Apocalipse 16
Punjabi Bible (GL_PUNJABI) vs ARIB
ARIB Almeida Revisada Imprensa Bíblica
1 ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਕਟੋਰੇ ਫ਼ੇਰ ਮੈਂ ਮੰਦਰ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਸੱਤਾਂ ਦੂਤਾਂ ਨੂੰ ਆਖਿਆ, “ਜਾਓ ਅਤੇ ਪਰਮੇਸ਼ੁਰ ਦੇ ਕਰੋਧ ਨਾਲ ਭਰੇ ਸੱਤਾਂ ਕਟੋਰਿਆਂ ਨੂੰ ਧਰਤੀ ਉੱਤੇ ਡੋਲ੍ਹ ਦਿਓ।”"
1 E ouvi, vinda do santuário, uma grande voz, que dizia aos sete anjos: Ide e derramai sobre a terra as sete taças, da ira de Deus.
2 ਪਹਿਲਾ ਦੂਤ ਚੱਲਿਆ ਗਿਆ। ਉਸ ਨੇ ਧਰਤੀ ਉੱਤੇ ਆਪਣਾ ਕਟੋਰਾ ਰੋੜ੍ਹ ਦਿੱਤਾ ਅਤੇ ਉਹ ਸਾਰੇ ਲੋਕ ਜਿਨ੍ਹਾਂ ਤੇ ਜਾਨਵਰ ਦਾ ਨਿਸ਼ਾਨ ਸੀ ਤੇ ਜਿਨ੍ਹਾਂ ਨੇ ਉਸ ਦੀਆਂ ਮੂਰਤੀਆਂ ਦੀ ਉਪਾਸਨਾ ਕੀਤੀ, ਉਨ੍ਹਾਂ ਦੇ ਸਰੀਰ ਤੇ ਬਦਸ਼ਕਲ ਅਤੇ ਦਰਦਨਾਕ ਫ਼ੋੜੇ ਹੋ ਗਏ।"
2 Então foi o primeiro e derramou a sua taça sobre a terra; e apareceu uma chaga ruim e maligna nos homens que tinham o sinal da besta e que adoravam a sua imagem.
3 ਦੂਸਰੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਰੋੜ੍ਹ ਦਿੱਤਾ। ਤਾਂ ਸਮੁਦਰ ਲਹੂ ਵਰਗਾ, ਮੁਰਦਾ ਆਦਮੀ ਦੇ ਲਹੂ ਵਰਗਾ, ਬਣ ਗਿਆ। ਸਮੁੰਦਰ ਵਿੱਚਲੀ ਹਰ ਜਿੰਦਾ ਸ਼ੈਅ ਮਰ ਗਈ।"
3 O segundo anjo derramou a sua taça no mar, que se tornou em sangue como de um morto, e morreu todo ser vivente que estava no mar.
4 ਤੀਸਰੇ ਦੂਤ ਨੇ ਆਪਣਾ ਬਰਤਨ ਦਰਿਆਵਾਂ ਅਤੇ ਪਾਣੀਆਂ ਦੇ ਚਸ਼ਮਿਆਂ ਤੇ ਖਾਲੀ ਕਰ ਦਿੱਤਾ। ਦਰਿਆ ਅਤੇ ਪਾਣੀ ਦੇ ਚਸ਼ਮੇਂ ਲਹੂ ਬਣ ਗਏ।"
4 O terceiro anjo derramou a sua taça nos rios e nas fontes das águas, e se tornaram em sangue.
5 ਫ਼ੇਰ ਮੈਂ ਪਾਣੀਆਂ ਦੇ ਦੂਤ ਨੂੰ ਆਖਦਿਆਂ ਸੁਣਿਆ: “ਤੂੰ ਹੀ ਹੈਂ ਜੋ ਮੌਜੂਦ ਹੈ, ਅਤੇ ਮੌਜੂਦ ਸੀ। ਤੂੰ ਹੀ ਪਵਿੱਤਰ ਹੈਂ। ਤੂੰ ਇੰਨਾ ਨਿਆਂ ਵਿੱਚ ਉਚਿਤ ਹੈਂ ਜਿਹੜੇ ਤੂੰ ਬਣਾਏ ਹਨ।"
5 E ouvi o anjo das águas dizer: Justo és tu, que és e que eras, o Santo; porque julgaste estas coisas;
6 ਲੋਕਾਂ ਨੇ ਲਹੂ ਡੋਲ੍ਹਿਆ ਹੈ ਤੁਹਾਡੇ ਪਵਿੱਤਰ ਲੋਕਾਂ ਦਾ ਅਤੇ ਤੁਹਾਡੇ ਨਬੀਆਂ ਦਾ। ਹੁਣ ਤੂੰ ਉਨ੍ਹਾਂ ਲੋਕਾਂ ਨੂੰ ਲਹੂ ਪੀਣ ਲਈ ਦਿੱਤਾ ਹੈ। ਇਹੀ ਹੈ ਜੋ ਉਨ੍ਹਾਂ ਲਈ ਢੁੱਕਵਾਂ ਹੈ।”"
6 porque derramaram o sangue de santos e de profetas, e tu lhes tens dado sangue a beber; eles o merecem.
7 ਅਤੇ ਮੈਂ ਜਗਵੇਦੀ ਨੂੰ ਆਖਦਿਆਂ ਸੁਣਿਆ, “ਹਾਂ, ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ ਤੇਰੇ ਫ਼ੈਸਲੇ ਸੱਚੇ ਅਤੇ ਧਰਮੀ ਹੁੰਦੇ ਹਨ।”"
7 E ouvi uma voz do altar, que dizia: Na verdade, ó Senhor Deus Todo-Poderoso, verdadeiros e justos são os teus juízos.
8 ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਸੂਰਜ ਨੂੰ ਲੋਕਾਂ ਨੂੰ ਅੱਗ ਨਾਲ ਸਾੜਨ ਦੀ ਸ਼ਕਤੀ ਦਿੱਤੀ ਗਈ।"
8 O quarto anjo derramou a sua taça sobre o sol, e foi-lhe permitido que abrasasse os homens com fogo.
9 ਲੋਕੀ ਤੇਜ਼ ਗਰਮੀ ਦੇ ਕਾਰਣ ਮਰ ਗਏ। ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਨਾਂ ਨੂੰ ਸਰਾਪਿਆ ਜਿਸਨੇ ਇਨ੍ਹਾਂ ਮੁਸੀਬਤਾਂ ਤੇ ਨਿਯੰਤ੍ਰਣ ਕੀਤਾ ਸੀ। ਪਰ ਲੋਕਾਂ ਨੇ ਆਪਣੇ ਦਿਲਾਂ ਤੇ ਜ਼ਿੰਦਗੀਆਂ ਬਦਲਣ ਤੋਂ ਅਤੇ ਪਰਮੇਸ਼ੁਰ ਨੂੰ ਮਹਿਮਾ ਦੇਣ ਤੋਂ ਇਨਕਾਰ ਕੀਤਾ।"
9 E os homens foram abrasados com grande calor; e blasfemaram o nome de Deus, que tem poder sobre estas pragas; e não se arrependeram para lhe darem glória.
10 ਪੰਜਵੇਂ ਦੂਤ ਨੇ ਆਪਣਾ ਕਟੋਰਾ ਜਾਨਵਰ ਦੇ ਤਖਤ ਉੱਤੇ ਖਾਲੀ ਕਰ ਦਿੱਤਾ। ਅਤੇ ਜਾਨਵਰ ਦੀ ਸਲਤਨਤ ਨੂੰ ਹਨੇਰੇ ਨੇ ਕੱਜ ਲਿਆ। ਲੋਕਾਂ ਨੇ ਦਰਦ ਦੇ ਮਾਰੇ ਆਪਣੀਆਂ ਜੀਭਾਂ ਟੁੱਕ ਲਈਆਂ।"
10 O quinto anjo derramou a sua taça sobre o trono da besta, e o seu reino se fez tenebroso; e os homens mordiam de dor as suas línguas.
11 ਜਿਹੜੇ ਦਰਦ ਅਤੇ ਜ਼ਖਮ ਲੋਕਾਂ ਨੂੰ ਮਿਲੇ ਸਨ ਉਨ੍ਹਾਂ ਕਾਰਣ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਨੂੰ ਮੰਦਾ ਬੋਲਿਆ। ਪਰ ਲੋਕਾਂ ਨੇ ਆਪਣੇ ਦਿਲਾਂ ਨੂੰ ਬਦਲਣ ਅਤੇ ਆਪਣੇ ਮੰਦੇ ਕਾਰਿਆਂ ਨੂੰ ਬੰਦ ਕਰਨ ਤੋਂ ਇਨਕਾਰ ਕੀਤਾ।"
11 E por causa das suas dores, e por causa das suas chagas, blasfemaram o Deus do céu; e não se arrependeram das suas obras.
12 ਛੇਵੇ ਦੂਤ ਨੇ ਆਪਣਾ ਕਟੋਰਾ ਮਹਾਨ ਫ਼ਰਾਤ ਦਰਿਆ ਉੱਤੇ ਖਾਲੀ ਕਰ ਦਿੱਤਾ। ਦਰਿਆ ਦਾ ਪਾਣੀ ਸੁੱਕ ਗਿਆ। ਇਸਨੇ ਰਾਜਿਆਂ ਨੂੰ ਪੂਰਬ ਤੋਂ ਆਉਣ ਦਾ ਰਾਹ ਬਣਾ ਦਿੱਤਾ।"
12 O sexto anjo derramou a sua taça sobre o grande rio Eufrates; e a sua água secou-se, para que se preparasse o caminho dos reis que vêm do oriente.
13 ਫ਼ੇਰ ਮੈਂ ਤਿੰਨ ਬਦਰੂਹਾਂ ਦੇਖੀਆਂ ਜਿਹੜੀਆਂ ਡੱਡੂਆਂ ਵਾਂਗ ਦਿਖਾਈ ਦਿੰਦੀਆਂ ਸਨ। ਉਹ ਵੱਡੇ ਅਜਗਰ ਦੇ ਮੂੰਹ ਤੋਂ, ਜਾਨਵਰ ਦੇ ਮੂੰਹ ਤੋਂ ਅਤੇ ਝੂਠੇ ਨਬੀ ਦੇ ਮੂੰਹ ਤੋਂ ਨਿਕਲੀਆਂ ਸਨ।"
13 E da boca do dragão, e da boca da besta, e da boca do falso profeta, vi saírem três espíritos imundos, semelhantes a rãs.
14 ਇਨ੍ਹਾਂ ਭੂਤਾਂ ਦੀਆਂ ਰੂਹਾਂ ਕੋਲ ਕਰਿਸ਼ਮੇ ਕਰਨ ਦੀ ਸ਼ਕਤੀ ਸੀ। ਇਹ ਬਦਰੂਹਾਂ ਸਾਰੀ ਦੁਨੀਆਂ ਦੇ ਰਾਜਿਆਂ ਕੋਲ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ਹੋਣ ਵਾਲੀ ਜੰਗ ਲਈ ਉਨ੍ਹਾਂ ਨੂੰ ਇਕੱਠਾ ਕਰਨ ਲਈ ਗਈਆਂ।"
14 Pois são espíritos de demônios, que operam sinais; os quais vão ao encontro dos reis de todo o mundo, para os congregar para a batalha do grande dia do Deus Todo-Poderoso.
15 “ਸੁਣੋ। ਮੈਂ ਚੋਰ ਦੇ ਆਉਣ ਵਾਂਗ ਅਚਾਨਕ ਆਵਾਂਗਾ, ਉਹ ਵਿਅਕਤੀ ਸੁਭਾਗਾ ਹੈ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਨਾਲ ਆਪਣੇ ਵਸਤਰ ਤਿਆਰ ਰੱਖਦਾ ਹੈ। ਫ਼ੇਰ ਉਸ ਨੂੰ ਬਿਨਾ ਕੱਪੜਿਆਂ ਤੋਂ ਨਹੀਂ ਜਾਣਾ ਪਵੇਗਾ ਅਤੇ ਲੋਕੀ ਉਹ ਚੀਜ਼ਾਂ ਨਹੀਂ ਦੇਖਣਗੇ ਜਿਹੜੀਆਂ ਉਹ ਲੋਕਾਂ ਨੂੰ ਦਿਖਾਉਣ ਤੋਂ ਸੰਗਦਾ ਹੈ।”"
15 {Eis que venho como ladrão. Bem-aventurado aquele que vigia, e guarda as suas vestes, para que não ande nu, e não se veja a sua nudez.}
16 ਫ਼ੇਰ ਬਦਰੂਹਾਂ ਨੇ ਰਾਜਿਆਂ ਨੂੰ ਉਸ ਸਥਾਨ ਤੇ ਇਕੱਠਿਆਂ ਕੀਤਾ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਆਖਿਆ ਜਾਂਦਾ ਹੈ।"
16 E eles os congregaram no lugar que em hebraico se chama Armagedom.
17 ਸੱਤਵੇਂ ਦੂਤ ਨੇ ਆਪਣਾ ਬਰਤਨ ਹਵਾ ਵਿੱਚ ਖਾਲੀ ਕਰ ਦਿੱਤਾ। ਫ਼ੇਰ ਮੰਦਰ ਵਿੱਚੋਂ ਤਖਤ ਤੋਂ ਉੱਚੀ ਅਵਾਜ਼ ਆਈ। ਅਵਾਜ਼ ਨੇ ਆਖਿਆ, “ਇਸਦਾ ਖਾਤਮਾ ਹੋ ਗਿਆ।”"
17 O sétimo anjo derramou a sua taça no ar; e saiu uma grande voz do santuário, da parte do trono, dizendo: Está feito.
18 ਉੱਥੇ ਫ਼ੇਰ ਬਿਜਲੀ ਦੀ ਲਿਸ਼ਕ, ਸ਼ੋਰ ਗਰਜ ਅਤੇ ਵੱਡੇ ਭੁਚਾਲ ਹੋਏ। ਇਹ ਉਸ ਸਮੇਂ ਤੱਕ ਆਏ ਸਭ ਭੁਚਾਲਾਂ ਤੋਂ ਵੱਡਾ ਭੁਚਾਲ ਸੀ, ਜਦੋਂ ਤੋਂ ਲੋਕ ਧਰਤੀ ਤੇ ਰਹਿ ਰਹੇ ਸਨ।"
18 E houve relâmpagos e vozes e trovões; houve também um grande terremoto, qual nunca houvera desde que há homens sobre a terra, terremoto tão forte quão grande;
19 ਵੱਡਾ ਸ਼ਹਿਰ ਤਿੰਨ ਹਿੱਸਿਆਂ ਵਿੱਚ ਪਾਟ ਗਿਆ। ਕੌਮਾਂ ਦੇ ਸ਼ਹਿਰ ਤਬਾਹ ਹੋ ਗਏ। ਅਤੇ ਪਰਮੇਸ਼ੁਰ ਬੇਬੀਲੋਨ ਨੂੰ ਸਜ਼ਾ ਦੇਣੀ ਨਹੀਂ ਭੁੱਲਿਆ। ਉਸ ਨੇ ਉਸ ਨੂੰ ਆਪਣੇ ਭਿਆਨਕ ਕਰੋਧ ਨਾਲ ਭਰਿਆ ਇੱਕ ਮੈਅ ਦਾ ਪਿਆਲਾ ਦਿੱਤਾ।"
19 e a grande cidade fendeu-se em três partes, e as cidades das nações caíram; e Deus lembrou-se da grande Babilônia, para lhe dar o cálice do vinho do furor da sua ira.
20 ਹਰ ਜੰਜੀਰਾ ਅਲੋਪ ਹੋ ਗਿਆ ਅਤੇ ਉੱਥੇ ਹੁਣ ਕੋਈ ਵੀ ਪਹਾੜ ਨਹੀਂ ਸੀ।"
20 Todas ilhas fugiram, e os montes não mais se acharam.
21 ਲੋਕਾਂ ਤੇ ਅਕਾਸ਼ ਤੋਂ ਵੱਡੇ ਗੜ੍ਹੇ ਡਿੱਗਣੇ ਸ਼ੁਰੂ ਹੋ ਗਏ। ਇਨ੍ਹਾਂ ਗੜਿਆਂ ਦਾ ਵਜ਼ਨ ਤਕਰੀਬਨ 50 ਕਿੱਲੋ ਗ੍ਰਾਮ ਸੀ। ਲੋਕਾਂ ਨੇ ਗੜਿਆਂ ਦੀ ਇਸ ਮੁਸੀਬਤ ਲਈ ਪਰਮੇਸ਼ੁਰ ਨੂੰ ਕੋਸਿਆ। ਇਹ ਮੁਸੀਬਤ ਬੜੀ ਭਿਆਨਕ ਸੀ।"
21 E sobre os homens caiu do céu uma grande saraivada, pedras quase do peso de um talento; e os homens blasfemaram de Deus por causa da praga da saraivada; porque a sua praga era mui grande.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Apocalipse 16, comparar traduções ou montar um estudo — tudo direto pelo WhatsApp.