2 Samuel 18
Punjabi Bible (GL_PUNJABI) vs ARC
ARC Almeida Revista e Corrigida 2009
1 ਦਾਊਦ ਦੀ ਲੜਾਈ ਲਈ ਤਿਆਰੀ ਦਾਊਦ ਨੇ ਆਪਣੇ ਆਦਮੀ ਗਿਣੇ। ਉਸ ਨੇ ਹਜ਼ਾਰਾਂ ਲੋਕਾਂ ਉੱਪਰ ਕਪਤਾਨ ਅਤੇ ਸੌਆਂ ਉੱਪਰ ਕਪਤਾਨ ਥਾਪ ਦਿੱਤੇ।"
1 E Davi contou o povo que tinha consigo e pôs sobre eles capitães de cem.
2 ਦਾਊਦ ਨੇ ਲੋਕਾਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਅਤੇ ਫ਼ਿਰ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ। ਇੱਕ ਤਿਹਾਈ ਹਿੱਸੇ ਦਾ ਆਗੂ ਯੋਆਬ ਨੂੰ ਬਣਾਇਆ ਅਤੇ ਦੂਜੇ ਇੱਕ ਤਿਹਾਈ ਦਸਤੇ ਦਾ ਆਗੂ ਯੋਆਬ ਦੇ ਭਰਾ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਬਣਾਇਆ ਅਤੇ ਇੱਕ ਤਿਹਾਈ ਦਸਤੇ ਨੂੰ ਗਿੱਤੀ ਇੱਤਈ ਦੇ ਹੱਥ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਾਹਰ ਘੱਲ ਦਿੱਤਾ। ਪਾਤਸ਼ਾਹ ਦਾਊਦ ਨੇ ਲੋਕਾਂ ਨੂੰ ਆਖਿਆ, “ਮੈਂ ਵੀ ਤੁਹਾਡੇ ਨਾਲ ਚੱਲਾਂਗਾ।”"
2 E Davi enviou o povo, um terço debaixo da mão de Joabe, e outro terço debaixo da mão de Abisai, filho de Zeruia e irmão de Joabe, e outro terço debaixo da mão de Itai, o geteu; e disse o rei ao povo: Eu também juntamente sairei convosco.
3 ਪਰ ਲੋਕਾਂ ਨੇ ਕਿਹਾ, “ਨਹੀਂ! ਤੁਹਾਨੂੰ ਸਾਡੇ ਨਾਲ ਨਹੀਂ ਜਾਣਾ ਚਾਹੀਦਾ। ਕਿਉਂ ਕਿ ਜੇਕਰ ਸਾਨੂੰ ਨੱਸਣਾ ਪਵੇ ਤਾਂ ਅਬਸ਼ਾਲੋਮ ਨੂੰ ਸਾਡੀ ਕੋਈ ਪਰਵਾਹ ਨਹੀਂ ਹੋਵੇਗੀ ਅਤੇ ਜੇਕਰ ਅਸੀਂ ਕਦੇ ਅੱਧੇ ਵੀ ਮਾਰੇ ਜਾਈਏ ਤਾਂ ਵੀ ਅਬਸ਼ਾਲੋਮ ਦੇ ਆਦਮੀ ਪਰਵਾਹ ਨਹੀਂ ਕਰਨਗੇ। ਪਰ ਤਸੀਂ ਸਾਡੇ 10,000 ਵਰਗੇ ਹੋ। ਇਸਤੋਂ ਤਾਂ ਚੰਗਾ ਹੋਵੇਗਾ ਜੇਕਰ ਤੁਸੀਂ ਸ਼ਹਿਰ ਵਿੱਚ ਹੀ ਠਹਿਰੋ। ਤਦ ਜੇਕਰ ਸਾਨੂੰ ਮਦਦ ਦੀ ਲੋੜ ਹੋਵੇ ਤਾਂ ਤੁਸੀਂ ਸਾਡੀ ਮਦਦ ਕਰ ਸੱਕਦੇ ਹੋ।”"
3 Porém o povo disse: Não sairás, porque, se formos obrigados a fugir, não porão o coração em nós; e, ainda que metade de nós morra, não porão o coração em nós, porque ainda, tais como nós somos, ajuntarás dez mil; melhor será, pois, que da cidade nos sirvas de socorro.
4 ਪਾਤਸ਼ਾਹ ਨੇ ਆਪਣੇ ਲੋਕਾਂ ਨੂੰ ਕਿਹਾ, “ਮੈਂ ਉਹੀ ਕਰਾਂਗਾ ਜਿਸ ਕੰਮ ਨੂੰ ਤੁਸੀਂ ਠੀਕ ਸਮਝੋ।” ਤਦ ਪਾਤਸ਼ਾਹ ਸ਼ਹਿਰ ਦੇ ਲਾਂਘੇ ਦੇ ਦਰਵਾਜ਼ੇ ਕੋਲ ਖਲੋਤਾ ਅਤੇ ਸਾਰੀ ਫ਼ੌਜ ਚਲੀ ਗਈ। ਇਹ ਸਾਰੀ ਫ਼ੌਜ 100 ਅਤੇ 1,000 ਦੀਆਂ ਟੁਕੜੀਆਂ ਵਿੱਚ ਗਈ।"
4 Então, Davi lhes disse: O que bem parecer aos vossos olhos, isso farei. E o rei se pôs da banda da porta, e todo o povo saiu em centenas e em milhares.
5 “ਜੁਆਨ ਅਬਸ਼ਾਲੋਮ ਨਾਲ ਨਰਮ ਵਤੀਰਾ” ਪਾਤਸ਼ਾਹ ਨੇ ਯੋਆਬ ਨੂੰ ਅਬੀਸ਼ਈ ਅਤੇ ਇੱਤਈ ਨੂੰ ਹੁਕਮ ਦਿੱਤਾ ਅਤੇ ਕਿਹਾ, “ਮੇਰੀ ਖਾਤਿਰ ਉਸ ਜੁਆਨ ਅਬਸ਼ਾਲੋਮ ਨਾਲ ਨਰਮ ਵਰਤਾਓ ਕਰਨਾ।” ਜਿਸ ਵੇਲੇ ਪਾਤਸ਼ਾਹ ਨੇ ਸਭਨਾਂ ਕਪਤਾਨਾਂ ਨੂੰ ਅਬਸ਼ਾਲੋਮ ਦੇ ਲਈ ਇਹ ਆਗਿਆ ਦਿੱਤੀ ਤਾਂ ਸਾਰੇ ਲੋਕਾਂ ਨੇ ਸੁਣੀ।"
5 E o rei deu ordem a Joabe, e a Abisai, e a Itai, dizendo: Brandamente tratai por amor de mim ao jovem, a Absalão. E todo o povo ouviu quando o rei deu ordem a todos os capitães acerca de Absalão.
6 ਦਾਊਦ ਦੀ ਫ਼ੌਜ ਨੇ ਅਬਸ਼ਾਲੋਮ ਦੀ ਫ਼ੌਜ ਨੂੰ ਹਰਾਇਆ ਦਾਊਦ ਦੀ ਫ਼ੌਜ ਅਬਸ਼ਾਲੋਮ ਦੀ ਇਸਰਾਏਲੀ ਫ਼ੌਜ ਦੇ ਖਿਲਾਫ਼ ਲੜਨ ਲਈ ਰੜੇ ਵਿੱਚ ਉਤਰ ਗਈ ਅਤੇ ਅਫ਼ਰਾਈਮ ਦੇ ਜੰਗਲ ਵਿੱਚ ਲੜਾਈ ਲੜੀ।"
6 Saiu, pois, o povo ao campo, a encontrar-se com Israel, e deu-se a batalha no bosque de Efraim.
7 ਇਸਰਾਏਲ ਦੇ ਲੋਕ ਦਾਊਦ ਦੇ ਆਦਮੀਆਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ 20,000 ਮਨੁੱਖਾਂ ਦਾ ਕਤਲ ਹੋਇਆ"
7 E ali foi ferido o povo de Israel, diante dos servos de Davi; e, naquele mesmo dia, houve ali uma grande derrota de vinte mil.
8 ਕਿਉਂ ਕਿ ਉਸ ਦਿਨ ਲੜਾਈ ਸਾਰੇ ਦੇਸ ਵਿੱਚ ਛਿੜ ਗਈ ਪਰ ਉਸ ਦਿਨ ਜਿਹੜੇ ਤਲਵਾਰ ਨਾਲ ਬੰਦੇ ਮਾਰੇ ਗਏ ਉਸ ਤੋਂ ਵੱਧ ਬੰਦਿਆਂ ਦੀ ਮੌਤ ਜੰਗਲ ਦੇ ਵਿੱਚ ਹੋਈ।"
8 Porque ali se estendeu a batalha sobre a face de toda aquela terra; e foram mais os do povo que consumiu o bosque do que os que a espada consumiu, naquele dia.
9 ਉਸ ਵੇਲੇ ਅਬਸ਼ਾਲੋਮ ਦਾਊਦ ਦੇ ਬੰਦਿਆਂ ਨੂੰ ਟੱਕਰ ਗਿਆ। ਅਬਸ਼ਾਲੋਮ ਬਚਣ ਲਈ ਆਪਣੇ ਖੋਤੇ ਉੱਤੇ ਚੜ੍ਹ ਗਿਆ, ਪਰ ਉਹ ਖੋਤਾ ਇੱਕ ਵੱਡੇ ਬੋਹੜ ਦੇ ਰੁੱਖ ਦੀਆਂ ਟਹਿਣੀਆਂ ਹੇਠੋਂ ਦੀ ਲੰਘਿਆ। ਟਹਿਣੀਆਂ ਬਹੁਤ ਸੰਘਣੀਆਂ ਸਨ ਅਤੇ ਅਬਸ਼ਾਲੋਮ ਦਾ ਸਿਰ ਉਨ੍ਹਾਂ ਵਿੱਚ ਅੜ ਗਿਆ। ਅਬਸ਼ਾਲੋਮ ਦਾ ਖੋਤਾ ਉਸ ਨੂੰ ਰੁੱਖ ਤੇ ਲਟਕਦਿਆਂ ਛੱਡ ਕੇ ਉਸ ਦੇ ਹੇਠੋਁ ਨਿਕਲ ਗਿਆ।"
9 E Absalão se encontrou com os servos de Davi; e Absalão ia montado num mulo; e, entrando o mulo debaixo da espessura dos ramos de um grande carvalho, pegou-se-lhe a cabeça no carvalho, e ficou pendurado entre o céu e a terra; e o mulo, que estava debaixo dele, passou adiante.
10 ਇੱਕ ਆਦਮੀ ਨੇ ਇਹ ਵੇਖਿਆ ਅਤੇ ਯੋਆਬ ਨੂੰ ਕਿਹਾ, “ਮੈਂ ਅਬਸ਼ਾਲੋਮ ਨੂੰ ਇੱਕ ਵੱਡੇ ਬੋਹੜ ਦੇ ਰੁੱਖ ਨਾਲ ਲਟਕਦੇ ਵੇਖਿਆ ਹੈ।”"
10 O que vendo um homem, o fez saber a Joabe e disse: Eis que vi Absalão pendurado num carvalho.
11 ਯੋਆਬ ਨੇ ਉਸ ਆਦਮੀ ਨੂੰ ਕਿਹਾ, “ਤੂੰ ਜੋ ਉਸ ਨੂੰ ਵੇਖਿਆ ਤਾਂ ਮਾਰ ਕੇ ਧਰਤੀ ਉੱਪਰ ਕਿਉਂ ਨਾ ਸੁੱਟ ਦਿੱਤਾ? ਜੇ ਤੂੰ ਇੰਝ ਕਰਦਾ ਤਾਂ ਮੈਂ ਤੈਨੂੰ ਦਸ ਚਾਂਦੀ ਦੇ ਟੁਕੜੇ ਤੇ ਇੱਕ ਪੇਟੀ ਬਖਸ਼ ਦਿੰਦਾ।”"
11 Então, disse Joabe ao homem que lho fizera saber: Pois que o viste, por que o não feriste logo ali em terra? E forçoso seria eu dar-lhe dez moedas de prata e um cinto.
12 ਉਸ ਆਦਮੀ ਨੇ ਯੋਆਬ ਨੂੰ ਕਿਹਾ, “ਭਾਵੇਂ ਤੂੰ ਹਜ਼ਾਰ ਟੁਕੜੇ ਚਾਂਦੀ ਦੇ ਮੈਨੂੰ ਦਿੰਦਾ ਤਦ ਵੀ ਮੈਂ ਪਾਤਸ਼ਾਹ ਦੇ ਪੁੱਤਰ ਨੂੰ ਨਾ ਮਾਰਦਾ ਕਿਉਂ ਕਿ ਪਾਤਸ਼ਾਹ ਨੇ ਸਾਡੇ ਲੋਕਾਂ ਸਾਹਮਣੇ ਤੈਨੂੰ ਅਬੀਸ਼ਈ ਅਤੇ ਇੱਤਈ ਨੂੰ ਤਕੀਦ ਨਾਲ ਆਖਿਆ ਸੀ ਕਿ, ਧਿਆਨ ਰੱਖਣਾ ਕਿ ‘ਜੁਆਨ ਅਬਸ਼ਾਲੋਮ ਨੂੰ ਕੋਈ ਨਾ ਛੂਹੇ।’"
12 Disse, porém, aquele homem a Joabe: Ainda que eu pudesse pesar nas minhas mãos mil moedas de prata, não estenderia a minha mão contra o filho do rei, pois bem ouvimos que o rei te deu ordem a ti, e a Abisai, e a Itai, dizendo: Guardai-vos, cada um, de tocar no jovem, em Absalão.
13 ਜੇਕਰ ਮੈਂ ਇਉਂ ਅਬਸ਼ਾਲੋਮ ਨੂੰ ਮਾਰ ਦਿੰਦਾ ਤਾਂ ਰਾਜੇ ਨੂੰ ਪਤਾ ਲੱਗ ਜਾਣਾ ਸੀ ਅਤੇ ਤੂੰ ਖੁਦ ਮੈਨੂੰ ਬਚਾਉਣ ਦੇ ਉਦੇਸ਼ ਨਾਲ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਸੀ।”"
13 Ainda que proferisse mentira com risco da minha vida, nem por isso coisa nenhuma se esconderia ao rei; e tu mesmo te oporias.
14 ਯੋਆਬ ਨੇ ਕਿਹਾ, “ਹੁਣ ਮੈਂ ਇੱਥੇ ਤੇਰੇ ਨਾਲ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।” ਅਬਸ਼ਾਲੋਮ ਅਜੇ ਵੀ ਜਿਉਂਦਾ ਸੀ ਅਤੇ ਬਲੂਤ ਦੇ ਰੁੱਖ ਨਾਲ ਲਟਕਿਆ ਹੋਇਆ ਸੀ। ਯੋਆਬ ਨੇ ਤਿੰਨ ਤੀਰ ਹੱਥ ਵਿੱਚ ਫ਼ੜੇ ਅਤੇ ਅਬਸ਼ਾਲੋਮ ਉੱਪਰ ਕਸੇ ਜੋ ਕਿ ਉਸ ਦੇ ਦਿਲ ਨੂੰ ਵਿੰਨ੍ਹ ਗਏ।"
14 Então, disse Joabe: Não me demorarei assim contigo aqui. E tomou três dardos e traspassou com eles o coração de Absalão, estando ele ainda vivo no meio do carvalho.
15 ਯੋਆਬ ਕੋਲ ਲੜਾਈ ਵਿੱਚ ਦਸ ਜਵਾਨ ਸਿਪਾਹੀ ਸਨ, ਜਿਨ੍ਹਾਂ ਨੇ ਲੜਾਈ ਵਿੱਚ ਉਸਦੀ ਮਦਦ ਕੀਤੀ। ਇਹ ਦਸ ਮਨੁੱਖ ਅਬਸ਼ਾਲੋਮ ਦੇ ਦੁਆਲੇ ਇਕੱਠੇ ਹੋਏ ਅਤੇ ਉਸ ਨੂੰ ਮਾਰ ਸੁੱਟਿਆ।"
15 E o cercaram dez jovens que levavam as armas de Joabe. E feriram a Absalão e o mataram.
16 ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਲੋਕ ਇਸਰਾਏਲੀਆਂ ਦਾ ਪਿੱਛਾ ਕਰਨ ਤੋਂ ਮੁੜੇ ਕਿਉਂ ਕਿ ਯੋਆਬ ਨੇ ਲੋਕਾਂ ਨੂੰ ਰੋਕ ਦਿੱਤਾ ਸੀ।"
16 Então, tocou Joabe a buzina, e voltou o povo de perseguir a Israel, porque Joabe deteve o povo.
17 ਤਦ ਯੋਆਬ ਦੇ ਆਦਮੀਆਂ ਨੇ ਅਬਸ਼ਾਲੋਮ ਨੂੰ ਚੁੱਕਿਆ ਅਤੇ ਉਸ ਨੂੰ ਜੰਗਲ ਦੇ ਇੱਕ ਵੱਡੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਸ ਟੋਏ ਨੂੰ ਉੱਪਰੋਂ ਪੱਥਰਾਂ ਨਾਲ ਪੂਰ ਦਿੱਤਾ। ਉਹ ਸਾਰੇ ਇਸਰਾਏਲੀ ਜੋ ਅਬਸ਼ਾਲੋਮ ਦੇ ਮਗਰ ਉਸ ਨਾਲ ਆਏ ਸਨ ਉਹ ਭੱਜਕੇ ਘਰੋ-ਘਰੀਁ ਚੱਲੇ ਗਏ।"
17 E tomaram Absalão, e o lançaram no bosque, numa grande cova, e levantaram sobre ele um mui grande montão de pedras; e todo o Israel fugiu, cada um para a sua tenda.
18 ਜਦੋਂ ਅਬਸ਼ਾਲੋਮ ਅਜੇ ਜਿਉਂਦਾ ਸੀ ਤਦ ਉਸ ਨੇ ਧਰਤੀ ਲੈ ਕੇ, ਆਪਣੇ ਲਈ ਪਾਤਸ਼ਾਹੀ, ਖੱਡ ਵਿੱਚ ਇੱਕ ਥੰਮ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ ਕਿ, “ਮੇਰੇ ਕੋਈ ਪੁੱਤਰ ਨਹੀਂ ਹੈ ਜਿਸ ਨਾਲ ਮੇਰੇ ਨਾਂ ਦੀ ਯਾਦ ਰਹੇ।” ਇਸ ਲਈ ਉਸ ਨੇ ਆਪਣਾ ਉਸ ਥੰਮ ਦਾ ਨਾਮ ਆਪਣੇ ਉੱਪਰ ਰੱਖਿਆ ਸੀ। ਅੱਜ ਤੀਕ ਉਹ ਥੰਮ ਵਾਲੀ ਥਾਂ “ਅਬਸ਼ਾਲੋਮ ਦੀ ਮੜ੍ਹੀ” ਅਖਵਾਉਂਦੀ ਹੈ।"
18 Ora, Absalão, quando ainda vivia, tinha tomado e levantado para si uma coluna, que está no vale do Rei, porque dizia: Filho nenhum tenho para conservar a memória do meu nome. E chamou aquela coluna pelo seu próprio nome; pelo que até ao dia de hoje se chama o Pilar de Absalão.
19 ਯੋਆਬ ਨੇ ਦਾਊਦ ਨੂੰ ਖਬਰ ਭੇਜੀ ਤਦ ਸਾਦੋਕ ਦੇ ਪੁੱਤਰ ਅਹੀਮਅਸ ਨੇ ਯੋਆਬ ਨੂੰ ਕਿਹਾ, “ਮੈਨੂੰ ਹੁਣ ਨੱਸਣ ਦੇ ਤਾਂ ਜੋ ਮੈਂ ਜਾਕੇ ਪਾਤਸ਼ਾਹ ਨੂੰ ਇਹ ਖਬਰ ਦੱਸਾ ਕਿ ਯਹੋਵਾਹ ਨੇ ਉਸ ਦੇ ਵੈਰੀਆਂ ਤੋਂ ਉਸਦਾ ਬਦਲਾ ਲਿਆ।”"
19 Então, disse Aimaás, filho de Zadoque: Deixa-me correr, e anunciarei ao rei que já o Senhor o vingou da mão de seus inimigos.
20 ਯੋਆਬ ਨੇ ਅਹੀਮਅਸ ਨੂੰ ਆਖਿਆ, “ਨਹੀਂ! ਤੂੰ ਅੱਜ ਜਾਕੇ ਉਸ ਨੂੰ ਇਹ ਖਬਰ ਨਾ ਦੱਸ। ਫ਼ਿਰ ਕਿਸੇ ਦਿਨ ਤੂੰ ਦਾਊਦ ਨੂੰ ਇਹ ਖਬਰ ਦੱਸ ਦੇਵੀਂ, ਪਰ ਅੱਜ ਨਹੀਂ। ਕਿਉਂ ਕਿ ਅੱਜ ਪਾਤਸ਼ਾਹ ਦਾ ਪੁੱਤਰ ਮਰਿਆ ਹੈ।”"
20 Mas Joabe lhe disse: Tu não serás hoje o portador das novas, porém outro dia as levarás; mas hoje não darás a nova, porque é morto o filho do rei.
21 ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, “ਤੂੰ ਜਾ, ਅਤੇ ਜੋ ਕੁਝ ਤੂੰ ਅੱਖੀ ਡਿੱਠਾ ਹੈ, ਜਾਕੇ ਪਾਤਸ਼ਾਹ ਨੂੰ ਦੱਸ।” ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦਾਊਦ ਵੱਲ ਦੌੜ ਪਿਆ।"
21 E disse Joabe a um cuxita: Vai tu e dize ao rei o que viste. E o cuxita se inclinou a Joabe e correu.
22 ਫ਼ਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵਾਰ ਯੋਆਬ ਨੂੰ ਆਖਿਆ, “ਜਰਾ ਮੈਨੂੰ ਵੀ ਪਰਵਾਨਗੀ ਦੇ ਕਿ ਮੈਂ ਵੀ ਕੂਸ਼ੀ ਦੇ ਪਿੱਛੇ ਭੱਜ ਜਾਵਾਂ। ਇਸ ਦੀ ਮੈਨੂੰ ਕੋਈ ਪਰਵਾਹ ਨਹੀਂ ਕਿ ਮੇਰੇ ਨਾਲ ਕੀ ਹੋਵੇਗਾ।” ਯੋਆਬ ਨੇ ਆਖਿਆ, “ਪੁੱਤਰ! ਤੈਨੂੰ ਭੱਜ ਕੇ ਖਬਰ ਦੇਣ ਦੀ ਕੀ ਲੋੜ ਪਈ ਹੈ? ਤੈਨੂੰ ਇਹ ਖਬਰ ਦੇਕੇ ਕੋਈ ਇਨਾਮ ਤਾਂ ਨਹੀਂ ਮਿਲਣਾ।”"
22 E prosseguiu Aimaás, filho de Zadoque, e disse a Joabe: Seja o que for, deixa-me também correr após o cuxita. E disse Joabe: Para que agora correrias tu, meu filho, pois não tens mensagem conveniente?
23 ਅਹੀਮਅਸ ਨੇ ਕਿਹਾ, “ਮੈਨੂੰ ਕੋਈ ਪਰਵਾਹ ਨਹੀਂ ਕਿ ਕੀ ਹੋਵੇਗਾ, ਪਰ ਮੈਂ ਦਾਊਦ ਨੂੰ ਨੱਸ ਕੇ ਦੱਸਣਾ ਚਾਹੁੰਦਾ ਹਾਂ।” ਯੋਆਬ ਨੇ ਅਹੀਮਅਸ ਨੂੰ ਆਖਿਆ, “ਤਾਂ ਠੀਕ ਹੈ! ਫ਼ਿਰ ਤੂੰ ਦਾਊਦ ਵੱਲ ਭੱਜ ਜਾ।” ਤਦ ਅਹੀਮਅਸ ਯਰਦਨ ਵਾਦੀ ਦੇ ਰਾਹ ਵੱਲੋਂ ਗਿਆ ਅਤੇ ਕੂਸ਼ੀ ਤੋਂ ਅੱਗੇ ਪਹੁੰਚ ਗਿਆ।"
23 Seja o que for, disse Aimaás, correrei. E Joabe lhe disse: Corre. E Aimaás correu pelo caminho da planície e passou ao cuxita.
24 ਦਾਊਦ ਨੇ ਖਬਰ ਸੁਣੀ ਦਾਊਦ ਸ਼ਹਿਰ ਦੇ ਦੋ ਦਰਵਾਜ਼ਿਆਂ ਵਿੱਚਕਾਰ ਬੈਠਾ ਹੋਇਆ ਸੀ ਅਤੇ ਦਰਬਾਨ ਦਰਵਾਜ਼ਿਆਂ ਦੀ ਛੱਤ ਦੇ ਬੰਨੇ ਉੱਪਰ ਚੜ੍ਹਿਆ ਹੋਇਆ ਸੀ। ਉਸ ਨੇ ਵੇਖਿਆ ਕਿ ਇੱਕ ਆਦਮੀ ਇੱਕਲਾ ਨੱਸਦਾ ਹੋਇਆ ਆ ਰਿਹਾ ਹੈ।"
24 E Davi estava assentado entre as duas portas; e a sentinela subiu ao terraço da porta junto ao muro, e levantou os olhos, e olhou, e eis que um homem corria só.
25 ਉਹ ਦਰਬਾਨ ਦਾਊਦ ਪਾਤਸ਼ਾਹ ਨੂੰ ਇਹ ਖਬਰ ਦੇਣ ਲਈ ਉੱਚੀ ਆਵਾਜ਼ ਵਿੱਚ ਚੀਕਿਆ। ਦਾਊਦ ਪਾਤਸ਼ਾਹ ਨੇ ਆਖਿਆ, “ਜੇਕਰ ਉਹ ਆਦਮੀ ਇੱਕਲਾ ਹੈ ਤਾਂ ਇਸਦਾ ਮਤਲਬ ਉਹ ਕੋਈ ਖਬਰ ਲਿਆ ਰਿਹਾ ਹੈ।” ਉਹ ਆਦਮੀ ਸ਼ਹਿਰ ਦੇ ਹੋਰ ਨਜ਼ਦੀਕ ਪਹੁੰਚਦਾ ਗਿਆ।"
25 Gritou, pois, a sentinela e o disse ao rei: Se vem só, há novas em sua boca. E vinha andando e chegando.
26 ਦਰਬਾਨ ਨੇ ਇੱਕ ਹੋਰ ਭੱਜਦੇ ਆਉਂਦੇ ਮਨੁੱਖ ਨੂੰ ਵੇਖਿਆ ਤਾਂ ਦਰਬਾਨ ਨੇ ਦਰਵਾਜ਼ੇ ਦੇ ਚੌਕੀਦਾਰ ਨੂੰ ਕਿਹਾ, “ਵੇਖ! ਇੱਕ ਹੋਰ ਇੱਕਲਾ ਮਨੁੱਖ ਦੌੜਦਾ ਆ ਰਿਹਾ ਹੈ।” ਤਾਂ ਪਾਤਸ਼ਾਹ ਨੇ ਕਿਹਾ, “ਉਹ ਵੀ ਖਬਰ ਲੈ ਕੇ ਹੀ ਆ ਰਿਹਾ ਹੈ।”"
26 Então, viu a sentinela outro homem que corria, e a sentinela gritou ao porteiro, e disse: Eis que lá vem outro homem correndo só. Então, disse o rei: Também este traz novas.
27 ਤਾਂ ਦਰਬਾਨ ਨੇ ਕਿਹਾ, “ਮੇਰੇ ਖਿਆਲ ਵਿੱਚ ਜਿਹੜਾ ਪਹਿਲਾ ਆਦਮੀ ਨੱਸਦਾ ਆ ਰਿਹਾ ਹੈ ਉਹ ਸਾਦੋਕ ਦੇ ਪੁੱਤਰ ਅਹੀਮਅਸ ਵਰਗਾ ਜਾਪਦਾ ਹੈ।” ਪਾਤਸ਼ਾਹ ਨੇ ਕਿਹਾ, “ਅਹੀਮਅਸ ਇੱਕ ਚੰਗਾ ਮਨੁੱਖ ਹੈ, ਉਹ ਜ਼ਰੂਰ ਕੋਈ ਚੰਗੀ ਹੀ ਖਬਰ ਲਿਆ ਰਿਹਾ ਹੋਣਾ ਹੈ।”"
27 Disse mais a sentinela: Vejo o correr do primeiro, que parece ser o correr de Aimaás, filho de Zadoque. Então, disse o rei: Este é homem de bem e virá com boas novas.
28 ਅਹੀਮਅਸ ਨੇ ਪੁਕਾਰ ਕੇ ਹਾਕ ਮਾਰਕੇ ਪਾਤਸ਼ਾਹ ਨੂੰ ਆਖਿਆ, “ਸਭ ਠੀਕ-ਠਾਕ ਹੈ।” ਅਹੀਮਅਸ ਨੇ ਆਕੇ ਪਾਤਸ਼ਾਹ ਨੂੰ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਕਿਹਾ, “ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ। ਯਹੋਵਾਹ ਨੇ ਤੁਹਾਡੇ ਦੁਸ਼ਮਣਾਂ ਨੂੰ ਹਾਰ ਦਿੱਤੀ ਹੈ। ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ, ਤੁਹਾਡੀ ਜਿੱਤ ਹੋਈ ਹੈ।”"
28 Gritou, pois, Aimaás e disse ao rei: Paz. E inclinou-se ao rei com o rosto em terra e disse: Bendito seja o Senhor , que entregou os homens que levantaram a mão contra o rei, meu senhor.
29 ਪਾਤਸ਼ਾਹ ਨੇ ਪੁੱਛਿਆ, “ਕੀ ਜਵਾਨ ਅਬਸ਼ਾਲੋਮ ਠੀਕ-ਠਾਕ ਹੈ।” ਅਹੀਮਅਸ ਨੇ ਜਵਾਬ ਦਿੱਤਾ, “ਜਦੋਂ ਯੋਆਬ ਨੇ ਮੈਨੂੰ ਭੇਜਿਆ ਸੀ ਉਸ ਵੇਲੇ ਮੈਂ ਇੱਕ ਅਜ਼ਬ ਭੀੜ ਵੇਖੀ ਪਰ ਮੈਨੂੰ ਖਬਰ ਨਹੀਂ ਸੀ ਕਿ ਕੀ ਹੋਇਆ।”"
29 Então, disse o rei: Vai bem com o jovem, com Absalão? E disse Aimaás: Vi um grande alvoroço, quando Joabe mandou o servo do rei, e a mim, teu servo; porém não sei o que era.
30 ਤਦ ਪਾਤਸ਼ਾਹ ਨੇ ਕਿਹਾ, “ਤੂੰ ਇੱਥੇ ਅੰਦਰ ਜਾਕੇ ਜ਼ਰਾ ਕੁ ਰੁਕ ਅਤੇ ਇੰਤਜਾਰ ਕਰ।” ਤਾਂ ਅਹੀਮਅਸ ਉੱਥੇ ਜਾਕੇ ਰੁਕਿਆ ਅਤੇ ਉਡੀਕਣ ਲੱਗਾ।"
30 E disse o rei: Vira-te e põe-te aqui. E virou-se e parou.
31 ਤਦ ਕੂਸ਼ੀ ਉੱਥੇ ਪੁਜਿਆ। ਉਸ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਂ ਚੰਗੀ ਖਬਰ ਲਿਆਇਆ ਹਾਂ ਕਿ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਭਨਾਂ ਤੋਂ ਜੋ ਤੁਹਾਡੇ ਵਿਰੋਧ ਲਈ ਉੱਠੇ ਸਨ ਤੁਹਾਡਾ ਬਦਲਾ ਲਿਆ ਹੈ।”"
31 E eis que vinha o cuxita e disse: Anunciar-se-á ao rei, meu senhor, que hoje o Senhor te vingou da mão de todos os que se levantaram contra ti.
32 ਪਾਤਸ਼ਾਹ ਨੇ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜਵਾਨ ਕੀ ਸੁੱਖ ਨਾਲ ਹੈ? ਤਾਂ ਕੂਸ਼ੀ ਨੇ ਜਵਾਬ ਵਿੱਚ ਇਹ ਕਿਹਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਦੁਸ਼ਮਣ ਅਤੇ ਉਹ ਸਭ ਲੋਕ ਜੋ ਪਾਤਸ਼ਾਹ ਦੇ ਵਿਰੋਧ ਵਿੱਚ ਹਨ, ਉਹ ਸਭ ਉਸੇ ਜਵਾਨ (ਅਬਸ਼ਾਲੋਮ) ਵਰਗੇ ਹੋ ਜਾਣ।”"
32 Então, disse o rei ao cuxita: Vai bem com o jovem, com Absalão? E disse o cuxita: Sejam como aquele jovem os inimigos do rei, meu senhor, e todos os que se levantaram contra ti para mal.
33 ਤਦ ਪਾਤਸ਼ਾਹ ਜਾਣ ਗਿਆ ਕਿ ਅਬਸ਼ਾਲੋਮ ਮਰ ਗਿਆ ਹੈ। ਤਾਂ ਪਾਤਸ਼ਾਹ ਬੜਾ ਬੇਚੈਨ ਹੋਇਆ, ਉਹ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਡਿਉੜੀ ਦੇ ਉੱਪਰ ਸੀ ਉਸ ਉੱਪਰ ਚੜ੍ਹ ਗਿਆ ਅਤੇ ਕੁਰਲਾਉਂਦਾ ਹੋਇਆ ਇਹ ਆਖ ਰਿਹਾ ਸੀ, “ਹਾਏ, ਮੇਰੇ ਪੁੱਤਰ ਅਬਸ਼ਾਲੋਮ! ਓ ਮੇਰੇ ਅਬਸ਼ਾਲੋਮ! ਕਾਸ਼ ਤੇਰੀ ਜਗ੍ਹਾ ਮੈਂ ਹੀ ਮਰ ਜਾਂਦਾ, ਮੈਨੂੰ ਮੌਤ ਆ ਜਾਂਦੀ ਮੇਰੇ ਪੁੱਤਰ! ਅਬਸ਼ਾਲੋਮ! ਹਾਏ ਮੇਰੇ ਪੁੱਤਰ!”"
33 Então, o rei se perturbou, e subiu à sala que estava por cima da porta, e chorou; e, andando, dizia assim: Meu filho Absalão, meu filho, meu filho Absalão! Quem me dera que eu morrera por ti, Absalão, meu filho, meu filho!
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 2 Samuel 18, comparar traduções ou montar um estudo — tudo direto pelo WhatsApp.