2 Crônicas 33

Punjabi Bible (GL_PUNJABI) vs NAA

Sair da comparação
NAA Nova Almeida Atualizada 2017
1 ਯਹੂਦਾਹ ਦਾ ਪਾਤਸ਼ਾਹ ਮਨੱਸ਼ਹ ਮਨੱਸ਼ਹ ਜਦੋਂ ਯਹੂਦਾਹ ਦਾ ਪਾਤਸ਼ਾਹ ਬਣਿਆ ਤਾਂ ਉਹ 12ਵਰ੍ਹਿਆਂ ਦਾ ਸੀ ਅਤੇ ਉਸ ਨੇ ਯਰੂਸਲਮ ਵਿੱਚ 55 ਵਰ੍ਹੇ ਰਾਜ ਕੀਤਾ।"
1 Manassés tinha doze anos de idade quando começou a reinar e reinou cinquenta e cinco anos em Jerusalém.
2 ਮਨੱਸ਼ਹ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਉਸ ਨੇ ਉਨ੍ਹਾਂ ਕੌਮਾਂ ਦੇ ਘਿਨਾਉਣੇ ਕੰਮਾਂ ਵਾਂਗ ਮਾੜੇ ਕੰਮ ਕੀਤੇ ਜਿਨ੍ਹਾਂ ਕਾਰਣ ਯਹੋਵਾਹ ਨੇ ਉਨ੍ਹਾਂ ਨੂੰ ਇਸਰਾਏਲੀਆਂ ਦੇ ਅਗਿਓ ਕੱਢ ਦਿੱਤਾ ਸੀ।"
2 Fez o que era mau aos olhos do Senhor , segundo as coisas abomináveis das nações que o Senhor havia expulsado de diante dos filhos de Israel.
3 ਮਨੱਸ਼ਹ ਨੇ ਉਨ੍ਹਾਂ ਉਚਿਆਂ ਥਾਵਾਂ ਨੂੰ ਮੁੜ ਤੋਂ ਬਣਵਾਇਆ, ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ। ਮਨੱਸ਼ਹ ਨੇ ਬਆਲਾਂ ਦੇਵਤਿਆਂ ਲਈ ਜਗਵੇਦੀਆਂ ਅਤੇ ਟੁੰਡ ਦੇਵੀਆਂ ਬਣਵਾਈਆਂ। ਉਸ ਨੇ ਸਾਰੇ ਸੁਰਗੀ ਲਸ਼ਕਰਾਂ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ।"
3 Pois reconstruiu os lugares altos que Ezequias, seu pai, havia derrubado, levantou altares aos baalins, fez postes da deusa Aserá, prostrou-se diante de todo o exército dos céus e o serviu.
4 ਮਨੱਸ਼ਹ ਨੇ ਯਹੋਵਾਹ ਦੇ ਮੰਦਰ ਵਿੱਚ ਝੂਠੇ ਦੇਵਤਿਆਂ ਦੀਆਂ ਜਗਵੇਦੀਆਂ ਬਣਵਾਈਆਂ। ਜਿੱਥੇ ਕਿ ਯਹੋਵਾਹ ਦਾ ਫੁਰਮਾਨ ਸੀ, “ਮੇਰਾ ਨਾਉਂ ਯਰੂਸ਼ਲਮ ਵਿੱਚ ਸਦਾ ਤੀਕ ਰਹੇਗਾ।”"
4 Edificou altares na Casa do Senhor , a respeito da qual o Senhor tinha dito: “Em Jerusalém porei o meu nome para sempre.”
5 ਮਨੱਸ਼ਹ ਨੇ ਯਹੋਵਾਹ ਦੇ ਮੰਦਰ ਦੇ ਦੋ ਵਿਹੜਿਆਂ ਵਿੱਚ ਤਾਰਿਆਂ ਦੇ ਲਸ਼ਕਰਾਂ ਲਈ ਜਗਵੇਦੀਆਂ ਬਣਵਾਈਆਂ।"
5 Também edificou altares a todo o exército dos céus nos dois átrios da Casa do Senhor .
6 ਉਸ ਨੇ ਬਨ-ਹਿੰਨੋਮ ਦੀ ਵਾਦੀ ਵਿੱਚ ਬਲੀ ਵਜੋਂ ਆਪਣੇ ਪੁੱਤਰਾਂ ਨੂੰ ਅੱਗ ਵਿੱਚ ਸਾੜਿਆ। ਉਹ ਕਾਲਾ ਜਾਦੂ (ਭਵਿੱਖ ਬਾਣੀ) ਕਰਦਾ ਸੀ ਅਤੇ ਉਨ੍ਹਾਂ ਲੋਕਾਂ ਦਾ ਸਾਥ ਰੱਖਦਾ ਸੀ ਜਿਹੜੇ ਭੂਤ-ਮ੍ਰਿਤ, ਜਾਦੂਗਰ ਅਤੇ ਜੋਤਸ਼ੀ ਸਨ। ਮਨੱਸ਼ਹ ਨੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਯਹੋਵਾਹ ਮੁਤਾਬਕ ਨਹੀਂ ਕੀਤੇ ਜਾਣੇ ਚਾਹੀਦੇ ਸਨ। ਇਸ ਕਰਕੇ ਯਹੋਵਾਹ ਮਨੱਸ਼ਹ ਤੇ ਬੜਾ ਕ੍ਰੋਧਵਾਨ ਸੀ।"
6 Ele queimou os seus filhos em sacrifício no vale de Ben-Hinom, adivinhava pelas nuvens, era agoureiro, praticava feitiçarias e tratava com médiuns e feiticeiros. Fazia continuamente o que era mau aos olhos do Senhor , para o provocar à ira.
7 ਮਨੱਸ਼ਹ ਨੇ ਇੱਕ ਮੂਰਤ ਘੜਵਾ ਕੇ ਉਸਦਾ ਬੁੱਤ ਯਹੋਵਾਹ ਦੇ ਮੰਦਰ ਵਿੱਚ ਰੱਖਵਾਇਆ। ਅਤੇ ਰੱਖਵਾਇਆ ਵੀ ਉਸ ਮੰਦਰ ਵਿੱਚ ਜਿਸ ਬਾਰੇ ਪਰਮੇਸ਼ੁਰ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਹੁਕਮ ਦਿੱਤਾ ਸੀ ਕਿ ਮੈਂ ਇਸ ਮੰਦਰ ਵਿੱਚ ਅਤੇ ਯਰੂਸ਼ਲਮ ਵਿੱਚ ਜਿਸ ਨੂੰ ਮੈਂ ਹੁਣ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹ ਵਿੱਚੋਂ ਚੁਣ ਲਿਆ ਹੈ, ਇੱਥੇ ਆਪਣਾ ਨਾਉਂ ਹਮੇਸ਼ਾ ਲਈ ਰੱਖਾਂਗਾ।"
7 Também pôs a imagem de escultura do ídolo que tinha feito na Casa de Deus, a respeito da qual Deus tinha dito a Davi e a seu filho Salomão: “Neste templo e em Jerusalém, que escolhi de todas as tribos de Israel, porei o meu nome para sempre.
8 ਅਤੇ ਮੈਂ ਇਸਰਾਏਲ ਦੇ ਪੈਰ ਉਸ ਜ਼ਮੀਨ ਉੱਤੋਂ ਜਿਸ ਦੇ ਵਿੱਚ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਭੇਜਿਆ ਹੈ, ਫ਼ਿਰ ਕਦੇ ਨਹੀਂ ਹਟਾਵਾਂਗਾ ਪਰ ਜੇ ਉਹ ਉਨ੍ਹਾਂ ਸਾਰੀਆਂ ਗੱਲਾਂ ਦੇ ਪੂਰਾ ਕਰਨ ਦੀ, ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ, ਉਸਦੀ ਪਾਲਨਾ ਕਰਨ। ਯਾਣੀ ਕਿ ਜਿਹੜੀਆਂ ਬਿਵਸਥਾ, ਬਿਧੀਆਂ ਅਤੇ ਨਿਆਵਾਂ ਦਾ ਮੂਸਾ ਨੇ ਲੋਕਾਂ ਨੂੰ ਮੰਨਣ ਦਾ ਹੁਕਮ ਦਿੱਤਾ ਸੀ।"
8 E não removerei mais o pé de Israel da terra que destinei aos seus pais, desde que eles tenham o cuidado de fazer tudo o que lhes tenho mandado, conforme toda a lei, os estatutos e os juízos dados por meio de Moisés.”
9 ਮਨੱਸ਼ਹ ਨੇ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਵਿੱਚ ਜੋ ਲੋਕ ਰਹਿ ਰਹੇ ਸਨ, ਉਨ੍ਹਾਂ ਨੂੰ ਗ਼ਲਤ ਕੰਮਾਂ ਲਈ ਪ੍ਰੇਰਿਆ। ਇਨ੍ਹਾਂ ਲੋਕਾਂ ਨੇ ਉਨ੍ਹਾਂ ਕੌਮਾਂ ਨਾਲੋਂ ਵੀ ਵੱਧ ਬੁਰੇ ਕੰਮ ਕੀਤੇ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੇ ਬਰਬਾਦ ਕਰਵਾਇਆ ਸੀ।"
9 Manassés de tal modo levou o povo de Judá e os moradores de Jerusalém a andarem errantes, que fizeram pior do que as nações que o Senhor tinha destruído de diante dos filhos de Israel.
10 ਯਹੋਵਾਹ ਨੇ ਮਨੱਸ਼ਹ ਅਤੇ ਉਸ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਨਾ ਸੁਣੀ।"
10 O Senhor falou a Manassés e ao seu povo, porém não lhe deram ouvidos.
11 ਇਸ ਲਈ ਯਹੋਵਾਹ ਨੇ ਅੱਸ਼ੂਰ ਦੀ ਸੈਨਾ ਦੇ ਕਮਾਂਡਰਾਂ ਨੂੰ ਉਨ੍ਹਾਂ ਉੱਪਰ ਹਮਲਾ ਕਰਨ ਲਈ ਭੇਜਿਆ। ਉਹ ਕਮਾਂਡਰ ਮਨੱਸ਼ਹ ਦੇ ਨੱਕ ਵਿੱਚ ਨੱਥ ਪਾ ਕੇ, ਉਸ ਦੇ ਹੱਥਾਂ ਨੂੰ ਹੱਥਕੜੀਆਂ ਲਗਾ ਕੇ ਉਸ ਨੂੰ ਬਾਬਲ ਨੂੰ ਲੈ ਆਏ।"
11 Por isso o Senhor trouxe sobre eles os comandantes do exército do rei da Assíria, que prenderam Manassés com ganchos, amarraram-no com correntes e o levaram para a Babilônia.
12 ਜਦੋਂ ਮਨੱਸ਼ਹ ਤੇ ਇਹ ਬਿਪਤਾ ਆ ਪਈ ਤਾਂ ਫ਼ਿਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕਰਨ ਲੱਗਾ ਕਿ ਉਸਦੀ ਮਦਦ ਕਰੇ। ਇਉਂ ਉਸ ਨੇ ਯਹੋਵਾਹ ਪਰਮੇਸ਼ੁਰ ਦੇ ਸਾਹਮਣੇ ਆਪਣੇ ਵੱਡੇਰਿਆਂ ਵਾਂਗ ਨਿਮਰਤਾ ਵਿਖਾਈ।"
12 Ele, angustiado, suplicou ao Senhor , seu Deus, e muito se humilhou diante do Deus de seus pais.
13 ਉਸ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਮਿੰਨਤ ਕੀਤੀ ਕਿ ਉਹ ਉਸਤੇ ਰਹਿਮ ਕਰੇ। ਤਾਂ ਯਹੋਵਾਹ ਨੇ ਮਨੱਸ਼ਹ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਨੂੰ ਖਿਮਾ ਕਰ ਦਿੱਤਾ। ਯਹੋਵਾਹ ਨੇ ਮੁੜ ਉਸ ਨੂੰ ਯਰੂਸ਼ਲਮ ਆਪਣੇ ਰਾਜ ਉੱਪਰ ਜਾਣ ਦਿੱਤਾ। ਤਦ ਮਨੱਸ਼ਹ ਨੂੰ ਸੋਝੀ ਆਈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।"
13 Orou ao Senhor , e o Senhor se tornou favorável para com ele, atendeu-lhe a súplica e o fez voltar para Jerusalém, ao seu reino. Então Manassés reconheceu que o Senhor é Deus.
14 ਇਸ ਘਟਨਾ ਉਪਰੰਤ ਮਨੱਸ਼ਹ ਨੇ ਦਾਊਦ ਦੇ ਸ਼ਹਿਰ ਬਾਹਰ ਵੱਲ ਇੱਕ ਕੰਧ ਬਣਵਾਈ। ਇਹ ਦੀਵਾਰ ਗੀਹੋਨ ਦੇ ਪੱਛਮ ਵੱਲ ਕਿਦਰੋਨ ਵਾਦੀ ਵਿੱਚੋਂ ਮੱਛੀ ਫ਼ਾਟਕ ਦੇ ਪ੍ਰਵੇਸ਼ ਦੁਆਰ ਅਤੇ ਓਫ਼ਲ ਪਹਾੜੀ ਦੇ ਦੁਆਲੇ ਨੂੰ ਘੇਰਦੀ ਸੀ। ਇਹ ਦੀਵਾਰ ਉਸ ਨੇ ਬੜੀ ਉੱਚੀ ਬਣਾਈ। ਫ਼ਿਰ ਉਸ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਅਫ਼ਸਰ ਚੁਣੇ।"
14 Depois disto, Manassés construiu a muralha de fora da Cidade de Davi, a oeste de Giom, no vale, e à entrada do Portão dos Peixes, abrangendo Ofel; ele fez uma muralha bem alta. Também pôs chefes militares em todas as cidades fortificadas de Judá.
15 ਮਨੱਸ਼ਹ ਨੇ ਉੱਥੋਂ ਓਪਰੇ ਦੇਵਤਿਆਂ ਨੂੰ ਚੁੱਕ ਦਿੱਤਾ। ਉਸ ਨੇ ਯਹੋਵਾਹ ਦੇ ਮੰਦਰ ਵਿੱਚੋਂ ਦੇਵਤਿਆਂ ਦੇ ਬੁੱਤਾਂ ਨੂੰ ਬਾਹਰ ਕੱਢ ਦਿੱਤਾ। ਜਿਹੜੇ ਪਹਾੜੀ ਵਾਲੇ ਮੰਦਰ ਉੱਤੇ ਤੇ ਯਰੂਸ਼ਲਮ ਵਿੱਚ ਉਸ ਨੇ ਜਗਵੇਦੀਆਂ ਬਣਾਈਆਂ ਸਨ ਉਹ ਵੀ ਚੁੱਕ ਦਿੱਤੀਆਂ। ਇਹ ਸਭ ਕੁਝ ਉਸ ਨੇ ਯਰੂਸ਼ਲਮ ਵਿੱਚੋਂ ਬਾਹਰ ਕੱਢ ਸੁੱਟਿਆ।"
15 Tirou da Casa do Senhor os deuses estranhos e o ídolo, bem como todos os altares que havia construído no monte da Casa do Senhor e em Jerusalém, e os lançou fora da cidade.
16 ਫ਼ਿਰ ਉਸ ਨੇ ਉੱਥੇ ਯਹੋਵਾਹ ਦੀ ਜਗਵੇਦੀ ਬਣਾਈ ਅਤੇ ਉਸ ਉੱਪਰ ਸੁੱਖ-ਸਾਂਦ ਦੀਆਂ ਭੇਟਾਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਈਆਂ। ਮਨੱਸ਼ਹ ਨੇ ਫ਼ਿਰ ਯਹੂਦਾਹ ਦੇ ਸਾਰੇ ਲੋਕਾਂ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦਾ ਹੁਕਮ ਦਿੱਤਾ।"
16 Restaurou o altar do Senhor , sacrificou sobre ele ofertas pacíficas e de ação de graças e ordenou a Judá que servisse o Senhor , Deus de Israel.
17 ਤਦ ਵੀ ਲੋਕ ਅਜੇ ਤੀਕ ਉਚਿਆਂ ਥਾਵਾਂ ਤੇ ਬਲੀ ਚੜ੍ਹਾਉਂਦੇ ਰਹੇ, ਪਰ ਇਹ ਬਲੀ ਕੇਵਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਸੀ।"
17 Porém o povo ainda sacrificava nos lugares altos, mas somente ao Senhor , seu Deus.
18 ਮਨੱਸ਼ਹ ਨੇ ਹੋਰ ਜਿਹੜੇ ਕਾਰਜ ਕੀਤੇ ਅਤੇ ਜਿਹੜੀਆਂ ਪ੍ਰਾਰਥਨਾ ਉਸ ਨੇ ਆਪਣੇ ਪਰਮੇਸ਼ੁਰ ਅੱਗੇ ਕੀਤੀਆਂ ਅਤੇ ਉਨ੍ਹਾਂ ਨਬੀਆਂ ਦੀਆਂ ਗੱਲਾਂ ਜਿਨ੍ਹਾਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਉਂ ਨਾਲ ਉਸ ਨਾਲ ਕੀਤੀਆਂ ਸਨ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਦਫ਼ਤਰੀ ਲੇਖਿਆਂ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ।"
18 Quanto aos demais atos de Manassés, à sua oração ao seu Deus e às palavras dos videntes que lhe falaram em nome do Senhor , Deus de Israel, está tudo escrito na História dos Reis de Israel.
19 ਮਨੱਸ਼ਹ ਦੀ ਪ੍ਰਾਰਥਨਾਵਾਂ ਅਤੇ ਕਿਵੇਂ ਪਰਮੇਸ਼ੁਰ ਨੇ ਉਸਦੀਆਂ ਪ੍ਰਾਰਥਨਾਵਾਂ ਕਬੂਲ ਕਰਕੇ ਉਸ ਤੇ ਰਹਿਮਤ ਕੀਤੀ ਇਹ ਸਭ ਨਬੀਆਂ ਦੀ ਪੋਥੀ ਵਿੱਚ ਦਰਜ ਹੈ, ਇਸ ਤੋਂ ਪਹਿਲਾਂ ਮਨੱਸ਼ਹ ਦੇ ਸਾਰੇ ਪਾਪ ਜੋ ਉਸ ਨੇ ਆਪਣੇ ਆਪ ਨੂੰ ਨਿਮਰਤਾ ’ਚ ਲਿਆਉਣ ਤੋਂ ਪਹਿਲਾਂ ਕੀਤੇ ਸਨ, ਅਤੇ ਉਹ ਥਾਵਾਂ ਜਿੱਥੇ ਉਸ ਨੇ ਉੱਚੀਆਂ ਥਾਵਾਂ ਬਣਵਾਈਆਂ, ਅਤੇ ਜਿੱਥੇ ਉਸ ਨੇ ਅਸ਼ੇਰਾਹ ਦੇ ਥੰਮ ਅਤੇ ਬੁੱਤ ਸਥਾਪਿਤ ਕੀਤੇ ਸਨ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।"
19 A sua oração e como Deus se tornou favorável para com ele, todo o seu pecado, a sua transgressão e os locais onde edificou lugares altos e colocou postes da deusa Aserá e imagens de escultura, antes que se humilhasse, eis que está tudo escrito na História dos Videntes.
20 ਮਨੱਸ਼ਹ ਦੀ ਮੌਤ ਉਪਰੰਤ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਮਨੱਸ਼ਹ ਨੂੰ ਲੋਕਾਂ ਨੇ ਉਸ ਦੇ ਰਾਜ ਮਹਿਲ ਵਿੱਚ ਹੀ ਦਫ਼ਨਾਇਆ ਅਤੇ ਉਸਦੀ ਜਗ੍ਹਾ ਉਸਦਾ ਪੁੱਤਰ ਆਮੋਨ ਨਵਾਂ ਪਾਤਸ਼ਾਹ ਬਣਿਆ।"
20 Manassés morreu e foi sepultado na sua própria casa. E Amom, seu filho, reinou em seu lugar.
21 ਯਹੂਦਾਹ ਦਾ ਪਾਤਸ਼ਾਹ ਆਮੋਨ ਆਮੋਨ 22 ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ।"
21 Amom tinha vinte e dois anos de idade quando começou a reinar e reinou dois anos em Jerusalém.
22 ਆਮੋਨ ਨੇ ਆਪਣੇ ਪਿਤਾ ਮਨੱਸ਼ਹ ਵਾਂਗ ਹੀ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ। ਉਸ ਨੇ ਉਨ੍ਹਾਂ ਸਾਰੇ ਬੁੱਤਾਂ ਨੂੰ ਬਲੀਆਂ ਚੜ੍ਹਾਈਆਂ ਜੋ ਉਸ ਦੇ ਪਿਤਾ ਮਨੱਸ਼ਹ ਨੇ ਬਣਵਾਏ ਸਨ ਅਤੇ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਕੀਤੀ।"
22 Fez o que era mau aos olhos do Senhor , como Manassés, seu pai, havia feito. Ofereceu sacrifícios a todas as imagens de escultura que Manassés, seu pai, tinha feito e as serviu.
23 ਜਿਵੇਂ ਮਨੱਸ਼ਹ ਨੇ ਯਹੋਵਾਹ ਅੱਗੇ ਪ੍ਰਾਸਚਿਤ ਕਰਕੇ ਆਪਣੀ ਭੁੱਲ ਬਖਸ਼ਵਾ ਲਈ ਸੀ ਆਮੋਨ ਨੇ ਇਉਂ ਨਾ ਕੀਤਾ ਸਗੋਂ ਹੋਰ ਵੱਧ ਪਾਪ ਕੀਤੇ।"
23 Mas não se humilhou diante do Senhor , como Manassés, seu pai, tinha se humilhado; pelo contrário, Amom se tornou mais e mais culpável.
24 ਤਾਂ ਆਮੋਨ ਦੇ ਸੇਵਕਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਦੇ ਘਰ ਵਿੱਚ ਹੀ ਉਸ ਨੂੰ ਵੱਢ ਸੁੱਟਿਆ।"
24 Os seus servos conspiraram contra ele e o mataram em sua própria casa.
25 ਪਰ ਯਹੂਦਾਹ ਦੇ ਲੋਕਾਂ ਨੇ ਉਨ੍ਹਾਂ ਸਾਰੇ ਸੇਵਕਾਂ ਨੂੰ ਵੱਢ ਸੁੱਟਿਆ, ਜਿਨ੍ਹਾਂ ਨੇ ਆਮੋਨ ਪਾਤਸ਼ਾਹ ਦੇ ਵਿਰੁੱਧ ਇਹ ਸਾਜ਼ਿਸ਼ ਘੜੀ ਸੀ। ਤਦ ਲੋਕਾਂ ਨੇ ਯੋਸੀਯਾਹ ਨੂੰ ਨਵਾਂ ਪਾਤਸ਼ਾਹ ਚੁਣਿਆ। ਯੋਸੀਯਾਹ ਆਮੋਨ ਦਾ ਪੁੱਤਰ ਸੀ।"
25 Porém o povo daquela terra matou todos os que conspiraram contra o rei Amom e proclamou Josias, filho de Amom, rei em seu lugar.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 2 Crônicas 33, comparar traduções ou montar um estudo — tudo direto pelo WhatsApp.