2 Reis 20

Punjabi Bible (GL_PUNJABI) vs NTLH

Sair da comparação
NTLH Nova Tradução na Linguagem de Hoje 2000
1 ਹਿਜ਼ਕੀਯਾਹ ਦਾ ਬਹੁਤ ਬਿਮਾਰ ਹੋਣਾ ਉਸੇ ਸਮੇਂ ਦੌਰਾਨ, ਹਿਜ਼ਕੀਯਾਹ ਬਹੁਤ ਬਿਮਾਰ ਹੋ ਗਿਆ ਅਤੇ ਮਰਨ ਕਿਨਾਰੇ ਸੀ। ਫ਼ੇਰ ਅਮੋਸ ਦਾ ਪੁੱਤਰ ਨਬੀ ਯਸਾਯਾਹ ਉਸ ਕੋਲ ਆਇਆ ਅਤੇ ਆਖਿਆ, “ਯਹੋਵਾਹ ਆਖਦਾ ਹੈ, ਆਪਣੇ ਟੱਬਰ ਦੇ ਲੋਕਾਂ ਲਈ ਆਪਣੀ ਵਸੀਅਤ ਲਿਖ ਦੇ ਕਿਉਂ ਕਿ ਤੂੰ ਮਰ ਜਾਣ ਵਾਲਾ ਹੈਂ। ਤੂੰ ਜਿਉਂਦਾ ਨਹੀਂ ਬਚੇਂਗਾ।”"
1 Por esse tempo, o rei Ezequias ficou doente e quase morreu. O profeta Isaías, filho de Amoz, foi visitá-lo e disse: — O
2 ਹਿਜ਼ਕੀਯਾਹ ਨੇ ਆਪਣਾ ਮੂੰਹ ਕੰਧ ਵੱਲ ਫ਼ੇਰਕੇ ਪ੍ਰਾਰਥਨਾ ਕੀਤੀ ਅਤੇ ਕਿਹਾ,"
2 Então Ezequias virou o rosto para a parede e orou assim:
3 “ਹੇ ਯਹੋਵਾਹ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ! ਯਾਦ ਕਰੋ ਕਿ ਮੈਂ ਕਿਵੇਂ ਪੂਰੀ ਵਫ਼ਾਦਾਰੀ ਨਾਲ ਸੱਚੇ ਦਿਲੋਂ ਤੇਰੀ ਸੇਵਾ ਕੀਤੀ ਤੇ ਜੋ ਕੰਮ ਤੈਨੂੰ ਠੀਕ ਲੱਗੇ ਮੈਂ ਉਹੀ ਕੀਤੇ।” ਉਸ ਬਾਅਦ ਹਿਜ਼ਕੀਯਾਹ ਬੜੀ ਜ਼ੋਰ-ਜ਼ੋਰ ਦੀ ਰੋਇਆਾ।"
3 — Ó Senhor Deus, lembra que eu tenho te servido com fidelidade e com todo o coração e sempre fiz aquilo que querias que eu fizesse. E chorou amargamente.
4 ਯਸਾਯਾਹ ਅਜੇ ਵਿਹੜੇ ਦੇ ਮੱਧ ਵਿੱਚ ਵੀ ਨਹੀਂ ਸੀ ਪਹੁੰਚਿਆ ਜਦੋਂ ਯਹੋਵਾਹ ਦਾ ਬਚਨ ਉਸ ਕੋਲ ਆਇਆ। ਯਹੋਵਾਹ ਨੇ ਆਖਿਆ,"
4 Isaías saiu do quarto em que o rei estava, mas, antes que tivesse passado pelo pátio central do palácio, o Senhor Deus lhe disse:
5 “ਵਾਪਸ ਮੁੜ ਅਤੇ ਜਾਕੇ ਹਿਜ਼ਕੀਯਾਹ ਨੂੰ ਆਖ ਜੋ ਕਿ ਮੇਰੇ ਲੋਕਾਂ ਦਾ ਪਰਧਾਨ ਹੈ ਕਿ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਉਸ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ। ਮੈਂ ਤੇਰੇ ਹੰਝੂ ਵੇਖ ਲਏ ਹਨ। ਇਸ ਲਈ ਹੁਣ ਮੈਂ ਤੈਨੂੰ ਰਾਜ਼ੀ ਕਰਾਂਗਾ। ਤੀਜੇ ਦਿਨ ਤੂੰ ਯਹੋਵਾਹ ਦੇ ਮੰਦਰ ਵਿੱਚ ਜਾਵੇਂਗਾ।"
5 — Volte e diga o seguinte a Ezequias, o governador do meu povo: “Eu, o Senhor , o Deus do seu antepassado Davi, escutei a sua oração e vi as suas lágrimas. Eu vou curá-lo, e daqui a três dias você irá até o Templo.
6 ਅਤੇ ਮੈਂ ਤੇਰੀ ਉਮਰ ਦੇ 15ਵਰ੍ਹੇ ਹੋਰ ਵੱਧਾਅ ਦੇਵਾਂਗਾ। ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਛੁਡਾਵਾਂਗਾ। ਅਤੇ ਇਸ ਸ਼ਹਿਰ ਨੂੰ ਆਪਣੇ ਨਮਿੱਤ ਅਤੇ ਦਾਊਦ ਨਾਲ ਮੈਂ ਜੋ ਇਕਰਾਰ ਕੀਤਾ ਸੀ ਉਸ ਦੇ ਕਾਰਣ ਇਸ ਸ਼ਹਿਰ ਨੂੰ ਬਚਾਵਾਂਗਾ।”"
6 Vou deixar que você viva mais quinze anos. Livrarei você e esta cidade de Jerusalém do rei da Assíria. Defenderei esta cidade por causa da minha honra e por causa da promessa que fiz ao meu servo Davi.”
7 ਤਦ ਯਸਾਯਾਹ ਨੇ ਆਖਿਆ, “ਤੁਸੀਂ ਹੰਜੀਰਾਂ ਦੀ ਲੇਪ ਬਣਾਕੇ ਦੁੱਖਦੇ ਭਾਗ ਉੱਤੇ ਲਗਾਵੋ।” ਤਦ ਉਨ੍ਹਾਂ ਹੰਜੀਰਾਂ ਦੀ ਲੇਪ ਬਣਾਕੇ ਹਿਜ਼ਕੀਯਾਹ ਦੇ ਦੁੱਖਦੇ ਰੋਗੀ ਅੰਗਾਂ ਉੱਪਰ ਲਗਾਇਆ ਤੇ ਉਹ ਬਿਲਕੁਲ ਠੀਕ ਹੋ ਗਿਆ।"
7 Então Isaías disse: — Ponham uma pasta de figos em cima da úlcera do rei, e ele ficará bom.
8 ਹਿਜ਼ਕੀਯਾਹ ਲਈ ਇੱਕ ਚਿਨ੍ਹ ਫ਼ੇਰ ਹਿਜ਼ਕੀਯਾਹ ਨੇ ਯਸਾਯਾਹ ਤੋਂ ਪੁੱਛਿਆ, “ਕੀ ਚਿੰਨ੍ਹ ਹੈ ਕਿ ਯਹੋਵਾਹ ਮੈਨੂੰ ਚੰਗਾ ਕਰ ਦੇਵੇਗਾ ਅਤੇ ਮੈਂ ਤੀਜੇ ਦਿਨ ਉਸ ਦੇ ਮੰਦਰ ਜਾਵਾਂਗਾ?”"
8 E o rei Ezequias perguntou: — Qual será o sinal de que o
9 ਯਸਾਯਾਹ ਨੇ ਆਖਿਆ, “ਤੂੰ ਕੀ ਚਾਹੁੰਦਾ ਹੈਂ ਤੂੰ ਦੱਸ ਕਿ ਇਸ ਨਿਸ਼ਾਨ ਵਜੋਂ ਪਰਛਾਵਾਂ ਦਸ ਕਦਮ ਤੇਰੇ ਅਗਾਂਹ ਨੂੰ ਜਾਵੇ ਕਿ ਪਰਛਾਵਾਂ ਤੇਰੇ ਤੋਂ ਦਸ ਕਦਮ ਪਿੱਛਾਂਹ ਨੂੰ ਜਾਵੇ ਇਹ ਇਸ ਲਈ ਕਿ ਯਹੋਵਾਹ ਨੇ ਜੋ ਕੰਮ ਕਰਨ ਨੂੰ ਕਿਹਾ ਹੈ ਉਸ ਨੂੰ ਕਰੇਂਗਾ ਕਿਉਂ ਕਿ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੈ।”"
9 Isaías respondeu: — O
10 ਹਿਜ਼ਕੀਯਾਹ ਨੇ ਕਿਹਾ, “ਪਰਛਾਵੇਂ ਦਾ ਦਸ ਕਦਮ ਅਗਾਂਹ ਜਾਣਾ ਤਾਂ ਸੌਖਾ ਜਿਹਾ ਕੰਮ ਹੈ। ਨਹੀਂ! ਪਰਛਾਵੇਂ ਨੂੰ ਦਸ ਕਦਮ ਪਿੱਛਾਂਹ ਨੂੰ ਕਹੋ ਮੁੜੇ।”"
10 Ezequias respondeu: — Fazer a sombra avançar dez degraus é fácil! Eu quero é que ela volte dez degraus.
11 ਫ਼ਿਰ ਯਸਾਯਾਹ ਨਬੀ ਨੇ ਯਹੋਵਾਹ ਨੂੰ ਪੁਕਾਰਿਆ ਤਾਂ ਯਹੋਵਾਹ ਨੇ ਉਸ ਪਰਛਾਵੇਂ ਨੂੰ ਦਸ ਕਦਮ ਪਿੱਛਾਂਹ ਵੱਲ ਨੂੰ ਮੋੜ ਦਿੱਤਾ। ਯਾਨੀ ਕਿ ਜਿੰਨਾਂ ਉਹ ਢੱਲ ਚੁੱਕਿਆ ਸੀ ਉਨਾ ਹੀ ਪਿੱਛਾਂਹ ਨੂੰ ਮੋੜ ਦਿੱਤਾ।"
11 Então Isaías orou a Deus, o Senhor , e ele fez a sombra voltar dez degraus na escadaria feita pelo rei Acaz.
12 ਹਿਜ਼ਕੀਯਾਹ ਅਤੇ ਬਾਬਲ ਤੋਂ ਮਨੁੱਖ ਉਨ੍ਹਾਂ ਦਿਨੀ ਬਾਬਲ ਦੇ ਪਾਤਸ਼ਾਹ ਬਲਦਾਨ ਦੇ ਪੁੱਤਰ ਬਰਦੋਕ-ਬਲਦਾਨ ਨੇ ਹਿਜ਼ਕੀਯਾਹ ਨੂੰ ਤੋਹਫ਼ਾ ਅਤੇ ਚਿੱਠੀਆਂ ਭੇਜੀਆਂ ਕਿਉਂ ਕਿ ਉਸ ਨੇ ਸੁਣਿਆ ਸੀ ਕਿ ਹਿਜ਼ਕੀਯਾਹ ਬੀਮਾਰ ਹੋ ਗਿਆ ਸੀ।"
12 Por esse mesmo tempo, o rei da Babilônia, Merodaque-Baladã, filho de Baladã, soube que o rei Ezequias havia estado doente. Então lhe mandou uma carta e um presente.
13 ਹਿਜ਼ਕੀਯਾਹ ਨੇ ਬਾਬਲ ਤੋਂ ਆਏ ਆਦਮੀਆਂ ਦਾ ਸੁਆਗਤ ਕੀਤਾ ਅਤੇ ਆਪਣੇ ਘਰ ਦੀਆਂ ਕੀਮਤੀ ਵਸਤਾਂ ਉਨ੍ਹਾਂ ਨੂੰ ਵਿਖਾਈਆਂ। ਉਸ ਨੇ ਉਨ੍ਹਾਂ ਨੂੰ ਆਪਣਾ ਸਾਰਾ ਤੋਸ਼ਾ-ਖਾਨਾ, ਉਸ ਵਿੱਚ ਪਇਆ ਸੋਨਾ, ਚਾਂਦੀ, ਮਸਾਲੇ, ਖਾਲਸ ਤੇਲ, ਆਪਣਾ ਸ਼ਸਤਰ ਖਾਨਾ ਅਤੇ ਉਹ ਸਭ ਕੁਝ ਜੋ ਉਸ ਦੇ ਖਜ਼ਾਨਿਆਂ ਵਿੱਚ ਸੀ, ਵਿਖਾਇਆ।"
13 Ezequias recebeu bem os mensageiros e lhes mostrou toda a sua riqueza, isto é, a sua prata e o seu ouro, as suas especiarias , os seus perfumes e todas as suas armas. Não houve nada nos seus depósitos ou em qualquer outro lugar que Ezequias não mostrasse.
14 ਜਦੋਂ ਯਸਾਯਾਹ ਨਬੀ ਹਿਜ਼ਕੀਯਾਹ ਪਾਤਸ਼ਾਹ ਕੋਲ ਆਇਆ ਤੇ ਉਸ ਨੂੰ ਆਖਿਆ, “ਇਹ ਆਦਮੀ ਇਹ ਕਿੱਥੋਂ ਆਏ ਹਨ ਅਤੇ ਕੀ ਆਖਦੇ ਹਨ?” ਹਿਜ਼ਕੀਯਾਹ ਨੇ ਕਿਹਾ, “ਇਹ ਦੂਰ ਦੇ ਦੇਸ ਬਾਬਲ ਵਿੱਚੋਂ ਆਏ ਹਨ।”"
14 Então o profeta Isaías foi falar com ele e perguntou: — De onde vieram esses homens, e o que foi que lhe disseram? Ezequias respondeu: — Eles vieram de um país que fica muito longe daqui. Vieram da Babilônia.
15 ਯਸਾਯਾਹ ਨੇ ਕਿਹਾ, “ਉਨ੍ਹਾਂ ਨੇ ਤੇਰੇ ਤੋਂਸ਼ੇ-ਖਾਨੇ ਵਿੱਚ ਕੀ ਵੇਖਿਆ?” ਹਿਜ਼ਕੀਯਾਹ ਨੇ ਆਖਿਆ, “ਉਨ੍ਹਾਂ ਨੇ ਮੇਰੇ ਤੋਸ਼ੇ-ਖਾਨੇ ਦਾ ਸਭ ਕੁਝ ਵੇਖਿਆ ਹੈ। ਅਜਿਹਾ ਕੁਝ ਵੀ ਨਹੀਂ ਜੋ ਮੈਂ ਉਨ੍ਹਾਂ ਨੂੰ ਨਾ ਵਿਖਾਇਆ ਹੋਵੇ।”"
15 Isaías perguntou: — O que foi que eles viram no palácio? O rei respondeu: — Viram tudo. Não houve nada nos depósitos que eu não lhes mostrasse.
16 ਤਦ ਯਸਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, “ਯਹੋਵਾਹ ਦਾ ਬਚਨ ਤੇ ਸੰਦੇਸ਼ ਸੁਣ!"
16 Então Isaías disse ao rei: — O
17 ਉਹ ਸਮਾਂ ਆਵੇਗਾ ਕਿ ਸਭ ਕੁਝ ਜੋ ਤੇਰੇ ਮਹਿਲ ਵਿੱਚ ਹੈ ਅਤੇ ਜੋ ਕੁਝ ਤੇਰੇ ਪੁਰਖਿਆਂ ਨੇ ਅੱਜ ਤੀਕ ਇਕੱਠਾ ਕੀਤਾ ਉਹ ਬਾਬਲ ਨੂੰ ਲਿਜਾਇਆ ਜਾਵੇਗਾ। ਕੁਝ ਵੀ ਨਹੀਂ ਬਚੇਗਾ। ਯਹੋਵਾਹ ਇਹ ਆਖਦਾ ਹੈ,"
17 vai chegar o tempo em que tudo aquilo que está no seu palácio, isto é, tudo o que os seus antepassados ajuntaram até hoje, será levado para a Babilônia. Não ficará nada.
18 ਬਾਬਲ ਦੇ ਲੋਕ ਤੇਰੇ ਪੁੱਤਰਾਂ ਨੂੰ ਵੀ ਚੁੱਕ ਲੈ ਜਾਣਗੇ ਅਤੇ ਬਾਬਲ ਦੇ ਮਹਲਾਂ ਵਿੱਚ ਉਨ੍ਹਾਂ ਨੂੰ ਖੋਜੇ ਬਣਾ ਦੇਣਗੇ।”"
18 Alguns dos seus próprios filhos serão levados como prisioneiros e feitos eunucos para trabalhar no palácio do rei da Babilônia.
19 ਤਦ ਹਿਜ਼ਕੀਯਾਹ ਨੇ ਯਸਾਯਾਹ ਨੂੰ ਕਿਹਾ, “ਜੋ ਯਹੋਵਾਹ ਦਾ ਬਚਨ ਤੂੰ ਬੋਲਿਆ ਹੈ ਉਹ ਚੰਗਾ ਹੈ।” (ਹਿਜ਼ਕੀਯਾਹ ਨੇ ਇਹ ਵੀ ਆਖਿਆ, “ਇਹ ਚੰਗਾ ਹੈ ਜੇਕਰ ਸੱਚਮੁੱਚ ਮੇਰੇ ਜੀਣ ਸਮੇਂ ਤੀਕ ਵਾਸਤਵਿਕ ਸ਼ਾਂਤੀ ਰਹੇ।”)"
19 O rei Ezequias entendeu que isso queria dizer que durante a vida dele haveria paz e segurança. Por isso, disse: — A mensagem do
20 ਹਿਜ਼ਕੀਯਾਹ ਦੀ ਬਾਕੀ ਜੀਵਨ ਕਥਾ ਤੇ ਉਸ ਦੇ ਮਹਾਨ ਕਾਰਜ ਜੋ ਉਸ ਨੇ ਆਪਣੇ ਜੀਵਨ-ਕਾਲ ਵਿੱਚ ਕੀਤੇ, ਸਮੇਤ ਉਸ ਦੇ ਜਿਹੜਾ ਉਸ ਨੇ ਤਲਾਬ ਤੋਂ ਨਾਲੀ ਬਣਾ ਕੇ ਸ਼ਹਿਰ ਵਿੱਚ ਪਾਣੀ ਲਿਆਂਦਾ, ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹੈ।"
20 Todas as outras coisas que o rei Ezequias fez, os seus atos de coragem, e como ele construiu um reservatório e cavou um túnel para levar água para dentro da cidade, tudo isso está escrito na História dos Reis de Judá .
21 ਜਦੋਂ ਹਿਜ਼ਕੀਯਾਹ ਦੀ ਮੌਤ ਹੋਈ ਤਾਂ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਮਨੱਸ਼ਹ ਨਵਾਂ ਪਾਤਸ਼ਾਹ ਬਣਿਆ।"
21 Ezequias morreu, e o seu filho Manassés ficou no lugar dele como rei.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 2 Reis 20, comparar traduções ou montar um estudo — tudo direto pelo WhatsApp.