Apocalipse 18

Punjabi Bible (GL_PUNJABI) vs NVT

Sair da comparação
NVT Nova Versão Transformadora
1 ਬੇਬੀਲੋਨ ਤਬਾਹ ਹੋ ਗਿਆ ਫ਼ਿਰ ਮੈਂ ਸਵਰਗ ਵੱਲੋਂ ਇੱਕ ਹੋਰ ਦੂਤ ਨੂੰ ਆਉਂਦਿਆਂ ਦੇਖਿਆ। ਦੂਤ ਕੋਲ ਮਹਾਨ ਤਾਕਤ ਸੀ। ਉਸਦੀ ਮਹਿਮਾ ਨੇ ਧਰਤੀ ਨੂੰ ਚਾਨਣਮਈ ਕਰ ਦਿੱਤਾ।"
1 Depois disso, vi outro anjo descer do céu com grande autoridade, e a terra se iluminou com seu esplendor.
2 ਦੂਤ ਨੇ ਜ਼ੋਰਦਾਰ ਅਵਾਜ਼ ਵਿੱਚ ਆਖਿਆ: “ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨਗਰੀ ਤਬਾਹ ਹੋ ਗਈ ਹੈ। ਉਹ ਭੂਤਾਂ ਲਈ ਇੱਕ ਘਰ ਬਣ ਗਈ ਹੈ। ਉਹ ਸਾਰੇ ਭ੍ਰਿਸ਼ਟ ਆਤਮਿਆਂ ਲਈ ਜਗ਼੍ਹਾ ਬਣ ਗਈ ਹੈ। ਉਹ ਇੱਕ ਅਜਿਹਾ ਸ਼ਹਿਰ ਬਣ ਗਈ ਹੈ ਜੋ ਹਰ ਤਰ੍ਹਾਂ ਦੇ ਅਸ਼ੁੱਧ ਪੰਛੀਆਂ ਨਾਲ ਭਰਪੂਰ ਹੈ। ਉਹ ਅਸ਼ੁੱਧ ਅਤੇ ਘ੍ਰਿਣਾਯੋਗ ਜਾਨਵਰਾਂ ਦਾ ਸ਼ਹਿਰ ਬਣ ਗਈ ਹੈ।"
2 Ele deu um forte grito: “Caiu a Babilônia! A grande cidade caiu! Tornou-se habitação de demônios, esconderijo de todo espírito impuro, covil de toda ave impura e de todo animal impuro e detestável.
3 ਧਰਤੀ ਦੇ ਸਾਰੇ ਲੋਕਾਂ ਨੇ ਉਸ ਦੇ ਜਿਨਸੀ ਪਾਪਾਂ ਅਤੇ ਪਰਮੇਸ਼ੁਰ ਦੇ ਗੁੱਸੇ ਦੀ ਮੈਅ ਪੀਤੀ ਹੈ। ਧਰਤੀ ਦੇ ਰਾਜਿਆਂ ਨੇ ਉਸ ਨਾਲ ਜਿਨਸੀ ਪਾਪ ਕੀਤੇ, ਅਤੇ ਧਰਤੀ ਦੇ ਵਪਾਰੀ ਉਸ ਦੇ ਐਸ਼ ਭਰੇ ਜੀਵਨ ਰਾਹੀਂ ਅਮੀਰ ਬਣ ਗਏ।”"
3 Porque todas as nações caíram por causa do Os reis da terra cometeram adultério com ela. Por ela tanto desejar luxo extravagante, os comerciantes da terra enriqueceram”.
4 ਫ਼ਿਰ ਮੈਂ ਸਵਰਗ ਤੋਂ ਇੱਕ ਹੋਰ ਅਵਾਜ਼ ਸੁਣੀ: “ਮੇਰੇ ਲੋਕੋ, ਨਗਰ ਤੋਂ ਬਾਹਰ ਆ ਜਾਓ, ਤਾਂ ਜੋ ਤੁਸੀਂ ਉਸ ਦੇ ਪਾਪਾਂ ਦੇ ਭਾਗੀ ਨਹੀਂ ਹੋਵੋਂਗੇ। ਫ਼ੇਰ ਤੁਸੀਂ ਉਸਦੀਆਂ ਸਜਾਵਾਂ ਵਿੱਚ ਹਿੱਸਾ ਪ੍ਰਾਪਤ ਨਹੀਂ ਕਰੋਂਗੇ"
4 Então ouvi outra voz do céu, que disse: “Saiam dela, meu povo! Não participem de seus pecados, ou serão castigados com ela.
5 ਉਸ ਨਗਰ ਦੇ ਪਾਪਾਂ ਦਾ ਢੇਰ ਸਵਰਗ ਜਿੰਨਾ ਉੱਚਾ ਹੋ ਗਿਆ ਹੈ। ਪਰਮੇਸ਼ੁਰ ਉਨ੍ਹਾਂ ਗਲਤ ਗੱਲਾਂ ਨੂੰ ਨਹੀਂ ਭੁੱਲਿਆ ਜਿਹੜੀਆਂ ਉਸ ਨੇ ਕੀਤੀਆਂ ਸਨ।"
5 Pois os pecados dela se amontoaram até o céu, e Deus se lembrou de seus atos perversos.
6 ਨਗਰ ਨੂੰ ਉਹੀ ਕੁਝ ਦਿਉ ਜੋ ਉਸ ਨੇ ਹੋਰਾਂ ਨੂੰ ਦਿੱਤਾ। ਦੂਣਾ ਕਰਕੇ ਮੋੜੋ ਜਿੰਨਾ ਉਸ ਨੇ ਤੁਹਾਡੇ ਨਾਲ ਕੀਤਾ ਉਸ ਲਈ ਇੱਕ ਪਿਆਲਾ ਤਿਆਰ ਕਰੋ ਜੋ ਉਸ ਪਿਆਲੇ ਨਾਲੋਂ ਦੂਣਾ ਨਸ਼ੀਲਾ ਹੋਵੇ ਜੋ ਉਸ ਨੇ ਤੁਹਾਡੇ ਲਈ ਤਿਆਰ ਕੀਤਾ ਹੈ।"
6 Façam com ela o que ela tem feito; deem-lhe em dobro o castigo por Ela preparou um cálice de terror para os outros, por isso preparem-lhe uma porção dobrada.
7 ਉਸ ਨੇ ਆਪਣੇ ਆਪ ਨੂੰ ਜਿੰਨੀ ਵੱਧੇਰੇ ਮਹਿਮਾ ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਦਿੱਤੀ, ਉਸ ਨੂੰ ਓਨੇ ਹੀ ਤਸੀਹੇ ਅਤੇ ਉਦਾਸੀ ਦਿਓ। ਉਹ ਆਪਣੇ ਆਪ ਨੂੰ ਆਖਦੀ ਹੈ, ‘ਮੈਂ ਆਪਣੇ ਤਖਤ ਤੇ ਬੈਠੀ ਇੱਕ ਰਾਣੀ ਹਾਂ। ਮੈਂ ਇੱਕ ਵਿਧਵਾ ਨਹੀਂ ਹਾਂ। ਮੈਨੂੰ ਕਦੇ ਵੀ ਕਿਸੇ ਸਮੇਂ ਉਦਾਸੀ ਨਹੀਂ ਮਿਲੇਗੀ।’"
7 Glorificou a si mesma e viveu em luxo, agora retribuam com igual quantidade de tormento e tristeza. Ela se vangloriou em seu coração: ‘Sou rainha em meu trono. Não sou uma viúva desamparada, e não tenho motivo para me lamentar’.
8 ਇਹ ਸਾਰੀਆਂ ਮੁਸੀਬਤਾਂ ਉਸ ਉੱਤੇ ਇੱਕ ਹੀ ਦਿਨ ਵਿੱਚ ਆਉਣਗੀਆਂ। ਮੌਤ, ਮਹਾਂ ਉਦਾਸੀ ਅਤੇ ਅਕਾਲ, ਇਹ ਅੱਗ ਦੁਆਰਾ ਤਬਾਹ ਹੋਵਣਗੇ। ਕਿਉਂਕਿ ਪਰਮੇਸ਼ੁਰ ਜਿਹੜਾ ਉਸਦਾ ਨਿਆਂ ਕਰੇਗਾ ਬਹੁਤ ਸ਼ਕਤੀਸ਼ਾਲੀ ਹੈ।"
8 Por isso, estas pragas a alcançarão num só dia: morte, pranto e fome. O fogo a consumirá por completo, pois o Senhor Deus, que a julga, é poderoso”.
9 “ਧਰਤੀ ਦੇ ਉਹ ਰਾਜੇ ਜਿਨ੍ਹਾਂ ਨੇ ਉਸ ਨਾਲ ਜਿਨਸੀ ਪਾਪ ਕੀਤੇ ਅਤੇ ਉਸ ਨਾਲ ਉਸਦੀ ਐਸ਼ੋ ਅਰਾਮ ਦੀ ਜ਼ਿੰਦਗੀ ਸਾਂਝੀ ਕੀਤੀ ਸੀ, ਉਹ ਉਸ ਦੇ ਬਲਣ ਦਾ ਧੂੰਆਂ ਦੇਖਣਗੇ। ਫ਼ਿਰ ਉਹ ਰਾਜੇ ਉਸਦੀ ਮੌਤ ਕਾਰਣ ਰੋਣਗੇ ਅਤੇ ਉਦਾਸ ਹੋ ਜਾਣਗੇ।"
9 Os reis da terra que cometeram adultério com ela e desfrutaram seu luxo lamentarão por ela quando virem subir a fumaça de seus restos carbonizados.
10 ਰਾਜੇ ਉਸ ਦੇ ਤਸੀਹਿਆਂ ਤੋਂ ਡਰ ਜਾਣਗੇ ਅਤੇ ਦੂਰ ਖਲੋਤੇ ਰਹਿਣਗੇ। ਰਾਜੇ ਆਖਣਗੇ: ‘ਭਿਆਨਕ, ਉਫ਼ ਕਿੰਨਾ ਭਿਆਨਕ। ਤੇ ਬੇਬੀਲੋਨ ਦੇ ਸ਼ਕਤੀਸ਼ਾਲੀ ਸ਼ਹਿਰ, ਤੇਰੀ ਸਜ਼ਾ ਇੱਕ ਘੰਟੇ ਵਿੱਚ ਆ ਗਈ।’"
10 Ficarão de longe, aterrorizados com seu tormento, e clamarão: “Que terrível, que terrível, ó Babilônia, grande cidade! Num só instante, o julgamento caiu sobre você!”.
11 “ਧਰਤੀ ਦੇ ਵਪਾਰੀ ਉਸ ਲਈ ਰੋਣਗੇ ਅਤੇ ਪਿੱਟਣਗੇ, ਕਿਉਂਕਿ ਕੋਈ ਵੀ ਹੁਣ ਉਨ੍ਹਾਂ ਦੀਆਂ ਚੀਜ਼ਾਂ ਨਹੀਂ ਖਰੀਦੇਗਾ।"
11 Os comerciantes da terra chorarão e lamentarão por ela, pois não restou ninguém para comprar suas mercadorias.
12 ਉਹ ਸੋਨਾ, ਚਾਂਦੀ, ਜਵਾਹਰ, ਮੋਤੀ, ਕੀਮਤੀ ਵਸਤਰ, ਬੈਂਗਣੀ ਕੱਪੜਾ, ਰੇਸ਼ਮ, ਸ਼ਨੀਲ, ਹਰ ਤਰ੍ਹਾਂ ਦੇ ਚਕੋਤਰੇ ਦੀ ਲੱਕੜ ਅਤੇ ਹਾਥੀ ਦੰਦ ਤੋਂ ਬਣੀਆਂ ਕਈ ਪ੍ਰਕਾਰ ਦੀਆਂ ਵਸਤੂਆਂ, ਪਿੱਤਲ, ਲੋਹਾ ਅਤੇ ਸੰਗਮਰਮਰ ਵੇਚਦੇ ਸਨ।"
12 Ela comprava grandes quantidades de ouro, prata, joias e pérolas; linho fino, púrpura, seda e tecido vermelho; produtos feitos de perfumada madeira de cedro, de marfim e de madeira preciosa; bronze, ferro e mármore.
13 ਉਨ੍ਹਾਂ ਵਪਾਰੀਆਂ ਨੇ ਦਾਲਚੀਨੀ, ਮਸਾਲੇ, ਧੂਪ, ਲੁਬਾਣ, ਮੈਅ, ਜੈਤੂਨ ਦਾ ਤੇਲ, ਵੱਧੀਆ ਆਟਾ, ਕਣਕ, ਜਾਨਵਰ, ਭੇਡਾਂ, ਘੋੜੇ ਅਤੇ ਰੱਥ ਲੋਕਾਂ ਦੇ ਸਰੀਰ ਅਤੇ ਮਨੁੱਖੀ ਜ਼ਿੰਦਗੀਆਂ ਵੀ ਵੇਚੀਆਂ।"
13 Também comprava canela, especiarias, incenso, mirra, bálsamo, vinho, azeite de oliva, farinha fina, trigo, gado, ovelhas, cavalos, carroças, escravos e vidas humanas.
14 ਵਪਾਰੀ ਰੋਣਗੇ ਅਤੇ ਆਖਣਗੇ, ‘ਹੇ ਬੇਬੀਲੋਨ ਜਿਹੜੀਆਂ ਚੰਗੀਆਂ ਚੀਜ਼ਾਂ ਤੂੰ ਚਾਹੁੰਦੀ ਸੀ ਉਹ ਤੈਥੋਂ ਖੁੱਸ ਗਈਆਂ ਹਨ। ਤੇਰੀਆਂ ਸਾਰੀਆਂ ਕੀਮਤੀ ਅਤੇ ਸ਼ਾਨਦਾਰ ਚੀਜ਼ਾਂ ਅਲੋਪ ਹੋ ਗਈਆਂ ਹਨ। ਤੁਸੀਂ ਉਨ੍ਹਾਂ ਵਿੱਚੋਂ ਕੁਝ ਵੀ ਹੋਰ ਚੀਜ਼ਾਂ ਨਹੀਂ ਵੇਖੋਂਗੇ।’"
14 “Acabaram as coisas extravagantes de que você tanto gostava”, dizem eles. “Todo o seu luxo e esplendor se foram para sempre, e nunca mais serão seus.”
15 “ਵਪਾਰੀ ਉਸ ਦੇ ਦੁੱਖ ਤੋਂ ਭੈਭੀਤ ਹੋ ਜਾਣਗੇ ਅਤੇ ਉਸਤੋਂ ਦੂਰ ਹੀ ਰਹਿਣਗੇ। ਇਹ ਉਹੀ ਲੋਕ ਹਨ ਜਿਹੜੇ ਉਸ ਨੂੰ ਚੀਜ਼ਾਂ ਵੇਚਕੇ ਅਮੀਰ ਬਣੇ ਸਨ। ਇਹ ਲੋਕ ਰੋਣਗੇ ਤੇ ਉਦਾਸ ਹੋਣਗੇ।"
15 Os comerciantes que enriqueceram vendendo-lhe essas coisas ficarão de longe, aterrorizados com seu tormento. Chorarão e clamarão:
16 ਉਹ ਆਖਣਗੇ: ‘ਭਿਆਨਕ। ਕਿੰਨਾ ਭਿਆਨਕ ਉਸ ਮਹਾਨਗਰੀ ਲਈ। ਉਹ ਬਰੀਕ ਸੂਤੀ ਕੱਪੜੇ, ਬੈਂਗਣੀ ਅਤੇ ਲਾਲ ਵਸਤਰ ਪਾਕੇ ਤਿਆਰ ਹੋਈ ਸੀ ਅਤੇ ਉਹ ਸੋਨੇ, ਜਵਾਹਰਾਂ ਅਤੇ ਮੋਤੀਆਂ ਨਾਲ ਜਗਮਗਾ ਰਹੀ ਸੀ।"
16 “Que terrível, que terrível para essa grande cidade! Ela se vestia da mais fina púrpura e de linho vermelho, adornada com ouro, pedras preciosas e pérolas!
17 ਸਾਰੀ ਅਮੀਰੀ ਪਲਾਂ ਵਿੱਚ ਗਾਇਬ ਹੋ ਗਈ।’ “ਜਲ ਸੈਨਾ ਦੇ ਸਾਰੇ ਕਪਤਾਨ, ਉਹ ਸਾਰੇ ਜਿਹੜੇ ਪਾਣੀ ਦੇ ਜਹਾਜ਼ ਵਿੱਚ ਸਫ਼ਰ ਕਰਦੇ ਹਨ, ਸਾਰੇ ਮੱਲਾਹ, ਅਤੇ ਉਹ ਸਾਰੇ ਜਿਹੜੇ ਸਮੁੰਦਰ ਵਿੱਚ ਕੰਮ ਕਰਕੇ ਪੈਸਾ ਕੁਮਾਉਂਦੇ ਹਨ, ਬੇਬੀਲੋਨ ਤੋਂ ਦੂਰ ਹੀ ਖਲੋਣਗੇ।"
17 Num só instante, toda a sua riqueza se foi!”. E todos os capitães dos navios mercantes, e também seus passageiros, marinheiros e tripulantes, ficarão de longe.
18 ਉਨ੍ਹਾਂ ਨੇ ਉਸ ਦੇ ਸੜਨ ਦਾ ਧੂੰਆਂ ਦੇਖਿਆ। ਉਨ੍ਹਾਂ ਨੇ ਉੱਚੀ ਅਵਾਜ਼ ਵਿੱਚ ਆਖਿਆ, ‘ਇਸ ਮਹਾਨਗਰੀ ਵਰਗਾ ਕੋਈ ਹੋਰ ਨਗਰ ਨਹੀਂ ਸੀ।’"
18 Quando virem subir a fumaça, gritarão e dirão: “Onde há outra cidade tão grande como essa?”.
19 ਉਨ੍ਹਾਂ ਨੇ ਆਪਣੇ ਸਿਰ ਮਿੱਟੀ ਪਾਈ। ਉਹ ਰੋਏ ਅਤੇ ਉਦਾਸ ਹੋਏ। ਉਨ੍ਹਾਂ ਨੇ ਉੱਚੀ ਆਖਿਆ: ‘ਭਿਆਨਕ ਕਿੰਨਾ ਭਿਆਨਕ ਇਸ ਮਹਾਂ ਨਗਰੀ ਲਈ। ਇਹ ਸਾਰੇ ਲੋਕ ਜਿਨ੍ਹਾਂ ਦੇ ਜਹਾਜ਼ ਸਮੁੰਦਰ ਉੱਤੇ ਸਨ ਉਸਦੀ ਦੌਲਤ ਨਾਲ ਅਮੀਰ ਬਣ ਗਏ। ਇਹ ਸਾਰੀਆਂ ਚੀਜ਼ਾਂ ਇੱਕ ਘੰਟੇ ਵਿੱਚ ਨਸ਼ਟ ਕਰ ਦਿੱਤੀਆਂ ਗਈਆਂ ਹਨ।"
19 Chorarão, jogarão pó sobre a cabeça e clamarão: “Que terrível, que terrível para essa grande cidade! Os donos dos navios se enriqueceram, transportando pelos mares sua imensa riqueza. Num só instante, tudo se foi!”.
20 ਹੇ ਸਵਰਗ ਖੁਸ਼ ਹੋ ਇਸ ਕਾਰਣ। ਖੁਸ਼ ਹੋਏ ਪਰਮੇਸ਼ੁਰ ਦੇ ਪਵਿੱਤਰ ਲੋਕੋ, ਰਸੂਲੋ ਅਤੇ ਨਬੀਓ। ਪਰਮੇਸ਼ੁਰ ਨੇ ਸਜ਼ਾ ਦਿੱਤੀ ਹੈ ਉਸ ਨੂੰ ਉਨ੍ਹਾਂ ਗੱਲਾਂ ਦੀ ਜਿਹੜੀਆਂ ਕੀਤੀਆਂ ਉਸ ਨੇ ਤੁਹਾਡੇ ਨਾਲ।’”"
20 Alegrem-se com o destino dela, ó céus, ó povo santo, apóstolos e profetas! Porque finalmente Deus a julgou, por causa de vocês.
21 ਫ਼ਿਰ ਇੱਕ ਸ਼ਕਤੀਸ਼ਾਲੀ ਦੂਤ ਨੇ ਇੱਕ ਵੱਡਾ ਪੱਥਰ ਚੁੱਕਿਆ। ਇਹ ਪੱਥਰ ਚੱਕੀ ਦੇ ਪੁੜ੍ਹ ਜਿੰਨਾ ਵੱਡਾ ਸੀ। ਦੂਤ ਨੇ ਪੱਥਰ ਸਮੁੰਦਰ ਵਿੱਚ ਸੁੱਟਿਆ, ਅਤੇ ਆਖਿਆ। “ਇਸੇ ਤਰ੍ਹਾਂ ਹੀ, ਬੇਬੀਲੋਨ ਦੀ ਮਹਾਂਨਗਰੀ ਨੂੰ ਥੱਲੇ ਸੁੱਟ ਦਿੱਤਾ ਜਾਵੇਗਾ। ਅਤੇ ਇਸ ਨੂੰ ਹੋਰ ਵੱਧੇਰੇ ਨਹੀਂ ਵੇਖਿਆ ਜਾਵੇਗਾ।"
21 Então um anjo poderoso levantou uma pedra enorme, do tamanho de uma grande pedra de moinho, a lançou no mar e gritou: “Assim, Babilônia, a grande cidade, será derrubada com violência e nunca mais será encontrada!
22 ਲੋਕਾਂ ਦਾ ਰਬਾਬ, ਹੋਰ ਸੰਗੀਤਕ ਸਾਜ਼, ਸਾਰੰਗੀਆਂ, ਅਤੇ ਤੁਰ੍ਹੀਆਂ ਵਜਾਉਣੀਆਂ ਫ਼ੇਰ ਕਦੀ ਵੀ ਤੁਹਾਡੇ ਵਿੱਚ ਸੁਣੀਆਂ ਨਹੀਂ ਜਾਣਗੀਆਂ। ਤੁਹਾਡੇ ਵਿੱਚ ਕਾਰੀਗਰ ਕਈ ਪ੍ਰਕਾਰ ਦੀ ਕਾਰੀਗਰੀ ਕਰਦੇ ਤੁਹਾਡੇ ਵਿੱਚ ਫ਼ਿਰ ਕਦੇ ਨਹੀਂ ਲੱਭੇ ਜਾਣਗੇ। ਚੱਕੀ ਦੇ ਪੁੜ੍ਹ ਦੀ ਅਵਾਜ਼ ਫ਼ੇਰ ਤੁਹਾਡੇ ਵਿੱਚ ਕਦੇ ਵੀ ਨਹੀਂ ਸੁਣੀ ਜਾਵੇਗੀ।"
22 Nunca mais se ouvirá em seu meio o som de harpas, cantores, flautas e trombetas. Nunca mais se achará em seu meio qualquer artífice em algum ofício. Nunca mais se ouvirá em seu meio o som do moinho.
23 ਦੀਵੇ ਦੀ ਰੋਸ਼ਨੀ ਤੁਹਾਡੇ ਵਿੱਚ ਕਦੇ ਵੀ ਨਹੀਂ ਚਮਕੇਗੀ ਲਾੜੇ ਅਤੇ ਵਹੁਟੀ ਦੀਆਂ ਅਵਾਜ਼ਾਂ ਤੁਹਾਡੇ ਵਿੱਚ ਫ਼ਿਰ ਕਦੀ ਵੀ ਨਹੀਂ ਸੁਣੀਆਂ ਜਾਣਗੀਆਂ। ਕਿਉਂਕਿ ਤੁਹਾਡੇ ਵਪਾਰੀ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਲੋਕ ਸਨ, ਅਤੇ ਤੁਸੀਂ ਸਾਰੀਆਂ ਕੌਮਾਂ ਨੂੰ ਆਪਣੇ ਜਾਦੂ ਨਾਲ ਧੋਖਾ ਦਿੱਤਾ।"
23 Nunca mais brilhará em seu meio a luz da lâmpada. Nunca mais se ouvirão em seu meio as vozes alegres de noivas e noivos. Pois seus comerciantes eram os poderosos do mundo, e suas feitiçarias enganavam nações.
24 ਬੇਬੀਲੋਨ ਨਬੀਆਂ ਨੂੰ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਮਾਰਨ ਦਾ ਦੋਸ਼ੀ ਹੈ ਜਿਹੜੇ ਧਰਤੀ ਤੇ ਮਾਰੇ ਗਏ ਹਨ।”"
24 Em suas ruas corria o sangue de profetas e do povo santo, e o sangue dos que no mundo inteiro foram mortos”.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Apocalipse 18, comparar traduções ou montar um estudo — tudo direto pelo WhatsApp.