2 Samuel 15
Punjabi Bible (GL_PUNJABI) vs NTLH
NTLH Nova Tradução na Linguagem de Hoje 2000
1 ਅਬਸ਼ਾਲੋਮ ਦੀ ਮਿੱਤਰਤਾ ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਵਾਲੇ 50 ਆਦਮੀ ਤਿਆਰ ਕੀਤੇ।"
1 Depois disso Absalão mandou preparar para si um carro com cavalos e cinquenta homens para correrem na sua frente.
2 ਅਬਸ਼ਾਲੋਮ ਸਵੇਰ-ਸਾਰ ਉੱਠਿਆ ਕਰਦਾ ਤੇ ਸ਼ਹਿਰ ਦੇ ਫ਼ਾਟਕ ਦੇ ਕੋਲ ਇਹ ਵੇਖਣ ਲਈ ਜਾਕੇ ਖਲੋ ਜਾਂਦਾ ਕਿ ਜੇਕਰ ਕੋਈ ਪਾਤਸ਼ਾਹ ਦਾਊਦ ਕੋਲ ਕਿਸੇ ਸਮੱਸਿਆ ਦੇ ਨਿਆਉ ਲਈ ਜਾ ਰਿਹਾ ਹੋਵੇ। ਤਾਂ ਉਹ ਉਸ ਵਿਅਕਤੀ ਨੂੰ ਪੁੱਛ ਸੱਕੇ, “ਤੂੰ ਕਿਸ ਸ਼ਹਿਰ ਤੋਂ ਆਇਆ ਹੈਂ?” ਉਹ ਮਨੁੱਖ ਅੱਗੋਂ ਆਖਦਾ, “ਮੈਂ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹਾਂ।”"
2 Ele se levantava cedo e ficava no portão da cidade, onde a estrada terminava. Quando uma pessoa chegava ali com algum caso para o rei Davi resolver, Absalão a chamava e perguntava de onde era. E, quando a pessoa respondia: “Senhor, eu sou de tal tribo de Israel”,
3 ਤਦ ਅਬਸ਼ਾਲੋਮ ਉਸ ਮਨੁੱਖ ਨੂੰ ਆਖਦਾ, “ਵੇਖ, ਜੋ ਤੂੰ ਕਹਿਨਾ ਸਹੀ ਹੈ, ਪਰ ਪਾਤਸ਼ਾਹ ਦਾਊਦ ਦੇ ਨਿਯੁਕਤ ਕੀਤੇ ਨਿਆਂਕਾਰ ਤੇਰੇ ਮੁਕੱਦਮੇ ਦੀ ਸੁਣਾਈ ਨਹੀਂ ਕਰਨਗੇ।”"
3 Absalão dizia: “Olhe! A lei está do seu lado, mas não há um representante do rei para ouvir o seu caso.”
4 ਅਬਸ਼ਾਲੋਮ ਇਹ ਵੀ ਆਖਦਾ, “ਮੈਂ ਆਸ ਕਰਦਾਂ ਕਿ ਕੋਈ ਇਸ ਦੇਸ ਵਿੱਚ ਮੈਨੂੰ ਨਿਆਂਕਾਰ ਬਣਾਵੇ, ਫ਼ੇਰ ਮੈਂ ਹਰ ਓਸ ਵਿਅਕਤੀ ਦੀ ਮਦਦ ਕਰ ਸੱਕਾਂਗਾ ਜਿਸ ਨੂੰ ਕੋਈ ਸਮੱਸਿਆ ਹੋਵੇ। ਮੈਂ ਉਸ ਨੂੰ ਉਸਦੀ ਸਮੱਸਿਆ ਦਾ ਸਹੀ ਉਪਚਾਰ ਲੱਭਣ ਵਿੱਚ ਮਦਦ ਕਰਾਂਗਾ।”"
4 Absalão também dizia: “Ah! Se eu fosse o juiz aqui! Então qualquer pessoa que tivesse uma questão ou um pedido poderia me procurar, e eu faria justiça.”
5 ਅਤੇ ਜੇਕਰ ਕੋਈ ਮਨੁੱਖ ਅਬਸ਼ਾਲੋਮ ਕੋਲ ਮੱਥਾ ਟੇਕਣ ਲਈ ਆਉਂਦਾ, ਤਾਂ ਅਬਸ਼ਾਲੋਮ ਉਸ ਨੂੰ ਸਗੇ ਮਿੱਤਰਾਂ ਵਾਂਗ ਮਿਲਦਾ, ਉਸ ਨੂੰ ਨੂੰ ਚਾਹ ਕੇ ਮਿਲਦਾ ਅਤੇ ਘੁੱਟਕੇ ਗਲਵਕੜੀ ਪਾਉਂਦਾ ਅਤੇ ਚੁੰਮਦਾ।"
5 E, quando alguém chegava perto de Absalão para se curvar diante dele, ele o segurava, abraçava e beijava.
6 ਸੋ ਅਬਸ਼ਾਲੋਮ ਨੇ ਸਾਰੇ ਇਸਰਾਏਲੀਆਂ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਆਉਂਦੇ ਸਨ, ਇਸੇ ਤਰ੍ਹਾਂ ਹੀ ਕੀਤਾ। ਇਵੇਂ ਅਬਸ਼ਾਲੋਮ ਨੇ ਇਸਰਾਏਲ ਦੇ ਲੋਕਾਂ ਦੇ ਮਨ ਮੋਹ ਲਏ।"
6 Absalão fazia isso com todos os israelitas que iam pedir ao rei Davi que fizesse justiça, e assim ele conquistava o coração do povo de Israel.
7 ਅਬਸ਼ਾਲੋਮ ਦੀ ਦਾਊਦ ਦਾ ਰਾਜ ਖਿੱਚਣ ਦੀ ਵਿਉਂਤ ਚਾਰ ਵਰ੍ਹਿਆਂ ਬਾਅਦ ਅਬਸ਼ਾਲੋਮ ਨੇ ਦਾਊਦ ਪਾਤਸ਼ਾਹ ਨੂੰ ਆਖਿਆ, “ਕਿਰਪਾ ਕਰਕੇ, ਮੈਨੂੰ ਪਰਵਾਨਗੀ ਦੇਵੋ ਕਿ ਮੈਂ ਜਾਵਾਂ ਅਤੇ ਆਪਣੀ ਸੁੱਖਣਾ ਜੋ ਮੈਂ ਯਹੋਵਾਹ ਦੇ ਅੱਗੇ ਸੁੱਖੀ ਹੈ ਹਬਰੋਨ ਵਿੱਚ ਪੂਰੀ ਕਰਾਂ।"
7 Quatro anos depois, Absalão disse ao rei Davi: — Deixe-me ir à cidade de Hebrom para pagar uma promessa que fiz a Deus, o
8 ਇਹ ਸੁੱਖਣਾ ਮੈਂ ਉਦੋਂ ਸੁੱਖੀ ਸੀ ਜਿਸ ਵੇਲੇ ਮੈਂ ਅਰਾਮੀ ਗਸ਼ੂਰ ਵਿੱਚ ਸੀ। ਤਦ ਮੈਂ ਇਹ ਸੁੱਖਣਾ ਸੁੱਖੀ ਸੀ ਕਿ ਜੇ ਕਦੇ ਯਹੋਵਾਹ ਮੈਨੂੰ ਸੱਚ ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।”"
8 Enquanto estava morando em Gesur, na Síria, eu prometi que, se o Senhor me trouxesse de volta a Jerusalém, eu o adoraria em Hebrom.
9 ਦਾਊਦ ਪਾਤਸ਼ਾਹ ਨੇ ਆਖਿਆ, “ਸ਼ਾਂਤੀ ਨਾਲ ਜਾ!” ਅਬਸ਼ਾਲੋਮ ਹਬਰੋਨ ਨੂੰ ਗਿਆ।"
9 — Vá em paz! — disse o rei. Aí Absalão foi a Hebrom.
10 ਪਰ ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ ਜਾਸੂਸ ਇਹ ਕਹਿ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ ਤਾਂ ਤੁਸੀਂ ਆਖਣਾ, “ਅਬਸ਼ਾਲੋਮ ਹਬਰੋਨ ਦਾ ਪਾਤਸ਼ਾਹ ਹੈ।”"
10 Mas enviou mensageiros a todas as tribos de Israel, para dizerem o seguinte: — Quando vocês ouvirem o toque de cornetas, digam: “Absalão se tornou rei em Hebrom!”
11 ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ 200 ਆਦਮੀ ਤੁਰੇ, ਜਿਨ੍ਹਾਂ ਨੂੰ ਉਸ ਨੇ ਸੱਦਿਆ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਸਦਾ ਵਿੱਚਾਰ ਕੀ ਹੈ। ਇਸ ਬਾਰੇ ਉਨ੍ਹਾਂ ਨੂੰ ਕੋਈ ਖਬਰ ਨਹੀਂ ਸੀ।"
11 Duzentos homens saíram de Jerusalém com Absalão, como convidados; eles não sabiam nada daquele plano e foram com toda a boa-fé.
12 ਅਹੀਥੋਫ਼ਲ ਦਾਊਦ ਦੇ ਸਲਾਹਕਾਰਾਂ ਵਿੱਚੋਂ ਇੱਕ ਸੀ ਜੋ ਕਿ ਗਿਲੋਹ ਸ਼ਹਿਰ ਵਿੱਚੋਂ ਸੀ। ਜਦੋਂ ਅਬਸ਼ਾਲੋਮ ਬਲੀਆਂ ਚੜ੍ਹਾ ਰਿਹਾ ਸੀ, ਉਸ ਵਕਤ ਉਸ ਨੇ ਅਹੀਥੋਫ਼ਲ ਨੂੰ ਗਿਲੋਹ ਸ਼ਹਿਰ ਵਿੱਚੋਂ ਬੁਲਾਵਾ ਭੇਜਿਆ। ਅਬਸ਼ਾਲੋਮ ਦੀਆਂ ਯੋਜਨਾਵਾਂ ਬੜੀਆਂ ਸਹੀ ਕਾਰਜ ਕਰਦੀਆਂ ਸਨ ਜਿਸ ਨਾਲ ਵੱਧ ਤੋਂ ਵੱਧ ਲੋਕ ਉਸਦਾ ਸਾਬ ਦੇਣ ਲੱਗ ਪਏ।"
12 Enquanto estava oferecendo sacrifícios , Absalão também mandou chamar Aitofel, da cidade de Gilo. Aitofel era um dos conselheiros de Davi. Assim a revolta contra o rei ficou mais forte, e os seguidores de Absalão aumentaram.
13 ਦਾਊਦ ਨੂੰ ਅਬਸ਼ਾਲੋਮ ਦੀ ਵਿਉਂਤ ਬਾਰੇ ਖਬਰ ਹੋਣਾ ਤਦ ਇੱਕ ਮਨੁੱਖ ਨੇ ਦਾਊਦ ਨੂੰ ਆਕੇ ਦੱਸਿਆ, “ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਮਗਰ ਲੱਗੇ ਹੋਏ ਹਨ।”"
13 Então veio um mensageiro e contou a Davi que os israelitas haviam passado para o lado de Absalão.
14 ਤਦ ਦਾਊਦ ਨੇ ਆਪਣੇ ਸਾਰੇ ਅਫ਼ਸਰਾਂ ਨੂੰ ਆਖਿਆ ਜਿਹੜੇ ਕਿ ਯਰੂਸ਼ਲਮ ਵਿੱਚ ਸਨ, “ਸਾਨੂੰ ਕੁਝ ਬਚਾਅ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ! ਜੇਕਰ ਅਸੀਂ ਏਸਾ ਨਹੀਂ ਕਰਾਂਗੇ, ਤਾਂ ਅਬਸ਼ਾਲੋਮ ਸਾਨੂੰ ਫ਼ੜ ਲਵੇਗਾ ਤੇ ਅਸੀਂ ਬਚ ਨਹੀਂ ਸੱਕਾਂਗੇ। ਸਾਨੂੰ ਛੇਤੀ ਇੱਥੋਂ ਭੱਜਣਾ ਚਾਹੀਦਾ ਹੈ, ਇਹ ਨਾ ਹੋਵੇ ਕਿ ਅਬਸ਼ਾਲੋਮ ਪਹਿਲਾਂ ਹੀ ਸਾਨੂੰ ਪਕੜ ਲਵੇ। ਉਹ ਸਾਨੂੰ ਸਭਨੂੰ ਤਬਾਹ ਕਰ ਦੇਵੇਗਾ ਅਤੇ ਉਹ ਸਾਰੇ ਯਰੂਸ਼ਲਮ ਦੇ ਲੋਕਾਂ ਨੂੰ ਵੀ ਵੱਢ ਸੁੱਟੇਗਾ।”"
14 Aí Davi disse a todos os seus oficiais que estavam com ele em Jerusalém: — Se queremos escapar de Absalão, temos de fugir logo. Vamos depressa; se não, ele vai nos alcançar aqui, vai nos vencer e matar todos os que estiverem na cidade!
15 ਪਾਤਸ਼ਾਹ ਦੇ ਅਫ਼ਸਰਾਂ ਨੇ ਉਸ ਨੂੰ ਕਿਹਾ, “ਅਸੀਂ ਉਹੀ ਕਰਾਂਗੇ, ਜਿਵੇਂ ਤੁਸੀਂ ਸਾਨੂੰ ਹੁਕਮ ਕਰੋਂਗੇ।”"
15 — Sim. Nós, os seus servidores, estamos prontos para fazer tudo o que o senhor disser! — responderam eles.
16 ਦਾਊਦ ਅਤੇ ਉਸ ਦੇ ਲੋਕਾਂ ਦਾ ਬਚ ਜਾਣਾ ਤਦ ਪਾਤਸ਼ਾਹ ਨਿਕਲਿਆ ਅਤੇ ਉਸਦਾ ਸਾਰਾ ਪਰਿਵਾਰ ਉਸ ਦੇ ਮਗਰ ਹੋ ਤੁਰਿਆ। ਪਾਤਸ਼ਾਹ ਨੇ ਆਪਣੇ ਪਿੱਛੇ ਆਪਣੀਆਂ ਦਸ ਪਤਨੀਆਂ ਨੂੰ ਘਰ ਦੀ ਰੱਖਵਾਲੀ ਲਈ ਛੱਡ ਗਿਆ।"
16 Aí o rei saiu acompanhado por toda a sua família e pelos seus funcionários. Deixou somente dez concubinas para cuidarem do palácio.
17 ਅਤੇ ਉਹ ਬਾਕੀ ਸਾਰੇ ਲੋਕਾਂ ਨੂੰ ਆਪਣੇ ਮਗਰ ਲੈ ਕੇ ਉੱਥੋਂ ਤੁਰ ਪਿਆ ਅਤੇ ਉਹ ਸਾਰੇ ਆਖਰੀ ਇੱਕ ਘਰ ’ਚ ਜਾ ਠਹਿਰੇ।"
17 Quando o rei e todo o seu povo estavam saindo da cidade, pararam na última casa.
18 ਉਸ ਦੇ ਸਾਰੇ ਅਫ਼ਸਰ ਉਸ ਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ ਅਤੇ ਫ਼ਲੇਤੀ ਅਤੇ ਸਾਰੇ ਗਿੱਤੀ (600 ਜੁਆਨ ਜੋ ਗਬ ਤੋਂ) ਉਸ ਦੇ ਨਾਲ ਆਏ ਸਨ, ਪਾਤਸ਼ਾਹ ਦੇ ਅੱਗੇ-ਅੱਗੇ ਪਾਰ ਲੰਘ ਗਏ।"
18 Todos os funcionários ficaram de pé diante do rei enquanto os queretitas e os peletitas desfilaram em frente dele. Os seiscentos soldados que o haviam seguido desde a cidade de Gate também passaram diante dele.
19 ਤਦ ਪਾਤਸ਼ਾਹ ਨੇ ਗਿੱਤੀ ਇੱਤਈ ਨੂੰ ਆਖਿਆ, “ਤੂੰ ਸਾਡੇ ਨਾਲ ਕਿਉਂ ਆਇਆ ਹੈਂ? ਤੂੰ ਮੁੜ ਜਾ ਅਤੇ ਪਾਤਸ਼ਾਹ ਅਬਸ਼ਾਲੋਮ ਨਾਲ ਜਾ ਕੇ ਰਹਿ। ਤੂੰ ਓਪਰਾ ਬੰਦਾ ਹੈਂ ਅਤੇ ਆਪਣੇ ਦੇਸੋਂ ਕੱਢਿਆ ਹੋਇਆ ਵੀ। ਇਸ ਲਈ ਤੂੰ ਆਪਣੀ ਥਾਂ ਮੁੜ ਜਾ।"
19 Então Davi disse a Itai, o líder deles: — Por que é que você está indo com a gente? Volte e fique com o novo rei. Você é um estrangeiro, um refugiado que está longe da sua pátria.
20 ਅਜੇ ਕੱਲ੍ਹ ਹੀ ਤਾਂ ਤੂੰ ਮੇਰੇ ਕੋਲ ਆਇਆ ਹੈਂ ਅਤੇ ਭਲਾ ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇੱਧਰ-ਓਧਰ ਘੁਮਾਵਾਂ? ਨਹੀਂ! ਤੂੰ ਆਪਣੇ ਸਾਥੀਆਂ ਨੂੰ ਆਪਣੇ ਨਾਲ ਲੈ ਕੇ ਇੱਥੋਂ ਮੁੜ ਜਾ ਅਤੇ ਦਯਾ ਅਤੇ ਸੱਚਾਈ ਤੇਰੇ ਨਾਲ ਰਹੇ।”"
20 Você só viveu aqui pouco tempo. Então por que eu faria você seguir comigo? Eu não sei para onde vou. Volte e leve os seus companheiros. E que o amor e a fidelidade do Senhor estejam com você!
21 ਪਰ ਇੱਤਈ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਜਿਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀ ਸੌਂਹ, ਮੈਂ ਤੇਰੇ ਸੰਗ ਰਹਾਂਗਾ। ਮੈਂ ਜ਼ਿੰਦਗੀ ਜਾਂ ਮੌਤ ਵਿੱਚ ਤੇਰੇ ਸੰਗ ਹੋਵਾਂਗਾ!”"
21 Porém Itai respondeu: — Ó rei, eu juro, em nome do
22 ਦਾਊਦ ਨੇ ਇਤਈ ਨੂੰ ਆਖਿਆ, “ਚੱਲ ਫ਼ਿਰ ਇੱਥੋਂ ਪਾਰ ਲੰਘ।” ਤਾਂ ਇੱਤਈ ਗਿੱਤੀ ਅਤੇ ਉਸ ਦੇ ਸਾਰੇ ਲੋਕ ਅਤੇ ਸਭ ਬੱਚੇ ਨੀਗਰ ਜੋ ਉਸ ਨਾਲ ਸਨ, ਪਾਰ ਲੰਘ ਗਏ।"
22 — Muito bem! — respondeu Davi. — Então passe adiante! Itai foi em frente com todos os seus homens e os seus dependentes.
23 ਸਾਰੇ ਲੋਕ ਭੁੱਬਾਂ ਮਾਰ-ਮਾਰ ਰੋਏ। ਪਾਤਸ਼ਾਹ ਦਾਊਦ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਬਾਕੀ ਦੇ ਸਾਰੇ ਲੋਕ ਪਾਰ ਲੰਘਕੇ ਉਜਾੜ ਵੱਲ ਨੂੰ ਮੁੜ ਗਏ।"
23 Enquanto os seguidores de Davi saíam, o povo chorava alto. O rei atravessou o riacho de Cedrom, e todos os seus homens também, e foram na direção do deserto.
24 ਸਾਦੋਕ ਅਤੇ ਲੇਵੀ ਦੇ ਸਾਰੇ ਲੋਕ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੀ ਉਸ ਦੇ ਨਾਲ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਹੇਠਾਂ ਰੱਖਿਆ ਅਤੇ ਅਬਯਾਥਾਰ ਨੇ ਤਦ ਤੀਕ ਪ੍ਰਾਰਥਨਾ ਕੀਤੀ ਜਦ ਤੱਕ ਸਾਰੇ ਲੋਕ ਯਰੂਸ਼ਲਮ ਤੋਂ ਨਾ ਗਏ।"
24 Zadoque, o sacerdote, estava com eles, e também os levitas , carregando a arca sagrada da aliança. Os levitas colocaram a arca no chão até que todo o povo acabou de sair da cidade. Abiatar também estava ali.
25 ਤਦ ਪਾਤਸ਼ਾਹ ਦਾਊਦ ਨੇ ਸਾਦੋਕ ਨੂੰ ਆਖਿਆ, “ਪਰਮੇਸ਼ੁਰ ਦਾ ਪਵਿੱਤਰ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਵੋ। ਜੇਕਰ ਯਹੋਵਾਹ ਵੱਲੋਂ ਮੇਰੇ ਤੇ ਕਿਰਪਾ ਦਰਿਸ਼ਟੀ ਹੋਈ ਤਾਂ ਉਹ ਮੈਨੂੰ ਯਰੂਸ਼ਲਮ ’ਚ ਮੋੜ ਲਿਆਵੇਗਾ ਅਤੇ ਉਸ ਦੇ ਅਤੇ ਮੰਦਰ ਦੇ ਦਰਸ਼ਨ ਮੈਨੂੰ ਮੁੜ ਕਰਾਵੇਗਾ।"
25 Então o rei disse a Zadoque: — Leve a arca da aliança de volta para a cidade. Se o
26 ਪਰ ਜੇਕਰ ਯਹੋਵਾਹ ਨੇ ਕਿਹਾ ਕਿ ਉਹ ਮੇਰੇ ਤੇ ਪ੍ਰਸੰਨ ਨਹੀਂ ਹੈ ਤਾਂ ਉਹ ਜੋ ਚਾਹੇ ਮੇਰੇ ਨਾਲ ਸਲੂਕ ਕਰ ਸੱਕਦਾ ਹੈ।”"
26 Mas, se ele não está satisfeito, que faça comigo o que quiser!
27 ਪਾਤਸ਼ਾਹ ਨੇ ਸਾਦੋਕ ਜਾਜਕ ਨੂੰ ਫ਼ੇਰ ਆਖਿਆ, “ਤੂੰ ਤਾਂ ਪੈਗੰਬਰ ਹੈਂ। ਤੂੰ ਸ਼ਾਂਤੀ ਨਾਲ ਸ਼ਹਿਰ ਵਾਪਿਸ ਮੁੜ। ਅਤੇ ਦੋਵੇਂ ਪੁੱਤਰ ਅਹੀਮਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬਯਾਥਾਰ ਦਾ ਪੁੱਤਰ ਹੈ ਉਨ੍ਹਾਂ ਨੂੰ ਵੀ ਲੈ ਜਾ।"
27 E Davi continuou a falar com Zadoque: — Olhe! Leve seu filho Aimaás e também Jônatas, filho de Abiatar, e volte em paz para a cidade.
28 ਮੈਂ ਉਨ੍ਹਾਂ ਜਗ੍ਹਾਵਾਂ ਦੇ ਕਰੀਬ ਇੰਤਜ਼ਾਰ ਕਰਾਂਗਾ ਜਿੱਥੇ ਲੋਕ ਮਾਰੂਥਲ ਅੰਦਰ ਜਾਣ ਲਈ ਦਰਿਆ ਪਾਰ ਕਰਦੇ ਹਨ ਜਦ ਤੀਕ ਮੈਨੂੰ ਤੁਹਾਡੇ ਵੱਲੋਂ ਕੋਈ ਖਬਰ ਨਾ ਮਿਲ ਜਾਵੇ।”"
28 Enquanto isso, eu vou ficar esperando nos caminhos do deserto, até receber notícias de vocês.
29 ਸੋ ਸਾਦੋਕ ਅਤੇ ਅਬਯਾਥਾਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।"
29 Então Zadoque e Abiatar levaram a arca de volta para Jerusalém e ficaram lá.
30 ਅਹੀਥੋਫ਼ਲ ਦੇ ਖਿਲਾਫ਼ ਦਾਊਦ ਦੀ ਪ੍ਰਾਰਥਨਾ ਦਾਊਦ ਜੈਤੂਨ ਦੇ ਪਹਾੜ ਤੇ ਚੜ੍ਹਿਆ। ਉਹ ਰੋ ਰਿਹਾ ਸੀ। ਉਸ ਨੇ ਸਿਰ ਢੱਕਿਆ ਹੋਇਆ ਸੀ ਅਤੇ ਪੈਰੋ ਨੰਗਾ ਸੀ। ਦਾਊਦ ਦੇ ਨਾਲ ਆਏ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢੱਕੱ ਲੇ ਅਤੇ ਦਾਊਦ ਦੇ ਨਾਲ ਰੋਦੇ ਹੋਏ ਗਏ।"
30 Davi subiu o monte das Oliveiras chorando; ele estava descalço e havia coberto a cabeça em sinal de tristeza. Todos os que o seguiam cobriram a cabeça e também choravam.
31 ਇੱਕ ਮਨੁੱਖ ਨੇ ਦਾਊਦ ਨੂੰ ਕਿਹਾ, “ਅਹੀਥੋਫ਼ਲ ਵੀ ਦੁਸ਼ਮਣਾਂ ਵਿੱਚ ਰਲਕੇ ਅਬਸ਼ਾਲੋਮ ਦੇ ਨਾਲ ਹੈ।” ਤਦ ਦਾਊਦ ਨੇ ਆਖਿਆ, “ਹੇ ਯਹੋਵਾਹ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰੱਖਤਾਈ ਨਾਲ ਉਲਟਾਅ ਦੇ।”"
31 Quando contaram a Davi que Aitofel havia passado para o lado de Absalão, ele disse: — Ó
32 ਦਾਊਦ ਪਹਾੜ ਦੀ ਚੋਟੀ ਤੇ ਆਇਆ। ਇਹ ਉਹ ਜਗ੍ਹਾ ਸੀ ਜਿੱਥੇ ਉਹ ਅਕਸਰ ਯਹੋਵਾਹ ਦੀ ਉਪਾਸਨਾ ਕਰਨ ਲਈ ਆਉਂਦਾ ਸੀ। ਉਸ ਵਕਤ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਤੇ ਮਿੱਟੀ ਪਾਈ ਹੋਈ ਉਸ ਨੂੰ ਮਿਲਣ ਲਈ ਆਇਆ।"
32 Quando Davi chegou ao alto do monte, onde havia um lugar de adoração, o seu fiel amigo Husai, da família dos arquitas, foi encontrar-se com ele ali. Husai estava com as roupas rasgadas e tinha posto terra na cabeça em sinal de tristeza.
33 ਦਾਊਦ ਨੇ ਹੂਸ਼ਈ ਨੂੰ ਆਖਿਆ, “ਜੇਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਮੇਰੇ ਸਿਰ ਤੇ ਇੱਕ ਹੋਰ ਮਨੁੱਖ ਦਾ ਭਾਰ ਪਵੇਗਾ।"
33 Davi lhe disse: — Não venha comigo, pois isso não me ajudará.
34 ਪਰ ਜੇ ਤੂੰ ਯਰੂਸ਼ਲਮ ਨੂੰ ਮੁੜ ਜਾਵੇਂ ਤਾਂ ਤੂੰ ਅਹੀਥੋਫ਼ਲ ਦੀ ਸਲਾਹ ਨੂੰ ਫ਼ਿਜ਼ੂਲ ਸਿੱਧ ਕਰ ਸੱਕਦਾ ਹੈਂ। ਜੇ ਤੂੰ ਜਾਕੇ ਅਬਸ਼ਾਲੋਮ ਨੂੰ ਆਖੇਁ, ‘ਹੇ ਪਾਤਸ਼ਾਹ! ਮੈਂ ਤੇਰਾ ਸੇਵਕ ਹਾਂ। ਪਹਿਲਾਂ ਮੈਂ ਤੇਰੇ, ਪਿਤਾ ਦੀ ਟਹਿਲ ਕੀਤੀ ਹੁਣ ਮੈਂ ਤੇਰੀ ਸੇਵਾ ਕਰਾਂਗਾ।’"
34 Mas você poderá me ajudar, fazendo com que os conselhos de Aitofel fiquem sem efeito. Quando voltar à cidade, diga a Absalão: “Ó rei, eu agora vou servir o senhor como servia o seu pai.”
35 ਸਾਦੋਕ ਅਤੇ ਅਬਯਾਥਾਰ ਜਾਜਕ ਤੇਰੇ ਨਾਲ ਹਨ। ਸੋ ਅਜਿਹਾ ਹੋਵੇ ਕਿ ਜੋ ਕੁਝ ਵੀ ਤੂੰ ਪਾਤਸ਼ਾਹ ਦੇ ਘਰ ਵਿੱਚ ਸੁਣੇ ਸੋ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਦੱਸ ਦੇਵੀਂ।"
35 Os sacerdotes Zadoque e Abiatar vão estar lá, e você contará a eles tudo o que ouvir no palácio do rei.
36 ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਅਹੀਮਅਸ ਸਾਦੋਕ ਦਾ ਅਤੇ ਯੋਨਾਥਾਨ ਅਬਯਾਥਾਰ ਦਾ ਵੀ ਹਨ। ਫ਼ਿਰ ਜੋ ਕੁਝ ਵੀ ਤੁਸੀਂ ਸੁਣੋ ਸੋ ਉਨ੍ਹਾਂ ਦੇ ਰਾਹੀਂ ਮੈਨੂੰ ਅਖਵਾ ਭੇਜਣਾ।”"
36 Os filhos deles, Aimaás e Jônatas, vão estar lá também, e você poderá me mandar por eles todas as informações que conseguir.
37 ਇਉਂ ਹੂਸ਼ਈ ਦਾਊਦ ਦਾ ਦੋਸਤ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਯਰੂਸ਼ਲਮ ਵਿੱਚ ਆਇਆ।"
37 Então Husai, o conselheiro particular de Davi, foi e chegou à cidade justamente quando Absalão estava chegando lá.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 2 Samuel 15, comparar traduções ou montar um estudo — tudo direto pelo WhatsApp.