Esdras 6

Punjabi Bible (GL_PUNJABI) vs ARIB

Sair da comparação
ARIB Almeida Revisada Imprensa Bíblica
1 ਦਾਰਾ ਦਾ ਹੁਕਮ ਤਾਂ ਫਿਰ ਦਾਰਾ ਪਾਤਸ਼ਾਹ ਨੇ ਆਪਣੇ ਤੋਂ ਪਹਿਲੇ ਰਾਜਿਆਂ ਦੀਆਂ ਲਿਖਤਾਂ ਦੀ ਪੜਤਾਲ ਦਾ ਹੁਕਮ ਦਿੱਤਾ। ਉਹ ਲਿਖਤਾਂ ਬਾਬਲ ਵਿੱਚ ਖਜਾਨੇ ਕੋਲ ਹੀ ਰੱਖੀਆਂ ਜਾਂਦੀਆਂ ਸਨ।"
1 Então o rei Dario o decretou, e foi feita uma busca nos arquivos onde se guardavam os tesouros em Babilônia.
2 ਮਾਦਈ ਦੇ ਸੂਬੇ ਵਿੱਚ ਅਹਮਬਾ ਦੇ ਕਿਲੇ ਵਿੱਚੋਂ ਇੱਕ ਪੱਤ੍ਰੀ ਪ੍ਰਾਪਤ ਹੋਈ। ਅਤੇ ਉਸ ਪੱਤ੍ਰੀ ਤੇ ਇਹ ਲਿਖਿਆ ਹੋਇਆ ਸੀ: ਨੋਟ:"
2 E em Ecbatana, a capital, que está na província da Média, se achou um rolo, e nele estava escrito um memorial, que dizia assim:
3 ਕੋਰਸ਼ ਪਾਤਸ਼ਾਹ ਦੇ ਪਹਿਲੇ ਵਰ੍ਹੇ ਕੋਰਸ਼ ਨੇ ਪਰਮੇਸ਼ੁਰ ਦੇ ਮੰਦਰ ਬਾਰੇ ਜੋ ਯਰੂਸ਼ਲਮ ਵਿੱਚ ਹੈ ਆਗਿਆ ਦਿੱਤੀ ਕਿ: ਮੰਦਰ ਦੀ ਫਿਰ ਤੋਂ ਉਸਾਰੀ ਕੀਤੀ ਜਾਵੇ ਅਤੇ ਇਹ ਉਹ ਜਗ੍ਹਾਂ ਹੋਣੀ ਚਾਹੀਦੀ ਹੈ ਜਿੱਥੇ ਬਲੀਆਂ ਚੜ੍ਹਾਈਅਮਾਂ ਜਾਂਦੀਆਂ ਹਨ। ਇਸਦੀਆਂ ਨੀਹਾਂ ਮਜਬੂਤ ਕੀਤੀਆਂ ਜਾਣ। ਇਹ ਮੰਦਰ 90 ਫੁੱਟ ਉੱਚਾ ਅਤੇ 90 ਫੁੱਟ ਚੌੜਾ ਹੋਣਾ ਚਾਹੀਦਾ।"
3 No primeiro ano do rei Ciro, o rei Ciro baixou um decreto com respeito à casa de Deus em Jerusalém: Seja edificada a casa, o lugar em que se oferecem sacrifícios, e sejam os seus fundamentos bem firmes; a sua altura será de sessenta côvados, e a sua largura de sessenta côvados,
4 ਇਸਦੀ ਚੋਗਿਰਦੀ ਦੀਵਾਰ ਦੀਆਂ ਵੱਡੇ ਪੱਥਰ ਵਾਲੀਆਂ ਤਿੰਨ ਕਤਾਰਾਂ ਹੋਣੀਆਂ ਚਾਹੀਦੀਆਂ ਹਨ ਅਤੇ ਇੱਕ ਕਤਾਰ ਵੱਡੀ ਗੇਲੀ ਦੀ ਅਤੇ ਮੰਦਰ ਦੇ ਨਿਰਮਾਣ ਦਾ ਖਰਚਾ ਪਾਤਸ਼ਾਹ ਦੇ ਖਜ਼ਾਨੇ ਵਿੱਚੋਂ ਭੇਂਟ ਕੀਤਾ ਜਾਵੇ।"
4 com três carreiras de grandes pedras, e uma carreira de madeira nova; e a despesa se fará do tesouro do rei.
5 ਪਰਮੇਸ਼ੁਰ ਦੇ ਮੰਦਰ ਦੇ ਸੋਨੇ ਅਤੇ ਚਾਂਦੀ ਦੇ ਭਾਂਡੇ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਉਸ ਮੰਦਰ ਤੋਂ ਜੋ ਯਰੂਸ਼ਲਮ ਵਿੱਚ ਹੈ, ਕੱਢ ਕੇ ਬਾਬਲ ਨੂੰ ਲੈ ਆਇਆ ਸੀ, ਮੋੜ ਦਿੱਤੇ ਜਾਣ ਅਤੇ ਯਰੂਸ਼ਲਮ ਦੇ ਮੰਦਰ ਵਿੱਚ ਆਪਣੇ ਥਾਂ ਪਹੁੰਚਾਏ ਜਾਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਮੰਦਰ ਵਿੱਚ ਰੱਖਿਆ ਜਾਵੇ।"
5 Além disso sejam restituídos os utensílios de ouro e de prata da casa de Deus, que Nabucodonosor tirou do templo em Jerusalém e levou para Babilônia, e que se tornem a levar para o templo em Jerusalém, cada um para o seu lugar, e tu os porás na casa de Deus.
6 ਹੁਣ, ਮੈਂ ਦਾਰਾ, ਫਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲ, ਤਤਨਈ, ਸ਼ਬਰ ਬੋਜ਼ਨਈ ਅਤੇ ਸਾਰੇ ਅਧਿਕਾਰੀਆਂ ਨੂੰ, ਜਿਹੜੇ ਉਸ ਸੂਬੇ ਵਿੱਚ ਰਹਿੰਦੇ ਹਨ, ਯਰੂਸ਼ਲਮ ਤੋਂ ਦੂਰ ਰਹਿਣ ਦਾ ਹੁਕਮ ਦਿੰਦਾ ਹਾਂ।"
6 Agora, pois, Tatenai, governador de além do Rio, Setar-Bozenai, e os vossos companheiros, os governadores, que estais além do Rio, retirai-vos desse lugar;
7 ਮਜ਼ਦੂਰਾਂ ਦੀ ਫ਼ਿਕਰ ਨਾ ਕਰੋ ਤੇ ਨਾ ਹੀ ਪਰਮੇਸ਼ੁਰ ਦੇ ਮੰਦਰ ਦੇ ਹੁੰਦੇ ਇਸ ਨੇਕ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰੋ। ਇਸ ਦੀ ਬਜਾਇ ਇਸ ਨੂੰ ਦੁਬਾਰਾ ਯਹੂਦੀਆਂ ਦੇ ਰਾਜਪਾਲ ਅਤੇ ਯਹੂਦੀਆਂ ਦੇ ਆਗੂਆਂ ਦੁਆਰਾ ਆਪਣੀ ਪੱਕੀ ਜ਼ਮੀਨ ਤੇ ਬਣਾਇਆ ਜਾਣ ਦਿਓ।"
7 deixai de impedir a obra desta casa de Deus; edifiquem o governador dos judeus e os seus anciãos esta casa de Deus no seu lugar.
8 ਹੁਣ ਮੈਂ ਇਹ ਹੁਕਮ ਦਿੰਦਾ ਹਾਂ ਕਿ ਪਰਮੇਸ਼ੁਰ ਦੇ ਇਸ ਮੰਦਰ ਨੂੰ ਬਨਾਉਣ ਲਈ ਯਹੂਦੀ ਆਗੂਆਂ ਨਾਲ ਕੀ ਕਰਨਾ ਹੈ। ਤੁਸੀਂ ਸ਼ਾਹੀ ਖਜ਼ਾਨੇ ਵਿੱਚੋਂ ਪੂਰਾ ਧੰਨ ਦਿਓ ਜੋ ਕਿ ਫਰਾਤ ਦਰਿਆ ਤੋਂ ਪਾਰ ਇੱਕਤ੍ਰ ਕੀਤੇ ਕਰ ਵਿੱਚੋਂ ਹੈ ਤਾਂ ਜੋ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਨਾ ਪਵੇ।"
8 Além disso, por mim se decreta o que haveis de fazer para com esses anciãos dos judeus, para a edificação desta casa de Deus, a saber, que da fazenda do rei, dos tributos da província dalém do Rio, se pague prontamente a estes homens toda a despesa.
9 ਉਨ੍ਹਾਂ ਲੋਕਾਂ ਨੂੰ ਉਹ ਦਿਓ ਜੋ ਉਨ੍ਹਾਂ ਨੂੰ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਜਵਾਨ ਬਲਦ, ਭੇਡੂ ਜਾਂ ਲੇਲੇ ਅਕਾਸ਼ ਦੇ ਪਰਮੇਸ਼ੁਰ ਨੂੰ ਬਲੀਆਂ ਚਾਢ਼ਾਉਣ ਲਈ ਚਾਹੀਦੇ ਹੋਣ। ਅਤੇ ਜਿੰਨੀ ਕਣਕ, ਲੂਣ ਮੈਅ ਅਤੇ ਤੇਲ, ਜੋ ਯਰੂਸ਼ਲਮ ਵਿੱਚਲੇ ਜਾਜਕ ਮੰਗਣ ਬਿਨ ਭੁਲਿਆਂ ਉੱਨ੍ਹਾਂ ਨੂੰ ਹਰ ਰੋਜ਼ ਦਿੱਤਾ ਜਾਣਾ ਚਾਹੀਦਾ ਹੈ।"
9 Igualmente o que for necessário, como novilhos, carneiros e cordeiros, para holocaustos ao Deus do céu; também trigo, sal, vinho e azeite, segundo a palavra dos sacerdotes que estão em Jerusalém, dê-se-lhes isso de dia em dia sem falta;
10 ਤਾਂ ਜੋ ਉਹ ਉਹੀ ਬਲੀਆਂ ਚੜ੍ਹਾਉਣ ਜੋ ਅਕਾਸ਼ ਦੇ ਪਰਮੇਸ਼ੁਰ ਨੂੰ ਪ੍ਰਸੰਨ ਕਰ ਦੇਣ। ਇਹ ਸਭ ਚੀਜ਼ਾਂ ਉਨ੍ਹਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਲਈ ਪ੍ਰਾਰਥਨਾ ਕਰ ਸੱਕਣ।"
10 para que ofereçam sacrifícios de cheiro suave ao Deus do céu, e orem pela vida do rei e de seus filhos.
11 ਮੈਂ ਇਹ ਆਗਿਆ ਵੀ ਦਿੱਤੀ ਹੈ ਕਿ ਜੋ ਕੋਈ ਇਸ ਆਗਿਆ ਨੂੰ ਬਦਲੇ, ਉਸ ਦੇ ਘਰ ਵਿੱਚੋਂ ਹੀ ਇੱਕ ਸ਼ਤੀਰੀ ਕੱਢੀ ਜਾਵੇ ਅਤੇ ਖੜੀ ਕੀਤੀ ਜਾਵੇ ਉਸ ਨੂੰ ਉਸ ਆਦਮੀ ਦੇ ਵਿੱਚ ਖੋਭਿਆ ਜਾਵੇ ਤੇ ਆਖੀਰ ਉਸ ਦੇ ਘਰ ਨੂੰ ਨਸ਼ਟ ਕਰਕੇ ਖੰਡਰ ਕੀਤਾ ਜਾਵੇ।"
11 Também por mim se decreta que a todo homem que alterar este decreto, se arranque uma viga da sua casa e que ele seja pregado nela; e da sua casa se faça por isso um monturo.
12 ਪਰਮੇਸ਼ੁਰ ਨੇ ਆਪਣਾ ਨਾਂ ਯਰੂਸ਼ਲਮ ਵਿੱਚ ਰੱਖਿਆ ਹੈ ਅਤੇ ਮੈਨੂੰ ਆਸ ਹੈ ਕਿ ਕੋਈ ਵੀ ਰਾਜਾ ਜਾਂ ਮਨੁੱਖ ਜੋ ਇਸ ਆਦੇਸ਼ ਨੂੰ ਬਦਲੇਗਾ, ਪਰਮੇਸ਼ੁਰ ਦੁਆਰਾ ਹਰਾਇਆ ਜਾਵੇਗਾ। ਜੇਕਰ ਕੋਈ ਵੀ ਮਨੁੱਖ ਯਰੂਸ਼ਲਮ ਵਿੱਚਲੇ ਇਸ ਮੰਦਰ ਨੂੰ ਢਾਹੇਗਾ ਮੈਨੂੰ ਯਕੀਨ ਹੈ ਪਰਮੇਸ਼ੁਰ ਉਸ ਨੂੰ ਤਬਾਹ ਕਰ ਦੇਵੇਗਾ। ਮੈਂ, ਦਾਰਾ ਨੇ ਇਹ ਆਦੇਸ਼ ਦਿੱਤਾ ਹੈ ਅਤੇ ਇਸ ਨੂੰ ਬਿਲਕੁਲ ਇੰਝ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ।"
12 O Deus, pois, que fez habitar ali o seu nome derribe todos os reis e povos que estenderem a mão para alterar o decreto e para destruir esta casa de Deus, que está em Jerusalém. Eu, Dario, baixei o decreto. Que com diligência se execute.
13 ਮੰਦਰ ਦਾ ਮੁਕੰਮਲ ਹੋਣਾ ਅਤੇ ਸਮਰਪਿਤ ਕੀਤਾ ਜਾਣਾ ਇਉਂ ਦਰਿਆ ਤੋਂ ਪਾਰ ਦੇ ਹਾਕਮ ਤਤਨਈ, ਸ਼ਬਰ ਬੋਜਨਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਾਰਾ ਪਾਤਸ਼ਾਹ ਦੀ ਭੇਜੀ ਹੋਈ ਆਗਿਆ ਅਨੁਸਾਰ ਸਭ ਕੰਮ ਕੀਤਾ। ਇਨ੍ਹਾਂ ਮਨੁੱਖਾਂ ਨੇ ਉਸਦਾ ਪੂਰਾ-ਪੂਰਾ ਹੁਕਮ ਮਂਨਿਆਂ ਤੇ ਕਾਰਜ ਸੰਪੰਨ ਕੀਤਾ।"
13 Então Tatenai, o governador a oeste do Rio, Setar-Bozenai, e os seus companheiros executaram com toda a diligência o que mandara o rei Dario.
14 ਇਸ ਤਰ੍ਹਾਂ, ਯਹੂਦੀ ਬਜ਼ੁਰਗ ਮੰਦਰ ਦੀ ਉਸਾਰੀ ਕਰਦੇ ਰਹੇ ਅਤੇ ਉਹ ਹੱਗਈ ਨਬੀ ਅਤੇ ਇਦ੍ਦੇ ਦੇ ਪੁੱਤਰ ਜ਼ਕਰਯਾਹ ਦੇ ਅਗੰਮ ਵਾਕ ਅਨੁਸਾਰ ਸਫਲ ਹੁੰਦੇ ਰਹੇ ਅਤੇ ਇਉਂ ਉਹ ਮੰਦਰ ਨੂੰ ਮੁਕੰਮਲ ਕਰਨ ਵਿੱਚ ਕਾਮਯਹਬ ਰਹੇ। ਇਹ ਸਭ ਕੁਝ ਇਸਰਾਏਲ ਦੇ ਪਰਮੇਸ਼ੁਰ ਦੇ ਹੁਕਮ ਨੂੰ ਅਤੇ ਕੋਰਸ਼, ਦਾਰਾ ਅਤੇ ਅਰਤਹਸ਼ਸਤਾਂ ਦੇ ਆਦੇਸ਼ਾਂ ਨੂੰ ਮੰਨਣ ਲਈ ਕੀਤਾ ਗਿਆ ਸੀ ਜੋ ਕਿ ਫਾਰਸ ਦੇ ਪਾਤਸ਼ਾਹ ਸਨ।"
14 Assim os anciãos dos judeus iam edificando e prosperando pela profecia de Ageu o profeta e de Zacarias, filho de Ido. Edificaram e acabaram a casa de acordo com o mandado do Deus de Israel, e de acordo com o decreto de Ciro, e de Dario, e de Artaxerxes, rei da Pérsia.
15 ਮੰਦਰ ਦਾ ਕਾਰਜ਼ ਅਦਾਰ ਮਹੀਨੇ ਦੇ ਤੀਜੇ ਦਿਨ, ਦਾਰਾ ਪਾਤਸ਼ਾਹ ਦੇ ਰਾਜ ਦੇ 6ਵੇਂ ਵਰ੍ਹੇ ਵਿੱਚ ਸੰਪੰਨ ਹੋ ਗਿਆ ਸੀ।"
15 E acabou-se esta casa no terceiro dia do mês de Adar, no sexto ano do reinado do rei Dario.
16 ਫਿਰ ਇਸਰਾਏਲ ਦੇ ਲੋਕਾਂ, ਜਾਜਕਾਂ, ਲੇਵੀਆਂ, ਬਾਕੀ ਦੇ ਲੋਕਾਂ ਨੇ ਜੋ ਦੇਸ਼ ਨਿਕਾਲੇ ਤੋਂ ਵਾਪਸ ਆਏ ਸਨ, ਬੜੀ ਖੁਸ਼ੀ ਨਾਲ ਪਰਮੇਸ਼ੁਰ ਦੇ ਮੰਦਰ ਦੀ ਚੱਠ ਕੀਤੀ।"
16 E os filhos de Israel, os sacerdotes e os levitas, e o resto dos filhos do cativeiro fizeram a dedicação desta casa de Deus com alegria.
17 ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਦੇ ਇਸ ਮੰਦਰ ਨੂੰ ਇਸ ਤਰ੍ਹਾਂ ਸਮਰਪਿਤ ਕੀਤਾ: ਉਨ੍ਹਾਂ ਨੇ 100 ਬਲਦ 200 ਭੇਡੂ ਅਤੇ 400 ਲੇਲੇ ਭੇਟ ਕੀਤੇ। ਉਨ੍ਹਾਂ ਨੇ ਪਾਪ ਦੀ ਭੇਟ ਵਜੋਂ ਇਸਰਾਏਲ ਦੇ ਵੰਸ਼ਾਂ ਦੀ ਗਿਣਤੀ ਮੁਤਾਬਕ ਬਾਰ੍ਹਾਂ ਬੱਕਰੀਆਂ ਚੜ੍ਹਾਈਆਂ।"
17 Ofereceram para a dedicação desta casa de Deus cem novilhos, duzentos carneiros e quatrocentos cordeiros; e como oferta pelo pecado por todo o Israel, doze bodes, segundo o número das tribos de Israel.
18 ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੈ ਉਵੇਂ ਹੀ ਉਨ੍ਹਾਂ ਨੇ ਜਾਜਕਾਂ ਨੂੰ ਉਨ੍ਹਾਂ ਦੇ ਟੋਲਿਆਂ ਅਨੁਸਾਰ ਅਤੇ ਲੇਵੀਆਂ ਨੂੰ ਉਨ੍ਹਾਂ ਦੇ ਟੋਲਿਆਂ ਮੁਤਾਬਕ ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਉਪਾਸਨਾ ਲਈ ਚੁਣਿਆ।"
18 E puseram os sacerdotes nas suas divisões e os levitas nas suas turmas, para o serviço de Deus em Jerusalém, conforme o que está escrito no livro de Moisés.
19 ਪਸਹ ਪਹਿਲੇ ਮਹੀਨੇ 4 ਦੀ ਚੌਦਾਂ ਤਾਰੀਕ ਨੂੰ ਉਹ ਯਹੂਦੀ ਜਿਹੜੇ ਕੈਦ ਤੋਂ ਵਾਪਸ ਪਰਤੇ ਸਨ। ਉਨ੍ਹਾਂ ਨੇ ਪਸਹ ਦਾ ਪਰਬ ਮਨਾਇਆ।"
19 E os que vieram do cativeiro celebraram a páscoa no dia catorze do primeiro mês.
20 ਜਾਜਕਾਂ ਅਤੇ ਲੇਵੀਆਂ ਨੇ ਆਪਣੇ-ਆਪ ਨੂੰ ਸ਼ੁੱਧ ਕੀਤਾ। ਉਨ੍ਹਾਂ ਸਭਨਾ ਨੇ ਪਸਹ ਮਨਾਉਣ ਲਈ ਆਪਣੇ-ਆਪ ਨੂੰ ਸਾਫ ਕੀਤਾ। ਲੇਵੀਆਂ ਨੇ ਉਨ੍ਹਾਂ ਬੰਦੀਆਂ ਲਈ ਪਸਹ ਦਾ ਲੇਲਾ ਜਿਬਹ ਕੀਤਾ ਜੋ ਵਾਪਸ ਪਰਤੇ ਸਨ। ਇਹ ਸਭ ਉਨ੍ਹਾਂ ਨੇ ਆਪਣੇ ਸਹ-ਜਾਜਕਾਂ ਅਤੇ ਆਪਣੇ ਲਈ ਕੀਤਾ।"
20 Pois os sacerdotes e levitas se tinham purificado como se fossem um só homem; todos estavam limpos. E imolaram o cordeiro da páscoa para todos os filhos do cativeiro, e para seus irmãos, os sacerdotes, e para si mesmos.
21 ਇੰਝ, ਉਨ੍ਹਾਂ ਸਾਰੇ ਇਸਰਾਏਲੀਆਂ ਨੇ ਜਿਹੜੇ ਕੈਦ ਤੋਂ ਪਰਤੇ ਸਨ ਪਸਹ ਦਾ ਭੋਜਨ ਖਾਧਾ। ਅਤੇ ਉਨ੍ਹਾਂ ਸਭ ਨੇ ਜਿਨ੍ਹਾਂ ਨੇ ਆਪਣੇ-ਆਪ ਨੂੰ ਇਸ ਧਰਤੀ ਦੀਆਂ ਹੋਰਨਾਂ ਦੀਆਂ ਨਾਪਾਕ ਚੀਜਾਂ ਤੋਂ ਸ਼ੁੱਧ ਬਣਾਇਆ ਸੀ, ਜੋ ਕਿ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੀ ਤਲਾਸ਼ ਵਿੱਚ ਸਨ, ਉਨ੍ਹਾਂ ਨੇ ਵੀ ਆਪਸ ਵਿੱਚ ਸਾਂਝਾ ਕੀਤਾ।"
21 Assim comeram a páscoa os filhos de Israel que tinham voltado do cativeiro, com todos os que, unindo-se a eles, se apartaram da imundícia das nações da terra para buscarem o Senhor, Deus de Israel;
22 ਉਨ੍ਹਾਂ ਨੇ ਆਨੰਦ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਕਿਉਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਖੁਸ਼ ਕੀਤਾ ਸੀ ਅਤੇ ਅੱਸ਼ੂਰ ਦੇ ਪਾਤਸਾਹ ਦਾ ਮਨ ਫ਼ੇਰ ਦਿੱਤਾ ਸੀ। ਇਸ ਲਈ ਪਾਤਸ਼ਾਹ ਨੇ ਪਰਮੇਸ਼ੁਰ ਦਾ ਮੰਦਰ ਬਨਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ।"
22 e celebraram a festa dos pães ázimos por sete dias com alegria; porque o Senhor os tinha alegrado, tendo mudado o coração do rei da Assíria a favor deles, para lhes fortalecer as mãos na obra da casa de Deus, o Deus de Israel.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Esdras 6, comparar traduções ou montar um estudo — tudo direto pelo WhatsApp.