Ezequiel 21

Punjabi Bible (GL_PUNJABI) vs NVI

Sair da comparação
NVI Nova Versão Internacional
1 Babylon, the Sword ਇਸ ਲਈ ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸ ਨੇ ਆਖਿਆ,"
1 Esta palavra do Senhor veio a mim:
2 “ਆਦਮੀ ਦੇ ਪੁੱਤਰ, ਯਰੂਸ਼ਲਮ ਵੱਲ ਦੇਖ, ਅਤੇ ਉਸ ਦੇ ਪਵਿੱਤਰ ਸਥਾਨਾਂ ਦੇ ਵਿਰੁੱਧ ਬੋਲ। ਮੇਰੇ ਲਈ, ਇਸਰਾਏਲ ਦੀ ਧਰਤੀ ਦੇ ਵਿਰੁੱਧ ਬੋਲ।"
2 "Filho do homem, vire o rosto contra Jerusalém e pregue contra o santuário. Profetize contra Israel,
3 ਇਸਰਾਏਲ ਦੀ ਧਰਤੀ ਨੂੰ ਆਖ, ‘ਯਹੋਵਾਹ ਨੇ ਇਹ ਗੱਲਾਂ ਆਖੀਆਂ: ਮੈਂ ਤੇਰੇ ਵਿਰੁੱਧ ਹਾਂ! ਮੈਂ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ! ਮੈਂ ਤੇਰੇ ਵਿੱਚਲੇਁ ਸਾਰੇ ਲੋਕਾਂ ਨੂੰ ਹਟਾ ਦਿਆਂਗਾ-ਚੰਗੇ ਬੰਦਿਆਂ ਨੂੰ ਵੀ ਅਤੇ ਮੰਦੇ ਬੰਦਿਆਂ ਨੂੰ ਵੀ!"
3 dizendo-lhe: ‘Assim diz o Senhor: Estou contra você. Empunharei a minha espada para eliminar tanto o justo quanto o ímpio.
4 ਮੈਂ ਚੰਗੇ ਲੋਕਾਂ ਅਤੇ ਬੁਰੇ ਲੋਕਾਂ ਦੋਹਾਂ ਨੂੰ ਹਟਾ ਦਿਆਂਗਾ। ਮੈਂ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਲਵਾਂਗਾ ਅਤੇ ਇਸ ਨੂੰ ਦੱਖਣ ਤੋਂ ਉੱਤਰ ਤੱਕ ਸਾਰੇ ਲੋਕਾਂ ਦੇ ਵਿਰੁੱਧ ਵਰਤਾਂਗਾ।"
4 Uma vez que eu vou eliminar o justo e o ímpio, estarei empunhando a minha espada contra todos, desde o Neguebe até o norte.
5 ਫ਼ੇਰ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। ਅਤੇ ਉਹ ਜਾਣ ਲੈਣਗੇ ਕਿ ਮੈਂ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਲਿਆ ਹੈ। ਮੇਰੀ ਤਲਵਾਰ ਸਾਰਾ ਕੁਝ ਖਤਮ ਕਰਨ ਤੋਂ ਪਹਿਲਾਂ ਫ਼ੇਰ ਮਿਆਨ ਵਿੱਚ ਨਹੀਂ ਜਾਵੇਗੀ।’”"
5 Então todos saberão que eu, o Senhor, da bainha tirei a espada e não tornarei a guardá-la’.
6 ਮੈਨੂੰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਟੁੱਟੇ ਹੋਏ ਦਿਲ ਵਾਲੇ ਅਤੇ ਉਦਾਸ ਬੰਦੇ ਵਾਂਗ ਆਵਾਜ਼ਾਂ ਕੱਢ। ਇਹ ਆਵਾਜ਼ਾਂ ਲੋਕਾਂ ਦੇ ਸਾਹਮਣੇ ਕੱਢ।"
6 "Portanto, passe a gemer, filho do homem! Passe a gemer diante deles com o coração partido e com amarga tristeza.
7 ਫ਼ੇਰ ਉਹ ਤੈਨੂੰ ਪੁੱਛਣਗੇ, ‘ਤੂੰ ਇਹ ਸੋਗੀ ਆਵਾਜ਼ਾਂ ਕਿਉਂ ਕੱਢ ਰਿਹਾ ਹੈਂ?’ ਤਾਂ ਤੈਨੂੰ ਇਹ ਜ਼ਰੂਰ ਆਖਣਾ ਚਾਹੀਦਾ ਹੈ, ‘ਉਸ ਉਦਾਸ ਖਬਰ ਦੇ ਕਾਰਣ ਜਿਹੜੀ ਆਉਣ ਵਾਲੀ ਹੈ। ਹਰ ਹਿਰਦਾ ਡਰ ਨਾਲ ਪਿਘਲ ਜਾਵੇਗਾ। ਸਾਰੇ ਹੱਥ ਕਮਜ਼ੋਰ ਹੋ ਜਾਣਗੇ। ਹਰ ਆਤਮਾ ਕਮਜ਼ੋਰ ਹੋ ਜਾਵੇਗਾ। ਸਾਰੇ ਗੋਡੇ ਪਾਣੀ ਵਾਂਗ ਹੋ ਜਾਣਗੇ।’ ਦੇਖੋ, ਉਹ ਮਾੜੀ ਖਬਰ ਆ ਰਹੀ ਹੈ। ਇਹ ਗੱਲਾਂ ਵਾਪਰਨਗੀਆਂ!” ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ।"
7 E, quando lhe perguntarem: ‘Por que você está gemendo? ’, você dirá: ‘Por causa das notícias que estão vindo. Todo coração se derreterá, e toda mão penderá frouxa; todo espírito desmaiará, e todo joelho se tornará como água, de tão fraco’. E vem chegando! Sem nenhuma dúvida vai acontecer; palavra do Soberano Senhor".
8 ਤਲਵਾਰ ਤਿਆਰ ਹੈ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"
8 Esta palavra do Senhor veio a mim:
9 “ਆਦਮੀ ਦੇ ਪੁੱਤਰ, ਲੋਕਾਂ ਨਾਲ ਮੇਰੀ ਗੱਲ ਕਰ ਇਹ ਗੱਲਾਂ ਆਖ, ‘ਯਹੋਵਾਹ ਮੇਰਾ ਪ੍ਰਭੁ ਇਹ ਗੱਲਾਂ ਆਖਦਾ ਹੈ: “‘ਦੇਖੋ, ਇੱਕ ਤਲਵਾਰ ਇੱਕ ਤਿੱਖੀ ਤਲਵਾਰ। ਅਤੇ ਚਮਕਾਈ ਗਈ ਹੈ ਤਲਵਾਰ।"
9 "Filho do homem, profetize e diga: ‘Assim diz o Senhor: " ‘Uma espada, uma espada, afiada e polida;
10 ਤਿੱਖੀ ਕੀਤੀ ਗਈ ਸੀ ਤਲਵਾਰ ਕਤਲ ਕਰਨ ਲਈ। ਚਮਕਾਈ ਗਈ ਸੀ ਇਹ ਬਿਜਲੀ ਦੀ ਲਿਸ਼ਕ ਵਾਂਗ। ਮੇਰੇ ਪੁੱਤਰ, ਭੱਜ ਗਿਆ ਸੀ ਤੂੰ ਉਸ ਸੋਟੀ ਕੋਲੋਂ ਜਿਹੜੀ ਵਰਤੀ ਸੀ ਮੈਂ ਤੈਨੂੰ ਸਜ਼ਾ ਦੇਣ ਲਈ। ਇਨਕਾਰ ਕੀਤਾ ਸੀ ਤੂੰ ਉਸ ਲੱਕੜੀ ਦੀ ਸੋਟੀ ਤੋਂ ਸਜ਼ਾ ਲੈਣ ਤੋਂ।"
10 afiada para a mortandade, polida para luzir como relâmpago! " ‘Acaso vamos regozijar-nos com o cetro do meu filho Judá? A espada despreza toda e qualquer vareta como essa.
11 ਇਸ ਲਈ ਲਿਸ਼ਕਾਈ ਗਈ ਹੈ ਤਲਵਾਰ। ਵਰਤੀ ਜਾ ਸੱਕਦੀ ਹੈ ਇਹ ਹੁਣ। ਤਿੱਖੀ ਕੀਤੀ ਗਈ ਸੀ ਅਤੇ ਲਿਸ਼ਕਾਈ ਗਈ ਸੀ ਤਲਵਾਰ। ਦਿੱਤੀ ਜਾ ਸੱਕਦੀ ਹੈ ਇਹ ਹੁਣ ਕਾਤਲ ਦੇ ਹੱਥਾਂ ਵਿੱਚ।"
11 " ‘A espada foi destinada a ser polida, a ser pega com as mãos; está afiada e polida, preparada para que a maneje a mão do matador.
12 “‘ਉੱਚੀ ਪੁਕਾਰੀ ਅਤੇ ਚੀਕਾਂ ਮਾਰ, ਆਦਮੀ ਦੇ ਪੁੱਤਰ! ਕਿਉਂ ਕਿ ਮੇਰੇ ਲੋਕਾਂ ਅਤੇ ਇਸਰਾਏਲ ਦੇ ਸਾਰੇ ਹਾਕਮਾਂ ਦੇ ਵਿਰੁੱਧ ਤਲਵਾਰ ਵਰਤੀ ਜਾਵੇਗੀ! ਉਨ੍ਹਾਂ ਹਾਕਮਾਂ ਨੇ ਜੰਗ ਚਾਹੀ ਸੀ-ਇਸ ਲਈ ਉਹ ਮੇਰੇ ਲੋਕਾਂ ਦੇ ਨਾਲ ਹੋਣਗੇ ਜਦੋਂ ਤਲਵਾਰ ਆਵੇਗੀ! ਇਸ ਲਈ ਆਪਣੇ ਦੋਵੇ ਹੱਥ ਪੱਟਾਂ ਉੱਤੇ ਮਾਰ ਅਤੇ ਆਪਣੇ ਸੋਗ ਨੂੰ ਦਰਸਾਉਣ ਲਈ ਉੱਚੀਆਂ ਆਵਾਜ਼ਾਂ ਕੱਢ!"
12 Clame e grite, filho do homem, pois ela está contra o meu povo; está contra todos os príncipes de Israel. Eles são atirados contra a espada juntamente com o meu povo. Lamente-se, pois; bata no peito.
13 ਕਿਉਂ ਕਿ ਇਹ ਸਿਰਫ਼ ਇਮਤਿਹਾਨ ਨਹੀਂ ਹੈ! ਤੁਸੀਂ ਲੱਕੜੀ ਦੀ ਸੋਟੀ ਦੀ ਸਜ਼ਾ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਕੀ ਹੋਇਆ ਮੈਨੂੰ ਤੁਹਾਨੂੰ ਸਜ਼ਾ ਦੇਣ ਲਈ ਕਿਸੇ ਹੋਰ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਹੈ? ਹਾਂ, ਤਲਵਾਰ ਦੀ।’” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।"
13 " ‘É certo que a prova virá. E que acontecerá, se o cetro de Judá, que a espada despreza, não continuar a existir?; palavra do Soberano Senhor’.
14 ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਹੱਥਾਂ ਨਾਲ ਤਾੜੀ ਮਾਰ ਅਤੇ ਲੋਕਾਂ ਨਾਲ ਮੇਰੇ ਲਈ ਗੱਲ ਕਰ। ਦੋ ਵਾਰੀ ਤਲਵਾਰ ਨੂੰ ਹੇਠਾਂ ਆਉਣ ਦਿਓ, ਹਾਂ ਤਿੰਨ ਵਾਰੀ! ਇਹ ਤਲਵਾਰ ਮਾਰਨ ਲਈ ਹੈ ਲੋਕਾਂ ਨੂੰ। ਇਹ ਤਲਵਾਰ ਭਿਆਨਕ ਕਤਲ ਕਰਨ ਲਈ ਹੈ! ਇਹ ਤਲਵਾਰ ਉਨ੍ਹਾਂ ਨੂੰ ਅੰਦਰੋਂ ਚੀਰ ਦੇਵੇਗੀ।"
14 "Por isso profetize, então, filho do homem, e bata as mãos uma na outra. Que a espada golpeie duas vezes, aliás, três vezes. É uma espada para matança, para grande matança, avançando sobre eles de todos os lados.
15 ਪਿਘਲ ਜਾਣਗੇ ਦਿਲ ਉਨ੍ਹਾਂ ਦੇ ਡਰ ਨਾਲ। ਅਤੇ ਡਿੱਗ ਪੈਣਗੇ ਬਹੁਤ ਲੋਕੀ। ਮਾਰ ਦੇਵੇਗੀ ਬਹੁਤ ਲੋਕਾਂ ਨੂੰ ਤਲਵਾਰ, ਸ਼ਹਿਰ ਦੇ ਫ਼ਾਟਕ ਉੱਤੇ। ਹਾਂ, ਲਿਸ਼ਕੇਗੀ ਤਲਵਾਰ ਬਿਜਲੀ ਵਾਂਗੂ। ਲਿਸ਼ਕਾਈ ਗਈ ਸੀ ਇਹ ਲੋਕਾਂ ਨੂੰ ਕਤਲ ਕਰਨ ਲਈ!"
15 Assim, para que os corações se derretam e os caídos sejam muitos, posicionei a espada para a matança junto a todas as suas portas. Ah! Ela foi feita para luzir como relâmpago; é empunhada firmemente para a matança.
16 ਹੇ ਤਲਵਾਰ, ਤਿੱਖੀ ਹੋ ਜਾ! ਚੀਰ ਸੱਜੇ ਪਾਸੇ ਵੱਲ। ਚੀਰ ਸ਼ਾਹਮਣੇ ਵੱਲ, ਚੀਰ ਖੱਬੇ ਪਾਸੇ ਵੱਲ। ਹਰ ਓਸ ਥਾਂ ਪਹੁੰਚ ਜਿੱਥੇ ਧਾਰ ਤੇਰੀ ਨੂੰ ਪਹੁੰਚਣ ਲਈ ਚੁਣਿਆ ਗਿਆ ਸੀ!"
16 Ó espada, golpeie para todos os lados, para onde quer que se vire a sua lâmina.
17 “ਫ਼ੇਰ ਮੈਂ ਵੀ ਮਾਰਾਂਗਾ ਤਾੜੀ। ਅਤੇ ਹਟ ਜਾਵਾਂਗਾ ਆਪਣਾ ਕਹਿਰ ਦਰਸਾਉਣੋ। ਮੈਂ, ਯਹੋਵਾਹ, ਬੋਲਿਆ ਹਾਂ!”"
17 Eu também baterei minhas mãos uma na outra, e a minha ira diminuirá. Eu, o Senhor, falei".
18 ਯਰੂਸ਼ਲਮ ਦੇ ਰਾਹ ਦੀ ਚੋਣ ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,"
18 A palavra do Senhor veio a mim:
19 “ਆਦਮੀ ਦੇ ਪੁੱਤਰ, ਦੋ ਰਸਤੇ ਉਲੀਕੋ ਜਿਸਦੀ ਵਰਤੋਂ ਬਾਬਲ ਦੇ ਪਾਤਸ਼ਾਹ ਦੀ ਤਲਵਾਰ ਇਸਰਾਏਲ ਨੂੰ ਆਉਣ ਲਈ ਕਰ ਸੱਕੇ। ਦੋਵੇਂ ਰਸਤੇ ਇੱਕੋ ਦੇਸ਼ (ਬਾਬਲ) ਵੱਲੋਂ ਆਉਣਗੇ। ਫ਼ੇਰ ਸ਼ਹਿਰ ਵੱਲ ਜਾਣ ਵਾਲੀ ਸੜਕ ਦੇ ਅਖੀਰ ਉੱਤੇ ਇੱਕ ਨਿਸ਼ਾਨ ਲਾਓ।"
19 "Filho do homem, trace as duas estradas que a espada do rei da Babilônia deve tomar, as duas partindo da mesma terra. Em cada uma delas coloque um marco indicando o rumo de uma cidade.
20 ਨਿਸ਼ਾਨ ਦੀ ਵਰਤੋਂ ਇਹ ਦਰਸਾਉਣ ਲਈ ਕਰੋ ਕਿ ਤਲਵਾਰ ਕਿਸ ਰਸਤੇ ਦੀ ਵਰਤੋਂ ਕਰੇਗੀ। ਇਹ ਸੜਕ ਅੰਮੋਨੀਆਂ ਸ਼ਹਿਰ ਰੱਬਾਹ ਨੂੰ ਜਾਂਦੀ ਹੈ। ਦੂਸਰੀ ਸੜਕ ਯਹੂਦਾਹ ਨੂੰ ਜਾਂਦੀ ਹੈ, ਯਰੂਸ਼ਲਮ ਦੇ ਕਿਲ੍ਹੇ ਬੰਦ ਸ਼ਹਿਰ ਨੂੰ!"
20 Trace uma estrada que leve a espada contra Rabá dos amonitas, e a outra contra Judá e contra a Jerusalém fortificada.
21 ਇਹ ਦਰਸਾਉਂਦੀ ਹੈ ਕਿ ਬਾਬਲ ਦਾ ਰਾਜਾ ਉਸ ਰਸਤੇ ਦੀ ਵਿਉਂਤ ਬਣਾ ਰਿਹਾ ਹੈ ਜਿਸ ਰਾਹੀ ਉਸ ਇਲਾਕੇ ਉੱਤੇ ਹਮਲਾ ਕਰੇਗਾ। ਬਾਬਲ ਦਾ ਰਾਜਾ ਉਸ ਥਾਂ ਉੱਤੇ ਆ ਚੁੱਕਿਆ ਹੈ ਜਿੱਥੇ ਦੋ ਸੜਕਾਂ ਪਾਟਦੀਆਂ ਨੇ। ਬਾਬਲ ਦੇ ਰਾਜੇ ਨੇ ਭਵਿੱਖ ਦੀ ਤਲਾਸ਼ ਲਈ ਸਂਕੇਤਾਂ (ਜਾਦੂ) ਦੀ ਵਰਤੋਂ ਕੀਤੀ ਹੈ। ਉਸ ਨੇ ਕੁਝ ਤੀਰ ਮਾਰੇ। ਉਸ ਨੇ ਪਰਿਵਾਰਕ ਬੁੱਤਾਂ ਕੋਲੋਂ ਕੁਝ ਸਵਾਲ ਪੁੱਛੇ। ਉਸ ਨੇ ਇੱਕ ਮਰੇ ਹੋਏ ਜਾਨਵਰ ਦੇ ਜਿਗਰ ਵੱਲ ਦੇਖਿਆ।"
21 Pois o rei da Babilônia parará no local donde partem as duas estradas para sortear a escolha. Ele lançará a sorte com flechas, consultará os ídolos da família, examinará o fígado.
22 “ਸੰਕੇਤ ਉਸ ਨੂੰ ਆਪਣੇ ਸੱਜੇ ਹੱਥ ਵੱਲ ਦੀ ਸੜਕ ਫ਼ੜਨ ਦਾ ਰਾਹ ਦਸਦੇ ਹਨ, ਯਰੂਸ਼ਲਮ ਵੱਲ ਜਾਂਦੀ ਸੜਕ ਨੂੰ! ਉਹ ਲੱਕੜ ਦੀਆਂ ਭਾਰੀਆਂ ਸ਼ਤੀਰੀਆਂ ਨੂੰ ਲਿਆਉਣ ਦੀ ਵਿਉਂਤ ਬਣਾਉਂਦਾ ਹੈ। ਉਹ ਆਦੇਸ਼ ਦੇਵੇਗਾ। ਅਤੇ ਉਸ ਦੇ ਫ਼ੌਜੀ ਕਤਲ ਕਰਨਾ ਸ਼ੁਰੂ ਕਰ ਦੇਣਗੇ। ਉਹ ਜੰਗ ਦੇ ਨਾਹਰੇ ਮਾਰਨਗੇ। ਫ਼ੇਰ ਉਹ ਸ਼ਹਿਰ ਦੇ ਦੁਆਲੇ ਮਿੱਟੀ ਦੀ ਕੰਧ ਉਸਾਰਨਗੇ। ਉਹ ਕੰਧਾਂ ਤੱਕ ਜਾਣ ਵਾਲੀ ਮਿੱਟੀ ਦੀ ਢਲਵਾਨ ਬਨਾਉਣਗੇ। ਉਹ ਸ਼ਹਿਰ ਉੱਤੇ ਹਮਲਾ ਕਰਨ ਲਈ ਲੱਕੜੀ ਦੇ ਮੁਨਾਰੇ ਬਨਾਉਣਗੇ।"
22 Pela sua mão direita será sorteada Jerusalém, onde deverá preparar aríetes, dar ordens para a matança, soar o grito de guerra, montar aríetes contra as portas, construir uma rampa e levantar obras de cerco.
23 ਉਹ ਸੰਕੇਤ ਇਸਰਾਏਲ ਦੇ ਲੋਕਾਂ ਲਈ ਕੋਈ ਅਰਬ ਨਹੀਂ ਰੱਖਦੇ। ਉਨ੍ਹਾਂ ਕੋਲ ਉਹ ਇਕਰਾਰ ਹਨ ਜਿਹੜੇ ਉਨ੍ਹਾਂ ਨੇ ਕੀਤੇ ਸਨ। ਪਰ ਯਹੋਵਾਹ ਉਨ੍ਹਾਂ ਦੇ ਪਾਪ ਯਾਦ ਰੱਖੇਗਾ! ਫ਼ੇਰ ਇਸਰਾਏਲੀਆਂ ਤੇ ਕਬਜਾ ਕਰ ਲਿਆ ਜਾਵੇਗਾ।”"
23 Parecerá um falso presságio aos judeus, que tinham feito uma aliança com juramento, mas o rei invasor os fará recordar sua culpa e os levará prisioneiros.
24 ਯਹੋਵਾਹ ਮੇਰਾ ਪ੍ਰਭੂ ਇਹ ਆਖਦਾ ਹੈ, “ਤੁਸੀਂ ਬਹੁਤ ਮੰਦੇ ਕੰਮ ਕੀਤੇ ਹਨ। ਤੁਹਾਡੇ ਪਾਪ ਬਹੁਤ ਸਪੱਸ਼ਟ ਹਨ। ਤੁਸੀਂ ਮੈਨੂੰ ਇਹ ਯਾਦ ਕਰਨ ਲਈ ਮਜਬੂਤ ਕੀਤਾ ਕਿ ਤੁਸੀਂ ਦੋਸ਼ੀ ਹੋ। ਇਸ ਲਈ ਦੁਸ਼ਮਣ ਤੁਹਾਨੂੰ ਆਪਣੇ ਹੱਥ ਵਿੱਚ ਫ਼ੜ ਲਵੇਗਾ।"
24 "Portanto, assim diz o Soberano Senhor: ‘Visto que vocês trouxeram à lembrança a sua iniqüidade mediante rebelião ostensiva, revelando seus pecados em tudo o que fazem; porque vocês fizeram isso, serão levados prisioneiros.
25 ਅਤੇ ਤੁਸੀਂ, ਇਸਰਾਏਲ ਦੇ ਬਦ ਆਗੂਓ, ਤੁਸੀਂ ਮਾਰੇ ਜਾਵੋਂਗੇ। ਤੁਹਾਡੀ ਸਜ਼ਾ ਦਾ ਵਕਤ ਆ ਗਿਆ ਹੈ! ਅੰਤ ਆ ਗਿਆ ਹੈ!”"
25 " ‘Ó ímpio e profano príncipe de Israel, o seu dia chegou, a hora do seu castigo é agora,
26 ਯਹੋਵਾਹ ਮੇਰਾ ਪ੍ਰਭੂ ਗੱਲਾਂ ਆਖਦਾ ਹੈ, “ਪਗੜੀ ਉਤਾਰ ਦਿਓ! ਤਾਜ ਉਤਾਰ ਦਿਓ! ਬਦਲਣ ਦਾ ਸਮਾਂ ਆ ਗਿਆ ਹੈ। ਮਹੱਤਵਪੂਰਣ ਆਗੂ ਨਿਮਾਣੇ ਬਣਾ ਦਿੱਤੇ ਜਾਣਗੇ। ਅਤੇ ਉਹ ਲੋਕ ਜਿਹੜੇ ਹੁਣ ਮਹੱਤਵਪੂਰਣ ਨਹੀਂ ਹਨ ਉਹ ਮਹੱਤਵਪੂਰਣ ਆਗੂ ਬਣ ਜਾਣਗੇ।"
26 assim diz o Soberano Senhor: Tire o turbante e a coroa. Não será como antes: Os humildes serão exaltados, e os exaltados serão humilhados.
27 ਮੈਂ ਉਸ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗਾ! ਪਰ ਇਹ ਗੱਲ ਕਿਸੇ ਧਰਮੀ ਆਦਮੀ ਦੇ ਨਵਾਂ ਰਾਜਾ ਬਣਨ ਤੀਕ ਵਾਪਰੇਗੀ। ਫ਼ੇਰ ਮੈਂ ਉਸ ਦੇ (ਬਾਬਲ ਦੇ ਰਾਜੇ ਦੇ) ਇਹ ਸ਼ਹਿਰ ਹਵਾਲੇ ਕਰ ਦੇਵਾਂਗਾ।”"
27 Uma desgraça! Uma desgraça! Eu a farei uma desgraça! Não será restaurada, enquanto não vier aquele a quem ela pertence por direito; a ele eu a darei’.
28 ਅੰਮੋਨੀਆਂ ਦੇ ਵਿਰੁੱਧ ਭਵਿੱਖਬਾਣੀ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਲੋਕਾਂ ਨਾਲ ਮੇਰੀ ਗੱਲ ਕਰ। ਇਹ ਗੱਲਾਂ ਆਖ, ‘ਯਹੋਵਾਹ, ਮੇਰਾ ਪ੍ਰਭੂ ਅੰਮੋਨੀਆਂ ਦੇ ਲੋਕਾਂ ਅਤੇ ਉਨ੍ਹਾਂ ਦੇ ਸ਼ਰਮਨਾਕ ਦੇਵਤੇ ਨੂੰ ਇਹ ਗੱਲਾਂ ਆਖਦਾ ਹੈ: “‘ਦੇਖੋ, ਇੱਕ ਤਲਵਾਰ! ਮਿਆਨ ਵਿੱਚੋਂ ਨਿਕਲੀ ਹੋਈ ਹੈ ਤਲਵਾਰ। ਲਿਸ਼ਕਾਈ ਹੋਈ ਹੈ ਤਲਵਾਰ! ਤਿਆਰ ਹੈ ਕਤਲ ਕਰਨ ਲਈ ਤਲਵਾਰ! ਲਿਸ਼ਕਾਈ ਗਈ ਸੀ ਇਹ ਬਿਜਲੀ ਵਾਂਗਰਾਂ!"
28 "E você, filho do homem, profetize e diga: ‘Assim diz o Soberano Senhor acerca dos amonitas e dos seus insultos: " ‘Uma espada, uma espada, empunhada para matança, polida para consumir e para luzir como relâmpago!
29 “‘ਤੁਹਾਡੇ ਦਰਸ਼ਨ ਫ਼ਿਜ਼ੂਲ ਹਨ। ਜਾਦੂ ਤੁਹਾਡਾ ਕਰੇਗਾ ਨਹੀਂ ਸਹਾਇਤਾ ਤੁਹਾਡੀ। ਝੂਠ ਦਾ ਪੁਲਂਦਾ ਹੀ ਹੈ ਇਹ। ਬਦ ਲੋਕਾਂ ਦੀ ਗਰਦਨ ਉੱਤੇ ਹੈ ਹੁਣ ਤਲਵਾਰ। ਬਣ ਜਾਵਣਗੇ ਛੇਤੀ ਹੀ ਉਹ ਮੁਰਦਾ ਸ਼ਰੀਰ। ਵਕਤ ਉਨ੍ਹਾਂ ਦਾ ਹੈ ਆ ਗਿਆ। ਵਕਤ ਆ ਗਿਆ ਹੈ ਉਨ੍ਹਾਂ ਦੀ ਬਦੀ ਦੇ ਮੁਕਣ ਦਾ।"
29 A despeito das visões falsas e das adivinhações mentirosas sobre você, ela será posta sobre o pescoço dos ímpios que devem ser mortos e cujo dia chegou, cujo momento de castigo é agora.
30 ਬਾਬਲ ਦੇ ਵਿਰੁੱਧ ਭਵਿੱਖਬਾਣੀ “‘ਪਾ ਲਵੋ ਵਾਪਸ ਤਲਵਾਰ (ਬਾਬਲ) ਨੂੰ ਮਿਆਨ ਅੰਦਰ। ਬਾਬਲ ਮੈਂ ਤੇਰਾ ਨਿਆਂ ਓੱਥੇ ਹੀ ਕਰਾਂਗਾ ਜਿੱਥੇ ਤੂੰ ਸਾਜਿਆ ਗਿਆ ਸੀ, ਜਿਸ ਧਰਤੀ ਉੱਤੇ ਤੂੰ ਜੰਮਿਆ ਸੀ।"
30 Volte a espada à sua bainha. No lugar onde vocês foram criados, na terra dos seus antepassados, eu os julgarei.
31 ਮੈਂ ਆਪਣਾ ਕਹਿਰ ਤੇਰੇ ਉੱਤੇ ਡੋਲ੍ਹਾਂਗਾ। ਮੇਰਾ ਕਹਿਰ ਤੈਨੂੰ ਗਰਮ ਹਵਾ ਵਾਂਗ ਸਾੜ ਦੇਵੇਗਾ। ਮੈਂ ਤੈਨੂੰ ਜ਼ਾਲਮ ਲੋਕਾਂ ਦੇ ਹਵਾਲੇ ਕਰ ਦਿਆਂਗਾ। ਉਹ ਲੋਕ ਲੋਕਾਂ ਨੂੰ ਕਤਲ ਕਰਨ ਵਿੱਚ ਮਾਹਰ ਹਨ।"
31 Derramarei a minha ira sobre vocês, soprarei a minha ira impetuosa contra vocês; eu os entregarei nas mãos de homens brutais, acostumados à destruição.
32 ਤੂੰ ਅੱਗ ਲਈ ਬਾਲਣ ਵਾਂਗ ਹੋਵੇਂਗਾ। ਤੇਰਾ ਖੂਨ ਧਰਤੀ ਅੰਦਰ ਡੂੰਘਾ ਵਗ ਜਾਵੇਗਾ-ਲੋਕ ਤੈਨੂੰ ਫ਼ੇਰ ਕਦੇ ਵੀ ਯਾਦ ਨਹੀਂ ਕਰਨਗੇ। ਮੈਂ, ਯਹੋਵਾਹ ਨੇ, ਬੋਲ ਦਿੱਤਾ ਹੈ!’”"
32 Vocês serão combustível para o fogo, seu sangue será derramado em sua terra e você não será mais lembrado; porque eu o Senhor falei’ ".

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Ezequiel 21, comparar traduções ou montar um estudo — tudo direto pelo WhatsApp.