2 Samuel 5
Punjabi Bible (GL_PUNJABI) vs VC
VC Versão Católica
1 ਇਸਰਾਏਲੀ ਦਾਊਦ ਨੂੰ ਪਾਤਸ਼ਾਹ ਬਣਾਉਂਦੇ ਹਨ ਫ਼ਿਰ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹ ਹਬਰੋਨ ਵਿੱਚ ਦਾਊਦ ਕੋਲ ਆਏ ਅਤੇ ਉਸ ਨੂੰ ਕਹਿਣ ਲੱਗੇ, “ਵੇਖੋ! ਅਸੀਂ ਸਾਰੇ ਇੱਕ ਹੀ ਪਰਿਵਾਰ, ਇੱਕੋ ਹੀ ਮਾਸ ਅਤੇ ਖੂਨ ਦੇ ਹਾਂ!"
1 Todas as tribos de Israel vieram ter com Davi em Hebron e disseram,-lhe: Vê: não somos nós teus ossos e tua carne?
2 ਇੱਥੋਂ ਤੱਕ ਕਿ ਜਦੋਂ ਸ਼ਾਊਲ ਵੀ ਸਾਡਾ ਪਾਤਸ਼ਾਹ ਸੀ, ਉਦੋਂ ਵੀ ਤੁਸੀਂ ਹੀ ਲੜਾਈ ਵਿੱਚ ਸਾਡੇ ਆਗੂ ਸੀ ਅਤੇ ਉਹ ਤੁਸੀਂ ਹੀ ਸੀ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਲੜਾਈ ਵਿੱਚੋਂ ਬਾਹਰ ਲੈ ਆਂਦਾ। ਅਤੇ ਯਹੋਵਾਹ ਨੇ ਤੈਨੂੰ ਆਖਿਆ ਹੈ ਕਿ ਤੂੰ ਮੇਰੇ ਲੋਕਾਂ, ਇਸਰਾਏਲੀਆਂ ਦਾ ਅਯਾਲੀ ਹੋਵੇਂਗਾ। ਅਤੇ ਤੂੰ ਹੀ ਇਸਰਾਏਲ ਉੱਪਰ ਸ਼ਾਸਕ ਹੋਵੇਂਗਾ।”"
2 Já antes, quando Saul era nosso rei, eras tu que dirigias os negócios de Israel. O Senhor te disse: és tu que apascentarás o meu povo e serás o chefe de Israel.
3 ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਪਾਤਸ਼ਾਹ ਦਾਊਦ ਨੂੰ ਮਿਲਣ ਲਈ ਆਏ। ਦਾਊਦ ਨੇ ਇਨ੍ਹਾਂ ਬਜ਼ੁਰਗਾਂ ਨਾਲ ਯਹੋਵਾਹ ਦੇ ਸਾਹਮਣੇ ਇੱਕ ਇਕਰਾਰਨਾਮਾ ਕੀਤਾ। ਫ਼ੇਰ ਇਨ੍ਹਾਂ ਸਾਰੇ ਪਰਿਵਾਰਾਂ ਦੇ ਬਜ਼ੁਰਗਾਂ ਨੇ ਦਾਊਦ ਨੂੰ ਇਸਰਾਏਲ ਦਾ ਰਾਜਾ ਹੋਣ ਵਜੋਂ ਮਸਹ ਕੀਤਾ।"
3 Vieram, pois, todos os anciãos de Israel ter com o rei em Hebron. Davi fez com eles um tratado diante do Senhor e eles sagraram-no rei de Israel.
4 ਦਾਊਦ ਨੇ ਜਦੋਂ ਰਾਜ ਕਰਨਾ ਸ਼ੁਰੂ ਕੀਤਾ ਉਦੋਂ ਉਹ 30 ਵਰ੍ਹਿਆਂ ਦਾ ਸੀ ਅਤੇ ਉਸ ਨੇ 40 ਵਰ੍ਹੇ ਰਾਜ ਕੀਤਾ।"
4 Davi tinha trinta anos quando começou a reinar, e seu reinado durou quarenta anos:
5 ਉਸ ਨੇ ਸੱਤ ਵਰ੍ਹੇ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ।"
5 sete anos e meio sobre Judá, em Hebron, e depois trinta e três anos em Jerusalém, sobre todo o Israel e Judá.
6 ਦਾਊਦ ਦਾ ਯਰੂਸ਼ਲਮ ਸ਼ਹਿਰ ਨੂੰ ਜਿੱਤਣਾ ਫ਼ਿਰ ਪਾਤਸ਼ਾਹ ਅਤੇ ਉਸ ਦੇ ਆਦਮੀ ਯਾਰੁਸ਼ਲਮ ਵਿੱਚ ਰਹਿੰਦੇ ਯਬੂਸੀਆਂ ਦੇ ਵਿਰੁੱਧ ਗਏ। ਯਬੂਸੀਆਂ ਨੇ ਦਾਊਦ ਨੂੰ ਕਿਹਾ, “ਤੂੰ ਸਾਡੇ ਸ਼ਹਿਰ ਵਿੱਚ ਪ੍ਰਵੇਸ਼ ਨਾ ਕਰ ਸੱਕੇਂਗਾ। ਸਾਡੇ ਅੰਨ੍ਹੇ ਤੇ ਲੰਗੜ੍ਹੇ ਲੋਕ ਵੀ ਤੈਨੂੰ ਅੰਦਰ ਆਉਣ ਤੋਂ ਰੋਕ ਸੱਕਦੇ ਹਨ।” (ਇਹ ਉਨ੍ਹਾਂ ਇਸ ਲਈ ਆਖਿਆ ਕਿਉਂ ਕਿ ਉਹ ਸੋਚਦੇ ਸਨ ਕਿ ਉਨ੍ਹਾਂ ਦੇ ਸ਼ਹਿਰਾਂ ਵਿੱਚ ਵੜਨਾ ਇੰਨਾ ਔਖਾ ਸੀ ਕਿ ਦਾਊਦ ਵੀ ਸਫ਼ਲ ਨਹੀਂ ਹੋ ਸੱਕੇਗਾ।"
6 Davi partiu com seus homens para Jerusalém, contra os jebuseus que ocupavam a terra. Estes disseram a Davi: Tu não entrarás aqui: cegos e coxos te repelirão! {O que queria dizer: Davi não entrará jamais aqui.}
7 ਪਰ ਦਾਊਦ ਨੇ ਸੀਯੋਨ ਦਾ ਕਿਲਾ ਲੈ ਲਿਆ। ਫ਼ਿਰ ਇਹ ਕਿਲਾ ਦਾਊਦ ਦਾ ਨਗਰ ਬਣ ਗਿਆ।)"
7 Mas Davi apoderou-se da fortaleza de Sião, que é a cidade de Davi.
8 ਉਸ ਦਿਨ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, “ਜੇਕਰ ਤੁਸੀਂ ਯਬੂਸੀਆਂ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਉਸ ਪਰਨਾਲੇ ਵੱਲੋਂ ਦੀ ਲੰਘੋ ਅਤੇ ਉਨ੍ਹਾਂ ਅੰਨ੍ਹੇ ਅਤੇ ਲੰਗੜ੍ਹੇ ਦੁਸ਼ਮਣਾਂ ਤੀਕ ਪਹੁੰਚੋ। ਇਸੇ ਲਈ ਲੋਕ ਕਹਿੰਦੇ ਹਨ ਕਿ ਅੰਨਿਆਂ ਅਤੇ ਲੰਗੜਿਆਂ ਦੇ ਹੁੰਦਿਆਂ ਉਹ ਭਵਨ ਵਿੱਚ ਨਹੀਂ ਵੜੇਗਾ।”"
8 Davi dissera naquele dia: Quem quiser abater os jebuseus, siga o canal para atingir esses cegos e coxos, inimigos de Davi. De onde o ditado: Nem cego nem coxo entrarão na casa.
9 ਦਾਊਦ ਉਸ ਕਿਲ੍ਹੇ ਵਿੱਚ ਰਿਹਾ ਅਤੇ ਇਸ ਨੂੰ “ਦਾਊਦ ਦਾ ਸ਼ਹਿਰ” ਆਖਿਆ। ਉਸ ਨੇ ਮਿਲੋ ਤੋਂ ਲੈ ਕੇ ਸ਼ਹਿਰ ਦਾ ਵਿਕਾਸ ਕੀਤਾ ਅਤੇ ਇਸ ਸ਼ਹਿਰ ਅੰਦਰ ਹੋਰ ਵੀ ਘਰਾਂ ਦਾ ਨਿਰਮਾਣ ਕੀਤਾ।"
9 Davi estabeleceu-se na fortaleza e chamou-a Cidade de Davi. Cercou-a de muralhas desde Milo, e construiu no interior.
10 ਦਾਊਦ ਦਿਨੋ-ਦਿਨ ਤਾਕਤਵਰ ਹੁੰਦਾ ਗਿਆ ਕਿਉਂ ਕਿ ਸਰਬਸ਼ਕਤੀਮਾਨ ਯਹੋਵਾਹ ਉਸ ਦੇ ਨਾਲ ਸੀ।"
10 Davi ia-se fortificando, e o Senhor, Deus dos exércitos, estava com ele.
11 ਤਦ ਸੋਰ ਦੇ ਪਾਤਸ਼ਾਹ ਹੀਰਾਮ ਨੇ ਸੰਦੇਸ਼ਵਾਹਕ, ਦਿਆਰ ਦੀ ਲੱਕੜ ਅਤੇ ਤਰੱਖਾਣ ਅਤੇ ਪੱਥਰ ਘੜਣ ਵਾਲਿਆਂ ਨੂੰ ਦਾਊਦ ਕੋਲ ਭੇਜਿਆ ਅਤੇ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਤਿਆਰ ਕੀਤਾ।"
11 O rei de Tiro, Hirão, mandou-lhe mensageiros, com madeira de cedro, carpinteiros e pedreiros, para construir-lhe um palácio.
12 ਤਾਂ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ ਹੈ। ਅਤੇ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਦੇ ਰਾਜ ਨੂੰ ਪਰਮੇਸ਼ੁਰ ਦੇ ਲੋਕਾਂ, ਇਸਰਾਏਲ ਦੇ ਲੋਕਾਂ ਲਈ ਹੀ ਵੱਧਾਇਆ ਸੀ।"
12 Davi reconheceu que o Senhor firmava o seu trono em Israel e exaltava a sua realeza por causa de seu povo.
13 ਦਾਊਦ ਹਬਰੋਨ ਤੋਂ ਯਰੂਸ਼ਲਮ ਨੂੰ ਚੱਲਿਆ ਗਿਆ। ਯਰੂਸ਼ਲਮ ਵਿੱਚ ਉਸ ਕੋਲ ਹੋਰ ਵੱਧੇਰੇ ਦਾਸੀਆਂ ਅਤੇ ਪਤਨੀਆਂ ਦੀ ਗਿਣਤੀ ਵੱਧ ਗਈ ਅਤੇ ਉਨ੍ਹਾਂ ਤੋਂ ਹੋਰ ਵੱਧੇਰੇ ਔਲਾਦ ਵੀ ਪੈਦਾ ਹੋਈ। ਇਉਂ ਦਾਊਦ ਦਾ ਵੱਡਾ ਪਰਿਵਾਰ ਹੋਇਆ।"
13 Davi tomou mais concubinas e mulheres em Jerusalém, depois que deixou Hebron, e teve delas filhos e filhas.
14 ਯਰੂਸ਼ਲਮ ਵਿੱਚ ਦਾਊਦ ਦੇ ਜਿਹੜੇ ਪੁੱਤਰ ਪੈਦਾ ਹੋਏ ਉਨ੍ਹਾਂ ਦੇ ਨਾਉਂ ਸਨ: ਸ਼ਮੂਆਹ, ਸ਼ੋਬਾਬ, ਨਾਥਾਨ ਅਤੇ ਸੁਲੇਮਾਨ।"
14 Eis os nomes dos filhos que teve em Jerusalém:
15 ਯਿਬਹਾਰ, ਅਲੀਸ਼ੂਆ, ਨਫ਼ਗ ਅਤੇ ਯਾਫ਼ੀਆ,"
15 Samua, Sobab, Natã, Salomão, Jebaar, Elisua, Nefeg,
16 ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਾਲਟ।"
16 Jafia, Elisama, Elioda e Elifalet.
17 ਦਾਊਦ ਦੀ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਉਨ੍ਹਾਂ ਦਾਊਦ ਨੂੰ ਮਸਹ ਕਰਕੇ ਇਸਰਾਏਲ ਦਾ ਪਾਤਸ਼ਾਹ ਬਣਾਇਆ ਹੈ ਤਦ ਸਾਰੇ ਫ਼ਲਿਸਤੀਆਂ ਨੇ ਦਾਊਦ ਦੇ ਲੱਭਣ ਲਈ ਚੜ੍ਹਾਈ ਕੀਤੀ ਤਾਂ ਜੋ ਉਸ ਨੂੰ ਜਾਨੋਂ ਮਾਰ ਸੁੱਟਣ ਪਰ ਜਦ ਦਾਊਦ ਨੂੰ ਖਬਰ ਲਗੀ ਤਾਂ ਉਹ ਯਰੂਸ਼ਲਮ ਦੇ ਕਿਲੇ ਵਿੱਚ ਚੱਲਾ ਗਿਆ।"
17 Quando os filisteus souberam que Davi fora ungido rei de Israel, puseram-se todos em campanha para apoderar-se dele. Informado disto, Davi desceu à fortaleza.
18 ਅਤੇ ਫ਼ਲਿਸਤੀ ਆਏ ਅਤੇ ਰਫ਼ਾਈਆਂ ਦੀ ਵਾਦੀ ਵਿੱਚ ਡੇਰੇ ਲਾ ਲਏ।"
18 Os filisteus, desde que chegaram, espalharam-se pelo vale dos Gigantes.
19 ਦਾਊਦ ਨੇ ਯਹੋਵਾਹ ਨੂੰ ਇਹ ਆਖਦੇ ਹੋਏ ਪੁੱਛਿਆ, “ਕੀ ਮੈਂ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕਰਾਂ? ਕੀ ਯਹੋਵਾਹ ਤੂੰ ਫ਼ਲਿਸਤੀਆਂ ਨੂੰ ਹਰਾਉਣ ’ਚ ਮੇਰੀ ਮਦਦ ਕਰੇਂਗਾ?” ਯਹੋਵਾਹ ਨੇ ਦਾਊਦ ਨੂੰ ਕਿਹਾ, “ਹਾਂ, ਮੈਂ ਫ਼ਲਿਸਤੀਆਂ ਨੂੰ ਹਰਾਉਣ ਵਿੱਚ ਜ਼ਰੂਰ ਤੇਰੀ ਮਦਦ ਕਰਾਂਗਾ।”"
19 Davi consultou o Senhor, dizendo: Devo subir ao encontro dos filisteus? Entregá-los-eis nas minhas mãos? Vai, respondeu o Senhor, eu os entregarei certamente nas tuas mãos.
20 ਤਦ ਦਾਊਦ ਬਆਲ ਪਰਾਸੀਮ ਵਿੱਚ ਆਇਆ, ਉੱਥੇ ਦਾਊਦ ਨੇ ਉਨ੍ਹਾਂ ਨੂੰ ਮਾਰਿਆ ਅਤੇ ਆਖਿਆ, “ਯਹੋਵਾਹ ਨੇ ਮੇਰੇ ਵੈਰੀਆਂ ਨੂੰ ਇੰਝ ਨਾਸ ਕੀਤਾ ਹੈ ਜਿਵੇਂ ਬੰਧ ਟੁੱਟਣ ਨਾਲ ਪਾਣੀ ਸਭ ਕੁਝ ਵਹਾਅ ਕੇ ਲੈ ਜਾਂਦਾ ਹੈ।” ਇਸੇ ਲਈ ਦਾਊਦ ਨੇ ਉਸ ਜਗ੍ਹਾ ਦਾ ਨਾਂ “ਬਆਲ ਪਰਾਸੀਮ” ਰੱਖਿਆ।"
20 Veio Davi a Baal-Farasim, onde os derrotou. O Senhor, disse ele, rompeu os meus inimigos diante de mim, como as águas rompem os diques. Por isso chamou àquele lugar Baal-Farasim.
21 ਫ਼ਲਿਸਤੀਆਂ ਨੇ ਆਪਣੇ ਦੇਵਤਿਆਂ ਦੀਆਂ ਮੂਰਤਾਂ ਨੂੰ ਬਆਲ ਪਰਾਸੀਮ ਵਿੱਚ ਹੀ ਛੱਡਿਆ ਤ੍ਤੇ ਉੱਥੋਂ ਚੱਲੇ ਗਏ ਤਾਂ ਦਾਊਦ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਮੂਰਤਾਂ ਨੂੰ ਉੱਥੋਂ ਚੁੱਕ ਲਿਆ।"
21 Os filisteus abandonaram ali seus ídolos; Davi e seus homens os levaram.
22 ਫ਼ਲਿਸਤੀ ਫ਼ਿਰ ਆਏ ਅਤੇ ਰਫ਼ਾਈਆਂ ਦੀ ਵਾਦੀ ਵਿੱਚ ਫ਼ਿਰ ਤੰਬੂ ਲਾਏ।"
22 Os filisteus voltaram ao ataque, espalhando-se pelo vale dos Gigantes.
23 ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਇਸ ਵਾਰ ਯਹੋਵਾਹ ਨੇ ਦਾਊਦ ਨੂੰ ਕਿਹਾ, “ਉੱਥੇ ਇਸ ਵਾਰ ਨਾ ਜਾਵੀਂ। ਪਰ ਪਿੱਛੇ ਹੋਕੇ ਪਿੱਛੋਂ ਦੀ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤਾਂ ਦੇ ਬਿਰੱਖਾਂ ਦੇ ਸਾਹਮਣੇ ਹੋਕੇ ਉਨ੍ਹਾਂ ਉੱਤੇ ਹਮਲਾ ਕਰ।"
23 Davi consultou o Senhor, que lhe respondeu: Não vás ao seu encontro, mas dá a volta por detrás deles e os atingirás do lado das amoreiras.
24 ਅਤੇ ਇੰਝ ਹੋਵੇ ਕਿ ਜਿਸ ਵਕਤ ਤੂੰ ਤੂਤਾਂ ਦੇ ਬਿਰੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਵਿੱਚ ਤੁਰਨ ਦਾ ਖੜਕਾ ਸੁਣੇਂ ਤਾਂ ਸੁਚੇਤ ਹੋ ਕਿਉਂ ਕਿ ਉਸ ਵੇਲੇ ਯਹੋਵਾਹ ਤੇਰੇ ਅੱਗੇ-ਅੱਗੇ ਤੁਰਕੇ ਫ਼ਲਿਸਤੀਆਂ ਦੇ ਦਲ ਨੂੰ ਮਾਰੇਗਾ।”"
24 Quando ouvires um rumor de passos, então apressa-te e ataca, porque o Senhor irá adiante de ti para esmagar o exército dos filisteus.
25 ਤਾਂ ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਦਾ ਹੁਕਮ ਹੋਇਆ। ਤਾਂ ਫ਼ਿਰ ਫ਼ਲਿਸਤੀਆਂ ਨੂੰ ਉਸ ਨੇ ਹਾਰ ਦਿੱਤੀ। ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗੱਬਾਹ ਤੋਂ ਲੈ ਕੇ ਗਹਰ ਤੱਕ ਪਹੁੰਚਦੇ ਉਨ੍ਹਾਂ ਨੂੰ ਵੱਢ-ਵੱਢ ਕੇ ਮਾਰ ਸੁੱਟਿਆ।"
25 Davi fez como lhe ordenara o Senhor, e feriu os filisteus desde Gabaa até Gezer.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 2 Samuel 5, comparar traduções ou montar um estudo — tudo direto pelo WhatsApp.