Deuteronômio 32

Punjabi Bible (GL_PUNJABI) vs ACF

Sair da comparação
ACF Almeida Corrigida Fiel
1 “ਅਕਾਸ਼ੋ, ਸੁਣੋ ਅਤੇ ਮੈਂ ਬੋਲਾਂਗਾ, ਧਰਤੀਏ, ਸੁਣ ਮੇਰੇ ਮੂੰਹ ਦੇ ਬੋਲਾਂ ਨੂੰ।"
1 Inclinai os ouvidos, ó céus, e falarei; e ouça a terra as palavras da minha boca.
2 ਮੇਰੀਆਂ ਬਿਵਸਥਾ ਬਰੱਖਾ ਵਾਂਗ ਉਤਰਨਗੀਆਂ, ਜਿਵੇਂ ਧਰਤੀ ਉੱਤੇ ਧੁੰਦ ਡਿੱਗਦੀ ਹੈ, ਜਿਵੇਂ ਕੋਮਲ ਘਾਹ ਉੱਤੇ ਮੀਂਹ ਪੈਂਦਾ ਹੈ, ਜਿਵੇਂ ਹਰੇ ਪੌਦਿਆਂ ਉੱਤੇ ਮੀਂਹ ਪੈਦਾ ਹੈ।"
2 Goteje a minha doutrina como a chuva, destile a minha palavra como o orvalho, como chuvisco sobre a erva e como gotas de água sobre a relva.
3 ਪਰਮੇਸ਼ੁਰ ਦੀ ਉਸਤਤਿ ਕਰੋ, ਜਿਵੇਂ ਮੈਂ ਯਹੋਵਾਹ ਦੇ ਨਾਮ ਦਾ ਐਲਾਨ ਕਰਦਾ ਹਾਂ।"
3 Porque apregoarei o nome do Senhor; engrandecei a nosso Deus.
4 “ਉਹ ਚੱਟਾਨ ਹੈ ਉਸਦਾ ਕਾਰਜ ਸਂਪੁਰਨ ਹੈ। ਕਿਉਂਕਿ ਉਸ ਦੇ ਧਰਤੀ ਦੇ ਸਾਰੇ ਰਾਹ ਧਰਮੀ ਹਨ ਪਰਮੇਸ਼ੁਰ ਸੱਚਾ ਅਤੇ ਵਫ਼ਾਦਾਰ ਹੈ। ਉਹ ਇਮਾਨਦਾਰ ਅਤੇ ਭਰੋਸੇਯੋਗ ਹੈ।"
4 Ele é a Rocha, cuja obra é perfeita, porque todos os seus caminhos justos são; Deus é a verdade, e não há nele injustiça; justo e reto é.
5 ਉਨ੍ਹਾਂ ਨੇ ਉਸ ਨੂੰ ਧੋਖਾ ਦੇ ਦਿੱਤਾ। ਉਹ ਆਪਣੇ ਪਾਪਾ ਕਾਰਣ ਹੋਰ ਵੱਧੇਰੇ ਉਸ ਦੇ ਬੱਚੇ ਨਹੀਂ ਹਨ। ਉਹ ਧੋਖੇਬਾਜ਼ਾਂ ਅਤੇ ਝੂਠਿਆ ਦੀ ਇੱਕ ਗਠੜੀ ਹਨ।"
5 Corromperam-se contra ele; não são seus filhos, mas a sua mancha; geração perversa e distorcida é.
6 ਕੀ ਯਹੋਵਾਹ ਦਾ ਸਿਲਾ ਦੇਣ ਦਾ ਇਹੀ ਤਰੀਕਾ ਹੈ। ਨਹੀਂ! ਤੁਸੀਂ ਮੰਦ ਬੁੱਧੀ ਅਤੇ ਬੇਵਕੂਫ਼ ਲੋਕ ਹੋ। ਯਹੋਵਾਹ ਤੁਹਾਡਾ ਪਿਤਾ ਹੈ। ਉਸ ਨੇ ਤੁਹਾਨੂੰ ਸਾਜਿਆ। ਉਹ ਤੁਹਾਡਾ ਸਿਰਜਣਹਾਰ ਹੈ ਅਤੇ ਉਹ ਤੁਹਾਨੂੰ ਸਹਾਰਾ ਦਿੰਦਾ ਹੈ।"
6 Recompensais assim ao Senhor, povo louco e ignorante? Não é ele teu pai que te adquiriu, te fez e te estabeleceu?
7 “ਚੇਤੇ ਕਰੋ, ਬਹੁਤ ਸਮਾਂ ਪਹਿਲਾਂ ਕੀ ਵਾਪਰਿਆ ਸੀ। ਉਨ੍ਹਾਂ ਗੱਲਾਂ ਬਾਰੇ ਸੋਚੋ, ਜਿਹੜੀਆਂ ਬਹੁਤ ਵਰ੍ਹੇ ਪਹਿਲਾਂ ਵਾਪਰੀਆਂ ਸਨ। ਆਪਣੇ ਪਿਤਾ ਕੋਲੋਂ ਪੁੱਛੋ; ਉਹ ਤੁਹਾਨੂੰ ਦੱਸੇਗਾ। ਆਪਣੇ ਆਗੂਆਂ ਨੂੰ ਪੁੱਛੋ; ਉਹ ਤੁਹਾਨੂੰ ਦੱਸਣਗੇ।"
7 Lembra-te dos dias da antiguidade, atenta para os anos de muitas gerações: pergunta a teu pai, e ele te informará; aos teus anciãos, e eles te dirão.
8 ਸਰਬ ਉੱਚ ਪਰਮੇਸ਼ੁਰ ਨੇ ਧਰਤੀ ਦੇ ਲੋਕਾਂ ਨੂੰ ਵੱਖ ਕੀਤਾ ਸੀ ਅਤੇ ਹਰ ਕੌਮ ਨੂੰ ਉਸਦੀ ਧਰਤੀ ਦਿੱਤੀ ਸੀ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਸਰਹੱਦਾਂ ਥਾਪੀਆਂ ਸਨ। ਉਸ ਨੇ ਓਨੀਆਂ ਹੀ ਕੌਮਾਂ ਸਾਜੀਆਂ ਸਨ ਜਿੰਨੇ ਕਿ ਇੱਥੇ ਦੂਤ ਹਨ।"
8 Quando o Altíssimo distribuía as heranças às nações, quando dividia os filhos de Adão uns dos outros, estabeleceu os termos dos povos, conforme o número dos filhos de Israel.
9 ਯਹੋਵਾਹ ਦਾ ਹਿੱਸਾ ਉਸ ਦੇ ਲੋਕ ਹਨ; ਯਾਕੂਬ ਯਹੋਵਾਹ ਦਾ ਹੈ।"
9 Porque a porção do Senhor é o seu povo; Jacó é a parte da sua herança.
10 “ਯਹੋਵਾਹ ਨੇ ਯਾਕੂਬ (ਇਸਰਾਏਲ) ਨੂੰ ਇੱਕ ਮਰੂਥਲ ਅੰਦਰ, ਇੱਕ ਸੱਖਣੀ ਹਵਾਦਾਰ ਧਰਤੀ ਉੱਤੇ ਲੱਭਿਆ। ਯਹੋਵਾਹ ਨੇ ਯਾਕੂਬ ਦੀ ਰੱਖਿਆ ਕਰਨ ਲਈ ਉਸ ਨੂੰ ਘੇਰ ਲਿਆ ਉਸ ਨੇ ਉਸਦੀ ਰੱਖਿਆ ਆਪਣੀ ਅੱਖ ਦੀ ਪੁਤਲੀ ਵਾਂਗ ਕੀਤੀ ਸੀ।"
10 Achou-o numa terra deserta, e num ermo solitário cheio de uivos; cercou-o, instruiu-o, e guardou-o como a menina do seu olho.
11 ਯਹੋਵਾਹ ਇਸਰਾਏਲ ਲਈ, ਬਾਜ ਵਾਂਗ ਸੀ। ਬਾਜ ਆਪਣੇ ਬੱਚਿਆਂ ਨੂੰ ਉੱਡਣਾ ਸਿੱਖਾਉਣ ਲਈ ਆਲ੍ਹਣੇ ਵਿੱਚੋਂ ਧੱਕ ਦਿੰਦਾ ਹੈ। ਉਹ ਆਪਣੇ ਬੱਚਿਆਂ ਨਾਲ ਉੱਡਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ। ਉਹ ਉਨ੍ਹਾਂ ਨੂੰ ਫ਼ੜਨ ਲਈ, ਜਦੋਂ ਵੀ ਉਹ ਡਿੱਗਦੇ ਹਨ ਆਪਣੇ ਖੰਭ ਫ਼ੈਲਾਉਂਦਾ ਹੈ। ਉਨ੍ਹਾਂ ਨੂੰ ਇੱਕ ਸੁਰੱਖਿਅਤ ਥਾਂ ਲੈ ਜਾਣ ਖਾਤਰ ਆਪਣੇ ਖੰਭਾ ਨਾਲ ਚੁੱਕ ਲੈਂਦਾ ਹੈ। ਯਹੋਵਾਹ ਵੀ ਇਸੇ ਤਰ੍ਹਾਂ ਦਾ ਹੈ।"
11 Como a águia desperta a sua ninhada, move-se sobre os seus filhos, estende as suas asas, toma-os, e os leva sobre as suas asas,
12 ਇੱਕਲੇ ਯਹੋਵਾਹ ਨੇ ਯਾਕੂਬ ਦੀ ਅਗਵਾਈ ਕੀਤੀ। ਕਿਸੇ ਵੀ ਵਿਦੇਸ਼ੀ ਦੇਵਤੇ ਨੇ ਯਾਕੂਬ ਨੂੰ ਨਹੀਂ ਬਚਾਇਆ।"
12 Assim só o Senhor o guiou; e não havia com ele deus estranho.
13 ਯਹੋਵਾਹ ਨੇ ਯਾਕੂਬ ਦੀ ਪਹਾੜੀ ਪ੍ਰਦੇਸ਼ ਉੱਤੇ ਕਬਜ਼ਾ ਕਰਨ ਲਈ ਅਗਵਾਈ ਕੀਤੀ। ਉਸ ਨੇ ਉਸ ਨੂੰ ਖੇਤਾਂ ਦੀਆਂ ਫ਼ਸਲਾਂ ਦਿੱਤੀਆਂ। ਉਸ ਨੇ ਚੱਟਾਨਾ ਵਿੱਚੋਂ ਸ਼ਹਿਦ, ਸਖਤ ਚੱਟਾਨ ਵਿੱਚੋਂ ਜੈਤੂਨ ਦੇ ਤੇਲ ਨਾਲ ਉਸਦਾ ਪਾਲਣ-ਪੋਸ਼ਣ ਕੀਤਾ।"
13 Ele o fez cavalgar sobre as alturas da terra, e comer os frutos do campo, e o fez chupar mel da rocha e azeite da dura pederneira.
14 ਵੱਗ ਤੋਂ ਮਖਣ ਨਾਲ, ਇੱਜੜ ਤੋਂ ਦੁੱਧ ਨਾਲ, ਲੇਲਿਆਂ ਅਤੇ ਬੱਕਰੀਆਂ ਤੋਂ ਚਰਬੀ ਨਾਲ, ਬਾਸ਼ਾਨ ਦੇ ਸਭ ਤੋਂ ਵੱਧੀਆ ਭੇਡੂਆ ਨਾਲ ਅਤੇ ਸਭ ਤੋਂ ਵੱਧੀਆ ਕਣਕ ਨਾਲ। ਤੁਸੀਂ ਅੰਗੂਰਾਂ ਦੇ ਲਾਲ ਰਸ ਤੋਂ ਮੈਅ ਪੀਤੀ।"
14 Manteiga de vacas, e leite de ovelhas, com a gordura dos cordeiros e dos carneiros que pastam em Basã, e dos bodes, com o mais escolhido trigo; e bebeste o sangue das uvas, o vinho puro.
15 “ਹਰ ਯਸ਼ੁਰੂਨ ਮੋਟਾ ਹੋ ਗਿਆ ਸੀ ਅਤੇ ਝੋਟੇ ਵਾਂਗ ਛੜਾਂ ਮਾਰਦਾ ਸੀ। (ਹਾਂ, ਤੈਨੂੰ ਬਹੁਤ ਜ਼ਿਆਦਾ ਖੁਰਾਕ ਮਿਲੀ ਸੀ, ਤੂੰ ਮੋਟਾ ਅਤੇ ਭਾਰਾ ਹੋ ਗਿਆ ਸੀ।) ਪਰ ਉਸ ਨੇ ਉਸ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸਨੇ ਉਸ ਨੂੰ ਸਾਜਿਆ ਅਤੇ ਉਸ ਚੱਟਾਨ ਕੋਲੋਂ ਭੱਜ ਗਿਆ ਜਿਸਨੇ ਉਸ ਨੂੰ ਬਚਾਇਆ ਸੀ।"
15 E, engordando-se Jesurum, deu coices (engordaste-te, engrossaste-te, e de gordura te cobriste) e deixou a Deus, que o fez, e desprezou a Rocha da sua salvação.
16 ਹੋਰਨਾ ਦੇਵਿਤਆ ਦੀ ਉਪਾਸਨਾ ਕਰਕੇ ਉਨ੍ਹਾਂ ਨੇ ਉਸ ਨੂੰ ਈਰਖਾਲੂ ਬਣਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਭੈੜੇ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਪਰਮੇਸ਼ੁਰ ਨੂੰ ਬਹੁਤ ਗੁੱਸੇ ਕਰ ਦਿੱਤਾ।"
16 Com deuses estranhos o provocaram a zelos; com abominações o irritaram.
17 ਉਨ੍ਹਾਂ ਨੇ ਭੂਤਾ ਨੂੰ ਬਲੀਆਂ ਚੜ੍ਹਾਈਆਂ ਜੋ ਦੇਵਤੇ ਨਹੀਂ ਸਨ। ਉਹ ਨਵੇਂ ਦੇਵਤੇ ਸਨ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਸਨ, ਜਿਨ੍ਹਾਂ ਬਾਰੇ ਤੁਹਾਡੇ ਪੁਰਖੇ ਵੀ ਨਹੀਂ ਜਾਣਦੇ ਸਨ।"
17 Sacrifícios ofereceram aos demônios, não a Deus; aos deuses que não conheceram, novos deuses que vieram há pouco, aos quais não temeram vossos pais.
18 ਤੁਸੀਂ ਉਸ ਚੱਟਾਨ ਨੂੰ ਛੱਡ ਦਿੱਤਾ ਜਿਸਨੇ ਤੁਸਾਂ ਨੂੰ ਜਨਮ ਦਿੱਤਾ ਸੀ; ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਜਿਸਨੇ ਤੁਸਾਂ ਨੂੰ ਜ਼ਿੰਦਗੀ ਦਿੱਤੀ ਸੀ।"
18 Esqueceste-te da Rocha que te gerou; e em esquecimento puseste o Deus que te formou;
19 “ਯਹੋਵਾਹ ਨੇ ਇਹ ਸਭ ਕੁਝ ਦੇਖਿਆ ਅਤੇ ਬਹੁਤ ਗੁੱਸੇ ਹੋ ਗਿਆ। ਉਸ ਦੇ ਧੀਆਂ ਪੁੱਤਰਾਂ ਨੇ ਉਸ ਨੂੰ ਕਰੋਧਵਾਨ ਕਰ ਦਿੱਤਾ ਸੀ।"
19 O que vendo o Senhor, os desprezou, por ter sido provocado à ira contra seus filhos e suas filhas;
20 ਇਸੇ ਲਈ ਯਹੋਵਾਹ ਨੇ ਆਖਿਆ ਸੀ, ‘ਮੈਂ ਉਨ੍ਹਾਂ ਲੋਕਾਂ ਕੋਲੋਂ ਪਰਤ ਜਾਵਾਂਗਾ ਅਤੇ ਦੇਖਾਂਗਾ ਫ਼ੇਰ ਕੀ ਵਾਪਰਦਾ ਹੈ! ਉਹ ਵਿਦ੍ਰੋਹੀ ਹਨ। ਉਹ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸੱਕਦਾ!"
20 E disse: Esconderei o meu rosto deles, verei qual será o seu fim; porque são geração perversa, filhos em quem não há lealdade.
21 ਉਨ੍ਹਾਂ ਨੇ ਮੈਨੂੰ (ਭੂਤਾ ਨਾਲ) ਜਿਹੜੇ ਦੇਵਤੇ ਨਹੀਂ ਹਨ, ਈਰਖਾਲੂ ਬਣਾ ਦਿੱਤਾ ਸੀ। ਉਨ੍ਹਾਂ ਨੇ ਮੈਨੂੰ ਉਨ੍ਹਾਂ ਬੁੱਤਾਂ ਨਾਲ ਨਾਰਾਜ਼ ਕਰ ਦਿੱਤਾ ਸੀ। ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਬਾਰੇ ਈਰਖਾਲੂ ਬਣਾ ਦਿਆਂਗਾ ਜਿਹੜੇ ਸੱਚੀ ਕੌਮ ਨਹੀਂ ਹਨ। ਮੈਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਨਾਰਾਜ਼ ਕਰ ਦਿਆਂਗਾ ਜਿਹੜੇ ਮੂਰਖ ਕੌਮ ਹਨ।"
21 A zelos me provocaram com aquilo que não é Deus; com as suas vaidades me provocaram à ira: portanto eu os provocarei a zelos com o que não é povo; com nação louca os despertarei à ira.
22 ਮੇਰਾ ਕਹਿਰ ਅੱਗ ਵਾਂਗ ਬਲ ਉੱਠੇਗਾ ਜਿਹੜੀ ਡੂੰਘੀ ਤੋਂ ਡੂੰਘੀ ਕਬਰ ਤੀਕ, ਧਰਤੀ ਨੂੰ ਅਤੇ ਇਸਦੀ ਸਾਰੀ ਪੈਦਾਵਾਰ ਨੂੰ ਸਾੜਦੀ ਹੋਈ ਪਰਬਤਾ ਦੇ ਹੇਠਾਂ ਤੀਕ ਬਲਦੀ ਹੈ!"
22 Porque um fogo se acendeu na minha ira, e arderá até ao mais profundo do inferno, e consumirá a terra com a sua colheita, e abrasará os fundamentos dos montes.
23 “‘ਮੈਂ ਇਸਰਾਏਲੀਆਂ ਉੱਪਰ ਮੁਸੀਬਤਾਂ ਲਿਆਵਾਂਗਾ। ਮੈਂ ਆਪਣੇ ਸਾਰੇ ਤੀਰ ਉਨ੍ਹਾਂ ਉੱਪਰ ਚੱਲਾ ਦਿਆਂਗਾ।"
23 Males amontoarei sobre eles; as minhas setas esgotarei contra eles.
24 ਉਹ ਭੁੱਖ ਨਾਲ ਕਮਜ਼ੋਰ ਹੋ ਜਾਣਗੇ। ਭਿਆਨਕ ਬਿਮਾਰੀਆਂ ਉਨ੍ਹਾਂ ਨੂੰ ਤਬਾਹ ਕਰ ਦੇਣਗਿਆਂ। ਮੈਂ ਉਨ੍ਹਾਂ ਉੱਤੇ ਜੰਗਲੀ ਜਾਨਵਰ ਭੇਜ ਦਿਆਂਗਾ ਅਤੇ ਜ਼ਹਿਰੀਲੇ ਸੱਪ ਉਨ੍ਹਾਂ ਨੂੰ ਡੱਸਣਗੇ।"
24 Consumidos serão de fome, comidos pela febre ardente e de peste amarga; e contra eles enviarei dentes de feras, com ardente veneno de serpentes do pó.
25 ਸੜਕਾਂ ਉੱਤੇ ਸਿਪਾਹੀ ਉਨ੍ਹਾਂ ਨੂੰ ਕਤਲ ਕਰਨਗੇ। ਉਨ੍ਹਾਂ ਦੇ ਘਰਾਂ ਅੰਦਰ ਭਿਆਨਕ ਘਟਨਾਵਾਂ ਵਾਪਰਨਗੀਆਂ। ਸਿਪਾਹੀ ਗੱਬਰੂਆਂ ਅਤੇ ਮੁਟਿਆਰਾਂ ਨੂੰ ਮਾਰ ਦੇਣਗੇ। ਉਹ ਜੁਆਕਾ ਅਤੇ ਬੁਢਿਆਂ ਲੋਕਾਂ ਨੂੰ ਮਾਰ ਦੇਣਗੇ।"
25 Por fora devastará a espada, e por dentro o pavor; ao jovem, juntamente com a virgem, assim à criança de peito como ao homem encanecido.
26 “‘ਮੈਂ ਇਸਰਾਏਲੀਆਂ ਨੂੰ ਤਬਾਹ ਕਰਨ ਬਾਰੇ ਸੋਚਿਆ ਸੀ ਤਾਂ ਜੋ ਲੋਕ ਉਨ੍ਹਾਂ ਬਾਰੇ ਪੂਰੀ ਤਰ੍ਹਾਂ ਭੁੱਲ ਜਾਣ!"
26 Eu disse: Por todos os cantos os espalharei; farei cessar a sua memória dentre os homens,
27 ਪਰ ਮੈਂ ਜਾਣਦਾ ਹਾਂ ਕਿ ਉਨ੍ਹਾਂ ਦੇ ਦੁਸ਼ਮਣ ਕੀ ਆਖਣਗੇ, ਉਹ ਸਮਝਣਗੇ ਨਹੀਂ ਅਤੇ ਹੈਂਕੜ ਨਾਲ ਆਖਣਗੇ, “ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ! ਅਸੀਂ ਆਪਣੀ ਤਾਕਤ ਨਾਲ ਜਿੱਤ ਗਏ!”’"
27 Se eu não receasse a ira do inimigo, para que os seus adversários não se iludam, e para que não digam: A nossa mão está exaltada; o Senhor não fez tudo isto.
28 “ਉਹ ਇੱਕ ਮੂਰਖ ਕੌਮ ਹਨ। ਉਹ ਸਮਝਦੇ ਨਹੀਂ।"
28 Porque são gente falta de conselhos, e neles não há entendimento.
29 ਜੇ ਉਹ ਸਿਆਣੇ ਹੁੰਦੇ, ਉਹ ਸਮਝ ਜਾਂਦੇ। ਉਹ ਜਾਣ ਜਾਂਦੇ ਕਿ ਉਨ੍ਹਾਂ ਨਾਲ ਕੀ ਵਾਪਰੇਗਾ।"
29 Quem dera eles fossem sábios! Que isto entendessem, e atentassem para o seu fim!
30 ਕੀ ਇੱਕਲਾ ਬੰਦਾ 1,000 ਬੰਦਿਆ ਨੂੰ ਭਜਾ ਸੱਕਦਾ ਹੈ? ਕੀ ਦੋ ਬੰਦੇ 10,000 ਬੰਦਿਆ ਨੂੰ ਭਜਾ ਸੱਕਦੇ ਹਨ? ਇਹ ਉਦੋਂ ਹੀ ਵਾਪਰੇਗਾ ਜਦੋਂ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦਿਆਂ ਦੁਸ਼ਮਣਾ ਨੂੰ ਸੌਂਪ ਦੇਵੇਗਾ ਇਹ ਉਦੋਂ ਹੀ ਵਾਪਰੇਗਾ ਜੇ ਉਨ੍ਹਾਂ ਦੀ ਚੱਟਾਨ (ਪਰਮੇਸ਼ੁਰ) ਉਨ੍ਹਾਂ ਨੂੰ ਗੁਲਾਮਾ ਵਾਂਗ ਵੇਚ ਦੇਵੇਗੀ!"
30 Como poderia ser que um só perseguisse mil, e dois fizessem fugir dez mil, se a sua Rocha os não vendera, e o Senhor os não entregara?
31 ਸਾਡੇ ਦੁਸ਼ਮਣਾ ਦੀ ਚੱਟਾਨ ਸਾਡੀ ਚੱਟਾਨ ਵਾਂਗ ਤਕੜੀ ਨਹੀਂ ਹੈ। ਇਹ ਸਾਡੇ ਦੁਸ਼ਮਣ ਵੀ ਜਾਣਦੇ ਹਨ!"
31 Porque a sua rocha não é como a nossa Rocha, sendo até os nossos inimigos juízes disto.
32 ਉਨ੍ਹਾਂ ਦੀਆਂ ਵੇਲਾਂ ਅਤੇ ਉਨ੍ਹਾਂ ਦੇ ਖੇਤ, ਸਦੂਮ ਅਤੇ ਅਮੂਰਾਹ ਵਾਂਗ ਤਬਾਹ ਹੋ ਜਾਣਗੇ। ਉਨ੍ਹਾਂ ਦੇ ਅੰਗੂਰ ਜ਼ਹਿਰ ਜਿੰਨੇ ਕੌੜੇ ਹਨ।"
32 Porque a sua vinha é a vinha de Sodoma e dos campos de Gomorra; as suas uvas são uvas venenosas, cachos amargos têm.
33 ਉਨ੍ਹਾਂ ਦੀ ਮੈਅ ਸੱਪ ਦੀ ਜ਼ਹਿਰ ਵਰਗੀ ਹੈ।"
33 O seu vinho é ardente veneno de serpentes, e peçonha cruel de víboras.
34 “‘ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ! ਮੈਂ ਇਸ ਨੂੰ ਆਪਣੇ ਖਜ਼ਾਨੇ ਅੰਦਰ ਬੰਦ ਕਰ ਦਿੱਤਾ ਹੈ।"
34 Não está isto guardado comigo? Selado nos meus tesouros?
35 ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਲਈ ਸਜ਼ਾ ਦੇਵੇਗਾ। ਪਰ ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ। ਜਦੋਂ ਤੱਕ ਕਿ ਉਹ ਫ਼ਿਸਲ ਨਹੀਂ ਜਾਂਦੇ ਅਤੇ ਮੰਦਾ ਨਹੀਂ ਕਰਦੇ। ਉਨ੍ਹਾਂ ਦੀ ਮੁਸੀਬਤ ਦਾ ਸਮਾ ਨੇੜੇ ਹੈ। ਛੇਤੀ ਹੀ ਉਨ੍ਹਾਂ ਨੂੰ ਸਜ਼ਾ ਮਿਲੇਗੀ।’"
35 Minha é a vingança e a recompensa, ao tempo que resvalar o seu pé; porque o dia da sua ruína está próximo, e as coisas que lhes hão de suceder, se apressam a chegar.
36 “ਯਹੋਵਾਹ ਆਪਣੇ ਲੋਕਾਂ ਦਾ ਨਿਆਂ ਕਰੇਗਾ, ਉਹ ਉਸ ਦੇ ਨੌਕਰ ਹਨ; ਅਤੇ ਉਹ ਉਨ੍ਹਾਂ ਉੱਤੇ ਦਿਆਲੂ ਹੋਵੇਗਾ। ਉਹ ਦੇਖੇਗਾ ਕਿ ਉਨ੍ਹਾਂ ਦੀ ਤਾਕਤ ਮੁੱਕ ਚੁੱਕੀ ਹੈ। ਉਹ ਦੇਖਗਾ ਕਿ ਗੁਲਾਮ ਅਤੇ ਆਜ਼ਾਦ ਲੋਕ ਦੋਵੇਂ ਬੇਸਹਾਰਾ ਹਨ।"
36 Porque o Senhor fará justiça ao seu povo, e se compadecerá de seus servos; quando vir que o poder deles se foi, e não há preso nem desamparado.
37 ਤਦ ਫ਼ੇਰ ਯਹੋਵਾਹ ਆਖੇਗਾ, ‘ਕਿੱਥੇ ਹਨ ਉਨ੍ਹਾਂ ਦੇ ਦੇਵਤੇ? ਕਿੱਥੇ ਹੈ ਉਹ “ਚੱਟਾਨ”, ਜਿਸ ਵੱਲ ਉਹ ਆਸਰੇ ਲਈ ਪਰਤੇ ਸਨ?"
37 Então dirá: Onde estão os seus deuses? A rocha em quem confiavam,
38 ਜਿਨ੍ਹਾਂ ਦੇਵਤਿਆਂ ਨੇ ਉਨ੍ਹਾਂ ਦੀ ਬਲੀ ਦੀ ਚਰਬੀ ਖਾਧੀ, ਅਤੇ ਜਿਨ੍ਹਾਂ ਨੇ ਉਨ੍ਹਾਂ ਦੀਆਂ ਭੇਟਾ ਦੀ ਮੈਅ ਪੀਤੀ। ਉਨ੍ਹਾਂ ਦੇਵਤਿਆਂ ਨੂੰ ਉੱਠਣ ਦਿਉ ਅਤੇ ਤੁਹਾਡੀ ਮਦਦ ਕਰਨ ਦਿਉ! ਉਨ੍ਹਾਂ ਨੂੰ ਤੁਹਾਡੀ ਰੱਖਿਆ ਕਰਨ ਦਿਉ।"
38 De cujos sacrifícios comiam a gordura, e de cujas libações bebiam o vinho? Levantem-se, e vos ajudem, para que haja para vós esconderijo.
39 “‘ਹੁਣ, ਦੇਖੋ ਕਿ ਮੈਂ ਖੁਦ ਉਹ ਹਾਂ! ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ। ਮੈਂ ਹੀ ਲੋਕਾਂ ਨੂੰ ਮੌਤ ਦਿੰਦਾ ਹਾਂ ਅਤੇ ਲੋਕਾਂ ਨੂੰ ਜਿਉਣ ਦਿੰਦਾ ਹਾਂ। ਮੈਂ ਲੋਕਾਂ ਨੂੰ ਜ਼ਖਮੀ ਕਰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਰਾਜ਼ੀ ਕਰਦਾ ਹਾਂ। ਕੋਈ ਵੀ, ਕਿਸੇ ਹੋਰ ਬੰਦੇ ਨੂੰ ਮੇਰੇ ਹੱਥੋਂ, ਨਹੀਂ ਛੁਡਾ ਸੱਕਦਾ!"
39 Vede agora que eu, eu o sou, e mais nenhum deus há além de mim; eu mato, e eu faço viver; eu firo, e eu saro, e ninguém há que escape da minha mão.
40 ਮੈਂ ਆਪਣਾ ਹੱਥ ਆਕਾਸ਼ ਵੱਲ ਚੁੱਕਦਾ ਹਾਂ ਅਤੇ ਇਹ ਇਕਰਾਰ ਕਰਦਾ ਹਾਂ। ਅਤੇ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ।"
40 Porque levantarei a minha mão aos céus, e direi: Eu vivo para sempre.
41 ਮੈਂ ਆਪਣੀ ਤਲਵਾਰ ਤੇਜ਼ ਕਰਾਂਗਾ ਅਤੇ ਮੈਂ ਇਸ ਨੂੰ ਬਦਲਾ ਲੈਣ ਲਈ ਆਪਣੇ ਦੁਸ਼ਮਣਾ ਖਿਲਾਫ਼ ਵਰਤਾਂਗਾ। ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ, ਜਿਸ ਦੇ ਉਹ ਅਧਿਕਾਰੀ ਹਨ।"
41 Se eu afiar a minha espada reluzente, e se a minha mão travar o juízo, retribuirei a vingança sobre os meus adversários, e recompensarei aos que me odeiam.
42 ਮੇਰੇ ਦੁਸ਼ਮਣ ਮਾਰੇ ਜਾਣਗੇ ਅਤੇ ਉਹ ਕੈਦੀ ਬਣਾ ਲਈ ਜਾਣਗੇ, ਮੇਰੇ ਤੀਰ ਉਨ੍ਹਾਂ ਦੇ ਖੂਨ ਨਾਲ ਢੱਕੇ ਹੋਣਗੇ। ਮੇਰੀ ਸ਼ਮਸ਼ੀਰ ਉਨ੍ਹਾਂ ਦੇ ਫ਼ੌਜੀਆਂ ਦੇ ਸਿਰ ਕਲਮ ਕਰ ਦੇਵੇਗੀ।’"
42 Embriagarei as minhas setas de sangue, e a minha espada comerá carne; do sangue dos mortos e dos prisioneiros, desde a cabeça, haverá vinganças do inimigo.
43 “ਸਾਰੀ ਦੁਨੀਆਂ ਨੂੰ, ਪਰਮੇਸ਼ੁਰ ਲੋਕਾਂ ਵਾਸਤੇ ਖੁਸ਼ ਹੋਣਾ ਚਾਹੀਦਾ ਹੈ! ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਉਸ ਦੇ ਸੇਵਕਾਂ ਨੂੰ ਕਤਲ ਕਰਦੇ ਹਨ। ਉਹ ਆਪਣੇ ਦੁਸ਼ਮਣਾ ਨੂੰ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ। ਉਹ ਆਪਣੇ ਲੋਕਾਂ ਲਈ ਅਤੇ ਆਪਣੀ ਧਰਤੀ ਲਈ ਪਰਾਸਚਿਤ ਕਰਦਾ ਹੈ।”"
43 Jubilai, ó nações, o seu povo, porque ele vingará o sangue dos seus servos, e sobre os seus adversários retribuirá a vingança, e terá misericórdia da sua terra e do seu povo.
44 ਮੂਸਾ ਲੋਕਾਂ ਨੂੰ ਆਪਣਾ ਗੀਤ ਸਿੱਖਾਉਂਦਾ ਹੈ ਮੂਸਾ ਅਤੇ ਨੂਨ ਦਾ ਪੁੱਤਰ ਯਹੋਸ਼ੁਆ ਆਏ ਅਤੇ ਇਸਰਾਏਲ ਦੇ ਲੋਕਾਂ ਦੇ ਸੁਣਨ ਲਈ ਉਨ੍ਹਾਂ ਨੇ ਆਪਣੇ ਗੀਤ ਦੇ ਸਾਰੇ ਸ਼ਬਦ ਗਾਏ।"
44 E veio Moisés, e falou todas as palavras deste cântico aos ouvidos do povo, ele e Josué, filho de Num.
45 ਜਦੋਂ ਮੂਸਾ ਸਾਰੇ ਇਸਰਾਏਲ ਨੂੰ ਇਹ ਬਿਵਸਥਾ ਦੱਸ ਹਟਿਆ,"
45 E, acabando Moisés de falar todas estas palavras a todo o Israel,
46 ਉਸ ਨੇ ਉਨ੍ਹਾਂ ਨੂੰ ਆਖਿਆ, “ਤੁਹਾਨੂੰ ਉਨ੍ਹਾਂ ਸਾਰੇ ਆਦੇਸ਼ਾ ਉੱਤੇ ਧਿਆਨ ਦੇਣ ਦਾ ਪੱਕ ਕਰਨਾ ਚਾਹੀਦਾ ਹੈ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ। ਅਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇਹ ਦੱਸੋ ਕਿ ਉਹ ਇਸ ਕਾਨੂੰਨ ਵਿੱਚਲੇ ਹੁਕਮਾਂ ਦਾ ਪੂਰੀ ਤਰ੍ਹਾਂ ਪਾਲਨ ਕਰਨ।"
46 Disse-lhes: Aplicai o vosso coração a todas as palavras que hoje testifico entre vós, para que as recomendeis a vossos filhos, para que tenham cuidado de cumprir todas as palavras desta lei.
47 ਇਹ ਨਾ ਸੋਚੋ ਕਿ ਇਹ ਸਿੱਖਿਆਵਾ ਜ਼ਰੂਰੀ ਨਹੀਂ ਹਨ! ਇਹ ਤੁਹਾਡੀ ਜ਼ਿੰਦਗੀ ਹਨ! ਇਨ੍ਹਾਂ ਸਿੱਖਿਆਵਾ ਸਦਕਾ ਤੁਸੀਂ ਯਰਦਨ ਨਦੀ ਦੇ ਪਾਰ ਦੀ ਉਸ ਧਰਤੀ ਉੱਤੇ ਲੰਮੀ ਉਮਰ ਭੋਗੋਂਗੇ ਜਿਸ ਨੂੰ ਤੁਸੀਂ ਲੈਣ ਲਈ ਤਿਆਰ ਹੈ।”"
47 Porque esta palavra não vos é vã, antes é a vossa vida; e por esta mesma palavra prolongareis os dias na terra a qual, passando o Jordão, ides a possuir.
48 ਨਬੋ ਪਰਬਤ ਉੱਤੇ ਮੂਸਾ ਯਹੋਵਾਹ ਨੇ ਉਸੇ ਦਿਨ ਮੂਸਾ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ,"
48 Depois falou o Senhor a Moisés, naquele mesmo dia, dizendo:
49 “ਅਬਰੀਮ ਪਰਬਤ ਵੱਲ ਜਾ। ਯਰੀਹੋ ਸ਼ਹਿਰ ਦੇ ਸਾਹਮਣੇ ਮੋਆਬ ਦੀ ਧਰਤੀ ਉੱਤੇ ਨਬੋ ਪਹਾੜ ਉੱਤੇ ਜਾ। ਫ਼ੇਰ ਤੂੰ ਕਨਾਨ ਦੀ ਉਹ ਧਰਤੀ ਦੇਖ ਸੱਕੇਂਗਾ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਰਹਿਣ ਲਈ ਦੇ ਰਿਹਾ ਹਾਂ।"
49 Sobe ao monte de Abarim, ao monte Nebo, que está na terra de Moabe, defronte de Jericó, e vê a terra de Canaã, que darei aos filhos de Israel por possessão.
50 ਤੇਰਾ ਦੇਹਾਂਤ ਉਸ ਪਰਬਤ ਉੱਤੇ ਹੋਵੇਗਾ। ਤੂੰ ਜਾਕੇ ਆਪਣੇ ਲੋਕਾਂ ਵਿੱਚ ਸ਼ਾਮਿਲ ਹੋ ਜਾਵੇਂਗਾ, ਜਿਵੇਂ ਤੇਰਾ ਭਰਾ ਹਾਰੂਨ ਹੋਰ ਪਰਬਤ ਉੱਤੇ ਮਰਿਆ ਸੀ।"
50 E morre no monte ao qual subirás; e recolhe-te ao teu povo, como Arão teu irmão morreu no monte Hor, e se recolheu ao seu povo.
51 ਕਿਉਂਕਿ ਤੁਸੀਂ ਦੋਹਾ ਨੇ ਮੇਰੇ ਖਿਲਾਫ਼ ਪਾਪ ਕੀਤਾ ਸੀ। ਤੁਸੀਂ ਕਾਦੇਸ਼ ਨੇੜੇ ਮਰੀਬਾਹ ਦੇ ਪਾਣੀਆਂ ਕੰਢੇ ਸੀ। ਇਹ ਥਾਂ ਸੀਨਈ ਦੇ ਮਾਰੂਥਲ ਅੰਦਰ ਸੀ। ਉੱਥੇ, ਇਸਰਾਏਲ ਦੇ ਲੋਕਾਂ ਸਾਹਮਣੇ, ਤੁਸੀਂ ਮੇਰਾ ਆਦਰ ਨਹੀਂ ਕੀਤਾ ਸੀ ਅਤੇ ਇਹ ਨਹੀਂ ਸੀ ਦਰਸਾਇਆ ਕਿ ਮੈਂ ਪਵਿੱਤਰ ਹਾਂ।"
51 Porquanto transgredistes contra mim no meio dos filhos de Israel, às águas de Meribá de Cades, no deserto de Zim; pois não me santificastes no meio dos filhos de Israel.
52 ਇਸ ਲਈ ਹੁਣ ਜੇ ਤੂੰ ਚਾਹੇ, ਤੂੰ ਉਹ ਧਰਤੀ, ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ, ਕੁਝ ਦੂਰੀ ਤੋਂ ਦੇਖ ਸੱਕਦਾ ਹੈ। ਪਰ ਤੂੰ ਉਸ ਧਰਤੀ ਅੰਦਰ ਜਾ ਨਹੀਂ ਸੱਕਦਾ।”"
52 Pelo que verás a terra diante de ti, porém não entrarás nela, na terra que darei aos filhos de Israel.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Deuteronômio 32, comparar traduções ou montar um estudo — tudo direto pelo WhatsApp.