Ester 6
Punjabi Bible (GL_PUNJABI) vs ARC
ARC Almeida Revista e Corrigida 2009
1 ਮਾਰਦਕਈ ਦਾ ਸਂਮਾਨ ਉਸ ਸਾਰੀ ਰਾਤ ਪਤਸ਼ਾਹ ਨੂੰ ਨੀਂਦ ਨਾ ਆਈ ਤਾਂ ਉਸ ਨੇ ਆਪਣੇ ਇੱਕ ਦਾਸ ਨੂੰ ਇਤਿਹਾਸ ਦੀ ਪੋਥੀ ਲਿਆ ਕੇ ਉਸ ਨੂੰ ਸੁਨਾਉਣ ਨੂੰ ਕਿਹਾ। ਇਤਿਹਾਸ ਦੀ ਪੋਥੀ ਵਿੱਚ ਪਾਤਸ਼ਾਹ ਦੇ ਰਾਜ ਦੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਅੰਕਿਤ ਸਨ।"
1 Naquela mesma noite, fugiu o sono do rei; então, mandou trazer o livro das memórias das crônicas, e se leram diante do rei.
2 ਪਾਤਸ਼ਾਹ ਨੇ ਸੇਵਾਦਾਰ ਨੇ ਪਾਤਸ਼ਾਹ ਨੂੰ ਪੋਥੀ ਪੜ੍ਹ ਕੇ ਸੁਣਾਈ। ਉਸ ਨੇ ਪਾਤਸ਼ਾਹ ਅਹਸ਼ਵੇਰੋਸ਼ ਨੂੰ ਮਾਰ ਮੁਕਉਣ ਦੀ ਵਿਉਂਤ ਨੂੰ ਵੀ ਪੜ੍ਹਿਆ। ਇਹ ਉਸ ਵੇਲੇ ਦੀ ਵਾਰਦਾਤ ਹੈ ਜਦੋਂ ਮਾਰਦਕਈ ਨੇ ਬਿਗਬਾਨਾ ਅਤੇ ਤਰਸ਼ ਦੀ ਖਬਰ ਦਿੱਤੀ ਸੀ। ਇਹ ਉਹ ਦੋ ਖੁਸਰੇ ਸਨ ਜਿਹੜੇ ਪਾਤਸ਼ਾਹ ਦੇ ਦਰਵਾਜ਼ੇ ਤੇ ਪਹਿਰੇਦਾਰੀ ਕਰਦੇ ਸਨ, ਅਤੇ ਜਿਨ੍ਹਾਂ ਨੇ ਪਾਤਸ਼ਾਹ ਨੂੰ ਮਾਰਨ ਦੀ ਵਿਉਂਤ ਬਣਾਈ ਸੀ। ਮਾਰਦਕਈ ਨੂੰ ਇਸਦੀ ਸੂਹ ਮਿਲ ਗਈ ਅਤੇ ਉਸ ਨੇ ਇਸ ਬਾਰੇ ਕਿਸੇ ਨੂੰ ਸੂਚਨਾ ਦਿੱਤੀ ਸੀ।"
2 E achou-se escrito que Mardoqueu tinha dado notícia de Bigtã e de Teres, dois eunucos do rei, dos da guarda da porta, de que procuraram pôr as mãos sobre o rei Assuero.
3 ਤਦ ਪਾਤਸ਼ਾਹ ਨੇ ਆਖਿਆ, “ਮਾਰਦਕਈ ਨੂੰ ਇਸ ਕਰਨੀ ਲਈ ਕੀ ਸਤਿਕਾਰ ਅਤੇ ਚੰਗਾ ਪੁਰਸੱਕਾਰ ਦਿੱਤਾ ਗਿਆ ਹੈ?” ਤਾਂ ਜਵਾਨ ਸੇਵਾਦਾਰਾਂ ਨੇ ਰਾਜੇ ਨੂੰ ਕਿਹਾ, “ਮਾਰਦਕਈ ਲਈ ਕੁਝ ਵੀ ਨਹੀਂ ਕੀਤਾ ਗਿਆ।”"
3 Então, disse o rei: Que honra e galardão se deu por isso a Mardoqueu? E os jovens do rei, seus servos, disseram: Coisa nenhuma se lhe fez.
4 ਉਸ ਵੇਲੇ ਹਾਮਾਨ ਪਾਤਸ਼ਾਹ ਦੇ ਮਹਿਲ ਦੇ ਵਿਹੜੇ ਵਿੱਚ ਅਜੇ ਦਾਖਲ ਹੀ ਹੋਇਆ ਸੀ। ਉਹ ਪਾਤਸ਼ਾਹ ਨੂੰ ਇਹ ਆਖਣ ਆਇਆ ਸੀ ਕਿ ਜੋ ਸੂਲੀ ਉਸ ਨੇ ਤਿਆਰ ਕੀਤੀ ਹੈ ਪਾਤਸ਼ਾਹ, ਮਾਰਦਕਈ ਨੂੰ ਉੱਥੇ ਟੰਗਣ ਦਾ ਹੁਕਮ ਦੇਵੇ। ਰਾਜੇ ਨੇ ਕਦਮਾਂ ਦੀ ਆਵਾਜ਼ ਸੁਣੀ। ਰਾਜੇ ਨੇ ਆਖਿਆ, “ਵਿਹੜੇ ਵਿੱਚ ਕੌਣ ਆਇਆ ਹੈ?”"
4 Então, disse o rei: Quem está no pátio? E Hamã tinha entrado no pátio exterior do rei, para dizer ao rei que enforcassem a Mardoqueu na forca que lhe tinha preparado.
5 ਪਾਤਸ਼ਾਹ ਦੇ ਸੇਵਾਦਾਰਾਂ ਨੇ ਕਿਹਾ, “ਵਿਹੜੇ ਵਿੱਚ ਹਾਮਾਨ ਖੜ੍ਹਾ ਹੈ?” ਤਾਂ ਪਾਤਸ਼ਾਹ ਨੇ ਕਿਹਾ, “ਉਸ ਨੂੰ ਅੰਦਰ ਬੁਲਾਓ।”"
5 E os jovens do rei lhe disseram: Eis que Hamã está no pátio. E disse o rei que entrasse.
6 ਜਦੋਂ ਹਾਮਾਨ ਅੰਦਰ ਆਇਆ ਤਾਂ ਪਾਤਸ਼ਾਹ ਨੇ ਉਸ ਨੂੰ ਸੁਆਲ ਕੀਤਾ ਅਤੇ ਕਿਹਾ, “ਹਾਮਾਨ! ਜਿਸ ਮਨੁੱਖ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ, ਉਸ ਨੂੰ ਕਿਹੋ ਜਿਹਾ ਸਂਮਾਨ ਦੇਣਾ ਚਾਹੀਦਾ ਹੈ?” ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ, “ਮੇਰੇ ਤੋਂ ਵੱਧ ਭਲਾ ਹੋਰ ਕੌਣ ਹੋ ਸੱਕਦਾ ਹੈ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ? ਜ਼ਰੂਰੀ ਹੈ ਕਿ ਪਾਤਸ਼ਾਹ ਮੈਨੂੰ ਹੀ ਸਂਮਾਨ ਦੇਣਾ ਚਾਹੁੰਦਾ ਹੋਣਾ ਹੈ! ਮੈਨੂੰ ਇਹ ਪੱਕਾ ਯਕੀਨ ਹੈ।”"
6 E, entrando Hamã, o rei lhe disse: Que se fará ao homem de cuja honra o rei se agrada? Então, Hamã disse no seu coração: De quem se agradará o rei para lhe fazer honra mais do que a mim?
7 ਤਾਂ ਹਾਮਾਨ ਨੇ ਪਾਤਸ਼ਾਹ ਨੂੰ ਕਿਹਾ, “ਜਿਸ ਨੂੰ ਪਾਤਸ਼ਾਹ ਦੀ ਨਦਰ ਹੋਵੇ ਉਸ ਮਨੁੱਖ ਦੇ ਸਂਮਾਨ ਲਈ ਪਾਤਸ਼ਾਹ ਨੂੰ ਇਉਂ ਕਰਨਾ ਚਾਹੀਦਾ ਹੈ।"
7 Pelo que disse Hamã ao rei: Quanto ao homem de cuja honra o rei se agrada,
8 ਜਿਹੜੀ ਪੋਸ਼ਾਕ ਪਾਤਸ਼ਾਹ ਪਹਿਨਦਾ ਹੈ ਨੌਕਰ ਉਹ ਸ਼ਾਹੀ ਪੋਸ਼ਾਕ ਉਸ ਲਈ ਲੈ ਕੇ ਆਉਣ ਅਤੇ ਜਿਸ ਘੋੜੇ ਤੇ ਪਾਤਸ਼ਾਹ ਆਪ ਸਵਾਰ ਹੁੰਦਾ ਹੈ ਉਹ ਸ਼ਾਹੀ ਸਵਾਰੀ ਉਸ ਲਈ ਤਿਆਰ ਕੀਤੀ ਜਾਵੇ, ਜਿਸ ਘੋੜੇ ਦੇ ਸਿਰ ਉੱਪਰ ਸ਼ਾਹੀ ਤਾਜ ਰੱਖਿਆ ਹੋਇਆ ਹੈ। ਉਸ ਨੂੰ ਲਿਆਂਦਾ ਜਾਵੇ।"
8 traga a veste real de que o rei se costuma vestir, monte também o cavalo em que o rei costuma andar montado, e ponha-se-lhe a coroa real na sua cabeça;
9 ਫਿਰ ਉਹ ਪੋਸ਼ਾਕ ਅਤੇ ਉਹ ਘੋੜਾ ਪਾਤਸ਼ਾਹ ਦੇ ਮਹੱਤਵਪੂਰਣ ਸਰਦਾਰਾਂ ਵਿੱਚੋਂ ਕਿਸੇ ਇੱਕ ਦੇ ਹੱਥਾਂ ਵਿੱਚ ਦਿੱਤੇ ਜਾਣ ਤਾਂ ਜੋ ਉਹ ਉਸ ਮਨੁੱਖ ਨੂੰ ਇਹ ਪੋਸ਼ਾਕ ਪੁਆਵੇ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਫੇਰ ਉਹ ਉਸ ਨੂੰ ਘੋੜੇ ਉੱਤੇ ਚੜ੍ਹਾ ਕੇ ਸ਼ਹਿਰ ਦੇ ਚੌਁਕ ਵਿੱਚ ਫਿਰਾਇਆ ਜਾਵੇ, ਅਤੇ ਇਹ ਐਲਾਨ ਕੀਤਾ ਜਾਵੇ, ‘ਜਿਸ ਮਨੁੱਖ ਨੂੰ ਪਾਤਸ਼ਾਹ ਮਾਨ ਵਡਿਆਈ ਦੇਣੀ ਚਾਹੁੰਦਾ ਹੈ, ਇਹ ਉਸ ਲਈ ਕੀਤਾ ਗਿਆ ਹੈ!’”"
9 e entregue-se a veste e o cavalo à mão de um dos príncipes do rei, dos maiores senhores, e vistam dele aquele homem de cuja honra se agrada; e levem-no a cavalo pelas ruas da cidade, e apregoe-se diante dele: Assim se fará ao homem de cuja honra o rei se agrada!
10 “ਜਲਦੀ ਜਾ” ਪਾਤਸ਼ਾਹ ਨੇ ਹਾਮਾਨ ਨੂੰ ਹੁਕਮ ਦਿੱਤਾ। “ਜਾ ਕੇ ਸ਼ਾਹੀ ਪੋਸ਼ਾਕ ਅਤੇ ਘੋੜਾ ਲਿਆ ਜਿਵੇਂ ਕਿ ਤੂੰ ਹੁਣੇ ਸੁਝਾਅ ਦਿੱਤਾ ਹੈ ਤੇ ਇਹ ਸਭ ਕੁਝ ਮਾਰਦਕਈ ਯਹੂਦੀ ਲਈ ਕਰ। ਉਹ ਪਾਤਸ਼ਾਹੀ ਫਾਟਕ ਕੋਲ ਬੈਠਾ ਹੈ ਅਤੇ ਇਹ ਸਭ ਕੁਝ ਉਸ ਲਈ ਆਪਣੇ ਸੁਝਾਅ ਮੁਤਾਬਕ ਕਰ।”"
10 Então, disse o rei a Hamã: Apressa-te, toma a veste e o cavalo, como disseste, e faze assim para com o judeu Mardoqueu, que está assentado à porta do rei; e coisa nenhuma deixes cair de tudo quanto disseste.
11 ਫੇਰ ਹਾਮਾਨ ਪੋਸ਼ਾਕ ਅਤੇ ਘੋੜਾ ਲਿਅਇਆ। ਫਿਰ ਉਸ ਨੇ ਮਾਰਦਕਈ ਨੂੰ ਉਹ ਪੁਸ਼ਾਕ ਪੁਵਾਈ ਅਤੇ ਉਸ ਨੂੰ ਘੋੜੇ ਉੱਤੇ ਬਿਠਾਇਆ ਫੇਰ ਉਹ, ਉਸ ਨੂੰ ਸ਼ਹਿਰ ਦੇ ਦੁਆਲੇ ਲੈ ਗਿਆ ਅਤੇ ਐਲਾਨ ਕੀਤਾ, “ਇਹ ਉਸ ਵਿਅਕਤੀ ਲਈ ਕੀਤਾ ਗਿਆ ਜਿਸ ਨੂੰ ਪਾਤਸ਼ਾਹ ਸਤਿਕਾਰਨਾ ਚਾਹੁੰਦਾ ਹੈ।”"
11 E Hamã tomou a veste e o cavalo, e vestiu a Mardoqueu, e o levou a cavalo pelas ruas da cidade, e apregoou diante dele: Assim se fará ao homem de cuja honra o rei se agrada!
12 ਇਸ ਉਪਰੰਤ ਮਾਰਦਕਈ ਮੁੜ ਪਾਤਸ਼ਾਹੀ ਫਾਟਕ ਕੋਲ ਪਰਤ ਆਇਆ। ਪਰ ਹਾਮਾਨ ਛੇਤੀ ਨਾਲ ਘਰ ਨੂੰ ਮੁੜ ਗਿਆ ਅਤੇ ਉਸ ਨੇ ਆਪਣਾ ਸਿਰ ਮੂੰਹ ਢੱਕੱ ਲਿਆ ਕਿਉਂ ਕਿ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ।"
12 Depois disso, Mardoqueu voltou para a porta do rei; porém Hamã se retirou correndo a sua casa, angustiado e coberta a cabeça.
13 ਉਪਰੰਤ ਹਾਮਾਨ ਨੇ ਇਹ ਸਾਰੀ ਵਾਰਦਾਤ ਜੋ ਉਸ ਨਾਲ ਘਟੀ ਆਪਣੀ ਪਤਨੀ ਜ਼ਰਸ਼ ਅਤੇ ਆਪਣੇ ਮਿੱਤਰਾਂ ਨੂੰ ਸੁਣਾਈ। ਹਾਮਾਨ ਦੀ ਪਤਨੀ ਅਤੇ ਉਸ ਦੇ ਮਿੱਤਰਾਂ ਨੇ ਜਿਹੜੇ ਸੁਝਾਅ ਉਸ ਨੂੰ ਦਿੱਤੇ ਸਨ, ਉਨ੍ਹਾਂ ਨੇ ਕਿਹਾ, “ਜੇਕਰ ਮਾਰਦਕਈ ਯਹੂਦੀ ਹੈ ਤਾਂ ਤੂੰ ਇਸ ਨੂੰ ਹਰਾ ਨਹੀਂ ਸੱਕਦਾ ਪਰ ਹੁਣ ਤੋਂ ਹੀ ਤੇਰਾ ਪਤਨ ਸ਼ੁਰੂ ਹੋ ਚੁੱਕਾ ਹੈ ਅਤੇ ਤੇਰਾ ਪਤਨ ਤੇ ਹਾਰ ਅਵੱਸ਼ ਹੈ।”"
13 E contou Hamã a Zeres, sua mulher, e a todos os seus amigos tudo quanto lhe tinha sucedido. Então, os seus sábios e Zeres, sua mulher, lhe disseram: Se Mardoqueu, diante de quem já começaste a cair, é da semente dos judeus, não prevalecerás contra ele; antes, certamente cairás perante ele.
14 ਜਦੋਂ ਇਹ ਲੋਕ ਹਾਮਾਨ ਨਾਲ ਗੱਲਾਂ ਕਰ ਰਹੇ ਸਨ ਤਾਂ ਪਾਤਸ਼ਾਹ ਦਾ ਖੁਸਰਾ ਹਾਮਾਨ ਦੇ ਘਰ ਪੁਹਂਚਿਆ ਅਤੇ ਹਾਮਾਨ ਨੂੰ ਦਾਅਵਤ ਲਈ ਜਿਹੜੀ ਅਸਤਰ ਨੇ ਤਿਆਰ ਕੀਤੀ ਸੀ, ਉਸ ਲਈ ਲੈ ਗਏ।"
14 Estando eles ainda falando com ele, chegaram os eunucos do rei e se apressaram a levar Hamã ao banquete que Ester preparara.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Ester 6, comparar traduções ou montar um estudo — tudo direto pelo WhatsApp.