Ezequiel 16
Punjabi Bible (GL_PUNJABI) vs VC
VC Versão Católica
1 God’s Love for Jerusalem ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,"
1 A palavra do Senhor foi-me dirigida nestes termos:
2 “ਆਦਮੀ ਦੇ ਪੁੱਤਰ, ਯਰੂਸ਼ਲਮ ਦੇ ਲੋਕਾਂ ਨੂੰ ਉਨ੍ਹਾਂ ਭਿਆਨਕ ਗੱਲਾਂ ਬਾਬਤ ਦੱਸ ਜਿਹੜੀਆਂ ਉਨ੍ਹਾਂ ਨੇ ਕੀਤੀਆਂ ਹਨ।"
2 filho do homem, mostra a Jerusalém os seus crimes abomináveis.
3 ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, ‘ਯਹੋਵਾਹ ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਯਰੂਸ਼ਲਮ ਨੂੰ ਆਖਦਾ ਹੈ: ਆਪਣੇ ਦਿਤਹਾਸ ਵੱਲ ਦੇਖ। ਤੂੰ ਕਾਨਾਨ ਵਿੱਚ ਜੰਮਿਆਂ ਸੀ। ਤੇਰਾ ਪਿਤਾ ਇੱਕ ਅਮੂਰੀ ਸੀ। ਤੇਰੀ ਮਾਤਾ ਹਿੱਤੀ ਸੀ।"
3 Dir-lhe-ás: eis o que diz o Senhor Javé a respeito de Jerusalém: por tua origem e nascimento, pertences à terra de Canaã; teu pai foi um amorreu e tua mãe, uma hitita.
4 ਯਰੂਸ਼ਲਮ ਜਿਸ ਦਿਨ ਤੂੰ ਜੰਮਿਆ ਸੀ ਓੱਥੇ ਤੇਰੀ ਧੁੰਨੀ ਦੀ ਨੜ ਕੱਟਣ ਵਾਲਾ ਕੋਈ ਨਹੀਂ ਸੀ। ਕਿਸੇ ਨੇ ਤੈਨੂੰ ਨਮਨ ਨਹੀਂ ਮਲਿਆ ਅਤੇ ਨੁਹਾ ਕੇ ਸਾਫ਼ ਨਹੀਂ ਕੀਤਾ। ਕਿਸੇ ਨੇ ਤੈਨੂੰ ਕੱਪੜੇ ਵਿੱਚ ਨਹੀਂ ਲਪੇਟਿਆ।"
4 No dia do teu nascimento, teu cordão umbilical não foi cortado; não te banharam com água para te purificar, não te untaram com sal, nem te enfaixaram.
5 ਯਰੂਸ਼ਲਮ ਤੂੰ ਬਿਲਕੁਲ ਇੱਕਲਾ ਸੀ। ਕਿਸੇ ਨੇ ਤੇਰੇ ਲਈ ਦੁੱਖ ਮਹਿਸੂਸ ਨਹੀਂ ਕੀਤਾ ਅਤੇ ਨਾ ਕਿਸੇ ਨੇ ਤੇਰੀ ਦੇਖਭਾਲ ਕੀਤੀ। ਯਰੂਸ਼ਲਮ ਜਿਸ ਦਿਨ ਤੂੰ ਜੰਮਿਆ ਸੀ ਤੇਰੇ ਮਾਪਿਆਂ ਨੇ ਤੈਨੂੰ ਬਾਹਰ ਖੇਤਾਂ ਵਿੱਚ ਸੁੱਟ ਦਿੱਤਾ ਸੀ। ਤੂੰ ਹਾਲੇ ਵੀ ਜਨਮ ਦੇ ਲਹੂ ਨਾਲ ਢੱਕਿਆ ਹੋਇਆ ਸੀ।"
5 Ninguém se inclinou sobre ti para te prestar algum piedoso cuidado. No dia em que nasceste foste exposta em meio das campinas; só havia infortúnio para ti.
6 “‘ਫ਼ੇਰ ਮੈਂ (ਪਰਮੇਸ਼ੁਰ) ਤੇਰੇ ਕੋਲੋਂ ਲੰਘਿਆ। ਮੈਂ ਤੈਨੂੰ ਓੱਥੇ ਪਿਆਂ ਅਤੇ ਲਹੂ ਵਿੱਚ ਲੱਤਾਂ ਮਾਰਦਿਆਂ ਦੇਖਿਆ। ਤੂੰ ਲਹੂ ਨਾਲ ਲਬਪਬ ਸੈਂ ਪਰ ਮੈਂ ਆਖਿਆ, “ਜਿਉਂ!”"
6 Passei junto de ti e te percebi banhada em teu sangue. Eu te gritei: vive {malgrado o teu sangue}, vive {malgrado o teu sangue},
7 ਮੈਂ ਤੇਰੀ ਖੇਤ ਅੰਦਰ ਪੌਦੇ ਦੇ ਵਾਂਗ ਵੱਧਣ ਵਿੱਚ ਸਹਾਇਤਾ ਕੀਤੀ। ਤੂੰ ਵੱਧਿਆ। ਤੂੰ ਇੱਕ ਮੁਟਿਆਰ ਬਣ ਗਈ: ਤੇਰੀ ਮਹਾਵਾਰੀ ਸ਼ੁਰੂ ਹੋ ਗਈ। ਤੇਰੀਆਂ ਛਾਤੀਆਂ ਭਰ ਗਈਆਂ ਅਤੇ ਵਾਲ ਉਗਣੇ ਸ਼ੁਰੂ ਹੋ ਗਏ। ਪਰ ਤੂੰ ਹਾਲੇ ਵੀ ਨੰਗੀ ਅਤੇ ਨਿਰਬਸਤਰ ਸੀ।"
7 e eu te fiz multiplicar como a erva dos prados. Cresceste. Ficaste moça. Teus seios se formaram, veio-te o pêlo. Mas estavas nua, inteiramente nua.
8 ਮੈਂ ਤੇਰੇ ਵੱਲ ਦੇਖਿਆ। ਮੈਂ ਦੇਖਿਆ ਕਿ ਤੂੰ ਪਿਆਰ ਲਈ ਤਿਆਰ ਸੈਂ। ਇਸ ਲਈ ਮੈਂ ਆਪਣੇ ਕੱਪੜੇ ਤੇਰੇ ਉੱਤੇ ਪਾ ਦਿੱਤੇ ਅਤੇ ਤੇਰਾ ਨੰਗੇਜ਼ ਢੱਕ ਦਿੱਤਾ। ਮੈਂ ਤੇਰੇ ਨਾਲ ਵਿਆਹ ਕਰਨ ਦਾ ਇਕਰਾਰ ਕੀਤਾ। ਮੈਂ ਤੇਰੇ ਨਾਲ ਇਕਰਾਰਨਾਮਾ ਕੀਤਾ। ਅਤੇ ਤੂੰ ਮੇਰੀ ਬਣ ਗਈ।’” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।"
8 Passando junto de ti, verifiquei que já havia chegado o teu tempo, o tempo dos amores. Estendi sobre ti o pano do meu manto, cobri tua nudez; depois fiz contigo uma aliança ligando-me a ti pelo juramento - oráculo do Senhor Javé - e tu me pertenceste.
9 “‘ਮੈਂ ਤੈਨੂੰ ਪਾਣੀ ਨਾਲ ਨੁਹਾਇਆ। ਮੈਂ ਤੇਰਾ ਖੂਨ ਸਾਫ਼ ਕੀਤਾ। ਅਤੇ ਮੈਂ ਤੇਰੇ ਪਿੰਡੇ ਉੱਤੇ ਤੇਲ ਮਲਿਆ।"
9 Então eu te mergulhei na água para limpar o sangue de que estavas coberta, e te ungi com óleo.
10 ਮੈਂ ਤੈਨੂੰ ਸੁੰਦਰ ਪੁਸ਼ਾਕ ਦਿੱਤੀ ਅਤੇ ਨਰਮ ਚਮੜੇ ਦੀ ਜੁੱਤੀ ਦਿੱਤੀ। ਮੈਂ ਤੈਨੂੰ ਕਸੀਦੇ ਦਾ ਪਟਕਾ ਅਤੇ ਰੇਸ਼ਮੀ ਸੱਕਾਰਫ਼ ਦਿੱਤਾ।"
10 Eu te vesti de tecidos bordados, calcei-te com sapatos de pele de golfinho, cingi-te com um cinto de fino linho e um véu de seda.
11 ਫ਼ਿਰ ਮੈਂ ਤੈਨੂੰ ਕੁਝ ਗਹਿਣੇ ਦਿੱਤੇ। ਮੈਂ ਤੇਰੀਆਂ ਬਾਹਾਂ ਵਿੱਚ ਕਂਗਣ ਪਾਏ ਅਤੇ ਤੇਰੀ ਗਰਦਨ ਵਿੱਚ ਹਾਰ ਪਾਇਆ।"
11 Ornei-te de adornos: braceletes nos teus pulsos, colares em teu pescoço,
12 ਮੈਂ ਤੈਨੂੰ ਨੱਬ ਲੈ ਕੇ ਦਿੱਤੀ, ਕੁਝ ਵਾਲੀਆਂ ਅਤੇ ਪਹਿਨਣ ਲਈ ਇੱਕ ਸੁੰਦਰ ਤਾਜ ਦਿੱਤਾ।"
12 um anel para o teu nariz, brincos para tuas orelhas, uma coroa magnífica para tua cabeça.
13 ਤੂੰ ਆਪਣੇ ਸੋਨੇ ਚਾਂਦੀ ਦੇ ਗਹਿਣਿਆਂ ਵਿੱਚ ਆਪਣੇ ਲਿਨਨ ਅਤੇ ਰੇਸ਼ਮੀ ਕੱਪੜਿਆਂ ਵਿੱਚ ਅਤੇ ਕੱਢਾਈ ਵਾਲੀ ਪੋਸ਼ਾਕ ਅੰਦਰ ਬਹੁਤ ਸੁੰਦਰ ਨਜ਼ਰ ਆਉਂਦੀ ਸੀ। ਤੂੰ ਸਭ ਤੋਂ ਕੀਮਤੀ ਭੋਜਨ ਖਾਧਾ। ਤੂੰ ਬਹੁਤ ਹੀ ਸੁੰਦਰ ਸੀ। ਅਤੇ ਤੂੰ ਰਾਣੀ ਬਣ ਗਈ!"
13 Teus ornatos eram de ouro, prata, com vestimentas de linho fino, de seda e panos bordados; teu alimento era trigo, mel e óleo. Cada vez mais bela, chegaste à dignidade real.
14 ਤੂੰ ਆਪਣੀ ਸੁੰਦਰਤਾ ਕਾਰਣ ਕੌਮਾਂ ਦਰਮਿਆਨ ਮਸ਼ਹੂਰ ਹੋ ਗਈ। ਜਿਹੜਾ ਗੌਰਵ ਮੈਂ ਤੈਨੂੰ ਦਿੱਤਾ ਇਸਨੇ ਤੈਨੂੰ ਇੰਨੀ ਪਿਆਰੀ ਬਣਾਇਆ।’” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।"
14 A reputação da tua beleza correu entre as nações, pois essa beleza era perfeita, graças ao esplendor que te havia eu preparado - oráculo do Senhor Javé.
15 Jerusalem, the Unfaithful Bride ਪਰਮੇਸ਼ੁਰ ਨੇ ਆਖਿਆ, “ਪਰ ਤੂੰ ਆਪਣੀ ਸੁੰਦਰਤਾ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ। ਤੂੰ ਆਪਣੀ ਨੇਕ ਨਾਮੀ ਦੀ ਵਰਤੋਂ ਕੀਤੀ ਜਿਹੜੀ ਤੇਰੇ ਪਾਸ ਸੀ ਅਤੇ ਮੇਰੇ ਨਾਲ ਬੇਵਫ਼ਾ ਹੋ ਗਈ। ਤੂੰ ਹਰ ਆਉਂਦੇ ਜਾਂਦੇ ਬੰਦੇ ਨਾਲ ਵੇਸਵਾ ਵਾਲਾ ਵਿਹਾਰ ਕੀਤਾ। ਤੂੰ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਨੂੰ ਦੇ ਦਿੱਤਾ!"
15 Tu, porém, te fiaste na beleza, aproveitaste da tua fama para te prostituíres e ofereceste a tua sensualidade a todo transeunte, a quem te entregaste.
16 ਤੂੰ ਆਪਣੇ ਸੁੰਦਰ ਕੱਪੜੇ ਉਤਾਰ ਲੇ ਅਤੇ ਉਨ੍ਹਾਂ ਨੂੰ ਆਪਣੇ ਉਪਾਸਨਾ ਸਥਾਨਾਂ ਨੂੰ ਸ਼ਿਂਗਾਰਨ ਲਈ ਵਰਤਿਆ। ਅਤੇ ਤੂੰ ਉਨ੍ਹਾਂ ਸਥਾਨਾਂ ਉੱਤੇ ਵੇਸਵਾ ਵਾਲਾ ਵਿਹਾਰ ਕੀਤਾ। ਤੂੰ ਹਰ ਆਉਣ ਜਾਣ ਵਾਲੇ ਬੰਦੇ ਨੂੰ ਆਪਣਾ ਆਪ ਸੌਂਪ ਦਿੱਤਾ।"
16 Tomaste tuas vestimentas para delas fazeres lugares altos para ti, ornados de panos de variegadas cores, e te deste à depravação, o que jamais deveria ter sucedido, e que te não sucederá jamais.
17 ਫ਼ੇਰ ਤੂੰ ਆਪਣੇ ਉਹ ਸੁੰਦਰ ਗਹਿਣੇ ਲਾਹ ਦਿੱਤੇ ਜਿਹੜੇ ਮੈਂ ਤੈਨੂੰ ਦਿੱਤੇ ਸਨ। ਅਤੇ ਤੂੰ ਉਸ ਸੋਨੇ ਚਾਂਦੀ ਨੂੰ ਆਦਮੀਆਂ ਦੀਆਂ ਮੂਰਤੀਆਂ ਬਨਾਉਣ ਲਈ ਵਰਤਿਆ। ਅਤੇ ਤੂੰ ਉਨ੍ਹਾਂ ਨਾਲ ਵੇਸਵਾ ਵਰਗਾ ਵਿਹਾਰ ਕੀਤਾ।"
17 Tomaste as esplêndidas jóias feitas com o meu ouro e minha prata, jóias que eu te havia doado, e fabricaste com elas imagens humanas, com que te prostituíste,
18 ਫ਼ੇਰ ਤੂੰ ਆਪਣੇ ਸੁੰਦਰ ਕੱਪੜੇ ਲੇ ਅਤੇ ਉਨ੍ਹਾਂ ਬੁੱਤਾਂ ਲਈ ਵਸਤਰ ਬਣਾਏ। ਤੂੰ ਉਹ ਅਤਰ ਅਤੇ ਧੂਫ਼ ਲਈ ਜੋ ਮੈਂ ਤੈਨੂੰ ਦਿੱਤੇ ਸਨ ਅਤੇ ਉਨ੍ਹਾਂ ਨੂੰ ਉਨ੍ਹਾਂ ਬੁੱਤਾਂ ਦੇ ਸਾਹਮਣੇ ਰੱਖ ਦਿੱਤਾ।"
18 cobriste-as com as tuas próprias vestes bordadas, e lhes ofereceste o meu óleo e os meus aromas.
19 ਮੈਂ ਤੈਨੂੰ ਰੋਟੀ, ਸ਼ਹਿਦ ਅਤੇ ਤੇਲ ਦਿੱਤਾ ਸੀ। ਪਰ ਤੂੰ ਉਹ ਭੋਜਨ ਆਪਣੇ ਬੁੱਤਾਂ ਨੂੰ ਚੜ੍ਹਾ ਦਿੱਤਾ। ਤੂੰ ਉਨ੍ਹਾਂ ਨੂੰ ਆਪਣੇ ਝੂਠੇ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਮਿੱਠੀ ਸੁਗੰਧ ਵਜੋਂ ਪੇਸ਼ ਕਰ ਦਿੱਤਾ। ਤੂੰ ਉਨ੍ਹਾਂ ਝੂਠੇ ਦੇਵਤਿਆਂ ਨਾਲ ਵੀ ਵੇਸਵਾ ਵਾਲਾ ਵਿਹਾਰ ਕੀਤਾ!” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।"
19 O pão que eu te havia dado, a flor da farinha, o óleo e o mel com que te nutrias, deste-os em oferenda de agradável odor. Eis o que tens feito - oráculo do Senhor Javé.
20 ਪਰਮੇਸ਼ੁਰ ਨੇ ਆਖਿਆ, “ਤੂੰ ਸਾਡੇ ਪੁੱਤਰਾਂ ਅਤੇ ਧੀਆਂ ਨੂੰ ਲੈ ਗਈ ਜਿਨ੍ਹਾਂ ਨੂੰ ਤੂੰ ਮੇਰੀ ਖਾਤਰ ਜਨਮ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਮਾਰ ਕੇ ਝੂਠੇ ਦੇਵਤਿਆਂ ਅੱਗੇ ਉਨ੍ਹਾਂ ਦੀ ਬਲੀ ਚੜ੍ਹਾ ਦਿੱਤੀ। ਕੀ ਤੇਰੀ ਵੇਸਵਾਈ ਦਾ ਵਜਨ ਕਾਫੀ ਨਹੀਂ ਸੀ।"
20 Depois tomaste os teus filhos e tuas filhas, que para mim deste à luz e os ofereceste a eles para sua nutrição. Por acaso são poucas as tuas prostituições?
21 ਤੂੰ ਮੇਰੇ ਪੁੱਤਰਾਂ ਨੂੰ ਜਿਬਹ ਕਰ ਦਿੱਤਾ ਅਤੇ ਫ਼ੇਰ ਉਨ੍ਹਾਂ ਨੂੰ ਅਗਨੀ ਰਾਹੀਂ ਉਨ੍ਹਾਂ ਝੂਠੇ ਦੇਵਤਿਆਂ ਨੂੰ ਬਲੀ ਚੜ੍ਹਾ ਦਿੱਤਾ।"
21 Degolaste os meus filhos e os fizeste passar pelo fogo em sua honra.
22 ਤੂੰ ਮੈਨੂੰ ਛੱਡ ਦਿੱਤਾ ਅਤੇ ਇਹ ਸਾਰੀਆਂ ਭਿਆਨਕ ਗੱਲਾਂ ਕੀਤੀਆਂ। ਅਤੇ ਤੂੰ ਕਦੇ ਵੀ ਉਹ ਵੇਲਾ ਯਾਦ ਨਹੀਂ ਕੀਤਾ ਜਦੋਂ ਤੂੰ ਜਵਾਨ ਸੀ। ਤੈਨੂੰ ਚੇਤੇ ਨਹੀਂ ਰਿਹਾ ਜਦੋਂ ਮੈਂ ਤੈਨੂੰ ਲੱਭਿਆ ਸੀ ਤੂੰ ਨੰਗੀ ਸੈਂ ਅਤੇ ਖੂਨ ਵਿੱਚ ਲੱਤਾਂ ਮਾਰ ਰਹੀ ਸੀ।"
22 Em meio a todas essas depravações abomináveis, não te lembraste do tempo de tua juventude, quando estavas toda nua e te rolavas em teu sangue.
23 “ਇਨ੍ਹਾਂ ਸਾਰੀਆਂ ਬਦੀਆਂ ਤੋਂ ਮਗਰੋਂ, … ਹੇ ਯਰੂਸ਼ਲਮ ਤੇਰੇ ਲਈ ਇਹ ਬਹੁਤ ਬੁਰਾ ਹੋਵੇਗਾ!” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।"
23 Para cúmulo de todas essas maldades - Ai! Ai de ti! Oráculo do Senhor -,
24 “ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਦ ਤੂੰ ਝੂਠੇ ਦੇਵਤੇ ਦੀ ਉਪਾਸਨਾ ਕਰਣ ਲਈ ਉਹ ਟਿੱਲਾ ਉਸਾਰਿਆ। ਤੂੰ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਸੜਕ ਦੀ ਹਰ ਨੁਕਰ ਤੇ ਉਹ ਸਥਾਨ ਬਣਾਏ।"
24 edificaste uma colina, um lugar alto em todas as encruzilhadas.
25 ਤੂੰ ਓਹੋ ਜਿਹੇ ਟਿੱਲੇ ਹਰ ਸੜਕ ਦੇ ਅਖੀਰ ਤੇ ਬਣਾਏ। ਫ਼ੇਰ ਤੂੰ ਆਪਣੀ ਸੁੰਦਰਤਾ ਨੂੰ ਬਦਨਾਮ ਕਰ ਲਿਆ। ਤੂੰ ਇਸ ਨੂੰ ਹਰ ਲੰਘਣ ਵਾਲੇ ਆਦਮੀ ਨੂੰ ਫ਼ਸਾਉਣ ਲਈ ਵਰਤਿਆ। ਤੂੰ ਆਪਣੀ ਘੱਗਰੀ ਚੁੱਕ ਦਿੱਤੀ ਤਾਂ ਜੋ ਉਹ ਤੇਰੀਆਂ ਲੱਤਾਂ ਦੇਖ ਸੱਕਣ, ਅਤੇ ਫ਼ੇਰ ਤੂੰ ਉਨ੍ਹਾਂ ਆਦਮੀਆਂ ਲਈ ਵੇਸਵਾ ਵਰਗੀ ਸੈਂ।"
25 À entrada de cada rua erigiste um lugar alto, e desonraste a tua beleza, dando teu corpo a todos os que vinham, multiplicando as tuas depravações.
26 ਫ਼ੇਰ ਤੂੰ ਮਿਸਰ ਚਲੀ ਗਈ, ਆਪਣੇ ਗੁਆਂਢੀ ਕੋਲ, ਜਿਸਦਾ ਲਿੰਗ ਵੱਡਾ ਸੀ। ਤੂੰ ਉਸ ਦੇ ਨਾਲ ਮੈਨੂੰ ਕਹਿਰਵਾਨ ਕਰਨ ਲਈ ਅਨੇਕਾਂ ਵਾਰੀ ਭੋਗ ਕੀਤਾ।"
26 Tu te prostituíste com os egípcios, teus vizinhos de corpos vigorosos, e multiplicaste as prostituições para me irritar.
27 ਇਸ ਲਈ ਮੈਂ ਤੈਨੂੰ ਸਜ਼ਾ ਦਿੱਤੀ! ਮੈਂ ਤੇਰੇ ਭੱਤੇ ਦਾ ਇੱਕ ਹਿੱਸਾ (ਜ਼ਮੀਨ) ਖੋਹ ਲਿਆ ਮੈਂ ਤੇਰੇ ਦੁਸ਼ਮਣਾਂ ਨੂੰ ਫ਼ਲਿਸਤੀਆਂ ਦੀਆਂ ਧੀਆਂ (ਸ਼ਹਿਰਾਂ) ਨੂੰ ਤੇਰੇ ਨਾਲ ਮਨ ਮਰਜ਼ੀ ਕਰਨ ਦਿੱਤੀ। ਉਹ ਵੀ ਤੇਰੇ ਮੰਦਿਆਂ ਕਾਰਿਆਂ ਉੱਤੇ ਹੈਰਾਨ ਸਨ।"
27 Mas eu estendi a mão contra ti; reduzi a tua porção, deixei-te à mercê das tuas inimigas, as filhas dos filisteus, envergonhadas elas próprias do teu infame proceder.
28 ਫ਼ੇਰ ਤੂੰ ਅੱਸ਼ੂਰੀਆਂ ਨਾਲ ਜਾਕੇ ਸੰਭੋਗ ਕੀਤਾ। ਤੂੰ ਰੱਜੀ ਨਹੀਂ। ਤੂੰ ਕਦੇ ਵੀ ਸੰਤੁਸ਼ਟ ਨਹੀਂ ਹੋਈ।"
28 Tu te prostituíste também com os assírios, porque não estavas satisfeita, e ainda assim não te deste por saciada;
29 ਇਸ ਲਈ ਤੂੰ ਕਾਨਾਨ ਵੱਲ ਪਰਤੀ ਅਤੇ ਫ਼ੇਰ ਬਾਬਲ ਵੱਲ। ਅਤੇ ਫ਼ੇਰ ਵੀ ਤੇਰੀ ਤਸੱਲੀ ਨਹੀਂ ਹੋਈ।"
29 multiplicaste as tuas depravações no país dos mercadores, entre os caldeus, sem que, contudo, te tenhas fartado.
30 ਤੂੰ ਇੰਨੀ ਕਮਜ਼ੋਰ ਹੈਂ। ਤੂੰ ਉਨ੍ਹਾਂ ਸਾਰੇ ਆਦਮੀਆਂ (ਦੇਸਾਂ) ਨੂੰ ਪਾਪ ਕਰਨ ਦਿੱਤਾ ਤੂੰ ਕਿਸੇ ਧੌਁਸ ਜਮਾਉਣ ਵਾਲੀ ਵੇਸਵਾ ਵਰਗਾ ਵਿਹਾਰ ਕੀਤਾ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।"
30 Como é frouxo o teu coração - oráculo do Senhor Javé -, para teres tido ali o comportamento de uma prostituta,
31 ਪਰਮੇਸ਼ੁਰ ਨੇ ਆਖਿਆ, “ਪਰ ਤੂੰ ਬਿਲਕੁਲ ਵੇਸਵਾ ਵਰਗੀ ਨਹੀਂ ਸੀ। ਤੂੰ ਆਪਣੀਆਂ ਖਾਇਆਂ ਹਰ ਸੜਕ ਦੀ ਨੁਕਰ ਉੱਤੇ ਬਣਾਏ, ਅਤੇ ਹਰ ਗਲੀ ਦੇ ਮੋੜ ਉੱਤੇ ਆਪਣੇ ਉਪਾਸਨਾ ਸਥਾਨ ਉਸਾਰੇ। ਤੂੰ ਉਨ੍ਹਾਂ ਸਾਰੇ ਆਦਮੀਆਂ ਨਾਲ ਸੰਭੋਗ ਕੀਤਾ। ਪਰ ਤੂੰ ਉਨ੍ਹਾਂ ਕੋਲੋਂ ਵੇਸਵਾ ਵਾਂਗ ਪੈਸੇ ਨਹੀਂ ਮੰਗੇ।"
31 por teres construído um montículo em todas as encruzilhadas, e um lugar alto à entrada de todas as ruas, sem mesmo procurar um salário como meretriz.
32 ਤੂੰ ਵਿਭਚਾਰੀ ਔਰਤ। ਤੂੰ ਆਪਣੇ ਪਤੀ ਨਾਲੋਂ ਅਜਨਬੀਆਂ ਨਾਲ ਸੰਭੋਗ ਕਰਕੇ ਖੁਸ਼ ਹੈਂ।"
32 Tens sido mulher adúltera que acolhe os estranhos em lugar do esposo.
33 ਬਹੁਤੀਆਂ ਵੇਸਵਾਵਾਂ ਆਦਮੀਆਂ ਨੂੰ ਸੰਭੋਗ ਲਈ ਪੈਸੇ ਦੇਣ ਤੇ ਮਜ਼ਬੂਰ ਕਰਦੀਆਂ ਹਨ। ਪਰ ਤੂੰ ਤਾਂ ਆਪਣੇ ਅਨੇਕਾਂ ਪ੍ਰੇਮੀਆਂ ਨੂੰ ਪੈਸੇ ਦਿੱਤੇ। ਤੂੰ ਆਲੇ-ਦੁਆਲੇ ਦੇ ਸਾਰੇ ਆਦਮੀਆਂ ਨੂੰ ਤੇਰੇ ਨਾਲ ਆਕੇ ਸੰਭੋਗ ਕਰਨ ਲਈ ਪੈਸੇ ਦਿੱਤੇ।"
33 A todas as prostitutas se dão presentes, mas tu fizeste brindes a todos os teus amantes, procedeste com largueza para que de todos os lados viessem prostituir-se contigo.
34 ਤੂੰ ਤਾਂ ਬਹੁਤੀਆਂ ਵੇਸਵਾਵਾਂ ਨਾਲੋਂ ਬਿਲਕੁਲ ਉਲਟ ਹੈਂ। ਵੱਧੇਰੇ ਵੇਸਵਾਵਾਂ ਲੋਕਾਂ ਨੂੰ ਪੈਸੇ ਦੇਣ ਲਈ ਮਜ਼ਬੂਰ ਕਰਦੀਆਂ ਹਨ। ਪਰ ਤੂੰ ਆਦਮੀਆਂ ਨੂੰ ਆਪਣੇ ਨਾਲ ਸੰਭੋਗ ਕਰਨ ਲਈ ਪੈਸੇ ਦਿੰਦੀ ਹੈਂ।”"
34 Tens sido o avesso das outras mulheres em tuas depravações: não te procuravam; eras tu que pagavas ao invés de receber, fazendo tudo ao contrário do que fazem as outras.
35 ਹੇ ਵੇਸਵਾ, ਯਹੋਵਾਹ ਦੇ ਸੰਦੇਸ਼ ਨੂੰ ਸੁਣ।"
35 Em vista de tudo isto, luxuriosa, escuta o que diz o Senhor:
36 ਯਹੋਵਾਹ ਮੇਰੇ ਪ੍ਰਭੂ ਇਹ ਗੱਲਾਂ ਆਖਦਾ ਹੈ: “ਤੂੰ ਆਪਣੇ ਪੈਸੇ ਖਰਚੇ ਹਨ ਅਤੇ ਆਪਣੇ ਪ੍ਰੇਮੀਆਂ ਅਤੇ ਆਪਣੇ ਨਾਪਾਕ ਦੇਵਤਿਆਂ ਨੂੰ ਆਪਣਾ ਨੰਗੇਜ਼ ਦਿਖਾਇਆ ਹੈ ਅਤੇ ਆਪਣੇ ਨਾਲ ਭੋਗ ਕਰਨ ਦਿੱਤਾ ਹੈ। ਤੂੰ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਹੈ। ਅਤੇ ਉਨ੍ਹਾਂ ਦਾ ਖੂਨ ਡੋਲ੍ਹਿਆ ਹੈ। ਇਹ ਤੇਰੀ ਉਨ੍ਹਾਂ ਝੂਠੇ ਦੇਵਤਿਆਂ ਲਈ ਸੁਗਾਤ ਸੀ।"
36 eis o que diz o Senhor Javé: por tua prata dilapidada, por tua nudez descoberta no decurso de tuas prostituições com os teus amantes e com os teus ídolos abomináveis, pelo sangue de teus filhos que lhes deste,
37 ਇਸ ਲਈ ਮੈਂ ਤੇਰੇ ਸਾਰੇ ਪ੍ਰੇਮੀਆਂ ਨੂੰ ਇਕੱਠਿਆਂ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਆਦਮੀਆਂ ਨੂੰ ਲਿਆਵਾਂਗਾ ਜਿਨ੍ਹਾਂ ਨੂੰ ਤੂੰ ਪਿਆਰ ਕੀਤਾ ਅਤੇ ਉਨ੍ਹਾਂ ਆਦਮੀਆਂ ਨੂੰ ਵੀ, ਜਿਨ੍ਹਾਂ ਨੂੰ ਤੂੰ ਨਫ਼ਰਤ ਕੀਤੀ। ਮੈਂ ਉਨ੍ਹਾਂ ਸਾਰਿਆਂ ਨੂੰ ਇਕੱਠੇ ਕਰਕੇ ਲਿਆਵਾਂਗਾ ਅਤੇ ਉਨ੍ਹਾਂ ਨੂੰ ਤੇਰਾ ਨੰਗੇਜ਼ ਦਿਖਾਵਾਂਗਾ। ਉਹ ਤੈਨੂੰ ਪੂਰੀ ਤਰ੍ਹਾਂ ਨੰਗਿਆਂ ਦੇਖਣਗੇ।"
37 vou reunir todos os teus amantes com aquele a quem juraste amor, todos quantos amaste e todos que detestas-te, vou reuni-los contra ti de todos os lados, e perante eles descobrirei a tua nudez, a fim de que te contemplem totalmente.
38 ਫ਼ੇਰ ਮੈਂ ਤੈਨੂੰ ਸਜ਼ਾ ਦੇਵਾਂਗਾ। ਮੈਂ ਤੈਨੂੰ ਉਹੀ ਸਜ਼ਾ ਦਿਆਂਗਾ ਜੋ ਕਤਲ ਦੀ ਹੁੰਦੀ ਹੈ ਅਤੇ ਜੋ ਵਿਭਚਾਰਨ ਔਰਤ ਦੀ ਹੁੰਦੀ ਹੈ। ਤੂੰ ਇਸ ਤਰ੍ਹਾਂ ਦੀ ਸਜ਼ਾ ਪਾਵੇਂਗੀ ਜਿਵੇਂ ਕੋਈ ਕ੍ਰੋਧੀ ਅਤੇ ਈਰਖਾਲੂ ਪਤੀ ਦਿੰਦਾ ਹੈ।"
38 Eu infligirei o castigo às adúlteras e às criminosas, e contra ti desencadearei meu furor e meus ciúmes.
39 ਮੈਂ ਤੈਨੂੰ ਉਨ੍ਹਾਂ ਪ੍ਰੇਮੀਆਂ ਦੇ ਹਵਾਲੇ ਕਰ ਦਿਆਂਗਾ। ਉਹ ਤੇਰੇ ਬੇਹਾਂ ਨੂੰ ਤਬਾਹ ਕਰ ਦੇਣਗੇ। ਉਹ ਤੇਰੇ ਉਪਾਸਨਾ ਸਥਾਨਾਂ ਨੂੰ ਸਾੜ ਦੇਣਗੇ। ਉਹ ਤੇਰੇ ਕੱਪੜੇ ਪਾੜ ਦੇਣਗੇ ਅਤੇ ਤੇਰੇ ਖੂਬਸੂਰਤ ਗਹਿਣੇ ਖੋਹ ਲੈਣਗੇ। ਉਹ ਤੈਨੂੰ ਓਸੇ ਤਰ੍ਹਾਂ ਨੰਗੀ ਬੁਚ੍ਚੀ ਕਰਕੇ ਛੱਡ ਦੇਣਗੇ। ਜਿਵੇਂ ਮੈਂ ਤੈਨੂੰ ਲੱਭਿਆ ਸੀ।"
39 Entregar-te-ei nas suas mãos; eles demolirão o teu montículo, abaterão o teu lugar alto; despojar-te-ão dos teus vestidos; levarão os teus ornatos e te deixarão nua e despojada.
40 ਉਹ ਲੋਕਾਂ ਦੀ ਭੀੜ ਲੈ ਕੇ ਆਉਣਗੇ ਅਤੇ ਤੈਨੂੰ ਮਾਰਨ ਲਈ ਪੱਥਰ ਸੁੱਟਣਗੇ। ਫ਼ੇਰ ਉਹ ਆਪਣੀਆਂ ਤਲਵਾਰਾਂ ਨਾਲ ਤੇਰੇ ਟੋਟੇ ਕਰ ਦੇਣਗੇ।"
40 Em seguida sublevarão contra ti a multidão: serás apedrejada e perecerás pela espada;
41 ਉਹ ਤੇਰਾ ਘਰ ਸਾੜ ਦੇਣਗੇ। ਉਹ ਤੈਨੂੰ ਇਸ ਤਰ੍ਹਾਂ ਦੀ ਸਜ਼ਾ ਦੇਣਗੇ ਕਿ ਹੋਰ ਸਾਰੀਆਂ ਔਰਤਾਂ ਦੇਖ ਸੱਕਣ। ਮੈਂ ਤੈਨੂੰ ਵੇਸਵਾ ਦਾ ਜੀਵਨ ਜਿਉਣੋ ਰੋਕ ਦਿਆਂਗਾ। ਮੈਂ ਤੈਨੂੰ ਆਪਣੇ ਪ੍ਰੇਮੀਆਂ ਨੂੰ ਪੈਸੇ ਦੇਣੋ ਹਟਾ ਦਿਆਂਗਾ।"
41 atearão fogo à tua casa e se fará juízo contra ti, aos olhos de uma multidão de mulheres; porei fim às tuas prostituições e não terás mais salário a dar.
42 ਫ਼ੇਰ ਮੈਂ ਕਹਿਰਵਾਨ ਅਤੇ ਈਰਖਾਲੂ ਹੋਣ ਤੋਂ ਹਟ ਜਾਵਾਂਗਾ। ਮੈਂ ਸ਼ਾਂਤ ਹੋ ਜਾਵਾਂਗਾ। ਮੈਂ ਤੇਰੇ ਉੱਤੇ ਹੋਰ ਕਹਿਰਵਾਨ ਨਹੀਂ ਹੋਵਾਂਗਾ।"
42 Saciarei o meu furor contra ti e, quando tiveres deixado de ser objeto do meu zelo, eu me acalmarei, e minha cólera terminará.
43 ਇਹ ਸਾਰੀਆਂ ਗੱਲਾਂ ਕਿਉਂ ਵਾਪਰਨਗੀਆਂ? ਕਿਉਂ ਕਿ ਤੂੰ ਉਨ੍ਹਾਂ ਗੱਲਾਂ ਨੂੰ ਚੇਤੇ ਨਹੀਂ ਰੱਖਿਆ ਜਿਹੜੀਆਂ ਉਦੋਂ ਵਾਪਰੀਆਂ ਸਨ ਜਦੋਂ ਤੂੰ ਜਵਾਨ ਸੀ। ਤੂੰ ਉਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ ਅਤੇ ਮੈਨੂੰ ਕਹਿਰਵਾਨ ਕੀਤਾ। ਇਸ ਲਈ ਮੈਨੂੰ ਤੇਰੇ ਮੰਦੇ ਕਾਰਿਆਂ ਕਰਕੇ ਸਜ਼ਾ ਦੇਣੀ ਪਈ। ਪਰ ਤੂੰ ਤਾਂ ਹੋਰ ਵੀ ਭਿਆਨਕ ਗੱਲਾਂ ਵਿਉਂਤੀਆਂ ਸਨ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।"
43 Porque não te lembraste do tempo da tua mocidade, e tudo isso fizeste com o fito de provocar-me, vou fazer cair sobre tua cabeça o peso de teu proceder - oráculo do Senhor Javé -, a fim de que não ajuntes novos crimes às tuas abominações.
44 “ਉਹ ਸਾਰੇ ਬੰਦੇ ਜਿਹੜੇ ਤੇਰੇ ਬਾਰੇ ਗੱਲਾਂ ਕਰਦੇ ਹਨ ਹੁਣ ਉਨ੍ਹਾਂ ਕੋਲ ਆਖਣ ਲਈ ਇੱਕ ਹੋਰ ਗੱਲ ਵੀ ਹੋਵੇਗੀ। ਉਹ ਆਖਣਗੇ, ‘ਜਿਹੀ ਮਾਂ ਤੇਹੀ ਧੀ।’"
44 Todos os amigos de provérbios dirão a teu respeito: tal mãe, tal filha.
45 ਤੂੰ ਆਪਣੀ ਮਾਂ ਦੀ ਧੀ ਹੈਂ। ਤੂੰ ਆਪਣੇ ਪਤੀ ਜਾਂ ਆਪਣੇ ਬੱਚਿਆਂ ਦਾ ਕੋਈ ਧਿਆਨ ਨਹੀਂ ਰੱਖਦੀ। ਤੂੰ ਬਿਲਕੁਲ ਆਪਣੀ ਭੈਣ ਵਰਗੀ ਹੈਂ। ਤੁਸੀਂ ਦੋਹਾਂ ਨੇ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਨਫ਼ਰਤ ਕੀਤੀ। ਤੁਸੀਂ ਬਿਲਕੁਲ ਆਪਣੇ ਮਾਪਿਆਂ ਵਰਗੀਆਂ ਹੋਂ। ਤੁਹਾਡੀ ਮਾਂ ਹਿੱਤੀ ਸੀ ਅਤੇ ਤੁਹਾਡਾ ਪਿਤਾ ਅਮੂਰੀ ਸੀ।"
45 De fato és bem filha de tua mãe, que tomou aversão a seu marido e a seus filhos; és bem irmã de tuas irmãs, que tomaram aversão a seus maridos e a seus filhos. Tua mãe era uma hitita e teu pai, um amorreu.
46 ਤੇਰੀ ਵੱਡੀ ਭੈਣ ਸਾਮਰਿਯਾ ਸੀ। ਉਹ ਤੇਰੇ ਉੱਤਰ ਵੱਲ ਆਪਣੀਆਂ ਧੀਆਂ (ਕਸਬਿਆਂ) ਸੰਗ ਰਹਿੰਦੀ ਸੀ। ਅਤੇ ਤੇਰੀ ਛੋਟੀ ਭੈਣ ਸਦੂਮ ਸੀ। ਉਹ ਤੇਰੇ ਦੱਖਣ ਵੱਲ ਆਪਣੀਆਂ ਧੀਆਂ (ਕਸਬਿਆਂ) ਸੰਗ ਰਹਿੰਦੀ ਸੀ।"
46 Tua irmã mais velha é Samaria, que habita à esquerda com suas filhas; tua irmã mais moça é Sodoma, que habita com suas filhas à tua direita.
47 ਤੂੰ ਉਨ੍ਹਾਂ ਵਰਗੀਆਂ ਹੀ ਭਿਆਨਕ ਗੱਲਾਂ ਕੀਤੀਆਂ। ਪਰ ਤੂੰ ਤਾਂ ਉਨ੍ਹਾਂ ਨਾਲੋਂ ਵੀ ਵੱਧੇਰੇ ਮਾੜੀਆਂ ਗੱਲਾਂ ਕੀਤੀਆਂ!"
47 Ainda não estavas contente em seguir seu passo e em imitar seus horrores; era pouco! Foste mais longe que elas na corrupção.
48 ਮੈਂ ਯਹੋਵਾਹ ਅਤੇ ਪ੍ਰਭੂ ਹਾਂ। ਮੈਂ ਜੀਵਿਤ ਹਾਂ। ਅਤੇ ਮੈਂ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਤੇਰੀ ਭੈਣ ਸਦੂਮ ਅਤੇ ਉਸ ਦੀਆਂ ਧੀਆਂ ਨੇ ਉਨੀਆਂ ਮਾੜੀਆਂ ਗੱਲਾਂ ਨਹੀਂ ਕੀਤੀਆਂ ਜੋ ਤੂੰ ਅਤੇ ਤੇਰੀਆਂ ਧੀਆਂ ਨੇ ਕੀਤੀਆਂ ਹਨ।”"
48 Por minha vida - oráculo do Senhor Javé -, tua irmã Sodoma e suas filhas não fizeram o que fizeste tu e tuas filhas.
49 ਪਰਮੇਸ਼ੁਰ ਨੇ ਆਖਿਆ, “ਤੇਰੀ ਭੈਣ ਸਦੂਮ ਅਤੇ ਉਸਦੀਆਂ ਧੀਆਂ ਗੁਮਾਨੀ ਸਨ, ਉਨ੍ਹਾਂ ਕੋਲ ਖਾਣ ਨੂੰ ਬਹੁਤ ਕੁਝ ਸੀ ਅਤੇ ਉਨ੍ਹਾਂ ਕੋਲ ਵਿਹਲਾ ਸਮਾਂ ਬਹੁਤ ਸੀ। ਅਤੇ ਉਨ੍ਹਾਂ ਨੇ ਗਰੀਬ ਬੇਸਹਾਰਾ ਲੋਕਾਂ ਦੀ ਸਹਾਇਤਾ ਨਹੀਂ ਕੀਤੀ।"
49 O crime da tua irmã Sodoma era este: opulência, glutoneria, indolência, ociosidade; eis como vivia ela, assim como suas filhas, sem tomar pela mão o miserável e o indigente.
50 ਸਦੂਮ ਅਤੇ ਉਸਦੀਆਂ ਧੀਆਂ ਇੰਨੀਆਂ ਗੁਮਾਨੀ ਹੋ ਗਈਆਂ ਸਨ ਕਿ ਮੇਰੇ ਸਾਹਮਣੇ ਹੀ ਭਿਆਨਕ ਗੱਲਾਂ ਕਰਨ ਲੱਗ ਪਈਆਂ ਸਨ। ਅਤੇ ਜਦੋਂ ਮੈਂ ਉਨ੍ਹਾਂ ਨੂੰ ਉਹ ਗੱਲਾਂ ਕਰਦਿਆਂ ਦੇਖਿਆ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ।”"
50 Tornaram-se arrogantes e, sob os meus olhos, se entregaram à abominação; por isso eu as fiz desaparecer, como viste.
51 ਪਰਮੇਸ਼ੁਰ ਨੇ ਆਖਿਆ, “ਅਤੇ ਸਾਮਰੀਆਂ ਨੇ ਤੇਰੇ ਕੀਤੇ ਮੰਦੇ ਕਾਰਿਆਂ ਨਾਲੋਂ ਸਿਰਫ਼ ਅੱਧੇ ਹੀ ਕੀਤੇ। ਤੂੰ ਸਾਮਰੀਆਂ ਨਾਲੋਂ ਬਹੁਤ ਸਾਰੇ ਵੱਧੇਰੇ ਭਿਆਨਕ ਕਾਰੇ ਕੀਤੇ! ਤੂੰ ਆਪਣੀਆਂ ਭੈਣਾਂ ਨਾਲੋਂ ਵੱਧੇਰੇ ਭਿਆਨਕ ਗੱਲਾਂ ਕੀਤੀਆਂ ਹਨ। ਤੇਰੇ ਮੁਕਾਬਲੇ ਵਿੱਚ ਸਦੂਮ ਅਤੇ ਸਾਮਰੀਆਂ ਚੰਗੀਆਂ ਦਿਖਾਈ ਦਿੰਦੀਆਂ ਹਨ।"
51 Quanto à Samaria, não cometeu ela a metade dos teus pecados, porque multiplicaste os teus crimes além dos seus e, por todas essas perversidades que cometeste, justificaste as tuas irmãs.
52 ਇਸ ਲਈ ਤੈਨੂੰ ਆਪਣੀ ਸ਼ਰਮਿੰਦਗੀ ਸਹਾਰਨੀ ਪਵੇਗੀ। ਤੂੰ ਆਪਣੇ ਮੁਕਾਬਲੇ ਆਪਣੀਆਂ ਭੈਣਾਂ ਨੂੰ ਸੋਹਣੀਆਂ ਬਣਾ ਦਿੱਤਾ ਹੈ। ਤੂੰ ਭਿਆਨਕ ਗੱਲਾਂ ਕੀਤੀਆਂ ਹਨ ਇਸ ਲਈ ਤੈਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ।”"
52 Carrega, pois, também tu, a vergonha das faltas pelas quais tu as justificaste graças a teus pecados, cuja malvadez superou a dos delas, afiguram-se elas mais justas que tu. De tua parte, carrega a vergonha e suporta a tua ignomínia, pois até fazes parecerem justas as tuas irmãs.
53 ਪਰਮੇਸ਼ੁਰ ਨੇ ਆਖਿਆ, “ਮੈਂ ਸਦੂਮ ਅਤੇ ਉਸ ਦੇ ਆਲੇ-ਦੁਆਲੇ ਦੇ ਕਸਬਿਆਂ ਨੂੰ ਤਬਾਹ ਕਰ ਦਿੱਤਾ। ਅਤੇ ਮੈਂ ਇਸਦੇ ਦੁਾਅਲੇ ਦੇ ਸਮਾਰੀਆਂ ਨੂੰ ਤਬਾਹ ਕਰ ਦਿੱਤਾ। ਅਤੇ (ਯਰੂਸ਼ਲਮ,) ਮੈਂ ਤੈਨੂੰ ਤਬਾਹ ਕਰ ਦਿਆਂਗਾ। ਪਰ ਮੈਂ ਉਨ੍ਹਾਂ ਸ਼ਹਿਰਾਂ ਨੂੰ ਫ਼ੇਰ ਉਸਾਰਾਂਗਾ। ਅਤੇ (ਯਰੂਸ਼ਲਮ,) ਮੈਂ ਤੈਨੂੰ ਵੀ ਫ਼ੇਰ ਉਸਾਰਾਂਗਾ।"
53 No tempo em que eu as tiver restaurado, Sodoma e suas filhas, Samaria e suas filhas, eu te restaurarei entre elas,
54 ਇਸ ਲਈ ਤੂੰ ਤੇਰੀਆਂ ਕੀਤੀਆਂ ਉਨ੍ਹਾਂ ਭਿਆਨਕ ਗੱਲਾਂ ਨੂੰ ਚੇਤੇ ਕਰੇਗੀ ਅਤੇ ਉਨ੍ਹਾਂ ਤੇ ਸ਼ਰਮਸਾਰ ਹੋਵੇਂਗੀ ਅਤੇ ਇਹ ਉਨ੍ਹਾਂ ਹੋਰਨਾਂ ਸ਼ਹਿਰਾਂ ਨੂੰ ਕੁਝ ਦਿਲਾਸਾ ਦੇਵੇਗੀ।"
54 a fim de que carregues o teu opróbrio e sejas tu confundida por tudo quanto fizeste para seu conforto.
55 ਇਸ ਲਈ ਤੈਨੂੰ ਅਤੇ ਤੇਰੀਆਂ ਭੈਣਾਂ ਨੂੰ ਫ਼ੇਰ ਉਸਾਰਿਆ ਜਾਵੇਗਾ। ਸਦੂਮ ਅਤੇ ਉਸ ਦੇ ਦੁਆਲੇ ਦੇ ਨਗਰਾਂ, ਸਾਮਰੀਆਂ ਅਤੇ ਉਸ ਦੇ ਦੁਆਲੇ ਦੇ ਨਗਰਾਂ ਅਤੇ ਤੈਨੂੰ ਅਤੇ ਤੇਰੇ ਦੁਆਲੇ ਦੇ ਨਗਰਾਂ ਨੂੰ ਫ਼ੇਰ ਉਸਾਰਿਆ ਜਾਵੇਗਾ।”"
55 Tua irmã Sodoma e suas filhas retornarão a seu primitivo estado, Samaria e suas filhas igualmente; e tu também, com tuas filhas, voltareis à vossa antiga situação.
56 ਪਰਮੇਸ਼ੁਰ ਨੇ ਆਖਿਆ, “ਅਤੀਤ ਵਿੱਚ ਤੂੰ ਗੁਮਾਨੀ ਸੀ ਅਤੇ ਆਪਣੀ ਭੈਣ ਸਦੂਮ ਦਾ ਮਜ਼ਾਕ ਉਡਾਉਂਦੀ ਸੀ। ਪਰ ਤੂੰ ਫੇਰ ਇਸ ਤਰ੍ਹਾਂ ਨਹੀਂ ਕਰੇਗੀ।"
56 Ao tempo do teu orgulho, o nome de tua irmã Sodoma não era famoso em tua boca,
57 ਅਜਿਹਾ ਤੂੰ ਸਜ਼ਾ ਮਿਲਣ ਤੋਂ ਪਹਿਲਾਂ ਕੀਤਾ ਸੀ, ਇਸਤੋਂ ਪਹਿਲਾਂ ਕਿ ਤੇਰੇ ਗਵਾਂਢੀ ਤੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦੇਣ। ਅਦੋਮ ਅਤੇ ਫ਼ਿਲਿਸਤੀਆਂ ਦੇ ਨਗਰ ਹੁਣ ਤੇਰਾ ਮਜ਼ਾਕ ਉਡਾ ਰਹੇ ਹਨ।"
57 antes que houvesse sido patenteada a tua perversidade, como no tempo em que recebias os ultrajes das filhas da Síria e de suas vizinhas, das filhas dos filisteus que de toda parte te insultavam.
58 ਹੁਣ ਤੈਨੂੰ ਆਪਣੇ ਭਿਆਨਕ ਕਾਰਿਆਂ ਲਈ ਅਵੱਸ਼ ਦੁੱਖ ਭੋਗਣਾ ਪਵੇਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
58 Eis-te carregada do peso dos teus crimes e das tuas abominações - oráculo do Senhor.
59 God Remains Faithful ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। “ਮੈਂ ਤੇਰੇ ਨਾਲ ਓਹੋ ਜਿਹਾ ਵਿਹਾਰ ਕਰਾਂਗਾ ਜਿਹੋ ਜਿਹਾ ਤੂੰ ਮੇਰੇ ਨਾਲ ਕੀਤਾ ਸੀ! ਤੂੰ ਆਪਣੀ ਸ਼ਾਦੀ ਦੇ ਇਕਰਾਰਨਾਮੇ ਨੂੰ ਤੋੜਿਆ। ਤੂੰ ਸਾਡੇ ਇਕਰਾਰਨਾਮੇ ਦਾ ਆਦਰ ਨਹੀਂ ਕੀਤਾ।"
59 Pois eis o que diz o Senhor Javé: eu farei a ti conforme fizeste tu, que desprezaste a tua origem violando o pacto.
60 ਪਰ ਮੈਂ ਓਸ ਇਕਰਾਰਨਾਮੇ ਨੂੰ ਚੇਤੇ ਰੱਖਾਂਗਾ ਜਿਹੜਾ ਅਸੀਂ ਓਸ ਵੇਲੇ ਕੀਤਾ ਸੀ ਜਦੋਂ ਤੂੰ ਜਵਾਨ ਸੈਂ। ਮੈਂ ਤੇਰੇ ਨਾਲ ਇਕਰਾਰਨਾਮਾ ਕੀਤਾ ਸੀ ਅਤੇ ਉਹ ਹਮੇਸ਼ਾ ਰਹੇਗਾ!"
60 Mas eu me recordarei da aliança que contigo celebrei no tempo de tua juventude, e farei contigo uma eterna aliança.
61 ਮੈਂ ਤੇਰੀਆਂ ਭੈਣਾਂ ਨੂੰ ਤੇਰੇ ਕੋਲ ਲਿਆਵਾਂਗਾ। ਅਤੇ ਮੈਂ ਉਨ੍ਹਾਂ ਨੂੰ ਤੇਰੀਆਂ ਧੀਆਂ ਬਣਾ ਦਿਆਂਗਾ। ਇਹ ਗੱਲ ਸਾਡੇ ਇਕਰਾਰਨਾਮੇ ਵਿੱਚ ਨਹੀਂ ਸੀ ਪਰ ਮੈਂ ਤੇਰੇ ਲਈ ਅਜਿਹਾ ਕਰਾਂਗਾ। ਫ਼ੇਰ ਤੂੰ ਉਨ੍ਹਾਂ ਭਿਆਨਕ ਗੱਲਾਂ ਨੂੰ ਚੇਤੇ ਕਰੇਗੀ ਜੋ ਤੂੰ ਕੀਤੀਆਂ ਸਨ ਅਤੇ ਤੂੰ ਸ਼ਰਮਸਾਰ ਹੋ ਜਾਵੇਂਗੀ।"
61 Então te lembrarás de teu procedimento, e terás vergonha disso, quando eu tomar tuas irmãs mais velhas, juntamente com as mais novas, e tas der por filhas, mas isso não em virtude de tua aliança.
62 ਇਸ ਲਈ ਮੈਂ ਇਕਰਾਰਨਾਮਾ ਪੁਨਰ-ਸਬਾਪਤ ਕਰਾਂਗਾ ਅਤੇ ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਹਾਂ।"
62 Sou eu que hei de restabelecer a minha aliança contigo, e tu saberás que sou eu o Senhor,
63 ਮੈਂ ਤੇਰੇ ਨਾਲ ਚੰਗਾ ਵਿਹਾਰ ਕਰਾਂਗਾ। ਇਸ ਲਈ ਤੂੰ ਮੈਨੂੰ ਚੇਤੇ ਕਰੇਗੀ ਅਤੇ ਤੂੰ ਆਪਣੇ ਕੀਤੇ ਮੰਦੇ ਕੰਮਾਂ ਤੋਂ ਇੰਨੀ ਸ਼ਰਮਸਾਰ ਹੋਵੇਂਗੀ ਕਿ ਤੂੰ ਕੁਝ ਵੀ ਨਹੀਂ ਆਖ ਸੱਕੇਂਗੀ। ਪਰ ਮੈਂ ਤੇਰੇ ਲਈ ਪ੍ਰਾਸਚਿਤ ਕਰਾਂਗਾ। ਤੂੰ ਫੇਰ ਤੋਂ ਕਦੇ ਵੀ ਸ਼ਰਮਸਾਰ ਨਹੀਂ ਹੋਵੇਂਗੀ!” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।"
63 a fim de que te recordes {do passado} e te envergonhes, e que, em tua vergonha, não tenhas mais a audácia de abrir a boca, quando eu houver perdoado os teus delitos, - oráculo do Senhor Javé.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Ezequiel 16, comparar traduções ou montar um estudo — tudo direto pelo WhatsApp.