Êxodo 15
Punjabi Bible (GL_PUNJABI) vs NAA
NAA Nova Almeida Atualizada 2017
1 ਮੂਸਾ ਦਾ ਗੀਤ ਤਾਂ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਲਈ ਇਹ ਗੀਤ ਗਾਉਣਾ ਸ਼ੁਰੂ ਕੀਤਾ: ਮੈਂ ਯਹੋਵਾਹ ਵਾਸਤੇ ਗਾਵਾਂਗਾ। ਉਸ ਨੇ ਮਹਾਨ ਕਾਰਨਾਮੇ ਕੀਤੇ ਹਨ। ਉਸ ਨੇ ਘੋੜੇ ਅਤੇ ਸਵਾਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ।"
1 Então Moisés e os filhos de Israel entoaram este cântico ao Senhor : Cantarei ao porque triunfou gloriosamente; lançou no mar o cavalo e o seu cavaleiro.
2 ਯਹੋਵਾਹ ਮੇਰੀ ਤਾਕਤ ਅਤੇ ਮੇਰੀ ਮੁਕਤੀ ਹੈ। ਮੈਂ ਉਸ ਲਈ ਉਸਤਤਿ ਦੇ ਗੀਤ ਗਾਉਂਦਾ ਹਾਂ। ਇਹ ਮੇਰਾ ਪਰਮੇਸ਼ੁਰ ਹੈ, ਅਤੇ ਮੈਂ ਉਸਦੀ ਉਸਤਤਿ ਕਰਦਾ ਹਾਂ। ਯਹੋਵਾਹ ਮੇਰੇ ਪੁਰਖਿਆਂ ਦਾ ਪਰਮੇਸ਼ੁਰ ਹੈ, ਅਤੇ ਮੈਂ ਉਸਦਾ ਆਦਰ ਕਰਦਾ ਹਾਂ।"
2 O Senhor é a minha força e o meu cântico; ele se tornou a minha salvação. Este é o meu Deus; portanto, eu o louvarei; ele é o Deus de meu pai; por isso, o exaltarei.
3 ਯਹੋਵਾਹ ਇੱਕ ਮਹਾਨ ਯੋਧਾ ਹੈ। ਯਹੋਵਾਹ ਉਸਦਾ ਨਾਮ ਹੈ।"
3 O Senhor é homem de guerra;
4 ਉਸ ਨੇ ਫ਼ਿਰਊਨ ਦੇ ਰੱਥਾਂ ਅਤੇ ਫ਼ੌਜੀਆਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ। ਫ਼ਿਰਊਨ ਦੇ ਸਭ ਤੋਂ ਚੰਗੇ ਫ਼ੌਜੀ ਲਾਲ ਸਾਗਰ ਵਿੱਚ ਡੁੱਬ ਗਏ।"
4 Lançou no mar os carros de Faraó e o seu exército; e os seus capitães afogaram-se no mar Vermelho.
5 ਡੂੰਘੇ ਪਾਣੀਆਂ ਨੇ ਉਨ੍ਹਾਂ ਨੂੰ ਕੱਜ ਲਿਆ ਅਤੇ ਉਹ ਪੱਥਰਾਂ ਵਾਂਗ ਹੇਠਾਂ ਡੁੱਬ ਗਏ।"
5 As águas profundas os cobriram; desceram às profundezas como pedra.
6 “ਤੇਰਾ ਸੱਜਾ ਹੱਥ ਕਮਾਲ ਦੀ ਤਾਕਤ ਰੱਖਦਾ ਹੈ। ਯਹੋਵਾਹ, ਤੇਰੇ ਸੱਜੇ ਹੱਥ ਨੇ ਦੁਸ਼ਮਣ ਨੂੰ ਭੰਨ ਦਿੱਤਾ।"
6 A tua mão direita, ó Senhor , é gloriosa em poder; a tua mão direita, ó despedaça o inimigo.
7 ਆਪਣੇ ਮਹਾਨ ਪਰਤਾਪ ਨਾਲ ਤੂੰ ਆਪਣੇ ਦੁਸ਼ਮਣਾਂ ਨੂੰ ਤਬਾਹ ਕਰ ਦਿੱਤਾ ਜਿਹੜੇ ਤੇਰੇ ਖਿਲਾਫ਼ ਖੜ੍ਹੇ ਹੋਏ ਸਨ। ਤੇਰੇ ਕਰੋਧ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ, ਜਿਵੇਂ ਅੱਗ ਕੱਖਾਂ ਨੂੰ ਸਾੜ ਦਿੰਦੀ ਹੈ।"
7 Na grandeza da tua excelência, derrubas os que se levantam contra ti; envias o teu furor, que os consome como palha.
8 ਜਿਹੜਾ ਸਾਹ ਤੂੰ ਆਪਣੀਆਂ ਨਾਸਾਂ ਵਿੱਚੋਂ ਛੱਡਿਆ ਉਸ ਨੇ ਪਾਣੀ ਨੂੰ ਉੱਚਾ ਚੁੱਕ ਦਿੱਤਾ। ਵਗਦਾ ਪਾਣੀ ਕੰਧ ਬਣ ਗਿਆ। ਸਮੁੰਦਰ ਆਪਣੀਆਂ ਗਹਿਰਾਈਆਂ ਤਾਈਂ ਠੋਸ ਬਣ ਗਿਆ।"
8 Com o sopro das tuas narinas, amontoaram-se as águas, as correntes pararam em montão; as águas profundas se tornaram sólidas no coração do mar.
9 “ਦੁਸ਼ਮਣ ਨੇ ਆਖਿਆ, ‘ਮੈਂ ਉਨ੍ਹਾਂ ਦਾ ਪਿੱਛਾ ਕਰਾਂਗਾ ਤੇ ਉਨ੍ਹਾਂ ਨੂੰ ਫ਼ੜ ਲਵਾਂਗਾ। ਮੈਂ ਉਨ੍ਹਾਂ ਦੀ ਦੌਲਤ ਵੰਡ ਲਵਾਂਗਾ। ਮੈਂ ਇਹ ਸਭ ਕੁਝ ਆਪਣੀ ਤਲਵਾਰ ਨਾਲ ਖੋਹ ਲਵਾਂਗਾ। ਮੇਰੀ ਖੁਦ ਦੀ ਸ਼ਕਤੀ ਉਨ੍ਹਾਂ ਨੂੰ ਤਬਾਹ ਕਰੇਗੀ।’"
9 O inimigo dizia: “Perseguirei, alcançarei, repartirei os despojos; a minha alma se fartará deles, arrancarei a minha espada, e a minha mão os destruirá.”
10 ਪਰ ਤੂੰ ਫ਼ੂਕ ਮਾਰੀ ਅਤੇ ਉਨ੍ਹਾਂ ਨੂੰ ਸਮੁੰਦਰ ਨਾਲ ਢੱਕ ਦਿੱਤਾ। ਉਹ ਸਿੱਕੇ ਵਾਂਗ ਡੂੰਘੇ ਸਮੁੰਦਰ ਵਿੱਚ ਡੁੱਬ ਗਏ।"
10 Sopraste com o teu vento, e o mar os cobriu; afundaram-se como chumbo em águas impetuosas.
11 “ਕੀ ਯਹੋਵਾਹ ਵਰਗੇ ਕੋਈ ਦੇਵਤੇ ਹਨ? ਨਹੀਂ। ਤੇਰੇ ਵਰਗੇ ਕੋਈ ਦੇਵਤੇ ਨਹੀਂ ਤੂੰ ਅਦਭੁਤ ਪਵਿੱਤਰ ਹੈਂ ਤੂੰ ਅਦਭੁਤ ਤਾਕਤਵਰ ਹੈਂ। ਤੂੰ ਮਹਾਨ ਕਰਿਸ਼ਮੇ ਕਰਦਾ ਹੈਂ।"
11 Ó Senhor , quem é como tu entre os deuses? Quem é como tu, glorificado em santidade, terrível em feitos gloriosos, que operas maravilhas?
12 ਤੂੰ ਆਪਣਾ ਸੱਜਾ ਹੱਥ ਬਾਹਰ ਕੱਢਿਆ, ਇਸ ਲਈ ਧਰਤੀ ਉਨ੍ਹਾਂ ਨੂੰ ਨਿਗਲ ਗਈ।"
12 Estendeste a mão direita, e a terra os engoliu.
13 ਪਰ ਆਪਣੀ ਕਿਰਪਾ ਨਾਲ ਤੂੰ ਲੋਕਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੂੰ ਤੂੰ ਬਚਾਇਆ। ਅਤੇ ਆਪਣੀ ਤਾਕਤ ਨਾਲ ਤੂੰ ਉਨ੍ਹਾਂ ਦੀ ਅਗਵਾਈ ਆਪਣੀ ਪਵਿੱਤਰ ਅਤੇ ਪ੍ਰਸੰਨ ਧਰਤੀ ਵੱਲ ਕੀਤੀ।"
13 Com a tua bondade guiaste o povo que salvaste; com a tua força o levaste à habitação da tua santidade.
14 “ਦੂਸਰੀਆਂ ਕੌਮਾਂ ਇਸ ਕਹਾਣੀ ਨੂੰ ਸੁਣਨਗੀਆਂ ਅਤੇ ਉਹ ਡਰ ਜਾਣਗੀਆਂ। ਫ਼ਲਿਸਤੀ ਲੋਕ ਡਰ ਨਾਲ ਕੰਬਣਗੇ।"
14 Os povos ouviram e estremeceram; agonias apoderaram-se dos habitantes da Filístia.
15 ਅਦੋਮ ਦੇ ਆਗੂ ਕੰਬਣਗੇ। ਮੋਆਬ ਦੇ ਆਗੂ ਡਰ ਨਾਲ ਕੰਬਣਗੇ। ਕਨਾਨ ਦੇ ਲੋਕਾਂ ਦਾ ਹੌਂਸਲਾ ਟੁੱਟ ਜਾਵੇਗਾ।"
15 Então os chefes de Edom se perturbam, dos poderosos de Moabe se apodera temor, esmorecem todos os habitantes de Canaã.
16 ਉਹ ਲੋਕ ਡਰ ਨਾਲ ਭਰ ਜਾਣਗੇ ਜਦੋਂ ਉਹ ਤੇਰੀ ਤਾਕਤ ਦੇਖਣਗੇ। ਉਹ ਯਹੋਵਾਹ ਦੇ ਲੋਕਾਂ, ਤੇਰੇ ਚੁਣੇ ਹੋਏ ਲੋਕਾਂ ਦੇ ਲੰਘ ਜਾਣ ਤੀਕ ਚੱਟਾਨ ਵਾਂਗ ਖਾਮੋਸ਼ ਰਹਿਣਗੇ।"
16 Sobre eles cai espanto e pavor; pela grandeza do teu braço, emudecem como pedra; até que passe o teu povo, ó até que passe o povo que adquiriste.
17 ਯਹੋਵਾਹ, ਤੂੰ ਆਪਣੇ ਲੋਕਾਂ ਦੀ ਆਪਣੇ ਪਰਬਤ ਉੱਪਰ ਅਗਵਾਈ ਕਰੇਂਗਾ। ਤੂੰ ਉਨ੍ਹਾਂ ਨੂੰ ਉਸ ਥਾਂ ਤੇ ਰਹਿਣ ਦੇਵੇਂਗਾ। ਜਿਹੜੀ ਤੂੰ ਆਪਣੇ ਤਖਤ ਲਈ ਬਣਾਈ ਹੈ। ਸੁਆਮੀ, ਤੂੰ ਆਪਣਾ ਮੰਦਰ ਬਣਾਵੇਂਗਾ।"
17 Tu o introduzirás e o plantarás no monte da tua herança, no lugar que preparaste, ó no santuário, ó Senhor, que as tuas mãos estabeleceram.
18 “ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ।”"
18 O Senhor reinará por todo o sempre.
19 ਹਾਂ, ਇਹ ਸੱਚਮੁੱਚ ਵਾਪਰਿਆ ਸੀ। ਫ਼ਿਰਊਨ ਦੇ ਘੋੜੇ ਅਤੇ ਸਵਾਰ ਅਤੇ ਰੱਥ ਸਮੁੰਦਰ ਵਿੱਚ ਚੱਲੇ ਗਏ। ਅਤੇ ਯਹੋਵਾਹ ਨੇ ਸਮੁੰਦਰ ਦਾ ਸਾਰਾ ਪਾਣੀ ਉਨ੍ਹਾਂ ਦੇ ਉੱਪਰ ਲੈ ਆਂਦਾ। ਪਰ ਇਸਰਾਏਲ ਦੇ ਲੋਕ ਸਮੁੰਦਰ ਵਿੱਚੋਂ ਸੁੱਕੀ ਧਰਤੀ ਤੋਂ ਲੰਘ ਗਏ।"
19 Porque os cavalos de Faraó, com os seus carros de guerra e com os seus cavaleiros, entraram no mar, e o Senhor fez com que as águas do mar voltassem e os cobrissem; mas os filhos de Israel passaram a pé enxuto pelo meio do mar.
20 ਤਾਂ ਹਾਰੂਨ ਦੀ ਭੈਣ, ਔਰਤ ਨਬੀਆ ਮਿਰਯਮ, ਨੇ ਤੰਬੂਰੀ ਚੁੱਕ ਲਈ। ਮਿਰਯਮ ਅਤੇ ਹੋਰ ਔਰਤਾਂ ਗਾਉਣ ਤੇ ਨੱਚਣ ਲੱਗੀਆਂ।"
20 A profetisa Miriã, irmã de Arão, pegou um tamborim, e todas as mulheres saíram atrás dela com tamborins e com danças.
21 ਮਿਰਯਮ ਨੇ ਇਹ ਸ਼ਬਦ ਦੁਹਰਾਏ, “ਯਹੋਵਾਹ ਲਈ ਗਾਓ। ਉਸ ਨੇ ਮਹਾਨ ਕਾਰਨਾਮੇ ਕੀਤੇ ਹਨ। ਉਸ ਨੇ ਘੋੜੇ ਅਤੇ ਸਵਾਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ।”"
21 E Miriã lhes respondia: Cantem ao porque triunfou gloriosamente e lançou no mar o cavalo e o seu cavaleiro.
22 ਇਸਰਾਏਲ ਦਾ ਮਾਰੂਥਲ ਵਿੱਚ ਜਾਣਾ ਮੂਸਾ ਇਸਰਾਏਲ ਦੇ ਲੋਕਾਂ ਨੂੰ ਲਾਲ ਸਾਗਰਾਂ ਤੋਂ ਪਰ੍ਹਾਂ ਸੂਰ ਦੇ ਮਾਰੂਥਲ ਅੰਦਰ ਲੈ ਗਿਆ। ਉਨ੍ਹਾਂ ਨੇ ਮਾਰੂਥਲ ਵਿੱਚ ਤਿੰਨ ਦਿਨ ਤੱਕ ਸਫ਼ਰ ਕੀਤਾ। ਲੋਕਾਂ ਨੂੰ ਕੋਈ ਪਾਣੀ ਨਹੀਂ ਮਿਲਿਆ।"
22 Moisés fez o povo de Israel partir do mar Vermelho, e eles foram para o deserto de Sur. Caminharam três dias no deserto e não acharam água.
23 ਤਿੰਨ ਦਿਨਾਂ ਮਗਰੋਆਂ ਲੋਕ ਮਾਰਾਹ ਆ ਗਏ। ਮਾਰਾਹ ਵਿੱਚ ਪਾਣੀ ਸੀ ਪਰ ਇਹ ਪੀਣ ਵਿੱਚ ਕੌੜਾ ਸੀ। (ਇਸੇ ਲਈ ਉਸ ਥਾਂ ਦਾ ਨਾਮ ਮਾਰਾਹ ਸੀ।)"
23 Por fim, chegaram a Mara. No entanto, não puderam beber as águas de Mara, porque eram amargas. Por isso aquele lugar foi chamado de Mara.
24 ਲੋਕਾਂ ਨੇ ਮੂਸਾ ਅੱਗੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਆਖਿਆ, “ਹੁਣ ਅਸੀਂ ਕੀ ਪੀਵਾਂਗੇ?”"
24 E o povo murmurou contra Moisés, dizendo: — O que vamos beber?
25 ਮੂਸਾ ਨੇ ਯਹੋਵਾਹ ਨੂੰ ਆਵਾਜ਼ ਦਿੱਤੀ। ਇਸ ਲਈ ਯਹੋਵਾਹ ਨੇ ਉਸ ਨੂੰ ਇੱਕ ਦਰੱਖਤ ਦਿਖਾਇਆ। ਮੂਸਾ ਨੇ ਦਰੱਖਤ ਨੂੰ ਪਾਣੀ ਵਿੱਚ ਸੁੱਟ ਦਿੱਤਾ। ਜਦੋਂ ਉਸ ਨੇ ਅਜਿਹਾ ਕੀਤਾ, ਪਾਣੀ ਪੀਣ ਦੇ ਯੋਗ ਹੋ ਗਿਆ। ਉਸ ਥਾਂ ਤੇ, ਯਹੋਵਾਹ ਨੇ ਲੋਕਾਂ ਦਾ ਨਿਆਂ ਕੀਤਾ ਅਤੇ ਉਨ੍ਹਾਂ ਨੂੰ ਇੱਕ ਕਾਨੂਨ ਦਿੱਤਾ। ਯਹੋਵਾਹ ਨੇ ਲੋਕਾਂ ਦਾ ਵਿਸ਼ਵਾਸ ਵੀ ਪਰੱਖਿਆ।"
25 Então Moisés clamou ao Senhor , e o Senhor lhe mostrou um pedaço de madeira. Moisés jogou a madeira nas águas, e as águas se tornaram doces. Ali o Senhor lhes deu estatutos e uma ordenança, e ali os provou,
26 ਯਹੋਵਾਹ ਨੇ ਆਖਿਆ, “ਤੁਹਾਨੂੰ ਆਪਣੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਜ਼ਰੂਰ ਮੰਨਣਾ ਚਾਹੀਦਾ ਹੈ। ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਉਹ ਸਹੀ ਕਹਿੰਦਾ ਹੈ, ਜੇ ਤੁਸੀਂ ਯਹੋਵਾਹ ਦੇ ਸਾਰੇ ਹੁਕਮ ਤੇ ਕਾਨੂਨ ਮੰਨੋਗੇ ਤਾਂ ਤੁਸੀਂ ਮਿਸਰੀਆਂ ਦੀ ਤਰ੍ਹਾਂ ਬਿਮਾਰ ਨਹੀਂ ਹੋਵੋਂਗੇ। ਮੈਂ, ਯਹੋਵਾਹ, ਤੁਹਾਨੂੰ ਅਜਿਹੀ ਕੋਈ ਬਿਮਾਰੀ ਨਹੀਂ ਦਿਆਂਗਾ ਜਿਹੜੀ ਮੈਂ ਮਿਸਰੀਆਂ ਨੂੰ ਦਿੱਤੀ ਸੀ। ਮੈਂ ਯਹੋਵਾਹ ਹਾਂ। ਮੈਂ ਹੀ ਹਾਂ ਜਿਹੜਾ ਤੁਹਾਨੂੰ ਰਾਜ਼ੀ ਕਰਦਾ ਹੈ।”"
26 e disse: — Se vocês ouvirem com atenção a voz do
27 ਫ਼ੇਰ ਲੋਕ ਸਫ਼ਰ ਕਰਦੇ ਹੋਏ ਏਲਿਮ ਪਹੁੰਚੇ। ਏਲਿਮ ਵਿਖੇ ਪਾਣੀ ਦੇ 12 ਚਸ਼ਮੇ ਅਤੇ ਖਜੂਰਾਂ ਦੇ 70 ਰੁੱਖ ਸਨ। ਇਸ ਲਈ ਲੋਕਾਂ ਨੇ ਪਾਣੀ ਦੇ ਨੇੜੇ ਡੇਰਾ ਲਾ ਲਿਆ।"
27 Então chegaram a Elim, onde havia doze fontes de água e setenta palmeiras. E acamparam junto das águas.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Êxodo 15, comparar traduções ou montar um estudo — tudo direto pelo WhatsApp.