Cânticos 4
Punjabi Bible (GL_PUNJABI) vs VC
VC Versão Católica
1 ਉਹ ਉਸ ਨਾਲ ਬੋਲਦਾ ਹੈ ਮੇਰੀ ਪ੍ਰੀਤਮਾ ਕਿੰਨੀ ਖੁਬਸੂਰਤ ਹੈ ਤੂੰ! ਹਾਂ ਤੂੰ ਖੂਬਸੂਰਤ ਹੈਂ। ਅੱਖਾਂ ਤੇਰੀਆਂ ਨੇ ਘੁੱਗੀ ਵਰਗੀਆਂ ਤੇਰੀ ਨਕਾਬ ਅੰਦਰ। ਵਾਲ ਤੇਰੇ ਲੰਮੇ ਤੇ ਲਹਿਰਾਂਦੇ ਹੋਏ ਗਿਲਆਦ ਪਰਬਤ ਤੋਂ ਬੱਕਰੀਆਂ ਦੇ ਇੱਜੜ ਦੇ ਨੱਚਣ ਵਾਂਗ।"
1 - Tu és bela, minha querida, tu és formosa! Por detrás do teu véu os teus olhos são como pombas, teus cabelos são como um rebanho de cabras descendo impetuosas pela montanha de Galaad,
2 ਤੇਰੇ ਦੰਦ ਮੁੰਨੀਆਂ ਹੋਈਆਂ ਸਫ਼ੇਦ ਬੱਕਰੀਆਂ ਵਰਗੇ ਹਨ। ਉਨ੍ਹਾਂ ਵਿੱਚੋਂ ਹਰ ਕੋਈ ਜੌੜਿਆਂ ਨੂੰ ਜਨਮ ਦਿੰਦੀ ਹੈ ਅਤੇ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕੋਈ ਜੁਆਕ ਨਹੀਂ ਗੁਆਇਆ।"
2 teus dentes são como um rebanho de ovelhas tosquiadas que sobem do banho; cada uma leva dois {cordeirinhos} gêmeos, e nenhuma há estéril entre elas.
3 ਹੋਂਠ ਤੇਰੇ ਨੇ ਸੰਧੂਰੀ ਧਾਗੇ ਵਰਗੇ। ਤੇਰਾ ਮੂੰਹ ਖੂਬਸੂਰਤ ਹੈ। ਪੁੜਪੜੀਆਂ ਤੇਰੀਆਂ ਨਕਾਬ ਅੰਦਰ ਹਨ ਇਸ ਤਰ੍ਹਾਂ ਦੋ ਫਾੜੀਆਂ ਹੋਣ ਜਿਵੇਂ ਅਨਾਰ ਦੀਆਂ।"
3 Teus lábios são como um fio de púrpura, e graciosa é tua boca. Tua face é como um pedaço de romã debaixo do teu véu;
4 ਤੇਰੀ ਗਰਦਨ ਦਾਊਦ ਦੇ ਮੁਨਾਰੇ ਵਰਗੀ ਹੈ ਜੋ ਲੰਮੀ ਹੈ ਅਤੇ ਸੋਭਾ ਨਾਲ ਬਣਾਈ ਹੋਈ ਅਤੇ ਸਜਾਇਆ ਸੀ ਇਸ ਦੀਆਂ ਦੀਵਾਰਾਂ ਨੂੰ ਲਟਕਦੀਆਂ ਹਜ਼ਾਰਾਂ ਢਾਲਾਂ ਨਾਲ, ਉਹ ਸਾਰੀਆਂ ਤਾਕਤਵਰ ਸੈਨਿਕਾਂ ਦੀਆਂ ਢਾਲਾਂ ਹਨ।"
4 teu pescoço é semelhante à torre de Davi, construída para depósito de armas. .Aí estão pendentes mil escudos, todos os escudos dos valentes.
5 ਛਾਤੀਆਂ ਤੇਰੀਆਂ ਹਨ ਜੌੜੇ ਹਰਨੋਟਿਆਂ ਵਾਂਗ। ਗਜੇਲਾਂ ਦੇ ਜੌੜਿਆਂ ਵਾਂਗ ਜੋ ਚੰਬੇਲੀਆਂ ਵਿੱਚ ਚਰ ਰਹੇ ਹਨ।"
5 Os teus dois seios são como dois filhotes gêmeos de uma gazela pastando entre os lírios.
6 ਜਿਨ੍ਹਾਂ ਚਿਰ ਦਿਨ ਢਲ ਨਾ ਜਾਵੇ ਅਤੇ ਪ੍ਰਛਾਵੇ ਉੱਡ ਨਾ ਜਾਣ ਮੈਂ ਗੰਧਰਸ ਦੇ ਪਰਬਤ ਨੂੰ ਅਤੇ ਲੁਬਾਨ ਦੀ ਪਹਾੜੀ ਵੱਲ ਨੂੰ ਚੱਲਾ ਜਾਵਾਂਗਾ।"
6 Antes que sopre a brisa do dia, e se estendam as sombras, irei ao monte da mirra, e à colina do incenso.
7 ਮੇਰੀ ਪ੍ਰੀਤਮਾ ਖੂਬਸੂਰਤ ਹੈ ਤੂੰ ਸਾਰੀ ਦੀ ਸਾਰੀ ਦਾਗ ਨਹੀਂ ਕਿਧਰੇ ਵੀ ਤੇਰੇ ਜਿਸਮ ਉੱਤੇ!"
7 És toda bela, ó minha amiga, e não há mancha em ti.
8 ਆ ਮੇਰੇ ਨਾਲ ਲਬਾਨੋਨ ਤੋਂ, ਮੇਰੀ ਲਾੜੀਏ। ਲਬਾਨੋਨ ਤੋਂ ਆ ਮੇਰੇ ਨਾਲ। ਵੇਖੇਂਗੀ ਤੂੰ ਆਮੰਨਾ ਦੀ ਟੀਸੀ ਤੋਂ, ਸ਼ਨੀਰ ਅਤੇ ਹਰਮੋਨ ਦੀ ਸਿਖਰ ਤੋਂ ਸ਼ੇਰਾ ਦੀਆਂ ਗੁਫਾਵਾਂ ਤੋਂ ਚੀਤਿਆਂ ਦੇ ਪਹਾੜਾਂ ਤੋਂ।"
8 Vem comigo do Líbano, ó esposa, vem comigo do Líbano! Olha dos cumes do Amaná, do cimo de Sanir e do Hermon, das cavernas dos leões, dos esconderijos das panteras.
9 ਤੂੰ ਮੇਰਾ ਦਿਲ ਚੁਰਾ ਲਿਆ ਹੈ, ਮੇਰੀ ਪ੍ਰੀਤਮੇ, ਮੇਰੀ ਲਾੜੀਏ। ਚੁਰਾ ਲਿਆ ਹੈ ਤੂੰ ਦਿਲ ਮੇਰਾ ਆਪਣੀ ਸਿਰਫ ਇੱਕੋ ਅੱਖ ਨਾਲ ਆਪਣੇ ਹਾਰ ਦੇ ਸਿਰਫ ਇੱਕੋ ਮੋਤੀ ਨਾਲ।"
9 Tu me fazes delirar, minha irmã, minha esposa, tu me fazes delirar com um só dos teus olhares, com um só colar do teu pescoço.
10 ਕਿੰਨਾ ਆਨੰਦ-ਦਾਇੱਕ ਹੈ ਪਿਆਰ ਤੇਰਾ ਮੇਰੀਏ ਸੋਹਣੀਏ, ਮੇਰੀ ਲਾੜੀਏ। ਤੇਰਾ ਪਿਆਰ ਕਿੰਨਾ ਖੂਬਸੂਰਤ ਮੇਰੀਏ ਭੈਣੇ, ਮੇਰੀ ਲਾੜੀਏ। ਤੇਰਾ ਅਤਰ ਦੁਨੀਆਂ ਵਿੱਚ ਕਿਸੇ ਵੀ ਅਤਰ ਨਾਲੋਂ ਚੰਗਾ ਹੈ।"
10 Como são deliciosas as tuas carícias, minha irmã, minha esposa! Mais deliciosos que o vinho são teus amores, e o odor dos teus perfumes excede o de todos os aromas!
11 ਇਹ ਸ਼ਹਿਦ ਹੈ ਜੋ ਤੇਰੇ ਬੁਲ੍ਹਾਂ ਚੋਂ ਚੋਂਦਾ, ਮੇਰੀ ਲਾੜੀਏ ਸ਼ਹਿਦ ਅਤੇ ਦੁੱਧ ਹਨ ਤੇਰੀ ਜ਼ੁਬਾਨ ਹੇਠਾਂ। ਕੱਪੜੇ ਤੇਰੇ ਛੱਡਦੇ ਹਨ ਸੁਗੰਧਾਂ ਲਬਾਨੋਨ ਦੀਆਂ।"
11 Teus lábios, ó esposa, destilam o mel; há mel e leite sob a tua língua. O perfume de tuas vestes é como o perfume do Líbano.
12 ਇੱਕ ਤਾਲੇ ਬੰਦ ਬਾਗ ਵਾਂਗ ਹੈ ਤੂੰ, ਮੇਰੀਏ ਭੈਣੇ, ਮੇਰੀਏ ਲਾੜੀਏ, ਇੱਕ ਤਾਲੇ ਬੰਦ ਝਰਨੇ ਵਾਂਗ, ਇੱਕ ਮੋਹਰ ਬੰਦ ਫੁਹਾਰੇ ਵਾਂਗ।"
12 És um jardim fechado, minha irmã, minha esposa, uma nascente fechada, uma fonte selada.
13 ਅੰਗ ਤੇਰੇ ਨੇ ਓਸ ਬਾਗ਼ ਵਰਗੇ, ਭਰਿਆ ਹੋਵੇ ਜਿਹੜਾ ਅਨਾਰਾਂ ਨਾਲ ਤੇ ਹੋਰ ਪਿਆਰੇ ਫ਼ਲਾਂ ਨਾਲ, ਸਭ ਤੋਂ ਉੱਤਮ ਮਸਾਲਿਆਂ ਨਾਲ: ਜਿਵੇਂ ਹਿਨਾ, ਅਤੇ ਜਟਾ ਮਾਸੀ,"
13 Teus rebentos são como um bosque de romãs com frutos deliciosos; com ligústica e nardo,
14 ਕੇਸਰ, ਕਾਲਮਸ ਅਤੇ ਲੁਬਾਨ ਦੇ ਸਾਰੇ ਦ੍ਰੱਖਤਾਂ ਨਾਲ ਦਾਲਚੀਨੀ, ਮੁਰ ਅਤੇ ਕੇਵੜਾ।"
14 nardo e açafrão, canela e cinamomo, com todas as árvores de incenso, mirra e aloés, com os balsámos mais preciosos.
15 ਤੂੰ ਹੈਂ ਕਿਸੇ ਬਾਗ਼ ਦੇ ਫੁਹਾਰੇ ਵਾਂਗ ਤਾਜ਼ੇ ਪਾਣੀ ਦੇ ਖੂਹ ਵਾਂਗ, ਅਤੇ ਲਬਾਨੋਨ ਤੋਂ ਵਹਿੰਦੀ ਨਹਿਰ ਵਾਂਗ।"
15 És a fonte de meu jardim, uma fonte de água viva, um riacho que corre do Líbano.
16 ਉਹ ਬੋਲਦੀ ਹੈ ਉੱਠ, ਉੱਤਰ ਦੀਏ ਹਵਾਏ। ਅਤੇ ਦੱਖਣ ਵੱਲ ਨੂੰ ਆਓ। ਵਗ ਮੇਰੇ ਬਾਗ਼ ਉੱਤੇ। ਆ ਅਤੇ ਮੇਰੇ ਬਾਗ਼ ਦੀ ਮਿੱਠੀ ਸੁਗੰਧ ਬਿਖੇਰ। ਮੇਰੇ ਪ੍ਰੀਤਮ ਨੂੰ ਇਸ ਬਾਗ਼ ਅੰਦਰ ਆਉਣ ਦੇ ਅਤੇ ਖਾਣ ਦੇ ਉਸ ਨੂੰ ਮਿੱਠੇ ਫ਼ਲ ਜੋ ਉਸ ਦੇ ਹਨ।"
16 - Levanta-te, vento do norte, vem tu, vento do sul. Sopra no meu jardim para que se espalhem os meus perfumes. Entre meu amado no seu jardim, prove-lhe os frutos deliciosos.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Cânticos 4, comparar traduções ou montar um estudo — tudo direto pelo WhatsApp.