Apocalipse 17

Punjabi Bible (GL_PUNJABI) vs BKJ

Sair da comparação
1 ਜਾਨਵਰ ਤੇ ਸਵਾਰ ਔਰਤ ਸੱਤਾਂ ਦੂਤਾਂ ਵਿੱਚੋਂ ਇੱਕ ਮੇਰੇ ਕੋਲ ਆਇਆ। ਇਹ ਉਨ੍ਹਾਂ ਦੂਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਪਾਸ ਸੱਤ ਪਿਆਲੇ ਸਨ। ਦੂਤ ਨੇ ਆਖਿਆ, “ਆਓ, ਮੈਂ ਤੁਹਾਨੂੰ ਉਹ ਸਜ਼ਾ ਦਿਖਾਉਂਦਾ ਹਾਂ ਜਿਹੜੀ ਪ੍ਰੱਸਿਧ ਵੇਸ਼ਵਾ ਨੂੰ ਦਿੱਤੀ ਜਾਵੇਗੀ। ਉਹ ਉਹੀ ਹੈ ਜਿਹੜੀ ਬਹੁਤ ਸਾਰੇ ਪਾਣੀਆਂ ਉੱਤੇ ਬੈਠੀ ਹੋਈ ਹੈ।"
1 E veio um dos sete anjos que tinham as sete taças, e falou comigo, dizendo-me: Vem aqui, mostrar-te-ei o juízo da grande prostituta que está assentada sobre as muitas águas;
2 ਧਰਤੀ ਦੇ ਰਾਜਿਆਂ ਨੇ ਉਸ ਨਾਲ ਜਿਨਸੀ ਪਾਪ ਕੀਤੇ। ਧਰਤੀ ਦੇ ਲੋਕ ਉਸ ਦੇ ਜਿਨਸੀ ਪਾਪ ਦੀ ਮੈਅ ਨਾਲ ਸ਼ਰਾਬੀ ਹੋ ਗਏ।”"
2 com a qual os reis da terra cometeram fornicação; e os habitantes da terra foram embebedados com o vinho da sua fornicação.
3 ਤਾਂ ਫ਼ੇਰ ਦੂਤ ਮੈਨੂੰ ਆਤਮਾ ਰਾਹੀਂ ਮਾਰੂਥਲ ਨੂੰ ਲੈ ਗਿਆ। ਉੱਥੇ ਮੈਂ ਇੱਕ ਔਰਤ ਨੂੰ ਲਾਲ ਰੰਗ ਦੇ ਜਾਨਵਰ ਉੱਤੇ ਬੈਠਿਆਂ ਦੇਖਿਆ। ਜਾਨਵਰ ਉੱਤੇ ਸਾਰੇ ਪਾਸੇ ਮੰਦੇ ਨਾਮ ਲਿਖੇ ਹੋਏ ਸਨ। ਜਾਨਵਰ ਦੇ ਸੱਤ ਸਿਰ ਅਤੇ ਦਸ ਸਿੰਗ ਸਨ।"
3 Assim, ele levou-me em espírito para o deserto, e eu vi uma mulher assentada sobre uma besta de cor escarlate, cheia de nomes de blasfêmia, tendo sete cabeças e dez chifres.
4 ਔਰਤ ਨੇ ਜਾਮਨੀ ਰੰਗ ਤੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ। ਉਹ ਸੋਨੇ, ਜਵਾਹਰਾਂ ਅਤੇ ਮੋਤੀਆਂ ਨਾਲ ਚਮਕ ਰਹੀ ਸੀ। ਉਸ ਦੇ ਹੱਥ ਵਿੱਚ ਇੱਕ ਸੁਨਿਹਰੀ ਪਿਆਲਾ ਸੀ। ਇਹ ਪਿਆਲਾ ਭਿਆਨਕ ਚੀਜ਼ਾਂ ਅਤੇ ਉਸ ਦੇ ਜਿਨਸੀ ਪਾਪਾਂ ਦੀ ਗੰਦਗੀ ਨਾਲ ਭਰਿਆ ਹੋਇਆ ਸੀ।"
4 E a mulher estava vestida de púrpura e escarlate, e adornada com ouro, e pedras preciosas e pérolas; tendo um cálice de ouro em sua mão, cheio das abominações e imundícias da sua fornicação.
5 ਉਸ ਦੇ ਮੱਥੇ ਉੱਤੇ ਸਿਰਲੇਖ ਲਿਖਿਆ ਹੋਇਆ ਸੀ। ਇਸ ਸਿਰਲੇਖ ਦਾ ਲੁਕਵਾਂ ਅਰਥ ਇਹੀ ਲਿਖਿਆ ਹੋਇਆ ਸੀ; ਮਹਾਨ ਬੇਬੀਲੋਨ ਵੇਸ਼ਵਾਵਾਂ ਦੀ ਮਾਂ ਅਤੇ ਧਰਤੀ ਦੀਆਂ ਸਭ ਬਦੀਆਂ"
5 E sobre sua testa havia um nome escrito: Mistério, Babilônia a Grande, a Mãe das Prostitutas e Abominações da Terra.
6 ਮੈਂ ਦੇਖਿਆ ਕਿ ਔਰਤ ਸ਼ਰਾਬੀ ਸੀ। ਉਹ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦਾ ਲਹੂ ਪੀਕੇ ਸ਼ਰਾਬੀ ਹੋ ਸੀ। ਉਹ ਉਨ੍ਹਾਂ ਲੋਕਾਂ ਦਾ ਲਹੂ ਪੀਕੇ ਸ਼ਰਾਬੀ ਹੋਈ ਸੀ ਜਿਨ੍ਹਾਂ ਨੇ ਯਿਸੂ ਵਿੱਚ ਆਪਣੀ ਵਿਸ਼ਵਾਸ ਪ੍ਰਗਟ ਕੀਤੀ ਸੀ। ਜਦੋਂ ਮੈਂ ਔਰਤ ਨੂੰ ਦੇਖਿਆ ਤਾਂ ਮੈਨੂੰ ਬਹੁਤ ਹੈਰਾਨੀ ਹੋਈ।"
6 E eu vi a mulher embriagada com o sangue dos santos, e com o sangue dos mártires de Jesus; e, eu vendo-a, maravilhei-me com grande admiração.
7 ਫ਼ੇਰ ਦੂਤ ਨੇ ਮੈਨੂੰ ਆਖਿਆ, “ਤੂੰ ਹੈਰਾਨ ਕਿਉਂ ਹੈ? ਮੈਂ ਤੈਨੂੰ ਇਸ ਔਰਤ ਅਤੇ ਉਸ ਜਾਨਵਰ ਦਾ ਜਿਸਤੇ ਉਹ ਸਵਾਰ ਹੈ, ਗੁਝਾ ਅਰਥ ਦੱਸਦਾ ਹਾਂ। ਜਾਨਵਰ ਜਿਸਦੇ ਸੱਤ ਸਿਰ ਅਤੇ ਦੱਸ ਸਿੰਗ ਹਨ।"
7 E o anjo me disse: Por causa disso te maravilhaste? Dir-te-ei o mistério da mulher, e da besta que a leva, a qual tem sete cabeças e dez chifres.
8 ਜਿਹੜਾ ਜਾਨਵਰ ਤੁਸੀਂ ਵੇਖਿਆ ਇੱਕ ਵੇਲੇ ਜਿਉਂਦਾ ਸੀ। ਪਰ ਉਹ ਜਾਨਵਰ ਹੁਣ ਜਿਉਂਦਾ ਨਹੀਂ ਹੈ। ਪਰ ਉਹ ਜਾਨਵਰ ਜਿੰਦਾ ਹੋ ਜਾਵੇਗਾ ਅਤੇ ਥਲਹੀਣ ਖੱਡ ਵਿੱਚੋਂ ਬਾਹਰ ਨਿਕਲੇਗਾ ਅਤੇ ਤਬਾਹ ਹੋਣ ਲਈ ਚੱਲਿਆ ਜਾਵੇਗਾ। ਉਹ ਇਸ ਗੱਲ ਤੋਂ ਹੈਰਾਨ ਹੋ ਜਾਣਗੇ ਕਿ ਇਹ ਪਹਿਲਾਂ ਜਿਉਂਦਾ ਸੀ, ਹੁਣ ਇਹ ਮਰ ਚੁੱਕਾ ਹੈ, ਪਰ ਉਹ ਫ਼ਿਰ ਆਵੇਗਾ। ਇਹੀ ਉਹ ਲੋਕ ਹਨ, ਜਿਨ੍ਹਾਂ ਦੇ ਨਾਂ ਦੁਨੀਆਂ ਦੇ ਮੁੱਢ ਤੋਂ ਹੀ ਜੀਵਨ ਦੀ ਪੁਸਤਕ ਵਿੱਚ ਕਦੀ ਵੀ ਨਹੀਂ ਲਿਖੇ ਗਏ।"
8 A besta que viste, era, e não é, e subirá do abismo sem fundo, e irá à perdição; e aqueles que habitam na terra hão de se maravilhar, cujos nomes não foram inscritos no livro da vida, desde a fundação do mundo, quando eles contemplarem a besta que era, e já não é, ainda que agora seja.
9 “ਇਸ ਨੂੰ ਸਮਝਣ ਲਈ ਤੁਹਾਨੂੰ ਬੁੱਧੀਮਾਨ ਦਿਮਾਗ ਦੀ ਲੋੜ ਹੈ। ਜਾਨਵਰ ਦੇ ਸੱਤ ਸਿੰਗ, ਉਹ ਸੱਤ ਪਹਾੜੀਆਂ ਹਨ ਜਿੱਥੇ ਔਰਤ ਬੈਠੀ ਹੈ। ਉਹ ਸੱਤ ਰਾਜੇ ਵੀ ਹਨ।"
9 E aqui está a mente que tem sabedoria. As sete cabeças são sete montanhas, sobre as quais a mulher está assentada.
10 ਰਾਜਿਆਂ ਵਿੱਚੋਂ ਪੰਜ ਪਹਿਲਾਂ ਹੀ ਮਰ ਚੁੱਕੇ ਹਨ। ਉਨ੍ਹਾਂ ਰਾਜਿਆਂ ਵਿੱਚੋਂ ਇੱਕ ਰਾਜਾ ਹਾਲੇ ਵੀ ਜਿਉਂਦਾ ਹੈ। ਅਤੇ ਆਖਰੀ ਰਾਜਾ ਆ ਰਿਹਾ ਹੈ। ਜਦੋਂ ਉਹ ਆਵੇਗਾ ਤਾਂ ਸਿਰਫ਼ ਥੋੜੇ ਸਮੇਂ ਲਈ ਹੀ ਰਹੇਗਾ।"
10 E há sete reis; cinco caíram, e um é; e o outro ainda não é vindo; e quando vier, deverá continuar por um curto espaço de tempo.
11 ਉਹ ਜਾਨਵਰ ਜਿਹੜਾ ਪਹਿਲਾਂ ਜੀਵਿਤ ਸੀ ਤੇ ਹੁਣ ਜੀਵਿਤ ਨਹੀਂ ਹੈ, ਉਹ ਹੁਣ ਅੱਠਵਾਂ ਰਾਜਾ ਹੈ। ਇਹ ਅੱਠਵਾਂ ਰਾਜਾ ਵੀ ਪਹਿਲੇ ਸੱਤਾਂ ਰਾਜਿਆਂ ਨਾਲ ਦਾ ਹੈ। ਅਤੇ ਉਹ ਵੀ ਜਾਕੇ ਤਬਾਹ ਹੋ ਜਾਵੇਗਾ।"
11 E a besta que era, e não é mais, mesmo sendo o oitavo, e é dos sete, e vai à perdição.
12 “ਦਸ ਸਿੰਗ ਜਿਹੜੇ ਤੁਸੀਂ ਦੇਖੇ ਸਨ ਉਹ ਦਸ ਰਾਜੇ ਹਨ। ਇਨ੍ਹਾਂ ਦਸਾਂ ਰਾਜਿਆਂ ਨੂੰ ਹਾਲੇ ਆਪਣਾ ਰਾਜ ਨਹੀਂ ਮਿਲਿਆ। ਪਰ ਉਨ੍ਹਾਂ ਨੂੰ ਜਾਨਵਰਾਂ ਨਾਲ ਰਾਜ ਕਰਨ ਲਈ ਇੱਕ ਹੀ ਘੰਟੇ ਲਈ ਸ਼ਕਤੀ ਮਿਲੇਗੀ।"
12 E os dez chifres que tu viste são dez reis, que não receberam reino algum ainda, mas recebem poder como reis por uma hora com a besta.
13 ਇਨ੍ਹਾਂ ਦਸਾਂ ਰਾਜਿਆਂ ਦਾ ਇੱਕ ਹੀ ਉਦੇਸ਼ ਹੈ। ਉਨ੍ਹਾਂ ਨੂੰ ਆਪਣੀ ਸ਼ਕਤੀ ਅਤੇ ਆਪਣਾ ਅਧਿਕਾਰ ਜਾਨਵਰਾਂ ਨੂੰ ਦੇਣ ਦਾ ਆਦੇਸ਼ ਹੈ।"
13 Estes têm uma só mente, e darão o seu poder e força à besta.
14 ਉਹ ਲੇਲੇ ਦੇ ਖਿਲਾਫ਼ ਜੰਗ ਛੇੜਨਗੇ, ਪਰ ਲੇਲਾ ਉਨ੍ਹਾਂ ਨੂੰ ਹਰਾ ਦੇਵੇਗਾ, ਕਿਉਂਕਿ ਉਹ ਦੇਵਤਿਆਂ ਦਾ ਪ੍ਰਭੂ ਹੈ ਅਤੇ ਰਾਜਿਆਂ ਦਾ ਰਾਜਾ ਹੈ। ਉਹ ਉਨ੍ਹਾਂ ਨੂੰ ਆਪਣੇ ਚੁਣੇ ਹੋਏ, ਅਤੇ ਵਫ਼ਾਦਾਰ ਲੋਕਾਂ ਨਾਲ ਹਰਾ ਦੇਵੇਗਾ।”"
14 Estes guerrearão contra o Cordeiro, e o Cordeiro os vencerá; porque ele é o Senhor dos senhores e o Rei dos reis; e os que estão com ele são chamados, e escolhidos, e fiéis.
15 ਫ਼ੇਰ ਦੂਤ ਨੇ ਮੈਨੂੰ ਆਖਿਆ, “ਇਹ ਪਾਣੀ ਤੁਸੀਂ ਦੇਖਿਆ ਜਿੱਥੇ ਵੇਸ਼ਵਾ ਬੈਠਦੀ ਹੈ, ਵਿਭਿੰਨ ਤਰ੍ਹਾਂ ਦੇ ਲੋਕਾਂ ਦੀ ਭੀੜ ਜਾਤੀਆਂ, ਕੌਮਾਂ ਅਤੇ ਭਾਸ਼ਾਵਾਂ ਦੇ ਪ੍ਰਤੀਕ ਹਨ।"
15 E ele disse-me: As águas que tu viste, onde a prostituta se assenta, são povos, e multidões, e nações, e línguas.
16 ਜਾਨਵਰ ਅਤੇ ਉਹ ਦਸ ਸਿੰਗ ਜਿਹੜੇ ਤੁਸੀਂ ਦੇਖੇ ਹਨ ਉਹ ਵੇਸ਼ਵਾ ਨੂੰ ਨਫ਼ਰਤ ਕਰਨਗੇ। ਉਹ ਉਸ ਦੀ ਹਰ ਚੀਜ਼ ਖੋਹ ਲੈਣਗੇ ਅਤੇ ਉਸ ਨੂੰ ਨੰਗਾ ਕਰਕੇ ਛੱਡ ਦੇਣਗੇ। ਉਹ ਉਸ ਦੇ ਸਰੀਰ ਨੂੰ ਖਾ ਲੈਣਗੇ ਅਤੇ ਅੱਗ ਨਾਲ ਉਸ ਦੇ ਸਰੀਰ ਨੂੰ ਸਾੜ ਦੇਣਗੇ।"
16 E os dez chifres que tu viste sobre a besta; estes odiarão a prostituta, e a deixarão assolada e nua, e comerão sua carne, e a queimarão com fogo.
17 ਪਰਮੇਸ਼ਰ ਨੇ ਇਨ੍ਹਾਂ ਦਸ ਸਿੰਗਾਂ ਨੂੰ ਆਪਣਾ ਉਦੇਸ਼ ਪੂਰਨ ਕਰਨ ਲਈ ਬਣਾਇਆ। ਉਹ ਉਦੋਂ ਤੱਕ ਜਾਨਵਰ ਨੂੰ ਹਕੂਮਤ ਕਰਨ ਲਈ ਆਪਣੀ ਸ਼ਕਤੀ ਦੇਣ ਲਈ ਸਹਿਮਤ ਹੋਣਗੇ ਜਿੰਨਾ ਚਿਰ ਜੋ ਪਰਮੇਸ਼ੁਰ ਨੇ ਆਖਿਆ ਹੈ ਪੂਰਨ ਨਹੀਂ ਹੋ ਜਾਂਦਾ।"
17 Porque Deus tem posto em seus corações que cumpram a sua vontade, e concordar, e dar seu reino à besta, até que as palavras de Deus sejam cumpridas.
18 ਉਹ ਔਰਤ ਜਿਹੜੀ ਤੁਸੀਂ ਦੇਖੀ ਇੱਕ ਮਹਾ ਨਗਰ ਹੈ ਜਿਹੜਾ ਧਰਤੀ ਦੇ ਰਾਜਿਆਂ ਉੱਤੇ ਹਕੂਮਤ ਕਰਦਾ ਹੈ।”"
18 E a mulher que tu viste é a grande cidade que reina sobre os reis da terra.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar Apocalipse 17, comparar traduções ou montar um estudo — tudo direto pelo WhatsApp.