2 Samuel 19

Punjabi Bible (GL_PUNJABI) vs NVT

Sair da comparação
NVT Nova Versão Transformadora
1 ਯੋਆਬ ਦਾ ਦਾਊਦ ਨੂੰ ਮੰਦਾ ਆਖਣਾ ਲੋਕਾਂ ਨੇ ਇਹ ਖਬਰ ਯੋਆਬ ਨੂੰ ਸੁਣਾਈ। ਉਨ੍ਹਾਂ ਆਖਿਆ, “ਵੇਖ, ਪਾਤਸ਼ਾਹ ਅਬਸ਼ਾਲੋਮ ਲਈ ਕੁਰਲਾਅ ਰਿਹਾ ਹੈ ਅਤੇ ਬੜਾ ਉਦਾਸ ਹੈ।”"
1 Logo chegou a Joabe a notícia de que o rei chorava e lamentava a morte de Absalão.
2 ਉਸ ਦਿਨ ਦਾਊਦ ਦੀ ਫ਼ੌਜ ਦੀ ਜਿੱਤ ਹੋਈ, ਪਰ ਉਸ ਦਿਨ ਦੀ ਇਹ ਖਬਰ ਸਭਨਾਂ ਲੋਕਾਂ ਲਈ ਦੁੱਖ ਦਾ ਦਿਹਾੜਾ ਬਣੀ। ਇਹ ਸਭਨਾਂ ਲਈ ਸ਼ੋਕ ਦਾ ਦਿਹਾੜਾ ਸੀ ਕਿਉਂ ਕਿ ਲੋਕਾਂ ਨੇ ਸੁਣਿਆ ਕਿ, “ਪਾਤਸ਼ਾਹ ਆਪਣੇ ਪੁੱਤਰ ਲਈ ਬੜਾ ਦੁੱਖੀ ਹੈ।”"
2 Quando o povo soube da grande tristeza do rei pela morte de seu filho, a alegria da vitória daquele dia se transformou em profundo pesar.
3 ਲੋਕ ਚੁੱਪ-ਚੁਪੀਤਾ ਸ਼ਹਿਰ ਵਿੱਚ ਆ ਵੜੇ। ਉਹ ਇੰਝ ਪ੍ਰਵੇਸ਼ ਕੀਤੇ ਜਿਵੇਂ ਲੋਕ ਲੜਾਈ ਵਿੱਚੋਂ ਹਾਰ ਖਾਕੇ ਸ਼ਰਮ ਦੇ ਮਾਰੇ ਆਉਂਦੇ ਹਨ।"
3 Os soldados entraram na cidade sem chamar a atenção, como se estivessem envergonhados e houvessem fugido da batalha.
4 ਪਾਤਸ਼ਾਹ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਉੱਚੀ-ਉੱਚੀ ਕੁਰਲਾਅ ਰਿਹਾ ਸੀ, “ਹਾਏ ਮੇਰੇ ਪੁੱਤਰ ਅਬਸ਼ਾਲੋਮ, ਹਾਏ ਅਬਸ਼ਾਲੋਮ, ਮੇਰੇ ਪੁੱਤਰ, ਹਾਏ ਮੇਰੇ ਪੁੱਤਰ।”"
4 O rei cobriu o rosto com as mãos e continuou a chorar: “Ah, meu filho Absalão! Ah, Absalão, meu filho, meu filho!”.
5 ਯੋਆਬ ਦਾਊਦ ਪਾਤਸ਼ਾਹ ਦੇ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ, “ਅੱਜ ਦੇ ਦਿਨ ਤੁਸੀਂ ਆਪਣੇ ਸਾਰੇ ਅਫ਼ਸਰਾਂ ਨੂੰ ਸ਼ਰਮਿੰਦਾ ਕਰ ਰਹੇ ਹੋ! ਵੇਖੋ, ਉਨ੍ਹਾਂ ਅਫ਼ਸਰਾਂ ਨੇ ਅੱਜ ਤੁਹਾਡੀ ਜਾਨ ਬਚਾਈ ਹੈ ਅਤੇ ਉਨ੍ਹਾਂ ਨੇ ਤੁਹਾਡੇ ਇਲਾਵਾ ਤੁਹਾਡੇ ਪੁੱਤਰਾਂ, ਧੀਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਦਾਸੀਆਂ ਦੀਆਂ ਜਾਨਾਂ ਨੂੰ ਵੀ ਬਚਾਇਆ ਹੈ।"
5 Então Joabe foi até o quarto do rei e disse: “Hoje salvamos sua vida e a vida de seus filhos e filhas e de suas esposas e concubinas. E, no entanto, o senhor age desse modo e nos faz sentir envergonhados.
6 ਪਰ ਤੁਸੀਂ ਤਾਂ ਸਗੋਂ ਆਪਣੇ ਦੁਸ਼ਮਣਾਂ ਨਾਲ ਪ੍ਰੀਤ ਕਰ ਰਹੇ ਹੋ ਅਤੇ ਜੋ ਤੁਹਾਨੂੰ ਪ੍ਰੀਤ ਕਰਦੇ ਹਨ ਉਨ੍ਹਾਂ ਨਾਲ ਘਿਰਣਾ ਕਰ ਰਹੇ ਹੋ। ਅੱਜ ਤੁਸੀਂ ਇਹ ਸਿੱਧ ਕਰ ਦਿੱਤਾ ਹੈ ਕਿ ਤੁਹਾਡੇ ਲਈ ਤੁਹਾਡੇ ਅਫ਼ਸਰਾਂ ਅਤੇ ਲੋਕਾਂ ਦਾ ਕੋਈ ਮੁੱਲ ਨਹੀਂ। ਇਹ ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜੇਕਰ ਅਬਸ਼ਾਲੋਮ ਜਿਉਂਦਾ ਰਹਿੰਦਾ ਅਤੇ ਉਸਦੀ ਜਗ੍ਹਾ ਅੱਜ ਅਸੀਂ ਮਾਰੇ ਗਏ ਹੁੰਦੇ ਤਾਂ ਤੁਸੀਂ ਪੂਰੇ ਖੁਸ਼ ਹੋਣਾ ਸੀ।"
6 Parece amar os que o odeiam e odiar os que o amam. Hoje deixou claro que todos os seus comandantes e soldados não significam nada para o senhor. Pelo visto, se Absalão tivesse sobrevivido e todos nós tivéssemos morrido, o senhor estaria satisfeito.
7 ਸੋ ਹੁਣ ਉੱਠੋ ਅਤੇ ਉੱਠ ਕੇ ਆਪਣੇ ਅਫ਼ਸਰਾਂ ਨੂੰ ਧੀਰਜ ਦੇਵੋ ਕਿਉਂ ਕਿ ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਜੇ ਤੁਸੀਂ ਬਾਹਰ ਨਹੀਂ ਨਿਕਲੋਂਗੇ ਤਾਂ ਰਾਤ ਤੀਕ ਤੁਹਾਡੇ ਨਾਲ ਇੱਕ ਵੀ ਬੰਦਾ ਨਹੀਂ ਰਹੇਗਾ ਅਤੇ ਇਹ ਤੁਹਾਡੇ ਲਈ ਉਨ੍ਹਾਂ ਸਾਰੀਆਂ ਬੁਰਿਆਈਆਂ ਨਾਲੋਂ ਜੋ ਜੁਆਨੀ ਦੀ ਉਮਰ ਦੇ ਮੁੱਢ ਤੋਂ ਲੈ ਕੇ ਅੱਜ ਤੀਕ ਤੁਹਾਡੇ ਉੱਪਰ ਆਈਆਂ, ਤੋਂ ਵੱਧੀਕ ਬੁਰੀ ਹੋਵੇਗੀ।”"
7 Agora saia e vá parabenizar seus soldados, pois juro pelo S enhor que, se o rei não for, nem um só deles permanecerá aqui esta noite. Isso seria pior que todo o mal que já lhe aconteceu na vida”.
8 ਤਦ ਪਾਤਸ਼ਾਹ ਸ਼ਹਿਰ ਦੇ ਦੁਆਰ ਤੀਕ ਗਿਆ ਤੇ ਇਹ ਖਬਰ ਝਟ ਫ਼ੈਲ ਗਈ ਕਿ ਪਾਤਸ਼ਾਹ ਦੁਆਰ ਤੇ ਖੜ੍ਹਾ ਹੈ ਤਾਂ ਸਾਰੇ ਲੋਕ ਪਾਤਸ਼ਾਹ ਨੂੰ ਮਿਲਣ ਲਈ ਆਏ। ਕਿਉਂ ਕਿ ਸਾਰੇ ਇਸਰਾਏਲੀ ਜਿਨ੍ਹਾਂ ਅਬਸ਼ਾਲੋਮ ਨੂੰ ਚੁਣਿਆ ਸੀ ਆਪਣੇ ਘਰੋ-ਘਰੀਁ ਭੱਜ ਗਏ ਸਨ।"
8 Assim, o rei saiu e se sentou à entrada da cidade, e quando se espalhou a notícia de que o rei estava ali, todos foram vê-lo. Enquanto isso, os israelitas haviam fugido para suas casas,
9 ਦਾਊਦ ਦਾ ਮੁੜ ਪਾਤਸ਼ਾਹ ਠਹਿਰਨਾ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਸਭ ਲੋਕ ਆਪਸ ਵਿੱਚ ਝਗੜਦੇ ਸਨ ਅਤੇ ਆਖਦੇ ਸਨ ਕਿ, “ਪਾਤਸ਼ਾਹ ਨੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਖੋਹਿਆ ਅਤੇ ਫ਼ਲਿਸਤੀਆਂ ਤੋਂ ਸਾਨੂੰ ਬਚਾਇਆ ਸੀ ਅਤੇ ਹੁਣ ਉਹ ਅਬਸ਼ਾਲੋਮ ਦੇ ਹੱਥੋਂ ਦੇਸੋਂ ਭੱਜ ਗਿਆ ਹੈ।"
9 e em todas as tribos de Israel houve muita discussão. O povo dizia: “O rei nos livrou de nossos inimigos e nos libertou dos filisteus, mas teve de fugir por causa de Absalão.
10 ਇਸ ਲਈ ਅਸੀਂ ਅਬਸ਼ਾਲੋਮ ਨੂੰ ਰਾਜ ਕਰਨ ਲਈ ਚੁਣਿਆ। ਪਰ ਹੁਣ ਅਬਸ਼ਾਲੋਮ ਵੀ ਮਰ ਗਿਆ ਹੈ। ਉਹ ਲੜਾਈ ਵਿੱਚ ਮਾਰਿਆ ਗਿਆ ਇਸ ਲਈ ਅਸੀਂ ਦਾਊਦ ਨੂੰ ਮੁੜ ਪਾਤਸ਼ਾਹ ਥਾਪਦੇ ਹਾਂ।”"
10 Agora Absalão, a quem ungimos para reinar sobre nós, está morto. Não devemos demorar para trazer o rei Davi de volta!”.
11 ਦਾਊਦ ਪਾਤਸ਼ਾਹ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਸੁਨੇਹਾ ਭੇਜਿਆ ਅਤੇ ਕਿਹਾ, “ਯਹੂਦਾਹ ਦੇ ਬਜ਼ੁਰਗਾਂ ਨਾਲ ਗੱਲ ਕਰੋ। ਆਖੋ, ਤੁਸੀਂ ਦਾਊਦ ਪਾਤਸ਼ਾਹ ਨੂੰ ਮਹਿਲ ਵੱਲ ਮੋੜ ਲਿਆਉਣ ਵਿੱਚ ਕਿਉਂ ਸਭਨਾਂ ਨਾਲੋਂ ਪਿੱਛੇ ਰਹਿ ਗਏ ਹੋਂ?”"
11 Então Davi enviou uma mensagem aos sacerdotes Zadoque e Abiatar: “Perguntem às autoridades de Judá: ‘Por que vocês demoram tanto para receber o rei de volta? Até eu já sei que todo o Israel deseja a minha volta.
12 ਤੁਸੀਂ ਮੇਰੇ ਭਰਾ ਭਾਈ ਅਤੇ ਮੇਰਾ ਪਰਿਵਾਰ ਹੋ ਤਾਂ ਫ਼ਿਰ ਤੁਸੀਂ ਪਾਤਸ਼ਾਹ ਨੂੰ ਮੋੜ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ।"
12 Vocês são meus parentes, minha própria tribo, meu povo e minha raça! Então por que são os últimos a receber o rei de volta?’”.
13 ਅਮਾਸਾ ਨੂੰ ਆਖੋ, “ਤੂੰ ਮੇਰੇ ਹੀ ਪਰਿਵਾਰ ਦਾ ਅੰਗ ਹੈਂ। ਸੋ ਜੇਕਰ ਮੈਂ ਤੈਨੂੰ ਯੋਆਬ ਦੀ ਜਗ੍ਹਾ ਆਪਣੇ ਅੱਗੇ ਸੇਨਾਪਤੀ ਨਾ ਬਣਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ, ਸਗੋਂ ਇਸ ਤੋਂ ਵੀ ਵੱਧੀਕ ਕਰੇ।”"
13 E Davi pediu que dissessem a Amasa: “Você é meu parente, meu povo e minha raça. Que Deus me castigue severamente se, de hoje em diante, você não se tornar comandante de meu exército em lugar de Joabe”.
14 ਦਾਊਦ ਨੇ ਯਹੂਦਾਹ ਦੇ ਸਾਰੇ ਲੋਕਾਂ ਦੇ ਦਿਲਾਂ ’ਚ ਘਰ ਕਰ ਲਿਆ ਇਸ ਲਈ ਉਹ ਸਾਰੇ ਇੱਕ ਰਾਇ ਹੋ ਗਏ। ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਕਿ, “ਆਪਣੇ ਸਾਰੇ ਅਫ਼ਸਰਾਂ ਸਮੇਤ ਤੁਸੀਂ ਮੁੜ ਆਵੋ।”"
14 A mensagem de Davi convenceu todas as autoridades de Judá, e eles deram uma resposta unânime. Mandaram dizer ao rei: “Volte para nós e traga todos que estão com o senhor!”.
15 ਤਦ ਦਾਊਦ ਪਾਤਸ਼ਾਹ ਯਰਦਨ ਨਦੀ ਦੇ ਕੰਢੇ ਆਇਆ। ਯਹੂਦਾਹ ਦੇ ਲੋਕ ਉਸ ਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੀਕ ਆਏ।"
15 Então o rei começou a viagem de volta para Jerusalém. Quando chegou ao rio Jordão, o povo de Judá foi a Gilgal para encontrar-se com ele e acompanhá-lo até o outro lado do rio.
16 ਸ਼ਿਮਈ ਨੇ ਦਾਊਦ ਤੋਂ ਖਿਮਾ ਮੰਗੀ ਗੇਰਾ ਦਾ ਪੁੱਤਰ ਸ਼ਿਮਈ ਬਿਨਯਾਮੀਨੀ ਬਹੁਰੀਮ ਤੋਂ ਕਾਹਲੀ ਨਾਲ ਤੁਰਿਆ ਅਤੇ ਯਹੂਦਾਹ ਦੇ ਲੋਕਾਂ ਨਾਲ ਰਲ ਕੇ ਦਾਊਦ ਪਾਤਸ਼ਾਹ ਨੂੰ ਮਿਲਣ ਲਈ ਆਇਆ।"
16 Simei, filho de Gera, de Baurim, na terra de Benjamim, atravessou com os homens de Judá para dar as boas-vindas ao rei Davi.
17 ਤਕਰੀਬਨ 1,000 ਦੇ ਕਰੀਬ ਲੋਕ ਬਿਨਯਾਮੀਨ ਤੋਂ ਸ਼ਿਮਈ ਦੇ ਨਾਲ ਤੁਰੇ। ਦਾਊਦ ਦੇ ਪਰਿਵਾਰ-ਸਮੂਹ ਵਿੱਚੋਂ ਸੀਬਾ ਨਾਂ ਦਾ ਸੇਵਕ ਵੀ ਆਇਆ ਅਤੇ ਉਹ ਆਪਣੇ ਨਾਲ ਆਪਣੇ 15 ਪੁੱਤਰ ਅਤੇ 20 ਨੌਕਰ ਵੀ ਲੈ ਕੇ ਆਇਆ। ਫ਼ਿਰ ਸਾਰੇ ਲੋਕ ਬੜੀ ਕਾਹਲੀ ਨਾਲ ਯਰਦਨ ਦਰਿਆ ਕੋਲ ਦਾਊਦ ਪਾਤਸ਼ਾਹ ਦੇ ਮਿਲਣ ਲਈ ਆਏ।"
17 Estavam com ele mil homens da tribo de Benjamim, incluindo Ziba, servo da casa de Saul, e os quinze filhos e vinte servos de Ziba. Desceram apressadamente ao Jordão para receber o rei.
18 ਪਾਤਸ਼ਾਹ ਦੇ ਪਰਿਵਾਰ ਨੂੰ ਵਾਪਸ ਲਿਆਉਣ ਲਈ ਲੋਕਾਂ ਨੇ ਯਰਦਨ ਦਰਿਆ ਪਾਰ ਕੀਤਾ। ਲੋਕਾਂ ਨੇ ਉਹੀ ਕੀਤਾ ਜੋ ਰਾਜਾ ਚਾਹੁੰਦਾ ਸੀ, ਜਦੋਂ ਰਾਜਾ ਦਰਿਆ ਪਾਰ ਕਰ ਰਿਹਾ ਸੀ ਗੇਰਾ ਦਾ ਪੁੱਤਰ ਸ਼ਿਮਈ ਉਸ ਨੂੰ ਵੇਖਣ ਲਈ ਆਇਆ। ਸ਼ਿਮਈ ਦਾ ਅਭਿਵਾਦਨ ਕਰਨ ਲਈ ਧਰਤੀ ਤੇ ਝੁਕ ਗਿਆ।।"
18 Atravessaram o rio, para ajudar a família do rei a chegar à outra margem e para fazer o que ele lhes solicitasse. Quando o rei estava prestes a atravessar o rio, Simei, filho de Gera, curvou-se diante dele e suplicou:
19 ਸ਼ਿਮਈ ਨੇ ਪਾਤਸ਼ਾਹ ਨੂੰ ਕਿਹਾ, “ਮੇਰੇ ਮਹਾਰਾਜ, ਮੇਰੀਆਂ ਗ਼ਲਤ ਕਰਨੀਆਂ ਨੂੰ ਚੇਤੇ ਨਾ ਕਰੋ! ਮੇਰੇ ਮਹਾਰਾਜ, ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਜਾ ਜੋ ਮੈਂ ਉਦੋਂ ਕੀਤੀਆਂ ਸਨ ਜਦੋਂ ਤੂੰ ਯਰੂਸ਼ਲਮ ਛੱਡਿਆ ਸੀ।"
19 “Ó meu senhor, o rei, por favor, perdoe-me. Esqueça as coisas terríveis que seu servo disse quando o senhor saiu de Jerusalém.
20 ਤੁਸੀਂ ਜਾਣਦੇ ਹੋ ਕਿ ਮੈਂ ਪਾਪ ਕੀਤਾ ਹੈ ਇਸੇ ਲਈ ਵੇਖੋ! ਅੱਜ ਦੇ ਦਿਨ ਮੈਂ ਆਪਣੇ ਮਹਾਰਾਜ ਪਾਤਸ਼ਾਹ ਨੂੰ ਮਿਲਣ ਲਈ ਯੂਸੁਫ਼ ਦੇ ਸਾਰੇ ਘਰਾਣੇ ਤੋਂ ਪਹਿਲਾਂ ਨਿਕਲਿਆ ਹਾਂ।”"
20 Sei quanto pequei. Por isso vim aqui hoje, a primeira pessoa em todo o Israel a receber o meu senhor, o rei”.
21 ਫ਼ਿਰ ਲੇਕਿਨ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਕਿਹਾ, “ਸ਼ਿਮਈ ਨੂੰ ਜ਼ਰੂਰ ਮੌਤ ਮਿਲਣੀ ਚਾਹੀਦੀ ਹੈ ਜਿਸਨੇ ਯਹੋਵਾਹ ਦੇ ਮਸਹ ਕੀਤੇ ਨੂੰ ਸਰਾਪ ਦਿੱਤਾ।”"
21 Então Abisai, filho de Zeruia, disse: “Simei deve ser morto, pois amaldiçoou o rei ungido do S enhor !”.
22 ਦਾਊਦ ਨੇ ਆਖਿਆ, “ਹੇ ਸਰੂਯਾਹ ਦੇ ਪੁੱਤਰੋ! ਭਲਾ ਮੈਨੂੰ ਤੁਹਾਡੇ ਨਾਲ ਕੀ ਕੰਮ ਹੈ ਜੋ ਤੁਸੀਂ ਅੱਜ ਮੇਰੇ ਵਿਰੋਧੀ ਬਣ ਜਾਵੋਂ? ਇਸਰਾਏਲ ਦੇ ਵਿੱਚ ਕੋਈ ਵੀ ਮਨੁੱਖ ਅੱਜ ਦੇ ਦਿਨ ਵੱਢਿਆ ਨਹੀਂ ਜਾਵੇਗਾ! ਭਲਾ ਮੈਂ ਇਹ ਨਹੀਂ ਜਾਣਦਾ ਕਿ ਅੱਜ ਦੇ ਦਿਨ ਮੈਂ ਇਸਰਾਏਲ ਦਾ ਪਾਤਸ਼ਾਹ ਬਣਿਆ ਹਾਂ?”"
22 “Quem pediu a opinião de vocês, filhos de Zeruia?”, disse Davi. “Por que agem como se fossem meus inimigos? Hoje não é um dia de execuções, pois hoje voltei a ser rei em Israel!”
23 ਤਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, “ਤੂੰ ਨਹੀਂ ਮਾਰਿਆ ਜਾਵੇਂਗਾ!” ਅਤੇ ਇਕਰਾਰ ਕੀਤਾ ਕਿ ਉਹ ਆਪਣੀ ਜ਼ਿੰਦਗੀ ਨਹੀਂ ਗੁਆਵੇਗਾ।"
23 Então, virando-se para Simei, Davi prometeu: “Sua vida será poupada”.
24 ਮਫ਼ੀਬੋਸ਼ਥ ਦਾਊਦ ਨੂੰ ਵੇਖਣ ਗਿਆ ਸ਼ਾਊਲ ਦਾ ਪੁੱਤਰ ਮਫ਼ੀਬੋਸ਼ਥ ਪਾਤਸ਼ਾਹ ਨੂੰ ਮਿਲਣ ਲਈ ਗਿਆ। ਜਿਸ ਦਿਨ ਦਾ ਪਾਤਸ਼ਾਹ ਨਿਕਲਿਆ ਸੀ ਉਸ ਨੇ ਉਸ ਦਿਨ ਤੀਕ ਜਦ ਤੀਕ ਕਿ ਉਹ ਸੁੱਖ ਨਾਲ ਵਾਪਸ ਨਹੀਂ ਮੁੜ ਆਇਆ ਨਾ ਹੀ ਆਪਣੇ ਪੈਰ ਧੋਤੇ ਸਨ ਤੇ ਨਾ ਹੀ ਆਪਣੀ ਦਾਹੜੀ ਸੁਆਰੀ ਸੀ ਅਤੇ ਨਾ ਹੀ ਆਪਣੇ ਵਸਤਰ ਧੁਆਏ ਸਨ।"
24 Mefibosete, neto de Saul, veio para encontrar-se com o rei. Desde que Davi havia saído de Jerusalém até o dia em que voltou em segurança, Mefibosete não tinha lavado os pés, nem feito a barba, nem lavado as roupas.
25 ਅਤੇ ਅਜਿਹਾ ਹੋਇਆ ਕਿ ਜਦੋਂ ਉਹ ਪਾਤਸ਼ਾਹ ਨੂੰ ਮਿਲਣ ਨੂੰ ਯਰੂਸ਼ਲਮ ਵਿੱਚ ਆਇਆ ਤਾਂ ਪਾਤਸ਼ਾਹ ਨੇ ਆਖਿਆ, “ਮਫ਼ੀਬੋਸ਼ਥ, ਜਦੋਂ ਮੈਂ ਯਰੂਸ਼ਲਮ ਤੋਂ ਭਜਿਆ ਸੀ ਤੂੰ ਮੇਰੇ ਨਾਲ ਕਿਉਂ ਨਾ ਭਜਿਆ?”"
25 Quando ele chegou a Jerusalém, o rei lhe perguntou: “Por que você não veio comigo, Mefibosete?”.
26 ਮਫ਼ੀਬੋਸ਼ਥ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ! ਮੇਰੇ ਨੌਕਰ ਨੇ ਮੇਰੇ ਨਾਲ ਚਾਲ ਖੇਡੀ। ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਲੰਗਾ ਹਾਂ ਸੋ ਮੈਂ ਆਪਣੇ ਸੇਵਕ ਸੀਬਾ ਨੂੰ ਕਿਹਾ ਕਿ ‘ਜਾ ਤੇ ਖੋਤੇ ਤੇ ਕਾਠੀ ਚੜ੍ਹਾ ਤਾਂ ਜੋ ਮੈਂ ਇਸ ਤੇ ਸਵਾਰ ਹੋਕੇ ਪਾਤਸ਼ਾਹ ਨਾਲ ਜਾਵਾਂ।’"
26 Ele respondeu: “Ó meu senhor, o rei, meu servo Ziba me enganou. Pedi que ele selasse meu jumento para que eu pudesse acompanhar o rei, pois, como o senhor sabe, sou aleijado.
27 ਪਰ ਮੇਰੇ ਨੌਕਰ ਨੇ ਮੇਰੇ ਨਾਲ ਛਲ ਕੀਤਾ। ਉਹ ਸਿਰਫ਼ ਤੁਹਾਡੇ ਕੋਲ ਆਇਆ ਅਤੇ ਮੇਰੇ ਖਿਲਾਫ਼ ਤੁਹਾਡੇ ਕੰਨ ਭਰ ਦਿੱਤੇ। ਪਰ ਮੇਰੇ ਮਹਾਰਾਜ ਅਤੇ ਪਾਤਸ਼ਾਹ, ਤੂੰ ਤਾਂ ਯਹੋਵਾਹ ਵੱਲੋਂ ਭੇਜੇ ਦੂਤ ਜਿਹਾ ਹੈਂ। ਸੋ ਤੁਹਾਨੂੰ ਜਿਵੇਂ ਮੁਨਾਸਿਬ ਲੱਗੇ ਉਹੀ ਕਰੋ।"
27 Ele, no entanto, falou mal de mim e disse que eu havia me recusado a vir. Mas sei que meu senhor, o rei, é como um anjo de Deus. Portanto, faça o que lhe parecer melhor.
28 ਕਿਉਂ ਜੋ ਮੇਰੇ ਪਿਤਾ ਦਾ ਸਾਰਾ ਪਰਿਵਾਰ ਮੇਰੇ ਮਹਾਰਾਜ ਦੇ ਅੱਗੇ ਮੁਰਦਿਆਂ ਵਰਗਾ ਸੀ, ਪਰ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਨਾਲ ਬਿਠਾਇਆ, ਜੋ ਤੁਹਾਡੇ ਲੰਗਰ ਵਿੱਚ ਰੋਟੀ ਖਾਂਦੇ ਸਨ। ਤਾਂ ਫ਼ਿਰ ਪਾਤਸ਼ਾਹ ਦੇ ਅੱਗੇ ਹੋਰ ਦੁਹਾਈ ਕਰਨ ਨੂੰ ਭਲਾ ਮੇਰਾ ਕੀ ਅਧਿਕਾਰ ਹੈ?”"
28 Meus parentes e eu só poderíamos esperar que o senhor mandasse nos matar. Contudo, o senhor me honrou ao permitir que eu comesse à sua mesa. Que mais eu poderia pedir?”.
29 ਪਾਤਸ਼ਾਹ ਨੇ ਮਫ਼ੀਬੋਸ਼ਥ ਨੂੰ ਆਖਿਆ, “ਤੂੰ ਆਪਣੀਆਂ ਔਕੜਾਂ ਬਾਰੇ ਬਹੁਤਾਂ ਨਾ ਆਖੀ ਜਾ। ਮੈਂ ਤਾਂ ਫ਼ੈਸਲਾ ਕਰ ਚੁੱਕਿਆ ਹਾਂ ਕਿ ਤੂੰ ਅਤੇ ਸੀਬਾ ਇਸ ਪੈਲੀ ਨੂੰ ਵੰਡ ਲਵੋ।”"
29 “Não precisa continuar se explicando”, respondeu Davi. “Resolvi que você e Ziba dividirão sua terra igualmente entre si.”
30 ਮਫ਼ੀਬੋਸ਼ਥ ਨੇ ਪਾਤਸ਼ਾਹ ਨੂੰ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ। ਸਾਡੇ ਲਈ ਇਹੀ ਕਾਫ਼ੀ ਹੈ ਕਿ ਤੁਸੀਂ ਘਰ ਸ਼ਾਂਤੀ ਨਾਲ ਵਾਪਸ ਆਏ ਹੋ ਸਗੋਂ ਉਹ ਪੈਲੀ ਭਾਵੇਂ ਸਾਰੀ ਸੀਬਾ ਨੂੰ ਹੀ ਦੇ ਦੇਵੋ।”"
30 “Dê tudo a ele”, disse Mefibosete. “Para mim, basta saber que meu senhor, o rei, voltou para casa em segurança.”
31 ਦਾਊਦ ਦਾ ਬਰਜ਼ਿੱਲਈ ਨੂੰ ਨਾਲ ਆਉਣ ਲਈ ਕਹਿਣਾ ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਆਕੇ ਉਸ ਨੂੰ ਯਰਦਨੋਂ ਪਾਰ ਪਹੁੰਚਾਉਣ ਲਈ ਪਾਤਸ਼ਾਹ ਦੇ ਨਾਲ ਯਰਦਨੋਂ ਪਾਰ ਗਿਆ।"
31 Barzilai, de Gileade, havia descido de Rogelim para acompanhar o rei na travessia do Jordão.
32 ਬਰਜ਼ਿੱਲਈ ਬੜਾ ਬੁੱਢਾ, 80 ਵਰ੍ਹਿਆਂ ਦਾ ਬਜ਼ੁਰਗ ਸੀ। ਉਸ ਨੇ ਪਾਤਸ਼ਾਹ ਨੂੰ ਜਦੋਂ ਉਹ ਮਹਨਇਮ ਵਿੱਚ ਪਿਆ ਸੀ ਤਾਂ ਰਸਤ-ਪਾਣੀ ਪਹੁੰਚਾਇਆ ਸੀ ਕਿਉਂ ਕਿ ਉਹ ਬੜਾ ਅਮੀਰ ਆਦਮੀ ਸੀ।"
32 Era bastante idoso — tinha 80 anos — e era muito rico. Foi ele quem providenciou alimento para o rei durante sua estada em Maanaim.
33 ਦਾਊਦ ਨੇ ਬਰਜ਼ਿੱਲਈ ਨੂੰ ਕਿਹਾ, “ਚੱਲ, ਮੇਰੇ ਨਾਲ ਯਰਦਨ ਦੇ ਪਾਰ ਚੱਲ। ਉੱਥੇ ਆਪਣੇ ਨਾਲ ਮੈਂ ਤੇਰਾ ਖਿਆਲ ਰੱਖਾਂਗਾ ਜੇਕਰ ਤੂੰ ਉੱਥੇ ਯਰੂਸ਼ਲਮ ਵਿੱਚ ਮੇਰੇ ਨਾਲ ਰਹੇਁਗਾ।”"
33 O rei disse a Barzilai: “Venha comigo para Jerusalém, e eu cuidarei de você”.
34 ਪਰ ਬਰਜ਼ਿੱਲਈ ਨੇ ਪਾਤਸ਼ਾਹ ਨੂੰ ਆਖਿਆ, “ਤੂੰ ਜਾਣਦਾ ਹੈਂ ਕਿ ਇਸ ਵਕਤ ਮੇਰੀ ਉਮਰ ਕਿੰਨੀ ਹੈ? ਤੂੰ ਕੀ ਸੋਚਦਾ ਹੈਂ ਕਿ ਮੈਂ ਇਸ ਉਮਰੇ ਤੇਰੇ ਨਾਲ ਯਰੂਸ਼ਲਮ ਜਾ ਸੱਕਦਾ ਹਾਂ?"
34 Barzilai, porém, respondeu: “Sou idoso demais para ir com o rei a Jerusalém.
35 ਮੈਂ 80 ਸਾਲਾਂ ਦਾ ਹੋ ਗਿਆ ਹਾਂ। ਮੈਂ ਇੰਨਾ ਬੁੱਢਾ ਹਾਂ ਕਿ ਇਹ ਵੀ ਨਹੀਂ ਦੱਸ ਸੱਕਦਾ ਕਿ ਕਿਹੜਾ ਚੰਗਾ ਹੈ ਅਤੇ ਕਿਹੜਾ ਮਾੜਾ। ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਮੈਂ ਸਵਾਦ ਵੀ ਨਹੀਂ ਵੇਖ ਸੱਕਦਾ ਕਿ ਮੈਂ ਕੀ ਖਾਂਦਾ ਹਾਂ ਜਾਂ ਕੀ ਪੀਂਦਾ ਹਾਂ। ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਔਰਤਾਂ ਦੇ ਗਾਉਣ ਵਿੱਚ ਅਤੇ ਆਦਮੀਆਂ ਦੇ ਗਾਉਣ ਵਿੱਚ ਵੀ ਫ਼ਰਕ ਨਹੀਂ ਕਰ ਸੱਕਦਾ। ਤਾਂ ਫਿਰ ਤੈਨੂੰ ਮੇਰੇ ਬਾਰੇ ਫ਼ਿਕਰ ਕਰਨ ਦੀ ਕੀ ਲੋੜ ਹੈ?"
35 Tenho 80 anos e não consigo mais apreciar coisa alguma. A comida e a bebida já não têm sabor, e já não consigo ouvir a voz dos cantores. Seria apenas um peso para meu senhor, o rei.
36 ਜੋ ਕੁਝ ਤੂੰ ਮੈਨੂੰ ਬਖਸ਼ਣਾ ਚਾਹੁੰਦਾ ਹੈਂ ਦਰਅਸਲ ਮੈਨੂੰ ਕੁਝ ਵੀ ਨਹੀਂ ਚਾਹੀਦਾ ਇਸ ਲਈ ਮੈਂ ਯਰਦਨ ਪਾਰ ਤੱਕ ਤੇਰੇ ਨਾਲ ਜਾਵਾਂਗਾ।"
36 Atravessar o Jordão com o rei é honra suficiente para mim!
37 ਪਰ ਮਿਹਰਬਾਨੀ ਕਰਕੇ ਤੂੰ ਮੈਨੂੰ ਘਰ ਨੂੰ ਪਰਤਨ ਦੇਵੀਂ। ਤਦ ਮੈਂ ਆਪਣੇ ਸ਼ਹਿਰ ਵਿੱਚ ਅਰਾਮ ਨਾਲ ਮਰ ਸੱਕਾਂਗਾ ਅਤੇ ਆਪਣੇ ਮਾਤਾ-ਪਿਤਾ ਦੀ ਕਬਰ ਦੇ ਨਾਲ ਹੀ ਦਫ਼ਨਾਇਆ ਜਾਵਾਂਗਾ। ਪਰ ਇੱਥੇ ਕਿਮਹਾਮ ਤੁਹਾਡਾ ਸੇਵਕ ਹੈ, ਉਹ ਮੇਰੇ ਮਹਾਰਾਜ ਪਾਤਸ਼ਾਹ ਦੇ ਨਾਲ ਜਾਵੇ, ਅਤੇ ਜੋ ਕੁਝ ਜਿਵੇਂ ਤੈਨੂੰ ਚੰਗਾ ਲੱਗੇ ਤੂੰ ਉਸ ਨਾਲ ਕਰੀਂ।”"
37 Depois, permita que eu volte para morrer em minha cidade, onde meu pai e minha mãe foram sepultados. Mas aqui está seu servo, Quimã; permita que ele vá com meu senhor, o rei, e receba o que o senhor quiser lhe dar”.
38 ਪਾਤਸ਼ਾਹ ਨੇ ਜਵਾਬ ਦਿੱਤਾ, “ਕਿਮਹਾਮ ਮੇਰੇ ਨਾਲ ਪਾਰ ਚੱਲੇਗਾ ਅਤੇ ਜੋ ਕੁਝ ਤੈਨੂੰ ਚੰਗਾ ਲੱਗੇ ਮੈਂ ਉਹੀ ਉਸ ਨਾਲ ਕਰਾਂਗਾ ਅਤੇ ਜੋ ਕੁਝ ਤੂੰ ਮੇਰੇ ਕੋਲੋਂ ਮੰਗੇ ਮੈਂ ਉਹੀ ਤੈਨੂੰ ਦੇਵਾਂਗਾ।”"
38 “Está bem”, concordou o rei. “Quimã virá comigo, e eu o ajudarei da maneira como você achar melhor. E farei por você qualquer coisa que me pedir.”
39 ਦਾਊਦ ਦਾ ਘਰ ਵਾਪਸ ਮੁੜਨਾ ਪਾਤਸ਼ਾਹ ਨੇ ਫ਼ੇਰ ਬਰਜ਼ਿੱਲਈ ਨੂੰ ਚੁੰਮਿਆ ਅਤੇ ਅਸੀਸ ਦਿੱਤੀ ਅਤੇ ਬਰਜ਼ਿੱਲਈ ਘਰ ਨੂੰ ਮੁੜ ਆਇਆ ਅਤੇ ਪਾਤਸ਼ਾਹ ਅਤੇ ਹੋਰ ਸਾਰੇ ਲੋਕ ਦਰਿਆ ਪਾਰ ਕਰ ਗਏ।"
39 Assim, todo o povo atravessou o Jordão com o rei. Depois que Davi abençoou Barzilai e o beijou, Barzilai voltou para casa.
40 ਤਦ ਪਾਤਸ਼ਾਹ ਗਿਲਗਾਲ ਵੱਲ ਤੁਰਿਆ ਅਤੇ ਕਿਮਹਾਮ ਵੀ ਉਸ ਦੇ ਨਾਲ ਗਿਆ। ਯਹੂਦਾਹ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਅੱਧੇ ਲੋਕ ਪਾਤਸ਼ਾਹ ਦੇ ਨਾਲ ਗਏ।"
40 O rei atravessou para Gilgal, levando Quimã consigo. Todo o povo de Judá e metade do povo de Israel o acompanharam.
41 ਇਸਰਾਏਲੀਆਂ ਦੀ ਯਹੂਦਾਹ ਦੇ ਲੋਕਾਂ ਨਾਲ ਬਹਿਸ ਸਾਰੇ ਇਸਰਾਏਲੀ ਇਕੱਠੇ ਹੋਕੇ ਪਾਤਸ਼ਾਹ ਕੋਲ ਆਏ। ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ, “ਸਾਡੇ ਹੀ ਭਰਾ, ਯਹੂਦਾਹ ਦੇ ਮਨੁੱਖ ਤੁਹਾਨੂੰ ਕਿਸ ਲਈ ਚੜ੍ਹਾ ਲਿਆਏ, ਅਤੇ ਜਾਕੇ ਪਾਤਸ਼ਾਹ ਨੂੰ, ਉਸ ਦੇ ਪਰਿਵਾਰ ਨੂੰ, ਦਾਊਦ ਦੇ ਨਾਲ ਦੇ ਸਾਰੇ ਲੋਕਾਂ ਨੂੰ ਯਰਦਨੋ ਪਾਰ ਲੈ ਆਏ?”"
41 Contudo, os homens de Israel vieram queixar-se ao rei: “Os homens de Judá se apropriaram do rei e não nos deram a honra de ajudar a levar o senhor, sua família e todos os seus acompanhantes até o outro lado do Jordão”.
42 ਤਦ ਯਹੂਦਾਹ ਸਾਰੇ ਲੋਕਾਂ ਨੇ ਇਸਰਾਏਲੀਆਂ ਨੂੰ ਉੱਤਰ ਦਿੱਤਾ, “ਇਸ ਲਈ ਕਿਉਂ ਕਿ ਪਾਤਸ਼ਾਹ ਸਾਡੇ ਨੇੜੇ ਦਾ ਸਾਕ ਹੈ, ਤਾਂ ਇਸ ਗੱਲ ਲਈ ਤੁਸੀਂ ਕਾਹਨੂੰ ਔਖੇ ਹੁੰਦੇ ਹੋ? ਕੀ ਭਲਾ ਅਸੀਂ ਪਾਤਸ਼ਾਹ ਦਾ ਕੁਝ ਖਾ ਲਿਆ ਹੈ? ਜਾਂ ਉਸ ਨੇ ਸਾਨੂੰ ਕੋਈ ਤੋਹਫ਼ੇ ਦੇ ਦਿੱਤੇ ਹਨ?”"
42 Os homens de Judá argumentaram: “O rei é nosso parente próximo. Por que vocês estão irados? Não comemos à custa do rei nem recebemos favor especial algum!”.
43 ਇਸਰਾਏਲੀਆਂ ਨੇ ਉੱਤਰ ਦਿੱਤਾ, “ਪਾਤਸ਼ਾਹ ਵਿੱਚ ਸਾਡੀਆਂ ਦਸ ਵੰਡਾਂ ਹਨ ਇਸ ਲਈ ਤੁਹਾਡੇ ਨਾਲੋਂ ਦਾਊਦ ਉੱਪਰ ਸਾਡਾ ਹੱਕ ਵੱਧੇਰੇ ਹੈ। ਫ਼ਿਰ ਤੁਸੀਂ ਸਾਨੂੰ ਕਿਉਂ ਤੁੱਛ ਸਮਝਦੇ ਹੋ? ਅਸੀਂ ਹੀ ਸਗੋਂ ਪਾਤਸ਼ਾਹ ਨੂੰ ਘਰ ਵਾਪਸ ਮੋੜ ਲਿਆਉਣ ਦੀ ਸਲਾਹ ਪਹਿਲਾਂ ਦਿੱਤੀ ਸੀ।” ਪਰ ਯਹੂਦਾਹ ਦੇ ਲੋਕਾਂ ਨੇ ਇਸਰਾਏਲੀਆਂ ਨੂੰ ਬੜਾ ਮਾੜਾ ਜਵਾਬ ਦਿੱਤਾ। ਯਹੂਦਾਹ ਦੇ ਲੋਕਾਂ ਦਾ ਜਵਾਬ ਇਸਰਾਏਲੀਆਂ ਨਾਲੋਂ ਬਹੁਤ ਤੱਤਾ ਅਤੇ ਮੰਦਾ ਸੀ।"
43 “Mas há dez tribos em Israel”, responderam os outros. “Portanto, temos dez vezes mais direito ao rei do que vocês. Que direito vocês têm de nos tratar com desprezo? Não fomos nós os primeiros a propor trazer nosso rei de volta?” A discussão continuou, e os homens de Judá falaram com ainda mais rispidez que os de Israel.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 2 Samuel 19, comparar traduções ou montar um estudo — tudo direto pelo WhatsApp.