Êxodo 36

Punjabi Bible (GL_PUNJABI) vs NVI

Sair da comparação
NVI Nova Versão Internacional
1 “ਇਸ ਲਈ ਬਸਲਏਲ, ਆਹਾਲੀਆਬ ਅਤੇ ਹੋਰ ਸਾਰੇ ਕਾਰੀਗਰ ਆਦਮੀਆਂ ਨੂੰ ਉਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਹੈ। ਯਹੋਵਾਹ ਨੇ ਇਨ੍ਹਾਂ ਆਦਮੀਆਂ ਨੂੰ ਇਹ ਪਵਿੱਤਰ ਸਥਾਨ ਬਨਾਉਣ ਲਈ ਸਾਰਾ ਯੋਗਤਾ ਵਾਲਾ ਕੰਮ ਕਰਨ ਦੀ ਸੂਝ ਅਤੇ ਸਮਝ ਦਿੱਤੀ ਹੈ।”"
1 "Assim farão Bezalel, Aoliabe e todos os homens capazes, a quem o Senhor concedeu destreza e habilidade para fazerem toda a obra de construção do santuário, realizarão a obra como o Senhor ordenou. "
2 ਫ਼ੇਰ ਮੂਸਾ ਨੇ ਬਸਲਏਲ ਅਤੇ ਆਹਾਲੀਆਬ ਅਤੇ ਹੋਰ ਸਾਰੇ ਯੋਗ ਲੋਕਾਂ ਨੂੰ ਬੁਲਾਇਆ ਜਿਨ੍ਹਾਂ ਨੂੰ ਯਹੋਵਾਹ ਨੇ ਖਾਸ ਯੋਗਤਾਵਾਂ ਦਿੱਤੀਆਂ ਸਨ। ਅਤੇ ਇਹ ਲੋਕ ਇਸ ਲਈ ਆਏ ਕਿਉਂਕਿ ਇਹ ਕੰਮ ਰਾਹੀਂ ਸਹਾਇਤਾ ਕਰਨਾ ਚਾਹੁੰਦੇ ਸਨ।"
2 Então Moisés chamou Bezalel e Aoliabe e todos os homens capazes a quem o Senhor dera habilidade e que estavam dispostos a vir realizar a obra.
3 ਮੂਸਾ ਨੇ ਇਨ੍ਹਾਂ ਲੋਕਾਂ ਨੂੰ ਉਹ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਜੋ ਇਸਰਾਏਲ ਦੇ ਲੋਕ ਸੁਗਾਤਾਂ ਵਜੋਂ ਲਿਆਏ ਸਨ। ਅਤੇ ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਸਥਾਨ ਦੀ ਉਸਾਰੀ ਲਈ ਵਰਤਿਆ। ਲੋਕ ਹਰ ਸਵੇਰ ਸੁਗਾਤਾਂ ਲਿਆਉਂਦੇ ਰਹੇ।"
3 Receberam de Moisés todas as ofertas que os israelitas tinham trazido para a obra de construção do santuário. E o povo continuava a trazer voluntariamente ofertas, manhã após manhã.
4 ਆਖਿਰਕਾਰ ਸਾਰੇ ਕਾਰੀਗਰਾਂ ਨੇ ਉਸ ਪਵਿੱਤਰ ਸਥਾਨ ਉੱਤੇ ਆਪਣਾ ਕੰਮ ਕਰਨਾ ਛੱਡ ਦਿੱਤਾ, ਅਤੇ ਉਹ ਮੂਸਾ ਨਾਲ ਗੱਲ ਕਰਨ ਲਈ ਗਏ। ਉਨ੍ਹਾਂ ਨੇ ਆਖਿਆ,"
4 Por isso, todos os artesãos habilidosos que trabalhavam no santuário interromperam o trabalho
5 “ਲੋਕਾਂ ਨੇ ਬਹੁਤ ਜ਼ਿਆਦਾ ਲਿਆਂਦਾ ਹੈ। ਸਾਡੇ ਕੋਲ ਇਸ ਤੰਬੂ ਦਾ ਕੰਮ ਖਤਮ ਕਰਨ ਲਈ ਲੋੜ ਤੋਂ ਵੱਧ ਹੈ।”"
5 e disseram a Moisés: "O povo está trazendo mais do que o suficiente para realizar a obra que o Senhor ordenou".
6 ਫ਼ੇਰ ਮੂਸਾ ਨੇ ਸਾਰੇ ਡੇਰੇ ਅੰਦਰ ਇਹ ਸੰਦੇਸ਼ ਭੇਜਿਆ; “ਕਿਸੇ ਵੀ ਆਦਮੀ ਜਾਂ ਔਰਤ ਨੂੰ ਪਵਿੱਤਰ ਸਥਾਨ ਲਈ ਸੁਗਾਤ ਵਜੋਂ ਹੋਰ ਕੋਈ ਚੀਜ਼ ਨਹੀਂ ਲਿਆਉਣੀ ਚਾਹੀਦੀ।” ਇਸ ਲਈ ਲੋਕਾਂ ਨੂੰ ਹੋਰ ਸੁਗਾਤਾਂ ਦੇਣ ਤੋਂ ਜ਼ਬਰਦਸਤੀ ਰੋਕਿਆ ਗਿਆ।"
6 Então Moisés ordenou que fosse feita esta proclamação em todo o acampamento: "Nenhum homem ou mulher deverá fazer mais nada para ser oferecido ao santuário". Assim, o povo foi impedido de trazer mais,
7 ਲੋਕਾਂ ਨੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਦੀ ਉਸਾਰੀ ਲਈ ਲੋੜ ਤੋਂ ਵੱਧ ਲੈ ਆਂਦਾ ਸੀ।"
7 pois o que já haviam recebido era mais que suficiente para realizar toda a obra.
8 ਪਵਿੱਤਰ ਤੰਬੂ ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਬਨਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲਾ ਬੈਂਗਣੀ ਤੇ ਲਾਲ ਸੂਤ ਦੇ ਦਸ ਪਰਦੇ ਬਣਾਏ। ਅਤੇ ਉਨ੍ਹਾਂ ਨੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦਿਆਂ ਤਸਵੀਰਾਂ ਉਨ੍ਹਾਂ ਉੱਤੇ ਸਿਉਂਤੀਆਂ।"
8 Todos os homens capazes dentre os trabalhadores fizeram o tabernáculo com dez cortinas internas de linho fino trançado e de fios de tecido azul, roxo e vermelho, com os querubins bordados sobre eles.
9 ਹਰੇਕ ਪਰਦਾ ਇੱਕੋ ਜਿਹੇ ਅਕਾਰ ਦਾ ਸੀ—28 ਹੱਥ ਲੰਮਾ ਅਤੇ 4 ਹੱਥ ਚੌੜਾ।"
9 Todas as cortinas internas tinham o mesmo tamanho: doze metros e sessenta centímetros de comprimento por um metro e oitenta centímetros de largura.
10 ਕਾਰੀਗਰਾਂ ਨੇ ਪਰਦਿਆਂ ਨੂੰ ਸਿਉਂਕੇ ਪਰਦਿਆਂ ਦੇ ਦੋ ਸਮੂਹ ਬਣਾ ਲਏ। ਉਨ੍ਹਾਂ ਨੇ ਪੰਜ ਪਰਦੇ ਇਕੱਠੇ ਸਿਉਂਕੇ ਇੱਕ ਸਮੂਹ ਬਣਾਇਆ ਅਤੇ ਪੰਜ ਪਰਦੇ ਸਿਉਂਕੇ ਦੂਸਰਾ ਸਮੂਹ।"
10 Prendeu cinco cortinas internas, e fez o mesmo com as outras cinco.
11 ਫ਼ੇਰ ਉਨ੍ਹਾਂ ਨੇ ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ ਨੀਲੇ ਕੱਪੜੇ ਦੀਆਂ ਝਾਲਰਾਂ ਬਣਾਈਆਂ। ਅਤੇ ਉਨ੍ਹਾਂ ਨੇ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਹੋ ਕੀਤਾ।"
11 Em seguida fez laçadas de tecido azul ao longo da borda da última cortina interna do primeiro conjunto de cortinas internas, fazendo o mesmo com o segundo conjunto.
12 ਇੱਕ ਸਮੂਹ ਦੇ ਆਖਰੀ ਪਰਦੇ ਉੱਤੇ 50 ਹੁੱਕਾਂ ਸਨ ਅਤੇ 50 ਹੁੱਕਾਂ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਸਨ। ਇਹ ਹੁੱਕਾਂ ਇੱਕ ਦੂਸਰੇ ਦੇ ਆਮ੍ਹੋ-ਸਾਹਮਣੇ ਸਨ।"
12 Fez também cinqüenta laçadas na primeira cortina interna e cinqüenta laçadas na última cortina interna do segundo conjunto; as laçadas estavam opostas umas às outras.
13 ਫ਼ੇਰ ਉਨ੍ਹਾਂ ਨੇ ਦੋਹਾਂ ਪਰਦਿਆਂ ਨੂੰ ਇੱਕ ਦੂਸਰੇ ਨਾਲ ਜੋੜਨ ਲਈ 50 ਸੋਨੇ ਦੇ ਕੁੰਡਲ ਬਣਾਏ। ਇਸ ਤਰ੍ਹਾਂ ਪਵਿੱਤਰ ਤੰਬੂ ਨੂੰ ਜੋੜਕੇ ਇੱਕ ਕਰ ਦਿੱਤਾ ਗਿਆ।"
13 Depois fez cinqüenta ganchos de ouro e com eles prendeu um conjunto de cortinas internas ao outro, para que o tabernáculo formasse um todo.
14 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਨੂੰ ਢੱਕਣ ਲਈ ਇੱਕ ਹੋਰ ਤੰਬੂ ਬਣਾਇਆ। ਉਨ੍ਹਾਂ ਨੇ ਬੱਕਰੀ ਦੇ ਬਾਲਾਂ ਦੇ ਗਿਆਰਾਂ ਪਰਦੇ ਬਣਾਏ।"
14 Com o total de onze cortinas internas de pêlos de cabra fez uma tenda para cobrir o tabernáculo.
15 ਸਾਰੇ ਪਰਦੇ ਇੱਕੋ ਅਕਾਰ ਦੇ ਸਨ—30 ਕਿਊਬਿਟ ਲੰਮੇ ਅਤੇ 4 ਕਿਊਬਿਟ ਚੌੜੇ।"
15 As onze cortinas internas tinham a mesma medida: treze metros e meio de comprimento por um metro e oitenta centímetros de largura.
16 ਕਾਰੀਗਰਾਂ ਨੇ ਪੰਜ ਪਰਦੇ ਜੋੜਕੇ ਉਨ੍ਹਾਂ ਦਾ ਇੱਕ ਮਸੂਹ ਬਣਾਇਆ ਅਤੇ ਛੇ ਪਰਦੇ ਜੋੜਕੇ ਦੂਸਰਾ ਸਮੂਹ ਬਣਾਇਆ।"
16 Prendeu cinco cortinas internas num conjunto e as outras seis noutro conjunto.
17 ਉਨ੍ਹਾਂ ਨੇ ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਤੇ 50 ਹੁੱਕਾਂ ਬਣਾਈਆਂ ਅਤੇ ਉਨ੍ਹਾਂ ਨੇ ਦੂਸਰੇ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਤੇ ਵੀ ਇਵੇਂ ਹੀ ਕੀਤਾ।"
17 Depois fez cinqüenta laçadas em volta da borda da última cortina interna de um dos conjuntos e também na borda da última cortina interna do outro conjunto.
18 ਕਾਰੀਗਰਾਂ ਨੇ ਪਰਦਿਆਂ ਦੇ ਦੋਹਾਂ ਸਮੂਹਾਂ ਨੂੰ ਜੋੜਕੇ ਇੱਕ ਕਰਨ ਲਈ ਪਿੱਤਲ ਦੇ 50 ਕੁੰਡਲ ਬਣਾਏ।"
18 Fez também cinqüenta ganchos de bronze para unir a tenda, formando um todo.
19 ਫ਼ੇਰ ਉਨ੍ਹਾਂ ਨੇ ਪਵਿੱਤਰ ਤੰਬੂ ਲਈ ਦੋ ਹੋਰ ਕੱਜਣ ਬਣਾਏ। ਇੱਕ ਕੱਜਣ ਭੇਡੂ ਦੀਆਂ ਲਾਲ ਰੰਗ ਦੀਆਂ ਖੱਲਾਂ ਦਾ ਬਣਾਇਆ ਗਿਆ ਸੀ। ਦੂਸਰਾ ਕੱਜਣ ਕੀਮਤੀ ਚਮੜੇ ਦਾ ਬਣਾਇਆ ਗਿਆ ਸੀ।"
19 Em seguida fez para a tenda uma cobertura de pele de carneiro tingida de vermelho, e por cima desta uma cobertura de couro.
20 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਨੂੰ ਟੇਕ ਦੇਣ ਲਈ ਸ਼ਿੱਟੀਮ ਦੀ ਲੱਕੜ ਤੋਂ ਤਖਤੀਆਂ ਬਣਾਈਆਂ।"
20 Fez ainda armações verticais de madeira de acácia para o tabernáculo.
21 ਹਰੇਕ ਤਖਤੀ 10 ਕਿਊਬਿਟ ਲੰਬੀ ਅਤੇ ਡੇਢ ਕਿਊਬਿਟ ਚੌੜੀ ਸੀ।"
21 Cada armação tinha quatro metros e meio de comprimento por setenta centímetros de largura,
22 ਹਰੇਕ ਤਖਤੀ ਦੇ ਅਖੀਰ ਤੇ ਦੋ ਥੰਮ੍ਹ ਸਨ। ਪਵਿੱਤਰ ਤੰਬੂ ਲਈ ਹਰੇਕ ਤਖਤੀ ਇੱਕੋ ਜਿਹੀ ਬਣਾਈ ਗਈ ਸੀ।"
22 com dois encaixes paralelos um ao outro. E fez todas as armações do tabernáculo dessa madeira.
23 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਦੱਖਣੀ ਪਾਸੇ ਲਈ 20 ਤਖਤੀਆਂ ਬਣਾਈਆਂ।"
23 Fez também vinte armações para o lado sul do tabernáculo
24 ਫ਼ੇਰ ਉਨ੍ਹਾਂ ਨੇ ਤਖਤੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਈਆਂ। ਹਰੇਕ ਤਖਤੀ ਲਈ ਦੋ ਚੀਥੀਆਂ ਸਨ-ਹਰੇਕ ਪਾਸੇ ਦੀ ਚੋਬ ਲਈ ਇੱਕ-ਇੱਕ ਚੀਥੀ।"
24 e quarenta bases de prata para serem colocadas debaixo delas; duas bases para cada armação, uma debaixo de cada encaixe.
25 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਦੂਸਰੇ ਪਾਸੇ (ਉੱਤਰੀ ਪਾਸੇ) ਲਈ ਵੀ 20 ਤਖਤੀਆਂ ਬਣਾਈਆਂ।"
25 Para o outro lado, o lado norte do tabernáculo, fez vinte armações
26 ਉਨ੍ਹਾਂ ਨੇ ਤਖਤੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਈਆਂ-ਹਰੇਕ ਤਖਤੀ ਲਈ ਦੋ ਚੀਥੀਆਂ।"
26 e quarenta bases de prata, duas debaixo de cada armação.
27 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਪਿੱਛਲੇ ਪਾਸੇ (ਪੱਛਮੀ ਪਾਸੇ) ਲਈ ਛੇ ਹੋਰ ਤਖਤੀਆਂ ਬਣਾਈਆਂ।"
27 Fez ainda seis armações na parte de trás do tabernáculo, isto é, para o lado ocidental,
28 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਕੋਨਿਆਂ ਲਈ ਵੀ ਦੋ ਤਖਤੀਆਂ ਬਣਾਈਆਂ।"
28 e duas armações foram montadas nos cantos, na parte de trás do tabernáculo.
29 ਇਹ ਤਖਤੀਆਂ ਹੇਠਾਂ ਤੋਂ ਇੱਕ ਦੂਸਰੇ ਨਾਲ ਜੋੜਿਆਂ ਗਈਆਂ ਸਨ। ਅਤੇ ਉੱਪਰੋਂ, ਇੱਕ ਕੜਾ ਕੋਨਿਆਂ ਵਾਲੀਆਂ ਤਖਤੀਆਂ ਨੂੰ ਇੱਕ ਸਾਥ ਫ਼ੜਦਾ ਸੀ। ਉਨ੍ਹਾਂ ਨੇ ਅਜਿਹਾ ਦੋਹਾਂ ਕੋਨਿਆਂ ਲਈ ਕੀਤਾ।"
29 Nesses dois cantos as armações eram duplas, desde a parte inferior até a mais alta, colocadas numa só argola, ambas feitas do mesmo modo.
30 ਪਵਿੱਤਰ ਤੰਬੂ ਦੇ ਪੱਛਮੀ ਪਾਸੇ ਲਈ ਕੁੱਲ ਅੱਠ ਤਖਤੀਆਂ ਸਨ ਅਤੇ ਚਾਂਦੀ ਦੀਆਂ 16 ਚੀਥੀਆਂ ਸਨ-ਹਰੇਕ ਫ਼ਰੇਮ ਲਈ ਦੋ ਚੀਥੀਆਂ।"
30 Havia, pois, oito armações e dezesseis bases de prata, duas debaixo de cada armação.
31 ਫ਼ੇਰ ਕਾਰੀਗਰਾਂ ਨੇ ਤਖਤੀਆਂ ਲਈ ਬਰੇਸ਼ਾਂ ਬਨਾਉਣ ਵਾਸਤੇ ਸ਼ਿੱਟੀਮ ਦੀ ਲੱਕੜ ਦੀ ਵਰਤੋਂ ਕੀਤੀ-ਪਵਿੱਤਰ ਤੰਬੂ ਦੇ ਇੱਕ ਪਾਸੇ ਲਈ ਪੰਜ ਬਰੇਸ਼ਾ,"
31 Também fez travessões de madeira de acácia: cinco para as armações de um lado do tabernáculo,
32 ਪੰਜ ਬਰੇਸਾ ਦੂਸਰੇ ਪਾਸੇ ਲਈ, ਅਤੇ ਪਵਿੱਤਰ ਤੰਬੂ ਦੇ ਪਿੱਛਲੇ ਪਾਸੇ (ਅਰਥਾਤ ਪੱਛਮੀ ਪਾਸੇ) ਲਈ ਪੰਜ ਬਰੇਸਾਂ।"
32 cinco para as do outro lado e cinco para as do lado ocidental, na parte de trás do tabernáculo.
33 ਉਨ੍ਹਾਂ ਨੇ ਇੱਕ ਵਿੱਚਕਾਰਲੀ ਬਰੇਸ ਬਣਾਈ ਜੋ ਤਖਤੀਆਂ ਵਿੱਚੋਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਗੁਜਰਦੀ ਸੀ।"
33 Fez o travessão central de uma extremidade à outra, passando pelo meio das armações.
34 ਉਨ੍ਹਾਂ ਨੇ ਇਨ੍ਹਾਂ ਤਖਤੀਆਂ ਉੱਤੇ ਸੋਨਾ ਮਢ਼ਿਆ। ਫ਼ੇਰ ਉਨ੍ਹਾਂ ਨੇ ਇਨ੍ਹਾਂ ਬਰੇਸਾਂ ਨੂੰ ਫ਼ੜਣ ਲਈ ਸੋਨੇ ਦੇ ਕੜੇ ਬਣਾਏ। ਅਤੇ ਬਰੇਸਾ ਨੂੰ ਸੋਨੇ ਨਾਲ ਢੱਕ ਦਿੱਤਾ।"
34 Revestiu de ouro as armações e fez argolas de ouro para sustentar os travessões, os quais também revestiu de ouro.
35 ਉਨ੍ਹਾਂ ਨੇ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਲਈ ਖਾਸ ਪਰਦਾ ਬਨਾਉਣ ਵਾਸਤੇ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦੀ ਵਰਤੋਂ ਕਿਤੀ। ਅਤੇ ਉਨ੍ਹਾਂ ਨੇ ਪਰਦੇ ਉੱਤੇ ਕਰੂਬੀ ਫ਼ਰਿਸ਼ਤਿਆਂ ਦੀਆਂ ਤਸਵੀਰਾਂ ਸਿਉਂਤੀਆਂ।"
35 Fez o véu de linho fino trançado e de fios de tecido azul, roxo e vermelho, e mandou bordar nele querubins.
36 ਉਨ੍ਹਾਂ ਨੇ ਸ਼ਿੱਟੀਮ ਦੀ ਲੱਕੜ ਦੀਆਂ ਚਾਰ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੇ ਚੋਬਾਂ ਉੱਤੇ ਸੋਨਾ ਚੜ੍ਹਾਇਆ। ਅਤੇ ਫ਼ੇਰ ਉਨ੍ਹਾਂ ਨੇ ਚੋਬਾਂ ਲਈ ਸੋਨੇ ਦੀਆਂ ਕੁੰਡੀਆਂ ਬਣਾਈਆਂ। ਅਤੇ ਉਨ੍ਹਾਂ ਨੇ ਚੋਬਾਂ ਲਈ ਚਾਂਦੀ ਦੀਆਂ ਚਾਰ ਚੀਥੀਆਂ ਬਣਾਈਆਂ।"
36 Fez-lhe quatro colunas de madeira de acácia e as revestiu de ouro. Fez-lhe ainda ganchos de ouro e fundiu as suas bases de prata.
37 ਫ਼ੇਰ ਉਨ੍ਹਾਂ ਨੇ ਨੀਲੇ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਤੋਂ ਤੰਬੂ ਦੇ ਪ੍ਰਵੇਸ਼ ਦੁਆਰ ਦਾ ਕੱਜਣ ਬਣਾਇਆ।"
37 Para a entrada da tenda fez uma cortina de linho fino trançado e de fios de tecido azul, roxo e vermelho, obra de bordador;
38 ਫ਼ੇਰ ਉਨ੍ਹਾਂ ਨੇ ਪ੍ਰਵੇਸ਼ ਦੇ ਇਸ ਉੱਪਰ ਪਰਦੇ ਲਈ ਪੰਜ ਚੋਬਾਂ ਅਤੇ ਕੁੰਡੀਆਂ ਬਣਾਈਆਂ। ਉਨ੍ਹਾਂ ਨੇ ਚੋਬਾਂ ਦੇ ਉੱਪਰਲੇ ਸਿਰਿਆਂ ਨੂੰ ਅਤੇ ਪਰਦਿਆਂ ਦੀਆਂ ਡੰਡੀਆਂ ਨੂੰ ਸੋਨੇ ਨਾਲ ਮੜ੍ਹ ਦਿੱਤਾ। ਅਤੇ ਉਨ੍ਹਾਂ ਨੇ ਚੋਬਾਂ ਲਈ ਪਿੱਤਲ ਦੀਆਂ ਪੰਜ ਚੋਬਾਂ ਬਣਾਈਆਂ।"
38 e fez-lhe cinco colunas com ganchos. Revestiu de ouro as partes superior e lateral das colunas e fez de bronze as suas cinco bases.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Êxodo 36, comparar traduções ou montar um estudo — tudo direto pelo WhatsApp.