕੀਤਾ ਹੈ ਅਤੇ ਉਨ੍ਹਾਂ ਦੇ ਹੱਥ ਹਾਲੇ ਵੀ ਲੋਕਾਂ ਦੇ ਖੂਨ ਨਾਲ ਰਂਗੇ ਹੋਏ ਹਨ!”"
45 Mas justos as condenarão ao castigo que merecem as mulheres que cometem adultério e derramam sangue, porque são adúlteras e há sangue em suas mãos.
46 ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ, “ਲੋਕਾਂ ਨੂੰ ਇਕੱਠਿਆਂ ਕਰੋ। ਅਤੇ ਫ਼ੇਰ ਉਨ੍ਹਾਂ ਲੋਕਾਂ ਨੂੰ ਆਹਾਲਾਹ ਅਤੇ ਆਹਾਲੀਬਾਹ ਨੂੰ ਸਜ਼ਾ ਦੇਣ ਦਿਓ। ਲੋਕਾਂ ਦੀ ਇਹ ਭੀੜ ਇਨ੍ਹਾਂ ਦੋਹਾਂ ਔਰਤਾਂ ਨੂੰ ਸਜ਼ਾ ਦੇਵੇਗੀ ਅਤੇ ਇਨ੍ਹਾਂ ਦਾ ਮਜ਼ਾਕ ਉਡਾਵੇਗੀ।"
46 "Assim diz o Soberano Senhor: Que uma multidão as ataque e que elas sejam entregues ao pavor e ao saque.
47 ਫ਼ੇਰ ਉਹ ਭੀੜ ਇਨ੍ਹਾਂ ਉੱਤੇ ਪੱਥਰ ਸੁੱਟੇਗੀ ਅਤੇ ਇਨ੍ਹਾਂ ਨੂੰ ਮਾਰ ਦੇਵੇਗੀ। ਫ਼ੇਰ ਉਹ ਭੀੜ ਆਪਣੀਆਂ ਤਲਵਾਰਾਂ ਨਾਲ ਔਰਤਾਂ ਦੇ ਟੋਟੇ ਕਰ ਦੇਵੇਗੀ। ਉਹ ਉਨ੍ਹਾਂ ਦੇ ਬੱਚਿਆਂ ਨੂੰ ਮਾਰ ਦੇਵੇਗੀ ਅਤੇ ਉਨ੍ਹਾਂ ਦੇ ਘਰਾਂ ਨੂੰ ਜਲਾ ਦੇਵੇਗੀ।"
47 A multidão as apedrejará e as retalhará à espada; matarão seus filhos e suas filhas e destruirão suas casas, incendiando-as.
48 ਇਸ ਤਰ੍ਹਾਂ, ਮੈਂ ਇਸ ਦੇਸ ਵਿੱਚੋਂ ਸ਼ਰਮਿੰਦਗੀ ਨੂੰ ਦੂਰ ਕਰ ਦਿਆਂਗਾ। ਅਤੇ ਹੋਰ ਸਾਰੀਆਂ ਔਰਤਾਂ ਨੂੰ ਚੇਤਾਵਨੀ ਮਿਲ ਜਾਵੇਗੀ ਕਿ ਉਹ ਓਹੋ ਜਿਹੀਆਂ ਸ਼ਰਮਸਾਰੀ ਵਾਲੀਆਂ ਗੱਲਾਂ ਨਾ ਕਰਨ ਜੋ ਤੁਸੀਂ ਕੀਤੀਆਂ ਹਨ।"
48 "Dessa maneira darei fim à lascívia na terra, para que todas as mulheres fiquem advertidas e não imitem vocês.
49 ਉਹ ਤੁਹਾਨੂੰ ਤੁਹਾਡੇ ਮੰਦੇ ਕੰਮਾਂ ਦੀ ਸਜ਼ਾ ਦੇਣਗੇ। ਅਤੇ ਤੁਸੀਂ ਆਪਣੇ ਬੁੱਤਾਂ ਦੀ ਉਪਾਸਨਾ ਕਰਨ ਕਾਰਣ ਸਜ਼ਾ ਪਾਵੋਂਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ।”"
49 Vocês sofrerão o castigo de sua cobiça e as conseqüências de seus pecados de idolatria. E vocês saberão que eu sou o Soberano Senhor".

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Ezequiel 23, comparar traduções ou montar um estudo — tudo direto pelo WhatsApp.