2 Crônicas 6
Punjabi Bible (GL_PUNJABI) vs BKJ
BKJ BKJ
1 ਤਦ ਸੁਲੇਮਾਨ ਨੇ ਆਖਿਆ, “ਯਹੋਵਾਹ ਨੇ ਆਖਿਆ ਹੈ ਕਿ ਉਹ ਘਨਾ ਬੱਦਲ ਹਨੇਰ ਵਿੱਚ ਵਸੇਗਾ।"
1 Então falou Salomão: O SENHOR tem dito que ele habitaria na profunda escuridão.
2 ਮੈਂ ਤੇਰੇ ਲਈ ਹੇ ਯਹੋਵਾਹ ਇੱਕ ਘਰ ਬਣਾਇਆ ਹੈ ਜਿੱਥੇ ਤੂੰ ਵਸੇਂ। ਇਹ ਉੱਚਾ ਘਰ ਹੈ ਜਿੱਥੇ ਤੂੰ ਸਦੀਵ ਰਹੇਂ।”"
2 Eu, porém, edifiquei uma casa de habitação para ti, e um lugar para a tua eterna morada.
3 ਸੁਲੇਮਾਨ ਦਾ ਕਥਨ ਪਾਤਸ਼ਾਹ ਸੁਲੇਮਾਨ ਨੇ ਘੁੰਮ ਕੇ ਆਪਣੇ ਅੱਗੇ ਇਕੱਠੇ ਹੋਏ ਇਸਰਾਏਲ ਦੇ ਸਾਰੇ ਲੋਕਾਂ ਨੂੰ ਅਸੀਸ ਦਿੱਤੀ।"
3 E o rei virou a sua face, e abençoou toda a congregação de Israel, e toda a congregação de Israel estava em pé.
4 ਉਸ ਨੇ ਕਿਹਾ, “ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਧੰਨਵਾਦ, ਜੋ ਇਕਰਾਰ ਉਸ ਨੇ ਆਪਣੇ ਮੂੰਹੋਂ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸ ਨੇ ਉਸ ਨੂੰ ਆਪਣੀ ਸ਼ਕਤੀ ਨਾਲ ਨਿਭਾਇਆ। ਇਹੀ ਹੈ ਜੋ ਯਹੋਵਾਹ ਪਰਮੇਸ਼ੁਰ ਨੇ ਆਖਿਆ:"
4 E ele disse: Bendito seja o SENHOR Deus de Israel, que com as suas mãos, cumpriu aquilo que ele falou com a sua boca ao meu pai Davi, dizendo:
5 ‘ਮੈਂ ਬਹੁਤ ਪਹਿਲਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ, ਤੇ ਉਸ ਸਾਰੇ ਸਮੇਂ ਦੌਰਾਨ ਮੈਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ ਨਾ ਤਾਂ ਕਿਸੇ ਸ਼ਹਿਰ ਨੂੰ ਚੁਣਿਆ ਤਾਂ ਜੋ ਉਸ ਵਿੱਚ ਮੰਦਰ ਬਣਾਇਆ ਜਾਵੇ ਅਤੇ ਉੱਥੇ ਮੇਰਾ ਨਾਂ ਰਹੇ ਤੇ ਨਾ ਹੀ ਕਿਸੇ ਮਨੁੱਖ ਨੂੰ ਚੁਣਿਆ ਜੋ ਕਿ ਮੇਰੇ ਲੋਕਾਂ ਦਾ ਪ੍ਰਧਾਨ ਬਣੇ।"
5 Desde o dia em que eu retirei o meu povo da terra do Egito eu não escolhi cidade alguma dentre todas as tribos de Israel para nela edificar uma casa, para que o meu nome pudesse ali estar; tampouco escolhi homem algum para ser soberano sobre o meu povo, Israel;
6 ਪਰ ਹੁਣ ਮੈਂ ਆਪਣੇ ਨਾਂ ਲਈ ਯਰੂਸ਼ਲਮ ਸਥਾਨ ਨੂੰ ਚੁਣਿਆ ਹੈ ਅਤੇ ਦਾਊਦ ਨੂੰ ਚੁਣਿਆ ਹੈ ਕਿ ਉਹ ਮੇਰੀ ਪਰਜਾ ਇਸਰਾਏਲ ਦਾ ਆਗੂ ਹੋਵੇ।’"
6 mas escolhi Jerusalém, para que o meu nome pudesse estar ali; e escolhi Davi para estar sobre o meu povo, Israel.
7 “ਮੇਰਾ ਪਿਤਾ ਦਾਊਦ ਇਸਰਾਏਲ ਦੇ ਪਰਮੇਸ਼ੁਰ ਲਈ ਉਸ ਦੇ ਨਾਉਂ ਲਈ ਮੰਦਰ ਬਨਵਾਉਣਾ ਚਾਹੁੰਦਾ ਸੀ।"
7 Ora, estava no coração de Davi, o meu pai, edificar uma casa para o nome do SENHOR Deus de Israel.
8 ਪਰ ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ, ‘ਦਾਊਦ, ਜੇ ਤੂੰ ਮੇਰੇ ਨਾਉਂ ਉੱਪਰ ਇੱਕ ਮੰਦਰ ਬਨਵਾਉਣਾ ਚਾਹੁੰਦਾ ਸੀ, ਚੰਗੀ ਗੱਲ ਹੈ।"
8 Porém, o SENHOR disse a Davi, o meu pai: Porquanto estava no teu coração edificar uma casa para o meu nome, fizeste bem em teres isto no teu coração.
9 ਲੇਕਿਨ ਤੂੰ ਮੰਦਰ ਨਹੀਂ ਬਣਵਾ ਸੱਕਦਾ ਸਗੋਂ ਤੇਰਾ ਆਪਣਾ ਪੁੱਤਰ ਮੇਰੇ ਨਾਂ ਉੱਪਰ ਇੱਕ ਮੰਦਰ ਬਨਵਾਏਗਾ।’"
9 Todavia não edificarás a casa; mas o teu filho que sairá dos teus lombos, ele edificará a casa para o meu nome.
10 ਹੁਣ ਯਹੋਵਾਹ ਨੇ ਉਹ ਬਚਨ ਪੂਰਾ ਕੀਤਾ ਹੈ ਜੋ ਉਸ ਨੇ ਆਖਿਆ ਸੀ। ਮੈਂ ਹੁਣ ਆਪਣੇ ਪਿਤਾ ਦੀ ਥਾਵੇਂ ਨਵਾਂ ਪਾਤਸ਼ਾਹ ਚੁਣਿਆ ਗਿਆ ਹਾਂ ਕਿਉਂ ਕਿ ਦਾਊਦ ਮੇਰੇ ਪਿਤਾ ਸਨ ਤੇ ਹੁਣ ਮੈਂ ਇਸਰਾਏਲ ਦਾ ਪਾਤਸ਼ਾਹ। ਯਹੋਵਾਹ ਨੇ ਇਹੀ ਬਚਨ ਕੀਤਾ ਸੀ ਅਤੇ ਮੈਂ ਹੁਣ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਂ ਲਈ ਇੱਕ ਮੰਦਰ ਦਾ ਨਿਰਮਾਣ ਕਰਵਾਇਆ ਹੈ।"
10 Portanto, o SENHOR cumpriu a palavra que falou; porque estou levantado no lugar de Davi, o meu pai, e estou posto no trono de Israel, como o SENHOR prometeu, e edifiquei a casa para o nome do SENHOR Deus de Israel.
11 ਮੈਂ ਇਕਰਾਰਨਾਮੇ ਦੇ ਸੰਦੂਕ ਨੂੰ ਇਸ ਮੰਦਰ ਅੰਦਰ ਸਥਾਪਿਤ ਕੀਤਾ ਹੈ ਜਿਸ ਵਿੱਚ ਇਸਰਾਏਲ ਦੇ ਲੋਕਾਂ ਨਾਲ ਕੀਤੇ ਯਹੋਵਾਹ ਦਾ ਇਕਰਾਰਨਾਮਾ ਰੱਖਿਆ ਹੋਇਆ ਹੈ।”"
11 E nela pus a arca, na qual está o pacto do SENHOR, que ele fez com os filhos de Israel.
12 ਸੁਲੇਮਾਨ ਦੀ ਪ੍ਰਾਰਥਨਾ ਸੁਲੇਮਾਨ ਯਹੋਵਾਹ ਦੀ ਜਗਵੇਦੀ ਦੇ ਸਨਮੁੱਖ ਖਲੋਤਾ ਅਤੇ ਉਹ ਇਸਰਾਏਲ ਦੇ ਸਾਰੇ ਲੋਕਾਂ ਦੇ ਸਾਹਮਣੇ ਜਿਹੜੇ ਕਿ ਇੱਕਤਰ ਹੋਏ ਸਨ, ਖੜੋਤਾ ਹੋਇਆ ਸੀ। ਤਦ ਉਸ ਨੇ ਆਪਣੇ ਹੱਥ ਅਤੇ ਬਾਹਵਾਂ ਅਕਾਸ਼ ਵੱਲ ਫ਼ੈਲਾਅ ਕੇ ਆਪਣੇ ਹੱਥ ਅੱਡੇ।"
12 E pôs-se em pé diante do altar do SENHOR na presença de toda a congregação de Israel, e estendeu as suas mãos;
13 ਸੁਲੇਮਾਨ ਨੇ ਪੰਜ ਹੱਥ ਲੰਮਾ, ਪੰਜ ਹੱਥ ਚੌੜਾ ਅਤੇ ਤਿੰਨ ਹੱਥ ਉੱਚਾ ਪਿੱਤਲ ਦਾ ਇੱਕ ਥੜਾ ਬਣਵਾਕੇ ਵਿਹੜੇ ਵਿੱਚ ਰੱਖਵਾ ਦਿੱਤਾ ਅਤੇ ਉਸ ਉੱਪਰ ਉਹ ਖੜੋਤਾ ਹੋਇਆ ਸੀ, ਸੋ ਉਸ ਨੇ ਸਾਰੀ ਸਭਾ ਦੇ ਸਾਹਮਣੇ ਗੋਡੇ ਟੇਕ ਕੇ ਅਕਾਸ਼ ਵੱਲ ਆਪਣੇ ਹੱਥ ਫ਼ੈਲਾਏ।"
13 porque Salomão havia feito uma plataforma de bronze, de cinco côvados de comprimento, e cinco côvados de largura, e três côvados de altura, e a havia posto no meio do átrio; e pôs-se em pé sobre ela, e ajoelhou-se diante de toda a congregação de Israel, e estendeu as suas mãos em direção ao céu,
14 ਸੁਲੇਮਾਨ ਨੇ ਆਖਿਆ: “ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਤੇਰੇ ਵਰਗਾ ਨਾ ਅਕਾਸ਼ਾਂ ਵਿੱਚ ਨਾ ਧਰਤੀ ਉੱਪਰ ਕੋਈ ਪਰਮੇਸ਼ੁਰ ਨਹੀਂ ਹੈ ਜੋ ਆਪਣੀ ਕਿਰਪਾ ਅਤੇ ਮਿਹਰ ਦਾ ਹੱਥ ਉਨ੍ਹਾਂ ਉੱਪਰ ਕਰੇ। ਜਿਹੜੇ ਤੇਰੇ ਸੇਵਕ ਦਿਲੋਂ ਤੇਰਾ ਹੁਕਮ ਮੰਨਦੇ ਹਨ ਤੇ ਠੀਕ ਰਾਹੇ ਚਲਦੇ ਹਨ ਤੂੰ ਉਨ੍ਹਾਂ ਨਾਲ ਆਪਣਾ ਇਕਰਾਰ ਪੂਰਾ ਕਰਦਾ ਹੈਂ।"
14 e ele disse: Ó SENHOR Deus de Israel, não há Deus como tu no céu nem na terra, que guarda o pacto e demonstra misericórdia para com os teus servos que andam diante de ti de todo o seu coração.
15 ਤੂੰ ਆਪਣੇ ਦਾਸ ਦਾਊਦ ਨਾਲ ਵੀ ਆਪਣਾ ਕੌਲ ਨਿਭਾਇਆ ਅਤੇ ਦਾਊਦ ਮੇਰਾ ਪਿਤਾ ਸੀ ਤੇ ਤੂੰ ਆਪਣੇ ਮੂੰਹੋਂ ਉਸ ਨਾਲ ਬਚਨ ਕੀਤਾ ਜਿਸ ਨੂੰ ਅੱਜ ਤੂੰ ਆਪਣੇ ਹੀ ਹੱਥੀਂ ਪੂਰਾ ਕੀਤਾ ਹੈ।"
15 Tu que tens guardado com o teu servo Davi, o meu pai, aquilo que lhe prometeste; e falaste com a tua boca, e o cumpriste com a tua mão, como é neste dia.
16 ਹੁਣ, ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਆਪਣੇ ਦਾਸ, ਮੇਰੇ ਪਿਤਾ ਦਾਊਦ ਦੇ ਨਾਲ ਕੀਤੇ ਉਸ ਇਕਰਾਰ ਨੂੰ ਵੀ ਪੂਰਾ ਕਰ: ‘ਤੇਰੇ ਵਾਰਿਸਾਂ ਵਿੱਚੋਂ ਇੱਕ ਇਸਰਾਏਲ ਦੇ ਇਸ ਸਿੰਘਾਸਣ ਉੱਤੇ ਹਮੇਸ਼ਾ ਬੈਠੇਗਾ ਪਰ ਤਾਂ ਹੀ ਜੇਕਰ ਤੇਰੇ ਪੁੱਤਰ ਆਪਣੀਆਂ ਸਾਰੀਆਂ ਕਰਨੀਆਂ ਵਿੱਚ ਮੇਰੀ ਬਿਧੀ ਅਨੁਸਾਰ ਮੇਰਾ ਪਾਲਣ ਕਰਨਗੇ। ਜਿਵੇਂ ਕਿ ਤੂੰ ਪਾਲਣ ਕੀਤਾ ਹੈ’"
16 Agora, portanto, Ó SENHOR Deus de Israel, guarda com o teu servo Davi, o meu pai, aquilo que tu lhe prometeste, dizendo: Não te faltará um homem diante de mim, para se assentar no trono de Israel; de modo que os teus filhos atentem ao seu caminho para andarem na minha lei, como tu andastes diante de mim.
17 ਸੋ ਹੁਣ, ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਆਪਣੇ ਇਕਰਾਰ ਨੂੰ ਸੱਚ ਕਰ ਜਿਹੜਾ ਕਿ ਤੂੰ ਆਪਣੇ ਦਾਸ ਦਾਊਦ ਨੂੰ ਕੀਤਾ ਸੀ।"
17 Agora, pois, ó SENHOR Deus de Israel, cumpra-se a tua palavra, a qual falaste ao teu servo Davi.
18 “ਪਰ ਹੇ ਪਰਮੇਸ਼ੁਰ, ਅਸੀਂ ਜਾਣਦੇ ਹਾਂ ਕਿ ਤੂੰ ਧਰਤੀ ਉੱਪਰ ਆਪਣੇ ਲੋਕਾਂ ਨਾਲ ਭੌਤਿਕ ਰੂਪ ਵਿੱਚ ਨਹੀਂ ਰਹੇਂਗਾ, ਕਿਉਂ ਕਿ ਅਕਾਸ਼ਾਂ ਦੇ ਅਕਾਸ਼ ਵੀ ਤੈਨੂੰ ਨਹੀਂ ਸਮਾ ਸੱਕਦੇ। ਮੈਂ ਇਹ ਵੀ ਜਾਣਦਾ ਹਾਂ ਕਿ ਜੋ ਮੰਦਰ ਮੈਂ ਬਣਵਾਇਆ ਉਹ ਵੀ ਤੈਨੂੰ ਨਹੀਂ ਸਮਾ ਸੱਕਦਾ!"
18 Mas, verdadeiramente habitará Deus, com os homens na terra? Eis que o céu e o céu dos céus não são capazes de te conter; quanto menos esta casa que eu construí!
19 ਪਰ ਹੇ ਯਹੋਵਾਹ ਮੇਰੇ ਪਰਮੇਸ਼ੁਰ ਮੇਰੀ ਪ੍ਰਾਰਥਨਾ ਨੂੰ ਸੁਣ ਮੈਂ ਤੇਰੇ ਅੱਗੇ ਦਯਾ ਲਈ ਬੇਨਤੀ ਕਰਦਾ ਹਾਂ। ਸੋ ਹੇ ਕਿਰਪਾਲੂ ਮੇਰੀ ਪੁਕਾਰ ਸੁਣ ਮੇਰੀ ਪ੍ਰਾਰਥਨਾ ਸੁਣੋ। ਆਪਣੇ ਦਾਸ ਦੀ ਅਰਜੋਈ ਨੂੰ ਸੁਣ।"
19 Tem consideração, portanto, pela oração do teu servo, e pela sua súplica, ó SENHOR meu Deus, para atentares ao clamor e a oração, a qual o teu servo suplica diante de ti;
20 ਮੇਰੀ ਪ੍ਰਾਰਥਨਾ ਸੁਣ ਤਾਂ ਜੋ ਤੇਰੀਆਂ ਅੱਖੀਆਂ ਇਸ ਮੰਦਰ ਵੱਲ ਜਿਸਦੇ ਬਾਰੇ ਤੂੰ ਫ਼ੁਰਮਾਇਆ ਸੀ ਕਿ ਮੈਂ ਆਪਣਾ ਨਾਮ ਉੱਥੇ ਰੱਖਾਂਗਾ ਜਿੱਥੇ ਮੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ ਤਾਂ ਕਿ ਤੂੰ ਉਸ ਬੇਨਤੀ ਨੂੰ ਸੁਣੇ ਜੋ ਤੇਰਾ ਸੇਵਕ ਇਸ ਅਸਥਾਨ ਉੱਪਰ ਕਰੇ।"
20 para que os teus olhos possam estar abertos sobre esta casa dia e noite, sobre o lugar do qual disseste que ali colocarias o teu nome; para atentares à oração que o teu servo ora em direção a este lugar.
21 ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਆਪਣੀ ਪਰਜਾ ਇਸਰਾਏਲ ਦੀ ਬੇਨਤੀ ਨੂੰ ਜਦੋਂ ਉਹ ਇਸ ਥਾਂ ਉੱਪਰ ਪ੍ਰਾਰਥਨਾ ਕਰਨ ਤਾਂ ਸੁਣ ਲਵੀਂ। ਅਸੀਂ ਜਦੋਂ ਵੀ ਇਸ ਮੰਦਰ ਵੱਲ ਵੇਖਕੇ ਪ੍ਰਾਰਥਨਾ ਕਰੀਏ ਤਾਂ ਤੂੰ ਜਿੱਥੇ ਵੀ ਭਾਵੇਂ ਸੁਰਗਾਂ ’ਚ ਹੋਵੇਂ ਸਾਡੀ ਪ੍ਰਾਰਥਨਾ ਕਬੂਲ ਕਰੀਂ ਤੇ ਸਾਨੂੰ ਮੁਆਫ਼ ਕਰ ਦੇਵੀਂ।"
21 Ouve, portanto, as súplicas do teu servo, e do teu povo, Israel, as quais eles farão em direção a este lugar; ouve do lugar da tua habitação, a saber, do céu; e quando ouvires, perdoa.
22 “ਜੇਕਰ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਕੋਈ ਗ਼ਲਤ ਕੰਮ ਕਰੇ ਤਾਂ ਜੇ ਉਸ ਤੋਂ ਸੌਂਹ ਖੁਆਈ ਜਾਵੇ ਤਾਂ ਉਹ ਆ ਕੇ ਇਸ ਮੰਦਰ ਵਿੱਚ ਤੇਰੀ ਜਗਵੇਦੀ ਦੇ ਸਾਹਮਣੇ ਸੌਂਹ ਖਾਵੇ ਕਿ ਉਹ ਮਾਸੂਮ ਹੈ।"
22 Se um homem pecar contra o seu próximo, e sobre ele lançado um juramento para fazê-lo jurar, e o juramento chegar diante do teu altar nesta casa;
23 ਤਾਂ ਤੂੰ ਅਕਾਸ਼ ਵਿੱਚ ਉਸਦੀ ਪੁਕਾਰ ਸੁਣੀਂ ਤੇ ਆਪਣੇ ਦਾਸ ਤੇ ਮਿਹਰਬਾਨ ਹੋਵੀਂ ਅਤੇ ਉਸ ਨੂੰ ਨਿਆਂ ਦੇਵੀਂ। ਅਤੇ ਦੁਸ਼ਟ ਆਦਮੀ ਨੂੰ ਸਜ਼ਾ ਦੇਵੀਂ ਅਤੇ ਉਸ ਉੱਤੇ ਬਦੀ ਲਿਆਵੀਂ, ਕਿਉਂ ਜੋ ਉਸ ਨੇ ਹੋਰਨਾਂ ਨੂੰ ਕਸ਼ਟ ਦਿੱਤੇ ਅਤੇ ਸਾਬਤ ਕਰੀਂ ਕਿ ਜਿਸ ਆਦਮੀ ਨੇ ਚੰਗਾ ਕੀਤਾ ਬੇਗੁਨਾਹ ਹੈ ਅਤੇ ਉਸ ਨੂੰ ਉਸਦੀ ਨੇਕੀ ਅਨੁਸਾਰ ਪ੍ਰਰਸਾਕਿਰਤ ਕਰੀਂ।"
23 ouve do céu, e faz, e julga os teus servos, condenando ao ímpio, para fazeres recair o seu proceder sobre a sua própria cabeça, e justificando ao justo, dando-lhe segundo a sua justiça.
24 “ਜੇਕਰ ਤੇਰੇ ਲੋਕ, ਇਸਰਾਏਲ ਆਪਣੇ ਪਾਪ ਕਾਰਣ ਆਪਣੇ ਦੁਸ਼ਮਣਾਂ ਤੋਂ ਹਾਰ ਜਾਣ, ਤੇ ਜੇਕਰ ਉਹ ਤੇਰੇ ਵੱਲ ਪਰਤ ਆਵਣ ਤੇ ਤੇਰੇ ਨਾਉਂ ਨੂੰ ਮੰਨ ਕੇ ਇਸ ਮੰਦਰ ਵਿੱਚ ਤੇਰੇ ਸਾਹਮਣੇ ਪ੍ਰਾਰਥਨਾ ਕਰਨ,"
24 E se o teu povo, Israel, for derrotado diante do inimigo, por terem pecado contra ti; e se converterem e confessarem o teu nome e orarem e fizerem súplicas diante de ti nesta casa;
25 ਤੂੰ ਸੁਰਗ ਉੱਤੋਂ ਸੁਣ ਕੇ ਆਪਣੀ ਪਰਜਾ ਇਸਰਾਏਲ ਨੂੰ ਉਨ੍ਹਾਂ ਦੇ ਪਾਪ ਤੋਂ ਖਿਮਾਂ ਕਰੀਂ ਤੇ ਉਨ੍ਹਾਂ ਨੂੰ ਇਸ ਜ਼ਮੀਨ ਜਿਹੜੀ ਤੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ, ਮੋੜ ਦੇਵੀਂ।"
25 então, ouve tu dos céus, e perdoa o pecado do teu povo, Israel, e traz-lhes de volta para a terra que tu deste a eles e a seus pais.
26 “ਜੇਕਰ ਧਰਤੀ ਤੇ ਸੋਕਾ ਪੈ ਜਾਵੇ ਅਤੇ ਬਾਰਿਸ਼ ਨਾ ਹੋਵੇ ਕਿਉਂ ਕਿ ਇਸਰਾਏਲ ਦੇ ਲੋਕਾਂ ਨੇ ਪਾਪ ਕੀਤਾ ਹੈ ਤਾਂ ਜੇਕਰ ਉਹ ਇਸ ਥਾਵੇਂ ਆਕੇ ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਤੇਰੇ ਨਾਮ ਨੂੰ ਮੰਨ ਕੇ ਪਾਪ ਕਰਨੋ ਹਟ ਜਾਣ ਕਿਉਂ ਕਿ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ।"
26 Quando o céu estiver fechado, e não houver chuva, por terem pecado contra ti; todavia se eles orarem em direção a este lugar, e confessarem o teu nome, e se converterem do seu pecado, quando tu os afligires;
27 ਤਾਂ ਤੂੰ ਅਕਾਸ਼ਾਂ ਤੋਂ ਆਪਣੇ ਦਾਸਾਂ ਤੇ ਪਰਜਾ, ਇਸਰਾਏਲ ਦੇ ਪਾਪਾਂ ਨੂੰ ਖਿਮਾਂ ਕਰੀਂ। ਫ਼ਿਰ ਉਨ੍ਹਾਂ ਨੂੰ ਸਹੀ ਜੀਵਨ ਜਿਉਣ ਦੀ ਜਾਂਚ ਸਿੱਖਾਵੀਂ ਤੇ ਆਪਣੀ ਜ਼ਮੀਨ ਤੇ ਬਾਰਿਸ਼ ਭੇਜੀਂ, ਉਸ ਜ਼ਮੀਨ ਤੇ ਜੋ ਤੂੰ ਆਪਣੀ ਪਰਜਾ ਨੂੰ ਦਿੱਤੀ ਸੀ।"
27 então, ouve tu do céu, e perdoa o pecado dos teus servos, e do teu povo, Israel, ensinando-lhes o bom caminho no qual eles devem caminhar; e envia chuva sobre a tua terra, a qual tens dado ao teu povo por herança.
28 “ਜੇਕਰ ਦੇਸ਼ ਵਿੱਚ ਕਾਲ ਜਾਂ ਭਿਆਨਕ ਬਿਮਾਰੀ ਪੈ ਜਾਵੇ, ਜੇਕਰ ਫ਼ਸਲਾਂ ਨੂੰ ਕੀੜਾ ਪੈ ਜਾਵੇ। ਜਾਂ ਕੋਈ ਦੁਸ਼ਮਣ ਫੌਜ ਉਨ੍ਹਾਂ ਨੂੰ ਘੇਰ ਲਵੇ ਜਾਂ ਇਸਰਾਏਲ ’ਚ ਕੋਈ ਭਿਆਨਕ ਬਿਮਾਰੀ ਆ ਜਾਵੇ,"
28 Se houver fome na terra, se houver peste, se houver crestamento ou mofo, locustas ou lagartas; se os seus inimigos os cercarem nas cidades da sua terra; qualquer que seja a ferida, ou qualquer que seja a enfermidade que houver;
29 ਤਦ ਇਸਰਾਏਲ ਦੀ ਪਰਜਾ ਚੋ ਕੋਈ ਵੀ ਤੇਰੇ ਅੱਗੇ ਬੇਨਤੀ ਕਰੇ, ਪ੍ਰਾਰਥਨਾ ਕਰੇ ਜਾਂ ਕੋਈ ਵੀ ਇਸਰਾਏਲ ਦੇ ਮਨੁੱਖ ਜਾਂ ਸਾਰੇ ਜਿਸ ਵਿੱਚ ਹਰ ਕੋਈ ਆਪਣੀ ਦੁੱਖ-ਤਕਲੀਫ਼ ਨੂੰ ਜਾਣਦਾ ਹੋਇਆ ਤੇਰੇ ਅੱਗੇ ਹੱਥ ਫ਼ੈਲਾਏ, ਇਸ ਮੰਦਰ ਵੱਲ ਵੇਖਦਾ ਹੱਥ ਫ਼ੈਲਾਏ।"
29 então qualquer que seja a oração ou súplica que for feita por qualquer homem, ou de todo o teu povo Israel, quando cada um conhecer a sua própria ferida e a sua própria angústia, e estender as suas mãos nesta casa;
30 ਤਾਂ ਅਕਾਸ਼ ਉੱਤੋਂ ਉਨ੍ਹਾਂ ਦੀ ਫ਼ਰਿਆਦ ਸੁਣੀ ਤੂੰ ਆਪਣੇ ਸੁਰਗੀ ਭਵਨ ’ਚ ਬੈਠਾ ਉਨ੍ਹਾਂ ਨੂੰ ਖਿਮਾਂ ਕਰੀਂ। ਜੋ ਕੋਈ ਮਨੁੱਖ ਤੇਰੇ ਕੋਲੋਂ ਮੰਗ ਮੰਗੇ ਉਨ੍ਹਾਂ ਦੀ ਮੰਗ ਪੂਰੀ ਕਰੀਂ ਕਿਉਂ ਕਿ ਤੂੰ ਘਟ ਘਟ ਦੇ ਦਿਲਾਂ ਦੀ ਜਾਣਨ ਵਾਲਾ ਹੈਂ।"
30 então, ouve tu do céu, o teu lugar de habitação, e perdoa, e concede a cada homem conforme todos os seus caminhos, cujo o coração tu conheces, (pois tu somente conheces os corações dos filhos dos homens),
31 ਤਾਂ ਕਿ ਉਹ ਬਾਕੀ ਦਾ ਜਿਹੜਾ ਆਪਣਾ ਵਕਤ ਇਸ ਜ਼ਮੀਨ ਤੇ ਬਿਤਾਉਣ ਜਿਹੜੀ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ, ਉਹ ਤੇਰੇ ਮਾਰਗ ਉੱਪਰ ਤੇਰੇ ਤੋਂ ਡਰ ਕੇ ਚੱਲਣ।"
31 para que eles possam temer a ti, andando nos teus caminhos, enquanto viverem na terra que tu deste aos nossos pais.
32 “ਇਸਰਾਏਲ ਦੀ ਪਰਜਾ ਤੋਂ ਇਲਾਵਾ ਜਿਹੜਾ ਹੋਰ ਵੀ ਕੋਈ ਪਰਦੇਸੀ ਜਦੋਂ ਤੇਰੀ ਵੱਡੀ ਉਪਮਾ, ਨਾਉਂ ਤੇ ਸ਼ਕਤੀ ਸੁਣ ਦੂਰੋ ਦੇਸੋਂ-ਪਰਦੇਸੋਂ ਆਵੇ ਅਤੇ ਇਸ ਮੰਦਰ ਵੱਲ ਆ ਕੇ ਪ੍ਰਾਰਥਨਾ ਕਰੇ।"
32 Além disso, acerca do estrangeiro, o qual não é do teu povo, Israel, mas é chegado de terras distantes por causa do teu grande nome, e da tua forte mão, e do teu braço estendido; vindo eles e orando nesta casa;
33 ਤਾਂ ਤੂੰ ਆਪਣੇ ਅਕਾਸ਼ੀ ਭਵਨ ’ਚ ਬੈਠਾ ਸੁਣਕੇ ਉਸ ਪਰਦੇਸੀ ਦੀ ਫ਼ਰਿਆਦ ਸੁਣ ਉਸ ਮੁਤਾਬਕ ਕਿਰਪਾ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਉਂ ਨੂੰ ਜਾਨਣ ਅਤੇ ਤੇਰੀ ਪਰਜਾ ਇਸਰਾਏਲ ਵਾਂਗ ਤੇਰਾ ਡਰ ਮੰਨਣ ਅਤੇ ਸਾਰੇ ਲੋਕ ਇਹ ਜਾਣ ਲੈਣ ਕਿ ਇਹ ਮੰਦਰ ਜੋ ਮੈਂ ਬਣਵਾਇਆ ਹੈ ਉਹ ਤੇਰੇ ਨਾਉਂ ਦਾ ਹੀ ਅਖਵਾਉਂਦਾ ਹੈ।"
33 ouve tu dos céus, do teu lugar de habitação, e faz segundo tudo o que o estrangeiro te clamar; para que todos os povos da terra possam conhecer o teu nome, e temer-te como faz o teu povo, Israel; e possam saber que essa casa, a qual edifiquei, é chamada pelo teu nome.
34 “ਜੇਕਰ ਤੇਰੀ ਪਰਜਾ ਜਿਸ ਨੂੰ ਤੂੰ ਉਨ੍ਹਾਂ ਦੇ ਵੈਰੀਆਂ ਨਾਲ ਲੜਨ ਲਈ ਭੇਜੇਂ ਤੇ ਜੇ ਉਹ ਇਸ ਸ਼ਹਿਰ ਨੂੰ ਜਿਸ ਨੂੰ ਤੂੰ ਚੁਣਿਆ ਹੈ, ਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਤੇਰੇ ਨਾਉਂ ਲਈ ਬਣਵਾਇਆ ਹੈ ਲਈ ਤੇਰੇ ਅੱਗੇ ਬੇਨਤੀ ਕਰਨ।"
34 Se o teu povo sair à guerra contra os seus inimigos, pelo caminho que tu os enviares, e eles orarem a ti voltados para esta cidade que tu escolheste, e a casa que eu construí para o teu nome;
35 ਤਾਂ ਤੂੰ ਅਕਾਸ਼ ਉੱਤੋਂ ਉਨ੍ਹਾਂ ਦੀ ਪ੍ਰਾਰਥਨਾ ਸੁਣਕੇ ਉਨ੍ਹਾਂ ਦੀ ਮਦਦ ਕਰੀਂ।"
35 então, ouve tu dos céus a sua oração e a sua súplica, e sustenta a sua causa.
36 “ਅਜਿਹਾ ਕੋਈ ਵੀ ਨਹੀਂ ਜਿਸਨੇ ਕਦੇ ਕੋਈ ਪਾਪ ਨਾ ਕੀਤਾ ਹੋਵੇ-ਤੇ ਜੇ ਉਹ ਤੇਰਾ ਪਾਪ ਕਰਨ ਤੇ ਤੂੰ ਉਨ੍ਹਾਂ ਤੇ ਨਰਾਜ਼ ਹੋਕੇ ਉਨ੍ਹਾਂ ਨੂੰ ਦੁਸ਼ਮਣ ਦੇ ਹਵਾਲੇ ਕਰ ਦੇਵੇਂ ਤੇ ਉਹ ਉਨ੍ਹਾਂ ਨੂੰ ਬੰਦੀ ਬਣਾਕੇ ਦੂਰ ਜਾਂ ਨੇੜੇ ਕਿਸੇ ਦੇਸ ਵਿੱਚ ਲੈ ਜਾਣ।"
36 Se eles pecarem contra ti, (pois não há homem que não peque) e tu ficares irado com eles, e os entregares diante dos seus inimigos, e eles os levarem cativos para uma terra longínqua ou próxima;
37 ਜਦ ਕਿ ਹਾਲੇ ਉਹ ਉਸ ਪਰਦੇਸ਼ ਵਿੱਚ ਕੈਦੀ ਹੋਣ, ਜੇਕਰ ਉਹ ਆਪਣੇ ਮਨ ਬਦਲ ਲੈਣ ਅਤੇ ਤੇਰੇ ਅੱਗੇ ਇਹ ਆਖਕੇ ਬੇਨਤੀ ਕਰਨ, ‘ਅਸੀਂ ਪਾਪ ਕੀਤਾ ਹੈ। ਅਸੀਂ ਬਦ ਕੰਮ ਕੀਤੇ ਹਨ ਅਤੇ ਦੁਸ਼ਟਤਾ ਦਾ ਵਿਖਾਵਾ ਕੀਤਾ ਹੈ।’"
37 e na terra, para onde forem levados cativos, caírem em si, e se converterem e orarem a ti na terra do seu cativeiro, dizendo: Pecamos, fizemos o mal, e agimos impiamente;
38 ਤੇ ਜਦੋਂ ਉਹ ਪੂਰੇ ਤਨ-ਮਨ ਨਾਲ ਤੇਰੇ ਵੱਲ ਮੁੜਨ ਜਿੱਥੇ ਕਿ ਉਹ ਕੈਦੀ ਹਨ, ਤੇ ਜਿਹੜੀ ਜ਼ਮੀਨ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਉਸ ਦਾ ਧਿਆਨ ਚਿੱਤ ਵਿੱਚ ਰੱਖ ਕੇ ਤੇ ਜਿਹੜਾ ਸ਼ਹਿਰ ਤੂੰ ਚੁਣਿਆ ਸੀ, ਤੇ ਉਹ ਇਸ ਮੰਦਰ ਜਿਹੜਾ ਮੈਂ ਤੇਰੇ ਨਾਂ ਲਈ ਬਣਵਾਇਆ ਨੂੰ ਧਿਆਨ ਵਿੱਚ ਰੱਖ ਕੇ, ਤੇਰੇ ਅੱਗੇ ਬੇਨਤੀ ਕਰਨ"
38 se voltarem a ti de todo o seu coração e de toda a sua alma na terra do seu cativeiro, para a qual foram levados cativos, e orarem em direção à sua terra, a qual tu deste aos seus pais, e em direção à cidade que tu escolheste, e em direção à casa que edifiquei para o teu nome,
39 ਜਦੋਂ ਇਹ ਸਭ ਵਾਪਰੇ ਤਾਂ ਅਕਾਸ਼ ਵਿੱਚ ਬੈਠਾ ਤੂੰ ਉਨ੍ਹਾਂ ਦੀ ਫ਼ਰਿਆਦ ਸੁਣੀਂ ਕਿਉਂ ਜੋ ਉਹ ਤੇਰਾ ਭਵਨ ਹੈ ਸੋ ਜਦੋਂ ਉਹ ਮਦਦ ਲਈ ਪ੍ਰਾਰਥਨਾ ਕਰਨ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਕਿਰਪਾ ਕਰੀਂ। ਤੂੰ ਆਪਣੇ ਲੋਕਾਂ ਨੂੰ ਜਿਨ੍ਹਾਂ ਤੇਰੇ ਨਾਲ ਪਾਪ ਕੀਤਾ ਉਨ੍ਹਾਂ ਨੂੰ ਬਖਸ਼ ਦੇਵੀਂ।"
39 então, ouve dos céus, a saber, do teu local de habitação, as suas orações e as suas súplicas, e sustenta a sua causa, e perdoa o teu povo que pecou contra ti.
40 ਹੁਣ, ਹੇ ਮੇਰੇ ਪਰਮੇਸ਼ੁਰ, ਹੁਣ ਇਸ ਥਾਂ ਤੇ ਜੋ ਅਸੀਂ ਬੇਨਤੀ ਕਰ ਰਹੇ ਹਾਂ ਉਸ ਪ੍ਰਾਰਥਨਾ ਨੂੰ ਅੱਖਾਂ, ਕੰਨ ਖੋਲ੍ਹਕੇ ਸੁਣ ਅਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰ।"
40 Agora, Deus meu, suplico-te que estejam abertos os teus olhos, e que os teus ouvidos estejam atentos à oração que é feita neste lugar.
41 “ਹੁਣ, ਯਹੋਵਾਹ ਪਰਮੇਸ਼ੁਰ ਉੱਠ ਆਪਣੇ ਖਾਸ ਥਾਂ ਤੇ ਆ ਇਕਰਾਰਨਾਮਾ ਦਾ ਸੰਦੂਕ ਤੇਰੀ ਸ਼ਕਤੀ ਦਰਸਾਉਂਦਾ ਹੈ। ਤੇਰੇ ਜਾਜਕ ਮੁਕਤੀ ਨਾਲ ਸੁਸ਼ੋਭਿਤ ਹੋਣ। ਤੇਰੇ ਸੱਚੇ ਭਗਤ ਤੇਰੀ ਚੰਗਿਆਈ ਵਿੱਚ ਆਨੰਦਿਤ ਹੋਣ।"
41 Agora, portanto, levanta-te, ó SENHOR Deus, no teu lugar de repouso, tu e a arca da tua fortaleza; que os teus sacerdotes, ó SENHOR Deus, sejam revestidos de salvação, e que os teus santos se regozijem em bondade.
42 ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣੇ ਮਸਹ ਕੀਤੇ ਪਾਤਸ਼ਾਹ ਨੂੰ ਸਵੀਕਾਰ ਕਰ ਆਪਣੇ ਦਾਸ ਦਾਊਦ ਉੱਪਰ ਆਪਣੀ ਦਯਾ ਯਾਦ ਰੱਖੀਂ।”"
42 Ó SENHOR Deus, não desvies a tua face dos teus ungidos; lembra-te das misericórdias de Davi, o teu servo.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 2 Crônicas 6, comparar traduções ou montar um estudo — tudo direto pelo WhatsApp.