2 Reis 10
Punjabi Bible (GL_PUNJABI) vs ACF
ACF Almeida Corrigida Fiel
1 ਯੇਹੂ ਦਾ ਸਾਮਰਿਯਾ ਦੇ ਆਗੂਆਂ ਨੂੰ ਲਿਖਣਾ ਸਾਮਰਿਯਾ ਵਿੱਚ ਅਹਾਬ ਦੇ 70 ਪੁੱਤਰ ਸਨ। ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਸ਼ਾਸਕਾਂ ਤੇ ਆਗੂਆਂ ਨੂੰ ਚਿੱਠੀਆਂ ਲਿਖੀਆਂ। ਅਤੇ ਜੋ ਲੋਕ ਅਹਾਬ ਦੇ ਪੁੱਤਰਾਂ ਨੂੰ ਪਾਲਦੇ ਸਨ ਉਨ੍ਹਾਂ ਨੂੰ ਵੀ ਯੇਹੂ ਨੇ ਇਹ ਆਖਦਿਆਂ ਹੋਇਆਂ ਚਿੱਠੀਆਂ ਲਿਖੀਆਂ,"
1 E Acabe tinha setenta filhos em Samaria. Jeú escreveu cartas, e as enviou a Samaria, aos chefes de Jizreel, aos anciãos e aos aios dos filhos de Acabe, dizendo:
2 “ਜਦੋਂ ਹੀ ਤੁਹਾਨੂੰ ਇਹ ਪੱਤਰ ਮਿਲੇ ਤਾਂ ਤੁਸੀਂ ਆਪਣੇ ਸੁਆਮੀ ਦੇ ਪੁੱਤਰਾਂ ਵਿੱਚੋਂ ਸਾਰਿਆਂ ਨਾਲੋਂ ਚੰਗਾ ਤੇ ਜਿਹੜਾ ਸਭ ਤੋਂ ਵੱਧ ਲਾਇਕ ਹੋਵੇ ਉਸ ਨੂੰ ਚੁੱਕ ਕੇ ਉਸ ਦੇ ਪਿਤਾ ਦੀ ਗੱਦੀ ਉੱਪਰ ਬਿਠਾਵੋ! ਤੁਹਾਡੇ ਕੋਲ ਰੱਥ ਹਨ, ਘੋੜੇ ਹਨ ਅਤੇ ਤੁਸੀਂ ਇੱਕ ਮਜ਼ਬੂਤ ਸ਼ਹਿਰ ਦੇ ਕਿਲੇ ਵਿੱਚ ਰਹਿੰਦੇ ਹੋ, ਤੁਹਾਡੇ ਕੋਲ ਹਥਿਆਰ ਵੀ ਹਨ ਇਸ ਲਈ ਉਸ ਨੂੰ ਉਸ ਦੇ ਪਿਤਾ ਦੇ ਸਿੰਘਾਸਣ ਤੇ ਬਿਠਾਵੋ ਫ਼ਿਰ ਆਪਣੇ ਪਿਤਾ ਦੇ ਘਰਾਣੇ ਲਈ ਜੰਗ ਕਰੋ।”"
2 Logo, em chegando a vós esta carta, pois estão convosco os filhos de vosso senhor, como também os carros, os cavalos, a cidade fortalecida e as armas,
3 ਪਰ ਯਿਜ਼ਰਏਲ ਦੇ ਸ਼ਾਸਕ ਅਤੇ ਆਗੂ ਬੜੇ ਡਰੇ ਹੋਏ ਸਨ। ਉਨ੍ਹਾਂ ਕਿਹਾ, “ਜੇਕਰ ਦੋ ਪਾਤਸ਼ਾਹ (ਯੋਰਾਮ ਅਤੇ ਅਹਜ਼ਯਾਹ) ਯੇਹੂ ਨੂੰ ਨਹੀਂ ਰੋਕ ਸੱਕੇ ਤਾਂ ਅਸੀਂ ਭਲਾ ਉਸ ਨੂੰ ਕਿਵੇਂ ਰੋਕ ਸੱਕਦੇ ਹਾਂ?”"
3 Olhai pelo melhor e mais reto dos filhos de vosso senhor, o qual ponde sobre o trono de seu pai, e pelejai pela casa de vosso senhor.
4 ਉਹ ਮਨੁੱਖ ਜਿਹੜਾ ਅਹਾਬ ਦੇ ਘਰ ਦਾ ਮੁਖਤਿਆਰ ਸੀ, ਉਹ ਮਨੁੱਖ ਜਿਹੜਾ ਸਾਰੇ ਸ਼ਹਿਰ ਦਾ ਹਾਕਮ ਸੀ ਅਤੇ ਬਜ਼ੁਰਗਾਂ ਅਤੇ ਜਿਨ੍ਹਾਂ ਅਹਾਬ ਦੇ ਬੱਚਿਆਂ ਨੂੰ ਪਾਲਿਆ ਸੀ ਉਨ੍ਹਾਂ ਯੇਹੂ ਨੂੰ ਸੁਨੇਹਾ ਭੇਜਿਆ ਕਿ, “ਅਸੀਂ ਤਾਂ ਤੇਰੇ ਸੇਵਕ ਹਾਂ। ਜੋ ਕੁਝ ਵੀ ਤੂੰ ਕਹੇਂਗਾ ਅਸੀਂ ਕਰਨ ਨੂੰ ਤਿਆਰ ਹਾਂ। ਅਸੀਂ ਕਿਸੇ ਵੀ ਮਨੁੱਖ ਨੂੰ ਪਾਤਸ਼ਾਹ ਨਹੀਂ ਬਣਾਵਾਂਗੇ। ਜੋ ਤੈਨੂੰ ਠੀਕ ਲਗਦਾ ਹੈ ਤੂੰ ਉਹੀ ਕਰ।”"
4 Porém eles temeram muitíssimo, e disseram: Eis que dois reis não puderam resistir a ele; como, pois, poderemos nós resistir-lhe?
5 ਸਾਮਰਿਯਾ ਦੇ ਆਗੂਆਂ ਵੱਲੋਂ ਅਹਾਬ ਦੇ ਬੱਚਿਆਂ ਦੀ ਹੱਤਿਆ ਤਦ ਯੇਹੂ ਨੇ ਦੂਜੀ ਚਿੱਠੀ ਵਿੱਚ ਉਨ੍ਹਾਂ ਨੂੰ ਇਹ ਲਿਖਿਆ, “ਜੇਕਰ ਤੁਸੀਂ ਮੇਰੀ ਆਗਿਆ ਮੰਨਦੇ ਹੋ ਅਤੇ ਮੇਰਾ ਸਾਥ ਦਿੰਦੇ ਹੋ ਤਾਂ ਤੁਸੀਂ ਆਪਣੇ ਸੁਆਮੀ ਅਹਾਬ ਦੇ ਪੁੱਤਰਾਂ ਦੇ ਸਿਰ ਵੱਢ ਸੁੱਟੋ। ਅਤੇ ਕੱਲ ਇਸੇ ਕੁ ਵੇਲੇ ਯਿਜ਼ਰਏਲ ਵਿੱਚ ਵੱਢ ਕੇ ਮੇਰੇ ਕੋਲ ਲੈ ਆਵੋ।” ਅਹਾਬ ਦੇ 70 ਪੁੱਤਰ ਸਨ ਅਤੇ ਉਹ ਉਨ੍ਹਾਂ ਦੇ ਨਾਲ ਸਨ ਜਿਹੜੇ ਕਿ ਸ਼ਹਿਰ ਦੇ ਵਿੱਚ ਉਨ੍ਹਾਂ ਦੀ ਪਾਲਣਾ ਕਰ ਰਹੇ ਸਨ।"
5 Então o que tinha cargo da casa, e o que tinha cargo da cidade, os anciãos e os aios mandaram dizer a Jeú: Teus servos somos, e tudo quanto nos disseres faremos; a ninguém constituiremos rei; faze o que parecer bom aos teus olhos.
6 ਜਦੋਂ ਸ਼ਹਿਰ ਦੇ ਆਗੂਆਂ ਨੂੰ ਇਹ ਚਿੱਠੀ ਮਿਲੀ, ਤਾਂ ਉਨ੍ਹਾਂ ਨੇ ਪਾਤਸ਼ਾਹ ਦੇ 70 ਪੁੱਤਰਾਂ ਨੂੰ ਇਕੱਠਿਆਂ ਕਰਕੇ ਵੱਢ ਸੁੱਟਿਆ ਅਤੇ ਫ਼ਿਰ ਉਨ੍ਹਾਂ ਨੇ ਉਨ੍ਹਾਂ ਦੇ ਸਿਰਾਂ ਨੂੰ ਟੋਕਰੀਆਂ ਵਿੱਚ ਪਾਕੇ ਯਿਜ਼ਰਏਲ ਵਿੱਚ ਯੇਹੂ ਕੋਲ ਭੇਜ ਦਿੱਤਾ।"
6 Então segunda vez lhes escreveu outra carta, dizendo: Se fordes meus, e ouvirdes a minha voz, tomai as cabeças dos homens, filhos de vosso senhor, e vinde a mim amanhã, a este tempo, a Jizreel (os filhos do rei, setenta homens, estavam com os grandes da cidade, que os mantinham).
7 ਸੰਦੇਸ਼ਵਾਹਕ ਯੇਹੂ ਕੋਲ ਆਇਆ ਅਤੇ ਆਕੇ ਉਸ ਨੂੰ ਕਿਹਾ, “ਉਹ ਪਾਤਸ਼ਾਹ ਦੇ ਪੁੱਤਰਾਂ ਦੇ ਸਿਰ ਵੱਢ ਲਿਆਏ ਹਨ।” ਤਦ ਯੇਹੂ ਨੇ ਆਖਿਆ, “ਉਨ੍ਹਾਂ ਨੂੰ ਕੱਲ ਸਵੇਰ ਤੀਕ ਸ਼ਹਿਰ ਦੇ ਫ਼ਾਟਕ ਤੇ ਢੇਰ ਲਗਾ ਕੇ ਰੱਖ ਛੱਡੋ।”"
7 Sucedeu que, chegada a eles a carta, tomaram os filhos do rei, e os mataram, setenta homens e puseram as suas cabeças nuns cestos, e lhas mandaram a Jizreel.
8 ਸਵੇਰ ਵੇਲੇ ਯੇਹੂ ਬਾਹਰ ਗਿਆ ਅਤੇ ਲੋਕਾਂ ਸਾਹਮਣੇ ਖੜ੍ਹਾ ਹੋਕੇ ਉਸ ਨੇ ਕਿਹਾ, “ਤੁਸੀਂ ਮਾਸੂਮ ਹੋ। ਵੇਖੋ! ਮੈਂ ਆਪਣੇ ਸੁਆਮੀ ਦੇ ਵਿਰੁੱਧ ਮਤਾ ਪਕਾਇਆ ਤੇ ਉਸ ਨੂੰ ਮਾਰ ਸੁੱਟਿਆ ਪਰ ਅਹਾਬ ਦੇ ਇਨ੍ਹਾਂ ਸਾਰੇ ਪੁੱਤਾਂ ਨੂੰ ਕਿਸ ਮਾਰਿਆ?"
8 E um mensageiro veio, e lhe anunciou dizendo: Trouxeram as cabeças dos filhos do rei. E ele disse: Ponde-as em dois montões à entrada da porta, até amanhã.
9 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਗੱਲ ਯਹੋਵਾਹ ਨੇ ਅਹਾਬ ਦੇ ਘਰਾਣੇ ਬਾਰੇ ਕਹੀ ਉਹ ਅਜਾਈ ਨਹੀਂ ਜਾਵੇਗੀ। ਯਹੋਵਾਹ ਨੇ ਉਹੀ ਕੁਝ ਕੀਤਾ ਹੈ ਜੋ ਕੁਝ ਉਸ ਨੇ ਆਪਣੇ ਸੇਵਕ ਏਲੀਯਾਹ ਰਾਹੀਂ ਅਖਵਾਇਆ ਸੀ।”"
9 E sucedeu que, pela manhã, saindo ele, parou, e disse a todo o povo: Vós sois justos; eis que eu conspirei contra o meu senhor, e o matei; mas quem feriu a todos estes?
10 ਤਦ ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਦਿੱਤਾ ਜੋ ਯਿਜ਼ਰਏਲ ਵਿੱਚ ਜੋ ਅਹਾਬ ਦੇ ਘਰਾਣੇ ਵਿੱਚ ਬਾਕੀ ਰਹਿ ਗਏ ਸਨ ਉਸ ਨੇ ਸਾਰੇ ਮਹਾਂ-ਪੁਰਖਾਂ, ਨਿਕਟੀ ਮਿੱਤਰਾਂ, ਸੰਬੰਧੀਆਂ, ਜਾਜਕਾਂ ਨੂੰ ਮਾਰ ਦਿੱਤਾ। ਅਹਾਬ ਦੇ ਘਰਾਣੇ ਵਿੱਚੋਂ ਕੋਈ ਇੱਕ ਵੀ ਮਨੁੱਖ ਜਿਉਂਦਾ ਨਾ ਰਿਹਾ।"
10 Sabei, pois, agora que, da palavra do Senhor que o Senhor falou contra a casa de Acabe, nada cairá em terra, porque o Senhor tem feito o que falou pelo ministério de seu servo Elias.
11 ਯੇਹੂ ਦਾ ਅਹਜ਼ਯਾਹ ਦੇ ਸੰਬੰਧੀਆਂ ਨੂੰ ਵੱਢਣਾ ਯੇਹੂ ਯਿਜ਼ਰਏਲ ਨੂੰ ਛੱਡ ਸਾਮਰਿਯਾ ਵੱਲ ਚੱਲਾ ਗਿਆ। ਰਾਹ ਵਿੱਚ, ਉਹ ਉਸ ਜਗ੍ਹਾ ਰੁਕਿਆ ਜੋ ਅਯਾਲੀਆਂ ਦਾ ਡੇਰਾ ਕਹਾਉਂਦਾ ਸੀ। ਜਿੱਥੇ ਅਯਾਲੀ ਆਪਣੀਆਂ ਭੇਡਾਂ ਦੀ ਮੁਨਾਈ ਕਰਦੇ ਸਨ।"
11 Também Jeú feriu a todos os restantes da casa de Acabe em Jizreel, como também a todos os seus grandes, os seus conhecidos e seus sacerdotes, até não deixar nenhum restante.
12 ਉੱਥੇ ਉਹ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਸੰਬੰਧੀਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਬੋਲਿਆ, “ਤੁਸੀਂ ਕੌਣ ਹੋ?” ਉਨ੍ਹਾਂ ਕਿਹਾ, “ਅਸੀਂ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਸੰਬੰਧੀ ਹਾਂ ਅਸੀਂ ਪਾਤਸ਼ਾਹ ਦੇ ਪੁੱਤਰਾਂ ਤੇ ਰਾਣੀ ਦੇ ਪੁੱਤਰਾਂ ਨੂੰ ਸੁੱਖ-ਸਾਂਦ ਪੁੱਛਣ ਚੱਲੇ ਹਾਂ।”"
12 Então se levantou e partiu, e foi a Samaria. E, estando no caminho, em Bete-Equede dos pastores,
13 ਤਦ ਯੇਹੂ ਨੇ ਆਪਣੇ ਆਦਮੀਆਂ ਨੂੰ ਕਿਹਾ, “ਇਨ੍ਹਾਂ ਨੂੰ ਜਿਉਂਦੇ ਫ਼ੜ ਲਵੋ।” ਯੇਹੂ ਦੇ ਆਦਮੀਆਂ ਨੇ ਅਹਜ਼ਯਾਹ ਦੇ ਸੰਬੰਧੀਆਂ ਨੂੰ ਜਿਉਂਦਿਆਂ ਨੂੰ ਫ਼ੜ ਲਿਆ। ਉਹ 42 ਲੋਕ ਸਨ ਅਤੇ ਯੇਹੂ ਨੇ ਉਨ੍ਹਾਂ ਨੂੰ ਬੇਥ-ਇੱਕਦ ਦੇ ਨੇੜੇ ਖੂਹ ਦੇ ਕੋਲ ਵੱਢ ਸੁੱਟਿਆ। ਉੱਨ੍ਹਾਂ ਵਿੱਚੋਂ ਇੱਕ ਵੀ ਮਨੁੱਖ ਜਿਉਂਦਾ ਨਾ ਛੱਡਿਆ।"
13 Jeú achou os irmãos de Acazias, rei de Judá, e disse: Quem sois vós? E eles disseram: Os irmãos de Acazias somos; e descemos a saudar os filhos do rei e os filhos da rainha.
14 ਯੇਹੂ ਦਾ ਯਹੋਨਾਦਾਬ ਨੂੰ ਮਿਲਣਾ ਜਦੋਂ ਯੇਹੂ ਉੱਥੋਂ ਨਿਕਲਿਆ ਤਾਂ ਫ਼ਿਰ ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਮਿਲਿਆ। ਯਹੋਨਾਦਾਬ ਉਸ ਨੂੰ ਰਾਹ ’ਚ ਮਿਲ ਪਿਆ ਕਿਊਕਿ ਉਹ ਵੀ ਯੇਹੂ ਨੂੰ ਮਿਲਣ ਲਈ ਆ ਰਿਹਾ ਸੀ ਤਦ ਯੇਹੂ ਨੇ ਉਸ ਨੂੰ ਮਿਲਕੇ ਆਖਿਆ, “ਕੀ ਤੂੰ ਮੇਰਾ ਉਵੇਂ ਹੀ ਸੱਕਾ ਮਿੱਤਰ ਹੈਂ ਜਿਵੇਂ ਮੈਂ ਤੈਨੂੰ ਸਮਝਦਾ ਹਾਂ?” ਯਹੋਨਾਦਾਬ ਨੇ ਆਖਿਆ, “ਹਾਂ ਮੈਂ ਤੇਰਾ ਇੱਕ ਵਫ਼ਾਦਾਰ ਦੋਸਤ ਹਾਂ।” ਯੇਹੂ ਨੇ ਕਿਹਾ, “ਜੇਕਰ ਤੂੰ ਮੇਰਾ ਗੂੜਾ ਮਿੱਤਰ ਹੈਂ ਤਾਂ ਦੋਸਤੀ ਦਾ ਹੱਥ ਮੇਰੇ ਵੱਲ ਵੱਧਾਅ।” ਜਦੋਂ ਉਸ ਨੇ ਆਪਣਾ ਹੱਥ ਉਸ ਵੱਲ ਵੱਧਇਆ ਤਾਂ ਯੇਹੂ ਨੇ ਉਸ ਨੂੰ ਆਪਣੇ ਰੱਥ ਤੇ ਬਿਠਾਅ ਲਿਆ।"
14 Então disse ele: Apanhai-os vivos. E eles os apanharam vivos, e os mataram junto ao poço de Bete-Equede, quarenta e dois homens; e a nenhum deles deixou ficar.
15 ਯੇਹੂ ਨੇ ਆਖਿਆ, “ਮੇਰੇ ਨਾਲ ਚੱਲ ਅਤੇ ਯਹੋਵਾਹ ਦੇ ਨਮਿੱਤ ਮੇਰੀਆਂ ਭਾਵਨਾਵਾਂ ਨੂੰ ਵੇਖ।” ਤਦ ਯਹੋਨਾਦਾਬ ਯੇਹੂ ਦੇ ਰੱਥ ਉੱਪਰ ਬੈਠ ਗਿਆ।"
15 E, partindo dali, encontrou a Jonadabe, filho de Recabe, que lhe vinha ao encontro, o qual saudou e lhe disse: Reto é o teu coração para comigo, como o meu o é para contigo? E disse Jonadabe: É. Então, se é, dá-me a mão. E deu-lhe a mão, e Jeú fê-lo subir consigo ao carro.
16 ਯੇਹੂ ਸਾਮਰਿਯਾ ਵੱਲ ਆਇਆ ਅਤੇ ਜੋ ਲੋਕ ਅਹਾਬ ਦੇ ਸੰਬੰਧੀ ਸਾਮਰਿਯਾ ਵਿੱਚ ਬਚ ਗਏ ਸਨ ਉਨ੍ਹਾਂ ਨੂੰ ਵੀ ਵੱਢ ਸੁੱਟਿਆ। ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਵੱਢ ਸੁੱਟਿਆ। ਇੱਥੋਂ ਤੱਕ ਕਿ ਯੇਹੂ ਨੇ ਉਹ ਕੰਮ ਵੀ ਕੀਤੇ ਜੋ ਬਚਨ ਯਹੋਵਾਹ ਨੇ ਏਲੀਯਾਹ ਨਾਲ ਕੀਤੇ ਸਨ।"
16 E disse: Vai comigo, e verás o meu zelo para com o Senhor. E o puseram no seu carro.
17 ਯੇਹੂ ਨੇ ਬਆਲ ਦੇ ਉਪਾਸਕਾਂ ਨੂੰ ਸੱਦਿਆ ਤਦ ਯੇਹੂ ਨੇ ਸਾਰੇ ਲੋਕਾਂ ਨੂੰ ਇੱਕਤਰ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਅਹਾਬ ਨੇ ਬਆਲ ਦੀ ਥੋੜੀ ਉਪਾਸਨਾ ਕੀਤੀ ਪਰ ਯੇਹੂ ਉਸਦੀ ਬਹੁਤੀ ਉਪਾਸਨਾ ਕਰੇਗਾ।"
17 E, chegando a Samaria, feriu a todos os que ficaram de Acabe em Samaria, até que os destruiu, conforme a palavra que o Senhor dissera a Elias.
18 ਹੁਣ ਤੁਸੀਂ ਬਆਲ ਦੇ ਸਾਰੇ ਜਾਜਕਾਂ ਅਤੇ ਨਬੀਆਂ ਨੂੰ ਇਕੱਠਾ ਕਰੋ ਅਤੇ ਸਾਰੇ ਉਨ੍ਹਾਂ ਲੋਕਾਂ ਨੂੰ ਇਕੱਠਾ ਕਰੋ ਜੋ ਬਆਲ ਦੇ ਉਪਾਸਕ ਹਨ। ਕੋਈ ਵੀ ਬਆਲ ਦਾ ਉਪਾਸਕ ਇਸ ਸਭਾ ਵਿੱਚ ਗੈਰਹਾਜ਼ਿਰ ਨਾ ਰਹੇ। ਮੈਂ ਬਆਲ ਲਈ ਵੱਡੀ ਬਲੀ ਚੜ੍ਹਾਉਣੀ ਹੈ ਅਤੇ ਜੋ ਇਸ ਸਭਾ ਵਿੱਚ ਉਸਦਾ ਉਪਾਸਕ ਗੈਰਹਾਜ਼ਿਰ ਹੋਇਆ ਮੈਂ ਉਸ ਨੂੰ ਮਾਰ ਸੁੱਟਾਂਗਾ।” ਪਰ ਯੇਹੂ ਉਨ੍ਹਾਂ ਨਾਲ ਇਹ ਚਾਲ ਖੇਡ ਰਿਹਾ ਸੀ ਕਿਉਂ ਕਿ ਅਸਲ ਵਿੱਚ ਉਹ ਬਆਲ ਦੇ ਸਾਰੇ ਉਪਾਸਕਾਂ ਨੂੰ ਨਸ਼ਟ ਕਰਨਾ ਚਾਹੁੰਦਾ ਸੀ।"
18 E ajuntou Jeú a todo o povo, e disse-lhe: Pouco serviu Acabe a Baal; Jeú, porém, muito o servirá.
19 ਯੇਹੂ ਨੇ ਆਖਿਆ, “ਬਆਲ ਲਈ ਪਵਿੱਤਰ ਸਭਾ ਦੀ ਤਿਆਰੀ ਕਰੋ।” ਤਾਂ ਜਾਜਕਾਂ ਨੇ ਸਭਾ ਦਾ ਐਲਾਨ ਕਰ ਦਿੱਤਾ।"
19 Por isso chamai-me agora todos os profetas de Baal, todos os seus servos e todos os seus sacerdotes; não falte nenhum, porque tenho um grande sacrifício a Baal; todo aquele que faltar não viverá. Porém Jeú fazia isto com astúcia, para destruir os servos de Baal.
20 ਤਦ ਯੇਹੂ ਨੇ ਇਸਰਾਏਲ ਦੀ ਸਾਰੀ ਧਰਤੀ ਉੱਪਰ ਇਹ ਸੰਦੇਸ਼ ਪਹੁੰਚਾ ਦਿੱਤਾ ਤਾਂ ਬਆਲ ਦੇ ਸਾਰੇ ਉਪਾਸਕ ਇੱਕਤਰ ਹੋਏ। ਕੋਈ ਵੀ ਬੰਦਾ ਉਸਦਾ ਉਪਾਸਕ ਗੈਰਹਾਜ਼ਿਰ ਨਾ ਰਿਹਾ ਅਤੇ ਸਾਰੇ ਉਪਾਸਕ ਬਆਲ ਦੇ ਮੰਦਰ ਵਿੱਚ ਇੱਕਤਰ ਹੋਏ। ਤੇ ਬਆਲ ਦਾ ਮੰਦਰ ਖਚਾ-ਖਚ ਭੀੜ ਨਾਲ ਭਰ ਗਿਆ।"
20 Disse mais Jeú: Consagrai a Baal uma assembléia solene. E a apregoaram.
21 ਤਦ ਯੇਹੂ ਨੇ ਤੋਸ਼ੇਖਾਨੇ ਦੇ ਮੁਖਤਿਆਰ ਨੂੰ ਕਿਹਾ, “ਬਆਲ ਦੇ ਸਾਰੇ ਉਪਾਸਕਾਂ ਲਈ ਵਸਤਰ ਕੱਢ ਲਿਆ।” ਤਾਂ ਉਹ ਆਦਮੀ ਸਭਨਾਂ ਲਈ ਉੱਥੋਂ ਵਸਤਰ ਕੱਢ ਲਿਆਇਆ।"
21 Também Jeú enviou por todo o Israel; e vieram todos os servos de Baal, e nenhum homem deles ficou que não viesse; e entraram na casa de Baal, e encheu-se a casa de Baal, de um lado ao outro.
22 ਤਦ ਯੇਹੂ ਅਤੇ ਰੇਕਾਬ ਦਾ ਪੁੱਤਰ ਯਹੋਨਾਦਾਬ ਬਆਲ ਦੇ ਮੰਦਰ ਨੂੰ ਗਏ ਅਤੇ ਯੇਹੂ ਨੇ ਉਸ ਮੰਦਰ ਵਿੱਚ ਬਆਲ ਦੇ ਉਪਾਸਕਾਂ ਨੂੰ ਕਿਹਾ, “ਤੁਸੀਂ ਧਿਆਨ ਨਾਲ ਚਾਰੋ ਤਰਫ਼ ਵੇਖ ਲਵੋ ਕਿ ਇੱਥੇ ਕੋਈ ਤੁਹਾਡੇ ਨਾਲ ਯਹੋਵਾਹ ਦਾ ਉਪਾਸਕ ਨਾ ਹੋਵੇ, ਸਿਰਫ਼ ਬਆਲ ਦੇ ਉਪਾਸਕ ਹੀ ਹੋਣ।”"
22 Então disse ao que tinha cargo das vestimentas: Tira as vestimentas para todos os servos de Baal. E ele lhes tirou para fora as vestimentas.
23 ਤਾਂ ਬਆਲ ਦੇ ਉਪਾਸਕ ਬਲੀਆਂ ਅਤੇ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਮੰਦਰ ਅੰਦਰ ਗਏ। ਪਰ ਬਾਹਰ ਯੇਹੂ ਦੇ 80 ਆਦਮੀ ਇੰਤਜ਼ਾਰ ਕਰ ਰਹੇ ਸਨ। ਯੇਹੂ ਨੇ ਉਨ੍ਹਾਂ ਨੂੰ ਆਖਿਆ ਹੋਇਆ ਸੀ, “ਜੋ ਕੋਈ ਇਨ੍ਹਾਂ ਵਿੱਚੋਂ ਕਿਸੇ ਨੂੰ ਬਚਕੇ ਜਾਣ ਦੇਵੇਗਾ ਆਪਣੀ ਖੁਦ ਦੀ ਜਾਨ ਗੁਆ ਲਵੇਗਾ।”"
23 E entrou Jeú com Jonadabe, filho de Recabe, na casa de Baal, e disse aos servos de Baal: Examinai, e vede bem, que porventura nenhum dos servos do Senhor aqui haja convosco, senão somente os servos de Baal.
24 ਜਿਉਂ ਹੀ ਯੇਹੂ ਹੋਮ ਦੀ ਭੇਟ ਚੜ੍ਹਾ ਹਟਿਆ ਉਵੇਂ ਹੀ ਯੇਹੂ ਨੇ ਪਹਿਰੇਦਾਰਾਂ ਅਤੇ ਕਪਤਾਨਾਂ ਨੂੰ ਆਖਿਆ, “ਅੰਦਰ ਜਾਓ ਅਤੇ ਜਾਕੇ ਬਆਲ ਦੇ ਜਾਜਕਾਂ ਨੂੰ ਮਾਰ ਸੁੱਟੋ। ਮੰਦਰ ਚੋ ਕੋਈ ਵੀ ਮਨੁੱਖ ਜਿਉਂਦਾ ਬਾਹਰ ਨਾ ਨਿਕਲੇ।” ਤਾਂ ਕਪਤਾਨਾਂ ਨੇ ਬਆਲ ਦੇ ਜਾਜਕਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ। ਅਤੇ ਪਹਿਰੇਦਾਰਾਂ ਅਤੇ ਕਪਤਾਨਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਸੁੱਟ ਦਿੱਤਾ। ਤਦ ਉਹ ਮੰਦਰ ਦੇ ਅੰਦਰ ਵਾਲੇ ਕਮਰੇ ਵਿੱਚ ਪ੍ਰਵੇਸ਼ ਕੀਤੇ।"
24 E, entrando eles a fazerem sacrifícios e holocaustos, Jeú preparou da parte de fora oitenta homens, e disse-lhes: Se escapar algum dos homens que eu entregar em vossas mãos, a vossa vida será pela vida dele.
25 ਬਆਲ ਦੇ ਮੰਦਰ ਦੇ ਥੰਮਾਂ ਨੂੰ ਜਿਹੜੇ ਪੱਥਰ ਲੱਗੇ ਹੋਏ ਸਨ ਉਨ੍ਹਾਂ ਨੂੰ ਕੱਢ ਕੇ ਉਨ੍ਹਾਂ ਨੇ ਮੰਦਰ ਨੂੰ ਸਾੜ ਦਿੱਤਾ।"
25 E sucedeu que, acabando de fazer o holocausto, disse Jeú aos da sua guarda e aos capitães: Entrai, feri-os, não escape nenhum. E os feriram ao fio da espada; e os da guarda e os capitães os lançaram fora, e entraram no mais interior da casa de Baal.
26 ਤੇ ਫ਼ਿਰ ਉਨ੍ਹਾਂ ਯਾਦਗਾਰੀ ਪੱਥਰ ਨੂੰ ਚੂਰਾ ਕਰ ਦਿੱਤਾ ਅਤੇ ਬਆਲ ਦੇ ਮੰਦਰ ਨੂੰ ਵੀ ਢਹਿ-ਢੇਰੀ ਕਰ ਦਿੱਤਾ ਅਤੇ ਮੰਦਰ ਦੀ ਥਾਵੇਂ ਉਸ ਨੂੰ ਬਣਾ ਦਿੱਤਾ। ਲੋਕ ਅੱਜ ਵੀ ਉਸ ਨੂੰ ਇਵੇਂ ਹੀ ਇਸਤੇਮਾਲ ਕਰਦੇ ਹਨ।"
26 E tiraram as estátuas da casa de Baal, e as queimaram.
27 ਇਉਂ ਯੇਹੂ ਨੇ ਬਆਲ ਦੇ ਇਸਰਾਏਲ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ।"
27 Também quebraram a estátua de Baal; e derrubaram a casa de Baal, e fizeram dela latrinas, até ao dia de hoje.
28 ਪਰ ਫ਼ਿਰ ਵੀ ਯੇਹੂ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ, ਜਿਸਨੇ ਇਸਰਾਏਲ ਤੋਂ ਪਾਪ ਕਰਵਾਏ ਸਨ ਪੂਰੀ ਤਰ੍ਹਾਂ ਮੂੰਹ ਨਾ ਮੋੜਿਆ। ਉਹ ਸੁਨਿਹਰੀ ਵੱਛੇ ਜਿਹੜੇ ਬੈਤਏਲ ਅਤੇ ਦਾਨ ਵਿੱਚੋਂ ਸਨ ਉਨ੍ਹਾਂ ਨੂੰ ਯੇਹੂ ਨੇ ਤਬਾਹ ਨਾ ਕੀਤਾ।"
28 E assim Jeú destruiu a Baal de Israel.
29 ਇਸਰਾਏਲ ਉੱਪਰ ਯੇਹੂ ਦਾ ਰਾਜ ਯਹੋਵਾਹ ਨੇ ਯੇਹੂ ਨੂੰ ਆਖਿਆ, “ਤੂੰ ਚੰਗਾ ਕੰਮ ਕੀਤਾ ਹੈ! ਜੋ ਕੰਮ ਮੈਂ ਚੰਗੇ ਆਖੇ, ਤੂੰ ਉਹ ਕੀਤੇ ਹਨ। ਜਿਵੇਂ ਮੈਂ ਅਹਾਬ ਦੀ ਕੁਲ ਨੂੰ ਤਬਾਹ ਕਰਨਾ ਚਾਹਿਆ ਤੂੰ ਉਵੇਂ ਹੀ ਕੀਤਾ। ਇਸ ਲਈ ਤੇਰੇ ਪੁੱਤਰ ਚੌਥੀ ਪੀੜੀ ਤੀਕ ਇਸਰਾਏਲ ਦੀ ਗੱਦੀ ਉੱਪਰ ਬੈਠਣਗੇ।”"
29 Porém não se apartou Jeú de seguir os pecados de Jeroboão, filho de Nebate, com que fez pecar a Israel, a saber: dos bezerros de ouro, que estavam em Betel e em Dã.
30 ਪਰ ਯੇਹੂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਬਿਵਸਥਾ ਉੱਪਰ ਚੱਲਣ ਲਈ ਲਾਪਰਵਾਹੀ ਵਰਤੀ ਅਤੇ ਉਸ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਾ ਮੋੜਿਆ। ਜਿਹੜੇ ਕਿ ਉਸ ਨੇ ਇਸਰਾਏਲ ਤੋਂ ਪਾਪ ਕਰਵਾਏ ਸਨ।"
30 Por isso disse o Senhor a Jeú: Porquanto bem agiste em fazer o que é reto aos meus olhos e, conforme tudo quanto eu tinha no meu coração, fizeste à casa de Acabe, teus filhos, até à quarta geração, se assentarão no trono de Israel.
31 ਹਜ਼ਾਏਲ ਦਾ ਇਸਰਾਏਲ ਨੂੰ ਹਾਰ ਦੇਣਾ ਉਨ੍ਹਾਂ ਦਿਨਾਂ ਵਿੱਚ ਯਹੋਵਾਹ ਇਸਰਾਏਲ ਦੇ ਭਾਗ-ਖੰਡ ਕਰ ਘਟਾਉਣ ਲੱਗਾ। ਅਰਾਮ ਦਾ ਪਾਤਸ਼ਾਹ ਹਜ਼ਾਏਲ ਇਸਰਾਏਲੀਆਂ ਨੂੰ ਇਸਰਾਏਲ ਦੇ ਹਰ ਹੱਦ ਤੋਂ ਹਰਾਉਣ ਲੱਗਾ।"
31 Mas Jeú não teve cuidado de andar com todo o seu coração na lei do Senhor Deus de Israel, nem se apartou dos pecados de Jeroboão, com que fez pecar a Israel.
32 ਯਰਦਨ ਤੋਂ ਲੈ ਕੇ ਪੂਰਬ ਵੱਲ ਗਿਲਆਦ ਦੇ ਸਾਰੇ ਦੇਸ਼ ਵਿੱਚ ਗਦੀਆਂ ਤੇ ਰਊਬੇਨੀਆਂ ਤੇ ਮਨਸੀਆਂ ਨੂੰ ਅਰੋਏਰ ਤੋਂ ਲੈ ਕੇ ਜੋ ਅਰਨੋਨ ਦੀ ਵਾਦੀ ਕੋਲ ਹੈ ਅਤੇ ਗਿਲਆਦ ਅਤੇ ਬਾਸ਼ਾਨ ਨੂੰ ਵੀ ਸਰ ਕਰ ਲਿਆ।"
32 Naqueles dias começou o Senhor a diminuir os termos de Israel; porque Hazael os feriu em todas as fronteiras de Israel.
33 ਯੇਹੂ ਦੀ ਮੌਤ ਯੇਹੂ ਨੇ ਹੋਰ ਜੋ ਮਹਾਨ ਕਾਰਜ ਕੀਤੇ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।"
33 Desde o Jordão até ao nascente do sol, a toda a terra de Gileade; os gaditas, os rubenitas e os manassitas, desde Aroer, que está junto ao ribeiro de Arnom, a saber, Gileade e Basã.
34 ਯੇਹੂ ਨੂੰ ਉਸਦੀ ਮੌਤ ਉਪਰੰਤ ਉਸ ਦੇ ਪੁਰਖਿਆਂ ਕੋਲ ਹੀ ਦਫ਼ਨਾਇਆ ਗਿਆ। ਲੋਕਾਂ ਨੇ ਯੇਹੂ ਨੂੰ ਸਾਮਰਿਯਾ ਵਿੱਚ ਦਬਿਆ ਅਤੇ ਯੇਹੂ ਤੋਂ ਬਾਅਦ ਉਸਦਾ ਪੁੱਤਰ ਯਹੋਅਹਾਜ਼ ਨਵਾਂ ਪਾਤਸ਼ਾਹ ਬਣਿਆ।"
34 Ora o mais dos atos de Jeú, tudo quanto fez e todo o seu poder, porventura não está escrito no livro das crônicas de Israel?
35 ਯੇਹੂ ਨੇ ਸਾਮਰਿਯਾ ਵਿੱਚ ਇਸਰਾਏਲ ਉੱਤੇ 28 ਵਰ੍ਹੇ ਰਾਜ ਕੀਤਾ।"
35 E Jeú dormiu com seus pais, e o sepultaram em Samaria; e Jeoacaz, seu filho, reinou em seu lugar.
36 — ausente —
36 E os dias que Jeú reinou sobre Israel, em Samaria, foram vinte e oito anos.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 2 Reis 10, comparar traduções ou montar um estudo — tudo direto pelo WhatsApp.