2 Reis 1
Punjabi Bible (GL_PUNJABI) vs ARA
ARA Almeida Revista e Atualizada 1993
1 ਅਹਜ਼ਯਾਹ ਲਈ ਸੁਨੇਹਾ ਅਹਾਬ ਦੇ ਮਰਨ ਤੋਂ ਪਿੱਛੋਂ ਮੋਆਬ ਇਸਰਾਏਲ ਤੋਂ ਬੇਮੁੱਖ ਹੋ ਗਿਆ।"
1 Depois da morte de Acabe, revoltou-se Moabe contra Israel.
2 ਇੱਕ ਦਿਨ ਅਹਜ਼ਯਾਹ ਸਾਮਰਿਯਾ ਵਿੱਚ ਆਪਣੇ ਘਰ ਦੀ ਛੱਤ (ਚੁਬਾਰੇ) ਤੇ ਖੜ੍ਹਾ ਸੀ ਅਤੇ ਉਹ ਚੁਬਾਰੇ ਦੀ ਲੱਕੜੀ ਦੀ ਜਾਲੀਦਾਰ ਤਾਕੀ ਵਿੱਚੋਂ ਡਿੱਗ ਪਿਆ ਅਤੇ ਉਸ ਨੂੰ ਬੜੀ ਡੂੰਘੀ ਸੱਟ ਲਗੀ। ਤਦ ਅਹਜ਼ਯਾਹ ਨੇ ਆਪਣੇ ਸੰਦੇਸ਼ਵਾਹਕਾਂ ਨੂੰ ਸੱਦਿਆ ਅਤੇ ਕਿਹਾ, “ਅਕਰੋਨ ਦੇ ਦੇਵਤੇ ਬਆਲ-ਜ਼ਬੂਬ ਨੂੰ ਜਾਕੇ ਇਹ ਪੁੱਛੋ ਕਿ ਕੀ ਮੈਂ ਇਸ ਸੱਟ ਤੋਂ ਠੀਕ ਹੋ ਜਾਵਾਂਗਾ?”"
2 E caiu Acazias pelas grades de um quarto alto, em Samaria, e adoeceu; enviou mensageiros e disse-lhes: Ide e consultai a Baal-Zebube, deus de Ecrom, se sararei desta doença.
3 ਪਰ ਯਹੋਵਾਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਆਖਿਆ, “ਅਹਜ਼ਯਾਹ ਪਾਤਸ਼ਾਹ ਨੇ ਸਾਮਰਿਯਾ ਤੋਂ ਕੁਝ ਸੰਦੇਸ਼ਵਾਹਕ ਭੇਜੇ ਹਨ, ਸੋ ਤੂੰ ਜਾ, ਅਤੇ ਜਾਕੇ ਉਨ੍ਹਾਂ ਨੂੰ ਮਿਲ, ਅਤੇ ਉਨ੍ਹਾਂ ਨੂੰ ਜਾਕੇ ਆਖ, ‘ਇਸਰਾਏਲ ਵਿੱਚ ਵੀ ਪਰਮੇਸ਼ੁਰ ਹੈ, ਤਾਂ ਫ਼ਿਰ ਤੁਸੀਂ ਭਲਾ ਅਕਰੋਨ ਦੇ ਦੇਵਤੇ ਬਆਲ-ਜ਼ਬੂਲ ਤੋਂ ਸਵਾਲ ਪੁੱਛਣ ਕਿਉਂ ਚੱਲੇ ਹੋ?"
3 Mas o Anjo do Senhor disse a Elias, o tesbita: Dispõe-te, e sobe para te encontrares com os mensageiros do rei de Samaria, e dize-lhes: Porventura, não há Deus em Israel, para irdes consultar Baal-Zebube, deus de Ecrom?
4 ਜਾ ਅਤੇ ਅਹਜ਼ਯਾਹ ਪਾਤਸ਼ਾਹ ਨੂੰ ਇਹ ਗੱਲਾਂ ਦੱਸ, ਕਿਉਂ ਜੋ ਤੂੰ ਬਆਲ-ਜ਼ਬੂਲ ਤੋਂ ਪ੍ਰਸ਼ਨ ਪੁੱਛਣ ਲਈ ਸੰਦੇਸ਼ਵਾਹਕ ਭੇਜੇ ਇਸ ਲਈ ਯਹੋਵਾਹ ਆਖਦਾ ਹੈ: ਜਿਸ ਪਲੰਘ ਉੱਪਰ ਤੂੰ ਚੜ੍ਹਿਆ ਹੈ, ਉਸ ਤੋਂ ਤੂੰ ਨਹੀਂ ਉਤਰੇਂਗਾ ਸਗੋਂ ਤੂੰ ਉੱਥੇ ਹੀ ਮਰੇਂਗਾ!’” ਤਾਂ ਏਲੀਯਾਹ ਚੱਲਾ ਗਿਆ ਅਤੇ ਇਹ ਸਾਰੇ ਸ਼ਬਦ ਅਹਜ਼ਯਾਹ ਦੇ ਸੰਦੇਸ਼ਵਾਹਕਾਂ ਨੂੰ ਦੱਸੇ।"
4 Por isso, assim diz o Senhor : Da cama a que subiste, não descerás, mas, sem falta, morrerás. Então, Elias partiu.
5 ਤਦ ਸੰਦੇਸ਼ਵਾਹਕ ਅਹਜ਼ਯਾਹ ਕੋਲ ਵਾਪਸ ਮੁੜੇ ਅਤੇ ਅਹਜ਼ਯਾਹ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੰਨੀ ਜਲਦੀ ਵਾਪਸ ਕਿਉਂ ਆ ਗਏ ਹੋ?”"
5 E os mensageiros voltaram para o rei, e este lhes perguntou: Que há, por que voltastes?
6 ਸੰਦੇਸ਼ਵਾਹਕਾਂ ਨੇ ਅਹਜ਼ਯਾਹ ਨੂੰ ਆਖਿਆ, “ਇੱਕ ਆਦਮੀ ਸਾਨੂੰ ਮਿਲਣ ਲਈ ਆਇਆ ਅਤੇ ਉਸ ਨੇ ਸਾਨੂੰ ਉਸ ਰਾਜੇ ਕੋਲ ਵਾਪਸ ਜਾਣ ਲਈ ਕਿਹਾ ਜਿਸ ਨੇ ਤੁਹਾਨੂੰ ਇੱਥੇ ਭੇਜਿਆ ਅਤੇ ਉਸ ਨੂੰ ਆਖੋ, ਯਹੋਵਾਹ ਆਖਦਾ ਹੈ, ‘ਜਦ ਇਸਰਾਏਲ ਵਿੱਚ ਪਰਮੇਸ਼ੁਰ ਹੈ ਤਾਂ ਤੂੰ ਅਕਰੋਨ ਦੇ ਦੇਵਤੇ ਬਆਲ-ਜ਼ਬੂਲ ਕੋਲ ਸਵਾਲ ਪੁੱਛਣ ਲਈ ਕਿਉਂ ਭੇਜਦਾ ਹੈਂ? ਇਸ ਲਈ ਜਿਸ ਪਲੰਘ ਉੱਪਰ ਤੂੰ ਚੜ੍ਹਿਆ ਹੈਂ, ਉਸਤੋਂ ਨਹੀਂ ਉਤਰੇਂਗਾ, ਸਗੋਂ ਉੱਥੇ ਹੀ ਮਰੇਂਗਾ?’”"
6 Eles responderam: Um homem nos subiu ao encontro e nos disse: Ide, voltai para o rei que vos mandou e dizei-lhe: Assim diz o Senhor : Porventura, não há Deus em Israel, para que mandes consultar Baal-Zebube, deus de Ecrom? Portanto, da cama a que subiste, não descerás, mas, sem falta, morrerás.
7 ਅਹਜ਼ਯਾਹ ਨੇ ਸੰਦੇਸ਼ਵਾਹਕਾਂ ਨੂੰ ਆਖਿਆ, “ਜਿਸ ਮਨੁੱਖ ਨੇ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਅਤੇ ਤੁਹਾਨੂੰ ਮਿਲਣ ਲਈ ਆਇਆ, ਉਹ ਭਲਾ ਕਿਵੇਂ ਦਾ ਲੱਗਦਾ ਸੀ?”"
7 Ele lhes perguntou: Qual era a aparência do homem que vos veio ao encontro e vos falou tais palavras?
8 ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ, “ਇਸ ਮਨੁੱਖ ਨੇ ਜੱਤ ਵਾਲਾ ਕੋਟ ਪਾਇਆ ਹੋਇਆ ਸੀ ਅਤੇ ਕਮਰ ਤੇ ਚਮੜੇ ਦੀ ਪੇਟੀ ਬੰਨ੍ਹੀ ਹੋਈ ਸੀ।” ਤਦ ਪਾਤਸ਼ਾਹ ਨੇ ਕਿਹਾ “ਉਹ ਤਾਂ ਏਲੀਯਾਹ ਤਿਸ਼ਬੀ ਸੀ”।"
8 Eles lhe responderam: Era homem vestido de pelos, com os lombos cingidos de um cinto de couro. Então, disse ele: É Elias, o tesbita.
9 ਅਹਜ਼ਯਾਹ ਵੱਲੋਂ ਭੇਜੇ ਆਦਮੀਆਂ ਦਾ ਅੱਗ ’ਚ ਸੜਨਾ ਅਹਜ਼ਯਾਹ ਨੇ ਇੱਕ ਕਪਤਾਨ ਦੇ ਨਾਲ 50 ਸਿਪਾਹੀ ਏਲੀਯਾਹ ਨੂੰ ਵੇਖਣ ਲਈ ਭੇਜੇ। ਕਪਤਾਨ, ਏਲੀਯਾਹ ਕੋਲ ਗਿਆ, ਉਸ ਵਕਤ ਏਲੀਯਾਹ ਪਹਾੜ ਦੀ ਚੋਟੀ ਉੱਪਰ ਬੈਠਾ ਹੋਇਆ ਸੀ ਤਾਂ ਕਪਤਾਨ ਨੇ ਏਲੀਯਾਹ ਨੂੰ ਕਿਹਾ, “ਹੇ ਪਰਮੇਸ਼ੁਰ ਦੇ ਮਨੁੱਖ, ਪਾਤਸ਼ਾਹ ਤੈਨੂੰ ਹੇਠਾਂ ਉਤਰਨ ਦਾ ਹੁਕਮ ਦਿੰਦਾ ਹੈ।”"
9 Então, lhe enviou o rei um capitão de cinquenta, com seus cinquenta soldados, que subiram ao profeta, pois este estava assentado no cimo do monte; disse-lhe o capitão: Homem de Deus, o rei diz: Desce.
10 ਏਲੀਯਾਹ ਨੇ ਪੰਜਾਹਾਂ ਬੰਦਿਆਂ ਦੇ ਸਰਦਾਰ ਨੂੰ ਆਖਿਆ, “ਜੇਕਰ ਮੈਂ ਪਰਮੇਸ਼ੁਰ ਦਾ ਮਨੁੱਖ ਹਾਂ ਤਾਂ ਅਕਾਸ਼ੋ ਅੱਗ ਉਤਰੇ ਅਤੇ ਤੈਨੂੰ ਤੇ ਤੇਰੇ 50 ਸਿਪਾਹੀਆਂ ਨੂੰ ਭਸਮ ਕਰ ਦੇਵੇ।” ਤਦ ਅਕਾਸ਼ ਤੋਂ ਅੱਗ ਉਤਰੀ ਅਤੇ ਉਸ ਨੇ ਕਪਤਾਨ ਅਤੇ 50 ਸਿਪਾਹੀਆਂ ਨੂੰ ਭਸਮ ਕਰ ਦਿੱਤਾ।"
10 Elias, porém, respondeu ao capitão de cinquenta: Se eu sou homem de Deus, desça fogo do céu e te consuma a ti e aos teus cinquenta. Então, fogo desceu do céu e o consumiu a ele e aos seus cinquenta.
11 ਅਹਜ਼ਯਾਹ ਨੇ ਕਪਤਾਨ ਅਤੇ ਹੋਰ 50 ਸਿਪਾਹੀ ਏਲੀਯਾਹ ਵੱਲ ਭੇਜੇ। ਕਪਤਾਨ ਨੇ ਆਖਿਆ, “ਹੇ ਪਰਮੇਸ਼ੁਰ ਦੇ ਮਨੁੱਖ, ਪਾਤਸ਼ਾਹ ਤੈਨੂੰ ਛੇਤੀ ਹੀ ਹੇਠਾਂ ਉਤਰਨ ਦਾ ਹੁਕਮ ਦਿੰਦਾ ਹੈ।”"
11 Tornou o rei a enviar-lhe outro capitão de cinquenta, com os seus cinquenta; este lhe falou e disse: Homem de Deus, assim diz o rei: Desce depressa.
12 ਏਲੀਯਾਹ ਨੇ ਉਸ ਕਪਤਾਨ ਅਤੇ ਉਸ ਦੇ 50 ਸਿਪਾਹੀਆਂ ਨੂੰ ਕਿਹਾ, “ਜੇਕਰ ਮੈਂ ਪਰਮੇਸ਼ੁਰ ਦਾ ਬੰਦਾ ਹਾਂ ਤਾਂ ਯਹੋਵਾਹ ਕਰੇ ਅੱਗ ਅਕਾਸੋਂ ਉਤਰੇ ਅਤੇ ਤੁਹਾਨੂੰ ਭਸਮ ਕਰ ਦੇਵੇ।” ਤਦ ਪਰਮੇਸ਼ੁਰ ਵੱਲੋਂ ਹੇਠਾਂ ਅੱਗ ਉਤਰੀ, ਕਪਤਾਨ ਅਤੇ ਉਸ ਦੇ 50 ਸਿਪਾਹੀਆਂ ਨੂੰ ਭਸਮ ਕਰ ਗਈ।"
12 Respondeu Elias e disse-lhe: Se eu sou homem de Deus, desça fogo do céu e te consuma a ti e aos teus cinquenta. Então, fogo de Deus desceu do céu e o consumiu a ele e aos seus cinquenta.
13 ਅਹਜ਼ਯਾਹ ਨੇ ਤੀਜੇ, ਵਾਰ ਇੱਕ ਹੋਰ ਕਪਤਾਨ ਤੇ ਉਸ ਨਾਲ 50 ਸਿਪਾਹੀ ਭੇਜੇ। ਤੀਜਾ ਕਪਤਾਨ, ਏਲੀਯਾਹ ਕੋਲ ਆਕੇ ਉਸ ਅੱਗੇ ਝੁਕ ਗਿਆ ਅਤੇ ਏਲੀਯਾਹ ਅੱਗੇ ਮਿੰਨਤ ਕੀਤੀ, “ਹੇ ਪਰਮੇਸ਼ੁਰ ਦੇ ਮਨੁੱਖ, ਕਿਰਪਾ ਕਰਕੇ ਮੇਰੀ ਅਤੇ ਮੇਰੇ ਪੰਜਾਹ ਆਦਮੀਆਂ ਦੀਆਂ ਜਾਨਾਂ ਬਖਸ਼ ਦੇ।"
13 Tornou o rei a enviar terceira vez um capitão de cinquenta, com os seus cinquenta; então, subiu o capitão de cinquenta. Indo ele, pôs-se de joelhos diante de Elias, e suplicou-lhe, e disse-lhe: Homem de Deus, seja, peço-te, preciosa aos teus olhos a minha vida e a vida destes cinquenta, teus servos;
14 ਅਕਾਸ਼ ਤੋਂ ਅੱਗ ਹੇਠਾਂ ਉਤਰੀ ਅਤੇ ਉਹ ਪਹਿਲੇ ਦੋ ਕਪਤਾਨਾਂ ਤੇ ਉਨ੍ਹਾਂ ਦੇ 50-50 ਆਦਮੀਆਂ ਨੂੰ ਭਸਮ ਕਰ ਗਈ, ਪਰ ਹੁਣ ਸਾਡੇ ਉੱਤੇ ਕਿਰਪਾ ਕਰ ਅਤੇ ਸਾਨੂੰ ਜੀਵਨ ਬਖਸ਼।”"
14 pois fogo desceu do céu e consumiu aqueles dois primeiros capitães de cinquenta, com os seus cinquenta; porém, agora, seja preciosa aos teus olhos a minha vida.
15 ਯਹੋਵਾਹ ਦੇ ਦੂਤ ਨੇ ਏਲੀਯਾਹ ਨੂੰ ਕਿਹਾ, “ਤੂੰ ਕਪਤਾਨ ਦੇ ਨਾਲ ਚੱਲਾ ਜਾ, ਉਸ ਤੋਂ ਡਰ ਨਾ।” ਤਾਂ ਏਲੀਯਾਹ ਉਸ ਕਪਤਾਨ ਦੇ ਨਾਲ ਅਹਜ਼ਯਾਹ ਪਾਤਸ਼ਾਹ ਨੂੰ ਮਿਲਣ ਲਈ ਗਿਆ।"
15 Então, o Anjo do Senhor disse a Elias: Desce com este, não temas. Levantou-se e desceu com ele ao rei.
16 ਏਲੀਯਾਹ ਨੇ ਅਹਜ਼ਯਾਹ ਨੂੰ ਆਖਿਆ, “ਯਹੋਵਾਹ ਇਉਂ ਫ਼ਰਮਾਉਂਦਾ ਹੈ ‘ਇਸਰਾਏਲ ਵਿੱਚ ਪਰਮੇਸ਼ੁਰ ਦੇ ਹੁੰਦਿਆਂ ਹੋਇਆਂ ਤੂੰ ਸੰਦੇਸ਼ਵਾਹਕਾਂ ਨੂੰ ਅਕਰੋਨ ਦੇ ਦੇਵਤੇ, ਬਆਲ-ਜਬੂਲ ਕੋਲ ਸਵਾਲ ਪੁੱਛਣ ਲਈ ਕਿਉਂ ਭੇਜਿਆ? ਇਸ ਲਈ ਜਿਸ ਪਲੰਘ ਉੱਪਰ ਤੂੰ ਪਿਆ ਹੈਂ, ਉਸ ਤੋਂ ਨਾ ਉਤਰੇਂਗਾ, ਅਸਲ ਵਿੱਚ ਤੂੰ ਇਸ ਉੱਤੇ ਹੀ ਮਰੇਂਗਾ।’”"
16 E disse a este: Assim diz o Senhor : Por que enviaste mensageiros a consultar Baal-Zebube, deus de Ecrom? Será, acaso, por não haver Deus em Israel, cuja palavra se consultasse? Portanto, desta cama a que subiste, não descerás, mas, sem falta, morrerás.
17 ਅਹਜ਼ਯਾਹ ਦੀ ਜਗ੍ਹਾ ਯਹੋਰਾਮ ਅਹਜ਼ਯਾਹ ਦੀ ਮੌਤ ਉਵੇਂ ਹੀ ਹੋਈ ਜਿਵੇਂ ਯਹੋਵਾਹ ਨੇ ਏਲੀਯਾਹ ਦੇ ਰਾਹੀਂ ਆਖਿਆ ਸੀ। ਅਹਜ਼ਯਾਹ ਦੇ ਕੋਈ ਪੁੱਤਰ ਨਹੀਂ ਸੀ ਇਸ ਲਈ ਉਸ ਉਪਰੰਤ ਯਹੋਰਾਮ ਪਾਤਸ਼ਾਹ ਬਣਿਆ। ਯਹੋਸ਼ਾਫ਼ਾਟ ਦਾ ਪੁੱਤਰ ਯਹੋਰਾਮ, ਯਹੂਦਾਹ ਦੇ ਪਾਤਸ਼ਾਹ ਦੇ ਦੂਸਰੇ ਵਰ੍ਹੇ ਉਸਦੀ ਥਾਂ ਰਾਜ ਕਰਨ ਲੱਗਾ।"
17 Assim, pois, morreu, segundo a palavra do Senhor , que Elias falara; e Jorão, seu irmão, começou a reinar no seu lugar, no ano segundo de Jeorão, filho de Josafá, rei de Judá, porquanto Acazias não tinha filhos.
18 ਅਹਜ਼ਯਾਹ ਦੇ ਬਾਕੀ ਕੰਮ ਇਸਰਾਏਲ ਦੇ ਰਾਜਿਆਂ ਦੇ ਇਤਹਾਸ’ ਨਾਂ ਦੀ ਪੋਥੀ ਵਿੱਚ ਲਿਖੇ ਹੋਏ ਮਿਲਦੇ ਹਨ।"
18 Quanto aos mais atos de Acazias e ao que fez, porventura, não estão escritos no Livro da História dos Reis de Israel?
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 2 Reis 1, comparar traduções ou montar um estudo — tudo direto pelo WhatsApp.