Apocalipse 15
Punjabi Bible (GL_PUNJABI) vs BKJ
BKJ BKJ
1 ਆਖਰੀ ਪਲੇਗ ਦੇ ਨਾਲ ਦੂਤ ਫ਼ੇਰ ਮੈਂ ਸਵਰਗ ਵਿੱਚ ਇੱਕ ਹੋਰ ਅਚੰਭਾ ਦੇਖਿਆ ਇਹ ਬਹੁਤ ਮਹਾਨ ਅਤੇ ਹੈਰਾਨੀ ਭਰਿਆ ਸੀ। ਉੱਥੇ ਸੱਤ ਦੂਤ ਸੱਤ ਮੁਸੀਬਤਾਂ ਲਿਆ ਰਹੇ ਸਨ। ਇਹ ਆਖਰੀ ਮੁਸੀਬਤਾਂ ਸਨ, ਕਿਉਂ ਕਿ ਇਸਤੋਂ ਬਾਅਦ ਪਰਮੇਸ਼ੁਰ ਦਾ ਗੁੱਸਾ ਮੁੱਕ ਜਾਵੇਗਾ।"
1 E eu vi outro sinal no céu, grande e admirável: Sete anjos, tendo as sete últimas pragas; porque nelas é consumada a ira de Deus.
2 ਜੋ ਕੁਝ ਮੈਂ ਦੇਖਿਆ ਉਹ ਸ਼ੀਸ਼ੇ ਦੇ ਸਮੁੰਦਰ ਵਰਗਾ ਸੀ ਜਿਸ ਵਿੱਚ ਅੱਗ ਬਲੀ ਹੋਈ ਸੀ। ਉਹ ਸਾਰੇ ਲੋਕ ਜਿਨ੍ਹਾਂ ਨੇ ਜਾਨਵਰ, ਅਤੇ ਉਸਦੀ ਮੂਰਤੀ ਅਤੇ ਸਮੁੰਦਰ ਕੰਢੇ ਖਲੋਤੇ ਉਸ ਦੇ ਨਾਮਾਂ ਦੀ ਸੰਖਿਆ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ। ਇਨ੍ਹਾਂ ਲੋਕਾਂ ਕੋਲ ਉਹ ਸਾਰੰਗੀਆਂ ਸਨ ਜਿਹੜੀਆਂ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਦਿੱਤੀਆਂ ਗਈਆਂ ਸਨ।"
2 E eu vi como se fosse um mar de vidro misturado com fogo; e aos que haviam obtido a vitória sobre a besta, e sobre a sua imagem, e sobre sua marca, e sobre o número de seu nome, ficarem sobre o mar de vidro, tendo as harpas de Deus.
3 ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਇਆ, “ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ, ਜਿਹੜੀਆਂ ਗੱਲਾਂ ਤੂੰ ਕਰਦਾ ਹੈਂ ਮਹਾਨ ਅਤੇ ਹੈਰਾਨੁਕ ਹਨ। ਸਾਰੀਆਂ ਕੌਮਾਂ ਦੇ ਰਾਜਿਆ, ਤੇਰੇ ਰਾਹ ਧਰਮੀ ਅਤੇ ਸੱਚੇ ਹਨ।"
3 E eles cantam a canção de Moisés, o servo de Deus, e a canção do Cordeiro, dizendo: Grandes e maravilhosas são tuas obras, Senhor Deus Todo-Poderoso; justos e verdadeiros são os teus caminhos, tu, Rei de santos.
4 ਹੇ ਪ੍ਰਭੂ ਸਾਰੇ ਲੋਕ ਤੈਥੋਂ ਡਰਨਗੇ। ਸਾਰੇ ਲੋਕ ਤੇਰੇ ਨਾਮ ਦੀ ਉਸਤਤਿ ਕਰਨਗੇ। ਸਿਰਫ਼ ਤੂੰ ਹੀ ਪਵਿੱਤਰ ਹੈਂ। ਸਾਰੀਆਂ ਕੌਮਾਂ ਆਉਣਗੀਆਂ ਅਤੇ ਉਪਾਸਨਾ ਕਰਨਗੀਆਂ, ਕਿਉਂਕਿ ਇਹ ਸਪੱਸ਼ਟ ਹੈ ਕਿ ਤੂੰ ਹੀ ਉਹ ਗੱਲਾਂ ਕਰਦਾ ਹੈਂ, ਜਿਹੜੀਆਂ ਸਹੀ ਹਨ।”"
4 Quem não te temerá, ó Senhor, e não glorificará o teu nome? Porque tu somente és santo; porque todas as nações virão e adorarão diante de ti, porque os teus juízos foram feitos manifestos.
5 ਇਸ ਤੋਂ ਮਗਰੋਂ ਮੈਂ ਸਵਰਗ ਵਿੱਚ ਮੰਦਰ ਪਰਮੇਸ਼ੁਰ ਦੀ ਹਜ਼ੂਰੀ ਦਾ ਪਵਿੱਤਰ ਸਥਾਨ ਦੇਖਿਆ। ਮੰਦਰ ਖੁੱਲ੍ਹਾ ਸੀ।"
5 E depois disto eu olhei, e eis que o templo do tabernáculo do testemunho no céu estava aberto.
6 ਸੱਤ ਦੂਤ ਜਿਨ੍ਹਾਂ ਕੋਲ ਸੱਤ ਮੁਸੀਬਤਾਂ ਸਨ ਮੰਦਰ ਵਿੱਚੋਂ ਬਾਹਰ ਆਏ। ਉਹ ਸਾਫ਼ ਅਤੇ ਚਮਕਦਾਰ ਕਤਾਨ ਵਿੱਚ ਸਜਿੱਤ ਸਨ। ਉਨ੍ਹਾਂ ਨੇ ਸੀਨਿਆਂ ਤੇ ਸੁਨਿਹਰੀ ਪੱਟੀਆਂ ਬੰਨ੍ਹੀਆਂ ਹੋਈਆਂ ਸਨ।"
6 E os sete anjos saíram do templo, tendo as sete pragas, vestidos de linho puro e branco, e cingidos com cintos de ouro nos seus peitos.
7 ਫ਼ੇਰ ਚੌਹਾਂ ਸਜੀਵ ਚੀਜ਼ਾਂ ਵਿੱਚੋਂ ਇੱਕ ਨੇ ਸੱਤ ਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਦਿੱਤੇ। ਕਟੋਰੇ ਉਸ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ ਜਿਹੜਾ ਸਦਾ ਜੀਵਤ ਹੈ।"
7 E um dos quatro animais deu aos sete anjos sete taças de ouro, cheias da ira de Deus, que vive para sempre e sempre.
8 ਮੰਦਰ ਪਰਮੇਸ਼ੁਰ ਦੀ ਸ਼ਾਨ ਅਤੇ ਸ਼ਕਤੀ ਦੇ ਧੂੰਏਂ ਨਾਲ ਭਰਿਆ ਹੋਇਆ ਸੀ। ਓਨਾ ਚਿਰ ਕੋਈ ਵੀ ਮੰਦਰ ਵਿੱਚ ਦਾਖਲ ਨਹੀਂ ਹੋ ਸੱਕਦਾ ਜਿੰਨਾ ਚਿਰ ਸੱਤਾਂ ਦੂਤਾਂ ਦੀਆਂ ਸੱਤੇ ਮੁਸੀਬਤਾਂ ਸੰਪੂਰਣ ਨਹੀਂ ਹੋ ਜਾਂਦੀਆਂ।"
8 E o templo foi preenchido com a fumaça da glória de Deus, e de seu poder; e nenhum homem era capaz de entrar no templo, até que as sete pragas dos sete anjos fossem cumpridas.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar Apocalipse 15, comparar traduções ou montar um estudo — tudo direto pelo WhatsApp.