2 Samuel 12

Punjabi Bible (GL_PUNJABI) vs NAA

Sair da comparação
NAA Nova Almeida Atualizada 2017
1 ਨਾਥਾਨ ਦਾ ਦਾਊਦ ਨੂੰ ਝਿੜਕਣਾ ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਭੇਜਿਆ। ਨਾਥਾਨ ਨੇ ਦਾਊਦ ਕੋਲ ਆਕੇ ਉਸ ਨੂੰ ਕਿਹਾ, “ਸ਼ਹਿਰ ਵਿੱਚ ਦੋ ਮਨੁੱਖ ਸਨ, ਉਨ੍ਹਾਂ ਵਿੱਚੋਂ ਇੱਕ ਅਮੀਰ ਸੀ ਅਤੇ ਦੂਜਾ ਗਰੀਬ।"
1 O Senhor enviou Natã a Davi. Natã foi falar com Davi e lhe disse: — Havia numa cidade dois homens, um rico e outro pobre.
2 ਅਮੀਰ ਮਨੁੱਖ ਕੋਲ ਢੇਰ ਸਾਰੇ ਇੱਜੜ ਅਤੇ ਵੱਗ ਸਨ।"
2 O rico tinha ovelhas e gado em grande número,
3 ਪਰ ਗਰੀਬ ਮਨੁੱਖ ਕੋਲ ਕੁਝ ਵੀ ਨਹੀਂ ਸੀ ਸਿਵਾਏ ਇੱਕ ਭੇਡਾਂ ਦੀ ਲੇਲੀ ਦੇ। ਗਰੀਬ ਮਨੁੱਖ ਨੇ ਇੱਕ ਲੇਲੀ ਦੀ ਜੋ ਉਸ ਨੇ ਖਰੀਦੀ ਸੀ ਆਪਣੇ ਬੱਚਿਆਂ ਦੇ ਨਾਲ ਉਸਦੀ ਦੇਖਭਾਲ ਕੀਤੀ ਅਤੇ ਉਹ ਵੀ ਉਸ ਦੇ ਬੱਚਿਆਂ ਦੇ ਨਾਲ ਵੱਡੀ ਹੋਈ। ਉਹ ਗਰੀਬ ਮਨੁੱਖ ਦੀ ਰੋਟੀ ਵਿੱਚੋਂ ਹੀ ਖਾਂਦੀ ਅਤੇ ਉਸੇ ਕਟੋਰੇ ਵਿੱਚੋਂ ਪਾਣੀ ਪੀਁਦੀ ਅਤੇ ਗਰੀਬ ਮਨੁੱਖ ਦੀ ਛਾਤੀ ਉੱਪਰ ਸੌਂ ਜਾਂਦੀ। ਉਹ ਲੇਲੀ ਉਸ ਗਰੀਬ ਮਨੁੱਖ ਦੀ ਧੀਆਂ ਵਾਂਗ ਪਲੀ।"
3 mas o pobre não tinha coisa nenhuma, a não ser uma cordeirinha que havia comprado. Ele a criou, e ela cresceu em sua casa, junto com os seus filhos. Comia da sua comida e bebia do seu copo. Dormia nos seus braços, e ele a tinha como filha.
4 “ਫ਼ਿਰ ਇੱਕ ਮੁਸਾਫ਼ਿਰ ਉਸ ਅਮੀਰ ਆਦਮੀ ਕੋਲ ਆਇਆ। ਉਹ ਧਨਾਢ ਮੁਸਾਫ਼ਿਰ ਨੂੰ ਭੋਜਨ ਖੁਆਉਣਾ ਚਾਹੁੰਦਾ ਸੀ ਪਰ ਉਹ ਧਨਾਢ ਆਪਣੇ ਇੱਜੜ ਅਤੇ ਵੱਗ ਵਿੱਚੋਂ ਕੁਝ ਵੀ ਨਹੀਂ ਸੀ ਖੁਆਉਣਾ ਚਾਹੁੰਦਾ ਇਸ ਲਈ ਉਸ ਨੇ ਉਸ ਗਰੀਬ ਆਦਮੀ ਦੀ ਲੇਲੀ ਖੋਹ ਲਈ ਅਤੇ ਉਸ ਨੂੰ ਵੱਢ ਕੇ ਉਸ ਮੁਸਾਫ਼ਿਰ ਲਈ ਭੋਜਨ ਤਿਆਰ ਕਰਵਾਇਆ।”"
4 Certo dia chegou um viajante à casa do homem rico, e este não quis pegar uma das suas ovelhas ou um dos seus bois para dar de comer ao visitante que havia chegado; em vez disso, pegou a cordeirinha do homem pobre e a preparou para o homem que havia chegado.
5 ਦਾਊਦ ਨੂੰ ਉਸ ਧਨਾਢ ਤੇ ਬੜਾ ਕਰੋਧ ਆਇਆ ਤਾਂ ਉਸ ਨੇ ਨਾਥਾਨ ਨੂੰ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਯੋਗ ਹੈ।"
5 Então o furor de Davi se acendeu contra aquele homem, e ele disse a Natã: — Tão certo como vive o
6 ਸੋ ਉਹ ਮਨੁੱਖ ਹੁਣ ਉਸ ਲੇਲੀ ਤੋਂ ਚੌਗੁਣੀ ਕੀਮਤ ਦੇਵੇ ਕਿਉਂ ਕਿ ਉਸ ਨੇ ਅਜਿਹਾ ਭਿਅੰਕਰ ਕੰਮ ਕੀਤਾ ਅਤੇ ਉਸ ਉੱਤੇ ਦਯਾ ਨਾ ਕੀਤੀ।”"
6 E pela cordeirinha restituirá quatro vezes, porque fez uma coisa dessas e porque não se compadeceu.
7 ਨਾਥਾਨ ਨੇ ਦਾਊਦ ਨੂੰ ਉਸ ਦੇ ਪਾਪ ਬਾਰੇ ਦੱਸਿਆ ਤਦ ਨਾਥਾਨ ਨੇ ਦਾਊਦ ਨੂੰ ਕਿਹਾ, “ਉਹ ਧਨਾਢ ਤੂੰ ਹੀ ਤਾਂ ਹੈਂ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਉਂ ਆਖਿਆ ਹੈ, ‘ਮੈਂ ਤੈਨੂੰ ਮਸਹ ਕੀਤਾ ਤਾਂ ਜੋ ਤੂੰ ਇਸਰਾਏਲ ਉੱਪਰ ਰਾਜ ਕਰੇਁ। ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ।"
7 Então Natã disse a Davi: — Esse homem é você. Assim diz o
8 ਮੈਂ ਤੈਨੂੰ ਉਸ ਦਾ ਪਰਿਵਾਰ ਅਤੇ ਉਸ ਦੀਆਂ ਪਤਨੀਆਂ ਵੀ ਲੈਣ ਦਿੱਤੀਆ ਅਤੇ ਮੈਂ ਤੈਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਬਣਾਇਆ। ਅਤੇ ਜੇਕਰ ਇਹ ਕਾਫ਼ੀ ਨਾ ਹੁੰਦਾ ਮੈਂ ਤੈਨੂੰ ਹੋਰ ਵੀ ਵੱਧੇਰੇ ਦਿੰਦਾ।"
8 Eu lhe dei a casa de seu senhor e as mulheres de seu senhor em seus braços. Também lhe dei a casa de Israel e de Judá. E, se isto fosse pouco, eu teria acrescentado tais e tais coisas.
9 ਪਰ ਤੂੰ ਯਹੋਵਾਹ ਦੇ ਹੁਕਮ ਨੂੰ ਅਣਗੌਲਿਆ ਕਿਉਂ ਕੀਤਾ? ਤੂੰ ਉਹ ਸਭ ਕੁਝ ਕਿਉਂ ਕੀਤਾ ਜਿਸ ਨੂੰ ਉਸ ਨੇ ਗ਼ਲਤ ਆਖ ਮਨ੍ਹਾ ਕੀਤਾ ਸੀ? ਤੂੰ ਹਿੱਤੀ ਊਰਿੱਯਾਹ ਨੂੰ ਕਿਉਂ ਤਲਵਾਰ ਨਾਲ ਵਢਾਇਆ ਅਤੇ ਉਸਦੀ ਪਤਨੀ ਨੂੰ ਲੈ ਕੇ ਆਪਣੀ ਬਣਾਇਆ? ਇਉਂ ਤੂੰ ਅੰਮੋਨੀਆਂ ਕੋਲੋਂ ਊਰਿੱਯਾਹ ਨੂੰ ਤਲਵਾਰ ਨਾਲ ਮਰਵਾਇਆ।"
9 Por que, então, você desprezou a palavra do Senhor , fazendo o que era mau aos olhos dele? Com a espada você matou Urias, o heteu. Você tomou por esposa a mulher dele, depois de o matar com a espada dos filhos de Amom.
10 ਇਸ ਲਈ, ਹਿੰਸਕ ਮੌਤ ਬਾਰ-ਬਾਰ ਤੇਰੇ ਪਰਿਵਾਰ ਨੂੰ ਮਾਰੇਗੀ। ਤੂੰ ਊਰਿੱਯਾਹ ਹਿੱਤੀ ਦੀ ਪਤਨੀ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਆਇਆ ਅਤੇ ਅਜਿਹਾ ਕਰਕੇ ਤੂੰ ਸਾਬਿਤ ਕਰ ਦਿੱਤਾ ਕਿ ਤੂੰ ਮੈਨੂੰ ਤਿਰਸਕਾਰਦਾ ਹੈਂ।’"
10 Agora, pois, a espada jamais se afastará da sua casa, porque você me desprezou e tomou a mulher de Urias, o heteu, para ser sua mulher.”
11 “ਯਹੋਵਾਹ ਇਹ ਆਖਦਾ ਹੈ ਕਿ, ‘ਮੈਂ ਇੱਕ ਬਦੀ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਪਰ ਪਾਵਾਂਗਾ ਅਤੇ ਮੈਂ ਤੇਰੀਆਂ ਬੀਵੀਆਂ ਨੂੰ ਲੈ ਕੇ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਗੁਆਂਢੀ ਨੂੰ ਦੇਵਾਂਗਾ ਅਤੇ ਉਹ ਉਨ੍ਹਾਂ ਨਾਲ ਸੰਭੋਗ ਕਰੇਗਾ ਅਤੇ ਦਿਨ ਦੇ ਚਾਨਣ ਵਾਂਗ ਇਹ ਗੱਲ ਹਰ ਇੱਕ ਨੂੰ ਪਤਾ ਹੋਵੇਗੀ।"
11 Assim diz o Senhor : “Eis que farei com que de sua própria casa venha o mal sobre você. Tomarei as suas mulheres à sua própria vista e as darei a outro homem, que se deitará com elas em plena luz do dia.
12 ਤੂੰ ਬਥ-ਸ਼ਬਾ ਨਾਲ ਚੋਰੀ ਸੰਭੋਗ ਕੀਤਾ ਪਰ ਮੈਂ ਤੈਨੂੰ ਇਸ ਲਈ ਦੰਡ ਦੇਵਾਂਗਾ ਤਾਂ ਜੋ ਸਾਰੇ ਇਸਰਾਏਲੀ ਜਾਣ ਲੈਣ।’”"
12 Porque você o fez em segredo, mas eu farei isso diante de todo o Israel e em plena luz do dia.”
13 ਤਦ ਦਾਊਦ ਨੇ ਨਾਥਾਨ ਨੂੰ ਕਿਹਾ, “ਮੈਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ।” ਨਾਥਾਨ ਨੇ ਦਾਊਦ ਨੂੰ ਕਿਹਾ, “ਯਹੋਵਾਹ ਨੇ ਵੀ ਤੇਰਾ ਪਾਪ ਬਖਸ਼ਿਆ ਤੂੰ ਮਰੇਂਗਾ ਨਹੀਂ।"
13 Então Davi disse a Natã: — Pequei contra o E Natã respondeu: — Também o
14 ਤੂੰ ਅਜਿਹਾ ਪਾਪ ਕੀਤਾ ਹੈ ਕਿ, ਹੁਣ ਯਹੋਵਾਹ ਦੇ ਦੁਸ਼ਮਣਾਂ ਨੂੰ ਉਸ ਲਈ ਆਪਣੀ ਇੱਜ਼ਤ ਗੁਆਉਣ ਦਾ ਮੌਕਾ ਮਿਲ ਗਿਆ ਹੈ। ਸੋ ਇਸ ਪਾਪ ਕਾਰਣ ਇਹ ਤੇਰਾ ਨਵਾਂ ਜੰਮਿਆ ਮੁੰਡਾ ਜ਼ਰੂਰ ਮਰ ਜਾਵੇਗਾ।”"
14 Mas, porque com isto você deu motivo a que os inimigos do Senhor blasfemassem, também o filho que lhe nasceu morrerá.
15 ਦਾਊਦ ਅਤੇ ਬਥ-ਸ਼ਬਾ ਦੇ ਬੱਚੇ ਦੀ ਮੌਤ ਤਦ ਨਾਥਾਨ ਵਾਪਸ ਘਰ ਆ ਗਿਆ। ਯਹੋਵਾਹ ਨੇ ਉਸ ਬਾਲਕ ਨੂੰ ਜੋ ਊਰਿੱਯਾਹ ਦੀ ਪਤਨੀ ਤੋਂ ਦਾਊਦ ਲਈ ਜੰਮਿਆ ਸੀ ਅਜਿਹਾ ਮਾਰਿਆ ਕਿ ਉਹ ਬਹੁਤ ਬਿਮਾਰ ਹੋ ਗਿਆ।"
15 Então Natã foi para a sua casa. E o
16 ਦਾਊਦ ਨੇ ਉਸ ਮੁੰਡੇ ਲਈ ਪਰਮੇਸ਼ੁਰ ਕੋਲ ਜਾਕੇ ਬੇਨਤੀ ਕੀਤੀ ਅਤੇ ਉਸ ਨੇ ਵਰਤ ਵੀ ਰੱਖਿਆ ਅਤੇ ਸਾਰੀ ਰਾਤ ਆਪਣੇ ਘਰ ਜਾਕੇ ਜ਼ਮੀਨ ਤੇ ਪੈ ਕੇ ਕੱਟੀ।"
16 Davi suplicou a Deus pela criança. Davi jejuava e, entrando em casa, passava a noite deitado no chão.
17 ਦਾਊਦ ਪਰਿਵਾਰ ਦੇ ਬਜ਼ੁਰਗ ਆਏ ਅਤੇ ਉਸ ਨੂੰ ਭੁੰਜਿਓਁ ਉੱਠਣ ਦੀ ਬੇਨਤੀ ਕੀਤੀ ਪਰ ਦਾਊਦ ਨੇ ਉੱਠਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਉਨ੍ਹਾਂ ਨਾਲ ਭੋਜਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ।"
17 Então os anciãos do seu palácio se aproximaram dele, para o levantar do chão; porém ele não quis e não comeu com eles.
18 ਸੱਤਵੇਂ ਦਿਨ ਉਹ ਮੁੰਡਾ ਮਰ ਗਿਆ। ਦਾਊਦ ਦੇ ਸੇਵਕ ਉਸ ਨੂੰ ਇਹ ਖਬਰ ਦੇਣ ਤੋਂ ਘਬਰਾ ਰਹੇ ਸਨ ਤਾਂ ਉਨ੍ਹਾਂ ਆਖਿਆ, “ਵੇਖ! ਜਦੋਂ ਉਹ ਮੁੰਡਾ ਅਜੇ ਜਿਉਂਦਾ ਸੀ ਤਾਂ ਅਸੀਂ ਉਸ ਨੂੰ ਕਿਹਾ ਅਤੇ ਉਸ ਨੇ ਸਾਡੀ ਗੱਲ ਨਾ ਮੰਨੀ ਅਤੇ ਜੇਕਰ ਹੁਣ ਅਸੀਂ ਉਸ ਨੂੰ ਇਹ ਦੱਸੀਏ ਕਿ ਮੁੰਡਾ ਮਰ ਗਿਆ ਹੈ ਤਾਂ ਹੋ ਸੱਕਦਾ ਹੈ ਕਿ ਉਹ ਆਪਣੀ ਜਾਨ ਨੂੰ ਕਸ਼ਟ ਦੇਵੇ।”"
18 No sétimo dia, a criança morreu. E os servos de Davi ficaram com medo de informá-lo de que a criança estava morta, porque diziam: — Quando a criança ainda estava viva, falávamos com ele, mas ele não dava ouvidos à nossa voz. Como, então, vamos dizer a ele que a criança morreu? Poderá fazer alguma loucura!
19 ਪਰ ਦਾਊਦ ਨੇ ਆਪਣੇ ਸੇਵਕਾਂ ਨੂੰ ਖੁਸਰ-ਫ਼ੁਸਰ ਕਰਦਿਆਂ ਵੇਖਿਆ ਤਾਂ ਦਾਊਦ ਸਮਝ ਗਿਆ ਕਿ ਮੰਡਾ ਮਰ ਗਿਆ ਹੈ, ਤਾਂ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, “ਕੀ ਮੁੰਡਾ ਮਰ ਗਿਆ ਹੈ?” ਸੇਵਕਾਂ ਨੇ ਕਿਹਾ, “ਹਾਂ, ਉਹ ਮਰ ਗਿਆ ਹੈ।”"
19 Mas Davi notou que os seus servos cochichavam uns com os outros e entendeu que a criança havia morrido. Então perguntou: — A criança morreu? Eles responderam: — Morreu.
20 ਤਦ ਦਾਊਦ ਭੁੰਜਿਓਂ ਉੱਠਿਆ ਅਤੇ ਉਸ ਨੇ ਨਹਾ ਕੇ ਆਪਣਾ-ਆਪ ਪਵਿੱਤਰ ਕੀਤਾ, ਆਪਣੇ ਕੱਪੜੇ ਬਦਲੇ ਅਤੇ ਤਿਆਰ ਹੋਇਆ। ਫ਼ਿਰ ਉਹ ਉਪਾਸਨਾ ਕਰਨ ਲਈ ਯਹੋਵਾਹ ਦੇ ਘਰ ਆਇਆ। ਫ਼ਿਰ ਉਹ ਜਦੋਂ ਘਰ ਵਾਪਸ ਮੁੜਿਆ ਤਾਂ ਕੁਝ ਖਾਣ ਲਈ ਮੰਗਿਆ। ਉਸ ਦੇ ਸੇਵਕਾਂ ਨੇ ਉਸ ਨੂੰ ਕੁਝ ਭੋਜਨ ਦਿੱਤਾ ਅਤੇ ਉਸ ਨੇ ਭੋਜਨ ਛਕਿਆ।"
20 Então Davi se levantou do chão, lavou-se, ungiu-se, trocou de roupa, entrou na Casa do Senhor e adorou. Depois, voltou para o palácio e pediu comida; puseram-na diante dele, e ele comeu.
21 ਦਾਊਦ ਦੇ ਸੇਵਕਾਂ ਨੇ ਉਸ ਨੂੰ ਕਿਹਾ, “ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਜਦੋਂ ਬੱਚਾ ਅਜੇ ਜਿਉਂਦਾ ਸੀ, ਤੁਸੀਂ ਤਦ ਹੀ ਖਾਣ ਤੋਂ ਇਨਕਾਰ ਕੀਤਾ? ਤੁਸੀਂ ਰੋਂਦੇ ਵੀ ਰਹੇ। ਪਰ ਜਦੋਂ ਹੁਣ ਬੱਚਾ ਮਰ ਗਿਆ ਹੈ, ਤਾਂ ਤੁਸੀਂ ਜ਼ਮੀਨ ਤੋਂ ਉੱਠ ਵੀ ਖਲੋਤੇ ਹੋ ਤੇ ਖਾਣਾ ਵੀ ਖਾ ਲਿਆ ਹੈ?”"
21 O seus servos lhe disseram: — Que é isto que o senhor fez? Pela criança viva o senhor jejuou e chorou, mas, depois que ela morreu, se levantou e se pôs a comer!
22 ਦਾਊਦ ਨੇ ਕਿਹਾ, “ਜਦ ਤੱਕ ਉਹ ਮੁੰਡਾ ਜਿਉਂਦਾ ਸੀ ਤਾਂ ਮੈਂ ਵਰਤ ਰੱਖਿਆ ਅਤੇ ਰੋਂਦਾ ਰਿਹਾ ਕਿਉਂ ਕਿ ਮੈਂ ਸੋਚਿਆ ਸੀ ਕਿ ਕੀ ਪਤਾ ਯਹੋਵਾਹ ਨੂੰ ਦਯਾ ਆ ਜਾਵੇ ਤੇ ਉਹ ਉਸ ਬੱਚੇ ਨੂੰ ਜੀਵਨ ਦੇਵੇ।"
22 Davi respondeu: — Enquanto a criança ainda estava viva, jejuei e chorei, porque dizia: “Talvez o
23 ਪਰ ਹੁਣ ਮੁੰਡਾ ਮਰ ਚੁੱਕਾ ਹੈ, ਇਸ ਲਈ ਹੁਣ ਮੈਂ ਖਾਣ ਤੋਂ ਇਨਕਾਰ ਕਿਉਂ ਕਰਾਂ? ਕੀ ਭਲਾ ਮੈਂ ਬੱਚੇ ਨੂੰ ਮੁੜ ਜੀਵਨ ਪ੍ਰਾਣ ਦੇ ਸੱਕਦਾ ਹਾਂ? ਨਹੀਂ! ਕਿਸੇ ਦਿਨ ਮੈਂ ਉਸ ਕੋਲ ਚੱਲਾ ਜਾਵਾਂਗਾ, ਪਰ ਜਿੱਥੇ ਉਹ ਗਿਆ ਹੈ ਉੱਥੋਂ ਉਹ ਵਾਪਸ ਨਹੀਂ ਆ ਸੱਕਦਾ।”"
23 Mas agora que ela morreu, por que jejuar? Poderei eu trazê-la de volta? Eu irei até ela, mas ela não voltará para mim.
24 ਸੁਲੇਮਾਨ ਦਾ ਜਨਮ ਤਦ ਦਾਊਦ ਨੇ ਆਪਣੀ ਪਤਨੀ ਬਥ-ਸ਼ਬਾ ਨੂੰ ਹੌਂਸਲਾ ਦਿੱਤਾ। ਉਹ ਉਸ ਨਾਲ ਸੁੱਤਾ ਅਤੇ ਉਸ ਨਾਲ ਫ਼ਿਰ ਸੰਭੋਗ ਕੀਤਾ ਅਤੇ ਉਹ ਫ਼ਿਰ ਤੋਂ ਗਰਭਵਤੀ ਹੋ ਗਈ। ਉਸ ਦੇ ਘਰ ਮੁੜ ਤੋਂ ਇੱਕ ਲੜਕੇ ਨੇ ਜਨਮ ਲਿਆ। ਦਾਊਦ ਨੇ ਉਸ ਦਾ ਨਾਂ ਸੁਲੇਮਾਨ ਰੱਖਿਆ। ਉਹ ਯਹੋਵਾਹ ਨੂੰ ਬਹੁਤ ਪਿਆਰਾ ਸੀ।"
24 Então Davi consolou Bate-Seba, sua mulher. Teve relações com ela, e ela teve um filho, a quem Davi deu o nome de Salomão; e o Senhor o amou.
25 ਯਹੋਵਾਹ ਨੇ ਨਾਥਾਨ ਨਬੀ ਦੇ ਹੱਥ ਸੁਨੇਹਾ ਭੇਜਿਆ ਅਤੇ ਨਾਥਾਨ ਨੇ ਉਸਦਾ ਨਾਉਂ ਯਦੀਦਯਾਹ ਰੱਖਿਆ ਇਉਂ ਨਾਥਾਨ ਨੇ ਪਾਤਸ਼ਾਹ ਯਹੋਵਾਹ ਲਈ ਕੀਤਾ।"
25 Davi o entregou nas mãos do profeta Natã, e este lhe chamou Jedidias, por causa do Senhor .
26 ਦਾਊਦ ਦਾ ਰੱਬਾਹ ਤੇ ਕਬਜ਼ਾ ਰੱਬਾਹ ਅੰਮੋਨੀਆਂ ਦੀ ਰਾਜਧਾਨੀ ਸੀ। ਯੋਆਬ ਰੱਬਾਹ ਦੇ ਵਿਰੁੱਧ ਲੜਿਆ ਅਤੇ ਉਸਤੇ ਕਬਜ਼ਾ ਕਰ ਲਿਆ।"
26 Enquanto isso, Joabe atacou Rabá, dos filhos de Amom, e tomou a cidade real.
27 ਫ਼ਿਰ ਯੋਆਬ ਨੇ ਸੰਦੇਸ਼ਵਾਹਕਾਂ ਰਾਹੀਂ ਦਾਊਦ ਨੂੰ ਸੁਨੇਹਾ ਭੇਜਿਆ, “ਮੈਂ ਰੱਬਾਹ ਦੇ ਨਾਲ ਲੜਿਆ ਹਾਂ ਅਤੇ ਮੈਂ ਪਾਣੀਆਂ ਦੇ ਸ਼ਹਿਰ ਉੱਪਰ ਕਬਜ਼ਾ ਕਰ ਲਿਆ ਹੈ।"
27 Então Joabe mandou mensageiros a Davi, dizendo: — Lutei contra Rabá e tomei a cidade das águas.
28 ਸੋ ਹੁਣ ਤੁਸੀਂ ਰਹਿੰਦੇ ਬਾਕੀ ਲੋਕਾਂ ਨੂੰ ਇਕੱਠਾ ਕਰਕੇ ਉਸ ਸ਼ਹਿਰ ਉੱਪਰ ਹਮਲਾ ਕਰੋ ਅਤੇ ਉਸ ਨੂੰ ਜਿੱਤ ਲਓ, ਅਜਿਹਾ ਨਾ ਹੋਵੇ ਕਿ ਮੈਂ ਪਹਿਲਾਂ ਉਸ ਸ਼ਹਿਰ ਨੂੰ ਜਿੱਤ ਲਵਾਂ ਅਤੇ ਉਹ ਮੇਰੇ ਨਾਉਂ ਤੋਂ ਸੱਦਿਆ ਜਾਵੇ ਇਸ ਲਈ ਮੇਰੇ ਜਿੱਤਣ ਤੋਂ ਪਹਿਲਾਂ ਤੁਸੀਂ ਰੱਬਾਹ ਸ਼ਹਿਰ ਜਿੱਤ ਲਵੋ।”"
28 Reúna agora o resto do exército e cerque a cidade para tomá-la; do contrário, se eu a tomar, ela poderia ser chamada pelo meu nome.
29 ਤਦ ਦਾਊਦ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਰੱਬਾਹ ਵੱਲ ਨੂੰ ਚੱਲਾ ਗਿਆ। ਉਸ ਨੇ ਰੱਬਾਹ ਦੇ ਵਿਰੁੱਧ ਲੜਾਈ ਲੜੀ ਅਤੇ ਉਸਤੇ ਕਬਜ਼ਾ ਕਰ ਲਿਆ।"
29 Então Davi reuniu todo o povo, marchou para Rabá, lutou contra ela, e a tomou.
30 ਉਸ ਨੇ ਉਨ੍ਹਾਂ ਦੇ ਰਾਜੇ ਦੇ ਸਿਰ ਦਾ ਮੁਕਟ ਉਸ ਦੇ ਸਿਰ ਤੋਂ ਲੈ ਲਿਆ। ਉਹ ਮੁਕਟ ਸੋਨੇ ਦਾ ਬਣਿਆ ਸੀ ਜਿਸਦਾ ਵਜ਼ਨ 75 ਪੌਂਡ ਸੀ ਅਤੇ ਉੱਪਰ ਕੀਮਤੀ ਰਤਨ ਜੜੇ ਹੋਏ ਸਨ। ਉਨ੍ਹਾਂ ਨੇ ਉਹ ਮੁਕਟ ਦਾਊਦ ਦੇ ਸਿਰ ਤੇ ਸਜਾ ਦਿੱਤਾ। ਦਾਊਦ ਨੇ ਉਸ ਸ਼ਹਿਰ ਵਿੱਚੋਂ ਬੜਾ ਕੀਮਤੀ ਸਮਾਨ ਲੁੱਟਿਆ।"
30 Tirou a coroa da cabeça do seu rei. O peso da coroa era de trinta e quatro quilos de ouro, e havia nela pedras preciosas. Essa coroa foi posta na cabeça de Davi. E da cidade ele levou muitos despojos.
31 ਦਾਊਦ ਨੇ ਉਨ੍ਹਾਂ ਲੋਕਾਂ ਨੂੰ ਜੋ ਰੱਬਾਹ ਸ਼ਹਿਰ ਵਿੱਚ ਸਨ ਬਾਹਰ ਕੱਢ ਕੇ ਆਰਿਆਂ, ਲੋਹੇ ਦੇ ਸੁਹਾਗਿਆਂ ਅਤੇ ਲੋਹੇ ਦੇ ਕੁਲਹਾੜਿਆਂ ਨਾਲ ਉਨ੍ਹਾਂ ਤੋਂ ਕੰਮ ਲਿਆ ਅਤੇ ਉਨ੍ਹਾਂ ਨੂੰ ਇੱਟਾਂ ਨਾਲ ਇਮਾਰਤਾਂ ਬਨਾਉਣ ਮਜਦੂਰੀ ਕਰਨ ਤੇ ਮਜ਼ਬੂਰ ਕੀਤਾ। ਦਾਊਦ ਨੇ ਇਹੀ ਸਭ ਕੁਝ ਅੰਮੋਨੀ ਸ਼ਹਿਰ ਦੇ ਲੋਕਾਂ ਨਾਲ ਵੀ ਕੀਤਾ। ਉਸ ਉਪਰੰਤ ਦਾਊਦ ਅਤੇ ਉਸਦੀ ਸਾਰੀ ਸੈਨਾ ਯਰੂਸ਼ਲਮ ਵਾਪਸ ਮੁੜ ਗਈ।"
31 Também trouxe o povo que havia nela, e os fez trabalhar com serras, picaretas, machados de ferro e em fornos de tijolos. Davi fez o mesmo com todas as cidades dos filhos de Amom. Depois voltou com todo o exército para Jerusalém.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 2 Samuel 12, comparar traduções ou montar um estudo — tudo direto pelo WhatsApp.