2 Samuel 21
Punjabi Bible (GL_PUNJABI) vs NTLH
NTLH Nova Tradução na Linguagem de Hoje 2000
1 ਸ਼ਾਊਲ ਦੇ ਪਰਿਵਾਰ ਨੂੰ ਸਜ਼ਾ ਜਦੋਂ ਦਾਊਦ ਪਾਤਸ਼ਾਹ ਸੀ ਉਸ ਸਮੇਂ ਵਿੱਚ ਤਿੰਨ ਸਾਲ ਭੁੱਖਮਰੀ ਪਈ ਰਹੀ ਕਿਉਂ ਕਿ ਕਾਲ ਤਿੰਨ ਵਰ੍ਹੇ ਚੱਲਦਾ ਰਿਹਾ। ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਾਂ ਯਹੋਵਾਹ ਨੇ ਆਖਿਆ, “ਸ਼ਾਊਲ ਅਤੇ ਉਸ ਦੇ ਹਤਿਆਰੇ ਘਰਾਣੇ ਦੇ ਕਾਰਣ ਇਹ ਕਾਲ ਪਿਆ ਹੈ ਕਿਉਂ ਕਿ ਉਸ ਨੇ ਗਿਬਓਨੀਆਂ ਨੂੰ ਵੱਢ ਸੁੱਟਿਆ।”"
1 Durante o reinado de Davi, houve uma grande fome, que durou três anos seguidos. Por isso, Davi consultou a Deus, o Senhor , e ele respondeu: — Saul e a sua família são culpados de assassinato: ele matou o povo de Gibeão.
2 ਇਹ ਗਿਬਓਨੀ ਇਸਰਾਏਲ ਦੀ ਸੰਤਾਨ ਵਿੱਚੋਂ ਨਹੀਂ ਸਨ ਸਗੋਂ ਇਹ ਅਮੋਰੀਆਂ ਦਾ ਟੋਲਾ ਸੀ ਅਤੇ ਇਸਰਾਏਲੀਆਂ ਨੇ ਉਨ੍ਹਾਂ ਨਾਲ ਵਚਨ ਕੀਤਾ ਸੀ ਕਿ ਉਹ ਗਿਬਓਨੀਆਂ ਨੂੰ ਚੋਟ ਨਹੀਂ ਪਹੁੰਚਾਣਗੇ। ਪਰ ਸ਼ਾਊਲ ਨੇ ਗਿਬਓਨੀਆਂ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ। ਸ਼ਾਊਲ ਨੇ ਇਉਂ ਇਸਰਾਏਲ ਅਤੇ ਯਹੂਦੀਆਂ ਲਈ ਆਪਣੀ ਗਹਿਰੀ ਭਾਵਨਾ ਕਰਕੇ ਕੀਤਾ। ਤਾਂ ਦਾਊਦ ਪਾਤਸ਼ਾਹ ਨੇ ਸਾਰੇ ਗਿਬਓਨੀਆਂ ਨੂੰ ਇਕੱਠੇ ਬੁਲਾਕੇ ਉਨ੍ਹਾਂ ਨਾਲ ਗੱਲ ਬਾਤ ਕੀਤੀ।"
2 O povo de Gibeão não era israelita. Eles eram um pequeno grupo de amorreus que os israelitas tinham prometido proteger; mas Saul havia tentado acabar com eles por causa do interesse dele pelo bem do povo de Israel e de Judá. Então Davi chamou o povo de Gibeão
3 ਅਤੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਡੇ ਲਈ ਕੀ ਕਰ ਸੱਕਦਾ ਹਾਂ? ਅਤੇ ਕਿਸ ਤਰ੍ਹਾਂ ਨਾਲ ਮੈਂ ਪਰਾਸ਼ਚਿਤ ਕਰਾਂ ਕਿ ਤੁਸੀਂ ਯਹੋਵਾਹ ਦੇ ਲੋਕਾਂ ਨੂੰ ਅਸੀਸ ਦੇਵੋਁ ਜੋ ਉਨ੍ਹਾਂ ਦੇ ਪਾਪ ਬਖਸ਼ੇ ਜਾਣ।”"
3 e disse: — O que posso fazer por vocês? Eu quero pagar pelo mal que lhes foi feito, para que assim vocês abençoem o povo de Deus.
4 ਗਿਬਓਨੀਆਂ ਨੇ ਦਾਊਦ ਨੂੰ ਕਿਹਾ, “ਸਾਨੂੰ ਸ਼ਾਊਲ ਅਤੇ ਉਸ ਦੇ ਘਰਾਣੇ ਤੋਂ ਬਦਲੇ ’ਚ ਚਾਂਦੀ ਸੋਨੇ ਦੀ ਤਾਂ ਕੋਈ ਗੱਲ ਨਹੀਂ, ਅਤੇ ਨਾ ਤੁਸੀਂ ਸਾਡੇ ਲਈ ਇਸਰਾਏਲ ਦੇ ਕਿਸੇ ਮਨੁੱਖ ਨੂੰ ਮਾਰੋ-ਇਸ ਦਾ ਸਾਨੂੰ ਕੋਈ ਹੱਕ ਨਹੀਂ ਹੈ।” ਦਾਊਦ ਨੇ ਆਖਿਆ, “ਠੀਕ ਹੈ, ਦੱਸੋ ਮੈਂ ਤਹਾਡੀ ਕੀ ਸੇਵਾ ਕਰਾਂ?”"
4 Eles responderam: — A nossa questão com Saul e a sua família não pode ser resolvida com ouro nem com prata. E também não queremos matar nenhum israelita. — Então, o que é que querem que eu faça por vocês? — perguntou Davi.
5 ਗਿਬਓਨੀਆਂ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਸ਼ਾਊਲ ਨੇ ਸਾਡੇ ਵਿਰੋਧ ਵਿੱਚ ਵਿਉਂਤ ਬਣਾਈ ਉਸ ਨੇ ਸਾਡੇ ਇਸਰਾਏਲ ਦੀ ਧਰਤੀ ਤੇ ਰਹਿੰਦੇ ਸਾਰੇ ਲੋਕਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ।"
5 Eles responderam: — Saul quis nos destruir para que não sobrasse nenhum de nós em nenhum lugar de Israel.
6 ਸ਼ਾਊਲ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਸੀ। ਇਸ ਲਈ ਘੱਟ ਤੋਂ ਘੱਟ ਸਾਨੂੰ ਉਸ ਦੇ ਪਰਿਵਾਰ ਵਿੱਚੋਂ ਸੱਤ ਆਦਮੀ ਦੇ ਦੇਵੋ। ਫੇਰ ਅਸੀਂ ਉਨ੍ਹਾਂ ਨੂੰ ਸ਼ਾਊਲ ਦੇ ਪਰਬਤ, ਗਿਬਆਹ ਤੇ ਫਾਂਸੀ ਦੇ ਦੇਵਾਂਗੇ।” ਦਾਊਦ ਪਾਤਸ਼ਾਹ ਨੇ ਆਖਿਆ, “ਮੈਂ ਉਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦੇਵਾਂਗਾ।”"
6 Entregue-nos então sete homens descendentes dele, e nós os enforcaremos diante de Deus, o Senhor , em Gibeá, a cidade onde nasceu Saul, o rei escolhido pelo Senhor . — Eu entregarei! — respondeu o rei.
7 ਪਰ ਪਾਤਸ਼ਾਹ ਨੇ ਯੋਨਾਥਾਨ ਦੇ ਪੁੱਤਰ ਨੂੰ ਬਚਾਅ ਲਿਆ ਜਿਸ ਦਾ ਨਾਂ ਮਫ਼ੀਬੋਸ਼ਥ ਸੀ। ਯੋਨਾਥਾਨ ਸਾਊਲ ਦਾ ਪੁੱਤਰ ਸੀ ਪਰ ਦਾਊਦ ਨੇ ਯੋਨਾਥਾਨ ਅੱਗੇ ਯਹੋਵਾਹ ਦਾ ਨਾਂ ਲੈ ਕੇ ਸੌਂਹ ਖਾਧੀ ਸੀ, ਇਸ ਲਈ ਪਾਤਸ਼ਾਹ ਉਸ ਨੂੰ ਚੋਟ ਪਹੁੰਚਾਣਾ ਨਹੀਂ ਚਾਹੁੰਦਾ ਸੀ।"
7 Mas, por causa do juramento que ele e Jônatas tinham feito um ao outro, o rei não deixou que fosse morto Mefibosete, que era filho de Jônatas e neto de Saul.
8 ਪਾਤਸ਼ਾਹ ਨੇ ਅੱਯਾਹ ਦੀ ਧੀ ਰਿਸਫ਼ਾਹ ਦੇ ਦੋ ਪੁੱਤਰ ਜੋ ਕਿ ਰਿਸਫ਼ਾਹ ਅਤੇ ਸ਼ਾਊਲ ਤੋਂ ਸੀ, ਤੇ ਜਿਨ੍ਹਾਂ ਦਾ ਨਾਂ ਅਰਮੋਨੀ ਅਤੇ ਮਫ਼ੀਬੋਸ਼ਥ ਸੀ, ਉਨ੍ਹਾਂ ਨੂੰ ਦੇ ਦਿੱਤੇ। ਸ਼ਾਊਲ ਦੀ ਇੱਕ ਧੀ ਵੀ ਸੀ ਜਿਸ ਦਾ ਨਾਂ ਮੀਕਲ ਸੀ। ਉਹ ਬਰਜ਼ਿੱਲਈ ਮਹੋਲਾਬੀ ਦੇ ਪੁੱਤਰ ਅੰਦਰੀਏਲ ਨਾਲ ਵਿਆਹੀ ਹੋਈ ਸੀ, ਇਉਂ ਦਾਊਦ ਨੇ ਮੀਕਲ ਅਤੇ ਅੰਦਰੀਏਲ ਦੇ ਵੀ ਪੰਜ ਪੁੱਤਰ ਲੈ ਲਏ।"
8 Porém pegou Armoni e Mefibosete — os dois filhos que Rispa, filha de Aías, tinha tido de Saul; pegou também os cinco filhos que Merabe, filha de Saul, tinha tido de Adriel, filho de Barzilai, da cidade de Meolá.
9 ਦਾਊਦ ਨੇ ਇਉਂ ਇਹ ਸੱਤ ਪੁੱਤਰ ਗਿਬਓਨੀਆਂ ਦੇ ਹੱਥ ਸੌਂਪ ਦਿੱਤੇ ਅਤੇ ਗਿਬਓਨੀਆਂ ਨੇ ਇਨ੍ਹਾਂ ਸੱਤਾਂ ਪੁੱਤਰਾਂ ਨੂੰ ਗਿਬਆਹ ਦੇ ਟਿੱਬੇ ਉੱਤੇ ਯਹੋਵਾਹ ਦੇ ਸਾਹਮਣੇ ਫ਼ਾਹਾ ਦੇ ਦਿੱਤਾ। ਉਹ ਸੱਤੋਂ ਪੁੱਤਰ ਇਕੱਠੇ ਹੀ ਦਮ ਤੋੜ ਗਏ। ਇਨ੍ਹਾਂ ਨੂੰ ਵਾਢੀ ਦੇ ਪਹਿਲੇ ਦਿਨਾਂ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ। ਇਹ ਮੌਸਮ ਜੌਂ ਦੀ ਵਾਢੀ ਦੇ ਦਿਨਾਂ, ਬਸੰਤ ਦੇ ਦਿਨਾਂ ਦੇ ਸ਼ੁਰੂ ਦਾ, ਸੀ ਵਿੱਚ ਉਨ੍ਹਾਂ ਸੱਤਾਂ ਪੁੱਤਰਾਂ ਦੀ ਮੌਤ ਹੋਈ।"
9 E Davi entregou os sete ao povo de Gibeão, e eles os enforcaram no monte, diante do Senhor . E todos os sete morreram juntos. Isso aconteceu no fim da primavera, no começo da colheita da cevada .
10 ਦਾਊਦ ਅਤੇ ਰਿਸਫ਼ਾਹ ਤਦ ਅੱਯਾਹ ਦੀ ਧੀ ਰਿਸਫ਼ਾਹ ਨੇ ਉਦਾਸੀ ਦਾ ਤੱਪੜ ਲੈ ਕੇ ਉਸ ਪੱਥਰ ਦੇ ਉੱਤੇ ਵਿਛਾ ਦਿੱਤਾ ਅਤੇ ਉਹ ਤੱਪੜ ਉਸ ਪੱਥਰ ਉੱਪਰ ਵਾਢੀਆਂ ਦੇ ਮੌਸਮ ਤੋਂ ਲੈ ਕੇ ਬਾਰਸ਼ਾਂ ਦੇ ਮੌਸਮ ਤੱਕ ਵਿਛਿਆ ਰਿਹਾ। ਰਿਸਫ਼ਾਹ ਦਿਨ ਰਾਤ ਉੱਥੇ ਉਨ੍ਹਾਂ ਲੋਥਾਂ ਨੂੰ ਵੇਖਦੀ ਰਹੀ ਅਤੇ ਉਨ੍ਹਾਂ ਦੀ ਰੱਖਵਾਲੀ ਕਰਦੀ ਰਹੀ ਤਾਂ ਜੋ ਕਿਤੇ ਦਿਨ ਦੇ ਵੇਲੇ ਕੋਈ ਜੰਗਲੀ ਪਰਿੰਦਾ ਉਨ੍ਹਾਂ ਦੀ ਲੋਥ ਨੂੰ ਨਾ ਪੈ ਜਾਵੇ ਅਤੇ ਨਾ ਹੀ ਕਿਤੇ ਰਾਤ ਵਕਤ ਕੋਈ ਦਰਿੰਦਾ ਉਨ੍ਹਾਂ ਦੀ ਲੋਥ ਨੂੰ ਚੁੱਕ ਲੈ ਜਾਵੇ।"
10 Então Rispa, concubina de Saul, pegou um pano grosseiro e com ele fez um abrigo sobre uma rocha. E ficou ali desde o começo da colheita até o dia em que as chuvas do outono caíram sobre os sete corpos. E não deixou que as aves se aproximassem deles de dia nem os animais selvagens de noite.
11 ਲੋਕਾਂ ਨੇ ਜਾਕੇ ਦਾਊਦ ਨੂੰ ਦੱਸਿਆ ਕਿ ਸ਼ਾਊਲ ਦੀ ਦਾਸੀ ਅੱਯਾਹ ਦੀ ਧੀ ਰਿਸਫ਼ਾਹ ਉੱਥੇ ਕੀ ਕਰ ਰਹੀ ਹੈ।"
11 Quando soube o que Rispa tinha feito,
12 ਤਦ ਦਾਊਦ ਨੇ ਸ਼ਾਊਲ ਅਤੇ ਯੋਨਾਥਾਨ ਦੀਆਂ ਹੱਡੀਆਂ ਯਾਬੇਸ਼ ਗਿਲਆਦ ਦੇ ਲੋਕਾਂ ਤੋਂ ਲਈਆਂ ਯਾਬੇਸ਼ ਗਿਲਆਦ ਦੇ ਲੋਕਾਂ ਨੇ ਇਹ ਹੱਡੀਆਂ ਬੈਤ-ਸਾਨ ਵਿਖੇ ਖੁਲ੍ਹੇ-ਆਮ ਚੁਰਾ ਲਈਆਂ ਸਨ। ਇਹ ਉਹੀ ਜਗ੍ਹਾ ਹੈ ਜਿੱਥੇ ਫ਼ਲਿਸਤੀਆਂ ਨੇ ਸ਼ਾਊਲ ਨੂੰ ਗਿਲਬੋਆ ਪਰਬਤ ਤੇ ਮਾਰਨ ਤੋਂ ਬਾਅਦ, ਇਹ ਮੁਰਦਾ ਸ਼ਰੀਰ ਟੰਗ ਦਿੱਤੇ ਸਨ।"
12 Davi foi e tomou dos moradores de Jabes-Gileade os ossos de Saul e do seu filho Jônatas. Os moradores de Jabes haviam retirado os corpos da praça de Bete-Sã, onde os filisteus os tinham pendurado no dia em que mataram Saul no monte Gilboa.
13 ਸੋ ਦਾਊਦ ਨੇ ਸ਼ਾਊਲ ਦੀਆਂ ਹੱਡੀਆਂ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਉੱਥੋਂ ਲੈ ਆਂਦਾ ਅਤੇ ਇਨ੍ਹਾਂ ਸਭਨਾਂ ਦੀਆਂ ਹੱਡੀਆਂ ਨੂੰ ਜੋ ਟਂਗੇ ਗਏ ਸਨ ਇੱਕ ਬਾਵੇਂ ਇਕੱਠਾ ਕੀਤਾ।"
13 Davi então colocou os ossos de Saul e de Jônatas junto com os ossos dos sete homens que haviam sido enforcados.
14 ਤਾਂ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇਸ ਦੇ ਸੇਲਾ ਵਿੱਚ ਉਸ ਦੇ ਪਿਤਾ ਕੀਸ਼ ਦੀ ਸਮਾਧ ਵਿੱਚ ਦੱਬ ਦਿੱਤਾ ਅਤੇ ਜੋ ਕੁਝ ਪਾਤਸ਼ਾਹ ਨੇ ਹੁਕਮ ਦਿੱਤਾ ਸੀ, ਉਹ ਸਭ ਕੁਝ ਉਨ੍ਹਾਂ ਨੇ ਮੰਨਿਆ ਅਤੇ ਉਸ ਤੋਂ ਬਾਅਦ ਉਸ ਦੇਸ਼ ਵਾਸਤੇ ਪਰਮੇਸ਼ੁਰ ਨੇ ਬੇਨਤੀਆਂ ਸੁਣ ਲਈਆਂ।"
14 Sepultaram os ossos de Saul e de Jônatas no túmulo de Quis, o pai de Saul, na cidade de Zela, no território da tribo de Benjamim. Tudo o que o rei mandou foi feito. E depois disso Deus respondeu às orações do povo pelo seu país.
15 ਫ਼ਲਿਸਤੀਆਂ ਨਾਲ ਲੜਾਈ ਫ਼ਲਿਸਤੀਆਂ ਨੇ ਇਸਰਾਏਲ ਦੇ ਖਿਲਾਫ਼ ਇੱਕ ਹੋਰ ਯੁੱਧ ਸ਼ੁਰੂ ਕਰ ਦਿੱਤਾ। ਦਾਊਦ ਅਤੇ ਉਸ ਦੇ ਸਾਰੇ ਆਦਮੀ ਫਲਿਸਤੀਆਂ ਦੇ ਵਿਰੁੱਧ ਲੜਨ ਲਈ ਗਏ, ਪਰ ਉਹ ਥੱਕਿਆਂ ਹੋਇਆਂ ਅਤੇ ਕਮਜ਼ੋਰ ਹੋ ਗਿਆ ਸੀ।"
15 Houve outra guerra entre os filisteus e Israel. Davi e os seus soldados foram e lutaram contra os filisteus. Durante a batalha Davi ficou muito cansado.
16 ਇਸ਼ਬੀ-ਬਨੋਬ ਦੈਁਤਾ ਵਿੱਚੋਂ ਇੱਕ ਸੀ। ਉਸ ਦੇ ਬਰਛੇ ਦਾ ਤੋਂਲ ਸਾਢੇ ਸੱਤ ਪੋਁਡ ਸੀ ਅਤੇ ਉਸ ਕੋਲ ਇੱਕ ਨਵੀਂ ਤਲਵਾਰ ਸੀ ਅਤੇ ਉਸ ਨੇ ਦਾਊਦ ਨੂੰ ਜਾਨੋਁ ਮਾਰਨ ਦੀ ਵਿਉਂਤ ਬਣਾਈ ਹੋਈ ਸੀ।"
16 Um gigante chamado Isbi-Benobe tinha uma lança de bronze que pesava mais ou menos cinco quilos e estava usando uma espada nova. Ele pensou que podia matar Davi.
17 ਪਰ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਉਸ ਫ਼ਲਿਸਤੀ ਨੂੰ ਵੱਢ ਕੇ ਪਾਤਸ਼ਾਹ ਦਾਊਦ ਦੀ ਜਾਨ ਬਚਾਅ ਲਈ। ਤਦ ਦਾਊਦ ਦੇ ਆਦਮੀਆਂ ਨੇ ਦਾਊਦ ਨਾਲ ਇੱਕ ਵਿਸ਼ੇਸ਼ ਵਚਨ ਕੀਤਾ ਅਤੇ ਉਸ ਨੂੰ ਆਖਿਆ, “ਹੁਣ ਤੁਸੀਂ ਸਾਡੇ ਨਾਲ ਜੰਗ ਵਿੱਚ ਹੋਰ ਨਹੀਂ ਜਾ ਸੱਕਦੇ, ਜੇਕਰ ਤੁਸੀਂ ਇਉਂ ਕੀਤਾ ਤਾਂ ਇਸਰਾਏਲ ਦੇ ਲੋਕ ਆਪਣੇ ਹੱਥੋਂ ਇੱਕ ਮਹਾਨ ਆਗੂ ਗੁਆ ਬੈਠਣਗੇ।”"
17 Mas Abisai, cuja mãe era Zeruia, socorreu Davi, atacou o filisteu e o matou. Então os soldados de Davi fizeram a promessa de nunca mais deixar que Davi saísse com eles para a guerra. Eles disseram: — O senhor é a esperança de Israel, e nós não queremos perdê-lo.
18 ਉਸਤੋਂ ਬਾਅਦ ਗੋਬ ਵਿੱਚ ਫ਼ਲਿਸਤੀਆਂ ਦੇ ਨਾਲ ਫ਼ੇਰ ਜੰਗ ਹੋਈ। ਸਿਬਕੀ ਹੁਸ਼ਾਤੀ ਨੇ ਸਫ਼ ਨੂੰ ਮਾਰਿਆ ਜੋ ਕਿ ਦੈਤਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ।"
18 Depois disso houve outra batalha contra os filisteus na cidade de Gobe. E Sibecai, da cidade de Husa, matou um gigante chamado Safe.
19 ਅਤੇ ਫ਼ੇਰ ਗਬੋ ਵਿੱਚ ਫ਼ਲਿਸਤੀਆਂ ਦੇ ਖਿਲਾਫ਼ ਇੱਕ ਹੋਰ ਜੰਗ ਹੋਈ ਬੈਤਲਹਮ ਤੋਂ ਯਆਰੇ ਓਰਗੀਮ ਦੇ ਪੁੱਤਰ ਅਲਹਾਨਾਨ ਨੇ ਗੋਲਿਆਬ ਗਿੱਤੀ ਨੂੰ ਮਾਰ ਦਿੱਤਾ। ਗੋਲਿਆਬ ਦਾ ਬਰਛਾ ਜੁਲਾਹੇ ਦੀ ਛੜ ਜਿੰਨਾ ਲੰਬਾ ਸੀ।"
19 Houve mais uma batalha contra os filisteus em Gobe, e Elanã, filho de Jair, de Belém, matou Golias, da cidade de Gate. O cabo da lança de Golias era da grossura do eixo de um tear de tecelão.
20 ਫ਼ਿਰ ਗਬ ਵਿੱਚ ਇੱਕ ਹੋਰ ਲੜਾਈ ਹੋਈ, ਉੱਥੇ ਇੱਕ ਵੱਡਾ ਲੰਮਾ ਸਾਰਾ ਮਨੁੱਖ ਸੀ। ਉਸ ਦੇ ਹੱਥਾਂ ਅਤੇ ਪੈਰਾਂ ਵਿੱਚ ਛੇ-ਛੇ ਉਂਗਲੀਆਂ ਸਨ। ਉਸ ਦੀਆਂ ਕੁੱਲ ਚੌਵੀ ਉਂਗਲਾਂ ਸਨ। ਇਹ ਮਨੁੱਖ ਵੀ ਦੈਁਤਾਂ ਦੀ ਵੰਸ਼ ਵਿੱਚੋਂ ਸੀ।"
20 E houve ainda outra batalha em Gate. Ali havia um gigante, descendente dos antigos gigantes, que tinha seis dedos em cada mão e em cada pé.
21 ਇਸ ਆਦਮੀ ਨੇ ਇਸਰਾਏਲ ਨੂੰ ਵੰਗਾਰਿਆ ਤੇ ਉਸਦਾ ਮਖੌਲ ਉਡਾਇਆ ਪਰ ਯੋਨਾਥਾਨ ਨੇ ਇਸ ਆਦਮੀ ਨੂੰ ਵੱਢ ਸੁੱਟਿਆ। (ਇਹ ਯੋਨਾਥਾਨ ਦਾਊਦ ਦੇ ਭਰਾ ਸ਼ਿਮਈ ਦਾ ਪੁੱਤਰ ਸੀ।)"
21 Ele desafiou os israelitas; e Jônatas, filho de Simeia, irmão de Davi, o matou.
22 ਇਹ ਚਾਰੇ ਆਦਮੀ ਗਬ ਵਿੱਚ ਦੈਁਤਾਂ ਦੀ ਵੰਸ਼ ਵਿੱਚੋਂ ਸਨ ਅਤੇ ਦੈਁਤ ਹੀ ਸਨ ਜੋ ਕਿ ਦਾਊਦ ਅਤੇ ਉਸ ਦੇ ਆਦਮੀਆਂ ਵੱਲੋਂ ਮਾਰ ਦਿੱਤੇ ਗਏ।"
22 Esses quatro eram descendentes dos gigantes da cidade de Gate e foram mortos por Davi e os seus soldados.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 2 Samuel 21, comparar traduções ou montar um estudo — tudo direto pelo WhatsApp.