Deuteronômio 1

Punjabi Bible (GL_PUNJABI) vs NVI

Sair da comparação
NVI Nova Versão Internacional
1 ਮੂਸਾ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਦਾ ਹੈ ਇਹ ਉਹ ਸੰਦੇਸ਼ ਹੈ ਜਿਹੜਾ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦਿੱਤਾ। ਉਸ ਨੇ ਇਹ ਗੱਲਾਂ ਉਦੋਂ ਆਖੀਆਂ ਜਦੋਂ ਉਹ ਯਰਦਨ ਦੀ ਵਾਦੀ ਵਿੱਚ ਮਾਰੂਥਲ ਅੰਦਰ ਸਨ ਜੋ ਕਿ ਯਰਦਨ ਨਦੀ ਦੇ ਪੂਰਬ ਵੱਲ ਹੈ। ਇਹ ਜਗ਼੍ਹਾ ਸੂਫ਼ ਦੇ ਦੂਸਰੇ ਪਾਸੇ, ਪਾਰਾਨ ਪਰਬਤ, ਤੋਂਫ਼ਲ, ਲਾਬਾਨ ਹਸੇਰੋਥ ਅਤੇ ਦੀਜ਼ਾਹਾਬ ਦੇ ਵਿੱਚਕਾਰ ਸੀ।"
1 Estas são as palavras ditas por Moisés a todo o Israel no deserto, a leste do Jordão, na Arabá, defronte de Sufe, entre Parã e Tofel, Labã, Hazerote e Di-Zaabe.
2 ਹੋਰੇਬ ਪਰਬਤ ਤੋਂ ਸੇਈਰ ਪਰਬਤਾਂ ਰਾਹੀਂ ਕਾਦੇਸ਼ ਬਰਨੇਆ ਦਾ ਸਫ਼ਰ ਸਿਰਫ਼ 11 ਦਿਨਾਂ ਦਾ ਹੈ।"
2 Em onze dias se vai de Horebe a Cades-Barnéia pelo caminho dos montes de Seir.
3 ਇੱਥੇ ਪਹੁੰਚਣ ਨੂੰ ਇਸਰਾਏਲ ਦੇ ਲੋਕਾਂ ਨੂੰ ਮਿਸਰ ਨੂੰ ਛੱਡਣ ਤੋਂ ਬਾਦ 40 ਸਾਲ ਲੱਗੇ। 40ਵੇਂ ਸਾਲ ਦੇ 11ਵੇਂ ਮਹੀਨੇ ਦੇ ਪਹਿਲੇ ਦਿਨ ਨੂੰ ਮੂਸਾ ਨੇ ਲੋਕਾਂ ਨਾਲ ਗੱਲ ਕੀਤੀ ਅਤੇ ਉਹ ਸਾਰੀਆਂ ਗੱਲਾਂ ਆਖੀਆਂ ਜਿਨ੍ਹਾਂ ਦਾ ਯਹੋਵਾਹ ਨੇ ਉਸ ਨੂੰ ਆਖਣ ਦਾ ਹੁਕਮ ਦਿੱਤਾ ਸੀ।"
3 No quadragésimo ano, no primeiro dia do décimo primeiro mês, Moisés proclamou aos israelitas todas as ordens do Senhor acerca deles.
4 ਇਹ ਯਹੋਵਾਹ ਦੇ ਸੀਹੋਨ ਅਤੇ ਓਗ ਨੂੰ ਹਰਾਉਣ ਤੋਂ ਬਾਦ ਵਾਪਰਿਆ। (ਸੀਹੋਨ ਅਮੋਰੀਆਂ ਦਾ ਰਾਜਾ ਸੀ, ਜੋ ਕਿ ਹਸ਼ਬੋਨ ਵਿੱਚ ਹਕੂਮਤ ਕਰਦਾ ਸੀ। ਓਗ ਬਾਸ਼ਾਨ ਦਾ ਰਾਜਾ ਸੀ। ਜੋ ਕਿ ਅਸ਼ਤਾਰੋਥ ਅਤੇ ਅਦਰਈ ਵਿੱਚ ਹਕੂਮਤ ਕਰਦਾ ਸੀ।)"
4 Isso foi depois que ele derrotou Seom, rei dos amorreus, que habitava em Hesbom, e em Edrei derrotou Ogue, rei de Basã, que habitava em Asterote.
5 ਇਸਰਾਏਲ ਦੇ ਲੋਕ ਮੋਆਬ ਦੀ ਧਰਤੀ ਉੱਤੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਸਨ, ਅਤੇ ਮੂਸਾ ਨੇ ਉਹ ਗੱਲਾਂ ਸਮਝਾਉਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। ਮੂਸਾ ਨੇ ਆਖਿਆ:"
5 A leste do Jordão, na terra de Moabe, Moisés tomou sobre si a responsabilidade de expor esta lei:
6 “ਹੋਰੇਬ ਪਰਬਤ ਵਿਖੇ ਯਹੋਵਾਹ, ਸਾਡੇ ਪਰਮੇਸ਼ੁਰ, ਨੇ ਸਾਡੇ ਨਾਲ ਗੱਲ ਕੀਤੀ। ਉਸ ਨੇ ਆਖਿਆ, ‘ਤੁਸੀਂ ਕਾਫ਼ੀ ਲੰਮੇ ਸਮੇਂ ਤੀਕ ਇਸ ਪਰਬਤ ਉੱਤੇ ਰਹਿ ਚੁੱਕੇ ਹੋਂ।"
6 O Senhor, o nosso Deus, disse-nos em Horebe: "Vocês já ficaram bastante tempo nesta montanha.
7 ਉਸ ਪਹਾੜੀ ਪ੍ਰਦੇਸ਼ ਵਿੱਚ ਜਾਓ ਜਿੱਥੇ ਅਮੋਰੀ ਲੋਕ ਰਹਿੰਦੇ ਹਨ। ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥਾਵਾਂ ਉੱਤੇ ਜਾਓ। ਯਰਦਨ ਵਾਦੀ, ਪਹਾੜੀ ਪ੍ਰਦੇਸ਼, ਪੱਛਮੀ ਢਲਾਵਾਂ, ਨਿਜੀਵ ਅਤੇ ਸਮੁੰਦਰੀ ਤੱਟ ਵੱਲ ਜਾਓ। ਕਨਾਨ ਅਤੇ ਲਬਾਨੋਨ ਦੀ ਧਰਤੀ ਤੋਂ ਹੁੰਦੇ ਹੋਏ ਮਹਾਂਨਦੀ ਫ਼ਰਾਤ ਤੀਕ ਜਾਓ।"
7 Levantem acampamento e avancem para a serra dos amorreus; vão a todos os povos vizinhos na Arabá, nas montanhas, na Sefelá, no Neguebe e ao longo do litoral, à terra dos cananeus e ao Líbano, até o grande rio, o Eufrates.
8 ਦੇਖੋ, ਮੈਂ ਤੁਹਾਨੂੰ ਉਹ ਧਰਤੀ ਦੇ ਰਿਹਾ ਹਾਂ। ਜਾਓ ਅਤੇ ਇਸ ਨੂੰ ਹਾਸਿਲ ਕਰੋ। ਮੈਂ ਇਹ ਧਰਤੀ ਤੁਹਾਡੇ ਪੁਰਖਿਆਂ-ਅਬਰਾਹਾਮ, ਇਸਹਾਕ ਅਤੇ ਯਾਕੂਬ-ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਇਹ ਧਰਤੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ।’”"
8 "Ponho esta terra diante de vocês. Entrem e tomem posse da terra que o Senhor prometeu sob juramento dar aos seus antepassados, Abraão, Isaque e Jacó, e aos seus descendentes".
9 ਮੂਸਾ ਆਗੂਆਂ ਦੀ ਚੋਣ ਕਰਦਾ ਹੈ “ਉਸ ਸਮੇਂ, ਮੈਂ ਤੁਹਾਨੂੰ ਆਖਿਆ ਸੀ ਕਿ ‘ਮੈਂ ਖੁਦ ਤੁਹਾਡੀ ਦੇਖ-ਭਾਲ ਨਹੀਂ ਕਰ ਸੱਕਿਆ ਸਾਂ।"
9 Naquela ocasião eu lhes disse: "Não posso levá-los sozinho.
10 ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਲੋਕਾਂ ਨੂੰ ਬਹੁਤ ਵੱਧਾ ਦਿੱਤਾ ਹੈ, ਇਸ ਲਈ ਹੁਣ ਤੁਸੀਂ ਗਿਣਤੀ ਵਿੱਚ ਇੰਨੇ ਹੋ ਜਿੰਨੇ ਕਿ ਅਕਾਸ਼ ਵਿੱਚ ਤਾਰੇ ਹਨ।"
10 O Senhor, o seu Deus, os fez multiplicar de tal modo que hoje vocês são tão numerosos quanto as estrelas do céu.
11 ਯਹੋਵਾਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਹੁਣ ਨਾਲੋਂ 1,000 ਗੁਣਾ ਹੋਰ ਵੱਧਾ ਦੇਵੇ ਅਤੇ ਉਹ ਤੁਹਾਨੂੰ ਆਪਣੇ ਇਕਰਾਰ ਅਨੁਸਾਰ ਅਸੀਸ ਦੇਵੇ!"
11 Que o Senhor, o Deus dos seus antepassados, os multiplique mil vezes mais e os abençoe, conforme lhes prometeu!
12 ਪਰ ਮੈਂ ਇੱਕਲਿਆਂ ਤੁਹਾਡੀ ਦੇਖ-ਭਾਲ ਨਹੀਂ ਕਰ ਸੱਕਿਆ ਸਾਂ ਅਤੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ, ਕਸ਼ਟ ਅਤੇ ਦਲੀਲਾਂ ਨਹੀਂ ਸੁਲਝਾ ਸੱਕਦਾ ਸਾਂ।"
12 Mas como poderei levar sozinho os seus problemas, as suas cargas e as suas disputas?
13 ਇਸ ਲਈ ਮੈਂ ਤੁਹਾਨੂੰ ਆਖਿਆ ਸੀ: ਹਰੇਕ ਪਰਿਵਾਰ-ਸਮੂਹ ਵਿੱਚੋਂ ਕੁਝ ਬੰਦੇ ਚੁਣ ਲਵੋ, ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਬਣਾ ਦਿਆਂਗਾ। ਉਨ੍ਹਾਂ ਸਿਆਣੇ ਬੰਦਿਆਂ ਦੀ ਚੋਣ ਕਰੋ ਜਿਨ੍ਹਾਂ ਕੋਲ ਸਮਝ ਅਤੇ ਅਨੁਭਵ ਹੈ।’"
13 Escolham homens sábios, criteriosos e experientes de cada uma de suas tribos, e eu os colocarei como chefes de vocês".
14 “ਅਤੇ ਤੁਸੀਂ ਆਖਿਆ ਸੀ, ‘ਇਹ ਗੱਲ ਕਰਨੀ ਚੰਗੀ ਹੈ।’"
14 Vocês me disseram que essa era uma boa proposta.
15 “ਇਸ ਲਈ ਮੈਂ ਤੁਹਾਡੇ ਪਰਿਵਾਰ-ਸਮੂਹਾਂ ਵਿੱਚੋਂ ਚੁਣੇ ਹੋਏ ਸਿਆਣੇ ਅਤੇ ਅਨੁਭਵੀ ਲੋਕਾਂ ਨੂੰ ਲਿਆ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਥਾਪ ਦਿੱਤਾ। ਇਸ ਤਰ੍ਹਾਂ ਨਾਲ ਮੈਂ ਤੁਹਾਨੂੰ 1,000 ਲੋਕਾਂ ਦੇ ਆਗੂ, 100 ਲੋਕਾਂ ਦੇ ਆਗੂ, 50 ਲੋਕਾਂ ਦੇ ਆਗੂ ਅਤੇ 10 ਲੋਕਾਂ ਦੇ ਆਗੂ ਦਿੱਤੇ। ਮੈਂ ਤੁਹਾਨੂੰ ਤੁਹਾਡੇ ਹਰੇਕ ਪਰਿਵਾਰ-ਸਮੂਹ ਲਈ ਅਧਿਕਾਰੀ ਦਿੱਤੇ।"
15 Então convoquei os chefes das tribos, homens sábios e experientes, e os designei como chefes de mil, de cem, de cinqüenta e de dez, além de oficiais para cada tribo.
16 “ਉਸ ਸਮੇਂ, ਮੈਂ ਉਨ੍ਹਾਂ ਜੱਜਾਂ ਨੂੰ ਆਖਿਆ, ‘ਆਪਣੇ ਲੋਕਾਂ ਦੇ ਝਗੜਿਆਂ ਦੀ ਸੁਣਵਾਈ ਕਰੋ। ਹਰ ਮਾਮਲੇ ਦਾ ਨਿਆਂ ਕਰਨ ਵੇਲੇ ਨਿਰਪੱਖ ਹੋਵੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਝਗੜਾ ਦੋ ਇਸਰਾਏਲੀ ਬੰਦਿਆਂ ਵਿੱਚਕਾਰ ਹੈ ਜਾਂ ਕਿਸੇ ਇਸਰਾਏਲੀ ਅਤੇ ਵਿਦੇਸ਼ੀ ਵਿੱਚਕਾਰ ਹੈ। ਤੁਹਾਨੂੰ ਹਰੇਕ ਬਾਰੇ ਨਿਰਪੱਖਤਾ ਨਾਲ ਇਨਸਾਫ਼ ਕਰਨਾ ਚਾਹੀਦਾ ਹੈ।"
16 Naquela ocasião ordenei aos juízes de vocês: "Atendam as questões de seus irmãos e julguem com justiça, não só as questões entre os seus compatriotas como também entre um israelita e um estrangeiro.
17 ਜਦੋਂ ਤੁਸੀਂ ਇਨਸਾਫ਼ ਕਰੋ ਤਾਂ ਇਹ ਨਾ ਸੋਚੋ ਕਿ ਕੋਈ ਇੱਕ ਬੰਦਾ ਕਿਸੇ ਦੂਸਰੇ ਬੰਦੇ ਨਾਲੋਂ ਵੱਧੇਰੇ ਮਹੱਤਵਪੂਰਣ ਹੈ। ਤੁਹਾਨੂੰ ਹਰ ਬੰਦੇ ਨਾਲ ਇੱਕੋ ਜਿਹਾ ਇਨਸਾਫ਼ ਕਰਨਾ ਚਾਹੀਦਾ ਹੈ। ਕਿਸੇ ਕੋਲੋਂ ਵੀ ਨਾ ਡਰੋ, ਕਿਉਂਕਿ ਤੁਹਾਡਾ ਫ਼ੈਸਲਾ ਪਰਮੇਸ਼ੁਰ ਵੱਲੋਂ ਹੈ। ਪਰ ਜੇ ਕੋਈ ਮਾਮਲਾ ਤੁਹਾਡੇ ਲਈ ਇਨਸਾਫ਼ ਕਰਨ ਵਿੱਚ ਮੁਸ਼ਕਿਲ ਹੈ, ਤਾਂ ਉਸ ਨੂੰ ਮੇਰੇ ਕੋਲ ਲਿਆਵੋ ਅਤੇ ਮੈਂ ਇਸਦਾ ਇਨਸਾਫ਼ ਕਰਾਂਗਾ।’"
17 Não sejam parciais no julgamento! Atendam tanto o pequeno como o grande. Não se deixem intimidar por ninguém, pois o veredicto pertence a Deus. Tragam-me os casos mais difíceis e eu os ouvirei.
18 ਉਸੇ ਵੇਲੇ, ਮੈਂ ਤੁਹਾਨੂੰ ਉਹ ਸਭ ਕਾਸੇ ਦਾ ਹੁਕਮ ਦਿੱਤਾ ਸੀ ਜੋ ਤੁਹਾਨੂੰ ਕਰਨਾ ਚਾਹੀਦਾ।"
18 Naquela ocasião eu lhes ordenei tudo o que deveriam fazer".
19 ਜਾਸੂਸ ਕਨਾਨ ਵੱਲ ਜਾਂਦੇ ਹਨ “ਫ਼ੇਰ ਅਸਾਂ ਆਪਣੇ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨੀ। ਅਸਾਂ ਹੇਰੋਬ ਪਰਬਤ ਨੂੰ ਛੱਡ ਦਿੱਤਾ ਅਤੇ ਅਮੋਰੀ ਲੋਕਾਂ ਦੇ ਪਹਾੜੀ ਪ੍ਰਦੇਸ਼ ਵੱਲ ਚੱਲੇ ਗਏ। ਅਸੀਂ ਉਸ ਵੱਡੇ ਅਤੇ ਭਿਆਨਕ ਮਾਰੂਥਲ ਵਿੱਚੋਂ ਲੰਘੇ ਜਿਸ ਨੂੰ ਤੁਸੀਂ ਦੇਖਿਆ। ਅਸੀਂ ਕਾਦੇਸ਼ ਬਰਨੇਆ ਆ ਗਏ।"
19 Depois, conforme o Senhor, o nosso Deus, nos tinha ordenado, partimos de Horebe e fomos para a serra dos amorreus, passando por todo aquele imenso e terrível deserto que vocês viram, e assim chegamos a Cades-Barnéia.
20 ਫ਼ੇਰ ਮੈਂ ਤੁਹਾਨੂੰ ਆਖਿਆ, ‘ਤੁਸੀਂ ਹੁਣ ਅਮੋਰੀ ਲੋਕਾਂ ਦੇ ਪਹਾੜੀ ਪ੍ਰਦੇਸ਼ ਵਿੱਚ ਆ ਪਹੁੰਚੇ ਹੋ। ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਇਹ ਧਰਤੀ ਦੇ ਦੇਵੇਗਾ।"
20 Então eu lhes disse: "Vocês chegaram à serra dos amorreus, a qual o Senhor, o nosso Deus, nos dá.
21 ਵੇਖੋ! ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਧਰਤੀ ਦੇ ਰਿਹਾ ਹੈ! ਜਾਓ ਅਤੇ ਇਸ ਧਰਤੀ ਨੂੰ ਆਪਣੇ ਲਈ ਹਾਸਿਲ ਕਰ ਲਵੋ! ਯਹੋਵਾਹ, ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਕਰਨ ਲਈ ਆਖਿਆ ਹੈ। ਡਰੋ ਨਹੀਂ, ਅਤੇ ਕਿਸੇ ਗੱਲ ਦੀ ਚਿੰਤਾ ਨਾ ਕਰੋ।’"
21 Vejam, o Senhor, o seu Deus, põe diante de vocês esta terra. Entrem na terra e tomem posse dela, conforme o Senhor, o Deus dos seus antepassados, lhes disse. Não tenham medo nem se desanimem".
22 “ਪਰ ਤੁਸੀਂ ਸਾਰੇ ਮੇਰੇ ਕੋਲ ਆਏ ਅਤੇ ਆਖਿਆ, ‘ਆਓ, ਆਪਾਂ ਕੁਝ ਲੋਕਾਂ ਨੂੰ ਧਰਤੀ ਦੇਖਣ ਲਈ ਭੇਜੀਏ। ਤਾਂ ਉਹ ਵਾਪਸ ਆਕੇ ਸਾਨੂੰ ਦੱਸ ਸੱਕਣਗੇ, ਸਾਨੂੰ ਕਿਸ ਰਸਤੇ ਜਾਣਾ ਚਾਹੀਦਾ ਅਤੇ ਉਨ੍ਹਾਂ ਨਗਰਾਂ ਬਾਰੇ ਜਿੱਥੇ ਆਪਾਂ ਜਾਣਾ ਹੈ।’"
22 Vocês todos vieram dizer-me: "Mandemos alguns homens à nossa frente em missão de reconhecimento da região, para que nos indiquem por qual caminho subiremos e a quais cidades iremos".
23 “ਮੈਂ ਸੋਚਿਆ ਕਿ ਇਹ ਚੰਗਾ ਵਿੱਚਾਰ ਸੀ। ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰ੍ਹਾਂ ਬੰਦੇ ਚੁਣੇ, ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ ਬੰਦਾ।"
23 A sugestão pareceu-me boa; por isso escolhi doze de vocês, um homem de cada tribo.
24 ਫ਼ੇਰ ਉਹ ਬੰਦੇ ਚੱਲੇ ਗਏ ਅਤੇ ਪਹਾੜੀ ਦੇਸ਼ ਨੂੰ ਗਏ। ਉਹ ਅਸ਼ਕੋਲ ਦੀ ਵਾਦੀ ਨੂੰ ਆਏ ਅਤੇ ਇਸਦੀ ਛਾਣ-ਬੀਨ ਕੀਤੀ।"
24 Eles subiram a região montanhosa, chegaram ao vale de Escol e o exploraram.
25 ਉਨ੍ਹਾਂ ਨੇ ਉਸ ਧਰਤੀ ਤੋਂ ਕੁਝ ਫ਼ਲ ਇਕੱਠੇ ਕੀਤੇ ਅਤੇ ਸਾਡੇ ਕੋਲ ਵਾਪਸ ਲੈ ਕੇ ਆ ਗਏ। ਉਨ੍ਹਾਂ ਨੇ ਸਾਨੂੰ ਉਸ ਧਰਤੀ ਬਾਰੇ ਦੱਸਿਆ। ਉੱਨ੍ਹਾਂ ਨੇ ਆਖਿਆ, ‘ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਚੰਗੀ ਧਰਤੀ ਦੇ ਰਿਹਾ ਹੈ।’"
25 Trouxeram alguns frutos da região, com o seguinte relato: "Essa terra que o Senhor, o nosso Deus, nos dá é boa".
26 “ਪਰ ਤੁਸੀਂ ਉਸ ਧਰਤੀ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ। ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨਣ ਤੋਂ ਇਨਕਾਰ ਕਰ ਦਿੱਤਾ।"
26 Vocês, contudo, não quiseram ir, e se rebelaram contra a ordem do Senhor, o seu Deus.
27 ਤੁਸੀਂ ਆਪਣੇ ਤੰਬੂਆਂ ਅੰਦਰ ਚੱਲੇ ਗਏ ਅਤੇ ਸ਼ਿਕਾਇਤਾਂ ਕਰਨ ਲੱਗ ਪਏ। ਤੁਸੀਂ ਆਖਿਆ, ‘ਯਹੋਵਾਹ ਸਾਨੂੰ ਨਫ਼ਰਤ ਕਰਦਾ ਹੈ। ਉਹ ਸਾਨੂੰ ਮਿਸਰ ਦੀ ਧਰਤੀ ਤੋਂ ਸਿਰਫ਼ ਇਸ ਲਈ ਬਾਹਰ ਲੈ ਕੇ ਆਇਆ ਕਿ ਅਮੋਰੀ ਲੋਕ ਸਾਨੂੰ ਤਬਾਹ ਕਰ ਸੱਕਣ!"
27 Queixaram-se em suas tendas, dizendo: "O Senhor nos odeia; por isso nos trouxe do Egito para nos entregar nas mãos dos amorreus e destruir-nos.
28 ਹੁਣ ਅਸੀਂ ਕਿੱਥੇ ਜਾ ਸੱਕਦੇ ਹਾਂ? ਸਾਡੇ ਰਿਸ਼ਤੇਦਾਰਾਂ (ਜਾਸੂਸਾਂ) ਨੇ ਸਾਨੂੰ ਇਹ ਆਖਕੇ ਭੈਭੀਤ ਕਰ ਦਿੱਤਾ: “ਓਥੋਂ ਦੇ ਲੋਕ ਸਾਡੇ ਨਾਲੋਂ ਵੱਡੇਰੇ ਅਤੇ ਲੰਮੇਰੇ ਹਨ! ਸ਼ਹਿਰ ਵੱਡੇ ਹਨ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਜਿੰਨੀਆਂ ਉੱਚੀਆਂ ਹਨ ਅਤੇ ਅਸੀਂ ਉੱਥੇ ਦੈਂਤ ਵੀ ਦੇਖੇ ਹਨ।”’"
28 Para onde iremos? Nossos compatriotas nos desanimaram quando disseram: O povo é mais forte e mais alto do que nós; as cidades são grandes, com muros que vão até o céu. Vimos ali os enaquins".
29 “ਇਸ ਲਈ ਮੈਂ ਤੁਹਾਨੂੰ ਆਖਿਆ ਸੀ, ‘ਘਬਰਾਉ ਨਾ! ਉਨ੍ਹਾਂ ਲੋਕਾਂ ਤੋਂ ਭੈਭੀਤ ਨਾ ਹੋਵੋ!"
29 Então eu lhes disse: Não fiquem apavorados; não tenham medo deles.
30 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਉਨ੍ਹਾਂ ਨਾਲ ਤੁਹਾਡੇ ਲਈ ਲੜੇਗਾ। ਉਹ ਉਹੀ ਗੱਲਾਂ ਕਰੇਗਾ ਜਿਵੇਂ ਉਸ ਨੇ ਮਿਸਰ ਵਿੱਚ ਅਤੇ ਮਾਰੂਥਲ ਵਿੱਚ ਤੁਹਾਡੀਆਂ ਅੱਖਾਂ ਸਾਹਮਣੇ ਕੀਤੀਆਂ ਸਨ।"
30 O Senhor, o seu Deus, que está indo à frente de vocês, lutará por vocês, como fez no Egito, diante de seus próprios olhos.
31 ਤੁਸੀਂ ਮਾਰੂਥਲ ਵਿੱਚ ਵੇਖਿਆ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਇੰਝ ਚੁੱਕਿਆ ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਚੁੱਕਦਾ ਅਤੇ ਤੁਹਾਨੂੰ ਇੱਥੇ ਸੁਰੱਖਿਆ ਨਾਲ ਲਿਆਂਦਾ।’"
31 Também no deserto vocês viram como o Senhor, o seu Deus, os carregou, como um pai carrega seu filho, por todo o caminho que percorreram até chegarem a este lugar.
32 “ਪਰ ਤੁਸੀਂ ਫ਼ੇਰ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਵਿੱਚ ਭਰੋਸਾ ਨਹੀਂ ਕੀਤਾ!"
32 Apesar disso, vocês não confiaram no Senhor, o seu Deus,
33 ਜਿੱਥੇ ਕਿਤੇ ਵੀ ਤੁਸੀਂ ਸਫ਼ਰ ਕੀਤਾ ਉਹ ਤੁਹਾਡੇ ਅੱਗੇ-ਅੱਗੇ ਗਿਆ ਅਤੇ ਤੁਹਾਡੇ ਡੇਰਾ ਲਾਉਣ ਦੀ ਜਗ਼੍ਹਾ ਲੱਭੀ ਤੁਹਾਨੂੰ ਰਸਤਾ ਵਿਖਾਉਣ ਲਈ ਕਿ ਤੁਸੀਂ ਕਿਸ ਰਾਹ ਜਾਣਾ ਸੀ ਉਹ ਰਾਤ ਵੇਲੇ ਅੱਗ ਵਿੱਚ ਅਤੇ ਦਿਨ ਵੇਲੇ ਬੱਦਲ ਵਿੱਚ ਗਿਆ।"
33 que foi à frente de vocês, numa coluna de fogo de noite e numa nuvem de dia, para procurar lugares para vocês acamparem e para mostrar-lhes o caminho que vocês deviam seguir.
34 ਲੋਕਾਂ ਨੂੰ ਕਨਾਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ “ਜੋ ਤੁਸੀਂ ਆਖਿਆ, ਉਸ ਨੂੰ ਯਹੋਵਾਹ ਨੇ ਸੁਣਿਆ, ਅਤੇ ਉਹ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਕਰੜੀ ਸੌਂਹ ਚੁੱਕੀ। ਉਸ ਨੇ ਆਖਿਆ,"
34 Quando o Senhor ouviu o que vocês diziam, irou-se e jurou:
35 ‘ਤੁਹਾਡੇ ਜਿਹੇ ਬੁਰੇ ਬੰਦਿਆਂ ਵਿੱਚੋਂ ਜਿਹੜੇ ਹੁਣ ਜੀਵਿਤ ਹੋ, ਕੋਈ ਵੀ ਉਸ ਚੰਗੀ ਧਰਤੀ ਵਿੱਚ ਨਹੀਂ ਜਾਵੇਗਾ ਜਿਸਦਾ ਮੈਂ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।"
35 "Ninguém desta geração má verá a boa terra que jurei dar aos seus antepassados,
36 ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਉਸ ਧਰਤੀ ਨੂੰ ਦੇਖੇਗਾ। ਮੈਂ ਕਾਲੇਬ ਨੂੰ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦੇਵਾਂਗਾ ਜਿਸ ਵਿੱਚ ਉਹ ਚੱਲਿਆ ਸੀ। ਕਿਉਂਕਿ ਕਾਲੇਬ ਨੇ ਉਹ ਸਭ ਕੁਝ ਕੀਤਾ ਜੋ ਮੈਂ ਉਸ ਨੂੰ ਕਰਨ ਲਈ ਕਿਹਾ ਸੀ।’"
36 exceto Calebe, filho de Jefoné. Ele a verá, e eu darei a ele e a seus descendentes a terra em que pisou, pois seguiu o Senhor de todo o coração".
37 “ਯਹੋਵਾਹ ਤੁਹਾਡੇ ਕਾਰਣ ਮੇਰੇ ਨਾਲ ਵੀ ਗੁੱਸੇ ਸੀ। ਉਸ ਨੇ ਮੈਨੂੰ ਆਖਿਆ, ‘ਮੂਸਾ, ਤੂੰ ਵੀ ਉਸ ਧਰਤੀ ਅੰਦਰ ਦਾਖਲ ਨਹੀਂ ਹੋ ਸੱਕਦਾ।"
37 Por causa de vocês o Senhor irou-se contra mim e me disse: "Você também não entrará na terra.
38 ਪਰ ਤੇਰਾ ਸਹਾਇਕ, ਨੂਨ ਦਾ ਪੁੱਤਰ ਯਹੋਸ਼ੁਆ, ਉਸ ਧਰਤੀ ਅੰਦਰ ਜਾਵੇਗਾ। ਯਹੋਸ਼ੁਆ ਨੂੰ ਹੌਂਸਲਾ ਦੇ, ਕਿਉਂਕਿ ਉਹ ਇਸਰਾਏਲ ਦੇ ਲੋਕਾਂ, ਦੀ ਉਸ ਧਰਤੀ ਨੂੰ ਆਪਣਾ ਬਨਾਉਣ ਵਿੱਚ ਅਗਵਾਈ ਕਰੇਗਾ।"
38 Mas o seu auxiliar, Josué, filho de Num, entrará. Encoraje-o, pois ele fará com que Israel tome posse dela.
39 ਤੁਸੀਂ ਆਖਿਆ ਸੀ ਕਿ ਤੁਹਾਡੇ ਨਿਆਣਿਆਂ ਨੂੰ ਦੁਸ਼ਮਣ ਲੈ ਜਾਣਗੇ ਪਰ ਉਹ ਬੱਚੇ ਉਸ ਧਰਤੀ ਵਿੱਚ ਦਾਖਲ ਹੋਣਗੇ। ਮੈਂ ਤੁਹਾਡੀਆਂ ਭੁੱਲਾਂ ਦਾ ਇਲਜ਼ਾਮ ਤੁਹਾਡੇ ਬੱਚਿਆਂ ਉੱਤੇ ਨਹੀਂ ਲਾਉਂਦਾ, ਕਿਉਂ ਜੋ ਉਹ ਹਾਲੇ ਕੀ ਸਹੀ ਹੈ ਅਤੇ ਕੀ ਗਲਤ ਹੈ ਤੋਂ ਅਨਜਾਣ ਹੈ। ਇਸ ਲਈ ਮੈਂ ਇਹ ਧਰਤੀ ਉਨ੍ਹਾਂ ਨੂੰ ਦੇਵਾਂਗਾ ਅਤੇ ਉਹ ਇਸ ਧਰਤੀ ਨੂੰ ਆਪਣੀ ਖੁਦ ਦੀ ਬਣਾ ਲੈਣਗੇ।"
39 Mas as crianças que vocês disseram que seriam levadas como despojo, os seus filhos que ainda não distinguem entre o bem e o mal, eles entrarão na terra. Eu a darei a eles, e eles tomarão posse dela.
40 ਪਰ ਤੁਸੀਂ, ਤੁਹਾਨੂੰ ਵਾਪਸ ਪਰਤਨਾ ਪਵੇਗਾ ਅਤੇ ਉਸ ਮਾਰੂਥਲ ਵੱਲ ਜਾਣਾ ਪਵੇਗਾ ਜਿਹੜਾ ਲਾਲ ਸਾਗਰ ਵੱਲ ਜਾਂਦੇ ਰਸਤੇ ਉੱਤੇ ਹੈ।’"
40 Mas quanto a vocês, dêem meia-volta e partam para o deserto pelo caminho do mar Vermelho".
41 “ਫ਼ੇਰ ਤੁਸੀਂ ਆਖਿਆ, ‘ਮੂਸਾ, ਅਸੀਂ ਯਹੋਵਾਹ ਦੇ ਖਿਲਾਫ਼ ਗੁਨਾਹ ਕੀਤਾ ਹੈ। ਪਰ ਹੁਣ ਅਸੀਂ ਜਾਵਾਂਗੇ ਅਤੇ ਲੜਾਂਗੇ ਜਿਹਾ ਕਿ ਯਹੋਵਾਹ, ਸਾਡੇ ਪਰਮੇਸ਼ੁਰ, ਨੇ ਪਹਿਲਾਂ ਆਦੇਸ਼ ਦਿੱਤਾ ਹੈ।’ “ਫ਼ੇਰ ਤੁਹਾਡੇ ਵਿੱਚੋਂ ਹਰੇਕ ਨੇ ਹਥਿਆਰ ਪਹਿਨ ਲਈ। ਤੁਸੀਂ ਸੋਚਿਆ ਸੀ ਕਿ ਪਹਾੜੀ ਪ੍ਰਦੇਸ਼ ਵੱਲ ਜਾਣਾ ਅਤੇ ਉਸ ਨੂੰ ਹਾਸਿਲ ਕਰਨਾ ਸੌਖਾ ਹੋਵੇਗਾ।"
41 Então vocês responderam: "Pecamos contra o Senhor. Nós subiremos e lutaremos, conforme tudo o que o Senhor, o nosso Deus, nos ordenou". Cada um de vocês preparou-se com as suas armas de guerra, achando que seria fácil subir a região montanhosa.
42 ਪਰ ਯਹੋਵਾਹ ਨੇ ਮੈਨੂੰ ਆਖਿਆ, ‘ਲੋਕਾਂ ਨੂੰ ਆਖ ਕਿ ਉਹ ਉੱਪਰ ਵੱਲ ਨਾ ਜਾਣ ਅਤੇ ਲੜਾਈ ਨਾ ਕਰਨ। ਕਿਉਂ? ਕਿਉਂਕਿ ਮੈਂ ਉਨ੍ਹਾਂ ਦੇ ਅੰਗ-ਸੰਗ ਨਹੀਂ ਹੋਵਾਂਗਾ ਅਤੇ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਹਰਾ ਦੇਣਗੇ!’"
42 Mas o Senhor me disse: "Diga-lhes que não subam nem lutem, porque não estarei com vocês. Vocês serão derrotados pelos seus inimigos".
43 “ਮੈਂ ਤੁਹਾਡੇ ਨਾਲ ਗੱਲ ਕੀਤੀ, ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਯਹੋਵਾਹ ਦੇ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਤੁਸੀਂ ਸੋਚਿਆ ਕਿ ਤੁਸੀਂ ਆਪਣੀ ਤਾਕਤ ਦੀ ਵਰਤੋਂ ਕਰ ਸੱਕੋਂਗੇ। ਇਸ ਲਈ ਤੁਸੀਂ ਪਹਾੜੀ ਪ੍ਰਦੇਸ਼ ਵੱਲ ਉਤਾਂਹ ਨੂੰ ਚੱਲੇ ਗਏ।"
43 Eu lhes disse isso, mas vocês não me deram ouvidos, rebelaram-se contra o Senhor e, com presunção, subiram a região montanhosa.
44 ਪਰ ਉੱਥੇ ਰਹਿਣ ਵਾਲੇ ਅਮੋਰੀ ਮਖਿਆਲ ਵਾਂਗ ਤੁਹਾਡੇ ਖਿਲਾਫ਼ ਲੜਾਈ ਕਰਨ ਲਈ ਬਾਹਰ ਨਿਕਲ ਆਏ ਅਤੇ ਸੇਈਰ ਤੋਂ ਹਾਰਮਾਹ ਤੀਕ ਤੁਹਾਡਾ ਪਿੱਛਾ ਕੀਤਾ।"
44 Os amorreus que lá viviam os atacaram, os perseguiram como um enxame de abelhas e os arrasaram desde Seir até Hormá.
45 ਫ਼ੇਰ ਤੁਸੀਂ ਵਾਪਸ ਆ ਗਏ ਅਤੇ ਯਹੋਵਾਹ ਅੱਗੇ ਸਹਾਇਤਾ ਲਈ ਰੋਏ ਕੁਰਲਾਏ। ਪਰ ਯਹੋਵਾਹ ਨੇ ਤੁਹਾਡੀ ਗੱਲ ਸੁਨਣ ਤੋਂ ਇਨਕਾਰ ਕਰ ਦਿੱਤਾ।"
45 Vocês voltaram e choraram perante o Senhor, mas ele não ouviu o seu clamor nem lhes deu atenção.
46 ਇਸ ਲਈ ਤੁਸੀਂ ਲੰਮਾ ਸਮਾਂ ਕਾਦੇਸ਼ ਵਿਖੇ ਟਿਕੇ ਰਹੇ।"
46 Então vocês ficaram em Cades, onde permaneceram muito tempo.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Deuteronômio 1, comparar traduções ou montar um estudo — tudo direto pelo WhatsApp.