Ester 2

Punjabi Bible (GL_PUNJABI) vs ARIB

Sair da comparação
ARIB Almeida Revisada Imprensa Bíblica
1 ਅਸਤਰ ਨੂੰ ਰਾਣੀ ਬਣਾਇਆ ਜਾਣਾ ਇਸਤੋਂ ਬਆਦ ਪਾਤਸ਼ਾਹ ਅਹਸ਼ਵੇਰੋਸ਼ ਦਾ ਕਰੋਧ ਠੰਡਾ ਪੈ ਗਿਆ। ਫਿਰ ਉਸ ਨੇ ਵਸ਼ਤੀ ਵਿਰੁੱਧ ਆਪਣੇ ਹੁਕਮ ਅਤੇ ਜੋ ਕੁਝ ਵਸ਼ਤੀ ਤੇ ਕੀਤਾ ਸੀ, ਉਸ ਸਭ ਨੂੰ ਚਿਤਵਿਆ।"
1 Passadas estas coisas e aplacada a ira do rei Assuero, lembrou-se ele de Vasti, do que ela fizera e do que se decretara a seu respeito.
2 ਤਾਂ ਪਾਤਸ਼ਾਹ ਦੇ ਨਿੱਜੀ ਸੇਵਕਾਂ ਨੇ ਉਸ ਨੂੰ ਸੁਝਾਅ ਦਿੱਤਾ ਅਤੇ ਕਿਹਾ, “ਪਾਤਸ਼ਾਹ ਲਈ ਸੋਹਣੀਆਂ ਅਤੇ ਕੁਆਰੀਆਂ ਕੁੜੀਆਂ ਦੀ ਭਾਲ ਕੀਤੀ ਜਾਵੇ।"
2 Então disseram os servos do rei que lhe ministravam: Busquem-se para o rei moças virgens e formosas.
3 ਪਾਤਸ਼ਾਹ ਆਪਣੀ ਹਰ ਪ੍ਰਾਂਤ ਵਿੱਚੋਂ ਆਗੂਆਂ ਨੂੰ ਚੁਣੇ ਅਤੇ ਫਿਰ ਇਹ ਆਗੂ ਉਨ੍ਹਾਂ ਖੂਬਸੂਰਤ ਅਤੇ ਅਣਵਿਆਹੀਆਂ ਕੁੜੀਆਂ ਨੂੰ ਸ਼ੂਸ਼ਨ ਜਿਲ੍ਹੇ ਦੇ ਮਹਿਲ ਨੂੰ ਲਿਆਉਣ। ਇਨ੍ਹਾਂ ਕੁੜੀਆਂ ਨੂੰ ਪਾਤਸ਼ਾਹ ਦੇ ਮਹਿਲ ਦੇ ਜਨਾਨਖਾਨੇ ਵਿੱਚ ਰੱਖਿਆ ਜਾਵੇਗਾ। ਅਤੇ ਉਹ ਪਾਤਸ਼ਾਹ ਦੇ ਖੁਸਰੇ ਹੇਗਈ ਦੀ ਦੇਖ-ਰੇਖ ਵਿੱਚ ਰਹਿਣਗੀਆਂ, ਜੋ ਕਿ ਪਾਤਸ਼ਾਹ ਦੇ ਜਨਾਨਖਾਨੇ ਦਾ ਸਰਪ੍ਰਸਤ ਹੈ। ਫ਼ਿਰ ਉਹ ਉਨ੍ਹਾਂ ਨੂੰ ਖੂਬਸੂਰਤੀ ਲਈ ਵਸਤਾਂ ਦੇਵੇਗਾ।"
3 Ponha o rei em todas as províncias do seu reino oficiais que ajuntem todas as moças virgens e formosas em Susã, a capital, na casa das mulheres, sob a custódia de Hegai, eunuco do rei, guarda das mulheres; e dêem-se-lhes os seus cosméticos.
4 ਫਿਰ ਉਹਨਾਂ ਸਭਨਾਂ ਵਿੱਚ ਜਿਹੜੀ ਕਂਜਕ ਕੁਆਰੀ ਪਾਤਸ਼ਾਹ ਦੀ ਮਨ ਨੂੰ ਭਾਵੇ ਉਸ ਨੂੰ ਵਸ਼ਤੀ ਦੀ ਬਾਵੇ ਪਾਤਸ਼ਾਹ ਦੀ ਮਹਾਰਾਣੀ ਬਾਪਿਆਂ ਜਾਵੇ।” ਪਾਤਸ਼ਾਹ ਨੂੰ ਇਹ ਮਸ਼ਵਰਾ ਚੰਗਾ ਲੱਗਿਆ ਤ੍ਤੇ ਉਸ ਨੇ ਮੰਨ ਲਿਆ।"
4 E a donzela que agradar ao rei seja rainha em lugar de Vasti. E isso pareceu bem ao rei; e ele assim fez.
5 ਹੁਣ ਬਿਨਯਾਮੀਨੀ ਘਰਾਣੇ ਦੇ ਪਰਿਵਾਰ ਸਮੂਹ ਵਿੱਚੋਂ ਮਾਰਦਕਈ ਨਾਮ ਦਾ ਇੱਕ ਯਹੂਦੀ ਸੀ ਜੋ ਕਿ ਯਾਈਰ ਦਾ ਪੁੱਤਰ ਸੀ ਅਤੇ ਕੀਸ਼ ਦਾ ਪੁੱਤਰ ਸੀ। ਮਾਰਦਕਈ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਸੀ।"
5 Havia então em Susã, a capital, certo judeu, benjamita, cujo nome era Mordecai, filho de Jair, filho de Simei, filho de Quis,
6 ਮਾਰਦਕਈ ਯਰੂਸ਼ਲਮ ਤੋਂ ਨਬੂਕਦਨੱਸਰ ਦੁਆਰਾ, ਜੋ ਕਿ ਬਾਬਲ ਦਾ ਪਾਤਸ਼ਾਹ ਸੀ, ਬੰਦੀ ਬਣਾਕੇ ਲਿਜਾਇਆ ਗਿਆ ਸੀ। ਪਾਤਸ਼ਾਹ ਨੇ ਮਾਰਦਕਈ ਅਤੇ ਯਹੂਦਾਹ ਦੇ ਰਾਜੇ, ਯੇਹੋਇਆਚਿਨ ਨੂੰ ਕੈਦੀਆਂ ਦੇ ਇੱਕ ਸਮੂਹ ਸਮੇਤ ਬੰਦੀ ਬਣਾ ਲਿਆ ਸੀ।"
6 que tinha sido levado de Jerusalém com os cativos que foram deportados com Jeconias, rei de Judá, o qual Nabucodonosor, rei de Babilônia, transportara.
7 ਮਾਰਦਕਈ ਦੀ ਇੱਕ ਚਾਚੇ ਦੀ ਕੁੜੀ ਸੀ ਜਿਸ ਦਾ ਨਾਂਉ ਹਦੱਸਾਹ ਸੀ। ਉਹ ਅਨਾਬ ਸੀ, ਜਿਸ ਕਾਰਣ ਉਸ ਦੀ ਦੇਖ ਭਾਲ ਮਾਰਦਕਈ ਕਰਦਾ ਸੀ। ਉਸ ਦੇ ਮਾਂ ਬਾਪ ਦੀ ਮੌਤ ਤੋਂ ਬਾਅਦ ਮਾਰਦਕਈ ਨੇ ਉਸ ਨੂੰ ਆਪਣੀ ਧਰਮ ਦੀ ਧੀ ਬਣਾਇਆ। ਹਦੱਸਾਹ ਦਾ ਦੂਜਾ ਨਾਂਉ ਅਸਤਰ ਸੀ। ਅਸਤਰ ਵੇਖਣ ਵਿੱਚ ਵੀ ਬੜੀ ਸੋਹਣੀ-ਸੁਨੱਥੀ ਸੀ।"
7 Criara ele Hadassa, isto é, Ester, filha de seu tio, pois não tinha ela nem pai nem mãe; e era donzela esbelta e formosa; e, morrendo seu pai e sua mãe, Mordecai a tomara por filha.
8 ਜਦੋਂ ਪਾਤਸ਼ਾਹ ਦੇ ਹੁਕਮ ਦੀ ਸੁਣਵਾਈ ਹੋ ਗਈ, ਤਾਂ ਬਹੁਤ ਸਾਰੀਆਂ ਕੁੜੀਆਂ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਲਿਆਈਆਂ ਗਈਆਂ। ਇਨ੍ਹਾਂ ਕੁੜੀਆਂ ਨੂੰ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਅੱਸਤਰ ਵੀ ਉਨ੍ਹਾਂ ਕੁੜੀਆਂ ਵਿੱਚੋਂ ਇੱਕ ਸੀ। ਉਸ ਨੂੰ ਪਾਤਸ਼ਾਹ ਦੇ ਮਹਿਲ ਵਿੱਚ ਲਿਜਾਕੇ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਹੇਗਈ ਪਾਤਸ਼ਾਹ ਦੇ ਜ਼ਨਾਨਖਾਨੇ ਦਾ ਸਰਪ੍ਰਸਤ ਸੀ।"
8 Tendo se divulgado a ordem do rei e o seu edito, e ajuntando-se muitas donzelas em Susã, a capital, sob a custódia de Hegai, levaram também Ester ao palácio do rei, à custódia de Hegai, guarda das mulheres.
9 ਹੇਗਈ ਨੂੰ ਅਸਤਰ ਪਸੰਦ ਆਈ ਤੇ ਉਸਦੀ ਚਹੇਤੀ ਬਣੀ ਇਸ ਲਈ ਹੇਗਈ ਨੇ ਉਸਦੀ ਸੁੰਦਰਤਾ ਵੱਧਾਉਣ ਲਈ ਖਾਸ ਉਪਚਾਰ ਕੀਤੇ ਅਤੇ ਉਸ ਨੂੰ ਵੱਧੀਆ ਭੋਜਨ ਖਾਣ ਨੂੰ ਦਿੱਤੇ। ਹੇਗਈ ਨੇ ਪਾਤਸ਼ਾਹ ਦੇ ਮਹਿਲ ਵਿੱਚੋਂ ਅਸਤਰ ਲਈ ਸੱਤ ਗੋਲੀਆਂ ਚੁਣੀਆਂ। ਫਿਰ ਹੇਗਈ ਨੇ ਅਸਤਰ ਅਤੇ ਉਸ ਦੀਆਂ ਸੱਤ ਦਾਸੀਆਂ ਨੂੰ ਪਾਤਸ਼ਾਹ ਦੇ ਜਨਾਨਖਾਨੇ ਸਭ ਤੋਂ ਵੱਧੀਆ ਥਾਂ ਉੱਤੇ ਠਹਿਰਾਇਆ।"
9 E a donzela gradou-lhe, e alcançou o favor dele; pelo que ele se apressou em dar-lhe os cosméticos e os devidos alimentos, como também sete donzelas escolhidas do palácio do rei; e a fez passar com as suas donzelas ao melhor lugar na casa das mulheres.
10 ਅਸਤਰ ਨੇ ਕਿਸੇ ਨੂੰ ਇਹ ਨਾ ਦੱਸਿਆ ਕਿ ਉਹ ਯਹੂਦਣ ਹੈ। ਉਸ ਨੇ ਕਿਸੇ ਨੂੰ ਆਪਣੇ ਖਾਨਦਾਨ ਦੇ ਪਿੱਛੋਕੜ ਬਾਰੇ ਨਾ ਦੱਸਿਆ, ਕਿਉਂ ਕਿ ਮਰਦਕਈ ਨੇ ਉਸ ਨੂੰ ਦੱਸਣੋ ਮਨ੍ਹਾਂ ਕੀਤਾ ਸੀ।"
10 Ester, porém, não tinha declarado o seu povo nem a sua parentela, pois Mordecai lhe tinha ordenado que não o declarasse.
11 ਅਤੇ ਮਾਰਦਕਈ ਹਰ ਰੋਜ਼ ਜਨਾਨਖਾਨੇ ਦੇ ਵਿਹੜੇ ਵਿੱਚ ਫਿਰਦਾ ਰਹਿੰਦਾ ਤਾਂ ਕਿ ਉਹ ਅਸਤਰ ਦੀ ਸੁੱਖ ਸਾਂਦ ਬਾਰੇ ਜਾਣਦਾ ਰਹੇ।"
11 E cada dia Mordecai passeava diante do pátio da casa das mulheres, para lhe informar como Ester passava e do que lhe sucedia.
12 ਹੁਣ ਕਿਸੇ ਵੀ ਕੁੜੀ ਦੇ ਪਾਤਸ਼ਾਹ ਅਹਸ਼ਵੇਰੋਸ਼ ਦੇ ਕੋਲ ਜਾਣ ਦੀ ਵਾਰੀ ਆਉਣ ਤੋਂ ਪਹਿਲਾਂ, ਉਸ ਲਈ ਇਨ੍ਹਾਂ ਰਾਹੀਂ ਗੁਜ਼ਰਨਾ ਜ਼ਰੂਰੀ ਸੀ: ਪਹਿਲਾਂ ਉਸ ਨੂੰ ਖੂਬਸੂਰਤੀ ਦੇ ਉਪਚਾਰ ਦੇ ਬਾਰ੍ਹਾਂ ਮਹੀਨਿਆਂ ਨੂੰ ਪੂਰਾ ਕਰਨਾ ਪੈਂਦਾ ਸੀ। ਇਸ ਸਮੇਂ ਦੌਰਾਨ, ਛੇ ਮਹੀਨੇ ਮੁਰ ਦੇ ਤੇਲ ਨਾਲ ਅਤੇ ਅਗਲੇ ਛੇ ਮਹੀਨੇ ਉਸ ਦਾ ਵੱਖੋ-ਵੱਖਰੇ ਅਤਰਾਂ ਅਤੇ ਵਟਣਿਆਂ ਆਦਿ ਨਾਲ ਉਪਚਾਰ ਕੀਤਾ ਜਾਂਦਾ ਸੀ।"
12 Ora, quando chegava a vez de cada donzela vir ao Rei Assuero, depois que fora feito a cada uma segundo prescrito para as mulheres, por doze meses {pois assim se cumpriam os dias de seus preparativos, a saber, seis meses com óleo de mirra, e seis meses com especiarias e ungüentos em uso entre as mulheres};
13 ਇਉਂ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਇੱਕ ਕੁੜੀ ਪਾਤਸ਼ਾਹ ਦੇ ਸਾਹਮਣੇ ਜਾਂਦੀ ਸੀ। ਉਸ ਨੂੰ ਸਭ ਕੁਝ ਉਸ ਜਨਾਨਖਾਨੇ ਚੋ ਮੁਹਈਆ ਕਰਵਾਇਆ ਜਾਂਦਾ। ਜਿਸਦੀ ਉਸ ਨੂੰ ਲੋੜ ਹੁੰਦੀ ਸੀ।"
13 desta maneira vinha a donzela ao rei: dava-lhe tudo quanto ela quisesse para levar consigo da casa das mulheres para o palácio do rei;
14 ਸ਼ਾਮ ਵੇਲੇ, ਕੁੜੀ ਪਾਤਸ਼ਾਹ ਦੇ ਮਹਿਲ ਵਿੱਚ ਜਾਂਦੀ ਅਤੇ ਸਵੇਰ ਹੋਣ ਤੇ ਜਨਾਨਖਾਨੇ ਵਿੱਚ ਪਰਤ ਆਉਂਦੀ। ਬਾਅਦ ਵਿੱਚ ਉਸ ਕੁੜੀ ਨੂੰ ਪਾਤਸ਼ਾਹ ਦੇ ਖੁਸਰੇ ਸੁਅਸ਼ਗਜ ਦੇ ਹਵਾਲੇ ਕਰ ਦਿੱਤਾ ਜਾਂਦਾ ਜਿਹੜਾ ਕਿ ਇਨ੍ਹਾਂ ਸੁਰੀਤਾਂ ਦਾ ਰਾਖਾ ਸੀ। ਤਦ ਉਹ ਕੁੜੀ ਉਦੋਂ ਤੱਕ ਮੁੜ ਪਾਤਸ਼ਾਹ ਦੇ ਸਾਹਮਣੇ ਨਾ ਜਾਂਦੀ ਜਿੰਨਾ ਚਿਰ ਉਹ ਉਸ ਦੀ ਇੱਛਾ ਨਾ ਕਰਦਾ। ਜੇਕਰ ਉਹ ਉਸ ਤੋਂ ਪ੍ਰਸੰਨ ਹੁੰਦਾ ਤਾਂ ਪਾਤਸ਼ਾਹ ਉਸਦਾ ਨਾਉਂ ਲੈ ਕੇ ਮੁੜ ਆਪਣੇ ਮਹਿਲੀਁ ਬੁਲਾਉਂਦਾ।"
14 à tarde ela entrava, e pela manhã voltava para a segunda casa das mulheres, à custódia de Saasgaz, eunuco do rei, guarda das concubinas; ela não tornava mais ao rei, salvo se o rei desejasse, e fosse ela chamada por nome.
15 ਜਦੋਂ ਅਸਤਰ ਦੀ ਪਾਤਸ਼ਾਹ ਕੋਲ ਜਾਣ ਦੀ ਵਾਰੀ ਆਈ, ਤਾਂ ਉਸ ਨੇ ਕੋਈ ਮੰਗ ਨਾ ਕੀਤੀ (ਅਸਤਰ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ, ਜਿਸ ਨੇ ਉਸ ਨੂੰ ਗੋਦ ਲਿਆ ਸੀ।) ਪਾਤਸ਼ਾਹ ਕੋਲ ਜਾਣ ਤੋਂ ਪਹਿਲਾਂ, ਉਸ ਨੇ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ। ਉਸ ਨੇ ਸਿਰਫ਼ ਹੇਗਈ ਦੀ ਸਲਾਹ ਹੀ ਲਈ, ਜੋ ਕਿ ਜਨਾਨੀਆਂ ਦਾ ਸਰਪ੍ਰਸਤ ਸੀ, ਕਿ ਉਸ ਲਈ ਕੀ ਲੈਣਾ ਠੀਕ ਰਹੇਗਾ। ਜਿਹੜਾ ਵੀ ਅਸਤਰ ਵੱਲ ਵੇਖ ਦਾ ਉਸ ਨੂੰ ਪਸੰਦ ਕਰਦਾ।"
15 Ora, quando chegou a vez de Ester, filha de Abiail, tio de Mordecai, que a tomara por sua filha, para ir ao rei, coisa nenhuma pediu senão o que indicou Hegai, eunuco do rei, guarda das mulheres. Mas Ester alcançava graça aos olhos de todos quantos a viam.
16 ਇਉਂ ਅਸਤਰ ਨੂੰ ਪਾਤਸ਼ਾਹ ਅਹਸ਼ਵੇਰੋਸ਼ ਕੋਲ ਲਿਜਾਇਆ ਗਿਆ। ਇਹ ਉਸ ਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਦਸਵੇਂ ਮਹੀਨੇ ਟੇਬੇਬ ਦਾ ਮਹੀਨਾ ਸੀ ਜਦੋਂ ਅਸਤਰ ਉਸ ਦੇ ਮਹਿਲੀਁ ਪਹੁੰਚੀ।"
16 Ester foi levada ao rei Assuero, ao palácio real, no décimo mês, que é o mês de tebete, no sétimo ano de seu reinado.
17 ਪਾਤਸ਼ਾਹ ਨੂੰ ਸਾਰੀਆਂ ਕੁੜੀਆਂ ਵਿੱਚੋਂ ਅਸਤਰ ਸਭ ਤੋਂ ਵੱਧ ਪਿਆਰੀ ਲਗੀ ਤੇ ਉਹ ਉਸਦੀ ਮਨਪਸੰਦ ਦੀ ਸੀ। ਇਸ ਲਈ ਪਾਤਸ਼ਾਹ ਨੇ ਉਸ ਦੇ ਸਿਰ ਤੇ ਤਾਜ ਪੁਆ ਕੇ ਵਸ਼ਤੀ ਦੀ ਬਾਵੇਂ ਉਸ ਨੂੰ ਆਪਣੀ ਮਹਾਰਾਣੀ ਬਣਾਇਆ।"
17 E o rei amou a Ester mais do que a todas mulheres, e ela alcançou graça e favor diante dele mais do que todas as virgens; de sorte que lhe pôs sobre a cabeça a coroa real, e afez rainha em lugar de Vasti.
18 ਫ਼ੇਰ ਪਾਤਸ਼ਾਹ ਨੇ ਅਸਤਰ ਲਈ ਇੱਕ ਵੱਡੀ ਦਾਅਵਤ ਦਿੱਤੀ, ਜੋ ਕਿ ਉਸ ਦੇ ਖਾਸ ਮਹੱਤਵਪੂਰਣ ਲੋਕਾਂ ਅਤੇ ਆਗੂਆਂ ਲਈ ਸੀ। ਉਸ ਦਿਨ, ਉਸ ਨੇ ਸਾਰੇ ਸੂਬਿਆਂ ਵਿੱਚ ਛੁੱਟੀ ਘੋਸ਼ਿਤ ਕੀਤੀ। ਕਿਉਂ ਕਿ ਉਹ ਦਿਆਲੂ ਪਾਤਸ਼ਾਹ ਸੀ ਇਸ ਲਈ ਉਸ ਨੇ ਸਾਰੇ ਲੋਕਾਂ ਵਿੱਚ ਤੋਂਹਫੇ ਵੰਡੇ।"
18 Então o rei deu um grande banquete a todos os seus príncipes e aos seus servos; era um banquete em honra de Ester; e concedeu alívio às províncias, e fez presentes com régia liberalidade.
19 ਮਾਰਦਕਈ ਨੂੰ ਭੈੜੀ ਵਿਉਂਤ ਦਾ ਪਤਾ ਲੱਗਣਾ ਜਦ ਦੂਜੀ ਵਾਰ ਕੁਆਰੀਆਂ ਕੁੜੀਆਂ ਇਕੱਠੀਆਂ ਕੀਤੀਆਂ ਗਈਆਂ ਤਾਂ ਮਾਰਦਕਈ ਸ਼ਾਹੀ ਫਾਟਕ ਦੇ ਕੋਲ ਹੀ ਬੈਠਾ ਸੀ।"
19 Quando pela segunda vez se ajuntavam as virgens, Mordecai estava sentado à porta do rei.
20 ਅਸਤਰ ਨੇ ਆਪਣੇ ਯਹੂਦੀ ਹੋਣ ਦਾ ਭੇਤ ਅਜੇ ਤਾਈਂ ਗੁਪਤ ਰੱਖਿਆ ਹੋਇਆ ਸੀ ਤੇ ਨਾ ਹੀ ਉਸ ਨੇ ਆਪਣੇ ਖਾਨਦਾਨ ਦੇ ਪਿੱਛੋਕੜ ਬਾਰੇ ਕਿਸੇ ਨੂੰ ਦੱਸਿਆ ਸੀ ਜਿਵੇਂ ਕਿ ਮਾਰਦਕਈ ਨੇ ਉਸ ਨੂੰ ਹੁਕਮ ਦਿੱਤਾ ਹੋਇਆ ਸੀ। ਉਹ ਅਜੇ ਵੀ ਮਾਰਦਕਈ ਨੂੰ ਓਵੇਂ ਹੀ ਮਂਨਦੀ ਸੀ ਜਿਵੇਂ ਕਿ ਪਹਿਲਾਂ ਜਦੋਂ ਉਹ ਉਸਦੀ ਦੇਖ ਭਾਲ ਕਰਦਾ ਹੁੰਦਾ ਸੀ।"
20 Ester, porém, como Mordecai lhe ordenara, não tinha declarado a sua parentela nem o seu povo: porque obedecia as ordens de Mordecai como quando estava sendo criada em casa dele.
21 ਉਸ ਵਕਤ ਜਦੋਂ ਮਾਰਦਕਈ ਪਾਤਾਸ਼ਾਹ ਦੇ ਫਾਟਕ ਕੋਲ ਬੈਠਾ ਹੋਇਆ ਸੀ, ਪਾਤਸ਼ਾਹ ਦੇ ਦੋ ਖੁਸਰਿਆਂ ਬਿਗਬਨਾ ਅਤੇ ਤਰਸ਼ ਨੇ, ਜੋ ਕਿ ਦਰਵਾਜ਼ੇ ਦੀ ਪਹਿਰੇਦਾਰੀ ਕਰਦੇ ਸਨ, ਪਾਤਸ਼ਾਹ ਅਹਸ਼ਵੇਰੋਸ਼ ਨਾਲ ਨਾਰਾਜ਼ ਹੋਕੇ, ਉਸ ਨੂੰ ਮਾਰਨ ਦੀ ਵਿਉਂਤ ਬਣਾਈ।"
21 Naqueles dias, estando Mordecai sentado à porta do rei, dois eunucos do rei, os guardas da porta, Bigtã e Teres, se indignaram e procuravam tirar a vida ao rei Assuero.
22 ਪਰ ਮਾਰਦਕਈ ਨੂੰ ਉਨ੍ਹਾਂ ਦੀ ਭੈੜੀ ਨੀਅਤ ਦਾ ਪਤਾ ਚੱਲ ਗਿਆ ਤੇ ਉਸ ਨੇ ਇਹ ਖਬਰ ਅਸਤਰ ਨੂੰ ਜਾਕੇ ਦੇ ਦਿੱਤੀ। ਤਾਂ ਅਸਤਰ ਰਾਣੀ ਨੇ ਇਹ ਗੱਲ ਜਾਕੇ ਪਾਤਸ਼ਾਹ ਨੂੰ ਆਖੀ ਤੇ ਉਸ ਨੇ ਇਹ ਵੀ ਜਾਕੇ ਦੱਸਿਆ ਕਿ ਇਸ ਬੁਰੀ ਖਬਰ ਦੀ ਸੂਹ ਦਾ ਪਤਾ ਮਾਰਦਕਈ ਨੇ ਹੀ ਲਗਾਇਆ ਹੈ।"
22 E veio isto ao conhecimento de Mordecai, que revelou à rainha Ester; e Ester o disse ao rei em nome de Mordecai.
23 ਫਿਰ ਇਸ ਬਦ ਵਿਉਂਤ ਦੀ ਜਾਂਚ ਪੜਤਾਲ ਹੋਈ ਅਤੇ ਇਹ ਖਬਰ ਸੱਚ ਨਿਕਲੀ। ਇਸ ਲਈ ਇਹ ਪਹਿਰੇਦਾਰ ਇੱਕ ਦ੍ਰੱਖਤ ਤੇ ਫ਼ਾਂਸੀ ਚੜ੍ਹਾਏ ਗਏ। ਇਹ ਸਾਰੀਆਂ ਗੱਲਾਂ ਪਾਤਸ਼ਾਹ ਦੀ ਹਾਜ਼ਰੀ ਵਿੱਚ, ਵਾਪਰੀਆ ਅਤੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀਆਂ ਗਈਆਂ।"
23 Quando se investigou o negócio e se achou ser verdade, ambos foram enforcados; e isso foi escrito no livro das crônicas perante o rei.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Ester 2, comparar traduções ou montar um estudo — tudo direto pelo WhatsApp.