2 Samuel 13
Punjabi Bible (GL_PUNJABI) vs NVI
NVI Nova Versão Internacional
1 ਅਮਨੋਨ ਅਤੇ ਤਾਮਾਰ ਅਬਸ਼ਾਲੋਮ ਦਾਊਦ ਦੇ ਪੁੱਤਰਾਂ ਵਿੱਚੋਂ ਇੱਕ ਸੀ। ਉਸ ਦੀ ਭੈਣ ਦਾ ਨਾਂ ਤਾਮਾਰ ਸੀ। ਤਾਮਾਰ ਬੜੀ ਹੀ ਸੋਹਣੀ ਸੀ। ਉਸ ਦੇ ਹੋਰਾਂ ਪੁੱਤਰਾਂ ਵਿੱਚੋਂ, ਅਮਨੋਨ ਨੇ ਤਾਮਾਰ ਦੀ ਲਾਲਸਾ ਕੀਤੀ।"
1 Depois de algum tempo, Amnom, filho de Davi, apaixonou-se por Tamar; ela era muito bonita e era irmã de Absalão, outro filho de Davi.
2 ਅਮਨੋਨ ਆਪਣੀ ਭੈਣ ਤਾਮਾਰ ਨੂੰ ਪਿਆਰ ਕਰਦਾ ਸੀ ਅਤੇ ਉਸਦੀ ਲਾਲਸਾ ਕਰਕੇ ਬਹੁਤ ਨਿਰਾਸ਼ ਹੋ ਗਿਆ। ਉਹ ਵਿਆਹੀ ਹੋਈ ਨਹੀਂ ਸੀ ਜਾਂ ਉਸ ਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਸਨ। ਉਹ ਤਾਮਾਰ ਬਾਰੇ ਇੰਨਾ ਜ਼ਿਆਦਾ ਸੋਚਦਾ ਸੀ, ਕਿ ਉਸ ਨੇ ਬਿਮਾਰ ਹੋਣ ਦਾ ਢੋਂਗ ਕਰਨ ਦੀ ਵਿਉਂਤ ਬਣਾਈ।"
2 Amnom ficou angustiado a ponto de adoecer por causa de sua meio-irmã Tamar, pois ela era virgem, e parecia-lhe impossível aproximar-se dela.
3 ਦਾਊਦ ਦੇ ਭਰਾ ਸਿਮਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ। ਯੋਨਾਦਾਬ ਬੜਾ ਚਤੁਰ ਮਨੁੱਖ ਸੀ।"
3 Amnom tinha um amigo muito astuto chamado Jonadabe, filho de Siméia, irmão de Davi.
4 ਯੋਨਾਦਾਬ ਨੇ ਅਮਨੋਨ ਨੂੰ ਕਿਹਾ, “ਤੂੰ ਪਾਤਸ਼ਾਹ ਦਾ ਪੁੱਤਰ ਹੈਂ, ਪਰ ਕੀ ਗੱਲ ਹੈ ਕਿ ਤੂੰ ਦਿਨ ਬਰ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈਂ? ਤੁਹਾਡੇ ਘਰ ਖਾਣ-ਪੀਣ ਦੀ ਕੋਈ ਘਾਟ ਨਹੀਂ ਫ਼ਿਰ ਤੂੰ ਕਿਉਂ ਕਮਜ਼ੋਰ ਹੁੰਦਾ ਜਾ ਰਿਹਾ ਹੈਂ? ਮੈਨੂੰ ਇਸਦੀ ਵਜਾਹ ਦੱਸ।” ਅਮਨੋਨ ਨੇ ਯੋਨਾਦਾਬ ਨੂੰ ਆਖਿਆ, “ਮੈਂ ਤਾਮਾਰ ਨੂੰ ਪਿਆਰ ਕਰਦਾ ਹਾਂ ਪਰ ਉਹ ਮੇਰੇ ਸੋਤੇਲੇ ਭਰਾ ਅਬਸ਼ਾਲੋਮ ਦੀ ਸੱਕੀ ਭੈਣ ਹੈ।”"
4 Ele perguntou a Amnom: "Filho do rei, por que todo dia você está abatido? Quer me contar o que se passa? " Amnom lhe disse: "Estou apaixonado por Tamar, irmã de meu irmão Absalão".
5 ਯੋਨਾਦਾਬ ਨੇ ਅਮਨੋਨ ਨੂੰ ਕਿਹਾ, “ਤੂੰ ਮੰਜੇ ਤੇ ਜਾਕੇ ਲੰਮਾ ਪੈ ਕੇ ਇੰਝ ਵਿਖਾਵਾ ਕਰ ਕਿ ਜਿਵੇਂ ਤੂੰ ਬੜਾ ਬਿਮਾਰ ਹੈਂ। ਫ਼ਿਰ ਤੇਰਾ ਪਿਤਾ ਤੇਰੀ ਖਬਰ ਲੈਣ ਆਵੇਗਾ ਤਾਂ ਤੂੰ ਉਸ ਨੂੰ ਕਹਿ ਦੇਵੀਂ, ‘ਕਿਰਪਾ ਕਰਕੇ ਮੇਰੀ ਭੈਣ ਤਾਮਾਰ ਨੂੰ ਪਰਵਾਨਗੀ ਦੇਵੋ ਕਿ ਉਹ ਆਵੇ ਅਤੇ ਆਕੇ ਮੈਨੂੰ ਰੋਟੀ ਖੁਆਵੇ ਅਤੇ ਉਹ ਮੇਰੇ ਸਾਹਮਣੇ ਭੋਜਨ ਤਿਆਰ ਕਰੇ, ਜੋ ਮੈਂ ਵੇਖਾਂ ਅਤੇ ਉਸ ਦੇ ਹੀ ਹੱਥੋਂ ਖਾਵਾਂ।’”"
5 Então disse Jonadabe: "Vá para a cama e finja estar doente". "Quando seu pai vier visitá-lo, diga-lhe: Permite que minha irmã Tamar venha dar-me de comer. Gostaria que ela preparasse a comida aqui mesmo e me servisse. Assim poderei vê-la. "
6 ਤਦ ਅਮਨੋਨ ਮੰਜੇ ਤੇ ਲੰਮਾ ਪੈਕੇ ਬਿਮਾਰ ਹੋਣ ਦਾ ਢੋਂਗ ਕਰਨ ਲੱਗਾ। ਦਾਊਦ ਪਾਤਸ਼ਾਹ ਅਮਨੋਨ ਦੀ ਖਬਰ ਲੈਣ ਲਈ ਉਸ ਕੋਲ ਆਇਆ ਤਾਂ ਅਮਨੋਨ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਕਿਰਪਾ ਕਰਕੇ ਮੇਰੀ ਭੈਣ ਤਾਮਾਰ ਨੂੰ ਅੰਦਰ ਆਉਣ ਦੇਵੋ ਅਤੇ ਉਸ ਨੂੰ ਮੇਰੇ ਸਾਹਮਣੇ ਮੇਰੇ ਲਈ ਦੋ ਰੋਟੀਆਂ ਬਨਾਉਣ ਦੇਵੋ। ਤਦ ਮੈਂ ਉਸ ਨੂੰ ਬਣਾਉਂਦਿਆਂ ਵੇਖਾਂਗਾ, ਖਾਵਾਂਗਾ ਅਤੇ ਰਾਜ਼ੀ ਹੋ ਜਾਵਾਂਗਾ।”"
6 Amnom atendeu e deitou-se na cama, fingindo-se doente. Quando o rei foi visitá-lo, Amnom lhe disse: "Eu gostaria que minha irmã Tamar viesse e preparasse dois bolos aqui mesmo e me servisse".
7 ਦਾਊਦ ਨੇ ਤਾਮਾਰ ਦੇ ਘਰ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਤਾਮਾਰ ਨੂੰ ਕਿਹਾ, “ਜਾਓ ਆਪਣੇ ਭਰਾ ਅਮਨੋਨ ਦੇ ਘਰ ਜਾਕੇ ਉਸ ਲਈ ਭੋਜਨ ਤਿਆਰ ਕਰੋ।”"
7 Davi mandou dizer a Tamar no palácio: "Vá à casa de seu irmão Amnom e prepare algo para ele comer".
8 ਤਾਮਾਰ ਦਾ ਅਮਨੋਨ ਲਈ ਭੋਜਨ ਤਿਆਰ ਕਰਨਾ ਤਾਂ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ। ਅਮਨੋਨ ਬਿਸਤਰ ਤੇ ਪਿਆ ਸੀ। ਤਾਮਾਰ ਨੇ ਕੁਝ ਆਟਾ ਲਿਆ, ਉਸ ਦੇ ਪੇੜੇ ਬਣਾਏ ਅਤੇ ਫ਼ਿਰ ਉਸਦੀ ਰੋਟੀ ਬਣਾਈ, ਇਹ ਸਭ ਕੁਝ ਉਸ ਨੇ ਅਮਨੋਨ ਦੇ ਸਾਹਮਣੇ ਕੀਤਾ।"
8 Assim, Tamar foi à casa de seu irmão, que estava deitado. Ela amassou a farinha, preparou os bolos na presença dele e os assou.
9 ਫ਼ਿਰ ਉਸ ਨੇ ਤਵੇ ਤੋਂ ਰੋਟੀ ਲਾਹ ਕੇ ਉਸ ਨੂੰ ਪਲੇਟ ਵਿੱਚ ਪਾਕੇ ਅਮਨੋਨ ਅੱਗੇ ਲਿਆਈ ਪਰ ਅਮਨੋਨ ਨੇ ਖਾਣ ਤੋਂ ਇਨਕਾਰ ਕੀਤਾ। ਅਮਨੋਨ ਨੇ ਆਪਣੇ ਨੌਕਰਾਂ ਨੂੰ ਬਾਹਰ ਜਾਣ ਦਾ ਹੁਕਮ ਦਿੱਤਾ ਅਤੇ ਕਿਹਾ, “ਇੱਥੋਂ ਬਾਹਰ ਚੱਲੇ ਜਾਵੋ ਅਤੇ ਮੈਨੂੰ ਇੱਕਲਿਆਂ ਰਹਿਣ ਦੇਵੋ।” ਤਾਂ ਉਸ ਦੇ ਸਾਰੇ ਸੇਵਕ ਕਮਰੇ ਵਿੱਚੋਂ ਬਾਹਰ ਹੋ ਗਏ।"
9 Depois pegou a assadeira e lhe serviu os bolos, mas ele não quis comer. Então Amnom deu ordem para que todos saíssem; depois que todos saíram,
10 ਅਮਨੋਨ ਦੁਆਰਾ ਤਾਮਾਰ ਦਾ ਬਲਾਤਕਾਰ ਤਦ ਅਮਨੋਨ ਨੇ ਤਾਮਾਰ ਨੂੰ ਕਿਹਾ, “ਤੂੰ ਭੋਜਨ ਮੇਰੇ ਸੌਣ ਵਾਲੇ ਕਮਰੇ ਵਿੱਚ ਲਿਆ ਕੇ ਮੈਨੂੰ ਉੱਥੇ ਆਕੇ ਖੁਆ।” ਤਾਂ ਤਾਮਾਰ ਨੇ ਜਿਹੜਾ ਭੋਜਨ ਭਰਾ ਲਈ ਤਿਆਰ ਕੀਤਾ ਸੀ, ਉਹ ਆਪਣੇ ਭਰਾ ਦੇ ਸੌਣ ਕਮਰੇ ਵਿੱਚ ਲੈ ਗਈ।"
10 Amnom disse a Tamar: "Traga os bolos e sirva-me aqui no meu quarto". Tamar levou os bolos que havia preparado ao quarto de seu irmão.
11 ਉਸ ਨੇ ਆਪਣੇ ਹੱਥੀਂ ਅਮਨੋਨ ਨੂੰ ਖੁਆਣਾ ਸ਼ੁਰੂ ਕੀਤਾ ਪਰ ਉਸ ਨੇ ਉਸਦਾ ਹੱਥ ਪਕੜ ਲਿਆ ਅਤੇ ਉਸ ਨੂੰ ਆਖਿਆ, “ਭੈਣ! ਇੱਥੇ ਆਕੇ ਤੂੰ ਮੇਰੇ ਨਾਲ ਸੌਂ।”"
11 Mas quando ela se aproximou para servi-lo, ele a agarrou e disse: "Deite-se comigo, minha irmã".
12 ਤਾਮਾਰ ਨੇ ਅਮਨੋਨ ਨੂੰ ਕਿਹਾ, “ਨਹੀਂ ਮੇਰੇ ਭਰਾ! ਮੈਨੂੰ ਅਜਿਹਾ ਕਰਨ ਲਈ ਮਜ਼ਬੂਰ ਨਾ ਕਰ। ਨਹੀਂ ਮੇਰੇ ਭਾਈ, ਤੂੰ ਮੇਰੇ ਨਾਲ ਜ਼ਬਰਦਸਤੀ ਇਹ ਗੁਨਾਹ ਨਾ ਕਰ। ਅਜਿਹਾ ਸ਼ਰਮਨਾਕ ਕੰਮ ਇਸਰਾਏਲ ਵਿੱਚ ਕਦੇ ਨਹੀਂ ਹੋਇਆ।"
12 Mas ela lhe disse: "Não, meu irmão! Não me faça essa violência. Não se faz uma coisa dessas em Israel! Não cometa essa loucura.
13 ਇਉਂ ਮੈਂ ਆਪਣਾ ਅਜਿਹਾ ਕਲੰਕ ਕਿੱਥੋ ਲਾਹਵਾਂਗੀ ਅਤੇ ਤੂੰ ਇਸਰਾਏਲ ਦੇ ਪਾਪੀਆਂ ਵਿੱਚੋਂ ਇੱਕ ਹੋਵੇਂਗਾ। ਕਿਰਪਾ ਕਰਕੇ ਤੂੰ ਪਾਤਸ਼ਾਹ ਨੂੰ ਆਖ ਕਿ ਉਹ ਤੇਰੇ ਨਾਲ ਮੇਰਾ ਵਿਆਹ ਕਰ ਦੇਵੇ।”"
13 O que seria de mim? Como eu poderia livrar-me da minha desonra? E o que seria de você? Você cairia em desgraça em Israel. Fale com o rei; ele deixará que eu me case com você".
14 ਪਰ ਅਮਨੋਨ ਨੇ ਤਾਮਾਰ ਦੀ ਇੱਕ ਨਾ ਸੁਣੀ। ਉਹ ਤਾਮਾਰ ਤੋਂ ਵੱਧ ਤਾਕਤਵਰ ਸੀ ਉਸ ਨੇ ਤਾਮਾਰ ਨੂੰ ਸੰਭੋਗ ਕਰਨ ਲਈ ਮਜ਼ਬੂਰ ਕੀਤਾ।"
14 Mas Amnom não quis ouvir e, sendo mais forte que ela, violentou-a.
15 ਉਸ ਉਪਰੰਤ ਉਸ ਨੇ ਤਾਮਾਰ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਜਿੰਨਾ ਪਹਿਲਾਂ ਉਹ ਉਸ ਦੇ ਪਿਆਰ ਵਿੱਚ ਮਰਦਾ ਸੀ, ਉਸਤੋਂ ਕਿਤੇ ਵੱਧ ਉਸ ਨੇ ਤਾਮਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਅਮਨੋਨ ਨੇ ਤਾਮਾਰ ਨੂੰ ਕਿਹਾ, “ਇੱਥੋਂ ਉੱਠ ਅਤੇ ਇੱਥੋਂ ਚਲੀ ਜਾ।”"
15 Logo depois Amnom sentiu uma forte aversão por ela, mais forte que a paixão que sentira. E disse a ela: "Levante-se e saia! "
16 ਤਾਮਾਰ ਨੇ ਅਮਨੋਨ ਨੂੰ ਕਿਹਾ, “ਨਹੀਂ! ਹੁਣ ਮੈਨੂੰ ਇੰਝ ਨਾ ਠੁਕਰਾ। ਇੰਝ ਤਾਂ ਜੋ ਕੁਝ ਤੂੰ ਮੇਰੇ ਨਾਲ ਪਹਿਲਾਂ ਕੀਤਾ ਹੈ ਇਹ ਉਸਤੋਂ ਵੀ ਵੱਧ ਬੁਰਾ ਹੋਵੇਗਾ।” ਪਰ ਅਮਨੋਨ ਨੇ ਉਸਦੀ ਇੱਕ ਨਾ ਸੁਣੀ।"
16 Mas ela lhe disse: "Não, meu irmão, mandar-me embora seria pior do que o mal que você já me fez". Ele, porém, não quis ouvi-la,
17 ਅਮਨੋਨ ਨੇ ਆਪਣੇ ਸੇਵਕ ਨੂੰ ਬੁਲਾਇਆ ਅਤੇ ਕਿਹਾ, “ਇਸ ਕੁੜੀ ਨੂੰ ਹੁਣੇ ਇਸ ਕਮਰੇ ਵਿੱਚੋਂ ਬਾਹਰ ਕੱਢ ਅਤੇ ਇਸ ਨੂੰ ਬਾਹਰ ਕੱਢ ਕੇ ਦਰਵਾਜ਼ੇ ਨੂੰ ਤਾਲਾ ਮਾਰਦੇ।”"
17 e chamando seu servo, disse-lhe: "Ponha esta mulher para fora daqui e tranque a porta".
18 ਸੋ ਅਮਨੋਨ ਦੇ ਨੌਕਰ ਨੇ ਤਾਮਾਰ ਨੂੰ ਬਾਹਰ ਕੱਢ ਕੇ ਦਰਵਾਜ਼ੇ ਨੂੰ ਜਿੰਦਰਾ ਲਾ ਦਿੱਤਾ। ਤਾਮਾਰ ਨੇ ਲੰਬਾ ਰੰਗ ਬਿਰੰਗਾ ਧਾਰੀਦਾਰ ਚੋਲਾ ਪਾਇਆ ਹੋਇਆ ਸੀ। ਪਾਤਸ਼ਾਹ ਦੀਆਂ ਕੁਆਰੀਆਂ ਕੁੜੀਆਂ ਅਜਿਹਾ ਲਿਬਾਸ ਹੀ ਪਾਉਂਦੀਆਂ ਸਨ।"
18 Então o servo a pôs para fora e trancou a porta. Ela estava vestindo uma túnica longa, pois esse era o tipo de roupa que as filhas virgens do rei usavam desde a puberdade.
19 ਤਾਮਾਰ ਨੇ ਉਹ ਆਪਣਾ ਰੰਗੀਨ ਪਹਿਰਾਵਾ ਫ਼ਾੜ ਕੇ ਆਪਣੇ ਸਿਰ ਤੇ ਸੁਆਹ ਪਾ ਲਈ ਫ਼ਿਰ ਆਪਣੇ ਹੱਥਾਂ ਵਿੱਚ ਆਪਣੇ ਸਿਰ ਨੂੰ ਘੁੱਟ ਕੇ ਪਿੱਟਣ ਲੱਗ ਪਈ।"
19 Tamar pôs cinza na cabeça, rasgou a túnica longa que estava usando e se pôs a caminho, com as mãos sobre a cabeça e chorando em alta voz.
20 ਤਦ ਤਾਮਾਰ ਦੇ ਸਗੇ ਭਰਾ ਅਬਸ਼ਾਲੋਮ ਨੇ ਉਸ ਨੂੰ ਆਖਿਆ, “ਕੀ ਤੂੰ ਆਪਣੇ ਭਰਾ ਅਮਨੋਨ ਨਾਲ ਖੇਹ ਖਾਧੀ ਹੈ? ਕੀ ਉਸ ਨੇ ਤੇਰੇ ਨਾਲ ਧੋਖਾ ਕੀਤਾ ਹੈ? ਕੋਈ ਨਹੀਂ, ਹੁਣ ਤੂੰ ਭੈਣ ਸ਼ਾਂਤ ਹੋ ਜਾ! ਅਮਨੋਨ ਤੇਰਾ ਭਰਾ ਹੈ, ਸੋ ਇਸ ਗੱਲ ਲਈ ਹੁਣ ਤੂੰ ਮਨ ਵਿੱਚ ਫ਼ਿਕਰ ਨਾ ਰੱਖ। ਤੂੰ ਇਸ ਗੱਲ ਤੋਂ ਬਹੁਤੀ ਦੁੱਖੀ ਨਾ ਹੋ।” ਤਦ ਤਾਮਾਰ ਅੱਗੋਂ ਚੁੱਪ ਰਹੀ ਅਤੇ ਚੁੱਪ ਕਰਕੇ ਆਪਣੇ ਭਰਾ ਅਬਸ਼ਾਲੋਮ ਦੇ ਘਰ ਚਲੀ ਗਈ।"
20 Absalão, seu irmão, lhe perguntou: "Seu irmão, Amnom, lhe fez algum mal? Agora, acalme-se, minha irmã; ele é seu irmão! Não se deixe dominar pela angústia". E Tamar, muito triste, ficou na casa de seu irmão Absalão.
21 ਜਦੋਂ ਦਾਊਦ ਪਾਤਸ਼ਾਹ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਸਦਾ ਕਰੋਧ ਬੜਾ ਜਾਗਿਆ।"
21 Ao saber de tudo isso, o rei Davi ficou furioso.
22 ਅਬਸ਼ਾਲੋਮ ਵੀ ਅਮਨੋਨ ਨੂੰ ਬੜੀ ਨਫ਼ਰਤ ਕਰਨ ਲੱਗਾ। ਅਬਸ਼ਾਲੋਮ ਨੇ ਅਮਨੋਨ ਨੂੰ ਕੁਝ ਵੀ ਚੰਗਾ-ਮੰਦਾ ਨਾ ਕਿਹਾ ਪਰ ਅਬਸ਼ਾਲੋਮ ਨੇ ਅਮਨੋਨ ਨੂੰ ਇਸ ਲਈ ਘਿਰਣਾ ਕੀਤੀ ਕਿਉਂ ਜੋ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ।"
22 E Absalão não falou nada com Amnom, nem bem, nem mal, embora o odiasse por ter violentado sua irmã Tamar.
23 ਅਬਸ਼ਾਲੋਮ ਦਾ ਬਦਲਾ ਲੈਣਾ ਦੋ ਸਾਲ ਬਾਅਦ ਅਬਸ਼ਾਲੋਮ ਦੇ ਉੱਨ ਕਤਰਨ ਵਾਲੇ ਬਆਲ-ਹਸੋਰ ਵਿੱਚੋਂ ਜੋ ਇਫ਼ਰਾਈਮ ਦੇ ਕੋਲ ਹੈ, ਉੱਥੇ ਸਨ। ਅਬਸ਼ਾਲੋਮ ਨੇ ਪਾਤਸ਼ਾਹ ਦੇ ਸਭਨਾਂ ਪੁੱਤਰਾਂ ਨੂੰ ਉੱਥੇ ਬੁਲਾਇਆ ਅਤੇ ਆਖਿਆ ਕਿ ਉਹ ਸਭ ਇਹ ਵਾਚਣ।"
23 Dois anos depois, quando os tosquiadores de ovelhas de Absalão estavam em Baal-Hazor, perto da fronteira de Efraim, Absalão convidou todos os filhos do rei para se reunirem com ele.
24 ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਕਿਹਾ, “ਵੇਖ! ਤੇਰੇ ਸੇਵਕ ਭੇਡਾਂ ਦੀ ਉੱਨ ਕਤਰਨ ਵਾਲੇ ਹਨ, ਸੋ ਹੁਣ ਮੈਂ ਬੇਨਤੀ ਕਰਦਾ ਹਾਂ ਜੋ ਪਾਤਸ਼ਾਹ ਅਤੇ ਉਸ ਦੇ ਸੇਵਕ ਉੱਥੇ ਚੱਲਣ।”"
24 Absalão foi ao rei e lhe disse: "Eu, teu servo, estou tosquiando as ovelhas e gostaria que o rei e os seus conselheiros estivessem comigo".
25 ਪਾਤਸ਼ਾਹ ਦਾਊਦ ਨੇ ਅਬਸ਼ਾਲੋਮ ਨੂੰ ਕਿਹਾ, “ਨਹੀਂ ਪੁੱਤਰ। ਅਸੀਂ ਸਾਰੇ ਇਸ ਵੇਲੇ ਜਾਈਏ ਤਾਂ ਚੰਗਾ ਨਹੀਂ ਹੋਵੇਗਾ। ਕਿਤੇ ਐਸਾ ਨਾ ਹੋਵੇ ਕਿ ਤੇਰੇ ਤੇ ਭਾਰੂ ਹੋ ਜਾਈਏ।” ਅਬਸ਼ਾਲੋਮ ਨੇ ਦਾਊਦ ਨੂੰ ਨਾਲ ਚੱਲਣ ਦੀ ਬੜੀ ਮਿੰਨਤ ਕੀਤੀ ਪਰ ਦਾਊਦ ਨਾ ਗਿਆ ਪਰ ਉਸ ਨੇ ਅਬਸ਼ਾਲੋਮ ਨੂੰ ਅਸੀਸ ਦਿੱਤੀ, ਆਪਣੀ ਬਖਸ਼ੀਸ਼ ਦਿੱਤੀ।"
25 Respondeu o rei: "Não, meu filho. Não iremos todos, pois isso seria um peso para você". Embora Absalão insistisse, ele se recusou a ir, mas o abençoou.
26 ਅਬਸ਼ਾਲੋਮ ਨੇ ਦਾਊਦ ਨੂੰ ਆਖਿਆ, “ਜੇਕਰ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਕਿਰਪਾ ਕਰਕੇ ਮੇਰੇ ਭਰਾ ਅਮਨੋਨ ਨੂੰ ਮੇਰੇ ਨਾਲ ਭੇਜ ਦੇਵੋ।” ਤਾਂ ਪਾਤਸ਼ਾਹ ਦਾਊਦ ਨੇ ਆਖਿਆ, “ਭਲਾ, ਉਹ ਤੇਰੇ ਨਾਲ ਕਿਉਂ ਜਾਵੇ?”"
26 Então Absalão lhe disse: "Se não queres ir, permite, por favor, que o meu irmão Amnom vá conosco". O rei perguntou: "Mas, por que ele iria com você? "
27 ਅਬਸ਼ਾਲੋਮ ਦਾਊਦ ਦੀਆਂ ਮਿੰਨਤਾਂ ਕਰਦਾ ਰਿਹਾ ਤਾਂ ਅਖੀਰ ਵਿੱਚ ਦਾਊਦ ਨੇ ਆਪਣੇ ਹੋਰ ਵੀ ਬਾਕੀ ਦੇ ਪੁੱਤਰਾਂ ਨੂੰ ਅਬਸ਼ਾਲੋਮ ਦੇ ਨਾਲ ਜਾਣ ਦਿੱਤਾ।"
27 Mas Absalão insistiu tanto que o rei acabou deixando que Amnom e os seus outros filhos fossem com ele.
28 ਅਮਨੋਨ ਦਾ ਕਤਲ ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਅਮਨੋਨ ਵੱਲ ਨਜ਼ਰ ਰੱਖੋ! ਜਦੋਂ ਉਹ ਖੂਬ ਸ਼ਰਾਬ ਪੀ ਲਵੇ ਅਤੇ ਉਸ ਨੂੰ ਸ਼ਰਾਬ ਦਾ ਨਸ਼ਾ ਚੜ੍ਹ ਜਾਵੇ ਤਾਂ ਮੈਂ ਤੁਹਾਨੂੰ ਹੁਕਮ ਦੇਵਾਂਗਾ। ਤਾਂ ਤੁਸੀਂ ਉਸ ਉੱਪਰ ਹਮਲਾ ਕਰਕੇ ਉਸ ਨੂੰ ਖਤਮ ਕਰ ਦੇਣਾ। ਕਿਤੇ ਤੁਹਾਨੂੰ ਸਜ਼ਾ ਨਾ ਮਿਲੇ ਇਸ ਡਰ ਤੋਂ ਘਬਰਾਉਣਾ ਨਹੀਂ ਕਿਉਂ ਕਿ ਆਖਿਰ ਕਰ ਤੁਸੀਂ ਤਾਂ ਮੇਰਾ ਹੁਕਮ ਹੀ ਮੰਨ ਰਹੇ ਹੋ ਨਾ। ਇਸ ਲਈ ਬਹਾਦਰ ਬਣੋ, ਅਤੇ ਤਕੜੇ ਹੋ ਜਾਵੋ।”"
28 Absalão ordenou aos seus homens: "Ouçam! Quando Amnom estiver embriagado de vinho e eu disser: ‘Matem Amnom! ’, vocês o matarão. Não tenham medo; eu assumo a responsabilidade. Sejam fortes e corajosos! "
29 ਇਉਂ ਅਬਸ਼ਾਲੋਮ ਦੇ ਜਵਾਨ ਸੇਵਕਾਂ ਨੇ ਉਹੀ ਕੀਤਾ ਜਿਵੇਂ ਉਸ ਨੇ ਹੁਕਮ ਕੀਤਾ ਉਨ੍ਹਾਂ ਨੇ ਅਮਨੋਨ ਦਾ ਕਤਲ ਕਰ ਦਿੱਤਾ ਪਰ ਦਾਊਦ ਦੇ ਬਾਕੀ ਸਾਰੇ ਪੁੱਤਰ ਬਚ ਕੇ ਭੱਜ ਗਏ। ਦਾਊਦ ਦੇ ਬਾਕੀ ਸਾਰੇ ਪੁੱਤਰ ਆਪੋ-ਆਪਣੀਆਂ ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।"
29 Assim os homens de Absalão mataram Amnom, obedecendo às suas ordens. Então todos os filhos do rei montaram em suas mulas e fugiram.
30 ਦਾਊਦ ਨੂੰ ਅਮਨੋਨ ਦੀ ਮੌਤ ਦਾ ਪਤਾ ਲੱਗਣਾ ਪਾਤਸ਼ਾਹ ਦੇ ਪੁੱਤਰ ਅਜੇ ਰਾਹ ਵਿੱਚ ਹੀ ਸਨ ਪਰ ਦਾਊਦ ਪਾਤਸ਼ਾਹ ਨੂੰ ਪਹਿਲਾਂ ਹੀ ਇਹ ਖਬਰ ਮਿਲੀ, “ਅਬਸ਼ਾਲੋਮ ਨੇ ਸਾਰੇ ਰਾਜ ਪੁੱਤਰਾਂ ਨੂੰ ਵੱਢ ਦਿੱਤਾ ਹੈ ਅਤੇ ਉਸਦਾ ਕੋਈ ਵੀ ਪੁੱਤਰ ਬਾਕੀ ਜਿਉਂਦਾ ਨਹੀਂ ਬਚਿਆ।”"
30 Estando eles ainda a caminho, chegou a seguinte notícia ao rei: "Absalão matou todos os teus filhos; nenhum deles escapou".
31 ਦਾਊਦ ਪਾਤਸ਼ਾਹ ਨੇ ਆਪਣੇ ਕੱਪੜੇ ਪਾੜ ਸੁੱਟੇ ਅਤੇ ਭੌਂ ਉੱਤੇ ਲੰਮਾ ਪੈ ਗਿਆ ਤਾਂ ਉਸ ਦੇ ਸਾਰੇ ਸੇਵਕ ਵੀ ਆਪੋ-ਆਪਣੇ ਵਸਤਰ ਪਾੜ ਕੇ ਉਸ ਦੇ ਅੱਗੇ ਖਲੋ ਗਏ।"
31 O rei levantou-se, rasgou as suas vestes, prostrou-se, e todos os conselheiros que estavam com ele também rasgaram as vestes.
32 ਪਰ ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਇਉਂ ਆਖਕੇ ਬੋਲਿਆ, “ਇਹ ਨਾ ਸੋਚੋ, ਪਾਤਸ਼ਾਹ ਦੇ ਸਾਰੇ ਹੀ ਰਾਜ ਪੁੱਤਰ ਮਾਰੇ ਗਏ ਸਨ, ਸਿਰਫ਼ ਅਮਨੋਨ ਦਾ ਕਤਲ ਹੋਇਆ ਹੈ। ਅਬਸ਼ਾਲੋਮ ਅਮਨੋਨ ਨੂੰ ਕਤਲ ਕਰਨ ਦੀ ਉਸ ਦਿਨ ਤੋਂ ਹੀ ਵਿਉਂਤ ਕਰ ਰਿਹਾ ਸੀ ਜਿਸ ਦਿਨ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ।"
32 Mas, Jonadabe, filho de Siméia, irmão de Davi, disse: "Não pense o meu senhor que mataram todos os teus filhos. Somente Amnom foi morto. Essa era a intenção de Absalão desde o dia em que Amnom violentou Tamar, irmã dele.
33 ਸੋ ਮੇਰਾ ਮਹਾਰਾਜ ਪਾਤਸ਼ਾਹ ਮਨ ਵਿੱਚ ਇਹ ਨਾ ਸਮਝੇ ਕਿ ਸਾਰੇ ਰਾਜ-ਪੁੱਤਰ ਮਾਰੇ ਗਏ ਹਨ, ਕਿਉਂ ਕਿ ਸਿਰਫ਼ ਅਮਨੋਨ ਹੀ ਮਾਰਿਆ ਗਿਆ ਹੈ।”"
33 O rei, meu senhor, não deve acreditar que todos os seus filhos estão mortos. Apenas Amnom morreu".
34 ਅਬਸ਼ਾਲੋਮ ਨੱਠ ਗਿਆ। ਸ਼ਹਿਰ ਦੀ ਦੀਵਾਰ ਉੱਪਰ ਰੱਖਿਅਕ ਖੜ੍ਹਾ ਸੀ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪਹਾੜ ਦੀ ਪਰਲੀ ਤਰਫ਼ੋਂ ਆਉਂਦਿਆਂ ਵੇਖਿਆ।"
34 Enquanto isso, Absalão fugiu. Nesse meio tempo o sentinela viu muita gente que vinha pela estrada de Horonaim, descendo pela encosta da colina, e disse ao rei: "Vejo homens vindo pela estrada de Horonaim, na encosta da colina".
35 ਤਾਂ ਯੋਨਾਦਾਬ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਵੇਖ! ਮੈਂ ਠੀਕ ਕਿਹਾ ਸੀ। ਕਿ ਪਾਤਸ਼ਾਹ ਦੇ ਰਾਜ-ਪੁੱਤਰ ਆ ਰਹੇ ਹਨ।”"
35 E Jonadabe disse ao rei: "São os filhos do rei! Aconteceu como o teu servo disse".
36 ਜਦੋਂ ਯੋਨਾਦਾਬ ਨੇ ਇਹ ਆਖਿਆ ਹੀ ਸੀ ਤਾਂ ਰਾਜ ਪੁੱਤਰ ਉੱਥੇ ਆਣ ਪਹੁੰਚੇ। ਉਹ ਉੱਚੀ-ਉੱਚੀ ਰੋ ਰਹੇ ਸਨ। ਦਾਊਦ ਅਤੇ ਉਸ ਦੇ ਸਾਰੇ ਅਫ਼ਸਰਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਉਹ ਸਾਰੇ ਬੜਾ ਰੋਏ-ਪਿੱਟੇ।"
36 Acabando de falar, os filhos do rei chegaram, chorando em alta voz. Também o rei e todos os seus conselheiros choraram muito.
37 ਦਾਊਦ ਹਰ ਰੋਜ਼ ਆਪਣੇ ਪੁੱਤਰ ਅਮਨੋਨ ਲਈ ਬੜਾ ਰੋਂਦਾ ਰਿਹਾ। ਅਬਸ਼ਾਲੋਮ ਦਾ ਗਸ਼ੂਰ ਵਿੱਚ ਭੱਜ ਜਾਣਾ ਅਬਸ਼ਾਲੋਮ ਗਸ਼ੂਰ ਦੇ ਰਾਜੇ ਅਮੀਹੂਰ ਦੇ ਪੁੱਤਰ ਤਲਮੀ ਕੋਲ ਭੱਜ ਗਿਆ।"
37 Absalão fugiu para o território de Talmai, filho de Amiúde, rei de Gesur. E o rei Davi pranteava por seu filho todos os dias.
38 ਜਦੋਂ ਅਬਸ਼ਾਲੋਮ ਗਸ਼ੂਰ ਵਿੱਚ ਭੱਜਕੇ ਛੁਪ ਗਿਆ ਤਾਂ ਉਹ ਉੱਥੇ ਤਿੰਨ ਸਾਲ ਰਿਹਾ।"
38 Depois que Absalão fugiu para Gesur, e lá permaneceu três anos,
39 ਪਾਤਸ਼ਾਹ ਦਾਊਦ ਨੂੰ ਅਬਸ਼ਾਲੋਨ ਦੀ ਕਮੀ ਮਹਿਸੂਸ ਹੋਈ ਅਤੇ ਉਸ ਨੇ ਉਸ ਨੂੰ ਜਾਕੇ ਵੇਖਣ ਦੀ ਤਾਂਘ ਕੀਤੀ ਕਿਉਂ ਕਿ ਪਾਤਸ਼ਾਹ ਨੇ ਅਮਨੋਨ ਦੀ ਮੌਤ ਤੇ ਧੀਰਜ ਧਰ ਲਿਆ ਸੀ।"
39 a ira do rei contra Absalão cessou, pois ele se sentia consolado da morte de Amnom.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 2 Samuel 13, comparar traduções ou montar um estudo — tudo direto pelo WhatsApp.